ਬੈਚ ਫੁੱਲ ਇੰਪੇਸ਼ੈਂਜ਼: ਕਾਹਲਾਪਣ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਦੋਂ ਵੀ ਕੋਈ ਲੇਖਕ ਕੁਝ ਲਿਖਦਾ ਹੈ, ਉਸ ਦਾ ਕੋਈ ਮਕਸਦ ਹੁੰਦਾ ਹੈ। ਇਸ ਨੂੰ ‘ਲੇਖਕ ਦਾ ਉਦੇਸ਼’ (ਉਟਹੋਰ’ਸ ਪੁਰਪੋਸੲ) ਕਹਿੰਦੇ ਹਨ। ਲੇਖਕ ਦੀ ਲਿਖਤ ਦੇ ਪੰਜ ਉਦੇਸ਼ ਹੋ ਸਕਦੇ ਹਨ: ਸੂਚਨਾ ਦੇਣਾ, ਵਰਣਨ ਕਰਨਾ, ਸਮਝਾਉਣਾ ਭਾਵ ਟਿੱਪਣੀਆਂ-ਸਹਿਤ ਬਿਆਨ ਕਰਨਾ, ਪ੍ਰੇਰਿਤ ਕਰਨਾ ਤੇ ਮਨੋਰੰਜਨ ਕਰਨਾ ਭਾਵ ਦਿਲ ਲਾਉਣਾ। ਕਿਸੇ ਲੇਖਕ ਦੀ ਕਿਸੇ ਲਿਖਤ ਦਾ ਉਦੇਸ਼ ਇਕ ਵੀ ਹੋ ਸਕਦਾ ਹੈ, ਬਹੁਤੇ ਵੀ। ਜਿੰਨੇ ਵੱਧ ਉਦੇਸ਼ ਕਿਸ ਦੀ ਲਿਖਤ ਦੇ ਹੋਣਗੇ, ਉਨੀ ਹੀ ਉਹ ਵਧੇਰੇ ਪਾਏਦਾਰ ਤੇ ਨਿੱਗਰ ਸਾਹਿਤਕ ਲਿਖਤ ਹੋਵੇਗੀ।

ਜਿੰਨਾ ਵਧੇਰੇ ਕਿਸੇ ਲਿਖਤ ਵਿਚੋਂ ਲੇਖਕ ਦਾ ਉਦੇਸ਼ ਉੱਭਰ ਕੇ ਸਾਹਮਣੇ ਆਵੇਗਾ ਉਨੀ ਹੀ ਪਾਠਕ ਉਸ ਦੀ ਵਧੇਰੇ ਕੀਮਤ ਪਾ ਸਕਣਗੇ। ਜਿੰਨੀ ਜਲਦੀ ਕੋਈ ਪਾਠਕ ਕਿਸੇ ਲਿਖਤ ’ਚੋਂ ਲੇਖਕ ਦੇ ਉਦੇਸ਼ ਨੂੰ ਸਮਝ ਜਾਵੇਗਾ, ਉਨਾ ਹੀ ਉਹ ਉਸ ਬਾਰੇ ਵਧੇਰੇ ਸੁਚੇਤ ਹੋਵੇਗਾ।
ਹਥਲੇ ਲੇਖਾਂ ਦੇ ਉਦੇਸ਼ ਇਸ ਲੇਖਕ ਨੇ ਕਈ ਵਾਰ ਸਪਸ਼ਟ ਕੀਤੇ ਹਨ। ਇਨ੍ਹਾਂ ਦਾ ਸਭ ਤੋਂ ਵੱਡਾ ਉਦੇਸ਼ ਪਾਠਕਾਂ ਨੂੰ ਬੈਚ ਫੁੱਲ ਪ੍ਰਣਾਲੀ ਬਾਰੇ ਜਾਣਕਾਰੀ ਦੇਣਾ ਹੈ। ਉਹ ਸਮਝਦਾ ਹੈ ਕਿ ਇਸ ਲਾਭਦਾਇਕ ਤੇ ਸੌਖੇ ਇਲਾਜ ਸਿਸਟਮ ਦਾ ਬਹੁਤਿਆਂ ਨੂੰ ਪਤਾ ਨਹੀਂ ਹੈ। ਇਨ੍ਹਾਂ ਦਾ ਦੂਜਾ ਉਦੇਸ਼ ਡਾ. ਬੈਚ ਦੀਆਂ ਦੱਸੀਆਂ ਅੱਠਤੀ ਫੁੱਲ ਦਵਾਈਆਂ (ਅਤੇ ਇਕ ਸੰਯੁਕਤ ਫੁੱਲ ਦਵਾਈ) ਦਾ ਵੇਰਵੇ ਸਹਿਤ ਵਰਣਨ ਕਰਨਾ ਤਾਂ ਜੋ ਪਾਠਕਾਂ ਨੂੰ ਇਨ੍ਹਾਂ ਦਵਾਈਆਂ ਦੇ ਪ੍ਰਭਾਵ ਖੇਤਰ ਦਾ ਗਿਆਨ ਹੋ ਜਾਵੇ। ਤੀਜਾ ਉਦੇਸ਼ ਪਾਠਕਾਂ ਨੂੰ ਵੱਖ ਵੱਖ ਕੇਸਾਂ ਦੀ ਜਾਣਕਾਰੀ ਰਾਹੀਂ ਇਨ੍ਹਾਂ ਦਵਾਈਆਂ ਦੇ ਉਪਯੋਗਿਤਾ ਨੂੰ ਸਮਝਾਉਣਾ ਹੈ ਤਾਂ ਜੋ ਉਹ ਬੇਝਿਜਕ ਹੋ ਕੇ ਇਨ੍ਹਾਂ ਤੋਂ ਲਾਭ ਲੈ ਸਕਣ।
ਚੌਥਾ ਉਦੇਸ਼ ਪਾਠਕਾਂ ਨੂੰ ਇਨ੍ਹਾਂ ਦੀ ਵਰਤੋਂ ਲਈ ਪ੍ਰੇਰਿਤ ਕਰਨਾ ਹੈ। ਇਸ ਪ੍ਰੇਰਣਾ ਪਿੱਛੇ ਉਸ ਦਾ ਕੋਈ ਨਿਜੀ ਹਿਤ ਨਹੀਂ ਹੈ। ਇਹ ਭਾਵਨਾ ਸਿਰਫ ਇਸ ਤਰਕ ਤੋਂ ਪ੍ਰੇਰਿਤ ਹੈ ਕਿ ਜੇ ਕੋਈ ਸਹਿਜ ਤੇ ਲਾਭਦਾਇਕ ਪ੍ਰਣਾਲੀ ਹੋਂਦ ਵਿਚ ਆਈ ਹੋਈ ਹੈ, ਜਿਸ ਨੂੰ ਵਰਤ ਕੇ ਆਮ ਆਦਮੀ ਆਪਣੇ ਸਮੇਂ, ਸਿਹਤ ਤੇ ਆਚਰਣ ਦੀ ਚੰਗੀ ਸੰਭਾਲ ਕਰ ਸਕਦਾ ਹੈ ਅਤੇ ਆਪਣੇ ਇਲਾਜ ਦੇ ਖਰਚਿਆਂ ਨੂੰ ਘਟਾ ਸਕਦਾ ਹੈ, ਤਾਂ ਉਹ ਜਾਣਕਾਰੀ ਉਸ ਨੂੰ ਵਰਤਣੀ ਚਾਹੀਦੀ ਹੈ। ਕਿਸੇ ਨਾ ਕਿਸੇ ਦਿਨ ਇਹ ਜਾਣਕਾਰੀ ਲੋਕਾਂ ਤੀਕ ਪਹੁੰਚ ਤਾਂ ਜਾਣੀ ਹੈ ਹੀ, ਕਿਉਂਕਿ ਕੋਈ ਗਿਆਨ ਡੱਬੀ ਵਿਚ ਬੰਦ ਕਰ ਕੇ ਨਹੀਂ ਰੱਖਿਆ ਜਾ ਸਕਦਾ; ਫਿਰ ਉਸ ਦਿਨ ਦੀ ਉਡੀਕ ਵਿਚ ਵਾਧੂ ਤਕਲੀਫ ਕਿਉਂ ਉਠਾਈ ਜਾਵੇ! ਰਿਹਾ ਪੰਜਵਾਂ ਉਦੇਸ਼ ਮਨੋਰੰਜਨ, ਪਾਠਕ ਦਾ ਸਿੱਧਾ ਮਨੋਰੰਜਨ ਕਰਨਾ, ਜਾਂ ਮਨੋਰੰਜਨ ਲਈ ਸਾਹਿਤਕ ਘੜਤਾਂ ਬੁਣਨਾ ਇਸ ਲੇਖ ਲੜੀ ਦਾ ਉਦੇਸ਼ ਨਹੀਂ ਹੈ। ਹਾਂ, ਨਵੇਂ ਵਿਸ਼ਾ-ਵਸਤੂ ਦੇ ਗਿਆਨ ਵਿਚ, ਸ਼ੈਲੀ ਦੀ ਨਵੀਨਤਾ ਵਿਚ, ਤੇ ਬਹੁ-ਪ੍ਰਕਾਰ ਦੇ ਕੇਸ ਵਿਸ਼ਲੇਸ਼ਣਾਂ ਵਿਚ ਜੋ ਰੌਚਿਕਤਾ ਆਮ ਹੀ ਸਮਾਈ ਹੋ ਸਕਦੀ ਹੈ, ਉਹ ਇਸ ਵਿਚ ਵੀ ਹੈ। ਇਉਂ ਕਹੋ ਕਿ ਹੋਰ ਵਾਰਤਕ ਵੰਨਗੀਆਂ ਤੋਂ ਇਹ ਲੇਖ ਕਿਸੇ ਤਰ੍ਹਾਂ ਵੀ ਘੱਟ ਰੌਚਿਕ ਨਹੀਂ ਹਨ।
