ਬੈਚ ਫੁੱਲ ਮਸਟਰਡ-ਮਾਤਮੀ ਨਿਰਾਸ਼ਾ

ਡਾ: ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਪੰਜਾਬ ਵਿਚ ਸਰੋਂ ਦਾ ਪੌਦਾ, ਜਿਸ ਦਾ ਬੋਟੈਨੀਕਲ ਨਾਂ (ੰਨਿਅਪਸਿ ੳਰਵੲਨਸਸਿ) ਹੈ, ਸਦੀਆਂ ਤੋਂ ਸਾਗ-ਸਬਜ਼ੀ ਬਣਾਉਣ ਤੇ ਪਸੂਆਂ ਨੂੰ ਚਾਰਨ ਲਈ ਵਰਤਿਆ ਜਾਂਦਾ ਹੈ। ਇਸ ਦੇ ਬੀਜਾਂ ਦਾ ਤੇਲ ਖਾਣ ਪਕਾਉਣ ਤੇ ਸਰੀਰਕ ਮਾਲਸ਼ ਦੇ ਕੰਮ ਆਉਂਦਾ ਹੈ ਅਤੇ ਕਈ ਦੇਸੀ ਦਵਾਈਆਂ ਵਿਚ ਵੀ ਵਰਤਿਆ ਜਾਂਦਾ ਹੈ। ਰਿਸ਼ੀਆਂ-ਮੁਨੀਆਂ ਤੇ ਵੈਦਾਂ-ਹਕੀਮਾਂ ਨੇ ਇਸ ਬੂਟੇ ਦੇ ਹਜ਼ਾਰਾਂ ਲਾਭ ਦੱਸੇ ਹੋਣਗੇ, ਪਰ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਇਹ ਮਨੁੱਖ ਦੇ ਕਿਸ ਮਾਨਸਿਕ ਰੋਗ ਨੂੰ ਦੂਰ ਕਰਦਾ ਹੈ।

ਇਹ ਅਜੋਕੀ ਮਾਨਵਤਾ ਦੇ ਤੇਜ਼ੀ ਨਾਲ ਵਧ ਰਹੇ ਰੋਗ ਦੀਰਘ ਨਿਰਾਸ਼ਾ (ੀਨਵੲਟੲਰਅਟੲ ਧੲਪਰੲਸਸੋਿਨ) ਨੂੰ ਠੱਲ੍ਹ ਪਾਉਂਦਾ ਹੈ। ਕਈਆਂ ਨੂੰ ਤਾਂ ਇਹ ਸੁਣ ਕੇ ਹੀ ਹੈਰਾਨੀ ਹੋਵੇਗੀ ਕਿ ਘੋਰ ਉਦਾਸੀ ਤੇ ਸਰੋਂ ਵਿਚਕਾਰ ਕੋਈ ਦਵਾਈ-ਬੂਟੀ ਵਾਲਾ ਸਬੰਧ ਵੀ ਹੈ। ਸੁਆਦ ਤੇ ਮਾਲਸ਼ ਤੋਂ ਉੱਤੇ ਉੱਠ ਕੇ ਕਿਸੇ ਨੇ ਦੇਖਿਆ ਹੀ ਨਹੀਂ ਕਿ ਇਸ ਬੂਟੇ ਦੇ ਸੁੰਦਰ ਪੀਲੇ ਫੁੱਲ ਵੀ ਹਨ, ਜੋ ਸਿਰਫ ਦੇਖਣ ਨੂੰ ਹੀ ਚੰਗੇ ਨਹੀਂ ਲਗਦੇ, ਸਗੋਂ ਉਪਰਾਮਤਾ ਜਿਹੀ ਭਿਆਨਕ ਦਿਮਾਗੀ ਬਿਮਾਰੀ ਦਾ ਸਹੀ ਇਲਾਜ ਵੀ ਹਨ।
ਡਾ. ਬੈਚ ਨੇ ਸਰੋਂ ਦੇ ਫੁੱਲ ਤੋਂ ਮਸਟਰਡ (ੰੁਸਟਅਰਦ) ਨਾਮੀ ਦਵਾਈ ਤਿਆਰ ਕੀਤੀ ਤੇ ਪਾਇਆ ਕਿ ਇਹ ਮਾਨਵਤਾ ਦੀ ਇਕ ਅਜਿਹੀ ਸਥਿਤੀ (ਛੋਨਦਟਿੋਿਨ) ਨੂੰ ਠੀਕ ਕਰਦੀ ਹੈ, ਜੋ ਸੁਭਾਅ ਵੀ ਹੈ, ਆਦਤ ਵੀ ਤੇ ਬਿਮਾਰੀ ਵੀ। ਜੇ ਇਹ ਬਿਮਾਰੀ ਦੀ ਸ਼ਕਲ ਵਿਚ ਹੋਵੇ ਤਾਂ ਮਨੁੱਖ ਦਾ ਇਸ ਸੰਸਾਰ ਪ੍ਰਤੀ ਸਨੇਹ ਹੀ ਮੁਕਾ ਦਿੰਦੀ ਹੈ। ਇਹ ਉਸ ਦਾ ਮਨੋਬਲ ਤੋੜ ਕੇ ਉਸ ਤੋਂ ਕਈ ਝੱਲੇ ਕੰਮ ਕਰਵਾ ਸਕਦੀ ਹੈ, ਇਥੋਂ ਤੱਕ ਕਿ ਆਤਮਘਾਤ ਵੀ। ਡਿਪਰੈਸ਼ਨ ਦੇ ਰੂਪ ਵਿਚ ਆ ਕੇ ਇਹ ਉਸ ਨੂੰ ਮੰਜੇ `ਤੇ ਲੰਮਾ ਵੀ ਪਾ ਸਕਦੀ ਹੈ।
ਡਾ. ਬੈਚ ਮਸਟਰਡ ਦੇ ਦਵਾਈ ਗੁਣਾਂ ਨੂੰ ਸੰਖੇਪ ਭਾਵ ਵਿਚ ਇਵੇਂ ਲਿਖਦੇ ਹਨ, “ਇਹ ਉਨ੍ਹਾਂ ਲਈ ਹੈ, ਜੋ ਸਮੇਂ ਸਮੇਂ `ਤੇ ਅਕਾਰਨ ਉਦਾਸੀ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕਦੇ ਕਦੇ ਨਿਰਾਸ਼ਾ ਦੇ ਅਜਿਹੇ ਅੰਧਕਾਰ ਵਿਚ ਡੁੱਬ ਜਾਂਦੇ ਹਨ, ਜਿਵੇਂ ਉਨ੍ਹਾਂ `ਤੇ ਮਾਤਮ ਤੇ ਨਿਰਾਸ਼ਾ ਦਾ ਇਕ ਕਾਲਾ ਬੱਦਲ ਛਾ ਗਿਆ ਹੋਵੇ, ਜਿਸ ਨੇ ਉਨ੍ਹਾਂ ਦੇ ਜੀਵਨ ਦੀਆਂ ਖੁਸ਼ੀਆਂ ਤੇ ਰੌਸ਼ਨੀਆਂ ਨੂੰ ਢਕ ਲਿਆ ਹੋਵੇ।” ਡਾ. ਬੈਚ ਦੀ ਇਬਾਰਤ ਮਸਟਰਡ ਦੇ ਸਭ ਪੱਖ ਬਿਆਨ ਕਰਦੀ ਹੈ। ਇਹ ਫੁੱਲ ਦਵਾਈ ਇਕ ਅਜਿਹੇ ਗੰਭੀਰ ਸ਼ੋਕ ਨੂੰ ਠੀਕ ਕਰਦੀ ਹੈ, ਜੋ ਬਿਨਾ ਵਜ੍ਹਾ ਪੈਦਾ ਹੋ ਜਾਂਦਾ ਹੈ, ਵਾਰ ਵਾਰ ਦੌਰਿਆਂ ਦੇ ਰੂਪ ਵਿਚ ਆਉਂਦਾ ਰਹਿੰਦਾ ਹੈ, ਹੌਲੀ ਹੌਲੀ ਪੱਕਾ ਦੁਖਦਾਇਕ ਰੂਪ ਧਾਰਨ ਕਰ ਲੈਂਦਾ ਹੈ, ਸੋਚ ਨੂੰ ਕਾਲੀ ਕਰ ਦਿੰਦਾ ਹੈ, ਖੁਸ਼ੀਆਂ ਨੂੰ ਹਨੇਰਾ ਕਰ ਦਿੰਦਾ ਹੈ ਅਤੇ ਆਸਾਂ-ਉਮੀਦਾਂ `ਤੇ ਕਾਲਖ ਫੇਰ ਦਿੰਦਾ ਹੈ।
