ਮੁੱਖ ਮੰਤਰੀ ‘ਸਿੱਖ’ ਹੀ ਥਾਪਣਾ ਏ, ਕੋਈ ਆਖਦਾ ਦਲਿਤ ਬਣਾਵਾਂਗੇ ਜੀ।
ਕੋਈ ਕਹੇ ਬੇਅਦਬੀ ਨੂੰ ਪਹਿਲ ਦੇ ਕੇ, ਪੱਕਾ ਜੇਲ੍ਹ ‘ਫਲਾਣਾ’ ਪਹੁੰਚਾਵਾਂਗੇ ਜੀ।
ਕੋਈ ਗੁਟਕੇ ਦੀ ਸਹੁੰ ਦੇ ਮਾਰ ਮਿਹਣੇ, ਕਹੇ ਨਸ਼ਿਆਂ ਨੂੰ ਜੜ੍ਹੋਂ ਮੁਕਾਵਾਂਗੇ ਜੀ।
ਹਰ ਕੋਈ ਹੁੱਬਦਾ ਸਾਡੀ ਸਰਕਾਰ ਆਉਣੀ, ਕੋਈ ਨਾ ਕਹੇ ਸੰਵਿਧਾਨ ਬਚਾਵਾਂਗੇ ਜੀ।
ਭਾਂਤ ਭਾਂਤ ਦੇ ਵਾਅਦੇ ਕਰ ਰੋਜ ਦੇਖੋ, ਹੋਂਦ ਆਪਣੀ ਲੋਕਾਂ ’ਤੇ ਲੱਦ ਰਹੇ ਐ।
ਕਣਕ ਖੇਤ ਵਿਚ, ਕੁੜੀ ਹੈ ਪੇਟ ਹਾਲੇ, ਮੰਡੇ ਖਾਣ ‘ਜਵਾਈ’ ਨੂੰ ਸੱਦ ਰਹੇ ਐ!