ਮਾਰੋ ਮਾਰ ‘ਕਰੋਨਾ’ ਹੈ ਕਰੀ ਜਾਂਦਾ, ਜ਼ਹਿਰੀ ਕੋਬਰੇ ਜਿਸ ਤਰ੍ਹਾਂ ਡੱਸਦੇ ਨੇ।
‘ਨੁਸਖੇ’ ਦੱਸਦੇ ਆਗੂ ਕਈ ਭਾਜਪਾ ਦੇ, ਲੋਕੀ ਸੁਣਦਿਆਂ ਦੁਨੀਆਂ ਦੇ ਹੱਸਦੇ ਨੇ।
‘ਵੈਕਸੀਨ’ ਤੇ ਥੁੜ੍ਹ ਗਈ ‘ਆਕਸੀਜਨ’, ਆਪਣੇ ਫਰਜ਼ ਨਿਭਾਉਣ ਤੋਂ ਨੱਸਦੇ ਨੇ।
ਅਸਲੀ ਅੰਕੜੇ ਜਦੋਂ ‘ਰਵੀਸ਼’ ਬੋਲੇ, ਝੂਠ ਮਾਰਦੇ ਹਾਕਮ ਫਿਰ ਫੱਸਦੇ ਨੇ।
ਬਲਦੇ ਦੇਖ ਕੇ ਸਿਵੇ ਨਾ ਕਰਨ ਚਿੰਤਾ, ਫਿਰਕਾਪ੍ਰਸਤੀ ਵਿਚ ਜਾ ਰਹੇ ਧੱਸਦੇ ਨੇ।
ਹੋਣਾ ਗੋਬਰ ਹੀ ਖੋਪੜੀ ਵਿਚ ਭਰਿਆ, ਗੋਹਾ-ਮੂਤਰ ‘ਇਲਾਜ’ ਜੋ ਦੱਸਦੇ ਨੇ!