ਕਈ ਵਾਰ ਅਸੀਂ ਸੁਣਦੇ ਹਾਂ ਕਿ ਫਲਾਣਾ ਵਿਅਕਤੀ ਬਿਮਾਰ ਹੈ। ਪੁੱਛਣ `ਤੇ ਪਤਾ ਚਲਦਾ ਹੈ ਕਿ ਉਸ ਨੂੰ ਹੋਇਆ ਤਾਂ ਕੁਝ ਨਹੀਂ, ਭਾਵ ਹੈ ਤਾਂ ਉਹ ਚਲਦਾ-ਫਿਰਦਾ, ਖਾਂਦਾ-ਪੀਂਦਾ ਤੇ ਗੱਲਾਂ-ਬਾਤਾਂ ਕਰਦਾ, ਪਰ ਉਹ ਕਦੇ ਕਦੇ ਦੌਰਾ ਜਿਹਾ ਪੈ ਕੇ ਢਿੱਲ੍ਹਾ ਹੋ ਜਾਂਦਾ ਹੈ। ਹੋਰ ਦਰਿਆਫਤ ਕਰਨ `ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਸ ਦਾ ਬੈਠੇ ਬੈਠੇ ਦਿਲ ਘਬਰਾਉਣ ਲਗਦਾ ਹੈ, ਪਸੀਨੇ ਛੁਟ ਜਾਂਦੇ ਹਨ, ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ ਤੇ ਉਹ ਬੋਲ-ਚਾਲ ਬੰਦ ਕਰ ਕੇ ਚੁਪ-ਚਾਪ ਦੇਖਦਾ ਰਹਿੰਦਾ ਹੈ। ਇਹ ਸਭ ਇੰਨੀ ਜਲਦੀ ਹੁੰਦਾ ਹੈ ਕਿ ਦੇਖਣ ਵਾਲੇ ਨੂੰ ਸਮਝ ਨਹੀਂ ਆਉਂਦੀ ਕਿ ਉਸ ਨੂੰ ਬੈਠੇ ਬੈਠੇ ਕੀ ਹੋ ਗਿਆ ਹੈ। ਫਿਰ ਕੁਝ ਸਮੇਂ ਬਾਅਦ ਉਹ ਅਚਾਨਕ ਠੀਕ ਵੀ ਹੋ ਜਾਂਦਾ ਹੈ ਭਾਵ ਮੂੰਹ ਸਾਫ ਕਰਦਾ ਹੈ, ਮੱਥੇ `ਤੇ ਹੱਥ ਫੇਰਦਾ ਹੈ, ਪਾਣੀ ਪੀਂਦਾ ਹੈ ਤੇ ਉੱਠ ਕੇ ਬੈਠ ਜਾਂਦਾ ਹੈ। ਇਹ ਸਭ ਅਕਾਰਨ ਤੇ ਅਚੇਤ ਹੁੰਦਾ ਹੈ, ਭਾਵ ਜੇ ਉਸ ਨੂੰ ਪੁੱਛੋ ਕਿ ਇਹ ਕੀ ਸੀ ਤੇ ਕਿਉਂ ਹੋਇਆ ਤਾਂ ਉਹ ਇਸ ਦਾ ਕੋਈ ਜਵਾਬ ਨਹੀਂ ਦਿੰਦਾ। ਉਹ ਇਹ ਵੀ ਨਹੀਂ ਮੰਨਦਾ ਕਿ ਉਸ ਨੂੰ ਕੁਝ ਹੋਇਆ ਸੀ। ਉਸ ਨੂੰ ਤਾਂ ਉਸ ਸਮੇਂ ਦੀ ਸੋਝੀ ਹੀ ਨਹੀਂ ਹੁੰਦੀ।
ਇਸ ਸਮੱਸਿਆ ਨੂੰ ਆਮ ਤੌਰ `ਤੇ ਕਾਲੀ ਉਦਾਸੀ (ਭਲਅਚਕ ਧੲਪਰੲਸਸੋਿਨ) ਕਹਿੰਦੇ ਹਨ। ਕਈ ਲੋਕ ਇਸ ਨੂੰ ਅੱਖਾਂ ਅੱਗੇ ਹਨੇਰੀ ਜਾਂ ਹਨੇਰੀ ਦੇ ਦੌਰੇ; ਚੱਕਰ, ਘੁਮੇਰ ਜਾਂ ਦਿਲ ਦਾ ਘਬਰਾਉਣਾ ਜਾਂ ਮਾਤਮ ਛਾਉਣਾ ਕਹਿ ਦਿੰਦੇ ਹਨ। ਪੁਆਧੀ ਬੋਲੀ ਵਿਚ ਇਸ ਨੂੰ “ਹੌਲ ਪੈਣੇ” ਕਿਹਾ ਜਾਂਦਾ ਹੈ। ਡਾ. ਬੈਚ ਅਨੁਸਾਰ ਜਦੋਂ ਹੌਲ ਦਾ ਦੌਰਾ ਜਾਂ ਚੱਕਰ ਪੈਂਦਾ ਹੈ ਤਾਂ ਇੰਜ ਹੁੰਦਾ ਹੈ, ਜਿਵੇਂ ਮਰੀਜ਼ ਉੱਤੇ ਉਦਾਸੀ ਤੇ ਗਮਗੀਨਤਾ ਦਾ ਕਾਲਾ ਬੱਦਲ ਫਟ ਗਿਆ ਹੋਵੇ। ਫਟ ਗਿਆ ਤੋਂ ਭਾਵ ਕਿ ਸਾਰੀ ਦੀ ਸਾਰੀ ਨਿਰਾਸ਼ਾ ਉਸ ਉੱਤੇ ਸਕਿੰਟਾਂ ਵਿਚ ਢੇਰੀ ਹੋ ਜਾਂਦੀ ਹੈ। ਉਸ ਨੂੰ ਇਸ ਦੇ ਆਉਣ ਦੇ ਸਮੇਂ ਤੇ ਕਾਰਨ ਦਾ ਪਤਾ ਨਹੀਂ ਲਗਦਾ। ਇਥੋਂ ਤੀਕ ਕਿ ਉਸ ਨੂੰ ਆਪਣੀ ਹਾਲਤ ਦਾ ਵੀ ਗਿਆਨ ਨਹੀਂ ਹੁੰਦਾ। ਇਹ ਤੈਅ ਹੈ ਕਿ ਉਦਾਸੀ ਦਾ ਇਹ ਦੌਰਾ ਜਿਵੇਂ ਅਚਨਚੇਤ ਆਉਂਦਾ ਹੈ, ਉਵੇਂ ਚਲਾ ਵੀ ਜਾਂਦਾ ਹੈ; ਪਰ ਇਹ ਤੈਅ ਨਹੀਂ ਕਿ ਇਹ ਕਦੋਂ ਜਾਵੇ। ਇਸ ਦੇ ਰਹਿਣ ਦੇ ਸਮੇਂ ਬਾਰੇ ਅਨਿਸ਼ਚਿਤਤਾ ਬਣੀ ਰਹਿੰਦੀ ਹੈ, ਪਰ ਇਸ ਦੇ ਜਾਣ ਤੋਂ ਬਾਅਦ ਵੀ ਇਸ ਬਾਰੇ ਕੁਝ ਨਹੀਂ ਜਾਣਿਆ ਜਾ ਸਕਦਾ ਕਿ ਇਹ ਕਦੋਂ ਫਿਰ ਆ ਜਾਵੇ। ਜੋ ਮਰੀਜ਼ ਇਸ ਨੂੰ ਹੰਢਾਉਂਦਾ ਹੈ, ਉਹ ਵੀ ਇਸ ਬਾਰੇ ਇਹੀ ਕਹੇਗਾ, “ਮੈਨੂੰ ਕੀ ਹੋਇਆ, ਮੈਂ ਤਾਂ ਠੀਕ-ਠਾਕ ਹਾਂ।” ਇਹੀ ਕਾਰਨ ਹੈ ਇਸ ਦੀ ਖੋਜ ਕਰਨ ਵਿਚ ਕਠਿਨਾਈ ਆਉਂਦੀ ਹੈ।
ਫਿਰ ਵੀ ਹੌਲ ਦੇ ਇਸ ਚੱਕਰ ਬਾਰੇ ਇੰਨਾ ਤੈਅ ਹੈ ਕਿ ਮਿਰਗੀ ਵਾਂਗ ਇਹ ਵੀ ਇਕ ਦਿਮਾਗੀ ਤਕਲੀਫ ਹੈ। ਇਸ ਦਾ ਦੌਰਾ ਵੀ ਮਿਰਗੀ ਦੇ ਦੌਰੇ ਵਾਂਗ ਹੀ ਪੈਂਦਾ ਹੈ ਤੇ ਉਵੇਂ ਹੀ ਥੋੜ੍ਹਾ ਸਮਾਂ ਮਨੁੱਖ ਦੀ ਸੋਝੀ ਤੇ ਮਨ ਨੂੰ ਪ੍ਰਭਾਵਿਤ ਕਰ ਕੇ ਉਸ ਨੂੰ ਸਹੀ ਸਲਾਮਤ ਛੱਡ ਕੇ ਚਲਾ ਜਾਂਦਾ ਹੈ। ਭਾਵੇਂ ਇਹ ਹੌਲ ਚੱਕਰ ਮਨੁੱਖ ਨੂੰ ਕਿਸੇ ਤਰ੍ਹਾਂ ਅਪਾਹਜ ਨਹੀਂ ਕਰਦਾ, ਫਿਰ ਵੀ ਉਸ ਦੀਆਂ ਖੁਸ਼ੀਆਂ ਤੇ ਆਜ਼ਾਦੀ ਖੋਹ ਲੈਂਦਾ ਹੈ। ਉਹ ਹਮੇਸ਼ਾ ਇਸ ਗਮ ਵਿਚ ਡੁੱਬਿਆ ਰਹਿੰਦਾ ਹੈ ਕਿ ਕਦੇ ਕਦੇ ਉਸ ਦਾ ਦਿਲ ਘਟਣ ਕਿਉਂ ਲਗ ਜਾਂਦਾ ਹੈ। ਅਚਨਚੇਤ ਮਾਤਮੀ ਦੌਰਿਆਂ ਕਾਰਨ ਉਹ ਕਿਧਰੇ ਆ/ਜਾ ਨਹੀਂ ਸਕਦਾ। ਉਸ ਦੇ ਪਰਿਵਾਰਕ ਜੀਅ ਵੀ ਉਸ ਨੂੰ ਇਕੱਲਾ ਨਹੀਂ ਛੱਡਦੇ। ਉਸ ਨੂੰ ਆਪਣੇ ਬੀਮਾਰ ਹੋਣ ਦਾ ਅਹਿਸਾਸ ਹਮੇਸ਼ਾ ਦਬਾਈ ਰੱਖਦਾ ਹੈ ਤੇ ਉਹ ਡਾਕਟਰਾਂ/ਹਕੀਮਾਂ ਕੋਲ ਘੁੰਮਦਾ ਰਹਿੰਦਾ ਹੈ।
ਇਕ ਅੰਦਾਜ਼ੇ ਅਨੁਸਾਰ ਇਹ ਤਕਲੀਫ ਥੋੜ੍ਹੀ ਜਾ ਬਹੁਤੀ ਹਰ ਇਨਸਾਨ ਵਿਚ ਹੁੰਦੀ ਹੈ। ਹਰੇਕ ਵਿਅਕਤੀ ਕਦੇ ਨਾ ਕਦੇ ਕਿਸੇ ਨਾ ਕਿਸੇ ਚਿੰਤਾ ਵਿਚ ਫਸ ਜਾਂਦਾ ਹੈ। ਚਿੰਤਾ ਜੇ ਗਹਿਰੀ ਹੋਵੇ ਤਾਂ ਉਸ ਦੇ ਮਨ ਵਿਚ ਡਰ ਤੇ ਤਨ `ਤੇ ਪਸੀਨਾ ਆਉਣਾ ਵੀ ਸੰਭਵ ਹੈ। ਚਿੰਤਾ ਦੇ ਹੱਲ ਹੋਣ `ਤੇ ਚਿੰਤਾ ਨੇ ਵਿਸਰ ਵੀ ਜਾਣਾ ਹੁੰਦਾ ਹੈ। ਇਸ ਦਾ ਕੋਈ ਸਮਾਂ ਨਿਰਧਾਰਤ ਨਹੀਂ ਹੁੰਦਾ, ਕਿਉਂਕਿ ਜਿੰਨੀ ਛੇਤੀ ਚਿੰਤਾ ਦਾ ਹੱਲ ਹੋ ਗਿਆ, ਉਨੀਂ ਛੇਤੀ ਹੀ ਇਹ ਗਾਇਬ ਹੋ ਜਾਵੇਗੀ। ਇਸ ਦੇ ਜਾਣ ਤੋਂ ਬਾਅਦ ਚਿੰਤਾਧਾਰੀ ਵਿਅਕਤੀ ਦੇ ਮਨ ਵਿਚ ਖੁਸ਼ੀ ਛਾ ਜਾਂਦੀ ਹੈ ਤੇ ਇੰਜ ਲਗਦਾ ਹੈ ਜਿਵੇਂ ਚਿੰਤਾ ਕਦੇ ਹੈ ਹੀ ਨਹੀਂ ਸੀ। ਜੇ ਇਹ ਚਿੰਤਾ ਕਿਸੇ ਯਥਾਰਥਿਕ ਕਾਰਨ ਨਾ ਆਈ ਹੋਵੇ, ਸਗੋਂ ਦਿਮਾਗ ਦੇ ਕਿਸੇ ਅੰਦਰੂਨੀ ਕਲ-ਪੁਰਜੇ ਜਾਂ ਕੂਲੇ-ਯੰਤਰ (ੰੋਾਟੱਅਰੲ) ਦੇ ਨੁਕਸ ਕਾਰਨ ਆਈ ਹੋਵੇ ਤਾਂ ਇਹ ਇਕ ਨਿਯਮਿਤ ਰੋਗ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਤਰ੍ਹਾਂ ਪੂਰੀ ਸਿਹਤਮੰਦ ਸੁਰਤ (ਸੋਝੀ) ਦੀ ਹਾਲਤ ਤੇ ਸਦੀਵੀ ਬੇਹੋਸੀ ਦੀ ਸਥਿਤੀ ਵਿਚਕਾਰ ਅਣਗਿਣਤ ਅਜਿਹੇ ਮੁਕਾਮ ਜਾਂ ਡਿਗਰੀਆਂ ਹਨ, ਜਿਨ੍ਹਾਂ ਵਿਚਕਾਰ ਇਹ ਤਕਲੀਫ ਵੰਡੀ ਹੋ ਸਕਦੀ ਹੈ। ਇਨ੍ਹਾਂ ਸਟੇਜਾਂ ਅਨੁਸਾਰ ਹੀ ਇਸ ਦਾ ਮੁਲੰਕਣ ਕੀਤਾ ਜਾ ਸਕਦਾ ਹੈ। ਜੇ ਸਾਧਾਰਣ ਚਿੰਤਾ ਦਾ ਭਾਰ ਮਨ `ਤੇ ਲੈਣ ਵਾਲੇ ਇਕ ਨੰਬਰ `ਤੇ ਹੋਣ ਤਾਂ ਸਦੀਵੀ ਉਦਾਸੀ ਵਿਚ ਦਬੇ ਹੋਏ ਜਾਂ ਅਗਿਆਤ ਕਾਰਨਾਂ ਕਰ ਕੇ ਵਾਰ ਵਾਰ ਡੂੰਘੀ ਚਿੰਤਾ ਵਿਹਾਉਣ ਵਾਲੇ ਵਿਅਕਤੀ ਦਸ ਨੰਬਰ `ਤੇ ਪ੍ਰਭਾਵਿਤ ਹੋਏ ਮੰਨੇ ਜਾ ਸਕਦੇ ਹਨ।
ਭਾਵੇਂ ਡਿਪਰੈਸ਼ਨ ਦੇ ਘੋਰ ਦੌਰਿਆਂ ਵਾਲੇ ਰੋਗੀ ਤਾਂ ਥੋੜ੍ਹੇ ਸਮੇਂ ਲਈ ਡੌਰ-ਭੌਰ ਹੋ ਕੇ ਠੀਕ ਹੋ ਜਾਂਦੇ ਹਨ, ਪਰ ਘਟ ਡਿਗਰੀ ਦੇ ਡਿਪਰੈਸ਼ਨ ਵਾਲੇ ਵਧੇਰੇ ਦੇਰ ਤੀਕ ਮੰਦੀ ਦਿਮਾਗੀ ਹਾਲਤ ਵਿਚ ਚਲਦੇ ਰਹਿੰਦੇ ਹਨ। ਇਸ ਹਾਲਤ ਵਿਚ ਚਲਦਿਆਂ ਸੰਸਾਰ ਪ੍ਰਤੀ ਉਨ੍ਹਾਂ ਦੀ ਨਿਰਾਸ਼ਾ ਕਾਇਮ ਰਹਿੰਦੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਅਜਿਹੀ ਸਥਿਤੀ ਵਿਚ ਫਸ ਗਏ ਹਨ, ਜਿੱਥੋਂ ਉੱਭਰ ਕੇ ਕਦੇ ਉੱਪਰ ਨਹੀਂ ਆ ਸਕਦੇ। ਉਨ੍ਹਾਂ ਦੇ ਦਿਲ ਤੇ ਦਿਮਾਗ ਉਨ੍ਹਾਂ ਨੂੰ ਉੱਥੋਂ ਕੱਢਣ ਲਈ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕਦੇ। ਇਸੇ ਕਰਕੇ ਨਾ ਉਹ ਆਪਣੀ ਹਾਲਤ ਦੂਜਿਆਂ ਨਾਲ ਸਾਂਝੀ ਕਰਦੇ ਹਨ ਤੇ ਨਾ ਉਨ੍ਹਾਂ `ਤੇ ਭਰੋਸਾ ਕਰਦੇ ਹਨ। ਇਸ ਬੰਦ ਅਵਸਥਾ ਵਿਚ ਉਹ ਕਈ ਨਾਂਹਵਾਚਕ ਜਾਂ ਢਾਹੂ ਫੈਸਲੇ ਲੈ ਲੈਂਦੇ ਹਨ। ਕਈ ਆਪਣੀ ਜਾਇਦਾਦ ਪੁੰਨ ਦਾਨ ਕਰ ਕੇ ਭਜਨ ਬੰਦਗੀ ਦਾ ਜੀਵਨ ਬਤੀਤ ਕਰਨ ਲਗਦੇ ਹਨ, ਕਈ ਰੂਪੋਸ਼ ਹੋ ਜਾਂਦੇ ਹਨ, ਕਈ ਆਪਣੇ ਘਰ ਨੂੰ ਅੱਗ ਲਾ ਲੈਂਦੇ ਹਨ, ਕਈ ਕਿਸੇ ਦਾ ਕਤਲ ਕਰ ਦਿੰਦੇ ਹਨ, ਕਈ ਬਾਲ ਬੱਚੇ ਸਮੇਤ ਫਾਹਾ ਲੈ ਲੈਂਦੇ ਹਨ ਤੇ ਕਈ ਨਹਿਰ ਵਿਚ ਡੁੱਬ ਜਾਂਦੇ ਹਨ। ਇਨ੍ਹਾਂ ਮਾਨਸਿਕ ਰੋਗੀਆਂ ਦਾ ਜੇ ਸਮੇਂ ਸਿਰ ਪਤਾ ਲੱਗ ਜਾਵੇ ਤੇ ਉਨ੍ਹਾਂ ਨੂੰ ਮਸਟਰਡ ਦੇ ਦਿੱਤੀ ਜਾਵੇ ਤਾਂ ਉਨ੍ਹਾਂ ਦਾ ਪਾਰ ਉਤਾਰਾ ਹੋ ਸਕਦਾ ਹੈ।
ਮੇਰੇ ਘਰ ਦੇ ਸਾਹਮਣੇ ਇਕ ਪਾਰਕ ਹੈ, ਜਿੱਥੇ ਲੋਕਾਂ ਦੇ ਸੈਰ ਕਰਨ ਤੇ ਬੈਠ ਕੇ ਗੱਪ-ਸ਼ੱਪ ਕਰਨ ਦੇ ਵਧੀਆ ਪ੍ਰਬੰਧ ਬਣੇ ਹੋਏ ਹਨ। ਇੱਥੇ ਸ਼ਾਮ ਨੂੰ ਕਈ ਲੋਕ ਵੱਖ ਵੱਖ ਬੈਂਚਾਂ ਜਾਂ ਥੜ੍ਹਿਆਂ `ਤੇ ਟੋਲੀਆਂ ਦੇ ਰੂਪ ਵਿਚ ਬੈਠੇ ਗੱਲਾਂ-ਬਾਤਾਂ ਕਰਦੇ ਆਮ ਹੀ ਦਿਖਾਈ ਦਿੰਦੇ ਸਨ। ਇਨ੍ਹਾਂ ਦੇ ਆਉਣ ਤੇ ਜਾਣ ਦਾ ਇਕ ਨਿਸ਼ਚਿਤ ਜਿਹਾ ਸਮਾਂ ਹੁੰਦਾ ਹੈ। 2015 ਦੀ ਗੱਲ ਹੈ, ਗਰਮੀ ਦਾ ਮੌਸਮ ਸੀ ਤੇ ਮੈਂ ਬਾਹਰ ਆਪਣੇ ਬੂਟਿਆਂ ਨੂੰ ਪਾਣੀ ਦੇ ਰਿਹਾ ਸਾਂ। ਪਾਰਕ ਵਿਚ ਬੈਠੇ ਸੱਜਣਾਂ ਵਿਚੋਂ ਇਕ ਵਿਅਕਤੀ ਉੱਠ ਕੇ ਕਾਹਲੀ ਨਾਲ ਘਰ ਨੂੰ ਵਾਪਸ ਜਾਂਦਾ ਦੇਖਿਆ। ਉਹ ਮੈਨੂੰ ਜਾਣਦਾ ਸੀ ਤੇ ਸਤਿਕਾਰ ਨਾਲ ਸਤਿ ਸ੍ਰੀ ਆਕਾਲ ਬੁਲਾ ਕੇ ਲੰਘਿਆ। ਉਸ ਦਿਨ ਤਾਂ ਮੈਂ ਕੁਝ ਨਾ ਗੌਲਿਆ, ਪਰ ਜਦੋਂ ਦੂਜੇ ਤੇ ਤੀਜੇ ਦਿਨ ਵੀ ਉਵੇਂ ਹੀ ਸਮੇਂ ਤੋਂ ਪਹਿਲਾਂ ਖਿਸਕਦਾ ਦੇਖਿਆ ਤਾਂ ਮੈਂ ਛੇੜ ਹੀ ਲਿਆ। ਮੈਂ ਮਜ਼ਾਕ ਨਾਲ ਕਿਹਾ, “ਕੀ ਗੱਲ ਖਾਲਸਾ ਜੀ, ਆਪਣੀ ਗੱਲ ਸੁਣਾ ਆਉਂਦੇ ਹੋ ਤੇ ਦੂਜਿਆਂ ਦੀ ਸੁਣਨ ਤੋਂ ਪਹਿਲਾਂ ਹੀ ਖਿਸਕ ਜਾਂਦੇ ਹੋ।” ਉਹ ਹੱਸ ਕੇ ਕਹਿਣ ਲੱਗਿਆ, “ਨਹੀਂ ਪ੍ਰੋਫੈਸਰ ਸਾਹਿਬ, ਅਜਿਹੀ ਕੋਈ ਗੱਲ ਨਹੀਂ। ਮੇਰੀ ਭੈਣ ਆਈ ਹੋਈ ਹੈ, ਢਿੱਲ੍ਹੀ ਹੈ, ਉਸ ਨੂੰ ਸੰਭਾਲਣਾ ਹੁੰਦਾ ਹੈ।”
ਕੁਝ ਰਸਮੀ ਤੇ ਕੁਝ ਤੌਖਲੇ ਦੀ ਭਾਵਨਾ ਨਾਲ ਮੈਂ ਪੁੱਛਿਆ, “ਓ ਹੋ, ਜਿ਼ਆਦਾ ਹੀ ਬਿਮਾਰ ਨੇ ਬੀਬਾ ਜੀ?” ਕਹਿਣ ਲੱਗਿਆ, “ਉੱਦਾਂ ਤਾਂ ਠੀਕ ਠਾਕ ਹਨ, ਪਰ ਕਦੇ ਕਦੇ ਡਿਪਰੈਸ਼ਨ ਹੋ ਜਾਂਦਾ ਹੈ। ਡਾਕਟਰ ਨੇ ਮਾਹੌਲ ਬਦਲਣ ਦੀ ਸਲਾਹ ਦਿੱਤੀ ਹੈ ਤੇ ਉਹ ਨਾਭੇ ਤੋਂ ਇੱਥੇ ਆਏ ਹੋਏ ਹਨ। ਦਿਨੇ ਬੱਚੇ ਉਨ੍ਹਾਂ ਦਾ ਮਨ ਲਗਾਈ ਰੱਖਦੇ ਹਨ ਤੇ ਸ਼ਾਮ ਨੂੰ ਮੈਂ ਵੀ ਸ਼ਾਮਲ ਹੋ ਜਾਂਦਾ ਹਾਂ।”
ਸ਼ਾਇਦ ਉਸ ਨੂੰ ਪਤਾ ਨਹੀਂ ਸੀ ਕਿ ਮੈਂ ਇਕ ਹੋਮਿਓਪੈਥ ਹਾਂ। ਜਦੋਂ ਦੱਸਿਆ ਤਾਂ ਉਸ ਨੇ ਬੀਬਾ ਦੀ ਤਕਲੀਫ ਦੀਆਂ ਕੁਝ ਹੋਰ ਅਲਾਮਤਾਂ ਸਾਂਝੀਆਂ ਕੀਤੀਆਂ, ਜੋ ਮਸਟਰਡ ਨਾਲ ਮਿਲਦੀਆਂ ਸਨ। ਮੈਂ ਉਸ ਨੂੰ ਇਹ ਫੁੱਲ ਦਵਾਈ ਲਿਖ ਕੇ ਦਿਨ ਵਿਚ ਚਾਰ ਚਾਰ ਬੂੰਦਾਂ ਤਿੰਨ ਵਾਰ ਦਿੰਦੇ ਰਹਿਣ ਲਈ ਕਿਹਾ। ਦੋ ਕੁ ਦਿਨਾਂ ਵਿਚ ਹੀ ਬੀਬੀ ਦੀ ਤਬੀਅਤ ਇੰਨੀ ਖਿਲ ਗਈ ਕਿ ਉਸ ਨੂੰ ਪਿਛਲੀਆਂ ਜਿੰਮੇਵਾਰੀਆਂ ਯਾਦ ਆਉਣ ਲੱਗੀਆਂ ਤੇ ਉਹ ਵਾਪਸ ਸਹੁਰੇ ਘਰ ਜਾਣ ਲਈ ਕਾਹਲੀ ਪੈ ਗਈ। ਮੇਰੀ ਜਾਣਕਾਰੀ ਮੁਤਾਬਿਕ ਉਹ ਹੁਣ ਤੀਕ ਡਿਪਰੈਸ਼ਨ ਮੁਕਤ ਹੈ।
ਕਈ ਵਾਰ ਬੜੇ ਅਜੀਬ ਇਤਫਾਕ ਦੇਖਣ ਨੂੰ ਮਿਲਦੇ ਹਨ ਅਤੇ ਮਿਲਦੇ ਵੀ ਇਹ ਸਾਰੇ ਹੋਮਿਓਪੈਥੀ ਵਿਚ ਹੀ ਹਨ। ਆਮ ਤੌਰ `ਤੇ ਡਾਕਟਰ ਤੇ ਹਕੀਮ ਡਿਪਰੈਸ਼ਨ ਦੇ ਮਰੀਜ਼ ਦੇ ਸਿਰ ਦੀ ਸਰੋਂ ਦੇ ਤੇਲ ਦੀ ਮਾਲਸ਼ ਕਰਨ ਦੀ ਸਿਫਾਰਿਸ਼ ਕਰਦੇ ਹਨ, ਪਰ ਹਫਤਿਆਂ ਬੱਧੀ ਅਜਿਹਾ ਕਰਨ ਨਾਲ ਵੀ ਉਨ੍ਹਾਂ ਦੀ ਬੀਮਾਰੀ ਠੀਕ ਨਹੀਂ ਹੁੰਦੀ। ਉਸੇ ਸਰੋਂ ਦੇ ਫੁੱਲਾਂ ਤੋਂ ਬਣੀ ਮਸਟਰਡ ਫੁੱਲ ਦਵਾਈ ਇਸ ਨੂੰ ਚੁਟਕੀ ਭਰ ਵਿਚ ਦੂਰ ਕਰ ਦਿੰਦੀ ਹੈ। ਦੂਜੇ ਪਾਸੇ ਸੋਨੇ ਨੂੰ ਇਕ ਸਵਰਣ ਧਾਤੂ ਮੰਨਿਆ ਜਾਂਦਾ ਹੈ। ਇਸ ਉੱਤੇ ਪੌਣ ਪਾਣੀ ਤੇ ਅਗਨੀ ਦਾ ਕੋਈ ਅਸਰ ਨਹੀਂ ਹੁੰਦਾ ਤੇ ਇਸ ਨੂੰ ਜੰਗ ਵੀ ਨਹੀਂ ਲਗਦਾ। ਇਸ ਨੂੰ ਧਨ ਦੌਲਤ ਦੇ ਤੌਰ `ਤੇ ਸੰਭਾਲ ਕੇ ਰੱਖਿਆ ਜਾਂਦਾ ਹੈ ਤੇ ਔਰਤਾਂ ਇਸ ਦੇ ਗਹਿਣੇ ਬਣਾ ਕੇ ਨੱਕਾਂ, ਕੰਨਾਂ ਵਿਚ ਸਜਾਉਂਦੀਆਂ ਹਨ। ਇਸ ਸ਼ਾਹੀ ਧਾਤੂ ਨੂੰ ਭਸਮ ਰੂਪ ਵਿਚ ਕਈ ਵੈਦ, ਹਕੀਮ ਤੇ ਸੰਨਿਆਸੀ ਬਿਮਾਰਾਂ ਤੇ ਦੁਖੀਆਂ ਨੂੰ ਖਵਾਉਂਦੇ ਹਨ ਤਾਂ ਜੋ ਉਨ੍ਹਾਂ ਵਿਚ ਤਾਕਤ, ਜਵਾਨੀ ਤੇ ਖੁਸ਼ੀ ਪੈਦਾ ਹੋ ਸਕੇ; ਪਰ ਸੁਖ ਸਮਰਿਧੀ ਵਰਤਾਉਣ ਦੀ ਥਾਂ ਇਹ ਉਨ੍ਹਾਂ ਵਿਚ ਗਠੀਆ, ਪਸੀਨਾ, ਹੱਡੀਆਂ ਦਾ ਕੈਂਸਰ, ਡਿਪਰੈਸ਼ਨ ਤੇ ਆਤਮਘਾਤ ਦੀ ਪ੍ਰਵਿਰਤੀ ਪੈਦਾ ਕਰਦਾ ਹੈ। ਜੋ ਸੋਨਾ ਬਾਹਰੋਂ ਚਮਕ ਦਮਕ ਤੇ ਸੁਹੱਪਣ ਪੈਦਾ ਕਰਦਾ ਹੈ, ਉਹੀ ਅੰਦਰ ਜਾ ਕੇ ਦੁਖ, ਰੋਗ, ਨਿਰਾਸ਼ਾ ਤੇ ਮੌਤ ਦਾ ਸੁਦਾਗਰ ਬਣ ਕੇ ਟੱਕਰਦਾ ਹੈ।
ਉਪਰੋਕਤ ਦੋਵੇਂ ਇਤਫਾਕ ਦੋ ਤੱਥ ਹਨ, ਜਿਨ੍ਹਾਂ ਦਾ ਇਕੋ ਆਧਾਰ ਹੈ। ਕਿਸੇ ਪਦਾਰਥ ਵਿਚ ਦਵਾਈ ਦੇ ਗੁਣ ਉਦੋਂ ਤੀਕ ਪੈਦਾ ਨਹੀਂ ਹੁੰਦੇ, ਜਦੋਂ ਤੀਕ ਉਸ ਨੂੰ ਹੋਮਿਓਪੈਥਿਕ ਢੰਗ ਨਾਲ ਨਾ ਵਰਤਿਆ ਜਾਵੇ। ਹੋਮਿਓਪੈਥਿਕ ਢੰਗ ਨਾਲ ਵਰਤਣ ਲਈ ਇਸ ਦੀ ਘੋਲ ਕੇ ਭਾਵ ਪਤਲਾ ਕਰ ਕੇ (ਧਲਿੁਟੋਿਨ) ਜਾਂ ਬਾਰੀਕ (ਠਰਟਿੁਰਅਟੋਿਨ) ਕਰ ਕੇ ਪੋਟੈਂਸੀ (ਫੋਟੲਨਚੇ) ਤਿਆਰ ਕੀਤੀ ਜਾਂਦੀ ਹੈ। ਪੋਟੈਂਸੀ ਤੀਆਰ ਕੀਤੇ ਬਿਨਾ ਕਿਸੇ ਪਦਾਰਥ ਦੀਆਂ ਦਵਾਈਆਂ ਸ਼ਕਤੀਆਂ ਪੈਦਾ (ੳਚਟਵਿਅਟੲ) ਨਹੀਂ ਹੁੰਦੀਆਂ। ਇਸੇ ਲਈ ਕੌੜ ਤੂੰਮਾ, ਅਫੀਮ, ਲੋਹਾ, ਤਾਂਬਾ, ਚਾਂਦੀ ਤੇ ਸਮੂਹ ਖਣਿਜ ਪਦਾਰਥ ਸਰੀਰ ਉਤੇ ਸਿੱਧੇ ਤੌਰ `ਤੇ ਦਵਾਈ ਦਾ ਕੰਮ ਨਹੀਂ ਕਰ ਸਕਦੇ। ਡਾ. ਹੈਨੀਮੈਨ ਤੋਂ ਪਹਿਲਾਂ ਦੁਨੀਆਂ ਨੂੰ ਇਸ ਰਾਜ਼ ਦਾ ਪਤਾ ਨਹੀਂ ਸੀ। ਇਸ ਲਈ ਸਭ ਪਰੰਪਰਾਗਤ ਦਵਾਈ ਪ੍ਰਣਾਲੀਆਂ ਇਲਾਜ-ਵਿਧੀ ਦੇ ਇਕ ਅਜਿਹੇ ਪੱਧਰ `ਤੇ ਵਿਚਰ ਰਹੇ ਹਨ, ਜਿੱਥੇ ਕਰੂਰ ਦਵਾਈ ਪਦਾਰਥਾਂ ਦੇ ਜੋੜ-ਘਟਾਓ ਨੂੰ ਹੀ ਦਵਾਈਆਂ ਸਮਝਿਆ ਜਾਂਦਾ ਹੈ। ਇਸ ਲਈ ਉਹ ਸਰੋਂ ਦੇ ਸਾਗ, ਤੇਲ, ਮਾਲਸ਼ ਤੇ ਲੇਪ ਦੁਆਲੇ ਹੀ ਘੁੰਮਦੇ ਰਹਿੰਦੇ ਹਨ, “ਮਸਟਰਡ” ਤੀਕ ਨਹੀਂ ਪਹੁੰਚਦੇ।
ਮਸਟਰਡ ਦੇ ਮਰੀਜ਼ ਜਦੋਂ ਨਿਰਾਸ਼ਾ ਦੇ ਆਮ ਦੌਰਿਆਂ ਤੋਂ ਅਗਲੇ ਪੜਾਅ `ਤੇ ਪਹੁੰਚ ਜਾਂਦੇ ਹਨ ਤਾਂ ਉਹ ਉਦਾਸੀ ਦੀ ਸਥਿਰ ਅਵਸਥਾ ਵਿਚ ਚਲੇ ਜਾਂਦੇ ਹਨ। ਇਸ ਅਵਸਥਾ ਵਿਚ ਉਹ ਸਿਰਫ ਦੁਖੀ ਹੀ ਨਹੀਂ ਹੁੰਦੇ, ਸਗੋਂ ਦੁਨੀਆਂ ਤੋਂ ਬੇਮੁਖ ਹੋਏ ਹੁੰਦੇ ਹਨ। ਉਹ ਨਾ ਆਪ ਖੁਸ਼ ਹੁੰਦੇ ਹਨ ਤੇ ਨਾ ਦੂਜਿਆਂ ਨੂੰ ਖੁਸ਼ ਦੇਖ ਸਕਦੇ ਹਨ। ਉਨ੍ਹਾਂ ਨੂੰ ਖੁਸ਼ੀ ਦੇ ਨਾਂ ਤੋਂ ਹੀ ਘੁਟਨ ਹੁੰਦੀ ਹੈ। ਉਨ੍ਹਾਂ ਨੂੰ ਕਿਸੇ ਦੁਨਿਆਵੀ ਕੰਮ ਵਿਚ ਰੁਚੀ ਨਹੀਂ ਰਹਿੰਦੀ ਤੇ ਉਨ੍ਹਾਂ ਦਾ ਕਿਤੇ ਦਿਲ ਨਹੀਂ ਲਗਦਾ। ਉਹ ਆਪਣੇ ਦਿਲ ਦਾ ਦੁੱਖ ਦਿਲ ਵਿਚ ਛੁਪਾਏ ਚੁਪ-ਚਾਪ ਲੇਟੇ ਰਹਿੰਦੇ ਹਨ। ਕਈ ਉੱਤੇ ਚਾਦਰ ਲੈ ਕੇ ਉਦਾਸੀ ਭਰਿਆ ਚਿਹਰਾ ਦੂਜਿਆਂ ਦੀਆਂ ਨਜ਼ਰਾਂ ਤੋਂ ਦੂਰ ਰੱਖਦੇ ਹਨ ਤੇ ਕਈ ਅੰਦਰੂਨੀ ਧੁੜਕੂ ਕਾਰਨ ਥਾਂ ਥਾਂ ਘੁੰਮਦੇ ਰਹਿੰਦੇ ਹਨ।
ਮੈਂ ਜਿੰਨੇ ਮਸਟਰਡ ਦੇ ਮਰੀਜ਼ ਦੇਖੇ ਹਨ, ਉਹ ਰਜਾਈ ਜਾਂ ਚਾਦਰ ਲੈ ਕੇ ਖਾਮੋਸ਼ੀ ਨਾਲ ਪਏ ਦੇਖੇ ਹਨ। ਇਨ੍ਹਾਂ ਵਿਚੋਂ ਬਹੁਤੇ ਤਾਂ ਮੇਰੇ ਦੇਖਣ ਵਿਚ ਉਦੋਂ ਆਏ, ਜਦੋਂ ਹਾਲੇ ਮੈਨੂੰ ਮਸਟਰਡ ਦਾ ਗਿਆਨ ਵੀ ਨਹੀਂ ਸੀ। ਜੇ ਹੁੰਦਾ ਤਾਂ ਮੈਂ ਉਨ੍ਹਾਂ ਨੂੰ ਇਹੀ ਫੁੱਲ ਦਵਾਈ ਦਿੰਦਾ। ਇਸ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ `ਚੋਂ ਬਹੁਤਿਆਂ ਨੂੰ ਇਗਨੇਸੀਆ ਏਮਾਰਾ (ੀਗਨਅਟਅਿ ੳਮਅਰਅ) ਦੇ ਕੇ ਠੀਕ ਕੀਤਾ। ਇਗਨੇਸੀਆ ਏਮਾਰਾ ਦੁਖੀ ਬੰਦਿਆਂ ਦੀ ਖਾਸ ਕਰ ਕੇ ਦਿਲ `ਤੇ ਚੋਟ ਖਾਧੇ ਹੋਏ ਭਲੇਮਾਣਸਾਂ ਤੇ ਵਿਛੜੇ ਪਿਆਰ ਪਰਵਾਨਿਆਂ ਦੀ ਸਿਰ-ਕੱਢ ਦਵਾਈ ਹੈ, ਜੋ ਘਰ ਦੇ ਇਕ ਕੋਨੇ ਵਿਚ ਉਦਾਸ ਪਏ ਰੋਈ ਜਾਂਦੇ ਹਨ। ਇਸ ਫੁੱਲ ਦਵਾਈ ਦੀਆਂ ਇਕ ਦੋ ਖੁਰਾਕਾਂ ਨਾਲ ਹੀ ਉਹ ਆਪਣਾ ਦੁੱਖ ਭੁੱਲ ਕੇ ਨਵੇਂ ਨਰੋਏ ਹੋ ਜਾਂਦੇ ਹਨ। ਜਿਹੜੇ ਦੁਖਿਆਰੇ ਦੁਖ ਦੀ ਚੁਭਣ ਬਰਦਾਸ਼ਤ ਨਾ ਕਰਨ ਕਰਕੇ ਮਰਨ ਵਲ ਭੱਜਦੇ ਹਨ, ਉਨ੍ਹਾਂ ਨੂੰ ਉਸ ਵੇਲੇ ਮੈਂ ਔਰਮ-ਮੈਟ (ਉਰੁਮ ੰੲਟ) ਨਾਲ ਠੀਕ ਕਰਦਾ ਸੀ। ਇਨ੍ਹਾਂ ਵਿਚੋਂ ਅੱਧੇ ਤਾਂ ਉਂਜ ਹੀ ਦਿਲ ਦੀ ਬਿਮਾਰੀ ਦਾ ਸ਼ਿਕਾਰ ਹੋਏ ਹੁੰਦੇ ਸਨ ਤੇ ਅਰਦਾਸਾਂ ਦੇ ਸਹਾਰੇ ਦਿਨ ਕੱਟਦੇ ਸਨ। ਔਰਮ-ਮੈਟ ਇਨ੍ਹਾਂ ਦੁਖੀ ਹਿਰਦਿਆਂ ਵਾਲੇ ਲੋਕਾਂ ਦੀਆਂ ਤਕਲੀਫਾਂ ਨੂੰ ਧੁਰ ਅੰਦਰੋਂ ਠੀਕ ਕਰਦੀ ਹੈ। ਇਹ ਦਵਾਈ ਸ਼ੁਧ ਸੋਨੇ ਤੋਂ ਬਣਾਈ ਗਈ ਹੋਮਿਓਪੈਥਿਕ ਪੋਟੈਂਸੀ ਹੈ, ਜੋ ਉਨ੍ਹਾਂ ਸਭ ਸਮੱਸਿਆਵਾਂ ਨਾਲ ਪੂਰੀ ਤਰ੍ਹਾਂ ਨਿਪਟਦੀ ਹੈ, ਜਿਨ੍ਹਾਂ ਨੂੰ ਕੱਚੇ ਸੋਨੇ ਦੇ ਭਸਮ, ਕੁਸ਼ਤੇ, ਕਾਹੜੇ ਅਰਕ ਜਾਂ ਵਰਕ ਪੈਦਾ ਕਰਦੇ ਹਨ। ਜਿਹੜੇ ਅੰਦਰੂਨੀ ਚਿੰਤਾ ਕਾਰਨ ਇਕ ਥਾਂ ਟਿਕ ਕੇ ਨਹੀਂ ਸਨ ਬੈਠ ਸਕਦੇ ਜਾਂ ਉੱਠ ਉੱਠ ਭੱਜਦੇ ਸਨ, ਉਨ੍ਹਾਂ ਨੂੰ ਮੈਂ ਬੇਚੈਨੀ ਦੀ ਪ੍ਰਮੁੱਖ ਹੋਮਿਓਪੈਥਿਕ ਦਵਾਈਆਂ ਅਰਸੈਨਿਕਮ ਐਲਬ (ੳਰਸੲਨਚਿੁਮ ੳਲਬ) ਤੇ ਰ੍ਹੱਸ ਟਾਕਸ (੍ਰਹੁਸ ਠੋਣ) ਨਾਲ ਠੀਕ ਕੀਤਾ ਹੈ। ਔਰਤਾਂ ਦੇ ਕੇਸ ਵਿਚ ਅਲਾਮਤਾਂ ਅਨੁਸਾਰ ਸੀਪੀਆ (ੰੲਪਅਿ) ਦੀ ਵਰਤੋਂ ਵੀ ਕੀਤੀ ਹੈ।
ਬਹੁਤਿਆਂ ਨੂੰ ਲਗਦਾ ਹੋਵੇਗਾ ਕਿ ਦਿਲ ਘਟਣ ਜਾਂ ਚਿੰਤਾ ਦੇ ਦੌਰੇ ਪੈਣ ਵਾਲੇ ਮਰੀਜ਼ ਕੋਈ ਘੱਟ ਵੱਧ ਹੀ ਹੁੰਦੇ ਹੋਣਗੇ, ਪਰ ਇੱਦਾਂ ਨਹੀਂ। ਅੱਜ ਕੱਲ ਦੇ ਸਮਾਜ ਵਿਚ ਇਸ ਤਰ੍ਹਾਂ ਦੇ ਮਾਨਸਿਕ ਬੀਮਾਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਅਜੇ ਇਸ ਲੇਖ ਦੇ ਲਿਖਦਿਆਂ ਲਿਖਦਿਆਂ ਹੀ ਇਸ ਫੁੱਲ ਦਵਾਈ ਦੇ ਤਿੰਨ ਮਰੀਜ਼ ਆ ਗਏ ਹਨ। ਇਕ ਦਾ ਦਿਲ ਬਿਜਨਸ ਵਿਚ ਧੋਖਾ ਖਾਣ ਕਰਕੇ ਘਟਦਾ ਹੈ। ਉਸ ਦੇ ਹੱਥ ਪੈਰ ਕੰਬਦੇ ਹਨ ਤੇ ਉਸ ਦਾ ਮਨ ਖੁਦਕਸ਼ੀ ਕਰਨ ਨੂੰ ਕਰਦਾ ਹੈ। ਉਹ ਕਹਿੰਦਾ ਹੈ ਕਿ ਉਹ ਬਾਣੀ ਪੜ੍ਹ ਕੇ ਹੀ ਮਨ ਨੂੰ ਧਰਵਾਸ ਦਿੰਦਾ ਹੈ। ਹੋਮਿਓਪੈਥੀ ਵਿਚ ਬਿਜਨਸ ਵਿਚ ਘਾਟੇ ਦੇ ਸਦਮੇ ਲਈ ਮੁੱਖ (ਸ਼ਾਇਦ ਇਕੋ ਇਕ) ਦਵਾਈ ਬ੍ਰਾਓਨੀਆ (ਭਰੇੋਨਅਿ) ਹੈ, ਪਰ ਉਹ ਇੱਥੇ ਦੇਣੀ ਨਹੀਂ ਬਣਦੀ, ਕਿਉਂਕਿ ਮਰੀਜ਼ ਨੇ ਦੱਸਿਆ ਹੈ ਕਿ ਉਸ ਨੂੰ ਰੁਪਏ-ਪੈਸੇ ਦੇ ਘਾਟੇ ਦਾ ਕੋਈ ਸਦਮਾ ਨਹੀਂ ਹੈ। ਉਸ ਦਾ ਦੁਖ ਜਾਣ-ਪਛਾਣ ਵਾਲੇ ਰਿਸ਼ਤੇਦਾਰਾਂ ਵਲੋਂ ਧੋਖਾ ਦੇ ਕੇ ਨਿਰਾਦਰੀ ਕਰਨ ਦਾ ਹੈ।
ਦੂਜੀ ਇਕ ਬੀਬੀ ਹੈ, ਜਿਸ ਨੇ ਦੱਸਿਆ ਹੈ ਕਿ ਉਸ ਦਾ ਸਾਰਾ ਸਰੀਰ ਝਰਨ ਝਰਨ ਕਰਦਾ ਰਹਿੰਦਾ ਹੈ ਭਾਵ ਕੰਬਦਾ ਰਹਿੰਦਾ ਹੈ। ਉਸ ਨੂੰ ਅੰਦਰੋਂ ਹਰ ਵੇਲੇ ਕੁਝ ਖਾਈ ਜਾਂਦਾ ਹੈ ਤੇ ਅਣਕਹੀ ਚਿੰਤਾ ਲਾਈ ਰੱਖਦਾ ਹੈ। ਉਸ ਨੂੰ ਭੁੱਖ ਨਹੀਂ ਲਗਦੀ ਤੇ ਨਾਮੁਰਾਦ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ। ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਅੱਖ ਖੁੱਲ੍ਹ ਜਾਣ `ਤੇ ਉਹ ਕੱਪੜਾ ਲਪੇਟ ਕੇ ਚੁੱਪ ਚਾਪ ਪਈ ਰਹਿੰਦੀ ਹੈ ਤੇ ਮੂੰਹ ਵਿਚ ਸਤਿਨਾਮ ਦਾ ਜਾਪ ਕਰਦੀ ਰਹਿੰਦੀ ਹੈ। ਤੀਜੀ ਇਕ ਅਣਵਿਆਹੀ ਲੜਕੀ ਹੈ, ਜੋ ਵਿਆਹ ਦੇ ਨਾਂ ਤੋਂ ਘਬਰਾਉਂਦੀ ਹੈ। ਭਾਵੇਂ ਉਸ ਦੀ ਮਰਜ਼ੀ ਨਾਲ ਹੀ ਉਸ ਦਾ ਰਿਸ਼ਤਾ ਪੱਕਾ ਹੋਇਆ ਸੀ, ਪਰ ਹੁਣ ਉਹ ਇਸ ਨੂੰ ਲੈ ਕੇ ਚਿੰਤਾ ਵਿਚ ਡੁੱਬੀ ਹੋਈ ਹੈ। ਵਿਆਹ ਦੀ ਗੱਲ ਕਰਦਿਆਂ ਹੀ ਉਸ ਦੇ ਮਨ ਨੂੰ ਕੁਝ ਹੋਣ ਲਗਦਾ ਹੈ ਤੇ ਇਕ ਅਕਹਿ ਡਰ ਨਾਲ ਭੈਅਭੀਤ ਹੋ ਕੇ ਗੁੰਮ ਸੁੰਮ ਹੋ ਜਾਂਦੀ ਹੈ। ਜਾਹਰਾ ਤੌਰ `ਤੇ ਇਹ ਤਿੰਨੇ ਕੇਸ ਫੁੱਲ ਦਵਾਈ ਮਸਟਰਡ ਦੇ ਹਨ। ਇਨ੍ਹਾਂ ਦੇ ਇਲਾਜ ਦੀ ਰਿਪੋਰਟ ਇਸ ਗੱਲ ਨੂੰ ਪੱਕਾ ਵੀ ਕਰ ਦੇਵੇਗੀ।
ਮਨੁੱਖ ਦੀਆਂ ਮਰਜ਼ਾਂ ਮਨੁੱਖ ਦੇ ਮੂਡ ਵਾਂਗ ਘਟਦੀਆਂ-ਵਧਦੀਆਂ ਤੇ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਮਨੋਵਿਗਿਆਨਕ ਤੇ ਵਿਹਾਰਕ ਤਕਲੀਫਾਂ ਬਹੁਤ ਵਾਰੀ ਸਮਾਜਿਕ ਪ੍ਰਸਥਿਤੀਆਂ ਦਾ ਪ੍ਰਛਾਵਾਂ ਹੁੰਦੀਆਂ ਹਨ, ਜੋ ਮਨੁੱਖ ਦੇ ਬਾਹਰਲੇ ਹਾਲਾਤ ਅਨੁਸਾਰ ਚੜ੍ਹਦੀਆਂ ਤੇ ਢਲਦੀਆਂ ਰਹਿੰਦੀਆਂ ਹਨ। ਇਸ ਲਈ ਕੋਈ ਦਵਾਈ ਕਿਸੇ ਮਰੀਜ਼ ਦੇ ਮੱਥੇ `ਤੇ ਨਹੀਂ ਲਿਖੀ ਹੁੰਦੀ ਤੇ ਨਾ ਹੀ ਉਸ ਨਾਲ ਮੜ੍ਹ ਦੇਣੀ ਚਾਹੀਦੀ ਹੈ। ਆਪਣੀ ਸਿਹਤ ਦਾ ਜਿਸ ਤਰ੍ਹਾਂ ਦਾ ਵਿਖਿਆਨ ਮਰੀਜ਼ ਕਰਦਾ ਹੈ, ਉਸ ਦਾ ਇਤਿਹਾਸਕ ਸੰਦਰਭ ਸਮਝ ਕੇ ਹੀ ਉਸ ਦੀ ਦਵਾਈ ਤੈਅ ਹੋਣੀ ਚਾਹੀਦੀ ਹੈ। ਜੇ ਕੋਈ ਵਿਅਕਤੀ ਹਰ ਵੇਲੇ ਚਿੰਤਾ ਵਿਚ ਡੁੱਬਿਆ ਹੋਇਆ ਦਿਲ ਢਾਹੂ ਗੱਲਾਂ ਕਰਦਾ ਰਹਿੰਦਾ ਹੈ, ਉਸ ਤੇ ਘੋਰ ਦੁਖ (ੰੲਲਅਨਚਹੋਲੇ) ਛਾਇਆ ਰਹਿੰਦਾ ਹੈ ਤੇ ਉਹ ਆਪਣੇ ਆਲੇ-ਦੁਆਲੇ ਇਕ ਅਫਸੋਸਮਈ ਮਾਹੌਲ (ਘਲੋੋਮੇ ਉਰਅ) ਫੈਲਾਈ ਰੱਖਦਾ ਹੈ, ਜਿਸ ਵਿਚੋਂ ਉਹ ਕਦੇ ਕਦੇ ਉੱਭਰ ਕੇ ਬਾਹਰ ਵੀ ਆ ਜਾਂਦਾ ਹੈ, ਤਾਂ ਬੈਚ ਚਿਕਿਤਸਾ ਦੇ ਮਾਹਰਾਂ ਅਨੁਸਾਰ ਉਸ ਨੂੰ ਪਹਿਲੀ ਸੋਚੇ ਹੀ ਮਸਟਰਡ ਦੇ ਦੇਣੀ ਚਾਹੀਦੀ ਹੈ।
ਮਸਟਰਡ ਦੇ ਮਰੀਜ਼ਾਂ ਨੂੰ ਕਈ ਖਾਸ ਸਰੀਰਕ ਮਰਜ਼ਾਂ ਘੇਰੀ ਰੱਖਦੀਆਂ ਹਨ। ਉਨ੍ਹਾਂ ਵਿਚ ਆਮ ਕਰਕੇ ਚੁਸਤੀ ਤੇ ਉਤਸ਼ਾਹ ਦੀ ਕਮੀ ਹੁੰਦੀ ਹੈ। ਉਹ ਆਲਸ ਤੇ ਨਿਰਬਲਤਾ ਦੇ ਸ਼ਿਕਾਰ ਹੋਏ ਹੁੰਦੇ ਹਨ। ਉਨ੍ਹਾਂ ਦਾ ਹਾਜ਼ਮਾ ਕਮਜ਼ੋਰ ਹੁੰਦਾ ਹੈ। ਉਨ੍ਹਾਂ ਨੂੰ ਭੁੱਖ ਦੀ ਘਾਟ ਤੇ ਕਬਜ਼ੀ ਦੀ ਸ਼ਿਕਾਇਤ ਰਹਿੰਦੀ ਹੈ। ਇਸ ਕਰਕੇ ਉਨ੍ਹਾਂ ਦਾ ਭਾਰ ਘੱਟ ਰਹਿੰਦਾ ਹੈ, ਪਰ ਆਪਣੇ ਆਲਸੀ ਸੁਭਾਅ ਤੇ ਵਿਹਲੜ ਦਿਨ-ਚਰਿਆ ਕਾਰਨ ਕਈ ਹਾਲਤਾਂ ਵਿਚ ਉਨ੍ਹਾਂ ਦਾ ਭਾਰ ਵੱਧ ਵੀ ਸਕਦਾ ਹੈ। ਉਨ੍ਹਾਂ ਵਿਚ ਮੁਟਾਪਾ, ਸ਼ੂਗਰ, ਅੰਤੜੀਆਂ ਦੇ ਫੋੜੇ ਤੇ ਪੇਚਿਸ ਜਿਹੀਆਂ ਬਿਮਾਰੀਆਂ ਆਮ ਰਹਿੰਦੀਆਂ ਹਨ। ਮਾਨਸਿਕ ਤੌਰ `ਤੇ ਉਹ ਉਦਾਸੀ ਤੇ ਝੋਰੇ ਦੇ ਝੰਬੇ ਹੁੰਦੇ ਹਨ। ਮਸਟਰਡ ਦੀਆਂ ਕੁਝ ਕੁ ਖੁਰਾਕਾਂ ਹੀ ਇਨ੍ਹਾਂ ਦੇ ਸਹਿਮੇ ਤੇ ਤਪਦੇ ਦਿਲ-ਓ-ਦਿਮਾਗ ਨੂੰ ਸ਼ੀਤਲ ਜਲ ਵਾਂਗ ਸਹਿਲਾ ਦੇਣਗੀਆਂ।