ਪਰ ਇਸ ਵਾਰਤਕੀ ਰੌਚਿਕਤਾ ਦਾ ਲਾਭ ਤਾਂ ਹੀ ਹੈ, ਜੇ ਇਨ੍ਹਾਂ ਦੇ ਪੜ੍ਹਨ ਨਾਲ ਪਾਠਕਾਂ ਦਾ ਜੀਵਨ ਸੁਖਾਲਾ ਹੋਵੇ। ਜੇ ਢਾਹੂ ਸੋਚ, ਤਰੁਟੀਆਂ ਭਰੇ ਵਿਹਾਰ ਤੇ ਖਸਤਾ ਸੰਸਕਾਰਾਂ ਨਾਲ ਹੀ ਜੀਵਨ ਘਸੀਟਦੇ ਫਿਰਨਾ ਹੈ ਤਾਂ ਇਸ ਦਾ ਕੀ ਲਾਭ? ਮਿਸਾਲ ਵਜੋਂ ਉਨ੍ਹਾਂ ਵਿਅਕਤੀਆਂ ਨੂੰ ਹੀ ਲੈ ਲਉ, ਜਿਨ੍ਹਾਂ ਦੇ ਮਨ ਵਿਚ ਕੋਈ ਸਬਰ ਤੇ ਸ਼ਾਂਤੀ ਨਹੀਂ ਤੇ ਜੋ ਸਾਰਾ ਦਿਨ ਭੱਜੇ ਫਿਰਦੇ ਹਨ। ਖਾਂਦੇ ਵੀ ਤੇਜ ਹਨ, ਚਲਦੇ ਵੀ ਤੇਜ ਹਨ ਤੇ ਕੰਮ ਵੀ ਕਾਹਲ ਨਾਲ ਕਰਦੇ ਹਨ। ਜੇ ਉਹ ਆਪ ਸਭ ਕੁਝ ਤੇਜ ਕਰਦੇ ਹੋਣ ਤਾਂ ਵੀ ਕੋਈ ਮਾੜੀ ਗੱਲ ਨਹੀਂ, ਪਰ ਉਹ ਤਾਂ ਦੂਜਿਆਂ ਤੋਂ ਵੀ ਤੇਜੀ ਦੀ ਆਸ ਰੱਖਦੇ ਹਨ। ਉਹ ਦੂਜਿਆਂ ਨੂੰ ਹਮੇਸ਼ਾ ਢਿੱਲ੍ਹੇ ਤੇ ਬੇਕਾਰ ਸਮਝਦੇ ਹਨ, ਇਸ ਲਈ ਸਹਿਜ ਚਾਲ ਵਾਲਿਆਂ ਨਾਲ ਕੰਮ ਕਰਨ ਨੂੰ ਉਹ ਆਪਣਾ ਅਪਮਾਨ ਸਮਝਦੇ ਹਨ। ਉਹ ਅੰਦਰੋਂ ਕੁੜ੍ਹਦੇ ਹਨ ਤੇ ਉਨ੍ਹਾਂ ਨੂੰ ਬੁਰਾ-ਭਲਾ ਬੋਲਦੇ ਹਨ। ਉਨ੍ਹਾਂ ਦੇ ਵਿਹਾਰ ਰਾਹੀਂ ਸਹਿਜ ਸੰਤੋਖੀਆਂ ਨੂੰ ਠੇਸ ਪਹੁੰਚਦੀ ਹੈ। ਦੋਹੀਂ ਪਾਸੀਂ ਤਣਾਓ ਪੈਦਾ ਹੁੰਦਾ ਹੈ ਤੇ ਮਾਨਸਿਕ ਬਿਮਾਰੀਆਂ ਉਪਜਦੀਆਂ ਹਨ। ਸਿੱਟਾ ਇਹ ਕਿ ਜਾਂ ਉਹ ਦੂਜਿਆਂ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਜਾਂਦੇ ਹਨ ਤੇ ਜਾਂ ਦੂਜੇ ਉਨ੍ਹਾਂ ਨੂੰ ਛੱਡ ਕੇ ਪਾਸੇ ਹੋ ਜਾਂਦੇ ਹਨ। ਅੰਤ ਜਿਸ ਕਾਹਲ ਲਈ ਉਹ ਮਾਰਾ ਮਾਰੀ ਕਰਦੇ ਸਨ, ਉਸ ਦਾ ਭੋਗ ਪੈ ਜਾਂਦਾ ਹੈ। ਇਸ ਨੂੰ ‘ਕਾਹਲੀ ਅੱਗੇ ਟੋਏ’ ਕਹਿੰਦੇ ਹਨ ਤੇ ਅੰਗਰੇਜ਼ੀ ਵਿਚ ‘ਜ਼ੀਰੋ ਸਮ ਗੇਮ’ (ਢੲਰੋ ੰੁਮ ਘਅਮੲ) ਸੱਦਦੇ ਹਨ। ਅਣਗਿਣਤ ਨਾਵਲ, ਹਜ਼ਾਰਾਂ ਨਿੱਕੀਆਂ ਕਹਾਣੀਆਂ, ਸੈਂਕੜੇ ਦਿਲ ਟੁੰਬਵੇਂ ਲੇਖ ਤੇ ਦਰਜਨਾਂ ਜੀਵਨੀ ਸੰਗ੍ਰਹਿ ਪੜ੍ਹ ਕੇ ਵੀ ਇਹ ਕਾਹਲ ਮਨ ਵਿਚੋਂ ਨਹੀਂ ਜਾਂਦੀ। ਹਜ਼ਾਰਾਂ ਭਗਤੀਆਂ ਤੇ ਲੱਖਾਂ ਪੂਜਾ-ਪਾਠ ਇਸ ਦੇ ਨੇੜਿਓਂ ਨਹੀਂ ਲੰਘਦੇ। ਕੁਲ ਦੁਨੀਆਂ ਦੇ ਡਾਕਟਰਾਂ, ਹਕੀਮਾਂ ਤੇ ਸਿਆਣਿਆਂ ਦੀ ਫੌਜ ਕੋਲ ਵੀ ਇਸ ਦਿਮਾਗੀ ਕੋਝ ਦਾ ਕੋਈ ਸਿੱਧਾ ਇਲਾਜ ਨਹੀਂ। ਬਹੁਤੇ ਤਾਂ ਇਸ ਨੂੰ ਕੋਈ ਬਿਮਾਰੀ ਹੀ ਨਹੀਂ ਮੰਨਦੇ, ਬਸ ਬੰਦੇ ਦੀ ਮਾੜੀ ਆਦਤ ਹੀ ਦੱਸਦੇ ਹਨ। ਸਿਰਫ ਬੈਚ ਫੁੱਲ ਦਵਾਈ ਇੰਪੇਸ਼ੈਂਜ਼ (ੀਮਪਅਟਇਨਸ) ਹੀ ਇਸ ਦਸ਼ਾ ਨੂੰ ਧਨਾਤਮਿਕ ਰੂਪ ਦੇ ਕੇ ਪ੍ਰਭਾਵਿਤ ਵਿਆਕਤੀਆ ਨੂੰ ਸਮਾਜਕ ਹੀਰੇ ਬਣਾ ਸਕਦੀ ਹੈ। ਫਿਰ ਇਸ ਦਾ ਪ੍ਰਚਾਰ ਕਿਉਂ ਨਾ ਹੋਵੇ?
