ਬੈਚ ਫੁੱਲ ਓਕ: ਸਿਰੜੀ ਕਾਮੇ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਓਕ (ੌਅਕ) ਪ੍ਰਵਿਰਤੀ ਦੇ ਮਰੀਜ਼ ਸਿਰੜੀ ਹੁੰਦੇ ਹਨ। ਡਾ. ਦਰਸਨ ਸਿੰਘ ਵੋਹਰਾ ਉਨ੍ਹਾਂ ਨੂੰ ਆਸਵੰਦ ਜਾਂ ਦ੍ਰਿੜ-ਵਿਸ਼ਵਾਸੀ ਕਹਿੰਦਾ ਹੈ, ਕਿਉਂਕਿ ਉਹ ਦੁਸ਼ਵਾਰ ਹਾਲਤਾਂ ਵਿਚ ਵੀ ਉਮੀਦ ਨਹੀਂ ਛੱਡਦੇ। ਜਿਨ੍ਹਾਂ ਨੇ ਪੁਰਾਣੀ ਹਿੰਦੀ ਫਿਲਮ ‘ਜਵਾਬ’ (1955) ਦੇਖੀ ਹੈ, ਉਨ੍ਹਾਂ ਨੂੰ ਬਲਰਾਜ ਸਾਹਨੀ ਦਾ ਨਿਭਾਇਆ ਉਹ ਕਿਰਦਾਰ ਚੇਤੇ ਹੋਵੇਗਾ, ਜਿਸ ਨੇ ਬਿਮਾਰ ਹਾਲਤ ਵਿਚ ਰੇਹੜੀ ਖਿੱਚਦੇ ਹੋਏ ‘ਆਜ ਗਮ ਕਲ ਖੁਸ਼ੀ ਸੁਨ ਲੇ ਪਿਆਰੇ, ਆਦਮੀ ਵਹੀ ਜੋ ਹਿੰਮਤ ਨਾ ਹਾਰੇ’ ਵਾਲਾ ਗਾਣਾ ਗਾਇਆ ਸੀ। ਇਸ ਨੂੰ ਗੁਣਗੁਣਾ ਕੇ ਅੱਜ ਵੀ ਕਈ ਲੋਕ ਆਪਣੇ ਆਪ ਨੂੰ ਧੀਰਜਵਾਨ ਬਣਦੇ ਮਹਿਸੂਸ ਕਰਦੇ ਹਨ।

ਜਿਨ੍ਹਾਂ ਨੇ ਇਹ ਫਿਲਮ ਨਹੀਂ ਦੇਖੀ, ਉਨ੍ਹਾਂ ਨੇ ‘ਮਦਰ ਇੰਡੀਆ’ (1957) ਜਰੂਰ ਦੇਖੀ ਹੋਵੇਗੀ, ਜਿਸ ਵਿਚ ਨਰਗਿਸ `ਤੇ ਇਹ ਗਾਣਾ ਫਿਲਮਾਇਆ ਗਿਆ ਸੀ, ‘ਦੁਨੀਆਂ ਮੇਂ ਹਮ ਆਏ ਹੈਂ ਤੋ ਜੀਨਾ ਹੀ ਪੜੇਗਾ, ਜੀਵਨ ਹੈ ਇਕ ਜ਼ਹਿਰ ਤੋ ਪੀਨਾ ਹੀ ਪੜੇਗਾ।’ ਇਸ ਨੂੰ ਦੇਖਣ ਲਈ ਤਾਂ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ ਸਿਨੇਮਾ ਘਰ ਗਿਆ ਸੀ। ਇਹ ਦੋਵੇਂ ਕਿਰਦਾਰ ਬੈਚ ਫੁੱਲ ਦਵਾਈ ਓਕ ਦੀਆਂ ਪੱਕੀਆਂ ਮਿਸਾਲਾਂ ਹਨ। ਨਾਮ ਭਾਵੇਂ ਕੋਈ ਦਿਓ, ਬੱਸ ਇਸੇ ਤਰ੍ਹਾਂ ਦਾ ਹਾਰ ਨਾ ਮੰਨਣ ਵਾਲਾ ਸੁਭਾਅ ਹੁੰਦਾ ਹੈ ਬੈਚ ਫੁੱਲ ਦਵਾਈ ਓਕ ਦੇ ਮਰੀਜ਼ਾਂ ਦਾ।
ਇਸ ਤੋਂ ਪਾਠਕ ਇਹ ਵੀ ਅੰਦਾਜ਼ਾ ਨਾ ਲਾਉਣ ਕਿ ਓਕ ਦੇ ਮਰੀਜ਼ ਫਿਲਮਾਂ ਵਿਚ ਕੰਮ ਕਰਦੇ ਐਕਟਰ ਹੀ ਹੁੰਦੇ ਹਨ। ਓਕ ਪ੍ਰਵਿਰਤੀ ਦੇ ਮਾਲਕ ਹਰ ਥਾਂ ਮਿਲਦੇ ਹਨ। ਹਰ ਬੈਂਕ ਵਿਚ ਕਈ ਅਜਿਹੇ ਸਨਕੀ ਕਲਰਕ ਹੁੰਦੇ ਹਨ, ਜੋ ਆਪਣੇ ਕੰਮ ਵਿਚ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੇ। ਇਕ ਗਲਤੀ ਨਿਕਲ ਆਵੇ, ਸ਼ੱਕ ਕਰਦੇ ਰਹਿੰਦੇ ਹਨ ਕਿ ਗਲਤੀਆਂ ਸ਼ਾਇਦ ਹੋਰ ਵੀ ਹੋਣਗੀਆਂ। ਇਸ ਲਈ ਉਹ ਉਸੇ ਖਾਤੇ ਨੂੰ ਘੰਟਿਆਂ ਬੱਧੀ ਚੈਕ ਕਰਦੇ ਰਹਿੰਦੇ ਹਨ। ਵਿਚ ਵਿਚਾਲੇ ਜੇ ਭੁੱਖ ਪਿਆਸ ਲੱਗੇ, ਉਹ ਤਾਂ ਵੀ ਨਹੀਂ ਉੱਠਦੇ। ਕਈ ਲੰਮੀ ਦੂਰੀ ਦੇ ਡਰਾਈਵਰ ਤੈਅ ਕਰ ਕੇ ਚਲਦੇ ਨੇ ਕਿ 400 ਮੀਲ `ਤੇ ਜਾ ਕੇ ਰੁਕਣਗੇ, ਪਰ ਇੰਨਾ ਪੈਂਡਾ ਸਫਰ ਕਰਨ ਤੋਂ ਬਾਅਦ ਵੀ 200 ਮੀਲ ਹੋਰ ਚਲਣ ਦਾ ਮਨ ਬਣਾ ਲੈਂਦੇ ਹਨ। ਉਹ ਉੱਥੇ ਵੀ ਨਹੀਂ ਰੁਕਦੇ, ਸੌ ਮੀਲ ਹੋਰ ਚਲ ਪੈਂਦੇ ਹਨ। ਇਨ੍ਹਾਂ ਲੋਕਾਂ ਨੂੰ ਆਪਣੀ ਥਕਾਵਟ, ਸਿਹਤ ਤੇ ਆਰਾਮ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਉਹ ਆਪਣੇ ਕੰਮ ਨਾਲ ਨਿਪਟਣਾ ਚਾਹੁੰਦੇ ਹਨ। ਫੁੱਲ ਦਵਾਈ ਓਕ ਇਨ੍ਹਾਂ ਦੀ ਸਿਰੜੀ ਸੋਚ ਵਿਚ ਤਬਦੀਲੀ ਲਿਆਵੇਗੀ।
