ਇੰਜੀਨੀਅਰ ਈਸ਼ਰ ਸਿੰਘ
ਫੋਨ: 647-640-2014
ਸੰਸਾਰ ਦੇ ਸਾਰੇ ਮਨੁੱਖਾਂ ਦੀ ਨਸਲ (ੰਪੲਚਇਸ) ਦਾ ਸਾਇੰਸੀ ਨਾਉਂ ਹੈ, ‘ਹੋਮੋ ਸੇਪੀਅਨਜ’ (੍ਹੋਮੋ ਸਅਪਇਨਸ), ਜਿਸ ਦਾ ਅਰਥ ਹੈ-ਸਿਆਣਾ, ਬੁੱਧੀਮਾਨ ਜਾਂ ਵਿਚਾਰਵਾਨ ਮਨੁੱਖ। ਇਹ ਨਾਉਂ 1758 ਵਿਚ ਸਵੀਡਨ ਦੇ ਇੱਕ ਮਸ਼ਹੂਰ ਸਾਇੰਸਦਾਨ ਕੈਰੁਲਸ ਲਿਨੀਅਸ ਨੇ ਰੱਖਿਆ ਸੀ; ਸਗੋਂ ਸਾਰੇ ਜਾਨਦਾਰ ਪ੍ਰਾਣੀਆਂ ਦੇ ਸਾਇੰਸੀ ਨਾਉਂ ਰੱਖਣ ਦੀ ਪ੍ਰਣਾਲੀ ਦੀ ਪਿਰਤ ਹੀ ਉਸ ਨੇ ਪਾਈ ਸੀ ਅਤੇ ਇਹ ਹੀ ਅੱਜ ਸਾਰੇ ਸੰਸਾਰ ਵਿਚ ਪ੍ਰਚਲਿਤ ਹੈ।
ਸਰੀਰ ਅਤੇ ਸੁਭਾਅ ਦੇ ਕੁਝ ਲੱਛਣਾਂ ਕਰ ਕੇ ਪਸ਼ੂ-ਜਗਤ ਦੇ ਪ੍ਰਾਣੀਆਂ ਨਾਲ ਮੇਲ ਖਾਣ ਕਰ ਕੇ ਭਾਵੇਂ ਮਨੁੱਖ ਨੂੰ ਪਸ਼ੂ-ਜਗਤ (ਐਨੀਮੇਲੀਆ ਕਿੰਗਡਮ- ੳਨਮਿਅਲਅਿ ਖਨਿਗਦੋਮ) ਵਿਚ ਰੱਖਿਆ ਗਿਆ ਹੈ, ਪਰ ਕੁਦਰਤ ਵਲੋਂ ਮਿਲੇ ਹੋਰ ਵਿਸ਼ੇਸ਼ ਗੁਣਾਂ (ਾਂਅਚੁਲਟਇਸ) ਕਰ ਕੇ ਇਹ ਉਨ੍ਹਾਂ ਸਭ ਵਿਚੋਂ ਉੱਤਮ ਹੈ। ਇਹ ਗੁਣ ਹਨ: ਵਿਕਸਿਤ ਕਿਸਮ ਦਾ ਸਰੀਰ ਅਤੇ ਦਿਮਾਗ, ਸਿੱਧੇ ਖੜ੍ਹੇ ਹੋ ਕੇ ਦੋ ਪੈਰਾਂ `ਤੇ ਤੁਰ, ਬੋਲ, ਅੱਗ ਨੂੰ ਵਰਤ ਸਕਣ, ਜਥੇਬੰਦ (ਾਂੋਰਮਨਿਗ ਘਰੋੁਪਸ) ਕਰ/ਹੋ ਸਕਣ ਅਤੇ ਬੁੱਧ-ਵਿਵੇਕ ਦੀ ਅਧਿਕਾਰਤਾ, ਜਿਨ੍ਹਾਂ ਕਰ ਕੇ ਇਸ ਨੂੰ ਇਹ ਨਾਉਂ ਦਿੱਤਾ ਗਿਆ ਹੈ। ਮਨੁੱਖ ਨੇ ਬਹੁਤ ਹੱਦ ਤੱਕ ਆਪਣੇ ਇਸ ਨਾਉਂ ਨਾਲ ਇਨਸਾਫ ਵੀ ਕੀਤਾ ਹੈ।
ਇਸ ਸੰਸਾਰ ਵਿਚ ਵੱਖ-ਵੱਖ ਸਮਿਆਂ ਅਤੇ ਵੱਖ-ਵੱਖ ਦੇਸ਼ਾਂ ਵਿਚ ਚੋਟੀ ਦੇ ਅਧਿਆਤਮਿਕ ਮਹਾਂਪੁਰਖ ਆ ਚੁਕੇ ਹਨ ਤੇ ਆ ਰਹੇ ਹਨ। ਇਨ੍ਹਾਂ ਨੇ ਮਨੁੱਖਾਂ ਦੇ ਆਤਮਿਕ ਗੁਣਾਂ ਨੂੰ ਉਭਾਰਿਆ, ਸੁਚੱਜੇ ਜੀਵਨ ਜਿਉਣ ਦੀਆਂ ਸਿਆਣਪਾਂ ਸਿਖਾਈਆਂ, ਬਰਾਬਰੀ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਤੇ ਉਨ੍ਹਾਂ ਨੂੰ ਹੱਕ-ਸੱਚ ਵਾਸਤੇ ਡਟਣ ਦੀ ਹਿੰਮਤ ਦਿੱਤੀ। ਵੱਡੇ-ਵੱਡੇ ਨਿਆਂ-ਪਸੰਦ ਹੁਕਮਰਾਨ, ਫਿਲਾਸਫਰ ਅਤੇ ਸਮਾਜਿਕ ਮਹਾਂ-ਮਨੁੱਖ ਆਏ, ਜਿਨ੍ਹਾਂ ਦੀ ਰਹਿਨੁਮਾਈ ਵਿਚ ਮਨੁੱਖ ਨੇ ਜੀਵਨ ਦੇ ਦੁਨਿਆਵੀ ਖੇਤਰਾਂ ਵਿਚ ਵਿਕਾਸ ਕੀਤਾ। ਇਸੇ ਤਰ੍ਹਾਂ ਇੱਕ ਹੋਰ ਵਰਗ ਦੇ ਸਿਆਣਿਆਂ ਨੇ ਕੁਦਰਤ ਦੇ ਅਨੇਕਾਂ ਵਰਤਾਰਿਆਂ ਦਾ ਧਿਆਨ ਨਾਲ ਨਿਰੀਖਣ ਕੀਤਾ, ਇਨ੍ਹਾਂ ਪਿੱਛੇ ਕੰਮ ਕਰਦੇ ਕੁਦਰਤੀ ਨਿਯਮਾਂ ਨੂੰ ਆਪਣੀ ਬੁੱਧੀ ਨਾਲ ਸਮਝਿਆ ਅਤੇ ਆਪਣੇ ਇਸ ਗਿਆਨ ਨੂੰ ਸਾਇੰਸ ਦਾ ਰੂਪ ਦਿੱਤਾ। ਫਿਰ ਇਸ ਸਾਇੰਸ ਨੂੰ ਤਕਨੀਕਾਂ ਅਤੇ ਕਾਢਾਂ ਰਾਹੀਂ ਸਮੁੱਚੀ ਮਨੁੱਖਤਾ ਦੀ ਭਲਾਈ ਵਾਸਤੇ ਵਰਤਿਆ। ਇਨ੍ਹਾਂ ਮਹਾਂਪੁਰਖਾਂ, ਮਹਾਂ-ਮਨੁੱਖਾਂ ਅਤੇ ਸਿਆਣਿਆਂ ਦੇ ਪਰਉਪਕਾਰਾਂ ਸਦਕਾ ਅੱਜ ਆਪਾਂ ਸਾਰੇ ਆਪਣੇ ਪੂਰਵਜਾਂ ਤੋਂ ਵੱਧ ਖੁਸ਼ਹਾਲ, ਸਾਧਨ-ਸੰਪੰਨ, ਸਿਹਤਵੰਦ, ਪੜ੍ਹੇ-ਲਿਖੇ ਅਤੇ ਆਤਮ-ਨਿਰਭਰ ਹਾਂ। ਸਾਨੂੰ ਅਪੂਰਬ ਸੁਖ-ਸਹੂਲਤਾਂ, ਮਨ-ਪ੍ਰਚਾਵੇ ਦੇ ਸਾਧਨ, ਸਿਹਤ-ਸੇਵਾਵਾਂ, ਆਵਾਜਾਈ ਅਤੇ ਢੋਅ-ਢੁਆਈ ਦੇ ਸਾਧਨ, ਖਾਧ-ਖੁਰਾਕ ਦੇ ਵਸੀਲੇ, ਵਿੱਦਿਆ ਤੇ ਗਿਆਨ ਪ੍ਰਾਪਤੀ ਦੇ ਸਾਧਨ ਅਤੇ ਰਾਜਨੀਤਕ ਤੇ ਸਮਾਜਿਕ ਖੁੱਲ੍ਹਾਂ ਹਾਸਲ ਹਨ।
ਪਰ ਬੜੇ ਹੀ ਦੁੱਖ ਦੀ ਗੱਲ ਇਹ ਹੈ ਕਿ ਇਸ ਦੇ ਨਾਲ-ਨਾਲ ਮਨੁੱਖਾਂ ਦੇ ਦੂਸਰੇ ਬਹੁਤ ਵੱਡੇ ਹਿੱਸੇ ਨੇ ਆਪਣੇ ਇਨ੍ਹਾਂ ਹੀ ਕੁਦਰਤੀ ਵਿਸ਼ੇਸ਼ ਗੁਣਾਂ (ਾਂਅਚੁਲਟਇਸ) ਦੀ ਹੱਦੋਂ ਵੱਧ ਕੁਵਰਤੋਂ ਵੀ ਕੀਤੀ; ਇੰਨੀ ਕਿ ਮਨੁੱਖ ਦੀਆਂ ਸਾਰੀਆਂ ਚੰਗਿਆਈਆਂ ਉਸ ਦੀਆਂ ਬੁਰਿਆਈਆਂ ਸਾਹਮਣੇ ਅੱਜ ਨਾਂ-ਮਾਤਰ ਹੀ ਲਗਦੀਆਂ ਹਨ। ਕਿੰਨੇ-ਕਿੰਨੇ ਜ਼ਾਲਮ ਹੁਕਮਰਾਨ, ਖੁਦਗਰਜ਼ ਹਾਕਮ-ਸ਼੍ਰੇਣੀਆਂ; ਧਰਮਾਂ, ਜਾਤਾਂ ਅਤੇ ਸਮਾਜਿਕ ਨਾ-ਬਰਾਬਰੀਆਂ ਦੀ ਆੜ ਹੇਠ ਜੰਗਾਂ-ਯੁੱਧਾਂ ਰਾਹੀਂ ਮਨੁੱਖਤਾ ਦਾ ਘਾਣ ਕਰਨ ਵਾਲੇ ਅਖੌਤੀ ਧਾਰਮਿਕ ਅਤੇ ਸਮਾਜਿਕ ਆਗੂ ਵੀ ਲਗਾਤਾਰ ਆਏ ਤੇ ਆ ਰਹੇ ਹਨ। ਮਨੁੱਖੀ ਗੁਣਾਂ ਦੀ ਇਹ ਘ੍ਰਿਣਾਤਮਕ ਦੁਰਵਰਤੋਂ ਵਿਅਕਤੀਗਤ ਪੱਧਰ `ਤੇ ਵੀ ਹੋਈ ਅਤੇ ਸਮੂਹਿਕ ਪੱਧਰ `ਤੇ ਵੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਅਤੇ ਵਰਤਮਾਨ ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਮੇਂ ਨਾਲ ਇਸ ਦੁਰਵਰਤੋਂ ਵਿਚ ਵਾਧਾ ਹੀ ਹੋਇਆ ਹੈ। ਭਾਵੇਂ ਇਸ ਦੁਰਵਰਤੋਂ ਦੀਆਂ ਕਿਸਮਾਂ ਅਤੇ ਕਰਨ ਦੇ ਢੰਗ-ਤਰੀਕੇ ਬਦਲਦੇ ਰਹੇ ਹਨ, ਪਰ ਇਨ੍ਹਾਂ ਦੀ ਕਰੂਰਤਾ ਅਤੇ ਮਿਕਦਾਰ ਕਦੇ ਵੀ ਘਟੀ ਨਹੀਂ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਆਪਸ ਵਿਚ ਕੀਤੇ ਨੁਕਸਾਨ ਤੋਂ ਇਲਾਵਾ ਮਨੁੱਖ ਨੇ ਧਰਤੀ ਅਤੇ ਇਸ ਦੇ ਕੁਦਰਤੀ ਵਸੀਲਿਆਂ ਦਾ ਵੀ ਬਹੁਤ ਨੁਕਸਾਨ ਕੀਤਾ ਹੈ।