ਡਾ. ਬੈਚ ਦੇ ਸ਼ਬਦਾਂ ਵਿਚ ਇੰਪੇਸ਼ੈਂਜ਼ ਫੁੱਲ ਦਵਾ ਉਨ੍ਹਾਂ ਲਈ ਹੈ, “ਜੋ ਵਿਚਾਰ ਤੇ ਅਮਲ ਵਿਚ ਕਾਹਲੇ ਹੁੰਦੇ ਹਨ ਅਤੇ ਜੋ ਹਰ ਕੰਮ ਨੂੰ ਬਿਨਾਂ ਕਿਸੇ ਝਿਜਕ ਜਾਂ ਦੇਰੀ ਨਾਲ ਨਬੇੜਨਾ ਚਾਹੁੰਦੇ ਹਨ। ਜਦੋਂ ਬੀਮਾਰ ਪੈ ਜਾਣ ਤਾਂ ਉਹ ਫੱਟਾ-ਫੱਟ ਠੀਕ ਹੋਣਾ ਚਾਹੁੰਦੇ ਹਨ। ਅਜਿਹੇ ਲੋਕ ਆਮ ਤੌਰ `ਤੇ ਇਕੱਲੇ ਹੀ ਕੰਮ ਕਰਨਾ ਤੇ ਸੋਚਣਾ ਪਸੰਦ ਕਰਦੇ ਹਨ ਤਾਂ ਜੋ ਉਹ ਆਪਣੀ ਰਫਤਾਰ ਅਨੁਸਾਰ ਚਲ ਸਕਣ।” ਉਸ ਅਨੁਸਾਰ ਇੰਪੇਸ਼ੈਂਜ਼ ਦੇ ਮਰੀਜ਼ ਮਾਨਸਿਕ ਤੌਰ `ਤੇ ਇਕ ਥਾਂ ਟਿਕੇ ਰਹਿਣਾ ਪਸੰਦ ਨਹੀਂ ਕਰਦੇ। ਉਹ ਆਪਣੀ ਅਵਸਥਾ ਨੂੰ ਕਾਹਲੀ ਨਾਲ ਬਦਲਣਾ ਚਾਹੁੰਦੇ ਹਨ। ਚੁਸਤੀ ਤੇ ਫੁਰਤੀ ਹੋਰ ਗੱਲਾਂ ਹਨ, ਪਰ ਕਾਹਲੀ ਕੁਝ ਹੋਰ ਹੈ। ਫੁਰਤੀਲੇ ਵਿਅਕਤੀਆਂ ਦਾ ਅੰਦਰਲਾ ਤੇ ਬਾਹਰਲਾ ਸਮਾਂ ਇਕਸਾਰ ਚਲਦਾ ਹੈ ਤੇ ਉਨ੍ਹਾਂ ਦੀ ਕਾਰਜਸ਼ੀਲਤਾ ਇਸੇ ਸਮੇਂ ਅਨੁਸਾਰ ਮਾਪੀ ਜਾਂਦੀ ਹੈ, ਪਰ ਕਾਹਲੇ ਵਿਅਕਤੀਆਂ ਦੇ ਅੰਦਰੂਨੀ ਕਾਲ ਦੀ ਗਰਾਰੀ ਬਾਹਰਲੇ ਸਮੇਂ ਤੋਂ ਤੇਜ਼ ਘੁੰਮਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਸਮਾਂ ਛੇਤੀ ਬੀਤਦਾ ਨਜ਼ਰ ਆਉਂਦਾ ਹੈ ਤੇ ਦੂਜਿਆਂ ਦੀ ਰਫਤਾਰ ਧੀਮੀ ਜਾਪਦੀ ਹੈ। ਇਸੇ ਲਈ ਉਹ ਆਪ ਤਾਂ ਕਾਹਲ ਕਰਦੇ ਹੀ ਹਨ, ਦੂਜਿਆਂ ਨੂੰ ਵੀ ਆਪਣੇ ਅਨੁਸਾਰ ਆਂਕਦੇ ਹਨ। ਲਗਦਾ ਇਹ ਇਕ ਭਰਮ-ਭੁਲੇਖਾ ਹੈ, ਪਰ ਹੈ ਸੱਚ। ਮੈਡੀਕਲ ਵਿਗਿਆਨ ਵਿਚ ਇਸ ਨੂੰ (ਗਿਆਨ ਇੰਦਰੀਆਂ ਦੀ) ਭ੍ਰਾਂਤੀ (ਧੲਲੁਸੋਿਨ) ਕਿਹਾ ਜਾਂਦਾ ਹੈ।
ਪੁਰਾਤਨ ਪੰਜਾਬੀ ਕਹਾਵਤ ਹੈ ਕਿ ਬੇਸਬਰਿਆਂ ਦੇ ਘਰ ਦਹੀਂ ਨਹੀਂ ਜੰਮਦਾ। ਕਾਰਨ ਇਹ ਹੈ ਕਿ ਦਹੀਂ ਜੰਮਣ ਦੀ ਪ੍ਰਕਿਰਿਆ ਕੁਦਰਤੀ ਸਮੇਂ ਅਨੁਸਾਰ ਹੁੰਦੀ ਹੈ, ਜਦੋਂ ਕਿ ਕਾਹਲੇ ਵਿਅਕਤੀ ਦੀ ‘ਅੰਦਰੂਨੀ ਘੜੀ’ (ੰੲਨਸੋਰੇ ਛਲੋਚਕ) ਛੇਤੀ ਚਲਦੀ ਹੈ, ਭਾਵ ਉਸ ਦੀ ਸਮੇਂ ਨੂੰ ਅਨੁਭਵ ਕਰਨ ਦੀ ਗਤੀ ਤੇਜ਼ ਹੁੰਦੀ ਹੈ। ਹੋਮਿਓਪੈਥੀ ਵਿਚ ‘ਸਮਾਂ ਤੇਜੀ ਨਾਲ ਗੁਜ਼ਰਦਾ ਹੈ’ ਤੇ ‘ਸਮਾਂ ਹੌਲੀ ਗੁਜ਼ਰਦਾ ਹੈ’ ਦੀਆਂ ਦੋ ਪ੍ਰਸਿੱਧ ਅਲਾਮਤਾਂ ਡਾ. ਹੈਨੀਮੈਨ ਦੇ ਸਮੇਂ ਤੋਂ ਹੀ ਪਤਾ ਹਨ ਤੇ ਇਨ੍ਹਾਂ ਦੀਆਂ ਨਿਸ਼ਚਿਤ ਦਵਾਈਆਂ ਵੀ ਮਾਲੂਮ ਹਨ। ਸਮੇਂ ਦੀ ਸਮਝ ਵਿਗਾੜਨ ਵਾਲੇ ਅਜਿਹੇ ਮਾਨਸਿਕ ਦੋਸ਼ ਆਮ ਤੌਰ `ਤੇ ਨਸ਼ਾ ਸੇਵਨ ਕਰਨ ਨਾਲ ਵੀ ਪੈਦਾ ਹੋ ਜਾਂਦੇ ਹਨ। ਬੈਚ ਫੁੱਲ ਚਿਕਿਤਸਾ ਵਿਚ ਇਨ੍ਹਾਂ ਦੋਸ਼ਾਂ ਦੀ ਦਵਾਈ ਇੰਪੇਸ਼ੈਂਜ਼ ਹੈ। ਇੰਪੇਸ਼ੈਂਜ਼ ਦੇਣ ਨਾਲ ਉਨ੍ਹਾਂ ਦੀ ਅੰਦਰੂਨੀ ਘੜੀ ਕੁਦਰਤੀ ਸਮੇਂ ਨਾਲ ਇਕਮੇਲ (ੰੇਨਚਹਰੋਨਡਿੲ) ਹੋ ਜਾਂਦੀ ਹੈ ਤੇ ਉਨ੍ਹਾਂ ਦੇ ਦਿਮਾਗ ਦੀ ਰਫਤਾਰ ਸਹੀ ਥਾਂ `ਤੇ ਟਿਕ ਜਾਂਦੀ ਹੈ।
