ਬੈਚ ਫੁੱਲ ਮਿਮੂਲਸ-ਜਾਣਿਆ ਡਰ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਐਸਪਨ ਤੇ ਮਿਮੂਲਸ (ੰਮਿੁਲੁਸ) ਦੋਵੇਂ ਡਰ ਦੀਆਂ ਦਵਾਈਆਂ ਹਨ। ਇਨ੍ਹਾਂ ਦੇ ਫਰਕ ਦੀ ਘੂੰਡੀ ਵਿਆਕਰਣ ਦੇ ਆਮ ਨਾਂਵ ਤੇ ਖਾਸ ਨਾਂਵ ਦੀ ਮਦਦ ਨਾਲ ਸੌਖੀ ਸਮਝੀ ਜਾ ਸਕਦੀ ਹੈ। ਆਮ ਨਾਂਵ ਇਕ ਆਮ ਜਿਹਾ ਨਾਂਵ ਹੈ, ਜੋ ਕਿਸੇ ਕਿਸਮ ਦੇ ਸਾਰੇ ਵਿਅਕਤੀਆਂ ਦਾ ਸਾਂਝਾ ਹੁੰਦਾ ਹੈ, ਜਿਵੇਂ ਸਾਰੇ ਫੁੱਲਾਂ ਦਾ ਸਾਂਝਾ ਨਾਂ ਫੁੱਲ ਹੈ। ਇਸ ਵਿਚ ਗੁਲਾਬ, ਗੇਂਦੇ ਤੇ ਚਮੇਲੀ ਆਦਿ ਕਿਸੇ ਖਾਸ ਫੁੱਲ ਦਾ ਨਾਂ ਨਹੀਂ ਦਿੱਤਾ ਹੋਇਆ, ਪਰ ਜੇ ਇਨ੍ਹਾਂ ਵਿਚੋਂ ਕਿਸੇ ਇਕ ਫੁੱਲ ਦਾ ਜਿ਼ਕਰ ਕਰ ਦੇਈਏ ਅਰਥਾਤ ਗੇਂਦੇ ਜਾਂ ਚਮੇਲੀ ਦੇ ਫੁੱਲ ਦਾ ਨਾਂ ਲੈ ਦੇਈਦੇ ਤਾਂ ਉਹ ਇਕ ਖਾਸ ਫੁੱਲ ਵਲ ਇਸ਼ਾਰਾ ਹੋ ਜਾਂਦਾ ਹੈ। ਫੁੱਲ ਤੋਂ ਅਲਰਜ਼ੀ ਹੈ ਤੇ ਗੇਂਦੇ ਦੇ ਫੁੱਲ ਤੋਂ ਅਲਰਜ਼ੀ ਹੈ, ਇਹ ਇੱਕੋ ਗੱਲ ਨਹੀਂ, ਸਗੋਂ ਦੋ ਵੱਖ ਵੱਖ ਗੱਲਾਂ ਹਨ।

ਇਹੀ ਗੱਲ ਡਰ ਦੀ ਹੈ। ਡਰ ਲਗਦਾ ਹੈ ਅਤੇ ਬੁਖਾਰ ਜਾਂ ਸੱਪ ਤੋਂ ਡਰ ਲਗਦਾ ਹੈ, ਵੀ ਦੋ ਭਿੰਨ ਗੱਲਾਂ ਹਨ। ਪਹਿਲਾ ਡਰ ਅਨਾਮ ਹੈ, ਭਾਵ ਮਰੀਜ਼ ਡਰ ਵਾਲੀ ਚੀਜ਼ ਦਾ ਨਾਮ ਨਹੀਂ ਦੱਸ ਸਕਦਾ। ਇਹ ਡਰ ਸਿਰਫ ਭੈਅ ਹੈ, ਆਮ ਭੈਅ। ਇਹ ਐਸਪਨ ਦਾ ਡਰ ਹੈ। ਜਿਸ ਮਰੀਜ਼ ਨੂੰ ਬੁਖਾਰ ਤੋਂ, ਕਰੋਨਾ ਤੋਂ, ਕੁੱਤੇ ਤੋਂ ਜਾਂ ਕਿਸੇ ਹੋਰ ਗਿਆਤ ਨਾਂ ਵਾਲੀ ਚੀਜ਼ ਤੋਂ ਡਰ ਲਗਦਾ ਹੈ, ਉਸ ਦਾ ਡਰ ਖਾਸ ਡਰ ਹੈ। ਇਸ ਦਾ ਇਲਾਜ ਮਿਮੂਲਸ ਕਰਦਾ ਹੈ। ਇਨ੍ਹਾਂ ਦੋ ਫੁੱਲ ਦਵਾਈਆਂ ਦੇ ਫਰਕ ਦੀ ਬਸ ਇਹੋ ਗੱਲ ਸਮਝਣ ਵਾਲੀ ਹੈ।
ਅੱਜ ਕੱਲ੍ਹ ਭਾਰਤ ਵਿਚ ਇਕ ਅਜੀਬ ਚਰਚਾ ਚਲ ਰਹੀ ਹੈ। ਇਕ ਪਾਸੇ ਕੁਝ ਦਕੀਆਨੂਸੀ ਸੰਤ ਸਵਾਮੀ ਜੜ੍ਹੀਆਂ-ਬੂਟੀਆਂ ਵਾਲੀ ਇਕ ਪੁਰਾਤਨ ਦਵਾਈ ਪ੍ਰਣਾਲੀ ਨੂੰ ਸਭ ਤੋਂ ਵਧੀਆ ਦੱਸ ਕੇ ਐਲੋਪੈਥਿਕ ਸਿਸਟਮ ਨੂੰ ਭੰਡ ਰਹੇ ਹਨ। ਦੂਜੇ ਪਾਸੇ ਐਲੋਪੈਥਿਕ ਡਾਕਟਰਾਂ ਦੇ ਉੱਚ ਸੰਗਠਨ ਆਪਣੇ ਸਿਸਟਮ ਪ੍ਰਤੀ ਲਾਈਆਂ ਊਜਾਂ `ਤੇ ਇਤਰਾਜ਼ ਕਰ ਰਹੇ ਹਨ। ਦੋਵੇਂ ਪੱਖ ਇਹ ਨਹੀਂ ਸਮਝਦੇ ਕਿ ਦੋਵੇਂ ਸਿਸਟਮ ਆਪਣੀ ਆਪਣੀ ਥਾਂ ਠੀਕ ਹਨ ਤੇ ਸਭਿਅਤਾ ਦੀ ਪ੍ਰਗਤੀ ਨਾਲ ਜੁੜੇ ਹੋਏ ਹਨ। ਜੋ ਜੜ੍ਹੀਆਂ-ਬੂਟੀਆਂ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਕੰਮ ਕਰਦੀਆਂ ਸਨ, ਉਹ ਅੱਜ ਵੀ ਕਰਦੀਆਂ ਹਨ। ਸੌਂਫ, ਅਜਵਾਇਨ ਤੇ ਕੌੜ ਤੂੰਬਾ ਅੱਜ ਵੀ ਹਾਜਮੇ ਦੀਆਂ ਕਈ ਤਕਲੀਫਾਂ ਨੂੰ ਉਵੇਂ ਦੂਰ ਕਰਦੇ ਹਨ, ਜਿਵੇਂ ਅੱਕ, ਨਿੰਮ ਜਾਂ ਲਸਣ ਜਿਹੀ ਕਿਸੇ ਕੌੜੀ ਜੜ੍ਹੀ-ਬੂਟੀ ਨਾਲ ਉਬਾਲਿਆ ਕੋਸਾ ਤੇਲ ਕੰਨ ਵਿਚ ਪਾਉਣ ਨਾਲ ਕੰਨ ਦੀ ਪੀੜ ਹਟਾ ਦਿੰਦਾ ਹੈ, ਪਰ ਜੇ ਇਸ ਪੁਰਾਤਨ ਸਿਸਟਮ ਦਾ ਇਹ ਸੀਮਤ ਜਿਹਾ ਦਾਇਰਾ ਹੀ ਮਨੁੱਖੀ ਇਲਾਜਾਂ ਲਈ ਕਾਫੀ ਹੁੰਦਾ ਤਾਂ ਐਲੋਪੈਥੀ ਦੇ ਕੀਮੋ-ਥੈਰੇਪੀ ਤੇ ਜ਼ੀਨ-ਥੈਰੇਪੀ ਤੀਕ ਪਹੁੰਚਣ ਕੀ ਲੋੜ ਸੀ? ਕਣਕ ਤਾਂ ਅੱਜ ਵੀ ਹਲ ਨਾਲ ਬੀਜੀ ਜਾ ਸਕਦੀ ਹੈ, ਫਿਰ ਇਸ ਨੂੰ ਅਧੁਨਿਕ ਮਕੈਨਕੀ ਢੰਗਾਂ ਨਾਲ ਕਿਉਂ ਉਗਾਇਆ ਜਾਂਦਾ ਹੈ? ਦੋਹਾਂ ਪ੍ਰਣਾਲੀਆਂ ਦੀ ਆਪਣੀ ਆਪਣੀ ਇਤਿਹਾਸਕ ਭੂਮਿਕਾ ਹੈ, ਇਨ੍ਹਾਂ ਨੂੰ ਇਕੋ ਧਰਾਤਲ `ਤੇ ਰੱਖ ਕੇ ਨਹੀਂ ਦੇਖਿਆ ਜਾ ਸਕਦਾ।
ਇਨ੍ਹਾਂ ਇਤਿਹਾਸਕ ਕਾਰਨਾਂ ਕਰ ਕੇ ਹੀ ਕਿਸੇ ਪੁਰਾਣੀ ਇਲਾਜ ਪ੍ਰਣਾਲੀ ਵਿਚ ਡਰ, ਵਹਿਮ, ਲਾਲਸਾ, ਕ੍ਰੋਧ, ਘ੍ਰਿਣਾ, ਹੰਕਾਰ, ਦੁਚਿੱਤੀ, ਚੌਧਰ ਦੀ ਭੁੱਖ ਜਿਹੇ ਮਾਨਸਿਕ ਵਿਕਾਰਾਂ ਦਾ ਇਲਾਜ ਨਹੀਂ ਹੈ। ਹੋਮਿਓਪੈਥੀ ਤੇ ਬੈਚ ਪ੍ਰਣਾਲੀ ਤੋਂ ਸਿਵਾ ਕਿਸੇ ਦਵਾਈ ਸਿਸਟਮ ਵਿਚ ਐਸੀ ਦਵਾਈ ਨਹੀਂ ਮਿਲਦੀ, ਜਿਸ ਦੇ ਖਾਣ ਨਾਲ ਬੰਦਾ ਗਿੱਦੜ ਤੋਂ ਸ਼ੇਰ ਬਣ ਜਾਵੇ ਤੇ ਝੂਠ ਛੱਡ ਸੱਚ ਬੋਲਣ ਲੱਗ ਜਾਵੇ। ਬਣੀਆਂ ਤਾਂ ਹੋਮਿਓਪੈਥਿਕ ਤੇ ਬੈਚ ਫੁੱਲ ਦਵਾਈਆਂ ਵੀ ਬਹੁਤੀਆਂ ਜੜ੍ਹੀਆਂ-ਬੂਟੀਆਂ ਤੋਂ ਹੀ ਹਨ, ਪਰ ਇਹ ਪੋਟੈਂਸੀ ਸਿਧਾਂਤ `ਤੇ ਕੰਮ ਕਰਦੀਆਂ ਹਨ, ਜਿਸ ਦਾ ਨਾ ਕਿਸੇ ਆਦਿ ਕਾਲੀਨ ਸਵਾਮੀ ਨੂੰ ਤੇ ਨਾ ਆਧੁਨਿਕ ਐਲੋਪੈਥ ਨੂੰ ਪਤਾ ਹੈ। ਇਸ ਲਈ ਉੱਚਤਮਤਾ ਦੀ ਸਾਰੀ ਬਹਿਸ ਉੱਥੇ ਕੀਤੀ ਜਾ ਰਹੀ ਹੈ, ਜਿੱਥੇ ਇਸ ਦੀ ਕਤੱਈ ਲੋੜ ਨਹੀਂ। ਕਰੋਨਾ ਮਹਾਮਾਰੀ ਨਾਲ ਜੂਝਦੇ ਲੱਖਾਂ ਸਿਹਤ ਕਰਮੀਆਂ ਤੇ ਪ੍ਰਬੰਧਕਾਂ ਦਾ ਧਿਆਨ ਨਿਰਾਰਥਕ ਗੱਲਾਂ ਵੱਲ ਭਟਕਾਉਣ ਦੀ ਪੂਰੀ ਜਿ਼ੰਮੇਵਾਰੀ ਉਸ ਅਖੌਤੀ ਤੇ ਅਗਿਆਨੀ ਸਾਧ ਦੀ ਹੈ, ਜਿਸ ਨੇ ਆਪਣੇ ਵਪਾਰੀ ਹਿੱਤਾਂ ਦੀ ਪੂਰਤੀ ਖਾਤਰ ਅਜਿਹੀ ਬਹਿਸ ਨੂੰ ਸ਼ੁਰੂ ਕੀਤਾ।
ਦਵਾਈ ਪ੍ਰਣਾਲੀਆਂ ਦੀ ਸ਼੍ਰਿੰਖਲਾ ਵਿਚ ਬੈਚ ਫੁੱਲ ਪ੍ਰਣਾਲੀ ਸਭ ਤੋਂ ਨਵੀਂ ਹੈ। ਇਸ ਅਨੁਸਾਰ ਰੋਗ ਸਰੀਰ ਤੋਂ ਨਹੀਂ, ਸਗੋਂ ਮਨ ਤੋਂ ਪਕੜਿਆ ਜਾਂਦਾ ਹੈ। ਇਹ ਜਾਣਕਾਰੀ ਤਾਂ ਹੀ ਪ੍ਰਾਪਤ ਹੋਈ ਹੈ, ਜੇ ਪਹਿਲਾਂ ਦਵਾਈਆਂ ਦੇ ਮਨੋਵਿਗਿਆਨਕ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ। ਇਸ ਜਾਣਕਾਰੀ ਨਾਲ ਹੀ ਇਲਾਜ ਦੀ ਗੱਲ ਚਲ ਸਕਦੀ ਹੈ। ਅਰਥਾਤ ਜੇ ਇਕ ਪਾਸੇ ਪਤਾ ਲੱਗੇ ਕਿ ਕੋਈ ਬਿਮਾਰੀ ਕਿਸੇ ਖਾਸ ਡਰ `ਤੇ ਆਧਾਰਿਤ ਹੈ ਜਾਂ ਡਰ ਨਾਲ ਜੁੜੀ ਹੋਈ ਹੈ ਤੇ ਦੂਜੇ ਪਾਸੇ ਇਹ ਪਤਾ ਲੱਗੇ ਕਿ ਕੋਈ ਦਵਾਈ ਉਸ ਖਾਸ ਡਰ ਨੂੰ ਦੂਰ ਕਰਦੀ ਹੈ ਤਾਂ ਇਲਾਜ ਹੋਣਾ ਦੂਰ ਦੀ ਗੱਲ ਨਹੀਂ। ਫਿਰ ਮਰੀਜ਼ ਨੂੰ ਅਕਾਰਨ ਕੌੜੇ ਕਾਹੜੇ ਪਿਲਾਉਣ ਜਾਂ ਮਹਿੰਗੇ ਟੀਕੇ ਲਾਉਣ ਦੀ ਕੀ ਲੋੜ? ਜਿਸ ਡਰ ‘ਤੇ ਮਰੀਜ਼ ਦੀ ਬਿਮਾਰੀ ਦੀ ਨੀਂਹ ਟਿਕੀ ਹੋਈ ਹੈ, ਉਸ ਨੂੰ ਢਾਹੋ ਤੇ ਮਰੀਜ਼ ਨੂੰ ਠੀਕ ਕਰੋ। ਜੇ ਕਿਸੇ ਦਕੀਆਨੂਸੀ ਨੂੰ ਚੰਗੀ ਮਾੜੀ ਪੈਥੀ ਦੀ ਬਹਿਸ ਕਰਨੀ ਹੈ ਤਾਂ ਇਸ ਬਿੰਦੂ `ਤੇ ਕਰੇ; ਪਰ ਕੋਈ ਦਕੀਆਨੂਸੀ ਇਸ ਪਾਸੇ ਨਹੀਂ ਆਵੇਗਾ, ਕਿਉਂਕਿ ਉਹ ਵਪਾਰੀ ਹਨ। ਜੇ ਉਹ ਆਪਣੀ ਪ੍ਰਣਾਲੀ ਨੂੰ ਬਹਿਸ ਲਈ ਖੋਲ੍ਹ ਦੇਣਗੇ ਤਾਂ ਆਪਣੇ ਦਵਾਈ ਦਾਰੂ ਦੇ ਭੰਡਾਰਾਂ ਨੂੰ ਕਿਵੇਂ ਵੇਚਣਗੇ? ਅਤਿ ਸਸਤੀਆਂ ਬੈਚ ਫੁੱਲ ਦਵਾਈਆਂ ਦੀ ਪ੍ਰੋੜ੍ਹਤਾ ਕਰਨ ਤੇ ਵੇਚਣ ਵਿਚ ਤਾਂ ਉਨ੍ਹਾਂ ਦਾ ਕੋਈ ਮਾਇਕ ਲਾਭ ਹੋ ਨਹੀਂ ਸਕਦਾ। ਹਾਂ ਇਸ ਵਿਚ ਮਰੀਜ਼ਾਂ ਦਾ ਫਾਇਦਾ ਜਰੂਰ ਹੈ, ਪਰ ਇੱਦਾਂ ਕਰਨਾ ਵਪਾਰੀ ਟੋਲੇ ਦੇ ਵਸ ਦੀ ਗੱਲ ਨਹੀਂ।
ਮਿਮੂਲਸ ਇਕ ਮਹੱਤਵਪੂਰਣ ਦਵਾਈ ਹੈ, ਜੋ ਕਿਸੇ ਵੀ ਖਾਸ ਨਾਮ ਦੀ ਚੀਜ਼ ਜਾਂ ਕਿਸੇ ਠੋਸ ਕਾਰਨ ਤੋਂ ਆਉਂਦੇ ਡਰ ਨੂੰ ਦੂਰ ਕਰਦੀ ਹੈ। ਕਿਸੇ ਨੂੰ ਸਮੁੰਦਰ ਤੋਂ ਡਰ ਲਗਦਾ ਹੈ, ਕਿਸੇ ਨੂੰ ਚੋਰ ਦੇ ਨਾਂ ਤੋਂ ਕਾਂਬਾ ਛਿੜ ਜਾਂਦਾ ਹੈ ਤੇ ਕਿਸੇ ਨੂੰ ਸੱਪ ਤੋਂ ਦਹਿਸ਼ਤ ਪੈਂਦੀ ਹੈ। ਇਨ੍ਹਾਂ ਸਭ ਦੀ ਦਵਾਈ ਮਿਮੂਲਸ ਹੈ। ਡਰ ਤਾਂ ਕਈਆਂ ਨੂੰ ਬਾਪ, ਭਰਾ, ਦੈਂਤ, ਰਿਸ਼ਤੇਦਾਰ ਤੇ ਦੁਸ਼ਮਣ ਤੋਂ ਵੀ ਲਗ ਸਕਦਾ ਹੈ। ਜੇ ਕੋਈ ਕਿਸੇ ਦਾ ਨਾਂ ਲੈ ਕੇ ਦੱਸੇ ਕਿ ਉਸ ਨੂੰ ਫਲਾਣੇ ਬੰਦੇ ਜਾਂ ਚੀਜ਼ ਤੋਂ ਡਰ ਲਗਦਾ ਹੈ ਤਾਂ ਇਹ ਦਵਾਈ ਉਸ ਦੇ ਡਰ ਨੂੰ ਵੀ ਦੂਰ ਕਰੇਗੀ। ਇਹੀ ਨਹੀਂ, ਬਹੁਤ ਸਾਰੇ ਵਿਅਕਤੀ ਹੈਜੇ, ਤਪਦਿਕ, ਚੇਚਕ, ਕਰੋਨਾ, ਕੈਂਸਰ ਤੇ ਦਿਲ ਦੇ ਦੌਰੇ ਦੇ ਡਰ ਤੋਂ ਅੱਧੇ ਬੀਮਾਰ ਹੋ ਜਾਂਦੇ ਹਨ। ਜੇ ਕੋਈ ਦੱਸੇ ਕਿ ਉਸ ਨੂੰ ਫਲਾਣੀ ਬਿਮਾਰੀ ਜਾਂ ਰੋਗ ਤੋਂ ਡਰ ਲਗਦਾ ਰਹਿੰਦਾ ਹੈ, ਤਾਂ ਵੀ ਫੁੱਲ ਦਵਾਈ ਮਿਮੂਲਸ ਹੀ ਕੰਮ ਆਵੇਗੀ। ਇਹੀ ਨਹੀਂ, ਮੰਨ ਲਓ ਜੇ ਕਿਸੇ ਨੂੰ ਤਪਦਿਕ, ਕਰੋਨਾ ਜਾਂ ਕੈਂਸਰ ਤੋਂ ਡਰਦਾ ਹੈ ਤੇ ਉਹ ਉਸੇ ਬਿਮਾਰੀ ਨਾਲ ਪੀੜਤ ਵੀ ਹੈ, ਤਾਂ ਇਹ ਫੁੱਲ ਦਵਾਈ ਉਸ ਦੇ ਡਰ ਦੇ ਨਾਲ ਨਾਲ ਉਸ ਦੀ ਉਸ ਬੀਮਾਰੀ ਨੂੰ ਵੀ ਖਤਮ ਕਰੇਗੀ। ਇਸ ਨੂੰ ਕਹਿੰਦੇ ਹਨ, “ਨਾਲੇ ਫੁੱਲ ਨਾਲੇ ਫਲੀਆਂ!” ਅਜਿਹੇ ਫੁੱਲ ਤੇ ਫਲੀਆਂ ਹੋਰ ਕਿਸੇ ਦਵਾਈ ਪ੍ਰਣਾਲੀ ਵਿਚ ਇਕੱਠੇ ਨਹੀਂ ਮਿਲਦੇ। ਜੇ ਦਵਾਈ ਪ੍ਰਣਾਲੀਆਂ ਦੀ ਪਰਸਪਰ ਉੱਚਮਤਾ ਦਾ ਕੋਈ ਮਾਪ ਦੰਡ ਮਿੱਥਣਾ ਹੀ ਹੈ ਤਾਂ ਇਸ ਨੂੰ ਹੀ ਕਿਉਂ ਨਹੀਂ?