ਜੇ ਇਕੱਲੇ ‘ਵਾਤਾਵਰਨ’ ਨੂੰ ਕੀਤੇ ਨੁਕਸਾਨ ਦੀ ਹੀ ਗੱਲ ਕਰੀਏ ਤਾਂ ‘ਅੰਤਰ-ਰਾਸ਼ਟਰੀ ਊਰਜਾ ਏਜੰਸੀ’ ਦੇ ਕਾਰਜਕਾਰੀ ਡਾਇਰੈਕਟਰ ਫੇਥ ਬਾਇਰਲ ਦਾ ਕਹਿਣਾ ਹੈ, “ਸ਼ਾਇਦ ਇਹ ਸਮੱਸਿਆ ਮਨੁੱਖਤਾ ਨੂੰ ਅੱਜ ਤੱਕ ਆਈਆਂ ਸਭ ਸਮੱਸਿਆਵਾਂ ਤੋਂ ਵੱਡੀ ਹੈ।” ਸਾਨੂੰ ਦਰ-ੇਸ਼ ਇੰਨੀਆਂ ਹੀ ਮਾਰੂ ਦੋ ਹੋਰ ਸਮੱਸਿਆਵਾਂ ਹਨ: ਪ੍ਰਮਾਣੂ ਹਥਿਆਰਾਂ ਦੀ ਦੌੜ ਅਤੇ ਕੰਪਿਊਟਰ ਖੇਤਰ ਵਿਚ ਹੋ ਰਹੀਆਂ ਬੇ-ਲੋੜੀਆਂ ਤੇ ਬੇ-ਲਗਾਮ ਖੋਜਾਂ। ਇਨ੍ਹਾਂ ਤੋਂ ਇਲਾਵਾ ਭੁੱਖਮਰੀ, ਗਰੀਬੀ, ਨਾ-ਬਰਾਬਰੀ, ਅਤਿਵਾਦ, ਮਹਾਮਾਰੀਆਂ, ਵਧ ਰਹੀ ਆਬਾਦੀ, ਸੰਪਰਦਾਇਕ ਝਗੜੇ, ਖਪਤਵਾਦ, ਇਸ਼ਤਿਹਾਰਬਾਜ਼ੀ, ਪਲਾਸਟਿਕ ਦਾ ਪ੍ਰਦੂਸ਼ਣ ਅਤੇ ਸਰਕਾਰਾਂ ਦੀ ਘਟ ਰਹੀ ਭਰੋਸੇ-ਯੋਗਤਾ ਤੇ ਅਥਾਰਿਟੀ ਦੀਆਂ ਸਮੱਸਿਆਵਾਂ।
ਮਨੁੱਖ ਵਲੋਂ ਮਨੁੱਖ ਨਾਲ ਕੀਤੇ ਗਏ ਅਤੇ ਕੀਤੇ ਜਾ ਰਹੇ ਜ਼ੁਲਮ ਅਤੇ ਆਪ-ਸਹੇੜੀਆਂ ਇਨ੍ਹਾਂ ਮਾਰੂ ਸਮੱਸਿਆਵਾਂ ਨੇ ਸਾਡੀਆਂ ਵਿਅਕਤੀਗਤ ਤੇ ਸਮੂਹਿਕ ਸਿਆਣਪਾਂ ਉੱਤੇ ਵੱਡਾ ਪ੍ਰਸ਼ਨ-ਚਿੰਨ੍ਹ ਲਾ ਦਿੱਤਾ ਹੈ। ਇਹ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਇਨਸਾਨ ਸਿਆਣਾ ਹੈ ਜਾਂ ਮੂਰਖ? ਮੂਰਖ ਉਹ ਹੁੰਦਾ ਹੈ, ਜੋ ਆਪਾ-ਮਾਰੂ (ੰੲਲਾ-ਦੲਸਟਰੁਚਟਵਿੲ) ਜਾਂ ਮਾਨਵਤਾ ਅਤੇ ਕੁਦਰਤ ਵਿਰੋਧੀ ਕੰਮ ਕਰੇ; ਜਾਣ-ਬੁੱਝ ਕੇ ਕਰੇ ਭਾਵੇਂ ਅਣਜਾਣ-ਪੁਣੇ ਵਿਚ ਕਰੇ। ਇਤਿਹਾਸ ਨੂੰ ਪੜ੍ਹ ਕੇ ਅਤੇ ਅੱਜ ਦੀਆਂ ਨਿਰਾਸ਼ਾਜਨਕ ਸਥਿਤੀਆਂ ਨੂੰ ਦੇਖ ਕੇ ਸਿੱਧ ਹੋ ਜਾਂਦਾ ਹੈ ਕਿ ਮਨੁੱਖ ਸੁਭਾਵਿਕ ਤੌਰ `ਤੇ ਸਿਆਣਾ ਘੱਟ ਅਤੇ ਮੂਰਖ ਵੱਧ ਹੈ। ਸੰਸਾਰ ਦੇ ਅੱਜ ਦੇ ਸੁਪ੍ਰਸਿੱਧ ਫਿਲਾਸਫਰ-ਇਤਿਹਾਸਕਾਰ ਯੂਵਲ ਹਰਾਰੀ ਨੇ ਆਪਣੀ ਕਿਤਾਬ ‘21 ਼ੲਸਸੋਨਸ ਾੋਰ ਟਹੲ 21ਸਟ ਛੲਨਟੁਰੇ’ ਵਿਚ ਲਿਖਿਆ ਹੈ:
“ਸਾਨੂੰ ਮਨੁੱਖੀ ਮੂਰਖਤਾ, ਭਾਵੇਂ ਇਹ ਵਿਅਕਤੀਗਤ ਪੱਧਰ ਦੀ ਹੋਵੇ, ਭਾਵੇਂ ਸਮੂਹਕ ਪੱਧਰ ਦੀ, ਨੂੰ ਕਦੇ ਵੀ ਘੱਟ ਨਹੀਂ ਸਮਝਣਾ ਚਾਹੀਦਾ। ਮਨੁੱਖ ਵਿਚ ਆਪਣੀ ਤਬਾਹੀ ਆਪ ਕਰਨ ਦੀ ਕੁਦਰਤੀ ਪ੍ਰਵਿਰਤੀ ਹੈ। ਮਨੁੱਖੀ ਮੂਰਖਤਾ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਮਾਰੂ ਤਾਕਤਾਂ ਵਿਚੋਂ ਇੱਕ ਹੈ, ਫਿਰ ਵੀ ਅਸੀਂ ਇਸ ਨੂੰ ਘਟਾ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਸੂਝਵਾਨ ਲੀਡਰ ਵੀ ਅਕਸਰ ਵੱਡੀਆਂ-ਵੱਡੀਆਂ ਮੂਰਖਤਾਵਾਂ ਕਰ ਬੈਠਦੇ ਹਨ।”
ਇੱਕ ਹੋਰ ਪ੍ਰਸਿੱਧ ਇਤਿਹਾਸਕਾਰ ਬਰਬਾਰਾ ਟੱਕਮੈਨ ਦੀ ਕਿਤਾਬ “ਠਹੲ ੰਅਰਚਹ ੌਾ ਾਂੋਲਲੇ: ਾਂਰੋਮ ਠਰੋੇ ਠੋ ੜਇਟਨਅਮ” ਵਿਚ ਦਰਜ ਹੈ: “ਮੂਰਖਤਾ (ਾਂੋਲਲੇ) ਦੇਸ਼ ਅਤੇ ਕਾਲ ਤੋਂ ਆਜ਼ਾਦ ਹੈ; ਇਹ ਸਦੀਵੀ ਅਤੇ ਸਰਬ-ਵਿਆਪੀ ਹੈ ਭਾਵੇਂ ਕਿ ਇਸ ਦਾ ਰੂਪ ਵਕਤ ਅਤੇ ਸਥਾਨ ਦੀਆਂ ਮਾਨਤਾਵਾਂ ਤੇ ਰਹੁ-ਰੀਤਾਂ ਅਨੁਸਾਰ ਬਦਲਦਾ ਰਹਿੰਦਾ ਹੈ। ਇਸ ਦਾ ਹਕੂਮਤ (੍ਰੲਗਮਿੲ) ਦੀ ਕਿਸਮ ਨਾਲ ਕੋਈ ਸਬੰਧ ਨਹੀਂ; ਇਹ ਰਾਜਤੰਤਰ, ਅਲਪਤੰਤਰ ਅਤੇ ਗਣਤੰਤਰ-ਸਭ ਵਿਚ ਉਪਜਦੀ ਹੈ ਅਤੇ ਨਾ ਹੀ ਇਸ ਦਾ ਕਿਸੇ ਕੌਮ ਜਾਂ ਵਰਗ ਨਾਲ ਕੋਈ ਸਬੰਧ ਹੈ।”
ਮੂਰਖਤਾ ਕਰ ਕੇ ਹੀ ਸਰਕਾਰਾਂ ਅਤੇ ਜਿ਼ੰਮੇਵਾਰ ਹਸਤੀਆਂ ਨਾ ਤਾਂ ਆ ਰਹੀਆਂ ਸਮੱਸਿਆਵਾਂ ਨੂੰ ਗੌਲਦੀਆਂ ਹਨ ਅਤੇ ਨਾ ਹੀ ਪਈਆਂ ਹੋਈਆਂ ਨੂੰ ਠੀਕ ਢੰਗ ਨਾਲ ਨਜਿੱਠ ਸਕਦੀਆਂ ਹਨ। ਮਿਸਾਲ ਵਜੋਂ ਪਹਿਲਾਂ ਤਾਂ ਕੋਵਿਡ-19 ਮਹਾਮਾਰੀ ਬਾਰੇ ਮਾਹਿਰਾਂ ਵਲੋਂ ਪਿਛਲੇ ਪੰਜ-ਸੱਤ ਸਾਲ ਤੋਂ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਅਤੇ ਇਸ ਦੇ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਨਜਿੱਠਣ ਵਿਚ ਹਰ ਪੱਧਰ `ਤੇ ਦਿਖਾਈ ਜਾ ਰਹੀ ਨਾ-ਅਹਿਲੀਅਤ ਇਸ ਦਾ ਇੱਕ ਹੋਰ ਪ੍ਰਮਾਣ ਹੈ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੂਰਖਤਾ (ੰਟੁਪਦਿਟਿੇ, ਾਂੋਲਲੇ) ਦੇ ਹਰ ਪੱਧਰ `ਤੇ, ਸਦੀਵੀ ਅਤੇ ਸਰਬ-ਵਿਆਪੀ ਹੋਣ ਦੇ ਬਾਵਜੂਦ ਇਸ ਵਿਸ਼ੇ `ਤੇ ਨਾਂ-ਮਾਤਰ ਖੋਜ ਹੋਈ ਹੈ, ਜਦੋਂ ਕਿ ਮਨੋਵਿਗਿਆਨੀ, ਸਮਾਜਿਕ ਮਨੋਵਿਗਿਆਨੀ ਅਤੇ ਚਿੰਤਕ ਹੋਰ ਅਣਗਿਣਤ ਕਿਸਮ ਦੀਆਂ ਖੋਜਾਂ ਕਰੀ ਜਾ ਰਹੇ ਹਨ। ਇਸ ਵਿਸ਼ੇ `ਤੇ ਕਿਤੇ ਕੋਈ ਸੈਮੀਨਾਰ, ਕੋਈ ਕੋਰਸ ਜਾਂ ਟਰੇਨਿੰਗ ਆਦਿ ਨਹੀਂ ਹੁੰਦੀ। ਮੁੱਖ ਕਾਰਨ ਇਹ ਹੈ ਕਿ ਕੁਦਰਤੀ ਸੁਭਾਅ ਕਰ ਕੇ ਅਸੀਂ ਆਪਣੇ ਔਗੁਣਾਂ-ਵਿਕਾਰਾਂ, ਆਪਣੀਆਂ ਗਲਤੀਆਂ-ਕਮਜ਼ੋਰੀਆਂ ਅਤੇ ਮੂਰਖਤਾਵਾਂ ਪ੍ਰਤੀ ਬਹੁਤ ਭਾਵੁਕ ਹਾਂ ਅਤੇ ਆਪਣੇ ਨੇੜੇ ਤੋਂ ਨੇੜੇ ਦੇ ਵਿਅਕਤੀ ਨਾਲ ਵੀ ਇਨ੍ਹਾਂ ਬਾਰੇ ਗੱਲ-ਬਾਤ ਨਹੀਂ ਕਰ ਸਕਦੇ। ਹੋਰ ਕਿਸੇ ਦੀ ਗੱਲ ਛੱਡੀਏ, ਨਿਰਪੱਖ ਢੰਗ ਨਾਲ ਆਪਣੀ ਸਵੈ-ਪੜਚੋਲ ਵੀ ਨਹੀਂ ਕਰ ਸਕਦੇ। ਇਹ ਗੱਲ ਵਿਅਕਤੀਗਤ, ਸਮੂਹਿਕ ਅਤੇ ਸਰਕਾਰਾਂ-ਹਰ ਪੱਧਰ `ਤੇ ਢੁਕਦੀ ਹੈ। ਆਪਣੇ ਇਸ ਸੁਭਾਅ ਦੇ ਸਬੂਤਾਂ ਵਾਸਤੇ ਆਪਾਂ ਨੂੰ ਬਾਹਰੋਂ ਤੱਥ ਲੱਭਣ ਦੀ ਲੋੜ ਨਹੀਂ, ਆਪਾਂ ਇਹ ਸਭ ਆਪ ਕਰਦੇ ਹਾਂ ਅਤੇ ਦੂਸਰਿਆਂ ਨੂੰ ਕਰਦੇ ਦੇਖਦੇ ਹਾਂ। ਪਰਿਵਾਰਾਂ, ਸਮਾਜਿਕ ਇਕੱਠਾਂ, ਮੀਟਿੰਗਾਂ ਤੇ ਵੱਡੀਆਂ-ਵੱਡੀਆਂ ਸਭਾਵਾਂ ਵਿਚ ਵੱਡੇ-ਵੱਡੇ ਮਸਲੇ ਬਾਰੀਕੀਆਂ ਨਾਲ ਵਿਚਾਰੇ ਜਾਂਦੇ ਹਨ ਅਤੇ ਵੱਡੇ-ਵੱਡੇ ਤੇ ਸਹੀ ਫੈਸਲੇ ਲਏ ਜਾਂਦੇ ਹਨ, ਪਰ ਕਦੇ ਅੰਤਰ-ਝਾਤ ਨਹੀਂ ਪਾਈ ਜਾਂਦੀ, ਸਵੈ-ਪੜਚੋਲ ਨਹੀਂ ਕੀਤੀ ਜਾਂਦੀ। ਸਿਰਫ ਆਪਣੀਆਂ ਮੂਰਖਤਾਵਾਂ ਤੋਂ ਮੁਕਰਨ ਜਾਂ ਇਨ੍ਹਾਂ ਨੂੰ ਜਾਇਜ਼ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਹੀ ਕੀਤੀਆਂ ਜਾਂਦੀਆਂ ਹਨ।
ਆਪਾਂ ਸਿਆਣੇ ਜਾਂ ਮੂਰਖ ਇਨਸਾਨਾਂ ਵਿਚ ਕੋਈ ਵੰਡ ਨਹੀਂ ਪਾ ਸਕਦੇ, ਕਿਉਂਕਿ ਵਾਧੇ-ਘਾਟੇ ਅਤੇ ਕਿਸਮ ਦੇ ਫਰਕ ਨਾਲ ਹਰ ਇਨਸਾਨ ਆਪਣੇ-ਆਪ ਵਿਚ ਸਿਆਣਪ ਅਤੇ ਮੂਰਖਤਾ ਦਾ ਮਿਸ਼ਰਣ ਹੈ; ਕਾਰਨ-ਵਸ ਆਪਾਂ ਸਾਰੇ ਦੋਹਾਂ ਕਿਸਮਾਂ ਦੇ ਕੰਮ ਕਰਦੇ ਹਾਂ। ਡਾ. ਜੌਨਥਨ ਹਾਈਟ ਅਨੁਸਾਰ ਸਾਡੀ ਸ਼ਖਸੀਅਤ ਇੱਕ ਇਕਾਈ ਨਾ ਹੋ ਕੇ ਇੱਕ ਐਸੀ ਕਮੇਟੀ ਵਾਂਗ ਹੈ, ਜਿਸ ਨੂੰ ਇੱਕ ‘ਅਹਿਮ ਕੰਮ’ ਮਿਲਿਆ ਹੋਇਆ ਹੈ, ਪਰ ਜਿਸ ਦੇ ਮੈਂਬਰ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਹਨ। ਇਸ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਸਾਡਾ ਫਰਜ਼ ਹੈ ਕਿ ਅਸੀਂ ਇਸ ਪਾਸੋਂ ਵੱਧ ਤੋਂ ਵੱਧ ਸਿਆਣੇ ਫੈਸਲੇ ਕਰਵਾਈਏ ਤਾਂ ਕਿ ਅਸੀਂ ਮਿਲੇ ਹੋਏ ‘ਅਹਿਮ ਕੰਮ’ ਨੂੰ ਪੂਰਾ ਕਰ ਸਕੀਏ; ਪਰ ਦੋ ਕਾਰਨਾਂ ਕਰ ਕੇ ਆਪਾਂ ਇਹ ਸਭ ਕਰਨ ਤੋਂ ਅਸਮਰੱਥ ਹਾਂ:
(1) ਸੁਖਾਵੇਂ ਬਾਹਰੀ ਮਾਹੌਲ ਦੀ ਘਾਟ: ਜਿਵੇਂ ਕਿ ਸਮਾਜ, ਪ੍ਰਬੰਧ, ਰਾਜਨੀਤੀ ਅਤੇ ਸਰਕਾਰ ਪੱਧਰ `ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਪ੍ਰਤੀ ਆਪਾਂ ਬੇਵਸ ਹਾਂ। ਅਸੀਂ ਆਪਣੇ-ਆਪ ਇਸ ਸਮਾਜਿਕ-ਜਾਲ ਵਿਚੋਂ ਨਿਕਲ ਨਹੀਂ ਸਕਦੇ ਅਤੇ ਇਸ ਪਾਸੇ ਕੀਤੀਆਂ ਸਾਡੀਆਂ ਕੋਸ਼ਿਸ਼ਾਂ ਵਿਅਰਥ ਹੋ ਜਾਂਦੀਆਂ ਹਨ।