ਇੰਪੇਸ਼ੈਂਜ਼ ਦੇ ਮਰੀਜ਼ ਹਰ ਗੱਲ ਵਿਚ ਤੇਜੀ ਦਿਖਾਉਂਦੇ ਹਨ। ਕਿਤੇ ਪਹੁੰਚਣਾ ਹੋਵੇ ਤਾਂ ਪਹਿਲਾ ਹੀ ਤਿਆਰ ਹੋ ਕੇ ਚਲ ਪੈਂਦੇ ਹਨ। ਸਵੇਰੇ ਕਿਤੇ ਜਾਣਾ ਹੋਵੇ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ। ਕਈ ਤਾਂ ਅਲਾਰਮ ਵੀ ਘੰਟਾ ਪਹਿਲਾਂ ਦਾ ਲਾ ਦਿੰਦੇ ਹਨ ਕਿ ਲੇਟ ਨਾ ਹੋ ਜਾਣ। ਕਈਆਂ ਨੂੰ ਕਾਹਲ ਦੇ ਰੌਂ ਵਿਚ ਦਸਤ ਲੱਗ ਜਾਂਦੇ ਹਨ। ਜੇ ਕਿਸੇ ਦੂਜੇ ਨੇ ਉਨ੍ਹਾਂ ਨਾਲ ਜਾਣਾ ਹੋਵੇ ਤਾਂ ਉਹ ਉਸ ਨੂੰ ਵੀ ਛੇਤੀ ਕਰਨ ਲਈ ਫੋਨ ਖੜਕਾਉਂਦੇ ਹਨ। ਉਨ੍ਹਾਂ ਦੀ ਪਤਨੀ ਦੀ ਤਾਂ ਸ਼ਾਮਤ ਆਈ ਰਹਿੰਦੀ ਹੈ। ਉਹ ਆਪਣਾ ਕੰਮ ਨਿਬੇੜ ਕੇ ਜਾਣਾ ਚਾਹੁੰਦੀ ਹੈ, ਪਰ ਉਸ ਨੂੰ ਜਲਦੀ ਬਾਹਰ ਆਉਣ ਲਈ ਝਿੜਕਾਂ ਪੈਂਦੀਆਂ ਹਨ। ਕਈ ਵਾਰ ਤਾਂ ਪਤੀ ਸਮਾਂ ਤੈਅ ਕਰ ਦਿੰਦਾ ਹੈ ਕਿ ਜੇ ਇੰਨੇ ਮਿੰਟ ਵਿਚ ਬਾਹਰ ਨਾ ਆਈ ਤਾਂ ਉਸ ਨੂੰ ਛੱਡ ਜਾਵੇਗਾ। ਜੇ ਪਤਨੀ ਵੀ ਕਾਹਲ ਕਰਨ ਵਾਲੀ ਹੋਵੇ ਤਾਂ ਉਹ ਵੀ ਆਪਣਾ ਬੈਗ ਚੁੱਕ ਕੇ ਪਹਿਲਾਂ ਹੀ ਬਾਹਰ ਖੜ੍ਹੀ ਹੋ ਜਾਂਦੀ ਹੈ, ਜਦੋਂ ਕਿ ਪਤੀ ਹਾਲੇ ਜੁੱਤੀਆਂ ਪਾਲਸ਼ ਕਰ ਰਿਹਾ ਹੁੰਦਾ ਹੈ। ਉਹ ਵਿਆਹ ਸ਼ਾਦੀ ਜਾਂ ਕਵੀ ਦਰਬਾਰ ਜਿਹੇ ਕਿਸੇ ਫੰਕਸ਼ਨ ਵਿਚ ਜਾ ਰਹੇ ਹੋਣ ਤਾਂ ਉੱਥੇ ਸਭ ਤੋਂ ਪਹਿਲਾਂ ਪਹੁੰਚਦੇ ਹਨ ਤੇ ਸਭ ਤੋਂ ਪਹਿਲਾਂ ਹੀ ਵਾਪਸ ਭੱਜ ਲੈਂਦੇ ਹਨ। ਬੈਚ ਫੁੱਲ ਦਵਾਈ ਇੰਪੇਸ਼ੈਜ਼ ਇਨ੍ਹਾਂ ਕਾਹਲੇ ਰੋਗੀਆਂ ਦੇ ਮਨ ਵਿਚ ਟਿਕਾਅ ਪੈਦਾ ਕਰਦੀ ਹੈ।
ਛੋਟੇ ਬੱਚਿਆਂ ਤੇ ਪੜ੍ਹਾਈ ਲਿਖਾਈ ਕਰ ਰਹੇ ਵਿਦਿਆਰਥੀਆਂ ਦੀ ਨਰੋਈ ਮਾਨਸਿਕ ਸਿਹਤ ਲਈ ਬੈਚ ਫੁੱਲ ਪ੍ਰਣਾਲੀ ਵਿਚ ਕਈ ਦਵਾਈਆਂ ਹਨ। ਇਨ੍ਹਾਂ ਦਵਾਈਆਂ ਦੀ ਵਰਤੋਂ ਨਾਲ ਬੱਚਿਆਂ ਦਾ ਗਿਆਨ ਤੇ ਕਾਬਲੀਅਤ ਸੌਖਿਆਂ ਵਧ ਜਾਂਦੇ ਹਨ। ਡਾ. ਵੀ. ਕ੍ਰਿਸ਼ਨਾਮੂਰਤੀ ਤਾਂ ਇਥੋਂ ਤੀਕ ਲਿਖਦੇ ਹਨ ਕਿ ਇਨ੍ਹਾਂ ਦੇ ਸੇਵਨ ਨਾਲ ਕਮਜ਼ੋਰ ਬੱਚੇ ਵੀ ਅਵੱਲ ਦਰਜਾ ਪ੍ਰਾਪਤ ਕਰ ਲੈਂਦੇ ਹਨ। ਉਹ ਠੀਕ ਕਹਿੰਦੇ ਹਨ। ਜੇ ਇਹ ਦਵਾਈਆਂ ਬੱਚੇ ਦੇ ਮਾਨਸਿਕ ਰੁਝਾਨਾਂ ਦਾ ਸਹੀ ਅੰਦਾਜ਼ਾ ਲਾ ਕੇ ਦਿੱਤੀਆਂ ਜਾਣ ਤਾਂ ਕਰਾਮਾਤ ਕਰ ਦਿੰਦੀਆਂ ਹਨ। ਇੰਪੇਸ਼ੈਂਜ਼ ਉਨ੍ਹਾਂ ਬੱਚਿਆਂ ਲਈ ਕਮਾਲ ਹੈ, ਜੋ ਤੇਜ ਬੋਲਦੇ ਹਨ ਤੇ ਬੋਲਦੇ ਬੋਲਦੇ ਕੁਝ ਸ਼ਬਦ ਖਾ ਜਾਂਦੇ ਹਨ। ਜੋ ਪੜ੍ਹਦੇ-ਪੜ੍ਹਦੇ ਲਾਈਨਾਂ, ਪੈਹਰੇ ਜਾਂ ਸਫੇ ਉਲੰਘ ਜਾਂਦੇ ਹਨ, ਉਹ ਬੱਚੇ ਕਾਹਲ ਵਿਚ ਵਿਆਕਰਣਿਕ ਰੂਲ ਤੇ ਵਿਰਾਮ ਚਿੰਨ੍ਹ ਲਾਉਣਾ ਵੀ ਭੁੱਲ ਜਾਂਦੇ ਹਨ। ਇਨ੍ਹਾਂ ਦਾ ਹੈਂਡਰਾਈਟਿੰਗ ਭੱਦਾ ਤੇ ਧੂਹ-ਖਿੱਚਵਾਂ ਹੁੰਦਾ ਹੈ। ਅੰਗਰੇਜ਼ੀ ਵਿਚ ਇਨ੍ਹਾਂ ਦੀ ਲਿਖਤ ਦਾ ਆਖਰੀ ਅੱਖਰ ਬੇਢਬਾ, ਅਧੂਰਾ ਜਾਂ ਸੰਕੇਤਿਕ ਜਿਹਾ ਹੋ ਕੇ ਇਕ ਲਕੀਰ ਵਾਂਗ ਘਸੀਟਿਆ ਹੁੰਦਾ ਹੈ। ਇਹ ਆਪਣੀ ਲਿਖਤ ਵਿਚ ਕੱਟ ਵੱਢ ਬਹੁਤ ਕਰਦੇ ਹਨ। ਇਨ੍ਹਾਂ ਦੀ ਜ਼ਬਾਨ ਤੇ ਹੱਥ-ਦੋਵੇਂ ਲੜਖੜਾਏ ਰਹਿੰਦੇ ਹਨ। ਗਣਿਤ ਵਿਚ ਇਹ ਕੈਲਕੂਲੇਸ਼ਨਾਂ ਦੀ ਥਾਂ ਅੰਦਾਜ਼ਿਆਂ ਨਾਲ ਕੰਮ ਚਲਾਉਂਦੇ ਹਨ। ਇਨ੍ਹਾਂ ਦੇ ਜਵਾਬ ਤਰਕ `ਤੇ ਨਹੀਂ, ਸਗੋਂ ਤੁੱਕਿਆਂ `ਤੇ ਨਿਰਭਰ ਕਰਦੇ ਹਨ। ਪ੍ਰੀਖਿਆ ਵਿਚ ਇਹ ਕਾਹਲੀ ਨਾਲ ਪਰਚਾ ਕਰ ਕੇ ਸਭ ਤੋਂ ਪਹਿਲਾਂ ਬਾਹਰ ਆ ਜਾਂਦੇ ਹਨ। ਇੰਪੇਸ਼ੈਂਜ਼ ਦੇਣ ਨਾਲ ਇਹੀ ਬੱਚੇ ਆਪਣੇ ਪੜ੍ਹਾਈ ਲਿਖਾਈ ਦੇ ਕਾਰਜਾਂ ਵਿਚ ਲੋੜੀਂਦਾ ਧਿਆਨ ਦੇਣ ਲੱਗਣਗੇ। ਇਨ੍ਹਾਂ ਦੀ ਲਿਖਤ ਨਿੱਖਰ ਜਾਵੇਗੀ ਤੇ ਇਹ ਪੂਰੇ ਪਰਚੇ ਕਰ ਕੇ ਉੱਚੇ ਅੰਕ ਪ੍ਰਾਪਤ ਕਰਨ ਲੱਗਣਗੇ।
