ਸਿੰਘੂ-ਟਿੱਕਰੀ ਦਾ ਫਾਰਮੂਲਾ?

ਲਾਈਆਂ ਨੇ ਦੌੜਾਂ ਪੰਜੇ ਵਾਲਿਆਂ ਨੇ ਵਾਰੋ-ਵਾਰੀ, ਸੋਨੀਆ ਦੇ ਘਰੋਂ ਆਉਂਦਾ ਦੇਖੋ ਕੋਈ ਵੜਦਾ।
‘ਪਤੀ’ ਨੂੰ ਵਿਸਾਰ ‘ਪਤਨੀ’ ਨੇ ਨਵਾਂ ਸਾਥ ਲਿਆ, ‘ਤੱਕੜੀ’ ਵਾਲਾ ਐ ਕੋਈ ‘ਹਾਥੀ’ ਉੱਤੇ ਚੜ੍ਹਦਾ।
ਵਾਅਦਿਆਂ ਦੀ ਪੰਡ ਜਦ ਚੰਡੀਗੜ੍ਹ ਖੁੱਲ੍ਹ ਗਈ, ‘ਝਾੜੂ’ ਕਹਿੰਦਾ ਦੱਸੋ ਕਿਹੜਾ ਸਾਡੇ ਅੱਗੇ ਅੜਦਾ।
‘ਪਿੰਡ’ ਹੈਗਾ ਦਿੱਲੀ ਬੈਠਾ ਹਾਕਮਾਂ ਦੇ ਦਰਾਂ ਉੱਤੇ, ‘ਫਸਲਾਂ ਤੇ ਨਸਲਾਂ’ ਬਚਾਉਣੇ ਲਈ ਏ ਲੜਦਾ।
ਕਿਰਤੀ ਕਿਸਾਨਾਂ ਦਾ ਉਹ ਕਿੰਨਾ ਕੁ ਹਮਾਇਤੀ ਹੋਊ, ਜਿਦੋ ਜਿਦੀ ਜਿਹੜਾ ‘ਸਰਪੰਚੀ’ ਲਈ ਏ ਖੜ੍ਹਦਾ।
ਲੋਟੂਆਂ ਤੋਂ ਬਚਣੇ ਦਾ ਨਵਾਂ ਕੋਈ ‘ਫਾਰਮੂਲਾ’, ਸਿੰਘੂ-ਟਿੱਕਰੀ ਦਾ ’ਕੱਠ ਦੇਖੋ ਕਿਹੜਾ ਘੜਦਾ!