(2) ਸਾਡੀ ਫਜ਼ੂਲ ਦੀ ਭਾਵੁਕਤਾ: ਜਿਹੜੀ ਸਾਨੂੰ ਸਾਡੇ ਔਗੁਣਾਂ-ਵਿਕਾਰਾਂ ਪ੍ਰਤੀ ਨਿਰਪੱਖ (ੌਬਜੲਚਟਵਿੲ) ਰਵਈਆ ਨਹੀਂ ਅਪਨਾਉਣ ਦਿੰਦੀ, ਸਾਨੂੰ ਯਥਾਰਥਵਾਦੀ ਨਹੀਂ ਬਣਨ ਦਿੰਦੀ, ਉਲਟਾ ਭਾਂਜਵਾਦੀ ਬਣਾ ਦਿੰਦੀ ਹੈ। ਇਨ੍ਹਾਂ ਨੂੰ ਪਛਾਣਨ, ਸਵੀਕਾਰਨ ਅਤੇ ਦੂਰ ਕਰਨ ਦੀਆਂ ਸੁਹਿਰਦ ਤੇ ਸੁਚੇਤ ਕੋਸ਼ਿਸ਼ਾਂ ਤੋਂ ਬਗੈਰ ਅੱਗੇ ਵਾਸਤੇ ਇਨ੍ਹਾਂ ਤੋਂ ਬਚ ਸਕਣਾ ਅਸੰਭਵ ਹੈ।
ਸਪਸ਼ਟ ਹੈ ਕਿ ਸਾਡੀਆਂ ਪ੍ਰਚਲਿਤ ਸਿਆਣਪਾਂ, ਜਿਨ੍ਹਾਂ ਦਾ ਆਧਾਰ ਜਿ਼ਆਦਾਤਰ ਅਜੋਕੀਆਂ ਪੱਛਮੀ ਖੋਜਾਂ ਹਨ, ਸਾਨੂੰ ਆਪਣੀ ਸੁਭਾਵਿਕ ਮੂਰਖਤਾ ਤੋਂ ਰੋਕ ਨਹੀਂ ਸਕੀਆਂ। ਇਸੇ ਕਰ ਕੇ ਪਿਛਲੇ ਛੇ-ਸੱਤ ਦਹਾਕਿਆਂ ਤੋਂ ਪੱਛਮ ਦੇ ਹਰ ਖੇਤਰ ਦੇ ਮਨੋਵਿਗਿਆਨੀ ਪੂਰਬੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦਾ ਗੰਭੀਰਤਾ ਨਾਲ ਅਧਿਐਨ ਕਰ ਰਹੇ ਹਨ ਅਤੇ ਇਨ੍ਹਾਂ ਦਾ ਪੱਛਮ ਵਿਚ ਹੋ ਰਹੀਆਂ ਖੋਜਾਂ ਨਾਲ ਸੁਮੇਲ ਕਰ ਰਹੇ ਹਨ। ਸੁਮੇਲ ਦੀ ਇਸ ਕਾਰਵਾਈ ਨੂੰ ਡਾ. ਹਾਈਟ ਨੇ ‘ਸਨਾਤਨੀ ਸਿਆਣਪਾਂ ਵਿਚੋਂ ਅਜੋਕੀ ਸੱਚਾਈ ਦੀ ਭਾਲ’ (ਾਂਨਿਦਨਿਗ ੰੋਦੲਰਨ ਠਰੁਟਹ ਨਿ ੳਨਚਇਨਟ ੱਸਿਦੋਮ) ਕਿਹਾ ਹੈ। ਹੁਣ ਜੇ ਪੱਛਮ ਵਾਲੇ ਖੁਲ੍ਹ-ਦਿਲੀ ਨਾਲ ਇਹ ਸਭ ਕਰ ਰਹੇ ਹਨ ਤਾਂ ਸਾਡੇ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਵੀ ਉਨ੍ਹਾਂ ਦੀਆਂ ਖੋਜਾਂ ਰਾਹੀਂ ਆਪਣੀ ਅਧਿਆਤਮਿਕ ਵਿਰਾਸਤ ਨੂੰ ਅੱਜ ਦੇ ਸਾਇੰਸੀ ਪਰਿਪੇਖ ਵਿਚ ਨਵੇਂ ਸਿਰੇ ਤੋਂ ਸਮਝੀਏ। ਇਸ ਵਾਸਤੇ ਅਧਿਆਤਮਿਕ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣਾ ਹੀ ਸਾਡੇ ਵਾਸਤੇ ਇੱਕ ਰਾਹ ਹੈ। ਇੱਥੇ ਇਹ ਵਿਚਾਰ ਵੀ ਜਰੂਰੀ ਹੈ ਕਿ ਸਭ ਧਰਮਾਂ ਦੇ ਮੋਢੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦਾ ਆਧਾਰ ਇੱਕ ਹੀ ਸੱਚਾਈ ਹੈ, ਜੋ ਆਦਿ ਜੁਗਾਦਿ ਤੋਂ ਚਲੀ ਆ ਰਹੀ ਹੈ ਅਤੇ ਸਰਬ-ਸਾਂਝੀ ਹੈ। ਇਸ ਸੱਚਾਈ ਤੋਂ ਮੁਨਕਰ ਹੋਣਾ ਹੀ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਮੂਰਖਤਾ ਹੈ।
ਜਿਵੇਂ ਸਾਇੰਸਦਾਨ ਮਨੁੱਖੀ ਜੂਨ ਦੀਆਂ ਵਿਸ਼ੇਸ਼ਤਾਵਾਂ ਦਸਦੇ ਹਨ, ਉਸੇ ਤਰ੍ਹਾਂ ਮਹਾਂਪੁਰਖਾਂ ਨੇ ਵੀ ਮਨੁੱਖ ਦੀ ਜੂਨ ਨੂੰ ਸਰਬ-ਸ੍ਰੇਸ਼ਟ ਕਿਹਾ ਹੈ। ਗੁਰਬਾਣੀ ਨੇ ਕੁਦਰਤ ਵਲੋਂ ਇਸ ਨੂੰ ਬਾਕੀ ਸਭ ਜੂਨਾਂ ਦੀ ਸਰਦਾਰੀ ਦਿੱਤੀ ਹੋਈ ਦੱਸਿਆ ਹੈ। ਇਸ ਦੇ ਸਰੀਰ ਨੂੰ ਹਰੀ ਮੰਦਰ ਅਤੇ ਮਨ ਨੂੰ ਜੋਤ ਸਰੂਪ ਕਿਹਾ ਹੈ; ਪਰ ਨਾਲ ਹੀ ਉਹ ਮਨੁੱਖ ਨੂੰ ਮੂਰਖ, ਅਣਜਾਣ, ਮਤਿਹੀਣ, ਅੰਨ੍ਹਾ ਅਤੇ ਇਸ ਤਰ੍ਹਾਂ ਦੇ ਭਾਵ ਵਾਲੇ ਹੋਰ ਅਨੇਕਾਂ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਦੇ ਹਨ। ਇੰਨਾ ਹੀ ਨਹੀਂ, ਉਹ ਸਾਨੂੰ ਖੁਦਗਰਜ਼, ਹੰਕਾਰੀ ਪਖੰਡੀ, ਨੀਚ, ਬੁਰਾ ਤੱਕ ਕਹਿੰਦੇ ਹਨ ਅਤੇ ਕੁੱਤੇ ਦੀ ਪੂਛ, ਸੱਪਾਂ, ਸੂਰਾਂ ਆਦਿ ਨਾਲ ਸਾਡੀ ਤੁਲਨਾ ਕਰ ਦੇ ਹਨ।
ਅੰਧੌ ਬੋਲੌ ਮੁਗਧੁ ਗਵਾਰੁ॥
ਹੀਣੌ ਨੀਚੁ ਬੁਰੌ ਬੁਰਿਆਰ॥ ਮਹਲਾ ੧
ਇਹ ਸਭ ਉਹ ਕਿਸੇ ਖਾਸ ਦੇਸ਼, ਧਰਮ, ਕੌਮ ਜਾਂ ਗਰੁੱਪ ਦੇ ਬੰਦਿਆਂ ਨੂੰ ਨਹੀਂ, ਸਗੋਂ ਸੰਸਾਰ ਦੇ ਸਾਰੇ ਮਨੁੱਖਾਂ ਨੂੰ ਸਾਂਝੇ ਤੌਰ `ਤੇ ਕਹਿੰਦੇ ਹਨ। ਇਸ ਦਾ ਸਪਸ਼ਟ ਭਾਵ ਹੈ ਕਿ ਮਨੁੱਖ ਮੁੱਢ-ਕਦੀਮ ਤੋਂ ਹੀ ਸੁਭਾਵਿਕ ਤੌਰ `ਤੇ ਬੁਰਾ ਅਤੇ ਮੂਰਖ ਹੈ। ਉਸ ਨੂੰ ਬੁਰਿਆਈਆਂ ਅਤੇ ਮੂਰਖਤਾਵਾਂ ਤੋਂ ਵਰਜਣ ਵਾਸਤੇ ਹੀ ਹਜ਼ਰਤ ਮੂਸਾ ਨੇ ਦਸ ਰੱਬੀ ਨੇਮ (ਠੲਨ ਛੋਮਮਅਨਦਮੲਨਟਸ) ਜਾਰੀ ਕੀਤੇ, ਮਹਾਤਮਾ ਬੁੱਧ ਨੇ ਅਸ਼ਟ-ਮਾਰਗ ਦਾ ਸਿਧਾਂਤ ਦਿੱਤਾ, ਇਸਾਈ ਧਰਮ ਵਿਚ ਸੱਤ ਮਹਾਂ-ਪਾਪਾਂ (ੰੲਵੲਨ ਛਅਰਦਨਿਅਲ ੰਨਿਸ) ਤੋਂ ਵਰਜਿਆ। ਮੁਸਲਿਮ ਧਰਮ ਨੇ ਆਪਣੇ ਅਨੁਯਾਈਆਂ ਨੂੰ ਬੁਰਿਆਈਆਂ ਤੋਂ ਰੋਕਣ ਵਾਸਤੇ ਗੁਨਾਹਾਂ ਦੀ ਲੰਬੀ ਲਿਸਟ ਬਣਾਈ ਹੋਈ ਹੈ। ਹਿੰਦੂ ਧਰਮ ਨੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਪੰਜ ਵਿਕਾਰਾਂ ਨੂੰ ਮਨੁੱਖ ਦੇ ਹੋਰ ਸਭ ਔਗੁਣਾਂ-ਵਿਕਾਰਾਂ ਦਾ ਆਧਾਰ ਮੰਨਿਆ ਹੈ। ਗੁਰਬਾਣੀ ਵਿਚ ਇਸ ਨੂੰ ਹੋਰ ਸਪਸ਼ਟ ਅਤੇ ਵਿਗਿਆਨਕ ਢੰਗ ਨਾਲ ਸਮਝਾਇਆ ਗਿਆ ਹੈ ਕਿ ਮਨੁੱਖ ਦਾ ਇੱਕ ਹੀ ਮੁੱਖ ਔਗੁਣ (ਰੋਗ) ਹੈ, ਹਉਮੈ ਜੋ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਪੰਜ ਵਿਕਾਰਾਂ ਦਾ ਮੂਲ (ਮਾਂ) ਹੈ।
