ਮਾਇਆਧਾਰੀ ਬਨਾਮ ਮਾਇਆਵਤੀ!

ਗੁਰੂ ਗ੍ਰੰਥ ਜੀ ਨੂੰ ਮੈਨੀਫੈਸਟੋ ਸੀ ਕਹਿੰਦੇ ਹੁੰਦੇ, ਬਾਨੀ ਕਾਂਸ਼ੀਰਾਮ ਜੀ ਦੀ ਯਾਦ ਹੀ ਵਿਸਾਰੀ ਐ।
ਉਸੇ ਪਾਰਟੀ ਨੇ ਆਇਆ ਯੂ. ਪੀ. ਤੋਂ ਹੁਕਮ ਮੰਨ, ਬੇਅਦਬੀ ਦੇ ਗੁਨਾਹਗਾਰਾਂ ਨਾਲ ਪਾਈ ਯਾਰੀ ਐ।
ਸਿੱਖਾਂ ਨਾਲ ਵਾਅਦਾ ਜਿਵੇਂ ਇਕ ਵੀ ਨਾ ਪੂਰਾ ਕੀਤਾ, ਦਲਿਤਾਂ ਭਰਾਵਾਂ ਨਾਲ ਹੋਣੀ ਵੀ ਮੱਕਾਰੀ ਐ।
ਉੱਪ-ਮੁੱਖ ਮੰਤਰੀ ਦਾ ਲਾਰਾ ਸੁਣ ਹੁੱਬੀ ਜਾਂਦੇ, ਕੁਰਸੀ ਦੀ ਲਾਲਸਾ ਨੇ ਐਸੀ ਮੱਤ ਮਾਰੀ ਐ।
ਪਤਨੀ ਰਹੇ ਆ ਪੱਚੀ ਸਾਲ ਮੰਨੂਵਾਦੀਆਂ ਦੀ, ਸਾਂਝ ਪਾਉਣ ਵੇਲੇ ਦਿਲੋਂ ਬਾਤ ਹੀ ਨੱਕਾਰੀ ਐ।
ਹੋਈ ਗਿਟ-ਮਿਟ ਦੋਹਾਂ ਜਣਿਆਂ ਦੇ ਵਿਚ ਜਾਣੋ, ਇਕ ਧਿਰ ਮਾਇਆਵਤੀ ਦੂਜੀ ਮਾਇਆਧਾਰੀ ਐ!