ਇੰਪੇਸ਼ੈਂਜ਼ ਦਾ ਮਰੀਜ਼ ਦਿਮਾਗੀ ਤੌਰ `ਤੇ ਸਿਆਣਾ ਹੁੰਦਾ ਹੈ ਤੇ ਹਰ ਚੀਜ਼ ਦੀ ਸਮਝ ਰੱਖਦਾ ਹੈ, ਪਰ ਉਹ ਹਰ ਕੰਮ ਨੂੰ ਕਾਹਲੀ ਨਾਲ ਕਰਦਾ ਹੈ ਤੇ ਦੂਜਿਆਂ ਤੋਂ ਵੀ ਕਾਹਲ-ਕਦਮੀ ਦੀ ਮੰਗ ਕਰਦਾ ਹੈ। ਜੇ ਦੂਜੇ ਉਸ ਤੋਂ ਹੌਲੀ ਚੱਲਣ ਤਾਂ ਉਹ ਉਨ੍ਹਾਂ ਨਾਲ ਗੁੱਸੇ ਹੁੰਦਾ ਹੈ, ਗਾਲ੍ਹਾਂ ਕੱਢਦਾ ਹੈ ਤੇ ਥੱਪੜ ਵੀ ਮਾਰ ਸਕਦਾ ਹੈ। ਅਜਿਹਾ ਵਿਹਾਰ ਉਹ ਦੂਜੇ ਵਿਅਕਤੀਆਂ ਨਾਲ ਹੀ ਨਹੀਂ ਕਰਦਾ, ਸਗੋਂ ਹੌਲੀ ਚੱਲਣ ਵਾਲੇ ਪਸੂਆਂ ਜਾਂ ਕਲ-ਪੁਰਜਿਆਂ ਨਾਲ ਵੀ ਕਰਦਾ ਹੈ। ਉਹ ਪਸੂਆਂ `ਤੇ ਚਾਬਕ ਵਰ੍ਹਾਉਂਦੇ ਹਨ ਤੇ ਹੌਲੀ ਚੱਲਣ ਵਾਲੀਆਂ ਮਸ਼ੀਨਾਂ ਨਾਲ ਸਿਰ ਭੰਨਦੇ ਹਨ। ਕਈ ਵਾਰ ਜਦੋਂ ਉਨ੍ਹਾਂ ਦਾ ਕੰਪਿਊਟਰ ਸਟਾਰਟ ਹੋਣ ਵਿਚ ਦੇਰ ਲਾਉਂਦਾ ਹੈ ਤਾਂ ਉਹ ਸਹਿਨ ਨਾ ਕਰਦਿਆਂ ਬੇਚੈਨੀ ਵਿਚ ਹੱਥ ਮਲਦੇ ਹਨ ਜਾਂ ਮੇਜ ਥਪਥਪਾਉਂਦੇ ਹੋਏ ਉਸ ਵਲ ਘੂਰਦੇ ਰਹਿੰਦੇ ਹਨ। ਨਵਾਂ ਪ੍ਰੋਗਰਾਮ ਚੜ੍ਹਾਉਣ ਵੇਲੇ ਜਾਂ ਉਤਾਰਨ ਵੇਲੇ ਵੀ ਉਪਰਾਮ ਹੋਏ ਹੁੰਦੇ ਹਨ। ਕਈ ਵਾਰ ਤਾਂ ਉਹ ਆਪਣੇ ਕੰਪਿਊਟਰਾਂ ਨੂੰ ਵਿਚੇ ਬੰਦ ਕਰ ਕੇ ਉੱਠ ਜਾਂਦੇ ਹਨ। ਅਜਿਹੇ ਕਾਹਲਿਆਂ ਲਈ ਇੰਪੇਸ਼ੈਂਜ਼ ਅਤਿ-ਢੁਕਵੀਂ ਦਵਾਈ ਹੈ, ਜੋ ਉਨ੍ਹਾਂ ਦੇ ਮਨ ਦੀ ਕਾਹਲ ਤੇ ਮਾਨਸਿਕ ਤਣਾਓ ਨੂੰ ਸ਼ਾਂਤ ਕਰ ਕੇ ਬਲੱਡ ਪ੍ਰੈਸ਼ਰ, ਸਟਰੋਕ ਤੇ ਦਿਲ ਦੇ ਦੌਰਿਆਂ ਦੇ ਮੌਕੇ ਘਟਾ ਦੇਵੇਗੀ।
ਇੰਪੇਸ਼ੈਂਜ਼ ਦੇ ਮਰੀਜ਼ਾਂ ਦੀ ਇਕ ਅਚੂਕ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਦੂਜਿਆਂ ਦੇ ਕੰਮਾਂ ਵਿਚ ਅੱਗੇ ਹੋ ਕੇ ਦਖਲ ਦਿੰਦੇ ਹਨ। ਉਨ੍ਹਾਂ ਤੋਂ ਕੰਮ ਖੋਹ ਕੇ ਆਪ ਕਰਨ ਲਗਦੇ ਹਨ। ਸੱਸ ਨੂੰਹ ਨੂੰ ਕਹਿੰਦੀ ਹੈ, “ਰਕਾਨੇ ਪਿੱਛੇ ਹਟ, ਲਿਆ ਫੁਲਕੇ ਮੈਂ ਲਾਹੁਨੀ ਆਂ। ਤੂੰ ਤਾਂ ਜਿਲਿਆਂ ਵਾਂਗ ਤਿੰਨ ਘੰਟੇ ਤਵਾ ਖੜਕਾਈ ਜਾਵੇਂਗੀ।” ਸੂਈ ਵਿਚ ਧਾਗਾ ਪਾਉਣ ਦੀ ਕੋਸਿ਼ਸ਼ ਕਰਦੀ ਬਿਰਧ ਮਾਂ ਦੇ ਹੱਥਾਂ ਵਿਚੋਂ ਸੂਈ-ਧਾਗਾ ਖੋਹ ਕੇ ਧੀ ਆਪ ਪਾਉਣਾ ਸ਼ੁਰੂ ਕਰ ਦਿੰਦੀ ਹੈ। ਟਰੈਕਟਰ ਦਾ ਪਹੀਆ ਖੋਲ੍ਹਦੇ ਛੋਟੇ ਭਰਾ ਨੂੰ ਇਕ ਪਾਸੇ ਕਰ ਕੇ ਵੱਡਾ ਭਰਾ ਆਪ ਚਾਬੀ ਘੁਮਾਉਣ ਲਗਦਾ ਹੈ। ਸ਼ਤਾਬੀ ਦੇ ਮਾਰੇ ਇਨ੍ਹਾਂ ਲੋਕਾਂ ਦੇ ਮਨ ਵਿਚ ਕਿਤੇ ਨਾ ਕਿਤੇ ਕਾਹਲ ਦਾ ਮਾਦਾ ਹੁੰਦਾ ਹੈ, ਜੋ ਦੂਜਿਆਂ ਦੇ ਕੀਤੇ ਕੰਮ ਨੂੰ ਬਹੁਤ ਹੌਲੀ ਦਰਸਾਉਂਦਾ ਹੈ। ਕਈ ਵਾਰ ਇਹ ਵੀ ਹੋ ਸਕਦਾ ਹੈ ਕਿ ਹੌਲੀ ਚੱਲਣ ਵਾਲਾ ਵਿਅਕਤੀ ਸੱਚੀਂ ਮੁੱਚੀਂ ਹੀ ਆਲਸੀ ਹੋਵੇ ਤੇ ਸਾਰੇ ਉਸ ਨੂੰ ਢਿੱਲਾ ਕਹਿੰਦੇ ਹੋਣ, ਪਰ ਜੇ ਕੋਈ ਸਹੀ ਰਫਤਾਰ ਨਾਲ ਚਲਦੇ ਨੂੰ ਵੀ ਹੌਲੀ ਸਮਝੇ ਤੇ ਉਸ ਤੋਂ ਕੰਮ ਖੋਹ ਕੇ ਆਪ ਕਰਨ ਲੱਗੇ ਤਾਂ ਇੰਪੇਸ਼ੈਂਜ਼ ਹੀ ਦੇਣੀ ਬਣਦੀ ਹੈ।
