ਕ੍ਰਿਸ਼ਮਾ ਲੋਕ-ਰਾਜ ਦਾ!

ਕਾਮਯਾਬ ਹੁੰਦੇ ਨੇ ਸਿਆਸੀ ਪਿੜ ਵਿਚ ਓਹੀ, ਰੱਜ ਕੇ ਮੱਕਾਰ ਤੇ ਪਤਾ ਨਾ ਹੋਵੇ ਲਾਜ ਦਾ।
ਇੱਕੋ ਆਗੂ ਰੱਖਦਾ ਐ ਕਿਤਨੇ ਸਿਆਸੀ ਰੂਪ, ਦੇਖੋ ਜੀ ‘ਕ੍ਰਿਸ਼ਮਾ’ ਅਜੋਕੇ ਲੋਕ-ਰਾਜ ਦਾ।
ਪੁੱਤ ਹੈ ਖਾਲਿਸਤਾਨੀ ਬਾਪ ਦਾ ਪਿਆਰਾ ਜਾਣੋ, ਲੈਂਦਾ ਏ ਬਦਲ ਸੁਰ ਜਲਦੀ ਹੀ ‘ਸਾਜ’ ਦਾ।
ਮਾਰ ਕੇ ਉਡਾਰੀ ਬੜੀ ਦੂਰ ਦੂਰ ਪਹੁੰਚ ਜਾਵੇ, ਚੁਸਤੀ ਚਲਾਕੀ ਪੱਖੋਂ ਜਾਪੇ ਭਾਈ ਬਾਜ ਦਾ।
ਹੈਗਾ ਪ੍ਰਧਾਨ ਉਹ ‘ਏਕਤਾ ਪੰਜਾਬ’ ਸੀ ਜੋ, ਸਿਰ ’ਤੇ ਸਜਾਉਣ ਲਈ ਫਿਕਰ ਕਰੇ ਤਾਜ ਦਾ।
ਝਾੜੂ ਵਾਲੀ ਪਾਰਟੀ ਦਾ ਐਮ. ਐੱਲ. ਏ. ਹੈਗਾ ਉਂਜ, ਵਫਾਦਾਰ ਕਾਂਗਰਸੀ ‘ਰਾਜਾ ਜੀ ਦੇ ਕਾਜ’ ਦਾ!