ਛੱਤੀ ਮੀਤ ਪ੍ਰਧਾਨ?

ਪਿਉ ਵਾਲੇ ਹੀ ਵਰਤ ਕੇ ‘ਫਾਰਮੂਲੇ’, ਅਹੁਦੇ ਵੰਡਦਾ ਦੇਖੋ ‘ਭਰਦਾਨ’ ਇੱਥੇ।
ਲਾਈਆਂ ‘ਫੀਤੀਆਂ’ ਥੋਕ ਦੇ ਭਾਅ ਦੇਖੋ, ਛੱਤੀ ਥਾਪ ’ਤੇ ‘ਮੀਤ ਪ੍ਰਧਾਨ’ ਇੱਥੇ।
ਲੱਗੇ ‘ਪੂਛ’ ਤਾਂ ਖੁਸ਼ੀ ਵਿਚ ਉਛਲ ਪੈਂਦੇ, ਮਿਲੇ ਮੁਰਦੇ ਨੂੰ ਜਿਸ ਤਰ੍ਹਾਂ ਜਾਨ ਇੱਥੇ।
ਹੁੰਦੇ ਪਹਿਲੋਂ ਈ ਤਿਆਰ-ਬਰ-ਤਿਆਰ ਬੈਠੇ, ਪੱਤਰਕਾਰ ਵੀ ਛਾਪਣ ਲਈ ਬਿਆਨ ਇੱਥੇ।
ਝੱਟ ਲਿਖਦੇ ਨੇ ‘ਖੁਸ਼ੀ ਦੀ ਲਹਿਰ’ ਦੌੜੀ, ਮਿਲਿਆ ‘ਢਿਮਕੇ’ ਨੂੰ ਵੱਡਾ ਸਨਮਾਨ ਇੱਥੇ।
ਲੋਕੀ ਕਹਿਣਗੇ ‘ਛੱਤੀ’ ਹਨ ਤੁਰੇ ਫਿਰਦੇ, ਹੈਗੇ ਪਹਿਲੋਂ ਵੀ ਬਹੁਤ ‘ਸ੍ਰੀ ਮਾਨ’ ਇੱਥੇ!