ਕਈ ਵਿਅਕਤੀ ਆਪਣੇ ਬੀਮਾਰ ਪੈਣ ਤੋਂ ਬਾਅਦ ਠੀਕ ਹੋਣ ਲਈ ਪਏ ਰਹਿਣ ਨੂੰ ਸਮੇਂ ਨੂੰ ਬਰਬਾਦੀ ਸਮਝਦੇ ਹਨ। ਉਹ ਆਪਣੀ ਜਾਨ ਵੱਲ ਨਹੀਂ, ਸਗੋਂ ਛੇਤੀ ਖੜ੍ਹੇ ਹੋਣ ਵਲ ਧਿਆਨ ਦਿੰਦੇ ਹਨ। ਉਹ ਦਵਾਈ ਲੈਣ ਤੋਂ ਪਹਿਲਾਂ ਹੀ ਪੁੱਛਣ ਲੱਗ ਜਾਂਦੇ ਹਨ ਕਿ ਕਿੰਨੇ ਦਿਨਾਂ ਵਿਚ ਠੀਕ ਹੋਣਗੇ। ਡਾਕਟਰ ਦਾ ਦੱਸਿਆ ਬੈੱਡ ਰੈਸਟ ਕਰਨਾ ਇਨ੍ਹਾਂ ਲਈ ਦੁੱਭਰ ਹੁੰਦਾ ਹੈ। ਕੋਈ ਲੱਤ-ਬਾਂਹ ਟੁੱਟ ਜਾਣ ਕਾਰਨ ਪਲਸਤਰ ਲੱਗਾ ਹੋਵੇ ਤਾਂ ਇਹ ਉਸ ਨੂੰ ਜਲਦੀ ਖੋਲ੍ਹਣ ਲਈ ਤਰਲੇ ਕਰਦੇ ਹਨ। ਸਾਧਾਰਨ ਸਰਦੀ ਬੁਖਾਰ ਆ ਜਾਵੇ ਤਾਂ ਵੀ ਪਲਾਂ ਵਿਚ ਛੁਟਕਾਰਾ ਪਾਉਣਾ ਚਾਹੁੰਦੇ ਹਨ। ਸਾਹ ਉੱਖੜਨ ਦੀ ਦਵਾਈ ਖਾਂਦੀ ਇੰਡੀਆ ਤੋਂ ਮੇਰੀ ਇਕ ਮਰੀਜ਼ ਹਰ ਰੋਜ਼ ਫੋਨ ਕਰ ਕੇ ਕਹਿੰਦੀ, “ਮੇਰਾ ਤਾਂ ਜੀ ਓਹੀ ਹਾਲ ਹੈ, ਕਦੋਂ ਕੁ ਠੀਕ ਹੋਊਂਗੀ?” ਫੁੱਲ ਦਵਾਈ ਇੰਪੇਸ਼ੈਂਜ਼ ਅਜਿਹੇ ਵਿਅਕਤੀਆਂ ਦੀ ਬੇਲੋੜੀ ਜਗਿਆਸਾ ਸ਼ਾਂਤ ਕਰਕੇ ਜਲਦੀ ਸਿਹਤਯਾਬੀ ਦਿੰਦੀ ਹੈ।
ਜੇ ਧਿਆਨ ਦੇਈਏ ਤਾਂ ਵਿਅਕਤੀ ਦੇ ਮਨ ਦੀ ਕਾਹਲ ਮਨ ਵਿਚ ਹੀ ਨਹੀਂ ਰਹਿੰਦੀ। ਇਹ ਕਈ ਤਰ੍ਹਾਂ ਦੀਆਂ ਸਰੀਰਕ ਪ੍ਰਕ੍ਰਿਆਵਾਂ ਰਾਹੀਂ ਨਿਕਲਦੀ ਹੈ। ਕਈ ਕਾਹਲੇ ਵਿਅਕਤੀ ਰਾਤ ਵੇਲੇ ਅਚਾਨਕ ਉੱਠ ਕੇ ਬੈਠ ਜਾਂਦੇ ਹਨ ਤੇ ਦਿਨੇ ਉਨੀਂਦਰੇਪਣ ਦੀ ਸਿ਼ਕਾਇਤ ਕਰਦੇ ਹਨ। ਕਈਆਂ ਨੂੰ ਅਚਾਨਕ ਇੰਨਾ ਤੇਜ ਪਿਸਾਬ ਆਉਂਦਾ ਹੈ ਕਿ ਜੇ ਉਹ ਭੱਜ ਕੇ ਬਾਥਰੂਮ ਨਾ ਜਾਣ ਤਾਂ ਕੰਟਰੋਲ ਨਹੀਂ ਕਰ ਸਕਦੇ। ਕਈ ਉਮਰ ਤੋਂ ਪਹਿਲਾਂ ਬੁੱਢੇ ਹੋਣ ਲਗਦੇ ਹਨ ਤੇ ਮੂੰਹ `ਤੇ ਝੁਰੜੀਆਂ ਪੈਣ ਲਗਦੀਆਂ ਹਨ। ਕਈਆਂ ਦੇ ਵਾਲ ਸਮੇਂ ਤੋਂ ਪਹਿਲਾ ਸਫੈਦ ਹੋਣ ਲਗਦੇ ਹਨ। ਕਈ ਬੱਚੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਜਵਾਨੀ ਦੇ ਚਿੰਨ੍ਹ ਉੱਭਰ ਆਉਂਦੇ ਹਨ। ਕਈ ਔਰਤਾਂ ਨੂੰ ਗਰਭਪਾਤ ਹੋ ਜਾਂਦਾ ਹੈ ਤੇ ਕਈ ਮਹੀਨਾ, ਦੋ ਮਹੀਨੇ ਪਹਿਲਾਂ ਹੀ ਬੱਚਿਆਂ ਨੂੰ ਜਨਮ ਦੇ ਦਿੰਦੀਆਂ ਹਨ। ਕਈ ਵਿਦਿਆਰਥੀ ਪ੍ਰੀਖਿਆ ਜਾਂ ਇੰਟਰਵਿਊ ਵਿਚ ਜਾਣ ਤੋਂ ਪਹਿਲਾਂ ਚਿੰਤਾ ਨਾਲ ਘੜੀ ਘੜੀ ਬਾਥਰੂਮ ਜਾਣ ਲਗਦੇ ਹਨ। ਕਈ ਵਿਆਹੇ ਕਾਹਲ ਕਾਰਨ ਨਿਪੁੰਸਕਤਾ ਦਾ ਸ਼ਿਕਾਰ ਹੋ ਜਾਂਦੇ ਹਨ। ਜਿਨ੍ਹਾਂ ਦਾ ਕੋਈ ਕੁਦਰਤੀ ਕਾਰਜ ਕਾਹਲ ਵਿਚ ਹੁੰਦਾ ਹੋਵੇ, ਉਹ ਇਸ ਬੈਚ ਫੁੱਲ ਦਵਾਈ ਨੂੰ ਅਜ਼ਮਾਉਣ, ਜ਼ਰੂਰ ਲਾਭ ਪ੍ਰਾਪਤ ਹੋਵੇਗਾ।
ਇੰਪੇਸ਼ੈਂਜ਼ ਦੇ ਔਗੁਣਾਂ ਵਾਲੇ ਲੋਕਾਂ ਦਾ ਵਿਹਾਰ ‘ਲੋਕਤੰਤਰੀ’ ਨਹੀਂ ਹੁੰਦਾ। ਉਹ ਸਮਾਨ ਮੌਕੇ ਨਹੀਂ ਭਾਲਦੇ, ਸਗੋਂ ਆਪਣੇ ਲਈ ਵਿਸ਼ੇਸ਼ ਰਿਆਇਤਾਂ ਮੰਗਦੇ ਹਨ। ਜੇ ਦੋ ਵਿਅਕਤੀ ਗੱਲਾਂ ਕਰਦੇ ਹੋਣ ਤਾਂ ਉਹ ਤੈਸ਼ ਵਿਚ ਆ ਕੇ ਉਨ੍ਹਾਂ ਦੀ ਗੱਲ ਵਿਚ ਦਖਲ ਦੇਣ ਲੱਗਦੇ ਹਨ। ਮੀਟਿੰਗਾਂ, ਸੈਮੀਨਾਰਾਂ ਤੇ ਟੀ. ਵੀ. ਡਿਬੇਟਾਂ ਵਿਚ ਉਹ ਦੂਜਿਆਂ ਨੂੰ ਸੁਣਨ ਦੀ ਥਾਂ ਆਪਣੀ ਟੋਕਾ ਟਾਕੀ ਜਾਰੀ ਰੱਖਦੇ ਹਨ। ਉਨ੍ਹਾਂ ਦੀ ਅੰਦਰੂਨੀ ਕਾਹਲ ਨੇ ਉਨ੍ਹਾਂ ਦੀ ਆਦਤ ਇੰਨੀ ਬਦਲ ਦਿੱਤੀ ਹੁੰਦੀ ਹੈ ਕਿ ਉਹ ਲਾਈਨ ਵਿਚ ਖੜ੍ਹ ਕੇ ਆਪਣੀ ਵਾਰੀ ਉਡੀਕਣ ਦੀ ਥਾਂ ਲਾਈਨ ਤੋੜਨਾ ਪਸੰਦ ਕਰਦੇ ਹਨ। ਰੋਕਣ ਟੋਕਣ ਵਾਲਿਆਂ ਪ੍ਰਤੀ ਅੱਖਾਂ ਕੱਢ ਕੇ ਗੁੱਸਾ ਵਰ੍ਹਾਉਂਦੇ ਹਨ ਅਤੇ ਲੜਾਈ ਝਗੜੇ `ਤੇ ਉਤਾਰੂ ਹੋ ਜਾਂਦੇ ਹਨ। ਉਡੀਕ ਤੋਂ ਬਚਣ ਲਈ ਇਹ ਸਿਫਾਰਿਸ਼ ਲਾਉਂਦੇ ਹਨ, ਰਿਸ਼ਵਤ ਦਿੰਦੇ ਹਨ ਤੇ ਝੂਠ ਬੋਲਦੇ ਹਨ। ਇਨ੍ਹਾਂ ਕਾਹਲੇ, ਗੁਸੈਲੇ ਤੇ ਲੜਾਕੇ ਲੋਕਾਂ ਨੂੰ ਜੋਤਸ਼ੀ ਲੋਕ ਮੰਗਲੀਕ ਆਖਦੇ ਹਨ। ਉਹ ਗੈਰ-ਮੰਗਲੀਕਾਂ ਨੂੰ ਉਨ੍ਹਾਂ ਨਾਲ ਵਿਆਹ ਕਰਵਾਉਣ ਤੋਂ ਵਰਜਦੇ ਹਨ, ਕਿਉਂਕਿ ਉਹ ਆਪਣੇ ਜੀਵਨ ਸਾਥੀ ਨਾਲ ਬਹੁਤੀ ਦੇਰ ਤੀਕ ਨਹੀਂ ਨਿਭਣਗੇ। ਇੰਪੇਸ਼ੈਜ਼ ਦੀਆਂ ਕੁਝ ਖੁਰਾਕਾਂ ਉਨ੍ਹਾਂ ਦਾ ਮੰਗਲ ਤਾਰਾ ਘਰ ਬੈਠੇ ਹੀ ਠੀਕ ਕਰ ਦੇਣਗੀਆਂ। ਕਿਸੇ ਡਿਬੇਟ-ਡਿਸ਼ਕਸ਼ਨ ਵਿਚ ਜਾਣ ਜਾਂ ਲੰਮੀ ਲਾਈਨ ਵਿਚ ਲੱਗਣ ਤੋਂ ਪਹਿਲਾਂ ਤਾਂ ਇਨ੍ਹਾਂ ‘ਮੰਗਲੀਕ ਬਿਮਾਰਾਂ’ ਨੂੰ ਇਸ ਫੁੱਲ ਦਵਾਈ ਦੀ ਇਕ ਖੁਰਾਕ ਦੇ ਹੀ ਦੇਣੀ ਚਾਹੀਦੀ ਹੈ।
ਇੰਪੇਸ਼ੈਂਜ਼ ਦੇ ਮਰੀਜ਼ ਕਾਹਲ ਨਾਲ ਸੜਕ ਪਾਰ ਕਰਦੇ ਹਨ ਤੇ ਕੁਚਲੇ ਜਾਂਦੇ ਹਨ। ਉਹ ਚੰਗੇ ਡਰਾਈਵਰ ਨਹੀਂ ਹੁੰਦੇ, ਇਸ ਲਈ ਐਕਸੀਡੈਂਟ ਕਰ ਬੈਠਦੇ ਹਨ। ਉਹ ਹਮੇਸ਼ਾ ਗੱਡੀ ਤੇਜ਼ ਚਲਾਉਂਦੇ ਹਨ ਭਾਵ ਆਪਣੇ ਅੱਗੇ ਜਾਂ ਬਗਲ ਵਿਚ ਕਿਸੇ ਹੌਲੀ ਚਲਦੀ ਗੱਡੀ ਨੂੰ ਬਰਦਾਸ਼ਤ ਨਹੀਂ ਕਰਦੇ। ਇਸ ਲਈ ਉਹ ਆਪਣੇ ਅੱਗੇ ਵਾਲੇ ਦੀ ਪੈਰਵੱਢੀ ਕਰਨ ਲਗਦੇ ਹਨ। ਉਨ੍ਹਾਂ ਦੀ ਇਸ ਬੇਅਸੂਲੀ ਕਰਤੂਤ ਕਾਰਨ ਅਗਲੀ ਗੱਡੀ ਦਾ ਡਰਾਈਵਰ ਚਿੜਚਿੜਾ ਹੋ ਜਾਂਦਾ ਹੈ। ਉਸ ਨੇ ਜੇ ਰਸਤਾ ਦੇਣਾ ਹੁੰਦਾ ਹੈ ਤਾਂ ਵੀ ਨਹੀਂ ਦਿੰਦਾ। ਕਾਹਲਾ ਡਰਾਈਵਰ ਫਿਰ ਜਿਵੇਂ ਕਿਵੇਂ ਆਪਣੀ ਗੱਡੀ ਨੂੰ ਭਜਾ ਕੇ ਉਸ ਤੋਂ ਅੱਗੇ ਕੱਢਦਾ ਹੈ ਤੇ ਬਦਲੇ ਦੇ ਤੌਰ `ਤੇ ਉਸੇ ਲੇਨ ਵਿਚ ਜਾ ਕੇ ਉਸ ਤੋਂ ਵੀ ਹੌਲੀ ਚਲਾਉਣ ਲਗਦਾ ਹੈ। ਇਸ ਨਾਲ ਸੜਕੀ ਰੋਹ ਪੈਦਾ ਹੁੰਦਾ ਹੈ, ਖੂਨੀ ਲੜਾਈਆਂ ਵਾਪਰਦੀਆਂ ਹਨ, ਗੱਡੀਆਂ ਟੁੱਟਦੀਆਂ ਹਨ, ਮੁਕੱਦਮੇ ਚਲਦੇ ਹਨ, ਜੁਰਮਾਨੇ/ਜੇਲ੍ਹਾਂ ਹੁੰਦੀਆਂ ਹਨ, ਡਰਾਈਵਿੰਗ ਲਾਇਸੈਂਸ ਜ਼ਬਤ ਹੁੰਦੇ ਹਨ ਤੇ ਨੌਕਰੀਆਂ ਖੁਸਦੀਆਂ ਹਨ। ਜੇ ਲੜਾਈ ਝਗੜੇ ਤੋਂ ਬਿਨਾ ਹੀ ਕਿਸੇ ਪੁਲਿਸ ਅਫਸਰ ਦੀ ਨਜ਼ਰ ਚੜ੍ਹ ਜਾਣ ਤਾਂ ਟ੍ਰੈਫਿਕ ਟਿਕਟ ਤਾਂ ਪੱਕੀ; ਪਰ ਇਹ ਲੜਾਈਆਂ ਤੇ ਟਿਕਟਾਂ ਇਨ੍ਹਾਂ ‘ਅੱਗਾ ਦੌੜ ਪਿੱਛਾ ਚੌੜ’ ਕਰਨ ਵਾਲੇ ਡਰਾਈਵਰਾਂ ਦਾ ਕੁਝ ਨਹੀਂ ਵਿਗਾੜਦੀਆਂ। ਇਕ ਵਾਰ ਦੀ ਠੋਕਰ ਨਾਲ ਉਹ ਡਰ ਭਾਵੇਂ ਜਾਣ, ਪਰ ਆਦਤ ਤੋਂ ਮਜਬੂਰ ਹੋਏ ਫਿਰ ਉਹੀ ਕੰਮ ਕਰਨ ਲਗਦੇ ਹਨ। ਉਨ੍ਹਾਂ ਦਾ ਪੱਕਾ ਇਲਾਜ ਇਹੀ ਹੈ ਕਿ ਉਹ ਲੰਮੇ ਸਮੇਂ ਲਈ ਇੰਪੇਸ਼ੈਂਜ਼ ਫੁੱਲ ਦਵਾਈ ਲੈਣ, ਨਹੀਂ ਤਾਂ ਘੱਟੋ ਘੱਟ ਸਟੇਅਰਿੰਗ `ਤੇ ਬੈਠਣ ਵੇਲੇ ਇਸ ਦੀ ਇਕ ਖੁਰਾਕ ਜਰੂਰ ਲੈ ਲੈਣ।
ਇੰਪੇਸ਼ੈਂਜ਼ ਦੇ ਮਰੀਜ਼ ਨਿਰੇ-ਪੁਰੇ ਬੁਰੇ ਨਹੀਂ ਹੁੰਦੇ। ਉਹ ਸ਼ਕਤੀ ਤੇ ਉਤਸ਼ਾਹ ਦੇ ਭਰੇ ਹੁੰਦੇ ਹਨ ਅਤੇ ਕਾਮਯਾਬੀ ਵਲ ਵਧਣ ਲਈ ਤਤਪਰ ਹੁੰਦੇ ਹਨ। ਉਨ੍ਹਾਂ ਵਿਚ ਸਿਰਫ ਇਕੋ ਘਾਟ ਹੁੰਦੀ ਹੈ ਕਿ ਉਹ ਆਪਣੀ ਸ਼ਕਤੀ ਨੂੰ ਕੰਟਰੋਲ ਨਹੀਂ ਕਰ ਸਕਦੇ ਤੇ ਸੰਜਮ ਤੋਂ ਬਾਹਰ ਹੋਏ ਰਹਿੰਦੇ ਹਨ। ਉਹ ਆਪਣੀ ਸਫਲਤਾ ਲਈ ਦੂਜਿਆਂ ਦਾ ਸਹਿਯੋਗ ਲੈਣ ਦੀ ਥਾਂ ਉਨ੍ਹਾਂ ਨੂੰ ਕਮਜ਼ੋਰ ਸਮਝ ਕੇ ਪਿੱਛੇ ਸੁੱਟਦੇ ਹਨ। ਕਾਹਲ ਤੇ ਗੁੱਸੇ ਕਰਕੇ ਉਹ ਆਪਣੀ ਸਫਲਤਾ ਦੇ ਸਾਰੇ ਮੌਕੇ ਖਰਾਬ ਕਰ ਲੈਂਦੇ ਹਨ ਤੇ ਬਣਦਾ ਜਸ ਖੱਟਣ ਤੋਂ ਵਾਂਝੇ ਰਹਿ ਜਾਂਦੇ ਹਨ। ਇਹ ਲੋਕ ਆਪ ਮੁਹਾਰੇ ਚੱਲ ਕੇ ਸਭ ਤੋਂ ਅੱਗੇ ਹੋਣ ਦੇ ਫਿਕਰਮੰਦ ਹੁੰਦੇ ਹਨ। ਇਨ੍ਹਾਂ ਨੂੰ ਆਪਣੇ ਵਧੀਆ ਹੋਣ ਦਾ ਅਹਿਸਾਸ ਸਿਰ ਚੜ੍ਹਿਆ ਹੁੰਦਾ ਹੈ, ਇਸ ਲਈ ਇਹ ਦੂਜਿਆਂ ਨੂੰ ਘਟੀਆ ਸਮਝਦੇ ਹਨ। ਧਰਮ ਗ੍ਰੰਥ, ਰਹਿਤਨਾਮੇ, ਸੰਵਿਧਾਨ ਤੇ ਕਾਨੂੰਨ ਜੋ ਵੀ ਇਨ੍ਹਾਂ ਦਾ ਰਾਹ ਰੋਕਦੇ ਹਨ, ਇਹ ਉਨ੍ਹਾਂ ਨੂੰ ਤੁੱਛ ਸਮਝਦੇ ਹਨ। ਇਨ੍ਹਾਂ ਦਾ ਪੂਜਾ ਪਾਠ ਤੇ ਸੋਚ ਵਿਚਾਰ ਵਿਚ ਦਿਲ ਨਹੀਂ ਲਗਦਾ, ਇਸ ਲਈ ਇਨ੍ਹਾਂ ਕੰਮਾਂ ਨੂੰ ਇਹ ਫਜ਼ੂਲ ਸਮਝਦੇ ਹਨ। ਮੀਟਿੰਗ, ਪਾਠ, ਸਤਿਸੰਗ ਆਦਿ ਕਿਸੇ ਵੀ ਭਾਵਪੂਰਨ ਥਾਂ `ਤੇ ਬੈਠੇ ਹੋਏ ਇਹ ਬੇਚੈਨ ਰਹਿੰਦੇ ਹਨ ਤੇ ਵਾਰ ਵਾਰ ਘੜੀ ਦੇਖਦੇ ਹਨ। ਭਾਵੇਂ ਜਲਦੀ ਠੰਡੇ ਹੋ ਜਾਂਦੇ ਹਨ, ਪਰ ਇਕ ਵਾਰ ਤਾਂ ਇਨ੍ਹਾਂ ਦੇ ਗੁੱਸੇ ਦਾ ਪਾਰਾ ਸਿਖਰ `ਤੇ ਚੜ੍ਹ ਜਾਂਦਾ ਹੈ। ਇਸੇ ਸਮੇਂ ਵਿਚ ਇਨ੍ਹਾਂ ਦੀ ਸਾਰੀ ਨੇਕ ਕਰਮੀ ਮਿੱਟੀ ਵਿਚ ਰੁਲ ਜਾਂਦੀ ਹੈ। ਇੰਪੇਸ਼ੈਂਜ਼ ਦੀਆਂ ਕੁਝ ਹੀ ਖੁਰਾਕਾਂ ਇਨ੍ਹਾਂ ਬੇਲਗਾਮਾਂ ਨੂੰ ਸੰਜਮ ਦਾ ਪਾਠ ਪੜ੍ਹਾ ਦੇਣਗੀਆਂ।
ਕਾਹਲ ਕਰਨ ਵਾਲਿਆਂ ਨੂੰ ਲਗਣ ਵਾਲੇ ਕਈ ਰੋਗਾਂ ਦਾ ਜਿ਼ਕਰ ਉੱਪਰ ਕੀਤਾ ਗਿਆ ਹੈ। ਉਨ੍ਹਾਂ ਤੋਂ ਬਿਨਾ ਜੋ ਬਿਮਾਰੀਆਂ ਇਨ੍ਹਾਂ ਨੂੰ ਲੱਗ ਸਕਦੀਆਂ ਹਨ, ਉਹ ਹਨ: ਅੱਖਾਂ ਦੀ ਲਾਲੀ, ਗੁੱਸਾ, ਪਿੱਤੇ ਦੀ ਖਰਾਬੀ, ਜਿਗਰ ਦੇ ਵਿਕਾਰ, ਛੱਪਾਕੀ, ਬਲੱਡ ਪ੍ਰੈਸ਼ਰ, ਦਿਲ ਦਾ ਤੇਜ਼ ਧੜਕਣਾ, ਸਾਹ ਦਾ ਚੜ੍ਹਨਾ ਤੇ ਦਿਲ ਦੇ ਦੌਰੇ। ਲੱਤਾਂ ਦੇ ਕੁੜੱਲ, ਅੱਖਾਂ ਅੱਗੇ ਹਨੇਰਾ ਆਉਣਾ, ਗਲ ਵਿਚ ਬੁਰਕੀ ਫਸਣੀ, ਨਹੁੰ ਚਬਾਉਣਾ, ਹਕਲਾਉਣਾ, ਸਮਝ ਦੀ ਘਾਟ, ਸੋਚਣ ਵਿਚ ਰੁਕਾਵਟ, ਗਲਤ ਸਿੱਟੇ ਕੱਢਣਾ, ਪ੍ਰਸ਼ਨਾਂ ਦੇ ਆਉਂਦੇ ਜਵਾਬ ਵੀ ਭੁੱਲ ਜਾਣਾ ਤੇ ਇੰਟਰਵਿਊ ਵਿਚ ਮਾਤ ਖਾ ਕੇ ਪਰਤਣਾ ਇਨ੍ਹਾਂ ਦੀਆਂ ਹੀ ਅਲਾਮਤਾਂ ਹਨ। ਸ਼ੇਅਰ ਦਾ ਧੰਦਾ ਕਰਨਾ, ਲਾਟਰੀਆਂ ਦੇ ਟਿਕਟ ਖਰੀਦਣਾ, ਛੋਟੇ ਰਸਤੇ (ੰਹੋਰਟ-ਚੁਟਸ) ਅਪਨਾਉਣਾ ਇਨ੍ਹਾਂ ਦੀਆਂ ਕੁਝ ਹੋਰ ਨਿਸ਼ਾਨੀਆਂ ਹਨ। ਜੇ ਇਹ ਬੀਮਾਰ ਹੋਣ ਤਾਂ ਹਰ ਛੋਟੀ ਗੱਲ `ਤੇ ਆਪਰੇਸ਼ਨ ਕਰਵਾਉਣ ਬੈਠ ਜਾਂਦੇ ਹਨ ਤੇ ਜੇ ਡਾਕਟਰ ਹੋਣ ਤਾਂ ਆਪਰੇਸ਼ਨ ਕਰ ਕੇ ਕੈਂਚੀ ਮਰੀਜ਼ ਦੇ ਪੇਟ ਵਿਚ ਹੀ ਛੱਡ ਆਉਂਦੇ ਹਨ। ਰਾਜਨੀਤੀ ਵਿਚ ਆ ਜਾਣ ਤਾਂ ਹਿਟਲਰ ਦੇ ਸੱਤਾਂ ਸਾਲਾਂ ਵਿਚ ਸਾਰੇ ਯੂਰਪ ਤੇ ਕਬਜ਼ਾ ਕਰ ਲੈਣ ਵਾਂਗ ਤੇਜ਼ ਨੀਤੀ ਅਪਨਾਉਂਦੇ ਹਨ ਤੇ ਜਾਂ ਫਿਰ ਭਾਰਤ ਦੇ ਮੋਦੀ ਵਾਂਗ ਸੱਤਰਾਂ ਸਾਲਾਂ ਦਾ ਕੰਮ ਸੱਤਾਂ ਵਿਚ ਕਰਨ ਦਾ ਦਾਈਆ ਕਰਦੇ ਹਨ। ਕੁਝ ਵੀ ਕਰਨ, ਹਸ਼ਰ ਇਨ੍ਹਾਂ ਦਾ ਕੱਛੂ ਕੁੰਮੇ ਵਾਲੇ ਖਰਗੋਸ਼ ਜਿਹਾ ਹੀ ਹੁੰਦਾ ਹੈ, ਜੋ ਤੇਜ਼ੀ ਦੇ ਬਾਵਜੂਦ ਹਾਰ ਦਾ ਮੂੰਹ ਦੇਖਦਾ ਹੈ। ਸਿਰਫ ਇੰਪੇਸ਼ੈਂਜ਼ ਹੀ ਇਨ੍ਹਾਂ ਨੂੰ ਦਿਮਾਗੀ ਤਵਾਜ਼ਨ ਠੀਕ ਕਰ ਕੇ ਸਹੀ ਸੋਝੀ ਦੇ ਸਕਦੀ ਹੈ।