ਕਈ ਪਾਠਕ ਇਹ ਵੀ ਸੋਚਣਗੇ ਕਿ ਜੇ ਬੈਚ ਫੁੱਲ ਦਵਾਈ ਓਕ ਦਾ ਮਰੀਜ਼ ਸਿਰੜੀ ਹੈ ਭਾਵ ਉਹ ਕੰਮ ਕਰਦਿਆਂ ਹਾਰ ਮੰਨਣ ਵਾਲਾ ਨਹੀਂ ਹੈ, ਫਿਰ ਉਹ ਬੀਮਾਰ ਕਿਵੇਂ ਹੋਇਆ? ਬੀਮਾਰ ਉਹ ਇਸ ਤਰ੍ਹਾਂ ਹੈ ਕਿ ਵੱਧ ਮਾਤਰਾ ਵਿਚ ਮਿੱਠਾ ਵੀ ਜ਼ਹਿਰ ਹੁੰਦਾ ਹੈ। ਓਕ ਦਾ ਮਰੀਜ਼ ਉਦੋਂ ਤੀਕ ਕੰਮ ਕਰਦਾ ਰਹਿੰਦਾ ਹੈ, ਜਦੋਂ ਤੀਕ ਕਿ ਉਹ ਇਸ ਨੂੰ ਖਤਮ ਨਾ ਕਰ ਲਵੇ। ਜਰਾ ਸੋਚੋ ਕਿ ਜੇ ਉਹ ਇਕ ਅਜਿਹਾ ਕੰਮ ਕਰ ਰਿਹਾ ਹੋਵੇ, ਜੋ ਉਸ ਲਈ ਮਿੱਥੇ ਸਮੇਂ ਵਿਚ ਕਰਨਾ ਅਸੰਭਵ ਹੋਵੇ, ਜਾਂ ਉਹ ਕੰਮ ਇੰਨਾ ਮੁਸ਼ਕਿਲ ਹੋਵੇ ਕਿ ਉਸ ਤੋਂ ਹੋ ਨਾ ਸਕੇ, ਭਾਵ ਉਹ ਉਸ ਨੂੰ ਕਰਨ ਵਿਚ ਵਾਰ ਵਾਰ ਅਸਫਲ ਰਹੇ ਜਾਂ ਉਹ ਅਜਿਹਾ ਕੰਮ ਕਰਨ ਵਿਚ ਲੱਗਿਆ ਹੋਵੇ, ਜਿਸ ਵਿਚ ਉਸ ਨੇ ਕੋਈ ਸਿੱਖਿਆ ਤੇ ਟਰੇਨਿੰਗ ਨਾ ਲਈ ਹੋਵੇ, ਪਰ ਉਹ ਸੁਭਾਵਿਕ ਹੀ ਉਸ ਨੂੰ ਕਰਨ ਦਾ ਪੰਗਾ ਲੈ ਰਿਹਾ ਹੋਵੇ ਅਤੇ ਜਾਂ ਫਿਰ ਉਸ ਦਾ ਸਿਰੜੀਪੁਣ ਪਾਗਲਪੁਣ ਦੀ ਹੱਦ ਤੀਕ ਚਲਾ ਗਿਆ ਹੋਵੇ ਤੇ ਉਹ ਪੱਥਰ ਨੂੰ ਰੱਸੀ ਨਾਲ ਕੱਟਣ ਵਰਗੇ ਕਿਸੇ ਫਜ਼ੂਲ ਕੰਮ ਨੂੰ ਕਰਨ ਵਿਚ ਮੁੜ੍ਹਕੋ ਮੁੜ੍ਹਕੀ ਹੋ ਰਿਹਾ ਹੋਵੇ, ਤਾਂ ਕੀ ਹੋਵੇ? ਇਨ੍ਹਾਂ ਸਭ ਹਾਲਤਾਂ ਵਿਚ ਜਦੋਂ ਸਿਰੜੀ ਮਨੁੱਖ ਲਗਾਤਾਰ ਮਿਹਨਤ ਨਾਲ ਕੰਮ ਕਰੇਗਾ ਤਾਂ ਉਹ ਅੱਕੇਗਾ ਤੇ ਥੱਕੇਗਾ ਜਰੂਰ। ਇਹ ਸਿਰੜਪੁਣੇ ਵਾਲੀ ਮਿਹਨਤ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ `ਤੇ ਬੀਮਾਰ ਕਰ ਦੇਵੇਗੀ। ਉਸ ਦੀ ਭੁੱਖ ਨੀਂਦ ਹਰਾਮ ਹੋ ਜਾਵੇਗੀ, ਵਜਨ ਘਟ ਜਾਵੇਗਾ ਤੇ ਉਹ ਜਰੂਰੀ ਸਮਾਜਿਕ ਕੰਮਾਂ ਤੋਂ ਵਿਜੋਗਿਆ ਜਾਵੇਗਾ। ਗੱਲ ਕੀ, ਉਸ ਦੀ ਸਿਰੜ ਉਸ ਦੇ ਅਣਥੱਕ ਕੰਮ ਕਰਨ ਦੀ ਲਗਨ ਨੂੰ ਇਕ ਰਿਣਾਤਮਿਕ ਔਗੁਣ ਬਣਾ ਦਵੇਗੀ। ਓਕ ਦਵਾਈ ਉਸ ਦੀ ਜ਼ਿੱਦ ਨੂੰ ਕੰਮ ਕਰਨ ਦੇ ਸ਼ੌਕ ਵਿਚ ਤਬਦੀਲ ਕਰ ਦੇਵੇਗੀ ਤੇ ਉਸ ਨੂੰ ਦੁਸ਼ਵਾਰ ਕੰਮ ਕਰਨ ਵਿਚ ਸੰਤੋਖ ਤੇ ਸਹੀ ਜਾਣਕਾਰੀ ਅਰਥਾਤ ਟ੍ਰੇਨਿੰਗ ਲੈਣ ਦੀ ਸੋਝੀ ਦੇਵੇਗੀ।
ਫੁੱਲ ਦਵਾਈ ਓਕ ਕੁਆਰਕਸ ਰੋਬੁਰ (ਥੁੲਰਚੁਸ ੍ਰੋਬੁਰ) ਨਾਮਕ ਪੌਦੇ ਦੇ ਫੁੱਲ ਤੋਂ ਤਿਆਰ ਕੀਤੀ ਜਾਂਦੀ ਹੈ। ਜਿਨ੍ਹਾਂ ਮਰੀਜ਼ਾਂ ਨੂੰ ਇਹ ਦਵਾਈ ਠੀਕ ਕਰਦੀ ਹੈ, ਉਨ੍ਹਾਂ ਬਾਰੇ ਡਾ. ਬੈਚ ਲਿਖਦੇ ਹਨ, ‘ਉਹ ਬਹਾਦਰ ਲੋਕ ਹੁੰਦੇ ਹਨ, ਜੋ ਉਮੀਦ ਛੱਡੇ ਬਗੈਰ ਅਸੀਮ ਔਕੜਾਂ ਨਾਲ ਲੜਦੇ ਹਨ। ਉਹ ਇਕ ਤੋਂ ਬਾਅਦ ਦੂਜੀ ਚੀਜ਼ ਭਾਵ ਦੂਜਾ ਢੰਗ ਵਰਤ ਕੇ ਕੰਮ ਲੱਗੇ ਰਹਿੰਦੇ ਹਨ ਭਾਵੇਂ ਕਿ ਉਨ੍ਹਾਂ ਦੇ ਯਤਨਾਂ ਨੂੰ ਸਫਲਤਾ ਦਾ ਬੂਰ ਪੈਣ ਦੀ ਕੋਈ ਆਸ ਦਿਖਾਈ ਨਾ ਦਿੰਦੀ ਹੋਵੇ।’
ਇਹ ਲੋਕ ਆਪਣੀ ਧੁਨ ਦੀ ਲੜਾਈ ਦਿਲਗੀਰ ਹੋਏ ਬਿਨਾ ਬੜੇ ਹੌਸਲੇ ਨਾਲ ਲੜਦੇ ਰਹਿੰਦੇ ਹਨ। ਕੰਮ ਕਰਦੇ ਕਰਦੇ ਥੱਕ ਕੇ ਚੂਰ ਹੋ ਜਾਣਾ, ਪਰ ਹੌਸਲਾ ਨਾ ਹਾਰਨਾ ਤੇ ਅੰਤ ਤੀਕ ਸਿਰੜ ਨਾਲ ਲੱਗੇ ਰਹਿਣਾ ਓਕ ਵਿਅਕਤੀ ਦੀਆਂ ਮੁੱਖ ਨਿਸ਼ਾਨੀਆਂ ਹਨ। ਉਹ ਦੂਜਿਆਂ ਵਾਂਗ ਕੰਮ ਕਰਦਾ ਹੈ, ਦੂਜਿਆਂ ਵਾਂਗ ਹੀ ਥੱਕ ਜਾਂਦਾ ਹੈ, ਪਰ ਦੂਜਿਆਂ ਵਾਂਗ ਕੰਮ ਛੱਡ ਕੇ ਪਰ੍ਹੇ ਨਹੀਂ ਹੁੰਦਾ। ਉਹ ਨਿਰਆਰਾਮ ਆਪਣਾ ਕੰਮ ਧੂੰਹਦਾ ਰਹਿੰਦਾ ਹੈ। ਪੁਸਤਕਾਂ ਵਿਚ ਉਸ ਬਾਰੇ ਲਿਖਿਆ ਮਿਲਦਾ ਹੈ, ‘ਥਕਾਵਟ ਨਾਲ ਹੰਭਿਆ ਹੋਇਆ ਵੀ ਬਹਾਦਰੀ ਨਾਲ ਸੰਘਰਸ਼ ਕਰਦਾ ਰਹਿੰਦਾ ਹੈ, ਕਦੇ ਆਪਣੀ ਹਿੰਡ ਨਹੀਂ ਛੱਡਦਾ (ਓਣਹਅੁਸਟੲਦ ਬੁਟ ਸਟਰੁਗਗਲੲਸ ੋਨ ਬਰਅਵੲਲੇ, ਨੲਵੲਰ ਗਵਿਨਿਗ ੁਪ)।