ਮਿਮੂਲਸ ਬਾਰੇ ਡਾ. ਬੈਚ ਲਿਖਦੇ ਹਨ, “ਦੁਨੀਆਵੀ ਬਿਮਾਰੀਆਂ ਤੇ ਦਰਦ ਜੋ ਐਕਸੀਡੈਂਟ, ਗਰੀਬੀ, ਹਨੇਰਾ, ਇਕਾਂਤਵਾਸ, ਬਦਨਸੀਬੀ ਆਦਿ ਦੇ ਡਰ ਜਾਂ ਹਰ ਰੋਜ਼ ਦੀ ਜਿ਼ੰਦਗੀ ਦੇ ਕਿਸੇ ਹੋਰ ਦੱਸੇ ਜਾ ਸਕਦੇ ਭੈਆਂ, ਜਿਨ੍ਹਾਂ ਨੂੰ ਭੋਗਣ ਵਾਲੇ ਲੋਕ ਬਿਨਾ ਕਿਸੇ ਨੂੰ ਦੱਸੇ ਚੁੱਪ ਚਾਪ ਭੁਗਤਦੇ ਰਹਿੰਦੇ ਹਨ, ਮਿਮੂਲਸ ਨਾਲ ਠੀਕ ਹੁੰਦੇ ਹਨ।” ਡਾ. ਬੈਚ ਅਨੁਸਾਰ ਮਿਮੂਲਸ ਦੇ ਡਰ ਜ਼ਿੰਦਗੀ ਦੇ ਰੋਜ਼ ਦਿਹਾੜੀ ਦੀਆਂ ਚੀਜ਼ਾਂ ਤੇ ਘਟਨਾਵਾਂ ਤੋਂ ਲਗਦੇ ਡਰ ਹਨ। ਇਹ ਡਰ ਅਨਾਮ ਨਹੀਂ ਹੁੰਦੇ, ਸਗੋਂ ਇਨ੍ਹਾਂ ਬਾਰੇ ਨਾਂ ਲੈ ਕੇ ਦੱਸਿਆ ਜਾਂਦਾ ਹੈ। ਫਿਰ ਵੀ ਇਨ੍ਹਾਂ ਡਰਾਂ ਨੂੰ ਕਿਸੇ ਨਾਲ ਖੁੱਲ੍ਹ ਕੇ ਸਾਂਝਾ ਨਹੀਂ ਕੀਤਾ ਜਾ ਸਕਦਾ। ਅਰਥਾਤ ਕੋਈ ਥਾਂ ਥਾਂ ਇਹ ਦੱਸਦਾ ਨਹੀਂ ਫਿਰਦਾ ਕਿ ਉਸ ਨੂੰ ਚੂਹੇ ਤੋਂ ਡਰ ਲਗਦਾ ਹੈ ਜਾਂ ਆਪਣੇ ਬਰਬਾਦ ਹੋਣ ਤੋਂ ਡਰ ਲਗਦਾ ਹੈ, ਪਰ ਜੇ ਉਸ ਨੂੰ ਦੱਸਣਾ ਹੀ ਪਵੇ ਤਾਂ ਦੱਸੇਗਾ ਡਰ ਦਾ ਨਾਮ ਲੈ ਕੇ ਹੀ। ਅਜਿਹੇ ਡਰ ਉਸ ਨੂੰ ਹਰ ਵੇਲੇ ਅੰਦਰੋਂ ਖਾਂਦੇ ਰਹਿੰਦੇ ਹਨ। ਇਹ ਡਰ ਮਨੁੱਖ ਦੇ ਆਪਣੇ ਸਹੇੜੇ ਵੀ ਹੋ ਸਕਦੇ ਹਨ ਤੇ ਪਿਤਾ ਪੁਰਖੀ ਕਾਰਨਾਂ ਕਰਕੇ ਉਸ ਦੀ ਅੰਤਰ-ਆਤਮਾ ਵਿਚ ਦਬੇ ਵੀ ਪਏ ਹੋ ਸਕਦੇ ਹਨ। ਇਸ ਲਈ ਮਰੀਜ਼ ਬਹੁਤਾ ਕਰਕੇ ਇਨ੍ਹਾਂ ਡਰਾਂ ਨੂੰ ਭਰੋਸੇਯੋਗ ਮਿੱਤਰਾਂ, ਵਕੀਲਾਂ ਜਾਂ ਡਾਕਟਰਾਂ ਕੋਲ ਹੀ ਖੋਲ੍ਹਦੇ ਹਨ।
ਸਾਲ ਕੁ ਪਹਿਲਾਂ ਮੈਨੂੰ ਇਕ ਵਿਅਕਤੀ ਦਾ ਫੋਨ ਆਇਆ। ਕਹਿਣ ਲੱਗਿਆ, ਮੇਰੀ ਬੀਮਾਰੀ ਗੰਭੀਰ ਹੈ, ਮੈਨੂੰ ਕਿਸੇ ਨੇ ਤੁਹਾਡਾ ਫੋਨ ਨੰਬਰ ਦੇ ਕੇ ਤੁਹਾਨੂੰ ਮਿਲਣ ਲਈ ਕਿਹਾ ਹੈ। ਆ ਕੇ ਦੱਸਣ ਲੱਗਿਆ, “ਸਰ ਮੈਨੂੰ ਕੈਂਸਰ ਹੈ। ਮੈਂ ਦਿਨ ਪ੍ਰਤੀ ਦਿਨ ਖਤਮ ਹੋ ਰਿਹਾ ਹਾਂ। ਮੈਨੂੰ ਬਚਾਓ!” ਉਸ ਦੀ ਹਾਲਤ ਉਸ ਡਰੇ ਬੱਚੇ ਵਾਂਗ ਸੀ, ਜਿਸ ਪਿੱਛੇ ਪੰਜ ਚਾਰ ਜਣੇ ਮਾਰਨ ਲਈ ਪਏ ਹੋਣ। ਮੈਂ ਉਸ ਨੂੰ ਫੁੱਲ ਦਵਾਈ ਰੈਸਕਿਊ ਰੈਮਿਡੀ (੍ਰੲਸਚੁੲ ੍ਰੲਮੲਦੇ) ਦੀ ਇਕ ਖੁਰਾਕ ਦਿੱਤੀ ਤਾਂ ਜੋ ਉਹ ਆਪਣੀ ਤਕਲੀਫ ਸਹੀ ਢੰਗ ਨਾਲ ਦੱਸ ਸਕੇ। ਉਸ ਨੇ ਜੋ ਦੱਸਿਆ, ਉਹ ਸੰਖੇਪ ਵਿਚ ਇਸ ਤਰ੍ਹਾਂ ਸੀ। “ਸਰ ਮੇਰੀ ਉਮਰ 68 ਸਾਲ ਹੈ। ਤੇਈ ਸਾਲ ਪਹਿਲਾਂ ਮੈਂ ਇਕ ਗਵਾਂਢੀ ਦੇ ਘਰ ਉਸ ਦੇ ਮਕਾਨ ਦੇ ਉਦਘਾਟਨ `ਤੇ ਗਿਆ ਸੀ। ਉੱਥੇ ਮਿਰਚ ਮਸਾਲਿਆਂ ਵਾਲਾ ਜੋ ਖਾਣਾ ਖਾਧਾ ਉਸ ਨੇ ਮੇਰੇ ਮਿਹਦੇ ਵਿਚ ਦਰਦ ਪੈਦਾ ਕੀਤਾ, ਜੋ ਦੋ ਦਿਨ ਚੱਲਿਆ। ਫਿਰ ਉਹੀ ਦਰਦ ਰੁਕ ਰੁਕ ਕੇ ਹਫਤੇ ਦੋ ਹਫਤੇ ਬਾਅਦ ਹੋਣ ਲੱਗਿਆ। ਹੌਲੀ ਹੌਲੀ ਪੀੜ ਦੇ ਦਿਨਾਂ ਦੀ ਗਿਣਤੀ ਵਧਦੀ ਗਈ ਤੇ ਆਰਾਮ ਦੇ ਦਿਨ ਘਟਦੇ ਗਏ। ਇਸ ਨਾਲ ਮੇਰੇ ਲਈ ਮਿਰਚ, ਮਸਾਲੇ ਦੇ ਨਾਲ ਨਾਲ ਪਿਆਜ, ਅਦਰਕ, ਆਚਾਰ, ਚਟਣੀ ਆਦਿ ਖਾਣੇ ਵੀ ਔਖੇ ਹੋ ਗਏ। ਪਿੱਛਲੇ ਤਿੰਨ ਸਾਲਾਂ ਤੋਂ ਤਾਂ ਇਹ ਦਰਦ ਲਗਾਤਾਰ ਹੋਣ ਲੱਗਿਆ ਹੈ। ਹੁਣ ਮੈਂ ਖਿਚੜੀ, ਦੁੱਧ ਤੇ ਦਲੀਏ ਤੋਂ ਬਿਨਾ ਕੁਝ ਨਹੀਂ ਖਾ ਸਕਦਾ। ਪੂਰੇ ਦੇ ਪੂਰੇ ਪੇਟ ਵਿਚ ਅੰਤੜੀਆਂ ਜਲਦੀਆਂ ਹਨ। ਇਉਂ ਲਗਦਾ ਹੈ, ਜਿਵੇਂ ਇਹ ਸੁੱਜ ਕੇ ਗਲ ਗਈਆਂ ਹੋਣ। ਪੂਰਾ ਪੇਟ ਇਕ ਉੱਬਲਦੀ ਰਸੌਲੀ ਵਾਂਗ ਪ੍ਰਤੀਤ ਹੁੰਦਾ ਹੈ, ਜਿਸ ਵਿਚ ਕੰਡੇ ਰਿੱਝ ਰਹੇ ਹੋਣ। ਇਸ ਦੀ ਜਲਣ ਹੇਠਾਂ ਪੈਰਾਂ ਦੇ ਗਿੱਟਿਆਂ ਵਿਚ ਤੇ ਉਤੇ ਦਿਮਾਗ ਦੇ ਧੁਰ ਅੰਦਰ ਅੱਗ ਪੈਦਾ ਕਰਦੀ ਹੈ। ਗਰਦਨ ਲੋਹੇ ਦੀਆਂ ਗਰਮ ਸਲਾਖਾਂ `ਤੇ ਟੰਗੀ ਲਗਦੀ ਹੈ। ਰਾਤ ਨੂੰ ਨੀਂਦ ਨਹੀਂ ਆਉਂਦੀ। ਆ ਜਾਵੇ ਤਾਂ ਘੜੀ ਘੜੀ ਇਸ ਤਰ੍ਹਾਂ ਖੁੱਲ੍ਹਦੀ ਰਹਿੰਦੀ ਹੈ, ਜਿਵੇਂ ਸਾਰਾ ਸਿਰ ਅੱਗ ਦੀਆਂ ਲਾਟਾਂ ਵਿਚ ਜਲ ਰਿਹਾ ਹੋਵੇ। ਜਦੋਂ ਵੀ ਜਾਗਦਾ ਹਾਂ, ਜੋਰਦਾਰ ਦਿਲ ਦੀ ਧੜਕਣ, ਪਸੀਨਾ ਤੇ ਪੇਟ ਦਰਦ ਹੋ ਰਹੇ ਹੁੰਦੇ ਹਨ। ਇਹ ਇੰਨੇ ਭਿਆਨਕ ਹੁੰਦੇ ਹਨ ਕਿ ਮੈਨੂੰ ਸੌਣ ਤੋਂ ਵੀ ਡਰ ਲਗਦਾ ਹੈ। ਪਿਸ਼ਾਬ ਪੀਲਾ ਆਉਂਦਾ ਹੈ ਤੇ ਪਖਾਨੇ ਦਾ ਰੰਗ ਕਾਲਾ ਪੈ ਗਿਆ ਹੈ। ਮੈਂ ਆਪਣੀ ਇਸ ਬੀਮਾਰੀ ਬਾਰੇ ਡਰਦਾ ਕਿਸੇ ਨੂੰ ਦੱਸਦਾ ਨਹੀਂ ਤੇ ਕੋਈ ਟੈਸਟ ਵੀ ਨਹੀਂ ਕਰਵਾਉਂਦਾ। ਜਿਸ ਦਿਨ ਮੇਰੇ ਪਰਿਵਾਰ ਵਿਚ ਮੇਰੀ ਇਸ ਤਕਲੀਫ ਦਾ ਪਤਾ ਚੱਲਿਆ, ਉਹ ਮੈਨੂੰ ਹਸਪਤਾਲ ਲੈ ਜਾਣਗੇ। ਮੈਨੂੰ ਯਕੀਨ ਹੈ ਕਿ ਡਾਕਟਰ ਇਸ ਨੂੰ ਕੈਂਸਰ ਦੱਸਣਗੇ। ਇਲਾਜ ਇਸ ਦਾ ਕੋਈ ਹੈ ਨਹੀਂ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਹ ਸਾਰੇ ਸਰੀਰ ਵਿਚ ਫੈਲ ਗਿਆ ਹੈ। ਇਸ ਲਈ ਡਾਕਟਰ ਮੈਨੂੰ ਮਰਨ ਲਈ ਘਰ ਭੇਜ ਦੇਣਗੇ। ਮੇਰਾ ਮਨ ਕਹਿੰਦਾ ਹੈ ਕਿ ਮੈਂ ਹੁਣ ਛੇ ਮਹੀਨੇ ਤੋਂ ਵੱਧ ਨਹੀਂ ਜਿਉਂ ਸਕਣਾ। ਕਿਰਪਾ ਕਰ ਕੇ ਮੈਨੂੰ ਬਚਾ ਲਓ।”
ਮੈਨੂੰ ਉਸ ਦੇ ਬਿਆਨ ਵਿਚੋਂ ਇਕੋ ਚੀਜ਼ ਲੱਭੀ, ਡਰ, ਡਰ ਤੇ ਡਰ! ਬੀਮਾਰੀ ਦਾ ਡਰ, ਨੀਂਦ ਦਾ ਡਰ, ਹਸਪਤਾਲ ਦਾ ਡਰ, ਡਾਕਟਰ ਦਾ ਡਰ, ਕੈਂਸਰ ਦਾ ਡਰ ਤੇ ਮੌਤ ਦਾ ਡਰ। ਮੈਂ ਉਸ ਨੂੰ ਤੀਹ ਦਿਨਾਂ ਲਈ ਸਵੇਰੇ ਸ਼ਾਮ ਮਿਮੂਲਸ ਖਾਣ ਲਈ ਦਿੱਤਾ ਤੇ ਇਸ ਉਪਰੰਤ ਆ ਕੇ ਮਿਲਣ ਦੀ ਤਾਕੀਦ ਕੀਤੀ। ਜਦੋਂ ਉਹ ਮਹੀਨੇ ਬਾਅਦ ਆਇਆ ਤਾਂ ਪੂਰੀ ਤਰ੍ਹਾਂ ਬਦਲਿਆ ਹੋਇਆ ਵਿਆਕਤੀ ਸੀ। ਉਸ ਦੇ ਸਭ ਡਰ ਗਾਇਬ ਹੋ ਚੁਕੇ ਸਨ ਤੇ ਉਨ੍ਹਾਂ ਨਾਲ ਉਸ ਦੇ ਪੇਟ ਦੇ ਦਰਦ, ਰਸੌਲੀ ਤੇ ਹੋਰ ਮੁੱਖ ਰੋਗ ਵੀ। ਜਦੋਂ ਉਸ ਨੂੰ ਕੈਂਸਰ ਬਾਰੇ ਪੁੱਛਿਆ ਗਿਆ ਤਾਂ ਕਹਿਣ ਲੱਗਿਆ, “ਕੈਂਸਰ ਕੂੰਸਰ ਕਾਹਨੂੰ ਸੀ ਜੀ, ਬੱਸ ਮਨ ਦਾ ਵਹਿਮ ਸੀ।” ਹੁਣ ਉਸ ਨੂੰ ਇਕੋ ਤਕਲੀਫ ਸੀ ਕਿ ਉਸ ਦੀ ਖੱਬੀ ਵੱਖੀ ਵਿਚ ਇਕ ਮੱਧਮ ਜਿਹਾ ਦਰਦ ਹੁੰਦਾ ਸੀ, ਜੋ ਭੁੱਖ ਦਾ ਅਹਿਸਾਸ ਦਿੰਦਾ ਸੀ। ਇਹ ਦਰਦ ਇਕ ਬਿਸਕੁਟ ਜਾਂ ਕੋਈ ਹੋਰ ਮਿੱਠੀ ਚੀਜ਼ ਖਾਣ ਨਾਲ ਦੱਬ ਜਾਂਦਾ ਸੀ। ਦੋ ਖੁਰਾਕਾਂ ਆਰਜੈਂਟਮ ਨਾਈਟਰੀਕਮ (ੳਰਗ। ਂਟਿ।) ਦੀਆਂ ਦੇਣ ਨਾਲ ਉਸ ਦਾ ਉਹ ਦਰਦ ਵੀ ਹਟ ਗਿਆ। ਹੁਣ ਉਹ ਹਰੀ ਮਿਰਚ ਤੇ ਅਦਰਕ ਨੂੰ ਛੱਡ ਕੇ ਬਾਕੀ ਸਭ ਮਸਾਲੇ, ਪਿਆਜ ਤੇ ਆਚਾਰ ਖਾਣ ਲਗ ਪਿਆ ਹੈ। ਇਸ ਇਲਾਜ ਨੂੰ ਮੈਂ ਆਪਣੀ ਪ੍ਰੈਕਟਿਸ ਦੇ ਨਮੂਨੇ ਦੇ ਇਲਾਜਾਂ (ੰੋਦੲਲ ਛੁਰੲਸ) ਵਿਚੋਂ ਇਕ ਸਮਝਦਾ ਹਾਂ।