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ
ਕਾਮੁ ਕ੍ਰੋਧ ਲੋਭੁ ਮੋਹੁ ਅਹੰਕਾਰਾ॥ ਮਹਲਾ ੩
ਅਸੀਂ ਸਾਰੇ ਬੁਰੇ ਕੰਮ ਇਨ੍ਹਾਂ ਵਿਚੋਂ ਕਿਸੇ ਇੱਕ ਜਾਂ ਇਨ੍ਹਾਂ ਦੇ ਸਮੂਹਾਂ ਅਧੀਨ ਹੋ ਕੇ ਕਰ ਦੇ ਹਾਂ, ਭਾਵ ਹਉਮੈ ਦੇ ਕਿਸੇ ਨਾ ਕਿਸੇ ਹਿੱਸੇ ਅਧੀਨ ਹੋ ਕੇ।
ਹਮ ਮੂਰਖ ਮੂਰਖ ਮਨ ਮਾਹਿ॥
ਹਉਮੈ ਵਿਚਿ ਸਭ ਕਾਰ ਕਮਾਹਿ॥ ਮਹਲਾ ੩
ਕੀ ਅਸੀਂ ਆਪਣੇ ਕੁਦਰਤੀ ਅਤੇ ਸੁਭਾਵਿਕ ਔਗੁਣਾਂ-ਵਿਕਾਰਾਂ ਵਾਸਤੇ ਜਿ਼ੰਮੇਵਾਰ ਹਾਂ? ਨਾ ਵੀ ਹੋਈਏ ਤਾਂ ਵੀ ਵਿਹਾਰਕ ਅਤੇ ਕਾਨੂੰਨੀ ਤੌਰ `ਤੇ ਇਨ੍ਹਾਂ ਦੇ ਮਾਲਿਕ ਹੋਣ ਦੇ ਨਾਤੇ ਅੱਜ ਅਸੀਂ ਹੀ ਦੋਸ਼ੀ ਹਾਂ। ਫਿਰ ਵੀ ਮਹਾਂਪੁਰਖ ਸਾਨੂੰ ਇਨ੍ਹਾਂ ਦੇ ਮਾਲਿਕ ਹੋਣ ਦੇ ਨਾਤੇ ਬੁਰਾ ਨਹੀਂ ਕਹਿੰਦੇ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਇਨ੍ਹਾਂ ਨੂੰ ਬੇ-ਦਖਲ ਕਰਨ ਤੋਂ ਇਨਕਾਰੀ ਹੋਣ ਕਰ ਕੇ ਕਹਿੰਦੇ ਹਨ। ਸਾਡੇ ਔਗੁਣਾਂ-ਵਿਕਾਰਾਂ ਦਾ ਵਾਰ-ਵਾਰ ਜਿ਼ਕਰ ਕਰਨ ਤੋਂ ਉਨ੍ਹਾਂ ਦਾ ਭਾਵ ਸਾਨੂੰ ਨਿਰ-ਉਤਸ਼ਾਹਿਤ ਕਰਨ ਤੋਂ ਨਹੀਂ, ਸਗੋਂ ਇਨ੍ਹਾਂ ਦੀ ਹੋਂਦ ਪ੍ਰਤੀ ਸਾਨੂੰ ਇਸ ਹੱਦ ਤੱਕ ਜਾਗਰੂਕ ਕਰਨ ਤੋਂ ਹੈ ਕਿ ਅਸੀਂ ਇਨ੍ਹਾਂ ਪ੍ਰਤੀ ਆਪਣੀ ਫਜ਼ੂਲ ਭਾਵੁਕਤਾ ਨੂੰ ਛੱਡ ਕੇ ਇਨ੍ਹਾਂ ਨੂੰ ਪਛਾਣੀਏ, ਸਵੀਕਾਰ ਕਰੀਏ ਅਤੇ ਇਨ੍ਹਾਂ ਦੇ ਤਿਆਗਣ ਵਾਸਤੇ ਸੁਹਿਰਦ ਤੇ ਸੁਚੇਤ ਕੋਸ਼ਿਸ਼ਾਂ ਕਰ ਸਕੀਏ ਤਾਂ ਕਿ ਕੁਦਰਤ ਵਲੋਂ ਸਾਨੂੰ ਮਿਲੇ ‘ਅਹਿਮ ਕੰਮ’ ਨੂੰ ਸਿਰੇ ਚਾੜ੍ਹ ਸਕੀਏ। ਇਹ ਕੰਮ ਹੈ ਆਪਣੇ ਅਧਿਆਤਮਿਕ ਫਰਜ਼ ਨੂੰ ਪੂਰਾ ਕਰਨ ਦੇ ਨਾਲ-ਨਾਲ ਇਸ ਜੀਵਨ ਨੂੰ ਸਿਆਣਪ ਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਜਿਉਣਾ ਅਤੇ ਮਨੁੱਖਤਾ ਦੇ ਹਰ ਵਰਗ ਪ੍ਰਤੀ ਆਪਣੇ ਬਣਦੇ ਫਰਜ਼ ਪੂਰੇ ਕਰਨੇ। ਪੂਰੇ ਵਿਚਾਰ ਦਾ ਸਾਰ-ਤੱਤ ਇਹ ਹੈ ਕਿ ‘ਸਿਆਣਾ ਮਨੁੱਖ’ (੍ਹੋਮੋ ੰਅਪਇਨਸ) ਦੇ ਨਾਉਂ `ਤੇ ਸਾਡਾ ਹੱਕ ਤਾਂ ਜੱਦੀ ਹੈ, ਕਿਉਂਕਿ ਮਹਾਂਪੁਰਖਾਂ ਨੇ ਇਹ ਪਹਿਲਾਂ ਹੀ ਸਾਨੂੰ ਦਿੱਤਾ ਹੋਇਆ ਹੈ; ਪਰ ਹੁਣ ਮੁੜ ਆਪਣੇ ਸਿਆਣੇ ਕਾਰਨਾਮਿਆਂ ਨਾਲ ਸਾਨੂੰ ਨਵੇਂ ਸਿਰੇ ਤੋਂ ਇਸ ਦੇ ਪਾਤਰ ਬਣਨਾ ਪਵੇਗਾ।