ਡਾ. ਦਰਸ਼ਨ ਸਿੰਘ ਵੋਹਰਾ ਨੇ ਬੈਚ ਫੁੱਲ ਦਵਾਈ ਦੇ ਰਿਣ ਪੱਖਾਂ ਨੂੰ ਸਮਝਣ ਲਈ ਕੁਝ ਸਰਲ ਤੇ ਸੰਖੇਪ ਨੁਕਤਿਆਂ ਦਾ ਵਰਣਨ ਕੀਤਾ ਹੈ। ਉਹ ਲਿਖਦੇ ਹਨ, ‘ਓਕ ਸੁਭਾਅ ਦਾ ਵਿਅਕਤੀ ਜ਼ਿੰਦਗੀ ਦੇ ਸੰਘਰਸ਼ ਵਿਚ ਕਦੇ ਹਾਰ ਨਹੀਂ ਮੰਨਦਾ-ਡਿੱਗ ਪਵੇ, ਥੱਕ ਤੁੱਟ ਜਾਵੇ, ਤਦ ਵੀ ਹੌਸਲੇ ਨਾਲ ਲੜਾਈ ਜਾਰੀ ਰੱਖਦਾ ਹੈ; ਆਪਣੀ ਡਿਊਟੀ ਨੂੰ ਪੂਰੀ ਤਸੱਲੀ ਨਾਲ ਨਿਭਾਉਂਦਾ ਹੈ, ਆਪਣੀ ਵਿੱਤ ਤੋਂ ਵਧੀਕ ਜੋਰ ਲਾਉਂਦਾ ਹੈ, ਥੱਕ ਤੱਟ ਜਾਵੇ ਤਾਂ ਵੀ ਸ਼ਿਕਾਇਤ ਨਹੀਂ ਕਰਦਾ; ਬਿਨਾ ਆਰਾਮ ਕੀਤੇ ਲਗਾਤਾਰ ਜੋਰ ਨਾਲ ਕੰਮ ਕਰਨ ਨਾਲ ਬਹੁਤੀ ਥਕਾਵਟ ਦੇ ਕਾਰਨ ਉਦਾਸ ਤਾਂ ਹੋ ਜਾਂਦਾ ਹੈ, ਪਰ ਕੰਮ ਨਹੀਂ ਛੱਡਦਾ; ਅਮੁੱਕ ਸਹਿਣਸ਼ੀਲਤਾ (ਓਨਦੁਰਅਨਚੲ), ਸਬਰ (ਫਅਟਇਨਚੲ) ਅਤੇ ਕੰਮ ਕਰਨ ਦੀ ਧੁਨ ਨਾਲ ਡਿਉਟੀ ਕਰਦਾ ਹੈ, ਜਿਵੇਂ ਸਹਿਣਸ਼ੀਲਤਾ ਹੀ ਉਸ ਦੀ ਜ਼ਿੰਦਗੀ ਦਾ ਟੀਚਾ ਹੋਵੇ; ਸਰੀਰ ਦੀ ਥਕਾਵਟ ਦੇ ਮਗਰੋਂ ਸਰੀਰ ਦੀ ਕੁਦਰਤੀ ਮੰਗ ਕੁਝ ਆਰਾਮ ਕਰਨ ਦੀ ਹੁੰਦੀ ਹੈ, ਪਰ ਓਕ ਸੁਭਾਅ ਵਿਚ ਇਹ ਕੁਦਰਤੀ ਮੰਗ ਵੀ ਠੁਕਰਾ ਦਿੱਤੀ ਜਾਂਦੀ ਹੈ ਅਤੇ ਸਰੀਰ ਟੁੱਟ ਜਾਂਦਾ ਹੈ, ਬਿਮਾਰ ਪੈ ਜਾਂਦਾ ਹੈ; ਜਦ ਸਰੀਰ ਬੀਮਾਰ ਪੈ ਜਾਣ ਦੇ ਕਾਰਨ ਉਹ ਪਹਿਲੇ ਵਾਂਗ ਆਪਣੀ ਡਿਊਟੀ ਨਾ ਨਿਭਾ ਸਕੇ ਜਾਂ ਦੂਜਿਆਂ ਦੀ ਮਦਦ ਨਾ ਕਰ ਸਕੇ ਤਾਂ ਬਹੁਤ ਉਦਾਸ ਹੁੰਦਾ ਹੈ; ਕਦੇ ਆਪਣੀ ਕਮਜ਼ੋਰੀ ਜਾਂ ਥਕਾਵਟ ਬਾਹਰ ਜਾਹਰ ਨਹੀਂ ਹੋਣ ਦਿੰਦਾ।’
ਫੁੱਲ ਦਵਾਈ ਓਕ ਦਾ ਰੋਗੀ ਕਿਰਸੀ ਸੁਭਾਅ ਦਾ ਹੁੰਦਾ ਹੈ। ਉਹ ਮੱਕੜੀ ਵਾਂਗ ਆਪਣੇ ਕੰਮ ਵਿਚ ਲੱਗਿਆ ਹੀ ਰਹਿੰਦਾ ਹੈ। ਮੱਕੜੀ ਦੀਵਾਰ ਜਾਂ ਛੱਤ `ਤੇ ਚਿਮੜੀ ਸ਼ਿਕਾਰ ਪਿੱਛੇ ਭੱਜਦੀ ਹੈ ਤੇ ਉਸ ਨੂੰ ਫੰਧੇ ਵਿਚ ਫਸਾਉਣ ਲਈ ਜਾਲਾ ਬੁਣਦੀ ਹੈ। ਜਾਲੇ ਦੇ ਚਾਰੇ ਪਾਸੇ ਘੁੰਮ ਕੇ ਤੰਦਾਂ ਜੜਦਿਆਂ ਉਹ ਬਹੁਤ ਵਾਰੀ ਹੇਠ ਵੀ ਡਿੱਗ ਪੈਂਦੀ ਹੈ। ਕਿਸੇ ਸਹਾਰੇ ਤੋਂ ਬਿਨਾ ਉਸ ਲਈ ਕੰਧ `ਤੇ ਚੜ੍ਹਨਾ ਔਖਾ ਹੁੰਦਾ ਹੈ। ਉਹ ਚੜ੍ਹਦੀ ਹੈ ਤੇ ਵਾਰ ਵਾਰ ਹੇਠ ਤਿਲਕ ਆਉਂਦੀ ਹੈ, ਪਰ ਉਸ ਦੀ ਧੁਨ ਉਪਰ ਜਾ ਕੇ ਆਪਣੇ ਅਧੂਰੇ ਜਾਲੇ ਨੂੰ ਬੁਣ ਕੇ ਪੂਰਾ ਕਰਨ ਵਿਚ ਹੁੰਦੀ ਹੈ। ਇਸੇ ਧੁਨ ਵਿਚ ਉਹ ਉਦੋਂ ਤੀਕ ਉੱਤੇ ਚੜ੍ਹਨ ਦੇ ਉਪਰਾਲੇ ਕਰਦੀ ਰਹਿੰਦੀ ਹੈ, ਜਦੋਂ ਤੀਕ ਕਿ ਆਪਣੇ ਉਦੇਸ਼ ਵਿਚ ਕਾਮਯਾਬ ਨਾ ਹੋ ਜਾਵੇ। ਇਸ ਦੌਰਾਨ ਉਸ ਦਾ ਸੁਭਾਅ ਨਿਡਰ, ਸ਼ਾਂਤਮਈ ਤੇ ਆਸ਼ਾਵਾਨ ਰਹਿੰਦਾ ਹੈ। ਉਸ ਦੇ ਉੱਦਮਾਂ ਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਉਹ ਕਦੇ ਇਹ ਨਹੀਂ ਸੋਚਦੀ ਕਿ ਉਹ ਨਾਕਾਮਯਾਬ ਹੋ ਜਾਵੇਗੀ। ਅਸਫਲਤਾ ਦਾ ਖਿਆਲ ਤਾਂ ਜਿਵੇਂ ਉਸ ਨੂੰ ਇਕ ਵਾਰ ਵੀ ਨਹੀਂ ਆਉਂਦਾ। ਉਸ ਨੂੰ ਦੇਖ ਕੇ ਤਾਂ ਦਿਲ ਢਾਹੀ ਬੈਠਾ ਰਾਜਾ ਬਰੂਸ (ਖਨਿਗ ਭਰੁਚੲ) ਵੀ ਹੌਸਲੇਵਾਨ ਬਣ ਕੇ ਫਿਰ ਲੜਨ ਚਲਾ ਗਿਆ ਸੀ ਤੇ ਜੰਗ ਜਿੱਤਣ ਵਿਚ ਕਾਮਯਾਬ ਹੋ ਗਿਆ ਸੀ। ਕੀੜੇ-ਮਕੌੜਿਆਂ ਦੀ ਦੁਨੀਆਂ ਵਿਚ ਸ਼ਹਿਦ ਦੀ ਮੱਖੀ ਤੇ ਕੀੜੀ ਵਰਗੇ ਕਈ ਹੋਰ ਜੀਵ ਵੀ ਮੱਕੜੀ ਵਾਂਗ ਹੀ ਥਕਾਵਟ ਦੇ ਬਾਵਜੂਦ ਆਪਣੇ ਕੰਮ ਵਿਚ ਰੁੱਝੇ ਰਹਿੰਦੇ ਹਨ। ਜੇ ਕਦੇ ਕਿਸੇ ਵਿਅਕਤੀ ਦੀ ਤੁਲਨਾ ਇਨ੍ਹਾਂ ਜੀਵ ਜੰਤੂਆਂ ਨਾਲ ਕਰਨੀ ਪਵੇ ਤਾਂ ਸਮਝ ਲਵੋ ਉਹ ਓਕ ਦਵਾਈ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੀਆਂ ਵਧੇਰੇ ਤਕਲੀਫਾਂ ਇਸ ਫੁੱਲ ਦਵਾਈ ਨਾਲ ਹੀ ਠੀਕ ਹੋਣਗੀਆਂ।
ਇਹ ਇਸ ਲਈ ਕਿ ਬੀਮਾਰ ਹੋ ਕੇ ਇਨ੍ਹਾਂ ਵਿਅਕਤੀਆਂ ਦੀ ਪ੍ਰਵਿਰਤੀ ਬਦਲਦੀ ਨਹੀਂ। ਜਦੋਂ ਕਦੇ ਬੀਮਾਰ ਹੋਣ ਤਾਂ ਇਨ੍ਹਾਂ ਦਾ ਠੀਕ ਹੋਣ ਦਾ ਹੱਠ ਮੱਧਮ ਨਹੀਂ ਪੈਂਦਾ। ਪਹਿਲਾਂ ਤਾਂ ਉਹ ਗੌਲਦੇ ਹੀ ਨਹੀਂ ਕਿ ਉਹ ਬੀਮਾਰ ਹਨ। ਬੀਮਾਰੀ ਦੀ ਹਾਲਤ ਵਿਚ ਵੀ ਆਪਣੇ ਕਾਰਜ ਕਰਦੇ ਰਹਿਣਗੇ। 101-2 ਡਿਗਰੀ ਬੁਖਾਰ ਹੋਣ `ਤੇ ਵੀ ਟਾਈਪ-ਰਾਈਟਰ ਚੁੱਕੀ ਚਿੱਠੀਆਂ ਟਾਈਪ ਕਰਦੇ ਰਹਿਣਗੇ। ਜੇ ਹੋਰ ਢਿੱਲ੍ਹੇ ਹੋ ਜਾਣ ਤਾਂ ਵੀ ਕੋਈ ਅਖਬਾਰ ਕਿਤਾਬ ਪੜ੍ਹਦੇ ਰਹਿਣਗੇ ਤੇ ਠੀਕ ਹੋਣ ਦੀ ਉਮੀਦ ਨਹੀਂ ਛੱਡਦੇ। ਜੇ ਇਕ ਡਾਕਟਰ ਤੋਂ ਠੀਕ ਨਾ ਹੋਣ ਤਾਂ ਦੂਜੇ ਤੋਂ ਇਲਾਜ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ। ਜੇ ਡਾਕਟਰ ਕਹਿ ਦੇਵੇ ਕਿ ਉਨ੍ਹਾਂ ਦੀ ਤਕਲੀਫ ਲਾ-ਇਲਾਜ ਹੈ ਜਾਂ ਉਨ੍ਹਾਂ ਨੂੰ ਕੈਂਸਰ ਹੈ ਤੇ ਉਹ ਆਪਣੀਆਂ ਆਖਰੀ ਘੜੀਆਂ ਬਿਸਤਰੇ `ਤੇ ਆਰਾਮ ਕਰ ਕੇ ਗੁਜ਼ਾਰਨ, ਤਾਂ ਵੀ ਉਹ ਹਾਰ ਨਹੀਂ ਮੰਨਦੇ। ਉਹ ਦਵਾਈ-ਪੈਥੀ ਹੀ ਬਦਲ ਦਿੰਦੇ ਹਨ। ਕਦੇ ਆਯੁਰਵੈਦਿਕ, ਕਦੇ ਹੋਮਿਓਪੈਥੀ ਤੇ ਕਦੇ ਯੂਨਾਨੀ ਵਰਤਣ ਲੱਗ ਜਾਣਗੇ। ਜੇ ਕੁਝ ਵੀ ਕਾਰਆਮਦ ਨਾ ਹੋਵੇ ਤਾਂ ਕਿਸੇ ਦੇ ਕਹਿਣ `ਤੇ ਕਣਕ ਦੀਆਂ ਪੱਤੀਆਂ ਦਾ ਕਾਹੜਾ ਪੀਣ ਲੱਗ ਜਾਣਗੇ ਜਾਂ ਕਿਸੇ ਹੋਰ ਦੇ ਕਹਿਣ `ਤੇ ਕੈਂਸਰ ਐਕਸਪ੍ਰੈਸ ਫੜ ਕੇ ਬੀਕਾਨੇਰ ਪਹੁੰਚ ਜਾਣਗੇ, ਪਰ ਉਹ ਇਸ ਰੰਗਲੀ ਦੁਨੀਆਂ ਤੋਂ ਜਾਣ ਲਈ ਰਜ਼ਾਮੰਦ ਨਹੀਂ ਹੋਣਗੇ। ਕੈਂਸਰ ਦੇ ਅਜਿਹੇ ਮਰੀਜ਼ਾਂ ਨੂੰ ਕੁਝ ਕਰਨ ਦੀ ਲੋੜ ਨਹੀਂ, ਉਹ ਸਿਰਫ ਬੈਚ ਫੁੱਲ ਦਵਾਈ ਓਕ ਦੀ ਵਰਤੋਂ ਕਰਨ ਨਾਲ ਹੀ ਨੌ-ਬਰ-ਨੌ ਹੋ ਜਾਣਗੇ।
ਉਨ੍ਹਾਂ ਦਾ ਧਿਆਨ ਰੱਖਦਿਆਂ ਓਕ ਦਵਾਈ ਉਨ੍ਹਾਂ ਦੇ ਕੰਮ ਕਰਨ ਦੀ ਸ਼ਕਤੀ ਨੂੰ ਘੱਟ ਨਹੀਂ ਕਰੇਗੀ, ਸਗੋਂ ਉਨ੍ਹਾਂ ਦੀ ਸਿਰੜ ਦੀ ਅਲਾਮਤ ਨਾਲ ਜੁੜੀਆਂ ਉਨ੍ਹਾਂ ਦੀਆਂ ਤਕਲੀਫਾਂ ਨੂੰ ਦੂਰ ਕਰੇਗੀ। ਜੇ ਸਮਝਿਆ ਜਾਵੇ ਤਾਂ ਉਨ੍ਹਾਂ ਦੀ ਜਮ ਕੇ ਉੱਦਮ ਕਰਨ ਦੀ ਆਦਤ ਇਕ ਵਧੀਆ ਗੁਣ ਹੈ। ਇਸ ਗੁਣ ਦੇ ਕਰਨ ਉਹ ਨੇਤਾ, ਮੋਢੀ ਤੇ ਜੇਤੂ ਬਣ ਸਕਦੇ ਹਨ। ਦੁਨੀਆਂ ਦੀ ਕੋਈ ਰੁਕਾਵਟ ਉਨ੍ਹਾਂ ਦੇ ਉੱਚੇ ਇਰਾਦਿਆਂ ਸਾਹਮਣੇ ਟਿਕ ਨਹੀਂ ਸਕਦੀ। ਇਸ ਨਾਲ ਉਹ ਆਪਣੇ ਉਦੇਸ਼ ਪ੍ਰਾਪਤ ਕਰਨ ਵਿਚ ਸਫਲ ਹੋ ਸਕਦੇ ਹਨ, ਪਰ ਇਸ ਦਾ ਵੱਡਾ ਔਗੁਣ ਇਹ ਹੈ ਕਿ ਇਸ ਆਦਤ ਦੇ ਹੁੰਦਿਆਂ ਉਹ ਆਪਣਾ ਸਰੀਰਕ ਤੇ ਮਾਨਸਿਕ ਦੁਖ-ਸੁਖ ਨਹੀਂ ਵਿਚਾਰ ਸਕਦੇ। ਆਪਣੇ ਕੰਮ ਤੋਂ ਥੱਕ ਕੇ ਉਹ ਕਈ ਭਿਆਨਕ ਰੋਗਾਂ ਨਾਲ ਘਿਰ ਜਾਂਦੇ ਹਨ। ਫਿਰ ਬਿਮਾਰ ਪੈ ਕੇ ਵੀ ਆਰਾਮ ਨਹੀਂ ਕਰਦੇ। ਓਕ ਉਨ੍ਹਾਂ ਦੇ ਮਨ ਵਿਚੋਂ ਇਸ ਕਿਰਸੀ ਤਾਸੀਰ ਨੂੰ ਖਤਮ ਕਰ ਕੇ ਤਵਾਜ਼ਨ ਲਿਆਉਂਦੀ ਹੈ। ਇਹ ਉਨ੍ਹਾਂ ਦੇ ਕੰਮ ਕਰਨ ਦੀ ਜੁਰਅਤ ਵਿਚ ਕੋਈ ਤਬਦੀਲੀ ਨਹੀਂ ਲਿਆਉਂਦੀ, ਪਰ ਆਪਣਾ ਧਿਆਨ ਨਾ ਰੱਖਣ ਦੀ ਨਾਂਹਵਾਚਕ ਪ੍ਰਕਿਰਤੀ ਨੂੰ ਰੋਕ ਕੇ ਉਨ੍ਹਾਂ ਨੂੰ ਬਿਮਾਰੀ ਦੇ ਚੁੰਗਲ ਵਿਚੋਂ ਕੱਢਦੀ ਹੈ।
ਇਹ ਜਰੂਰੀ ਨਹੀਂ ਕਿ ਵਿਅਕਤੀ ਦੀ ਇਹ ਸਿਰੜੀ ਅਵਸਥਾ ਉਸ ਦੀ ਕੁਦਰਤੀ ਆਦਤ ਕਾਰਨ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਹ ਆਪਣੀ ਰੋਟੀ ਰੋਜੀ ਲਈ ਹੀ ਜਮ ਕੇ ਕੰਮ ਕਰਨ ਦਾ ਆਦੀ ਬਣਿਆ ਹੋਵੇ। ਸਵੇਰੇ ਸਵੇਰੇ ਰੋਟੀ ਪਾਣੀ ਚੁੱਕੀ ਮਜ਼ਦੂਰ ਔਰਤਾਂ ਖੇਤਾਂ ਵਲ ਜਾਂਦੀਆਂ ਹਨ। ਸਾਰਾ ਦਿਨ ਕਪਾਹ ਚੁਗਦੀਆਂ ਹਨ, ਫਿਰ ਸ਼ਾਮ ਨੂੰ ਉਨ੍ਹਾਂ ਹੀ ਖੇਤਾਂ ਦੀਆਂ ਵੱਟਾਂ ਤੋਂ ਆਪਣੇ ਪਸੂਆਂ ਲਈ ਘਾਹ ਖੁਰਚਦੀਆਂ ਹਨ। ਖਾਣ ਲਈ ਚਿੱਭੜ, ਫੁੱਟਾਂ, ਗੰਨੇ ਤੇ ਸਾਗ ਇਕੱਠੇ ਕਰ ਕੇ ਘਾਹ ਦੀਆਂ ਭਾਰੀ ਪੰਡਾਂ ਚੁੱਕੀ ਤ੍ਰਕਾਲਾਂ ਨੂੰ ਘਰ ਮੁੜਦੀਆਂ ਹਨ। ਇੱਧਰੋਂ ਉੱਧਰੋਂ ਬਾਲਣ ਲਈ ਇਕੱਠੀਆਂ ਕੀਤੀਆਂ ਲੱਕੜੀਆਂ ਵੀ ਉਨ੍ਹਾਂ ਨੇ ਇਸੇ ਪੰਡ ਵਿਚ ਸੁੱਡੀਆਂ ਹੁੰਦੀਆਂ ਹਨ। ਰਾਤ ਨੂੰ ਟੱਬਰ ਨੂੰ ਰੋਟੀ ਪਾਣੀ ਬਣਾ ਕੇ ਦੇਣ ਤੇ ਹੋਰ ਕੰਮ ਨਿਪਟਾ ਕੇ ਹੀ ਉਨ੍ਹਾਂ ਨੂੰ ਮੰਜਾ ਨਸੀਬ ਹੁੰਦਾ ਹੈ। ਸਵੇਰੇ ਫਿਰ ਉਸੇ ਚੱਕਰੀ `ਤੇ ਚੜ੍ਹਨ ਲਈ ਉੱਠ ਖੜ੍ਹਦੀਆਂ ਹਨ। ਇਹ ਨਹੀਂ ਕਿ ਉਹ ਆਰਾਮ ਨਹੀਂ ਕਰਨਾ ਚਾਹੁੰਦੀਆਂ, ਆਰਾਮ ਉਨ੍ਹਾਂ ਦੀ ਦਿਨਚਰਿਆ ਵਿਚ ਸ਼ਾਮਲ ਹੀ ਨਹੀਂ। ਉਨ੍ਹਾਂ ਨੂੰ ਆਰਾਮ ਕਰਨ ਨਹੀਂ ਦਿੱਤਾ ਜਾਂਦਾ, ਭਾਵ ਨਿਗਰਾਨ ਚਾਹੁੰਦੇ ਹਨ ਕਿ ਉਹ ਵੱਧ ਤੋਂ ਵੱਧ ਕੰਮ ਕਰਨ। ਇਹ ਨਹੀਂ ਕਿ ਉਹ ਛੁੱਟੀ ਨਹੀਂ ਕਰਨਾ ਚਾਹੁੰਦੀਆਂ, ਪਰ ਛੁੱਟੀ ਲੈਣ ਨਾਲ ਉਨ੍ਹਾਂ ਦੇ ਬੱਚੇ ਤੇ ਪਸੂ ਭੁੱਖੇ ਰਹਿਣਗੇ। ਇਹ ਕੰਮ ਤਾਂ ਉਨ੍ਹਾਂ ਲਈ ਇੰਨਾ ਅਹਿਮ ਹੈ ਕਿ ਬੀਮਾਰ ਹੋਣ `ਤੇ ਵੀ ਉਹ ਛੁੱਟੀ ਨਹੀਂ ਲੈਂਦੀਆਂ। ਉਹ ਆਪਣੀ ਇੱਛਾ ਜਾਂ ਜਜ਼ਬੇ ਕਾਰਨ ਨਹੀਂ, ਸਗੋਂ ਮਜਬੂਰੀ ਕਾਰਨ ਓਕ ਦੀਆਂ ਰੋਗੀ ਬਣੀਆਂ ਹੁੰਦੀਆਂ ਹਨ। ਇਹੀ ਹਾਲਤ ਫੈਕਟਰੀਆਂ, ਕਾਰਖਾਨਿਆਂ, ਮਕਾਨ ਉਸਾਰੀਆਂ ਤੇ ਹੋਰ ਫੁਟਕਲ ਧੰਦਿਆਂ ਵਿਚ ਕੰਮ ਕਰਦੇ ਮਜ਼ਦੂਰਾਂ ਦੀ ਹੁੰਦੀ ਹੈ, ਜਿਨ੍ਹਾਂ ਉੱਤੇ ਖੜ੍ਹਿਆ ਠੇਕੇਦਾਰ ਉਨ੍ਹਾਂ ਨੂੰ ਤਾੜਦਾ ਰਹਿੰਦਾ ਹੈ ਤੇ ਆਪਸ ਵਿਚ ਗੱਲ ਵੀ ਨਹੀਂ ਕਰਨ ਦਿੰਦਾ। ਇਹ ਲੋਕ ਸਾਰਾ ਦਿਨ ਸਿਰ ਸੁੱਟ ਕੇ ਕੰਮ ਵਿਚ ਜੁਟੇ ਰਹਿੰਦੇ ਹਨ। ਕਾਰਨ ਭਾਵੇਂ ਆਦਤ ਦੀ ਥਾਂ ਮਜਬੂਰੀ ਹੋਵੇ, ਇਨ੍ਹਾਂ ਕੰਮੀਆਂ ਤੇ ਮਜ਼ਦੂਰਾਂ ਦੀ ਹਾਲਤ ਵੀ ਓਕ ਜਿਹੀ ਹੀ ਹੁੰਦੀ ਹੈ। ਜਦੋਂ ਵੀ ਇਹ ਕਾਮੇ ਬੀਮਾਰ ਹੋਣ, ਇਨ੍ਹਾਂ ਦੇ ਦਿਮਾਗ ਦਾ ਅਕੇਵਾਂ ਤੇ ਥਕੇਵਾਂ ਫੁੱਲ ਦਵਾਈ ਓਕ ਹੀ ਉਤਾਰ ਸਕਦੀ ਹੈ।
ਓਕ ਦੇ ਆਦਤਨ ਰੋਗੀਆਂ ਵਿਚੋਂ ਵਧੇਰੀ ਗਿਣਤੀ ਉੱਨਤ ਦੇਸ਼ਾਂ ਵਿਚ ਸਨਅਤ ਨਾਲ ਜੁੜੇ ਕਾਮਿਆਂ, ਪ੍ਰਬੰਧਕਾਂ, ਇੰਜੀਨੀਅਰਾਂ, ਮਾਲਕਾਂ ਤੇ ਹੋਰ ਪੇਸ਼ੇਵਰਾਂ ਵਿਚੋਂ ਹੁੰਦੀ ਹੈ। ਦੁਨੀਆਂ ਦੀਆਂ ਸਭ ਤੋਂ ਵੱਧ ਕਾਢਾਂ ਕੱਢ ਕੇ ਇਕ ਹਜ਼ਾਰ ਤੋਂ ਉੱਤੇ ਪੇਟੈਂਟ ਰਜਿਸਟਰ ਕਰਵਾਉਣ ਵਾਲਾ ਥਾਮਸ ਅਲਵਾ ਐਡੀਸਨ (ਠਹੋਮਅਸ ੳਲਵਅ ਓਦਸਿੋਨ) ਓਕ ਵਿਅਕਤੀਤਵ ਵਾਲਿਆਂ ਦਾ ਬਾਦਸ਼ਾਹ ਸੀ। ਕਹਿੰਦੇ ਹਨ, ਉਸ ਨੇ ਰੌਸ਼ਨੀ ਦਾ ਬਲਬ ਬਣਾਉਣ ਲਈ ਲਗਾਤਾਰ ਦੋ ਸੌ ਤੋਂ ਉੱਤੇ ਉੱਦਮ ਕੀਤੇ ਸਨ। ਇਸ ਕੰਮ ਲਈ ਉਹ ਕਈ ਰਾਤਾਂ ਸੁੱਤਾ ਵੀ ਨਹੀਂ ਸੀ। ਉਹ ਆਸਾਵਾਦੀ ਵੀ ਇੰਨਾ ਸੀ ਕਿ ਜਦੋਂ ਸਾਰੇ ਕਾਮੇ ਉਸ ਦਾ ਸਾਥ ਛੱਡ ਗਏ, ਉਹ ਇਕੱਲਾ ਹੀ ਧਾਗੇ ਨੂੰ ਸਾੜ ਕੇ ਬਣਾਏ ਕਾਰਬਨ ਲੂਪ ਨੂੰ ਚੁੱਕ ਕੇ ਧਾਤੂ ਟਰਮੀਨਲਾਂ `ਤੇ ਧਰਨ ਦੀ ਕੋਸਿਸ਼ ਕਰਦਾ ਰਿਹਾ, ਜਿਹੜਾ ਹਰ ਵਾਰ ਟੁੱਟ ਜਾਂਦਾ ਸੀ। ਆਖਰਕਾਰ ਉਹ ਆਪਣੀ ਮਿਹਨਤ ਤੇ ਲਗਨ ਵਿਚ ਕਾਮਯਾਬ ਰਿਹਾ ਤੇ ਬਿਜਲੀ ਦੇ ਲਾਟੂ ਦਾ ਅਵਿਸ਼ਕਾਰ ਹੋਇਆ। ਐਡੀਸਨ ਓਕ ਵਿਅਕਤੀਤਵ ਦੀ ਮੁਢਲੀ ਮਿਸਾਲ ਹੈ। ਇਹ ਉਸੇ ਦਾ ਦਿੱਤਾ ਅਖਾਣ ਹੈ ਕਿ ਜਿਸ ਨੂੰ ਪ੍ਰਤਿਭਾ ਕਹਿੰਦੇ ਹਨ, ਉਹ 99 ਪ੍ਰਤੀਸ਼ਤ ਖੂਨ-ਪਸੀਨਾ ਤੇ ਇਕ ਪ੍ਰਤੀਸ਼ਤ ਪ੍ਰੇਰਣਾ ਹੁੰਦੀ ਹੈ। ਆਪਣੀ ਉਮਰ ਦੇ ਆਖਰੀ ਪੜਾਉ `ਤੇ ਜਾ ਕੇ ਐਡੀਸਨ ਨੂੰ ਸ਼ੂਗਰ ਦੀ ਬਿਮਾਰੀ ਨੇ ਘੇਰ ਲਿਆ ਸੀ ਤੇ ਇਸੇ ਕਾਰਨ 1931 ਵਿਚ ਉਸ ਦੀ ਮੌਤ ਹੋਈ। ਉਸ ਵੇਲੇ ਬੈਚ ਫੁੱਲ ਦਵਾਈਆਂ ਦੀ ਖੋਜ ਹੋ ਚੁਕੀ ਸੀ, ਪਰ ਇਹ ਵਧੇਰੇ ਮਸ਼ਹੂਰ ਨਹੀਂ ਸਨ ਹੋਈਆਂ। ਜੇ ਐਡੀਸਨ ਨੂੰ ਇਨ੍ਹਾਂ ਦੀ ਭਿਣਕ ਪੈ ਜਾਂਦੀ ਤੇ ਉਹ ਓਕ ਦਵਾਈ ਲੈ ਲੈਂਦਾ ਤਾਂ ਨਿਸ਼ਚੇ ਹੀ ਕਈ ਹੋਰ ਸਾਲ ਜਿਊਂਦਾ ਰਹਿੰਦਾ।
ਵਿਗਿਆਨੀਆਂ ਵਿਚੋਂ ਅਣਥੱਕ ਲਗਨ ਵਾਲਾ ਸਿਰਫ ਐਡੀਸਨ ਹੀ ਨਹੀਂ ਸੀ, ਅਜੋਕੇ ਸਮੇਂ ਦਾ ਸਟੀਵ ਜਾਬਸ (ੰਟੲਵੲ ਝੋਬਸ) ਇਸ ਕਿਸਮ ਦਾ ਦੂਜਾ ਯੋਧਾ ਸੀ। ਸਟੀਵ ਜਾਬਸ ਐਪਲ ਕੰਪਿਊਟਰ ਤੇ ਐਪਲ ਫੋਨ ਦਾ ਨਿਰਮਾਤਾ ਸੀ। ਆਪਣੀ ਪੜ੍ਹਾਈ ਵਿਚੇ ਛੱਡ ਕੇ ਉਹ ਆਪਣੇ ਵਿਲੱਖਣ ਕੰਪਿਊਟਰ ਦੇ ਵਿਕਾਸ ਵਿਚ ਜੁਟ ਗਿਆ ਤੇ ਕਈ ਉਤਾਰ ਚੜ੍ਹਾਅ ਦੇਖਦਾ ਹੋਇਆ ਆਸਾਵੰਦ ਨਜ਼ਰੀਏ ਨਾਲ ਅੱਗੇ ਵਧਦਾ ਗਿਆ। ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਉਸ ਦੀ ਕੰਪਨੀ ਦੀ ਕਾਰਗੁਜ਼ਾਰੀ ਬੜੀ ਹੇਠ ਡਿੱਗ ਪਈ ਤੇ ਇਹ ਸਿਰਫ ਆਸ ਦੇ ਸਹਾਰੇ ਲੜਖੜਾਉਂਦੀ ਰਹੀ। ਆਖਰ ਉਸ ਦੀ ਹਰ ਚੀਜ਼ ਨੂੰ ਸੰਪੂਰਨ ਬਣਾਉਣ ਦੀ ਲਗਨ ਨੇ ਰੰਗ ਲਿਆਂਦਾ। ਉਸ ਦਾ ਆਈ ਪੌਡ, ਆਈ ਫੋਨ, ਆਈ ਪੈਡ ਤੇ ਸਾਫਾਰੀ ਸਾਫਟਵੇਅਰ ਵਾਲਾ ਐਲੂਮੀਨੀਅਮ ਆਧਾਰ ਦਾ ਸੂੰਦਰ ਲੈਪਟਾਪ ਆਪਣੀ ਕਲਾਕਾਰੀ ਤੇ ਕਾਰੀਗਰੀ ਕਰਕੇ ਲੋਕਾਂ ਦੇ ਮਨਾਂ ਵਿਚ ਘਰ ਕਰ ਗਏ। ਦੇਖਦੇ ਦੇਖਦੇ ਉਸ ਦੀ ਕੰਪਨੀ ਕੰਪਿਊਟਰ ਵਣਜ ਵਿਚ ਸੰਸਾਰ ਦੀ ਸਿਰਕੱਢ ਕੰਪਨੀ ਬਣ ਗਈ। ਪਰ ਚੌਵੀ ਘੰਟੇ ਇਸ ਦੀ ਦੇਖ ਰੇਖ ਵਿਚ ਜੁਟਿਆ ਤੇ ਲਗਾਤਾਰ ਇਸ ਦੇ ਵਿਕਾਸ ਵਿਚ ਸੋਧਾਂ ਕਰਦਾ ਇਹ ਵਿਗਿਆਨੀ ਸਿਹਤ ਪੱਖੋਂ ਢਿੱਲ੍ਹਾ ਪੈ ਗਿਆ। ਆਖਰ ਉਸ ਨੂੰ ਕੈਂਸਰ ਹੋ ਗਿਆ। ਆਪਣੇ ਆਖਰੀ ਸਾਹਾਂ ਤੀਕ ਉਸ ਨੇ ਉਮੀਦ ਦਾ ਪੱਲਾ ਨਾ ਛੱਡਿਆ ਤੇ ਆਪਣੀਆਂ ਤਕਨੀਕੀ ਵਸਤਾਂ ਨੂੰ ਅੱਵਲ ਬਣਾਉਣ ਲਈ ਕੰਮ ਕਰਦਾ ਰਿਹਾ। ਆਪਣੇ ਸਿਰੜ ਦੀ ਹਿੰਡ ਪੁਗਾਉਂਦਾ ਉਹ ਦੁਨੀਆਂ ਜਿੱਤ ਤਾਂ ਗਿਆ, ਪਰ ਜੀਵਨ ਹਾਰ ਗਿਆ। ਸਮੇਂ ਸਿਰ ਲਿੱਤੀ ਓਕ ਦਵਾਈ ਉਸ ਨੂੰ ਆਪਣੀ ਸਿਹਤ ਲਈ ਸਮਾਂ ਕੱਢਣ ਦਾ ਵੱਲ ਦੱਸਦੀ। ਕੈਂਸਰ ਵੇਲੇ ਲਿੱਤੀ ਇਹੀ ਦਵਾਈ ਉਸ ਨੂੰ ਇਸ ਬਿਮਾਰੀ ਦੇ ਨਾਮੁਰਾਦ ਚੁੰਗਲ ਵਿਚੋਂ ਬਾਹਰ ਕੱਢਦੀ। ਇਸ ਤਰ੍ਹਾਂ ਦੇ ਹਜ਼ਾਰਾਂ ਹੋਰ ਸਟੀਵ ਜਾਬਸ ਹਨ, ਜੋ ਅੱਜ ਵੀ ਸਿਰ-ਧੜ੍ਹ ਦੀ ਬਾਜੀ ਲਾ ਕੇ ਤਕਨੀਕੀ ਵਿਕਾਸ ਦਾ ਕੰਮ ਕਰ ਰਹੇ ਹਨ। ਜੇ ਉਹ ਹੀ ਇਸ ਫੁੱਲ ਦਵਾਈ ਦਾ ਸੇਵਨ ਸ਼ੁਰੂ ਕਰ ਦੇਣ ਤਾਂ ਵੀ ਇਸ ਸਮਾਜ ਦਾ ਬਹੁਤ ਭਲਾ ਹੋ ਸਕਦਾ ਹੈ।
ਆਪਣੀ ਧੁਨ ਤੇ ਸਵਾਰ ਹੋਏ ਓਕ ਭਾਂਤੀ ਦੇ ਲੋਕ ਸਿਰਫ ਆਪਣੀ ਸਿਹਤ ਦਾ ਹੀ ਨੁਕਸਾਨ ਨਹੀਂ ਕਰਦੇ, ਸਗੋਂ ਸਮਾਜਿਕ ਰਿਸ਼ਤਿਆਂ ਦਾ ਵੀ ਘਾਣ ਕਰਦੇ ਹਨ। ਸਮਾਜਿਕ ਤੇ ਭਾਵਨਾਤਮਿਕ ਤੌਰ `ਤੇ ਉਹ ਇੰਨੇ ਸਰਦ ਹੋ ਗਏ ਹੁੰਦੇ ਹਨ ਕਿ ਆਪਣੇ ਜੀਵਨ ਦਾ ਮੰਤਵ ਹੀ ਭੁੱਲ ਗਏ ਹੁੰਦੇ ਹਨ। ਕੁਝ ਦਿਨ ਪਹਿਲਾਂ ਹੀ ਮੇਰੇ ਇਕ ਮਰੀਜ਼ ਨੇ ਦੱਸਿਆ ਕਿ ਹੁਣੇ ਹੁਣੇ ਉਸ ਨੇ ਇਕ ਜਜ਼ਬਾਤੀ ਤੌਰ `ਤੇ ਪ੍ਰੇਸ਼ਾਨ ਅਤੇ ਖੁਦਕਸ਼ੀ ਦੀ ਰਾਹ `ਤੇ ਤੁਰੀ ਇਕ ਨੌਜਵਾਨ ਔਰਤ ਦੀ ਮਦਦ ਕੀਤੀ ਹੈ। ਉਸ ਦਾ ਪਤੀ ਬੇ-ਏਰੀਏ ਵਿਚ ਇਕ ਕੰਪਿਊਟਰ ਇੰਜੀਨੀਅਰ ਸੀ ਤੇ ਉਹ ਹਰ ਸਮੇਂ ਆਪਣੇ ਕੰਮ ਵਿਚ ਰੁੱਝਿਆ ਰਹਿੰਦਾ ਸੀ। ਉਹ ਅਪਾਹਜਾਂ ਵਾਂਗ ਆਪਣਾ ਖਾਣਾ ਪੀਣਾ ਸੋਫੇ `ਤੇ ਹੀ ਮੰਗਦਾ ਸੀ ਤੇ ਭੋਜਨ ਵੇਲੇ ਵੀ ਉਸ ਦਾ ਇਕ ਹੱਥ ਕੰਪਿਊਟਰ `ਤੇ ਹੀ ਰਹਿੰਦਾ ਸੀ। ਕੁਝ ਸਮਝਾਉਣ `ਤੇ ਉਹ ਇੰਨਾ ਗੁੱਸੇ ਹੋ ਜਾਂਦਾ ਸੀ ਕਿ ਕੁੱਟ ਮਾਰ `ਤੇ ਉੱਤਰ ਆਉਂਦਾ ਸੀ। ਅੱਕ ਕੇ ਦੋਹਾਂ ਨੇ ਤਲਾਕ ਦਾ ਕੇਸ ਪਾ ਦਿੱਤਾ। ਕੇਸ ਹਾਲੇ ਕਚਹਿਰੀ ਵਿਚ ਹੀ ਹੈ ਕਿ ਔਰਤ ਬਾਹਰ ਕਿਰਾਏ `ਤੇ ਰਹਿਣ ਲੱਗੀ ਹੈ। ਉਸ ਨੇ ਕਿਹਾ ਕਿ ਉਹ ਉਸ ਨੂੰ ਇਲਾਜ ਲਈ ਮੇਰੇ ਕੋਲ ਲਿਆਵੇਗਾ। ਮੈਂ ਉਸ ਨੂੰ ਸਲਾਹ ਦਿੱਤੀ ਕਿ ਇਲਾਜ ਦੀ ਲੋੜ ਤਾਂ ਉਸ ਦੇ ਪਤੀ ਨੂੰ ਹੈ, ਜਿਸ ਨੇ ਆਪਣੀ ਬੇਢਬੀ ਮਸਰੂਫੀਅਤ ਕਾਰਨ ਆਪਣਾ ਘਰ ਪੁੱਟ ਲਿਆ ਹੈ। ਬਹੁਤ ਦੇਰ ਪਹਿਲਾਂ ਉਸ ਨੂੰ ਫੁੱਲ ਦਵਾਈ ਓਕ ਦਿੱਤੀ ਹੁੰਦੀ ਤਾਂ ਅੱਜ ਉਸ ਦਾ ਘਰ ਬਰਬਾਦ ਨਾ ਹੁੰਦਾ।