ਮਿਮੂਲਸ ਬੈਚ ਫੁੱਲ ਪ੍ਰਣਾਲੀ ਦੀ ਇਕ ਅਹਿਮ ਦਵਾਈ ਹੈ। ਇਹ ਉਨ੍ਹਾਂ ਪੰਜ ਦਵਾਈਆਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਰੈਸਕਿਊ ਰੈਮਿਡੀ ਵਿਚ ਸ਼ਾਮਲ ਕੀਤਾ ਗਿਆ ਹੈ। ਡਾ. ਬੈਚ ਨੇ ਇਸ ਦੀ ਵਰਤੋਂ ਲਈ ਵਿਸਥਾਰਪੂਰਵਕ ਖੁਲਾਸੇ ਕੀਤੇ ਹਨ। ਉਹ ਲਿਖਦਾ ਹੈ ਕਿ ਮਿਮੂਲਸ ਇਕ ਅਧਭੁਤ ਤੇ ਅਸਰਦਾਇਕ ਦਵਾਈ ਹੈ, ਜੋ ਸਭ ਤਰ੍ਹਾਂ ਦੇ ਪਛਾਣੇ ਡਰਾਂ, ਸ਼ਰਮਿੰਦਗੀਆਂ ਤੇ ਇਕਾਂਤ ਵਿਚ ਡੱਕਣ ਦੇ ਭੈਅ ਨੂੰ ਭਜਾਉਂਦੀ ਹੈ। ਉਸ ਅਨੁਸਾਰ ਇਹ ਉਹ ਜਾਦੂਮਈ ਦਵਾਈ ਹੈ, ਜੋ ਕਿਸੇ ਵੀ ਨਾਂ ਹੇਠ ਪੈਂਦੇ ਡਰ ਭੈਅ ਨੂੰ ਦੂਰ ਕਰਨ ਵਿਚ ਸਹਾਇਤਾ ਕਰਦੀ ਹੈ।
ਉਸ ਦੇ ਕਥਨ ਵਿਚ ਸੱਚਾਈ ਹੈ। ਕਰੋਨਾ ਦੇ ਦਿਨਾਂ ਵਿਚ ਜਦੋਂ ਚਾਰੇ ਪਾਸੇ ਲਾਕ ਡਾਊਨ ਲੱਗਿਆ ਹੋਇਆ ਸੀ ਤੇ ਹਰ ਇਕ ਦੇ ਮਨ ਵਿਚ ਇਸ ਬਵਾ ਦੀ ਦਹਿਸ਼ਤ ਫੈਲੀ ਹੋਈ ਸੀ, ਉਦੋਂ ਮੈਨੂੰ ਵੀ ਇਹ ਖਿਆਲ ਆਇਆ ਕਿ ਜੋ ਖਬਰਾਂ ਵਿਚ ਆ ਰਿਹਾ ਹੈ, ਕਿਤੇ ਉਹ ਸੱਚੀਂ ਮੁੱਚੀਂ ਹੀ ਸੱਚ ਨਾ ਹੋਵੇ। ਉਦੋਂ ਇਹ ਵੀ ਪੱਕਾ ਪਤਾ ਨਹੀਂ ਸੀ ਕਿ ਇਹ ਬਿਮਾਰੀ ਸਾਹ ਨਾਲ ਫੈਲਦੀ ਹੈ ਜਾਂ ਛੂਹਣ ਨਾਲ ਤੇ ਜਾਂ ਖਾਣ ਪੀਣ ਨਾਲ ਫੈਲਦੀ ਹੈ। ਇਸ ਸਬੰਧੀ ਸਾਰੇ ਉਪਾਅ ਕਰਨ ਤੋਂ ਬਾਅਦ ਵੀ ਜਦੋਂ ਦਿਲ ਵਿਚੋਂ ਡਰ ਨਾ ਨਿਕਲਿਆ ਤਾਂ ਮੈਂ ਤਰ੍ਹਾਂ ਤਰ੍ਹਾਂ ਦੇ ਤਰਕਾਂ ਨਾਲ ਮਨ ਨੂੰ ਕਾਇਮ ਰੱਖਣ ਦਾ ਯਤਨ ਕੀਤਾ, ਪਰ ਕੋਈ ਫਰਕ ਨਾ ਪਿਆ। ਮੈਂ ਸਮਝਣ ਲੱਗਿਆ ਕਿ ਕਰੋਨਾ ਦਾ ਡਰ ਹੀ ਇਕ ਅਜਿਹਾ ਬਿੰਦੂ ਜਾਂ ਸੁਰਾਖ ਹੈ, ਜਿਸ ਰਾਹੀਂ ਕਰੋਨਾ ਮੇਰੇ ਵਿਚ ਦਾਖਲ ਹੋ ਸਕਦਾ ਹੈ। ਇਹ ਸੋਚ ਕੇ ਮੈਂ ਮਿਮੂਲਸ ਦੀਆਂ ਦੋ ਖੁਰਾਕਾਂ ਪ੍ਰਤੀ ਦਿਨ ਲੈਣੀਆਂ ਸ਼ੁਰੂ ਕੀਤੀਆਂ। ਪਹਿਲੀ ਖੁਰਾਕ ਨਾਲ ਹੀ ਡਰ ਗਾਇਬ ਹੋ ਗਿਆ, ਜੋ ਮੁੜ ਕਦੇ ਨਾ ਆਇਆ।
ਕੁਝ ਦਿਨਾਂ ਬਾਅਦ ਦਵਾਈ ਬੰਦ ਕਰ ਦਿੱਤੀ ਤਾਂ ਵੀ ਇਹ ਡਰ ਨੇੜੇ ਨਾ ਪਰਤਿਆ। ਮੈਂ ਨੇੜੇ ਦੇ ਕਈ ਹੋਰ ਭੈ-ਭੀਤ ਲੋਕਾਂ ਨਾਲ ਵੀ ਇਸ ਮਹਾਮਾਰੀ ਬਾਰੇ ਗੱਲ ਕੀਤੀ ਤੇ ਉਨ੍ਹਾਂ ਨੂੰ ਮਨੋਬਲ ਉੱਚਾ ਰੱਖਣ ਦੀ ਸਲਾਹ ਦਿੱਤੀ। ਪਰ ਉਹ ਕਹਿਣ ਲੱਗੇ ਕਿ ਜੀ ਮੌਤ ਦਾ ਤਾਂਡਵ ਨਾਚ ਦੇਖਦਿਆਂ ਮਨੋਬਲ ਨਹੀਂ ਬਣ ਸਕਦਾ। ਉਨ੍ਹਾਂ ਨੂੰ ਮਿਮੂਲਸ ਦੀ ਵਰਤੋਂ ਲਈ ਕਿਹਾ ਗਿਆ। ਇਸ ਨੂੰ ਲੈਣ ਤੋਂ ਬਾਅਦ ਉਨ੍ਹਾਂ ਅੰਦਰ ਵੀ ਡਰ ਦੀ ਝਲਕ ਮਿਟ ਗਈ ਤੇ ਉਹ ਸਾਰੇ ਵਧੇਰੇ ਟਿਕਾਈ ਤੇ ਸਮਝਦਾਰੀ ਨਾਲ ਗੱਲ ਕਰਨ ਲੱਗੇ। ਇਸ ਕਾਰਨ ਮੈਂ ਮਿਮੂਲਸ ਨੂੰ ਕਰੋਨਾ ਦੀ ਰੋਕ ਥਾਮ ਲਈ ਮੁੱਖ ਸਹਾਰਾ ਮੰਨਣ ਲੱਗਿਆ। ਕਹਿੰਦੇ ਹਨ, ਕਰੋਨਾ ਨਜ਼ਲੇ ਜ਼ੁਕਾਮ ਜਿਹੇ ਸੰਕੇਤਾਂ ਨਾਲ ਸ਼ੁਰੂ ਹੁੰਦਾ ਹੈ। ਪਿਛਲੇ ਡੇਢ ਸਾਲ ਵਿਚ ਮੈਨੂੰ ਜ਼ੁਕਾਮ ਜਿਹੇ ਲੱਛਣ ਤਿੰਨ ਚਾਰ ਵਾਰ ਆਏ, ਜਿਨ੍ਹਾਂ ਨਾਲ ਲਗਦਾ ਸੀ ਕਿ ਕਰੋਨਾ ਜਿਹਾ ਕੁਝ ਹੋਣ ਲੱਗਿਆ ਹੈ, ਪਰ ਹਰ ਵਾਰ ਮਿਮੂਲਸ ਦੀ ਇਕੋ ਖੁਰਾਕ ਨਾਲ ਇਹ ਗਾਇਬ ਹੋ ਜਾਂਦੇ ਰਹੇ। ਹੋਰ ਤਾਂ ਹੋਰ ਜੋ ਜ਼ੁਕਾਮ ਪਹਿਲਾਂ ਹਰ ਛਿਮਾਹੀ ਹੋ ਜਾਇਆ ਕਰਦਾ ਸੀ, ਇਸ ਫੁੱਲ ਦਵਾਈ ਦੀ ਵਰਤੋਂ ਨਾਲ ਪਿਛਲੇ ਡੇਢ ਸਾਲ ਵਿਚ ਇਕ ਵਾਰ ਵੀ ਨਹੀਂ ਹੋਇਆ! ਲੋਕ ਫਿਰ ਵੀ ਕਹਿਣਗੇ ਕਿ ਇਹ ਤਾਂ ਅਣਜਾਣਾਂ ਵਾਲੀ ਗੱਲ ਹੈ! ਦਵਾਈ ਦੀ ਖੋਜ ਪੁਸ਼ਟੀ ਵਿਗਿਆਨਕ ਢੰਗ ਨਾਲ ਵੱਡੇ ਪੱਧਰ `ਤੇ ਹੋਣੀ ਚਾਹੀਦੀ ਹੈ!! ਪਰ ਉਨ੍ਹਾਂ ਨੂੰ ਕੌਣ ਦੱਸੇ ਕਿ ਪਿਛਲੇ ਨੱਬੇ ਸਾਲ ਤੋਂ ਇਸ ਦੀ ਪੁਸ਼ਟੀ ਵੱਡੇ ਪੱਧਰ `ਤੇ ਹੀ ਹੋ ਰਹੀ ਹੈ। ਇਹ ਜਾਣਕਾਰੀ ਉਸੇ ਪੁਸ਼ਟੀ ਦਾ ਨਤੀਜਾ ਹੈ ਕਿ ਇਹ ਫੁੱਲ ਦਵਾਈ “ਖਾਸ” ਚੀਜ਼ ਦਾ ਡਰ ਮਿਟਾਉਂਦੀ ਹੈ। ਮੈਂ ਇਸ ਦੀ ਸੌ ਵਾਰ ਅਜਮਾਇਸ਼ ਕਰ ਲਈ ਹੈ ਤੇ ਹਰ ਵਾਰ ਇਹ ਸਹੀ ਸਾਬਤ ਹੋਈ ਹੈ। ਜਿਸ ਕਿਸੇ ਨੂੰ ਇਸ ਨਿਯਮ ਬਣ ਚੁਕੀ ਉਕਤੀ `ਤੇ ਸ਼ੱਕ ਹੋਵੇ, ਉਹ ਆਪਣੀ ਵੱਖਰੀ ਪੁਸ਼ਟੀ ਕਰ ਲਵੇ। ਮਿਮੂਲਸ ਤਾਂ ਐਮੇਜ਼ਾਨ `ਤੇ ਉਪਲਭਦ ਹੈ।
ਡਾ. ਕ੍ਰਿਸ਼ਨਾਮੂਰਤੀ ਲਿਖਦੇ ਹਨ ਕਿ ਉਨ੍ਹਾਂ ਦੇ ਇਕ ਮਰੀਜ਼ “ਮਿਸਟਰ ਐਸ ਨੇ ਅੱਖ ਦਾ ਆਪਰੇਸ਼ਨ ਕਰਵਾਉਣਾ ਸੀ। ਜਦੋਂ ਉਸ ਨੂੰ ਆਪਰੇਸ਼ਨ ਹਾਲ ਵਿਚ ਲੈ ਕੇ ਗਏ ਤਾਂ ਡਰ ਨਾਲ ਉਸ ਦੇ ਖੂਨ ਦਾ ਦਬਾਓ ਵਧ ਗਿਆ। ਸਰਜਨ ਨੇ ਬਲੱਡ ਪ੍ਰੈਸ਼ਰ ਦੀ ਦਵਾਈ ਖੁਆ ਕੇ ਅਗਲੇ ਦਿਨ ਲਿਆਉਣ ਲਈ ਕਿਹਾ। ਫਿਰ ਉਹੀ ਗੱਲ। ਜਦੋਂ ਤਿੰਨ ਦਿਨ ਇੱਦਾਂ ਹੁੰਦਾ ਰਿਹਾ, ਉਹ ਮੇਰੀ ਸਹਾਇਤਾ ਲਈ ਆਇਆ। ਮੈਂ ਉਸ ਨੂੰ ਮਿਮੂਲਸ ਦੀਆਂ ਤਿੰਨ ਖੁਰਾਕਾਂ ਦਿੱਤੀਆਂ। ਅਗਲੇ ਦਿਨ ਨਾ ਉਹ ਡਰਿਆ, ਨਾ ਉਸ ਦਾ ਬੱਲਡ ਪ੍ਰੈਸ਼ਰ ਵਧਿਆ। ਆਪਰੇਸ਼ਨ ਕਰਵਾ ਕੇ ਉਹ ਘਰ ਮੁੜਿਆ।”
ਮੇਰੀ ਪਤਨੀ ਦਾ ਮੋਤੀਆ ਆਪਰੇਸ਼ਨ ਹੋਣਾ ਸੀ। ਉਸ ਨੇ ਸ਼ਰਤ ਰੱਖੀ ਕਿ ਉਹ ਆਪਰੇਸ਼ਨ ਤਾਂ ਹੀ ਕਰਵਾਏਗੀ, ਜੇ ਉਸ ਦੀ ਅੱਖ ਵਿਚ ਟੀਕਾ ਨਾ ਲਾਇਆ ਜਾਵੇ, ਕਿਉਂਕਿ ਪਿਛਲੀ ਵਾਰ ਐਨਾਥੀਸੀਆ ਦੇ ਟੀਕੇ ਕਾਰਨ ਉਸ ਦੀ ਅੱਖ ਵਿਚ ਕਈ ਮਹੀਨੇ ਅਸਹਿ ਦਰਦ ਹੁੰਦਾ ਰਿਹਾ ਸੀ। ਮੈਂ ਪਟਿਆਲੇ ਦੇ ਮਸ਼ਹੂਰ ਅੱਖਾਂ ਦੇ ਡਾਕਟਰ ਰੰਧਾਵਾ ਨੂੰ ਸਰਜਰੀ ਤੋਂ ਪਹਿਲਾਂ ਇਹ ਗੱਲ ਦੱਸੀ। ਉਸ ਨੇ ਕਿਹਾ ਕੇ ਉਸ ਨੇ ਕਦੇ ਇੱਦਾਂ ਕੀਤਾ ਤਾਂ ਨਹੀਂ, ਪਰ ਜੇ ਮਰੀਜ਼ ਦਰਦ ਬਰਦਾਸ਼ਤ ਕਰ ਲਵੇਗਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਸਰਜਰੀ ਤੋਂ ਪਹਿਲਾਂ ਮਰੀਜ਼ ਨੇ ਮਿਮੂਲਸ ਦੀਆਂ ਦੋ ਖੁਰਾਕਾਂ ਲਈਆਂ ਤੇ ਆਪਰੇਸ਼ਨ ਥਿਏਟਰ ਵਿਚ ਚਲੀ ਗਈ। ਮੈਂ ਬਾਹਰ ਹਾਲ ਵਿਚ ਬੈਠਾ ਉਡੀਕ ਕਰ ਰਿਹਾ ਸੀ। ਵੀਹ ਕੁ ਮਿੰਟਾਂ ਬਾਅਦ ਉਹ ਅੱਖ 1ਤੇ ਰੂੰ ਰੱਖੀਂ ਬਾਹਰ ਆਈ। ਮੈਂ ਸੋਚਿਆ ਉਂਜ ਹੀ ਅੱਖ ਵਿਚ ਸੁੰਨ ਕਰਨ ਦੀ ਕੋਈ ਦਵਾਈ ਪਾ ਕੇ ਬਾਹਰ ਬੈਠਣ ਲਈ ਕਿਹਾ ਹੈ, ਆਪਰੇਸ਼ਨ ਤਾਂ ਹਾਲੇ ਹੋਣਾ ਹੈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਮੇਰੀ ਪਤਨੀ ਨੇ ਕੋਲ ਆ ਕੇ ਕਿਹਾ, “ਚਲੋ ਜੀ, ਆਪਰੇਸ਼ਨ ਤਾਂ ਹੋ ਗਿਆ।” ਉਸ ਦੇ ਚਿਹਰੇ `ਤੇ ਡਰ ਜਾਂ ਪੀੜਾ ਦੀ ਕੋਈ ਝਲਕ ਵੀ ਨਹੀਂ ਸੀ! ਕੀ ਇਹ ਸੱਚੀ ਘਟਨਾ ਇਸ ਦਵਾਈ ਦੇ ਗੁਣਾਂ ਦੀ ਪੁਸ਼ਟੀ ਨਹੀਂ ਹੈ?
