ਬੈਚ ਫੁੱਲ ਔਲਿਵ: ਲੱਕ ਤੋੜ ਥਕਾਵਟ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਔਲਿਵ (ੌਲਵਿੲ) ਬੈਚ ਫੁੱਲ ਦਵਾ ਪ੍ਰਣਾਲੀ ਦੀ ਅਠੱਤੀਆਂ ਵਿਚੋਂ ਤੇਈਵੀਂ ਦਵਾਈ ਹੈ। ਇਸ ਵਿਚ ਉਂਜ ਇਕ ਉਨਤਾਲੀਵੀਂ ਦਵਾਈ ਵੀ ਹੈ, ਪਰ ਉਹ ਇਨ੍ਹਾਂ ਵਿਚੋਂ ਹੀ ਕਈ ਦਵਾਈਆਂ ਨੂੰ ਲੈ ਕੇ ਬਣਾਈ ਗਈ ਹੈ। ਔਲਿਵ ਥਕਾਵਟ ਦੀ ਦਵਾਈ ਹੈ, ਪਰ ਕਿਸ ਤਰ੍ਹਾਂ ਦੀ ਥਕਾਵਟ? ਇਹ ਐਲਮ ਦੀ ਕੰਮ ਤੋਂ ਅਕਾਉਣ ਵਾਲੀ ਥਕਾਨ ਨਹੀਂ ਹੁੰਦੀ, ਜੋ ਮਰੀਜ਼ ਦੇ ਮਨ ਨੂੰ ਅਚਨਚੇਤ ਉਚਾਟ ਕਰਕੇ ਉਸ ਨੂੰ ਆਪਣੇ ਮਨਸੂਬਿਆਂ ਤੋਂ ਭਟਕਾਉਂਦੀ ਹੋਵੇ। ਇਹ ਹਾਰਨਬੀਮ ਦੀ ਥਕਾਵਟ ਜਿਹੀ ਵੀ ਨਹੀਂ ਹੁੰਦੀ, ਜੋ ਕੰਮ ਕਰਨ ਤੋਂ ਪਹਿਲਾਂ ਹੀ ਹੋ ਜਾਵੇ ਤੇ ਵਿਅਕਤੀ ਕੰਮ `ਤੇ ਜਾਣ ਤੋਂ ਹੀ ਪਾਸਾ ਵੱਟੇ। ਹਾਰਨਬੀਮ ਦੀ ਥਕਾਵਟ ਮਾਨਸਿਕ ਵਧੇਰੇ ਤੇ ਸਰੀਰਕ ਘੱਟ ਹੁੰਦੀ ਹੈ, ਜਦੋਂ ਕਿ ਔਲਿਵ ਦੀ ਥਕਾਵਟ ਵਧੇਰੇ ਸਰੀਰਕ ਹੁੰਦੀ ਹੈ।

ਇਹ ਉਹ ਸੱਚੀ ਮੁੱਚੀ ਦੀ ਥਕਾਵਟ ਹੈ, ਜੋ ਕੰਮ ਕਰਨ ਵੇਲੇ ਜਾਂ ਉਸ ਤੋਂ ਬਾਅਦ ਆਉਂਦੀ ਹੈ ਤੇ ਵਿਅਕਤੀ ਨੂੰ ਢਾਹ ਲੈਂਦੀ ਹੈ। ਇਸ ਵਿਚ ਕੰਮ ਕਰਦੇ ਕਰਦੇ ਵਿਅਕਤੀ ਸ਼ਕਤੀ ਵਲੋਂ ਖਾਲੀ (ਓਣਹਅੁਸਟ) ਹੋ ਜਾਂਦਾ ਹੈ ਤੇ ਉਸ ਦੇ ਸਾਹ ਸਤ ਸੁੱਕ ਜਾਂਦੇ ਹਨ। ਉਸ ਨੂੰ ਵਿਚੋਂ ਆਰਾਮ ਕਰਨ ਲਈ ਰੁਕਣਾ ਪੈਂਦਾ ਹੈ। ਖੁੰਡੀ ਦੇ ਸਹਾਰੇ ਰੁਕ ਰੁਕ ਕੇ ਸੈਰ ਕਰਦੇ ਵਿਅਕਤੀ ਔਲਿਵ ਦੇ ਹੀ ਮਰੀਜ਼ ਹੁੰਦੇ ਹਨ।
ਦਫਤਰਾਂ ਤੇ ਸਟੋਰਾਂ ਵਿਚ ਕੰਮ ਕਰਨ ਵਾਲੇ ਕਈ ਕਾਮੇ ਵੀ ਇਸੇ ਤਰ੍ਹਾਂ ਦੀ ਥਕਾਨ ਮਹਿਸੂਸ ਕਰਦੇ ਹਨ। ਹੋਮ ਡਿੱਪੂ, ਕਾਸਕੋ, ਸੇਫ-ਵੇ ਆਦਿ ਕਿਸੇ ਵੀ ਵੱਡੇ ਸਟੋਰ ਦੇ ਬਾਹਰ ਕਿੰਨੇ ਹੀ ਐਪਰਨਧਾਰੀ (ੳਪਰੋਨੲਦ) ਕਾਮੇ ਕਿਸੇ ਦਰਖਤ ਦੀ ਛਾਂਵੇਂ ਬੈਠੇ ਜਾਂ ਇੱਧਰ-ਉੱਧਰ ਘੁੰਮ ਕੇ ਸਿਗਰਟਨੋਸ਼ੀ ਕਰਦੇ ਦੇਖੇ ਜਾ ਸਕਦੇ ਹਨ। ਇਹ ਅੰਦਰ ਕੰਮ ਕਰ ਕਰ ਕੇ ਥੱਕ ਗਏ ਹੁੰਦੇ ਹਨ। ਅੰਦਰ ਕਈ ਬਾਥਰੂਮ ਦਾ ਬਹਾਨਾ ਲਾ ਕੇ ਵੀ ਦਮ ਮਾਰ ਰਹੇ ਹੁੰਦੇ ਹਨ। ਕਈ ਨਿੱਕੀ ਛੁੱਟੀ (ਭਰੲਅਕ) ਲੈ ਕੇ ਕਿਤੇ ਖੜ੍ਹ ਜਾਂ ਬੈਠ ਜਾਂਦੇ ਹਨ ਤੇ ਫਿਰ ਲੰਚ ਬਰੇਕ ਦੀ ਤੀਬਰ ਉਡੀਕ ਕਰਦੇ ਰਹਿੰਦੇ ਹਨ। ਕਿਉਂਕਿ ਇਹ ਆਪਣੇ ਸਰੀਰ ਦੀ ਸ਼ਕਤੀ ਨੂੰ ਲਗਾਤਾਰ ਇਕਸਾਰ ਨਹੀਂ ਰੱਖ ਸਕਦੇ ਇਸ ਲਈ ਕੰਮ ਕਰਦਿਆਂ ਹੌਲੀ ਹੋ ਜਾਣਾ ਵੀ ਇਨ੍ਹਾਂ ਦੀ ਇਕ ਮੁੱਖ ਅਲਾਮਤ ਹੁੰਦੀ ਹੈ। ਇਨ੍ਹਾਂ ਨੂੰ ਔਲਿਵ ਦੀ ਲੋੜ ਹੁੰਦੀ ਹੈ। ਫੁੱਲ ਦਵਾ ਔਲਿਵ ਓਕ ਦਵਾ ਤੋਂ ਬਿਲਕੁਲ ਉਲਟ ਹੈ। ਜੇ ਕੋਈ ਵਿਅਕਤੀ ਥੱਕ ਕੇ ਵੀ ਕੰਮ ਨਾਲ ਚਿੰਬੜਿਆ ਰਹੇ ਤਾਂ ਉਹ ਓਕ ਦਾ ਮਰੀਜ਼ ਹੈ ਤੇ ਜੇ ਕੋਈ ਥੱਕ ਕੇ ਬੈਠਣ ਲਈ ਮਜ਼ਬੂਰ ਹੋਵੇ ਤੇ ਆਰਾਮ ਭਾਲਣ ਲੱਗੇ ਤਾਂ ਔਲਿਵ ਦਾ।
ਇਹ ਵਰਣਨ ਕਿਸੇ ਸਕੂਲੀ ਨਿਬੰਧ ਦਾ ਪੈਰਾ ਨਹੀਂ ਤੇ ਨਾ ਹੀ ਕਿਸੇ ਖੁਲ੍ਹੀ ਕਵਿਤਾ ਦਾ ਬੰਦ ਹੈ। ਇਹ ਤਾਂ ਹੱਡ ਮਾਸ ਦੇ ਜਿਊਂਦੇ ਜਾਗਦੇ ਤੇ ਕੰਮਾਂ ਕਾਰਾਂ ਵਿਚ ਲੱਗੇ ਘਾਲ ਕਰਮੀਆਂ ਦੀ ਦਰਦ-ਕਥਾ ਹੈ। ਇਨ੍ਹਾਂ ਦਾ ਦੁਖ ਇਨ੍ਹਾਂ ਦੇ ਜੀਵਨ ਦੀ ਰੁਕਾਵਟ ਬਣਿਆ ਹੁੰਦਾ ਹੈ ਤੇ ਇਨ੍ਹਾਂ ਦੀ ਰੋਟੀ ਰੋਜੀ ਤੇ ਖੁਸ਼ੀ ਖੇੜੇ ਨੂੰ ਪ੍ਰਭਾਵਿਤ ਕਰ ਰਿਹਾ ਹੁੰਦਾ ਹੈ। ਔਲਿਵ ਦੇ ਅਣਗਿਣਤ ਮਰੀਜ਼ ਸਾਡੇ ਆਲੇ-ਦੁਆਲੇ ਹੀ ਫਿਰਦੇ ਹੁੰਦੇ ਹਨ, ਪਰ ਅਸੀਂ ਉਨ੍ਹਾਂ ਨੂੰ ਪਹਿਚਾਣਦੇ ਨਹੀਂ ਹੁੰਦੇ। ਪਿਛਲੇ ਦਿਨੀਂ ਇਕ ਬੀਬੀ ਟਰਲਕ ਸ਼ਹਿਰ ਵਿਚੋਂ ਆਈ ਤੇ ਕਹਿਣ ਲੱਗੀ ਕਿ ਉਸ ਨੂੰ ਕਮਜ਼ੋਰੀ ਬਹੁਤ ਰਹਿੰਦੀ ਹੈ, ਕੋਈ ਟਾਨਿਕ ਦੇ ਦਿਓ। ਪੁੱਛਣ `ਤੇ ਉਸ ਨੇ ਦੱਸਿਆ ਕਿ ਉਹ ਸੱਤੇ ਦਿਨ ਇਕ ਪੇਂਟ ਸਟੋਰ `ਤੇ ਕੰਮ ਕਰਦੀ ਹੈ। ਉੱਥੇ ਉਸ ਨੂੰ ਸਾਰਾ ਦਿਨ ਭਾਰੀ ਡੱਬੇ ਚੁੱਕਣੇ ਪੈਂਦੇ ਹਨ ਤੇ ਪੌੜੀ `ਤੇ ਚੜ੍ਹ ਕੇ ਹੇਠ-ਉੱਤੇ ਰੱਖਣੇ ਪੈਂਦੇ ਹਨ। ਕਈ ਵਾਰ ਤਾਂ ਗਾਹਕ ਦੀ ਸਹਾਇਤਾ ਲਈ ਇਨ੍ਹਾਂ ਨੂੰ ਚੁੱਕ ਕੇ ਉਸ ਦੀ ਗੱਡੀ ਵਿਚ ਵੀ ਰਖਾਉਣਾ ਪੈਂਦਾ ਹੈ। ਉਸ ਨੇ ਦੱਸਿਆ ਕਿ ਇਹ ਕੰਮ ਕਰਦੀ ਉਹ ਬਹੁਤ ਥੱਕ ਜਾਂਦੀ ਹੈ। ਪਿੱਠ ਖੜ੍ਹੀ ਨਹੀਂ ਹੁੰਦੀ। ਘਰ ਜਾ ਕੇ ਉਸ ਵਿਚ ਕੋਈ ਸਾਹ ਸੱਤ ਨਹੀਂ ਰਹਿ ਜਾਂਦਾ ਤੇ ਰਸੋਈ ਦੇ ਮਾੜੇ ਮੋਟੇ ਕੰਮ ਵੀ ਉਹ ਆਰਾਮ ਲੈ ਲੈ ਕਰਦੀ ਹੈ। ਉਸ ਦੇ ਆਪਣੇ ਸ਼ਬਦਾਂ ਵਿਚ ਉਹ ਬਹੁਤ ਲੋਅ (਼ੋੱ) ਮਹਿਸੂਸ ਕਰਦੀ ਹੈ, ਭਾਵ ਉਸ ਦਾ ਸ਼ਕਤੀ-ਪੱਧਰ ਬੜਾ ਹੇਠਾਂ ਰਹਿੰਦਾ ਸੀ। ਉਸ ਦੀਆਂ ਇਨ੍ਹਾਂ ਅਲਾਮਤਾਂ ਤੋਂ ਜਾਹਰ ਸੀ ਕਿ ਉਸ ਨੂੰ ਫੁੱਲ ਦਵਾ ਔਲਿਵ ਦੀ ਲੋੜ ਸੀ, ਜੋ ਲਿਖ ਦਿੱਤੀ। ਇਸ ਦੇ ਅਸਰ ਦੀ ਰਿਪੋਰਟ ਇਕ ਅੱਧੇ ਹਫਤੇ ਵਿਚ ਸਾਹਮਣੇ ਆ ਜਾਵੇਗੀ।
ਡਾ. ਬੈਚ ਇਸ ਫੁੱਲ ਦਵਾ ਬਾਰੇ ਆਪ ਲਿਖਦੇ ਹਨ ਕਿ ਇਹ ਉਨ੍ਹਾਂ ਲਈ ਹੈ, “ਜਿਹੜੇ ਗੰਭੀਰ ਮਾਨਸਿਕ ਨਪੀੜਨ ਤੇ ਲਗਾਤਾਰ ਸਰੀਰਕ ਦੁਖ ਹੰਢਾਉਣ ਕਾਰਨ ਥੱਕ ਟੁੱਟ ਕੇ ਇੰਨੇ ਕਮਜ਼ੋਰ ਹੋ ਗਏ ਹੋਣ ਕਿ ਉਨ੍ਹਾਂ ਵਿਚ ਹੋਰ ਉੱਦਮ ਕਰਨ ਦੀ ਸ਼ਕਤੀ ਨਾ ਬਚੀ ਹੋਵੇ ਅਤੇ ਉਨ੍ਹਾਂ ਨੂੰ ਜੀਵਨ ਦੇ ਰੋਜ਼ਾਨਾ ਕੰਮ ਵੀ ਬੇਆਰਾਮੀ ਤੇ ਕਠਿਨਾਈ ਵਾਲੇ ਜਾਪਣ ਲੱਗਣ।”
ਡਾ. ਬੈਚ ਦਾ ਵਰਣਨ ਹਮੇਸ਼ਾ ਹੀ ਬੜਾ ਸੰਖੇਪ ਤੇ ਭਾਵਪੂਰਣ ਹੁੰਦਾ ਹੈ। ਇਸ ਲਈ ਉਨ੍ਹਾਂ ਦੀ ਲਿਖਤ ਦਾ ਵਿਸ਼ਲੇਸ਼ਣ ਕਰਕੇ ਅਨੁਵਾਦ ਕਰਨਾ ਪੈਂਦਾ ਹੈ। ਉਨ੍ਹਾਂ ਦੇ ਉਲੇਖ ਦੇ ਤਿੰਨ ਭਾਗ ਹਨ। ਪਹਿਲਾ ਔਲਿਵ ਦੇ ਮਰੀਜ਼ ਬਹੁਤ ਹੀ ਕਮਜ਼ੋਰ ਹੁੰਦੇ ਹਨ। ਉਨ੍ਹਾਂ ਵਿਚ ਲੰਮੇ ਪਏ ਰਹਿਣ ਤੋਂ ਬਿਨਾ ਕੋਈ ਸ਼ਕਤੀ ਨਹੀਂ ਬਚੀ ਹੁੰਦੀ। ਜੇ ਮਜਬੂਰੀ ਨਾਲ ਕੋਈ ਕੰਮ ਕਰਨਾ ਪੈ ਵੀ ਜਾਵੇ ਤਾਂ ਡਿਗੂੰ ਡਿਗੂੰ ਕਰਦੇ ਰਹਿਣਗੇ। ਚਲਣਗੇ ਤਾਂ ਸੋਟੀ ਦੇ ਸਹਾਰੇ ਤੇ ਖੜ੍ਹਨਗੇ ਤਾਂ ਦੀਵਾਰ, ਦਰਖਤ ਜਾਂ ਕਿਸੇ ਦੇ ਮੋਢੇ ਦੇ ਸਹਾਰੇ। ਕਮਜ਼ੋਰੀ ਦੇ ਮਾਰੇ ਇਹ ਵਿਅਕਤੀ ਦੂਜਿਆਂ ਤੋਂ ਸੁਖ ਭਾਲਦੇ ਰਹਿੰਦੇ ਹਨ। ਦੂਜਾ ਇਨ੍ਹਾਂ ਮਰੀਜ਼ਾਂ ਦੀ ਇਹ ਹਾਲਤ ਵਧੇਰੇ ਸਰੀਰਕ ਕੰਮ ਕਰ ਕੇ ਜਾਂ ਅਤਿਅੰਤ ਮਾਨਸਿਕ ਦੁਖ ਝੱਲ ਕੇ ਹੋਈ ਹੁੰਦੀ ਹੈ। ਇਸ ਦਾ ਭਾਵ ਇਹ ਹੈ ਕਿ ਇਹ ਕੋਈ ਅਚਨਚੇਤ ਬਿਮਾਰ ਨਹੀਂ ਹੋਏ ਹੁੰਦੇ, ਸਗੋਂ ਆਪਣੀ ਵਿੱਤ ਤੋਂ ਵੱਧ ਕੋਈ ਔਖਾ ਕੰਮ ਕਰ ਕੇ ਜਾਂ ਲੰਮਾ ਦੁਖ ਝੇਲ ਕੇ ਨਿਰਬਲ ਹੋਏ ਹੁੰਦੇ ਹਨ। ਜੇ ਇਹ ਓਕ ਦੇ ਮਰੀਜ਼ ਹੁੰਦੇ ਤਾਂ ਥਕਾਵਟ ਦੇ ਬਾਵਜੂਦ ਕੰਮ `ਤੇ ਡਟੇ ਰਹਿੰਦੇ ਤੇ ਆਪਣਾ ਆਸਾਵਾਦੀ ਨਜ਼ਰੀਆ ਨਾ ਛੱਡਦੇ। ਬੀਮਾਰ ਹੁੰਦੇ ਤਾਂ ਵੀ ਮਰੂੰ ਮਰੂੰ ਨਾ ਕਰਦੇ ਹੁੰਦੇ, ਸਗੋਂ ਕੋਈ ਨਾ ਕੋਈ ਡਾਕਟਰੀ ਓਹੜ ਪੋਹੜ ਕਰਕੇ ਸਿਹਤਯਾਬੀ ਦਾ ਯਤਨ ਕਰਦੇ ਰਹਿੰਦੇ।
ਪਰ ਔਲਿਵ ਦੇ ਕਿਰਦਾਰ ਉਨ੍ਹਾਂ ਤੋਂ ਬਿਲਕੁਲ ਭਿੰਨ ਹੁੰਦੇ ਹਨ। ਇਨ੍ਹਾਂ ਵਿਚ ਹੋਰ ਕੰਮ ਕਰਨ ਜਾਂ ਦੁਖ ਬਰਦਾਸ਼ਤ ਕਰਨ ਦਾ ਗੁਰਦਾ ਨਹੀਂ ਹੁੰਦਾ। ਸ਼ਕਤੀਹੀਚ ਹੋਏ ਇਹ ਉੱਠ ਵੀ ਨਹੀਂ ਸਕਦੇ। ਤੀਜੇ, ਔਲਿਵ ਦੇ ਵਿਅਕਤੀ ਜੋ ਕੰਮ ਵੀ ਕਰਦੇ ਹਨ, ਉਸ ਨੂੰ ਭਾਰ ਸਮਝ ਕੇ ਕਰਦੇ ਹਨ। ਉਨ੍ਹਾਂ ਵਿਚ ਕੰਮ ਕਰਨ ਦਾ ਸ਼ੌਕ ਤੇ ਮਾਦਾ-ਦੋਵੇਂ ਨਹੀਂ ਬਚਦੇ। ਉਨ੍ਹਾਂ ਦਾ ਸਰੀਰ ਖੜ੍ਹਾ ਨਹੀਂ ਹੁੰਦਾ ਤੇ ਮਨ ਉਪਰਾਲਾ ਨਹੀਂ ਕਰਦਾ। ਕਿਸੇ ਵੀ ਕੰਮ ਕਰਨ ਵਿਚ ਇਕ ਮਨੁੱਖ ਨੂੰ ਜੋ ਕੁਦਰਤੀ ਅਨੰਦ ਆਉਂਦਾ ਹੈ, ਉਹ ਉਨ੍ਹਾਂ ਨੂੰ ਨਹੀਂ ਆਉਂਦਾ। ਉਹ ਸਕ੍ਰਿਆ ਜੀਵਨ ਵਿਚੋਂ ਰਿਟਾਇਰ ਹੋ ਗਏ ਹੁੰਦੇ ਹਨ ਜਾਂ ਹੋਣਾ ਚਾਹੁੰਦੇ ਹਨ। ਉਹ ਕੰਮ ਤੋਂ ਕੰਨੀ ਕਤਰਾਉਣ ਵਾਲੇ ਹਰਾਮੀ ਜਿਊੜੇ ਨਹੀਂ ਹੁੰਦੇ, ਸਗੋਂ ਸੱਚੀ ਮੁੱਚੀ ਦੇ ਹਫੇ-ਹਾਰੇ ਕਿਰਤੀ ਹੁੰਦੇ ਹਨ।
ਔਲਿਵ ਦੀ ਇਸ ਨਿਰਬਲਤਾ ਨੂੰ ਵਿਅਕਤ ਕਰਨ ਦੇ ਅਨੇਕਾਂ ਢੰਗ ਹੋ ਸਕਦੇ ਹਨ। ਸਰੀਰਕ ਤੇ ਮਾਨਸਿਕ ਤੌਰ `ਤੇ ਤੰਗ ਹੋਏ ਵਿਅਕਤੀ ਆਪਣੀ ਦਸ਼ਾ ਨੂੰ ਵੱਖ ਵੱਖ ਰੂਪਾਂ ਵਿਚ ਪ੍ਰਗਟ ਕਰਦੇ ਹਨ। ਕੋਈ ਕਹਿੰਦਾ ਹੈ, “ਸਰੀਰ ਖੜ੍ਹਾ ਹੋਣ ਤੋਂ ਜਵਾਬ ਦਿੰਦਾ ਜਾ ਰਿਹਾ ਹੈ।” ਕੋਈ ਸਵਾਣੀ ਕਹਿੰਦੀ ਹੈ, “ਦਿਲ ਕਰਦਾ ਹੈ ਸਾਰਾ ਦਿਨ ਮੰਜਾ ਨਾ ਛੱਡਾਂ, ਖੜ੍ਹੀ ਹੋਣ ਦੀ ਪਰੋਖੋਂ ਨਹੀਂ ਰਹੀ।” ਕੋਈ ਆਖੇਗੀ, “ਮੈਂ ਤਾਂ ਉੱਠਣ ਤੋਂ ਵੀ ਗਈ। ਫਿਕਰ ਲੱਗਿਆ ਹੋਇਆ ਹੈ ਬੱਚਿਆਂ ਦਾ ਰੋਟੀ ਟੁੱਕ ਕਿਵੇਂ ਕਰੂੰ।” ਥੱਕਿਆ ਕਿਸਾਨ ਕਹੇਗਾ, “ਲਗਦਾ ਐ ਬੁਢਾਪਾ ਟੈਮ ਤੋਂ ਪਹਿਲਾਂ ਈ ਆ ਗਿਆ। ਸਰੀਰ ਮਿੱਟੀ ਹੋਣ ਲੱਗ ਪਿਐ।” ਕਈ ਇਹ ਵੀ ਕਹਿੰਦੇ ਹਨ, “ਬਹੁਤ ਕਰ ਲਿਆ, ਹੁਣ ਨ੍ਹੀਂ ਰੂਹ ਕਰਦੀ ਡੱਕਾ ਦੂਹਰਾ ਕਰਨ ਨੂੰ।”
ਗੱਲ ਕੀ, ਇਹ ਵਿਅਕਤੀ ਦੁਖ ਤੇ ਥਕਾਵਟ ਦੇ ਝੰਬੇ ਹੁੰਦੇ ਹਨ। ਆਮ ਤੌਰ `ਤੇ ਇਹ ਲੋਕ ਘਰ ਵਿਚ ਕੰਮ-ਕਾਰ ਪਿੱਛੇ ਬਹਿਸਦੇ ਰਹਿੰਦੇ ਹਨ ਤੇ ਆਪਣਾ ਕੰਮ ਕਰਵਾਉਣ ਲਈ ਦੂਜਿਆਂ ਦੇ ਤਰਲੇ ਕਰਦੇ ਰਹਿੰਦੇ ਹਨ। ਇਹ ਓਹੀ ਲੋਕ ਹਨ, ਜਿਨ੍ਹਾਂ ਨੂੰ ਸੰਨਿਆਸੀ ਲੋਕ ਲੋਹੇ ਦੀ ਭਸਮ ਤੇ ਸੋਨੇ ਚਾਂਦੀ ਦੇ ਵਰਕ ਖਲਾਉਂਦੇ ਹਨ ਤੇ ਐਲੋਪੈਥਿਕ ਡਾਕਟਰ ਵਿਟਾਮਿਨ ਤੇ ਟਾਨਿਕ ਦਿੰਦੇ ਹਨ। ਹੋਮਿਓਪੈਥ ਇਨ੍ਹਾਂ ਨੂੰ ਅਲਾਮਤਾਂ ਅਨੁਸਾਰ ਐਸਟਿਕ ਐਸਿਡ, ਪਿਕਰਿਕ ਐਸਿਡ, ਐਸਿਡ ਮਿਊਰ, ਐਸਿਡ ਸਲਫ, ਐਸਿਡ ਫਾਸ, ਐਲੂਮੀਨਾ, ਕਾਰਬੋ ਐਨੀ, ਕੌਕੂਲਸ ਇੰਡ, ਚਾਈਨਾ ਔਫ, ਫੈਰਮ ਮੈਟ, ਫਾਸਫੋਰਸ, ਸਿਲੀਨੀਅਮ ਤੇ ਆਲਫਾਲਫਾ ਜਿਹੀ ਕੋਈ ਦਵਾਈ ਦਿੰਦੇ ਹਨ। ਜੇ ਇਹ ਕਿਸੇ ਆਯੁਰਵੈਦਿਕ ਹਕੀਮ ਕੋਲ ਜਾਣ ਤਾਂ ਉਹ ਇਨ੍ਹਾਂ ਨੂੰ ਘਿਓ, ਬਦਾਮ, ਖਸ-ਖਸ, ਚਵਨਪ੍ਰਾਸ਼ ਤੇ ਔਲੇ ਦਾ ਮੁਰੱਬਾ ਖਾਣ ਲਈ ਦੱਸਦੇ ਹਨ; ਪਰ ਇਨ੍ਹਾਂ ਦੀ ਸਮੱਸਿਆ ਦਾ ਸਿੱਧਾ, ਸੁਖਾਲਾ ਤੇ ਸਸਤਾ ਇਲਾਜ ਬੈਚ ਚਕਿਤਸਿਕ ਕੋਲ ਹੈ, ਜੋ ਔਲਿਵ ਦੀਆਂ ਕੁਝ ਖੁਰਾਕਾਂ ਦੇ ਕੇ ਇਨ੍ਹਾਂ ਵਿਚ ਮਜਬੂਤੀ ਭਰ ਦਿੰਦਾ ਹੈ।
ਗੰਭੀਰ ਹਾਲਤਾਂ ਵਿਚ ਔਲਿਵ ਦੇ ਮਰੀਜ਼ਾਂ ਦੀ ਉਹ ਹਾਲਤ ਹੁੰਦੀ ਹੈ, ਜੋ ਕਈ ਦਿਨ ਦੇ ਭੁੱਖੇ ਦੀ ਹੁੰਦੀ ਹੈ ਜਾਂ ਘਟੀ ਸੂਗਰ ਦੇ ਰੋਗੀ ਦੀ ਹੁੰਦੀ ਹੈ। ਉਹ ਆਪਣੇ ਆਪ ਪਾਣੀ ਦਾ ਗਿਲਾਸ ਵੀ ਨਹੀਂ ਚੁੱਕ ਸਕਦੇ। ਉਨ੍ਹਾਂ ਲਈ ਚਲਣਾ ਫਿਰਨਾ ਤਾਂ ਇਕ ਪਾਸੇ, ਉਂਗਲੀ ਉਠਾਉਣਾ ਜਾਂ ਸਿਰ ਹਿਲਾ ਕੇ ਇਸ਼ਾਰਾ ਕਰਨਾ ਵੀ ਜੋਖਮ ਦਾ ਕੰਮ ਹੁੰਦਾ ਹੈ। ਥੋੜ੍ਹੀ ਦੇਰ ਇਨ੍ਹਾਂ ਨੂੰ ਸੰਭਾਲਿਆ ਨਾ ਜਾਵੇ ਤਾਂ ਇਨ੍ਹਾਂ ਦਾ ਭੌਰ ਆਸਾਨੀ ਨਾਲ ਉਡ ਸਕਦਾ ਹੈ। ਜੇ ਉਨ੍ਹਾਂ ਦੀ ਇਹ ਹਾਲਤ ਸਿਰਫ ਭੁੱਖ-ਪਿਆਸ ਨਾਲ ਹੋਈ ਹੋਵੇ ਤਾਂ ਉਹ ਅੰਨ-ਪਾਣੀ ਨਾਲ ਠੀਕ ਹੋ ਜਾਂਦੇ ਹਨ, ਪਰ ਜੇ ਉਨ੍ਹਾਂ ਦੀ ਸੱਤਿਆ ਸਰੀਰਕ ਦੁਖ ਹੰਢਾਉਣ ਜਾਂ ਕੰਮ ਵਿਚ ਘਸਣ ਕਰ ਕੇ ਨਿਕਲੀ ਹੋਵੇ ਤਾਂ ਔਲਿਵ ਹੀ ਕੰਮ ਆਵੇਗੀ।
ਬੈਚ ਆਪਣੀ ਦੋ-ਤੁਕੀ ਵਿਆਖਿਆ ਵਿਚ ਲਿਖਦਾ ਹੈ ਕਿ ਔਲਿਵ ਦੇ ਮਰੀਜ਼ਾਂ ਦੀ ਕਮਜ਼ੋਰੀ ਤੇ ਹੋਰ ਤਕਲੀਫਾਂ ਲੰਮਾ ਦੁਖ ਤੇ ਸਰੀਰਕ ਘਾਲਣਾ ਕਰਕੇ ਪੈਦਾ ਹੁੰਦੀਆਂ ਹਨ, ਜਿਸ ਕਰ ਕੇ ਉਹ ਆਪਣੇ ਕੰਮ ਨੂੰ ਸਵਾਦ ਨਾਲ ਨਹੀਂ ਮਾਣਦੇ। ਜਰਾ ਸੋਚੋ, ਵਿਅਕਤੀ ਦੀ ਇਹ ਹਾਲਤ ਕਦੋਂ ਹੁੰਦੀ ਹੈ? ਜਿੰਨੀ ਦੁਨੀਆਂ ਰਾਤ ਨੂੰ ਕੰਮ ਕਰਦੀ ਹੈ, ਉਸ ਵਿਚ ਔਲਿਵ ਦੇ ਇਹ ਨਿਸ਼ਾਨ ਪੈਦਾ ਹੋਣੇ ਲਾਜ਼ਮੀ ਹਨ। ਕੋਈ ਵਿਅਕਤੀ ਰਾਤ ਨੂੰ ਜਾਗ ਕੇ ਕੰਮ ਕਰਨਾ ਪਸੰਦ ਨਹੀਂ ਕਰਦਾ, ਕਿਉਂਕਿ ਇਹ ਕੁਦਰਤ ਦੇ ਪ੍ਰਬੰਧਨ ਦੇ ਉਲਟ ਹੈ। ਰਾਤ ਨੂੰ ਜਾਗਣ ਵਾਲੇ ਦਿਨੇ ਜਿੰਨੇ ਮਰਜ਼ੀ ਹਨੇਰਾ ਕਰ ਕੇ ਸੌਣ, ਰਾਤ ਵਾਲੀ ਨੀਂਦ ਨਹੀਂ ਮਾਣ ਸਕਦੇ। ਸਿਰ `ਤੇ ਖੜ੍ਹੇ ਸੂਰਜ ਦੀ ਰੇਡੀਏਸ਼ਨ ਉਨ੍ਹਾਂ ਨੂੰ ਬੇਆਰਾਮ ਕਰਦੀ ਹੈ। ਥੋੜ੍ਹਾ ਸੌਂਣ ਤੋਂ ਬਾਅਦ ਉਹ ਉੱਠ ਖੜ੍ਹਦੇ ਹਨ ਤੇ ਫਿਰ ਅਰਧ-ਬੁਖਾਰ ਦੀ ਹਾਲਤ ਵਿਚ ਫਿਰਦੇ ਰਹਿੰਦੇ ਹਨ। ਹੌਲੀ ਹੌਲੀ ਇਨ੍ਹਾਂ ਦੀ ਖੁਰਾਕ ਤੇ ਪਾਚਨ ਸ਼ਕਤੀ ਵਿਗੜ ਜਾਂਦੀ ਹੈ, ਵਜ਼ਨ ਘਟ ਜਾਂਦਾ ਹੈ ਤੇ ਚਿਹਰੇ ਦੀ ਰੌਣਕ ਉਡ ਜਾਂਦੀ ਹੈ। ਚੌਵੀ ਘੰਟੇ ਹਨੇਰਿਆਂ ਵਿਚ ਰਹਿਣ ਕਾਰਨ ਇਨ੍ਹਾਂ ਦਾ ਰੰਗ ਪੀਲਾ ਪੈ ਜਾਂਦਾ ਹੈ ਤੇ ਕਮਜ਼ੋਰੀ ਆ ਜਾਂਦੀ ਹੈ। ਸੀਮਤ ਲੋਕਾਂ ਦੀ ਸੰਗਤ ਵਿਚ ਰਹਿਣ ਤੇ ਦਿਨ ਦੀ ਫੁਰਤੀਲੀ ਦੁਨੀਆਂ ਦੇ ਸੰਪਰਕ ਤੋਂ ਕਟ ਜਾਣ ਕਰਕੇ ਇਨ੍ਹਾਂ ਦਾ ਮਾਨਸਿਕ ਵਿਕਾਸ ਸੁੰਗੜ ਜਾਂਦਾ ਹੈ। ਅੰਤ ਵਿਚ ਉਹ ਚਿੜਚਿੜੇ ਤੇ ਮੁਰਝਾਏ ਬਣ ਕੇ ਦਿਨ ਕੱਟਦੇ ਹਨ। ਔਲਿਵ ਦੀ ਵਰਤੋਂ ਨਾਲ ਉਨ੍ਹਾਂ `ਤੇ ਮੁੜ ਪਾਣੀ ਫਿਰ ਸਕਦਾ ਹੈ।
ਨਰਸਿੰਗ ਤੇ ਸਿਹਤ ਸੰਭਾਲ ਦੇ ਕਿੱਤਿਆਂ ਨਾਲ ਜੁੜੇ ਵਿਅਕਤੀ ਮੁਸ਼ੱਕਤ ਤੇ ਬੇਆਰਾਮੀ ਦਾ ਕਹਿਰ ਦੂਜਿਆਂ ਨਾਲੋਂ ਕੁਝ ਵਧੇਰੇ ਝੱਲਦੇ ਹਨ। ਜੇ ਉਨ੍ਹਾਂ ਦਾ ਕੰਮ ਰਾਤ ਦਾ ਹੋਵੇ ਤੇ ਰਾਤ ਨੂੰ ਪਲ ਭਰ ਵੀ ਸੌਣ ਦੇ ਮੌਕੇ ਨਾ ਹੋਣ, ਫਿਰ ਤਾਂ ਉਨ੍ਹਾਂ ਲਈ ਹੋਰ ਵੀ ਔਖਾ ਹੁੰਦਾ ਹੈ। ਰਾਤ ਨੂੰ ਆਪ ਜਾਗ ਕੇ ਮਰੀਜ਼ਾਂ ਨੂੰ ਸੁਲਾਉਣਾ, ਉਨ੍ਹਾਂ ਨੂੰ ਉਠਾ ਕੇ ਦਵਾਈਆਂ ਦੇਣੀਆਂ, ਉਨ੍ਹਾਂ ਦੇ ਪਾਣੀ-ਧਾਣੀ ਤੇ ਗਿੱਲੇ-ਸੁੱਕੇ ਦਾ ਧਿਆਨ ਰੱਖਣਾ ਬੜੀ ਜਿ਼ੰਮੇਵਾਰੀ ਦਾ ਕੰਮ ਹੈ। ਦੂਜਿਆਂ ਨੂੰ ਜਿ਼ੰਦਗੀ ਦੇਣ ਵਾਲੇ ਇਨ੍ਹਾਂ ਕਾਮਿਆਂ ਨੂੰ ਆਪਣੇ ਜੀਵਨ ਦੇ ਸੁਖ ਮਨਫੀ ਕਰਨੇ ਪੈਂਦੇ ਹਨ, ਭਾਵ ਦੂਜਿਆਂ ਨੂੰ ਸ਼ਕਤੀ ਬਖਸ਼ਦੇ ਹੋਏ ਉਹ ਆਪ ਨਿਰਬਲ ਤੇ ਨੀਰਸ ਹੋ ਜਾਂਦੇ ਹਨ। ਦੁਨੀਆਂ ਵਿਚ ਕੋਈ ਇਨਾਮ ਨਹੀਂ, ਜੋ ਉਨ੍ਹਾਂ ਦਾ ਘਾਟਾ ਪੂਰਾ ਕਰ ਸਕੇ। ਸ਼ਾਇਦ ਇਸੇ ਲਈ ਉਹ ਆਪਣਾ ਕੰਮ ਮਨੁੱਖਤਾ ਦੀ ਸੇਵਾ ਸਮਝ ਕੇ ਕਰਦੇ ਹਨ। ਇਹੀ ਉਨ੍ਹਾਂ ਦੀ ਮਿਹਨਤ ਦਾ ਵੱਡਾ ਪੁਰਸਕਾਰ ਹੈ। ਫੁੱਲ ਦਵਾਈ ਔਲਿਵ ਇਨ੍ਹਾਂ ਕਾਮਿਆਂ ਵਿਚ ਜਾਨ ਭਰ ਕੇ ਮੁੜ ਵਸੇਬੇ ਦਾ ਕੰਮ ਕਰ ਸਕਦੀ ਹੈ।
ਔਲਿਵ ਵਾਲੀ ਹਾਲਤ ਬੱਚਿਆਂ ਨੂੰ ਸੰਭਾਲਣ ਵਾਲੇ ਬੇਬੀ-ਸਿੱਟਰਾਂ (ਭਅਬੇ ੰਟਿਟੲਰਸ), ਬਿਰਧ ਆਸ਼ਰਮਾਂ ਵਿਚ ਬਜ਼ੁਰਗਾਂ ਦੀ ਸੰਭਾਲ ਕਰਨ ਵਾਲਿਆਂ, ਪਿੰਗਲਵਾੜਿਆਂ ਵਿਚ ਨਿਸਹਾਰਿਆਂ ਦੀ ਸੇਵਾ ਕਰਨ ਵਾਲਿਆਂ ਤੇ ਵਿਸ਼ੇਸ਼ ਕਲਾਸਾਂ ਵਿਚ ਪੜ੍ਹਾਉਣ ਵਾਲਿਆਂ (ੰਪੲਚਅਿਲ ਓਦੁਚਅਟੋਿਨ ਠੲਅਚਹੲਰਸ) ਦੀ ਵੀ ਹੁੰਦੀ ਹੈ। ਇਹ ਵਿਅਕਤੀ ਸਾਧਾਰਣ ਕੰਮ ਨਹੀਂ ਕਰ ਰਹੇ ਹੁੰਦੇ, ਸਗੋਂ ਬੜੇ ਜੋਖਮ ਵਾਲੇ ਕੰਮ ਨਾਲ ਜੂਝ ਰਹੇ ਹੁੰਦੇ ਹਨ। ਇਨ੍ਹਾਂ ਦਾ ਕਾਰਜ ਇਨ੍ਹਾਂ ਦਾ ਹਰ ਵੇਲੇ ਦਾ ਸਮੁੱਚਾ ਧਿਆਨ ਮੰਗਦਾ ਹੈ। ਇਸ ਧਿਆਨ ਬਦਲੇ ਇਨ੍ਹਾਂ ਦਾ ਆਪਣਾ ਕੋਈ ਮਨੋਰਥ ਸਫਲ ਨਹੀਂ ਹੋ ਰਿਹਾ ਹੁੰਦਾ ਤੇ ਨਾ ਕੋਈ ਮਨੋਰੰਜਨ ਹੋ ਰਿਹਾ ਹੁੰਦਾ ਹੈ। ਤਨਖਾਹ ਤੋਂ ਬਿਨਾ ਇਨ੍ਹਾਂ ਨੂੰ ਇਸ ਕੰਮ ਤੋਂ ਕੁਝ ਨਹੀਂ ਮਿਲਦਾ। ਇਸ ਲਈ ਜਦੋਂ ਤੀਕ ਉਹ ਮਦਰ ਟਰੇਸਾ ਜਾਂ ਭਗਤ ਪੂਰਨ ਸਿੰਘ ਵਾਂਗ ਆਪਣੇ ਪੇਸ਼ੇ ਨੂੰ ਪ੍ਰਣਾਏ ਨਾ ਹੋਣ, ਉਹ ਆਪਣੇ ਕੰਮ ਤੋਂ ਜਲਦੀ ਉਪਰਾਮ ਹੋ ਜਾਂਦੇ ਹਨ। ਉਚਾਟ ਹੋਏ ਉਹ ਉੱਥੇ ਕੰਮ ਤਾਂ ਕਰਦੇ ਰਹਿੰਦੇ ਹਨ, ਪਰ ਉਨ੍ਹਾਂ ਦਾ ਮਨ ਕਿਤੇ ਹੋਰ ਰਹਿੰਦਾ ਹੈ। ਕੁਦਰਤੀ ਤੌਰ `ਤੇ ਹਰ ਮਨੁੱਖ ਆਪਣੇ ਕੰਮ ਵਿਚੋਂ ਆਪਣਾ ਵਿਕਾਸ ਅਤੇ ਮਨ ਲਾਉਣ ਦਾ ਵਸੀਲਾ ਭਾਲਦਾ ਹੈ ਤਾਂ ਜੋ ਉਸ ਦਾ ਕੰਮ ਵਿਚ ਦਿਲ ਲੱਗਿਆ ਰਹੇ। ਕਹਿੰਦੇ ਹਨ, ਔਰਤਾਂ ਨੂੰ ਪੁਰਸ਼ਾਂ ਨਾਲ ਕੰਮਾਂ ਕਾਜਾਂ ਵਿਚ ਭਰਤੀ ਕਰਨ ਪਿੱਛੇ ਵੀ ਇਹੀ ਮਨੋਰਥ ਹੈ, ਪਰ ਉਪਰੋਕਤ ਕਿੱਤੇ ਅਜਿਹੇ ਹਨ, ਜਿਨ੍ਹਾਂ ਵਿਚ ਕਾਮੇ ਦਾ ਨਾ ਤਾਂ ਮਾਨਸਿਕ ਵਿਕਾਸ ਹੁੰਦਾ ਹੈ ਤੇ ਨਾ ਹੀ ਮਨੋਰੰਜਨ। ਘਰ ਵਿਚ ਕਈ ਕਈ ਬੱਚੇ ਸੰਭਾਲਣ ਵਾਲੀ ਮਾਂ ਦੀ ਸਥਿਤੀ ਇਕ ਬੇਬੀ ਸਿੱਟਰ ਤੋਂ ਚੰਗੀ ਤੇ ਵੱਖਰੀ ਹੈ। ਉਹ ਆਪਣੀ ਸੰਤਾਨ ਦਾ ਵਿਕਾਸ ਦੇਖ ਕੇ ਅਲੌਕਿਕ ਖੁਸ਼ੀ ਪ੍ਰਾਪਤ ਕਰਦੀ ਹੈ ਤੇ ਉਸੇ ਵਿਚ ਮਗਨ ਰਹਿੰਦੀ ਹੈ। ਬੇਬੀ ਸਿੱਟਰ ਜਾਂ ਬਿਰਧ ਆਸ਼ਰਮ ਦੇ ਕਾਮਿਆਂ ਨਾਲ ਅਜਿਹਾ ਕੁਝ ਨਹੀਂ ਵਾਪਰਦਾ। ਉਹ ਇਕੋ ਤਰ੍ਹਾਂ ਦਾ (ੰੋਨੋਟੋਨੋੁਸ) ਕੰਮ ਕਰਦੇ ਥੱਕ ਜਾਂਦੇ ਹਨ ਤੇ ਕਮਜ਼ੋਰੀ ਦੀ ਅਵਸਥਾ ਵਿਚ ਪਹੁੰਚ ਜਾਂਦੇ ਹਨ। ਔਲਿਵ ਫੁੱਲ ਦਵਾਈ ਅਜਿਹੇ ਨਿਰਬਲ ਕਾਮਿਆਂ ਦਾ ਸਹਾਰਾ ਬਣਦੀ ਹੈ।
ਕਿਸੇ ਨੇ ਮੇਰਾ ਫੋਨ ਨੰਬਰ ਦੱਸ ਕੇ ਸੈਨ ਹੋਜ਼ੇ ਤੋਂ ਮੇਰੇ ਕੋਲ ਇਕ ਮਰੀਜ਼ ਭੇਜੀ। ਛੱਤੀ ਸਾਲ ਦੀ ਇਸ ਬੀਬੀ ਨੇ ਦੱਸਿਆ ਕਿ ਉਸ ਨੂੰ ਭੁੱਖ ਪਿਆਸ ਨਹੀਂ ਲਗਦੀ ਤੇ ਤੁਰਨ ਲੱਗਿਆਂ ਸਾਹ ਚੜ੍ਹਦਾ ਹੈ। ਸਰੀਰ ਜਕੜਿਆ ਰਹਿੰਦਾ ਹੈ ਤੇ ਕਮਜ਼ੋਰੀ ਕਾਰਨ ਉਸ ਤੋਂ ਉਸ ਦਾ ਕੰਮ ਕਾਜ ਵੀ ਸਹੀ ਢੰਗ ਨਾਲ ਨਹੀਂ ਹੁੰਦਾ। ਪੁੱਛਣ `ਤੇ ਉਸ ਨੇ ਦੱਸਿਆ ਕਿ ਉਹ ਪਿਛਲੇ ਸੱਤਾਂ ਸਾਲਾਂ ਤੋਂ ਸਕੂਲ ਵਿਚ ਸਪੈਸ਼ਲ ਏਡ (ੳਦਿੲ) ਭਾਵ ਸਪੈਸ਼ਲ ਐਜੂਕੇਸ਼ਨ ਕਲਾਸ ਵਿਚ ਅਧਿਆਪਕ ਦੀ ਸਹਾਇਕ ਵਜੋਂ ਕੰਮ ਕਰ ਰਹੀ ਸੀ। ਉਸ ਦੇ ਕਹਿਣ ਅਨੁਸਾਰ ਉਸ ਦਾ ਕੰਮ ਛੋਟੇ ਬੱਚਿਆਂ ਨੂੰ ਬਿਠਾ ਕੇ ਰੱਖਣ ਦਾ ਸੀ ਤਾਂ ਜੋ ਅਧਿਆਪਕ ਉਨ੍ਹਾਂ ਨੂੰ ਪੜ੍ਹਾ ਸਕੇ। ਕੰਮ ਬਹੁਤ ਔਖਾ ਸੀ ਤੇ ਉਹ ਇੱਧਰੋਂ ਉੱਧਰ ਵੀ ਨਹੀਂ ਸੀ ਦੇਖ ਸਕਦੀ। ਉੱਤੋਂ ਉਸ ਦਾ ਹੈਡ-ਟੀਚਰ ਇੰਨਾ ਸਖਤ ਸੀ ਕਿ ਉਹ ਉਸ ਨੂੰ ਸਾਹ ਨਹੀਂ ਕੱਢਣ ਦਿੰਦਾ ਸੀ। ਇਕ ਵਾਰ ਉਸ ਨੇ ਆਪਣੇ ਮਨੋਭਾਵ ਆਪਣੀ ਇਕ ਸਹਿਕਰਮਣ ਨਾਲ ਸਾਂਝੇ ਕੀਤੇ ਤਾਂ ਉਸ ਨੇ ਉਸ ਦੀ ਸ਼ਕਾਇਤ ਉੱਪਰ ਕਰ ਦਿੱਤੀ। ਦੂਜੇ ਦਿਨ ਹੀ ਉਸ ਨੂੰ ਤਾੜਨਾ ਭਰਿਆ ਨੋਟਿਸ ਆ ਗਿਆ। ਆਪਣਾ ਪੱਖ ਸਮਝਾ ਕੇ ਉਹ ਮਸਾਂ ਬਚੀ। ਉਦੋਂ ਦੀ ਉਹ ਚੁੱਪ ਚਾਪ ਘੜੀਆਂ ਗਿਣ ਗਿਣ ਵਕਤ ਲੰਘਾਉਂਦੀ ਹੈ। ਇਸ ਡਾਢੇ ਮਾਹੌਲ ਕਾਰਨ ਉਸ ਨਾਲ ਦੀਆਂ ਕਈ ਲੜਕੀਆਂ ਛੱਡ ਛੱਡ ਚਲੀਆਂ ਗਈਆਂ ਸਨ। ਭਾਵੇਂ ਉਸ ਦਾ ਮਨ ਇਸ ਕੰਮ ਵਿਚ ਨਹੀਂ ਸੀ ਲਗਦਾ, ਪਰ ਮਜਬੂਰੀ ਵਸ ਉਹ ਉਸ ਜਾਬ ਨੂੰ ਛੱਡ ਨਹੀਂ ਸੀ ਸਕਦੀ। ਇੱਦਾਂ ਬਿਆਨ ਕਰ ਕੇ ਉਹ ਮੇਰੇ ਕੋਲੋਂ ਕੋਈ ਬਲਵਰਧਕ ਦਵਾਈ ਮੰਗਣ ਲੱਗੀ। ਉਸ ਦੀ ਘੋਰ ਮੁਸ਼ੱਕਤ, ਘੁਟਨ ਤੇ ਥਕਾਨ ਵਾਲੀ ਦਾਸਤਾਂ ਸੁਣ ਕੇ ਮੈਂ ਉਸ ਨੂੰ ਬੈਚ ਫੁੱਲ ਦਵਾ ਔਲਿਵ ਚਾਰ ਚਾਰ ਤੁਪਕੇ ਸਵੇਰੇ-ਸ਼ਾਮ ਪਾਣੀ ਵਿਚ ਪਾ ਕੇ ਲਗਾਤਾਰ ਲੈਣ ਲਈ ਕਿਹਾ। ਪਿਛਲੇ ਪੰਜ ਸਾਲਾਂ ਤੋਂ ਇਹ ਬੀਬੀ ਆਪਣੇ ਆਪ ਨੂੰ ਬੜੀ ਮਜ਼ਬੂਤ ਸਮਝ ਰਹੀ ਹੈ ਤੇ ਉਸੇ ਸੰਸਥਾ ਵਿਚ ਅਧਿਆਪਕ ਬਣਨ ਦਾ ਕੋਰਸ ਕਰ ਰਹੀ ਹੈ।