ਓਕ ਦੀਆਂ ਅਲਾਮਤਾਂ ਯਾਦ ਰੱਖਣ ਲਈ ਕਈ ਲੇਖਕ ‘ਦਸਤਖਤਾਂ ਦੇ ਸਿਧਾਂਤ’ (ਧੋਚਟਰਨਿੲ ੋਾ ੰਗਿਨਅਟੁਰੲਸ) ਦਾ ਸਹਾਰਾ ਲੈਂਦੇ ਹਨ। ਇਸ ਦਾ ਅਰਥ ਹੈ ਕਿ ਕਿਸੇ ਵੀ ਦਵਾਈ ਦੇ ਗੁਣ ਉਸ ਦੇ ਸੋਮੇ ਦੇ ਗੁਣਾਂ ਜਿਹੇ ਹੁੰਦੇ ਹਨ (ਭਾਵ ਜਿਸ ਪੌਦੇ ਜਾਂ ਪਦਾਰਥ ਤੋਂ ਕੋਈ ਦਵਾਈ ਬਣਦੀ ਹੈ, ਉਸ ਦਵਾਈ ਦੇ ਗੁਣ ਵੀ ਉਸ ਪੌਦੇ ਜਾਂ ਪਦਾਰਥ ਦੇ ਗੁਣਾਂ ਨਾਲ ਮਿਲਦੇ-ਜੁਲਦੇ ਹੋਣਗੇ। ਉਹ ਸਮਝਦੇ ਹਨ ਕਿ ਕਿਸੇ ਗੁੱਝੇ ਕੁਦਰਤੀ ਢੰਗ ਨਾਲ ਉਸ ਸੋਮੇ ਨੇ ਦਵਾਈ ਉੱਤੇ ਆਪਣੇ ਦਸਤਖਤ ਅਰਥਾਤ ਪ੍ਰਮਾਣ ਛੱਡੇ ਹੁੰਦੇ ਹਨ। ਇਹ ਇਵੇਂ ਹੈ, ਜਿਵੇਂ ਕੋਈ ਕਹੇ ਕਿ ਦਾੜ੍ਹੀ ਵਾਂਗ ਲਟਕਦੀਆਂ ਬੋਹੜ ਦੀਆਂ ਜੜ੍ਹਾਂ ਮਨੁੱਖ ਦੀ ਦਾਹੜੀ ਦੇ ਰੋਗਾਂ ਨੂੰ ਦੂਰ ਕਰਨ ਲਈ ਵਰਤੀ ਜਾਣੀ ਚਾਹੀਦੀ ਹੈ। ਸ਼ਾਲਨੀ ਕਾਗਲ ਅਨੁਸਾਰ ਓਕ ਦਰਖਤ ਸਿੱਧਾ, ਸਥੂਲ ਤੇ ਮਜ਼ਬੂਤ ਹੁੰਦਾ ਹੈ, ਜੋ ਹਰ ਹਨੇਰੀ ਝੱਖੜ ਤੇ ਸੋਕੇ ਦਾ ਟਾਕਰਾ ਮਜ਼ਬੂਤੀ ਨਾਲ ਕਰਦਾ ਹੈ। ਇਸੇ ਲਈ ਇਸ ਤੋਂ ਤਿਆਰ ਕੀਤੀ ਫੁੱਲ ਦਵਾਈ ਪੱਕੇ ਸਿਰੜੀ ਤੇ ਇਰਾਦੇ ਦੇ ਮਜ਼ਬੂਤ ਬਿਮਾਰਾਂ ਨੂੰ ਠੀਕ ਕਰਦੀ ਹੈ, ਪਰ ਦਰਖਤ ਤਾਂ ਇਕ ਤੋਂ ਵੱਧ ਇਕ ਮਜ਼ਬੂਤ ਪਏ ਹਨ, ਸਭ ਨੇ ਓਕ ਨਹੀਂ ਬਣ ਜਾਣਾ। ਇਸ ਲਈ ਇਹ ਮਨੌਤ ਇਕ ਦਿਲ ਬਹਿਲਾਵੇ ਤੋਂ ਵਧ ਕੁਝ ਨਹੀਂ। ਦਵਾਈ ਦੀਆਂ ਜੋ ਜੋ ਅਲਾਮਤਾਂ ਖੋਜ-ਪੜਤਾਲ ਤੋਂ ਬਾਅਦ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਦੇ ਆਧਾਰ `ਤੇ ਹੀ ਇਲਾਜ ਸੰਭਵ ਹੁੰਦਾ ਹੈ ਤੇ ਉਹੀ ਇਲਾਜ ਵਿਚ ਵਰਤਣੀਆਂ ਚਾਹੀਦੀਆਂ ਹਨ।
ਕੰਮ ਦੇ ਮਾਰੇ ਓਕ ਮਰੀਜ਼ਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਚਿੰਮੜ ਸਕਦੀਆਂ ਹਨ। ਇਨ੍ਹਾਂ ਵਿਚੋਂ ਮਾਨਸਿਕ ਤੇ ਸਰੀਰਕ ਥਕਾਵਟ ਮੁੱਖ ਹਨ। ਸਰੀਰ ਦਾ ਦੁਖਣਾ, ਪੱਠਿਆਂ ਦੀ ਟੁੱਟ ਭੱਜ, ਟੰਗਾਂ ਬਾਹਵਾਂ ਵਿਚ ਕੱੜਲ, ਬਦਨ ਵਿਚ ਅਕੜਾਅ ਤੇ ਸਥਿੱਲਤਾ ਕੁਝ ਹੋਰ ਬੀਮਾਰੀਆਂ ਹਨ ਜੋ ਉਨ੍ਹਾਂ ਨੂੰ ਆਮ ਤੌਰ ਤੇ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸ਼ਿਕਾਇਤ ਰਹਿੰਦੀ ਹੈ, ਸਵੇਰ ਵੇਲੇ ਤਕਲੀਫਾਂ ਵਧਦੀਆਂ ਹਨ। ਥਕਾਵਟ ਦੂਰ ਕਰਨ ਲਈ ਇਹ ਸ਼ਰਾਬ ਜਾਂ ਹੋਰ ਨਸ਼ਿਆਂ ਦਾ ਪ੍ਰਯੋਗ ਕਰਦੇ ਹਨ ਤੇ ਕਈ ਵਾਰ ਟੰਗਾਂ ਬਾਹਵਾਂ ਘੁਟਾਉਂਦੇ ਰਹਿੰਦੇ ਹਨ। ਬੁਢਾਪੇ ਵਿਚ ਇਨ੍ਹਾਂ ਵਿਅਕਤੀਆਂ ਨੂੰ ਗਠੀਆ ਜਾਂ ਜੋੜ ਦਰਦ ਹੋ ਜਾਂਦੇ ਹਨ। ਗਠੀਏ ਦਾ ਇਲਾਜ ਕਰਵਾਉਂਦੇ ਇਨ੍ਹਾਂ ਨੂੰ ਦਿਲ ਦੀ ਬਿਮਾਰੀ ਵੀ ਹੋ ਸਕਦੀ ਹੈ। ਮਿਹਦੇ ਤੇ ਅੰਤੜੀਆਂ ਦੇ ਫੋੜੇ, ਬਲੱਡ-ਪ੍ਰੈਸ਼ਰ, ਸਿਰਦਰਦ, ਬਵਾਸੀਰ, ਚਮੜੀ ਰੋਗ ਤੇ ਕੈਂਸਰ ਵੀ ਇਨ੍ਹਾਂ ਨੂੰ ਹੋ ਜਾਂਦੇ ਹਨ।
ਰੋਗ ਕੋਈ ਵੀ ਹੋਵੇ, ਜੇ ਰੋਗੀ ਦਾ ਸੁਭਾਅ ਸਿਰੜੀ ਤੇ ਆਸਾਵਾਦੀ ਹੈ, ਉਹ ਆਪਣੇ ਇਲਾਜ ਨੂੰ ਅਸੰਭਵ ਨਹੀਂ ਸਮਝਦਾ, ਸਗੋਂ ਡਾਕਟਰ ਨੂੰ ਹੀ ਅਯੋਗ ਸਮਝ ਕੇ ਬਦਲ ਦਿੰਦਾ ਹੈ ਤੇ ਦਵਾਈ ਪ੍ਰਣਾਲੀਆਂ ਨੂੰ ਵੀ ਉਪਰੋਥਲੀ ਬਦਲਦਾ ਚੱਲਿਆ ਜਾਂਦਾ ਹੈ ਤਾਂ ਸਮਝੋ ਉਹ ਬੈਚ ਫੁਲ ਦਵਾਈ ਓਕ ਦਵਾਈ ਨਾਲ ਠੀਕ ਹੋਵੇਗਾ। ਓਕ ਅਜਿਹੇ ਰੋਗੀਆਂ ਵਿਚ ਸਰੀਰ ਦੀ ਅੰਧਾਧੁੰਦ ਦੁਰਵਰਤੋਂ ਨੂੰ ਸੁਧਾਰ ਕੇ ਇਨ੍ਹਾਂ ਨੂੰ ਸਿਹਤ ਵਿਕਾਰਾਂ ਤੋਂ ਬਚਾਵੇਗੀ। ਇਹ ਇਨ੍ਹਾਂ ਦੀ ਤਾਕਤ ਦੀ ਅਜਾਈਂ ਵਰਤੋਂ ਨੂੰ ਰੋਕ ਕੇ ਧਨਆਤਮਿਕ ਪਾਸੇ ਲਾਵੇਗੀ ਤੇ ਉਨ੍ਹਾਂ ਦੇ ਜੀਵਨ ਨੂੰ ਰੋਗ ਮੁਕਤ ਕਰ ਕੇ ਲਾਭਦਾਇਕ ਬਣਾਏਗੀ।