ਸੱਚ ਤਾਂ ਇਹ ਹੈ ਕਿ ਮਿਮੂਲਸ ਦੀ ਮਹਿਮਾ ਬਿਆਨ ਕਰਨ ਤੋਂ ਪਰ੍ਹੇ ਹੈ। ਹੁਣ ਤਾਂ ਬੈਚ ਫੁੱਲ ਚਿਕਿਤਸਾ ਦੇ ਮਾਹਰਾਂ ਨੇ ਇਸ ਦਾ ਡੂੰਘਾਈ ਵਿਚ ਅਧਿਐਨ ਕਰ ਕੇ ਦੱਸ ਵੀ ਦਿੱਤਾ ਹੈ ਕਿ ਇਹ ਬੜੇ ਖੁੱਲ੍ਹੇ ਦਾਇਰੇ ਵਿਚ ਅਸਰ ਕਰਨ ਵਾਲੀ ਦਵਾਈ ਹੈ। ਵਿਦਵਾਨਾਂ ਦੇ ਇਸ ਅਨੁਮਾਨ ਦਾ ਇਕ ਇਕ ਸ਼ਬਦ ਸੱਚ ਹੈ। ਜੇ ਮਿਮੂਲਸ ਦੇ ਫਾਇਦਿਆਂ ਤੇ ਲਾਭਾਂ ਦੀ ਗਿਣਤੀ ਕਰੀਏ ਤਾਂ ਵੀ ਇਹ ਪੂਰੀ ਨਹੀਂ ਹੋ ਸਕਦੀ। ਇਹ ਫੁੱਲ ਦਵਾਈ ਮੁੱਖ ਤੌਰ `ਤੇ ਹੇਠ ਲਿਖੀਆਂ ਤਕਲੀਫਾਂ ਲਈ ਉਪਯੋਗੀ ਹੈ।
1. ਭੂਤ, ਪ੍ਰੇਤ, ਚੁੜੇਲ, ਜਮਦੂਤ ਤੇ ਹਨੇਰੇ ਤੋਂ ਡਰ।
2. ਤਪਦਿਕ, ਹੈਜ਼ੇ, ਫੂਡ ਪੁਆਇਜ਼ਨਿੰਗ, ਮਲੇਰੀਆ, ਪਲੇਗ, ਸਵਾਈਨਫਲੂ ਤੇ ਕਰੋਨਾ ਆਦਿ ਬਿਮਾਰੀਆਂ ਦਾ ਡਰ।
3. ਡੱਡੂ, ਕਾਕਰੋਚ, ਕਿਰਲੀ, ਠੂੰਹੇਂ, ਮੱਕੜੀ ਤੇ ਭਰਿੰਡਾਂ ਤੋਂ ਡਰ।
4. ਭੇਡੂ, ਬਿੱਲੀ, ਕੁੱਤੇ, ਬੈਲ, ਉੱਠ, ਸ਼ੇਰ ਤੇ ਚੀਤੇ ਤੋਂ ਡਰ।
5. ਚੀਲ੍ਹ, ਉਕਾਬ, ਕਾਂ ਤੇ ਚਮਗਾਦੜਾਂ ਦੇ ਠੁੰਗਣ ਦਾ ਡਰ।
6. ਸੱਟ, ਫੇਟ, ਐਕਸੀਡੈਂਟ, ਡਿੱਗਣ, ਡੁੱਬਣ, ਸੜਨ ਤੇ ਬਿਜਲੀ ਲੱਗਣ ਦਾ ਡਰ।
7. ਅਧਰੰਗ, ਬੇਹੋਸ਼ੀ, ਬੁਢਾਪੇ, ਬੱਚੇ ਦਾ ਜਨਮ (ਧੲਲਵਿੲਰੇ), ਪਾਗਲਪਣ ਤੇ ਨੀਂਦ ਵਿਚ ਸੁੱਤੇ ਰਹਿਣ ਕਾਰਨ ਮੌਤ ਦਾ ਡਰ।
8. ਇਮਤਿਹਾਨ, ਇੰਟਰਵੀਊ, ਗੀਤ, ਡਰਾਮੇ ਤੇ ਮੰਚ ਤੋਂ ਭਾਸ਼ਣ ਦੇਣ ਤੋਂ ਡਰ।
9. ਮਾਂ, ਪਿਉ, ਅਧਿਆਪਕ, ਬੌਸ, ਦੁਸ਼ਮਣ ਤੇ ਦਰੋਗੇ ਦਾ ਡਰ।
10. ਆਪਰੇਸ਼ਨ, ਦੰਦ ਕਢਾਉਣ, ਸੂਈ, ਇੰਜੈਕਸਨ ਤੇ ਪੀੜ ਦਾ ਡਰ।
11. ਚੋਰਾਂ, ਡਾਕੂਆਂ, ਲੁਟੇਰਿਆਂ, ਅਤਿਵਾਦੀਆਂ ਤੇ ਅਗਵਾਹਕਾਰਾਂ ਦਾ ਡਰ।
12. ਭੀੜਾਂ, ਮੇਲਿਆਂ, ਮੁਜਾਹਰਿਆਂ ਵਿਚ ਜਾਣ ਤੇ ਸੜਕ ਪਾਰ ਕਰਨ ਦਾ ਡਰ।
13. ਕੰਗਾਲੀ, ਕੁਰਕੀ, ਵਪਾਰ ਵਿਚ ਘਾਟੇ, ਕਰਜੇ, ਤਬਾਹੀ ਤੇ ਫੇਲ੍ਹ ਹੋਣ ਦਾ ਡਰ।
14. ਘੁੜਸਵਾਰੀ, ਬੈਲਗੱਡੀ, ਰੇਲ ਗੱਡੀ, ਲਿਫਟਾਂ, ਕਾਰਾਂ ਤੇ ਲਿਫਤਾਂ ਵਿਚ ਚੜ੍ਹਨ ਤੋਂ ਡਰ।
15. ਕਿਸ਼ਤੀ, ਜਹਾਜ਼ ਤੇ ਕਰੂਜ਼ ਤੇ ਹਵਾਈ ਜਹਾਜ਼ ਵਿਚ ਸਫਰ ਕਰਨ ਤੋਂ ਡਰ।
16. ਡੂੰਘੇ ਪਾਣੀਆਂ, ਖਾਈਆਂ ਤੇ ਸੁਰੰਗਾਂ ਵਿਚ ਵੜਨ ਅਤੇ ਉੱਚੀਆਂ ਇਮਾਰਤਾਂ, ਪਹਾੜਾਂ, ਖੰਭਿਆਂ ਤੇ ਦਰਖਤਾਂ `ਤੇ ਚੜ੍ਹਨ ਤੋਂ ਡਰ।
17. ਉੱਚੇ ਰੁੱਖਾਂ, ਕੰਧਾਂ, ਛੱਤਾਂ, ਪੱਥਰਾਂ, ਬਿਲਡਿੰਗਾਂ ਤੇ ਆਸਮਾਨੀ ਬਿਜਲੀ ਡਿੱਗਣ ਦਾ ਡਰ।
18. ਜੂੰਆਂ, ਜੋਕਾਂ, ਜਰਮਾਂ, ਕਿਰਮਾਂ ਤੇ ਕੀੜੇ ਪੈ ਕੇ ਮਰਨ ਦਾ ਡਰ।
19. ਓਪਰਿਆਂ, ਪ੍ਰਾਹੁਣਿਆਂ, ਨਵੇਂ ਵਿਅਕਤੀਆਂ ਤੋਂ ਸੰਗ ਤੇ ਇਕੱਲੇ ਚਲਣ ਤੋਂ ਝਾਕਾ।
20. ਨਵੇਂ ਕੰਮ, ਨਵੀਂ ਵੇਸ-ਭੂਸਾ, ਨਵੇਂ ਸਕੂਲ, ਨਵੀਂ ਵਰਦੀ ਤੇ ਨਵੀਂ ਜਿ਼ੰਮੇਵਾਰੀ ਤੋਂ ਸੰਗ ਜਾਂ ਝਾਕਾ।
ਯਾਦ ਰਹੇ, ਮਿਮੂਲਸ ਨਾ ਸਿਰਫ ਬਿਮਾਰ ਦਾ ਡਰ ਦੂਰ ਕਰੇਗੀ, ਇਹ ਉਸ ਨੂੰ ਨਰੋਈ ਤੇ ਸਿਹਤਮੰਦ ਸੋਚ ਦੇ ਕੇ ਨਿਡਰ ਜੀਵਨ ਬਤੀਤ ਕਰਨ ਦੀ ਸੂਝ ਤੇ ਤਾਕਤ ਵੀ ਦੇਵੇਗੀ। ਇਸ ਡਰ ਦੇ ਨਾਲ ਜੇ ਉਸ ਨੂੰ ਕਿਸੇ ਸਰੀਰਕ ਬੀਮਾਰੀ ਨੇ ਵੀ ਦਬੋਚਿਆ ਹੋਇਆ ਹੈ ਜਾਂ ਦਬੋਚਣ ਦੀ ਸੰਭਾਵਨਾ ਹੈ ਤਾਂ ਇਹ ਉਸ ਬੀਮਾਰੀ ਨੂੰ ਵੀ ਦੂਰ ਕਰੇਗੀ।