ਭ੍ਰਿਸ਼ਟਾਚਾਰੀਆਂ ਢੀਠਾਂ ਦੀ ਸੰਗ ਲੱਥੀ ਸ਼ਰਮਾਂ ਆਉਂਦੀਆਂ ਆਉਂਦੀਆਂ ਰੁਕ ਗਈਆਂ।
ਲੁੱਚੇ ਗੁੰਡਿਆਂ ਕਰੀ ਘੁਸਪੈਠ ਹਰ ਥਾਂ, ਅਣਖਾਂ ਵਾਲੀਆਂ ਅੱਖੀਆਂ ਝੁੱਕ ਗਈਆਂ।
ਵੋਟਾਂ ਆਉਣ ‘ਤੇ ਨਵੇਂ ਹੀ ਪਾਉਣ ਪੰਗੇ, ਲੋਕ-ਰਾਜ ਪ੍ਰਣਾਲੀਆਂ ਠੁੱਕ ਗਈਆਂ।
ਸੁਪਨੇ ਲਏ ਸੀ ਜਿਨ੍ਹਾਂ ਤਬਦੀਲੀਆਂ ਦੇ, ਲੂਣ ਉਨ੍ਹਾਂ ਦੇ ਜ਼ਖਮਾਂ ‘ਤੇ ਭੁੱਕ ਗਈਆਂ।
ਜਨਤਾ ਜਿਨ੍ਹਾਂ ਜਗਾਉਣੀ ਸੀ ਗਫਲਤਾਂ ‘ਚੋਂ, ਧਿਰਾਂ ਆਪਣੇ ਫਰਜਾਂ ਤੋਂ ਉਕ ਗਈਆਂ।
ਧੋਖਾ, ਕਪਟ, ਖੁਦਗਰਜੀਆਂ ਆਮ ਹੋਈਆਂ, ਕੌਮੀ ਗੈਰਤਾਂ ਰਗਾਂ ‘ਚੋਂ ਮੁੱਕ ਗਈਆਂ!
Leave a Reply