ਵਿਸ਼ੇਸ਼ ਵਿਅਕਤੀਆਂ ਵਿਚ ਹੀ ਨਹੀਂ, ਔਲਿਵ ਦੀਆਂ ਅਲਾਮਤਾਂ ਕਈ ਵਿਸ਼ੇਸ਼ ਮਨੁੱਖੀ ਹਾਲਤਾਂ ਵਿਚ ਵੀ ਪਾਈਆਂ ਜਾਂਦੀਆਂ ਹਨ। ਜਦੋਂ ਵੀ ਕੋਈ ਵਿਅਕਤੀ ਕਿਸੇ ਤਰ੍ਹਾਂ ਦਾ ਸੰਤਾਪ ਹੰਢਾ ਰਿਹਾ ਹੋਵੇ ਜਾਂ ਹੰਢਾ ਕੇ ਹਟਿਆ ਹੋਵੇ, ਉਸ ਨੂੰ ਇਹ ਦਵਾਈ ਦੇਣੀ ਬਣਦੀ ਹੀ ਹੈ। ਇਸ ਦੀਆਂ ਪਹਿਲੀਆਂ ਹੱਕਦਾਰ ਉਹ ਮਾਂਵਾਂ ਹਨ, ਜੋ ਜਣੇਪੇ ਜਾਂ ਇਸ ਤੋਂ ਪੈਦਾ ਹੋਏ ਸੰਕਟਾਂ ਕਾਰਨ ਮੰਜੇ ਨਾਲ ਲੱਗ ਜਾਂਦੀਆਂ ਹਨ। ਇਹ ਫੁੱਲ ਦਵਾ ਇਨ੍ਹਾਂ ਦੀ ਘਿਓ, ਪੰਜੀਰੀ ਤੇ ਟਹਿਲ ਸੇਵਾ ਨਾਲੋਂ ਵੀ ਵੱਧ ਸਹਾਇਤਾ ਕਰੇਗੀ। ਗੁੱਝੀਆਂ ਚੋਟਾਂ ਕਾਰਨ ਮੰਜੇ ਨਾਲ ਲੱਗੇ ਮਰੀਜ਼ ਵੀ ਇਸ ਤੋਂ ਬਹੁਤ ਲਾਭ ਉਠਾ ਸਕਦੇ ਹਨ। ਕੈਂਸਰ ਦੀ ਹਾਲਤ ਵਿਚ ਕਈ ਮਰੀਜ਼ਾਂ ਨੂੰ ਕੀਮੋ-ਥੈਰੇਪੀ ਲਈ ਭੇਜਿਆ ਜਾਂਦਾ ਹੈ, ਜਿਥੋਂ ਉਹ ਬਹੁਤ ਹੀ ਨਿਰਬਲ ਹੋ ਕੇ ਪਰਤਦੇ ਹਨ। ਉਸ ਹਾਲਤ ਵਿਚ ਔਲਿਵ ਨਾਲ ਉਨ੍ਹਾਂ ਦੀ “ਫੁੱਲ-ਥੈਰੇਪੀ” ਕਰਨੀ ਬਣਦੀ ਹੈ। ਦਰਖਤਾਂ, ਖੰਭਿਆਂ, ਗੰਡੋਲਿਆਂ `ਤੇ ਟੰਗੇ ਅਤੇ ਉੱਚੇ ਟਾਵਰਾਂ `ਤੇ ਬੈਠੇ ਭੁੱਖੇ-ਪਿਆਸੇ ਬੰਦਿਆਂ ਲਈ ਵੀ ਇਸ ਦੀ ਪ੍ਰਥਮ ਲੋੜ ਹੈ। ਮਰਨ ਵਰਤ ਤੋੜਨ ਵਾਲੇ ਲੀਡਰਾਂ ਨੂੰ ਪਿਲਾਉਣ ਵਾਲੇ ਜੂਸ ਦੇ ਗਿਲਾਸ ਵਿਚ ਜੇ ਔਲਿਵ ਦੇ ਚਾਰ ਤੁਪਕੇ ਪਾ ਦਿੱਤੇ ਜਾਣ ਤਾਂ ਉਹ ਛੇਤੀ ਸਵਸਥ ਹੋ ਸਕਦੇ ਹਨ। ਲੰਮੀਆਂ ਸਮਾਧੀਆਂ ਤੋਂ ਉੱਠੇ ਸੰਤ ਮਹਾਤਮਾਵਾਂ, ਬਰਫਾਂ ਵਿਚੋਂ ਕੱਢੇ ਜਵਾਨਾਂ, ਦਰਿਆਵਾਂ ਤੇ ਜੰਗਲਾਂ ਵਿਚੋਂ ਭਾਲ ਕੇ ਪ੍ਰਾਪਤ ਕੀਤੇ ਸੈਲਾਨੀਆਂ, ਟਿਊਬਵੈਲਾਂ ਦੀਆਂ ਖੂਹੀਆਂ `ਚੋਂ ਕੱਢੇ ਬੱਚਿਆਂ ਤੇ ਹਵਾਲਾਤੀ ਕੈਦੀਆਂ ਲਈ ਇਹ ਵਰਦਾਨ ਹੈ। ਰਾਤ ਨੂੰ ਕੰਮ ਕਰਦੇ ਚੌਕੀਦਾਰ, ਸਿਕਿਉਰਿਟੀ ਗਾਰਡ, ਨਰਸਾਂ, ਡਾਕਟਰ, ਡਰਾਈਵਰ, ਵਿਦਿਆਰਥੀ ਤੇ ਨੌਕਰੀ ਪੇਸ਼ਾ ਔਰਤਾਂ ਤਾਂ ਇਸ ਦਾ ਸੇਵਨ ਲਗਾਤਾਰ ਕਰਨ। ਹੜ੍ਹਾਂ, ਸੁਨਾਮੀਆਂ, ਭੁਚਾਲਾਂ ਤੇ ਬਿਲਡਿੰਗਾਂ ਡਿੱਗਣ ਕਾਰਨ ਮਲ੍ਹਬੇ ਵਿਚ ਫਸੇ ਬਦਕਿਸਮਤਾਂ ਤੇ ਕੋਲੇ ਦੀਆਂ ਖਾਣਾਂ ਵਿਚ ਪਾਣੀ ਭਰਨ ਕਾਰਨ ਅੰਦਰ ਡੱਕੇ ਮਜ਼ਦੂਰਾਂ `ਤੇ ਵੀ ਇਹ ਚਮਤਕਾਰੀ ਅਸਰ ਕਰੇਗੀ। ਹੈਜੇ, ਵਾਇਰਲ ਬੁਖਾਰ, ਟਾਈਫਾਈਡ ਤੇ ਕਰੋਨਾ ਤੋਂ ਬਾਅਦ ਤਾਂ ਕਮਜ਼ੋਰੀ ਦੂਰ ਕਰਨ ਲਈ ਇਸ ਦੀ ਲੋੜ ਪੈਂਦੀ ਹੀ ਹੈ। ਜਿਹੜੀਆਂ ਬੀਬੀਆਂ ਮਹਾਵਾਰੀ ਦੌਰਾਨ ਦਰਦ ਤੇ ਕਮਜ਼ੋਰੀ ਕਾਰਨ ਖੜ੍ਹੀਆਂ ਨਹੀਂ ਹੋ ਸਕਦੀਆਂ, ਉਹ ਤਾਂ ਇਸ ਨੂੰ ਹਮੇਸ਼ਾ ਆਪਣੇ ਕੋਲ ਰੱਖਣ। ਬਾਰ ਬਾਰ ਖੂਨਦਾਨ ਤੋਂ ਅਨੀਮੀਆ ਦੇ ਸ਼ਿਕਾਰ ਹੋਏ ਨੌਜਵਾਨ ਵੀ ਇਸ ਨੂੰ ਲੈਂਦੇ ਹੀ ਰਹਿਣ।
ਮੇਰੀ ਇਕ ਪੁਰਾਣੀ ਮਰੀਜ਼ ਆਪਣੀ ਇਕ ਰਿਸ਼ਤੇਦਾਰ ਨੂੰ ਦਿਖਾਉਣ ਲਈ ਮੇਰੇ ਕੋਲ ਲਿਆਈ। ਉਸ ਨੇ ਦੱਸਿਆ ਕਿ ਇਸ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਮਹਾਵਾਰੀ ਨਹੀਂ ਆਈ। ਚੌਵੀ ਸਾਲਾਂ ਦੀ ਇਹ ਲੜਕੀ ਉਸ ਕੋਲ ਹਵਾ ਪਾਣੀ ਬਦਲਣ ਲਈ ਆਈ ਹੋਈ ਸੀ। ਲੜਕੀ ਦੁਬਲੀ ਪਤਲੀ ਤੇ ਕਮਜ਼ੋਰ ਦਿਖਾਈ ਦਿੰਦੀ ਸੀ ਤੇ ਉਸ ਦੇ ਚਿਹਰੇ ‘ਤੋਂ ਕੁਦਰਤੀ ਆਭਾ ਗਾਇਬ ਸੀ। ਮੈਂ ਲੜਕੀ ਨੂੰ ਉਸ ਦੀ ਤਕਲੀਫ ਬਾਰੇ ਪੁੱਛਿਆ, ਉਸ ਨੇ ਵੀ ਮਹਾਵਾਰੀ ਨਾ ਆਉਣ ਦੀ ਹੀ ਸ਼ਿਕਾਇਤ ਕੀਤੀ। ਲੰਮੀ ਪੁੱਛ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਲੜਕੀ ਸ਼ੁਰੂ ਤੋਂ ਤਾਂ ਤੰਦਰੁਸਤ ਸੀ, ਪਰ ਸਾਲ ਕੁ ਪਹਿਲਾਂ ਜਦੋਂ ਉਸ ਨੇ ਡਾਂਸ ਸਿੱਖਣਾ ਅਰੰਭ ਕੀਤਾ ਤਾਂ ਉਸ ਨੂੰ ਆਪਣਾ ਸਰੀਰ ਜਰਾ ਬੋਝਲ ਲੱਗਿਆ। ਇਸ ਲਈ ਉਸ ਨੇ ਡਟ ਕੇ ਕਸਰਤ ਤੇ ਡਾਈਟਿੰਗ ਸ਼ੁਰੂ ਕਰ ਦਿੱਤੇ। ਥੋੜ੍ਹਾ ਫਰਕ ਪਿਆ ਤਾਂ ਉਸ ਨੇ ਵਰਤਾਂ ਦੀ ਗਿਣਤੀ ਵਧਾ ਦਿੱਤੀ। ਭੁੱਖੇ ਪੇਟ ਕਸਰਤ ਤੇ ਡਾਂਸ ਕਰਨ ਨਾਲ ਉਸ ਦੀ ਪਾਚਨ ਵਿਵਸਥਾ ਵਿਗੜ ਗਈ। ਉਸ ਨੂੰ ਭੁੱਖ ਲੱਗਣੋਂ ਬੰਦ ਹੋ ਗਈ ਤੇ ਮਹਾਵਾਰੀ ਆਉਣੋਂ ਹਟ ਗਈ। ਅਨੀਮੀਆ, ਕਬਜ਼ੀ ਤੇ ਵਾਲ ਝੜ੍ਹਨ ਦੀਆਂ ਤਕਲੀਫਾਂ ਪੈਦਾ ਹੋ ਗਈਆਂ। ਹੁਣ ਭਾਵੇਂ ਉਸ ਨੇ ਉਹ ਆਤਮ-ਤਸ਼ੱਦਦ ਬੰਦ ਕਰ ਦਿੱਤਾ ਸੀ, ਪਰ ਉਸ ਦੀਆਂ ਤਕਲੀਫਾਂ ਜਿਉਂ ਦੀਆਂ ਤਿਉਂ ਹਨ। ਉਸ ਦਾ ਸਟੈਮਿਨਾ ਘਟਿਆ ਹੋਇਆ ਸੀ ਤੇ ਉਸ ਵਿਚ ਚਲਣ ਫਿਰਨ ਦੀ ਜਾਨ ਨਹੀਂ ਸੀ। ਮੈਂ ਉਸ ਨੂੰ ਫੁੱਲ ਦਵਾਈ ਔਲਿਵ ਦਾ ਦਿਨ ਵਿਚ ਤਿੰਨ ਵਾਰ ਲਗਾਤਾਰ ਸੇਵਨ ਕਰਨ ਲਈ ਕਿਹਾ। ਇਸ ਨਾਲ ਉਸ ਨੂੰ ਭੱਖ ਲੱਗਣ ਲੱਗੀ, ਵਾਲ ਝੜਨੇ ਬੰਦ ਹੋਏ ਤੇ ਤਿੰਨ ਮਹੀਨਿਆਂ ਵਿਚ ਮਹਾਵਾਰੀ ਆਉਣੀ ਸ਼ੁਰੂ ਹੋ ਗਈ। ਦੋਹਾਂ ਤ੍ਰੀਮਤਾਂ ਨੇ ਮੇਰਾ ਧੰਨਵਾਦ ਕੀਤਾ। ਓਲੰਪਿਕਸ ਲਈ ਤਿਆਰੀ ਵਿੱਢਦੇ ਖਿਡਾਰੀਆਂ ਤੇ ਇਮਤਿਹਾਨਾਂ ਲਈ ਮਿਹਨਤ ਕਰਦੇ ਵਿਦਿਆਰਥੀਆਂ ਨਾਲ ਕਦੇ ਵੀ ਇਸ ਲੜਕੀ ਜਿਹਾ ਨਾ ਵਾਪਰੇ, ਜੇ ਉਹ ਔਲਿਵ ਨਾਲ ਆਪਣੀ ਭੀਤਰੀ ਤਾਕਤ (ੰਟਅਮਨਿਅ) ਪੂਰੀ ਕਰਦੇ ਰਹਿਣ।
ਔਲਿਵ ਜਿਹੀ ਕਮਜ਼ੋਰੀ ਵਾਲੇ ਵਿਅਕਤੀਆਂ ਵਿਚ ਥਕਾਨ, ਲਿੱਸਾਪਣ ਤੇ ਸਨਾਯੂ ਤੰਤੂਆਂ ਦੀ ਬੇਤਾਕਤੀ ਹੋ ਜਾਂਦੀ ਹੈ। ਇਸ ਲਈ ਇਨ੍ਹਾਂ ਵਿਚ ਸ਼ਕਤੀਹੀਨਤਾ ਤੋਂ ਬਿਨਾ ਹਾਜ਼ਮੇ ਦੀ ਕਮਜ਼ੋਰੀ, ਫੇਫੜਿਆਂ ਦੇ ਰੋਗ ਤੇ ਪਸੀਨਾ ਵਗਣ ਦੀਆਂ ਤਕਲੀਫਾਂ ਪੈਦਾ ਹੋ ਜਾਂਦੀਆਂ ਹਨ। ਉਹ ਮਿਹਦੇ ਤੇ ਅੰਤੜੀਆਂ ਦੇ ਰੋਗਾਂ ਨਾਲ ਮਾਨਸਿਕ ਤੇ ਸਰੀਰਕ ਤੌਰ `ਤੇ ਢਹਿ ਢੇਰੀ ਹੋਏ ਰਹਿੰਦੇ ਹਨ। ਭੁੱਖ ਦਾ ਨਾ ਲਗਣਾ, ਖੂਨ ਦੀ ਕਮੀ, ਕਬਜ਼ੀ ਰੋਗ ਤੇ ਲੱਤਾਂ-ਬਾਹਾਂ ਦੇ ਕੜੱਲ ਵੀ ਇਨ੍ਹਾਂ ਨੂੰ ਆਮ ਹੋ ਜਾਂਦੇ ਹਨ। ਕਮਜ਼ੋਰੀ ਦੇ ਨਾਲ ਨਾਲ ਇਹ ਦਵਾਈ ਇਨ੍ਹਾਂ ਬਿਮਾਰੀਆਂ ਨੂੰ ਵੀ ਦੂਰ ਕਰਦੀ ਹੈ।
ਪਰ ਇਹ ਯਾਦ ਰਹੇ ਕਿ ਇਨ੍ਹਾਂ ਸਭ ਰੋਗਾਂ ਦੀਆਂ ਦਵਾਈਆਂ ਹੋਰ ਵੀ ਹਨ, ਇਸ ਲਈ ਕਮਜ਼ੋਰੀ ਨੂੰ ਦੇਖ ਕੇ ਹੀ ਔਲਿਵ ਦੇਣ ਦਾ ਨਿਸ਼ਚਾ ਨਹੀਂ ਕਰ ਲੈਣਾ ਚਾਹੀਦਾ। ਔਲਿਵ ਦੇ ਮੁੱਖ ਸੰਕੇਤ ਕਸ਼ਟਮਈ ਹਾਲਾਤਾਂ ਵਿਚੋਂ ਲੰਘਣ ਕਰਕੇ ਭਾਵ ਲਗਾਤਾਰ ਘਾਲ ਕਮਾਈ ਕਰਨ ਜਾਂ ਦੁਖਾਂ ਦੀ ਬੁਛਾੜ ਝੱਲਣ ਕਾਰਨ ਅਤਿ ਦੀ ਕਮਜ਼ੋਰੀ ਤੇ ਥਕਾਨ ਦਾ ਹੋਣਾ ਹੈ। ਇਨ੍ਹਾਂ ਪ੍ਰਸਥਿਤੀਆਂ ਵਿਚ ਹੀ ਇਹ ਫੁੱਲ ਦਵਾ ਕੰਮ ਕਰੇਗੀ ਤੇ ਇਕੱਲੇ ਤੌਰ `ਤੇ ਹੀ ਮਰੀਜ਼ ਨੂੰ ਨੌ-ਬਰ-ਨੌ ਕਰ ਦੇਵੇਗੀ। ਇਸ ਨੂੰ ਲੈਂਦਿਆਂ ਉਸ ਨੂੰ ਕਿਸੇ ਟਾਨਿਕ, ਵਰਕ, ਕੁਸ਼ਤੇ, ਚਵਨਪ੍ਰਾਸ਼ ਆਦਿ ਲੈਣ ਦੀ ਲੋੜ ਨਹੀਂ ਪਵੇਗੀ।