ਹਮਾਸ ਕਿੰਨਾ ਤਾਕਤਵਰ

ਜੋਨਾਥਨ ਮਾਰਕਸ
ਗਾਜ਼ਾ ਪੱਟੀ ਵਿਚ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੋ ਸੰਘਰਸ਼ ਚੱਲ ਰਿਹਾ ਹੈ, ਉਸ ਦਾ ਖਾਮਿਆਜ਼ਾ ਦੋਵੇਂ ਹੀ ਪੱਖਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸੰਘਰਸ਼ ਵਿਚ ਦੋਵੇਂ ਹੀ ਪਾਸੇ ਲੋਕਾਂ ਦੀਆਂ ਜਾਨਾਂ ਗਈਆਂ ਹਨ, ਨੁਕਸਾਨ ਹੋਇਆ ਹੈ ਅਤੇ ਲੋਕ ਤਕਲੀਫ ਵਿਚ ਹਨ; ਹਾਲਾਂਕਿ, ਸੱਚ ਇਹ ਵੀ ਹੈ ਕਿ ਇਹ ਸੰਘਰਸ਼ ਬਿਲਕੁਲ ਗੈਰ-ਬਰਾਬਰੀ ਵਾਲਾ ਮੁਕਾਬਲਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਤਾਕਤਵਰ ਮੁਲਕ ਹੈ। ਉਸ ਕੋਲ ਏਅਰ ਫੋਰਸ ਹੈ, ਏਅਰ ਡਿਫੈਂਸ ਸਿਸਟਮ ਹੈ, ਡਰੋਨ ਹਨ ਅਤੇ ਖੁਫੀਆ ਜਾਣਕਾਰੀ ਇਕੱਠਾ ਕਰਨ ਲਈ ਵੱਡਾ ਸਿਸਟਮ ਹੈ ਜਿਸ ਵਿਚ ਜਦੋਂ ਉਹ ਚਾਹੁਣ ਗਜ਼ਾ ਪੱਟੀ ਵਿਚ ਆਪਣੇ ਟਾਰਗੇਟ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਜ਼ਰਾਈਲ ਬੇਸ਼ੱਕ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਉਹ ਸਿਰਫ ਉਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਨ੍ਹਾਂ ਦੀ ਵਰਤੋਂ ਸੈਨਿਕ ਗਤੀਵਿਧੀਆਂ ਲਈ ਕੀਤਾ ਜਾ ਰਹੀ ਹੈ ਪਰ ਜਿਨ੍ਹਾਂ ਇਲਾਕਿਆਂ ਵਿਚ ਹਵਾਈ ਹਮਲੇ ਹੋਏ ਹਨ, ਫਲਸਤੀਨੀਆਂ ਦੀ ਉੱਥੇ ਇੰਨੀ ਸੰਘਣੀ ਆਬਾਦੀ ਹੈ ਕਿ ਹਮਾਸ ਅਤੇ ਇਸਲਾਮਿਕ ਹਿਾਦ ਵਰਗੇ ਸੰਗਠਨਾਂ ਦੇ ਟਿਕਾਣਿਆਂ ਤੋਂ ਉਨ੍ਹਾਂ ਨੂੰ ਵੱਖ ਕਰ ਸਕਣਾ ਬਹੁਤ ਮੁਸ਼ਕਿਲ ਹੈ।
ਕਈ ਵਾਰ ਇਹ ਟਿਕਾਣੇ ਆਮ ਲੋਕਾਂ ਦੀ ਰਿਹਾਇਸ਼ ਵਾਲੀ ਇਮਾਰਤਾਂ ਵਿਚ ਲੁਕਾ ਕੇ ਚਲਾਏ ਜਾਂਦੇ ਹਨ। ਅਜਿਹੇ ਵਿਚ ਆਮ ਲੋਕਾਂ ਦੀ ਜਾਨ ਬਚਾਉਣਾ ਲਗਭਗ ਅਸੰਭਵ ਹੋ ਜਾਂਦਾ ਹੈ। ਹਮਾਸ ਅਤੇ ਇਸਲਾਮਿਕ ਜਹਾਦ ਵਰਗੇ ਸੰਗਠ ਭਲੇ ਹੀ ਇਸ ਸੰਘਰਸ਼ ਵਿਚ ਕਮਜ਼ੋਰ ਪੱਖ ਲਗਦੇ ਹੋਵੇ ਪਰ ਉਨ੍ਹਾਂ ਕੋਲ ਇੰਨੇ ਹਥਿਆਰ ਤਾਂ ਜ਼ਰੂਰ ਹੈ ਕਿ ਉਹ ਇਜ਼ਰਾਈਲ ‘ਤੇ ਹਮਲਾ ਕਰ ਸਕਦੇ ਹਨ। ਇਜ਼ਰਾਈਲ ‘ਤੇ ਹਮਲਾ ਕਰਨ ਲਈ ਉਹ ਪਹਿਲਾ ਵੀ ਕਈ ਤਰੀਕੇ ਅਜ਼ਮਾ ਚੁੱਕੇ ਹਨ। ਇਜ਼ਰਾਈਲ ਸੈਨਿਕਾਂ ਨੇ ਪਿਛਲੇ ਦਿਨੀਂ ਗਜ਼ਾ ਤੋਂ ਉਸ ਦੀ ਸੀਮਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਡਰੋਨ ਨੂੰ ਮਾਰ ਸੁੱਟਿਆ ਸੀ, ਮੰਨਿਆ ਜਾਂਦਾ ਹੈ ਕਿ ਉਹ ਡਰੋਨ ਹਥਿਆਰਾਂ ਨਾਲ ਲੈਸ ਸੀ। ਇਜ਼ਰਾਈਲ ਸੈਨਾ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਇੱਕ ‘ਏਲੀਟ ਹਮਾਸ ਯੂਨਿਟ’ ਨੇ ਗਜ਼ਾ ਪੱਟੀ ਦੇ ਦੱਖਣੀ ਇਲਾਕੇ ਤੋਂ ਇੱਕ ਸੁਰੰਗ ਰਾਹੀਂ ਇਜ਼ਰਾਈਲ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ।
ਅਜਿਹਾ ਲਗਦਾ ਹੈ ਕਿ ਇਜ਼ਰਾਈਲ ਦੀ ਸੈਨਾ ਨੂੰ ਪਹਿਲਾਂ ਤੋਂ ਹਮਾਸ ਦਾ ਇਸ ਕੋਸ਼ਿਸ਼ ਦੀ ਭਿਣਕ ਫੈ ਗਈ ਸੀ। ਇਜ਼ਰਾਈਲ ਸੈਨਾ ਦੇ ਬੁਲਾਰੇ ਨੇ ਦੱਸਿਆ ਸੀ ਕਿ ਉਨ੍ਹਾਂ ਨੇ ‘ਉਸ ਸੁਰੰਗ ਨੂੰ ਨਸ਼ਟ ਕਰ ਦਿੱਤਾ’। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਫਲਸਤੀਨ ਦੇ ਹਥਿਆਰਾਂ ਦੇ ਜ਼ਖੀਰੇ ਵਿਚ ਜੋ ਅਸਲ੍ਹਾ ਸਭ ਤੋਂ ਮਹਤੱਵਪੂਰਨ ਹੈ, ਉਹ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀਆਂ ਉਸ ਦੀਆਂ ਮਿਜ਼ਾਈਲਾਂ ਹਨ। ਉਨ੍ਹਾਂ ਕੋਲ ਅਜਿਹੀਆਂ ਮਿਜ਼ਾਈਲਾਂ ਵੀ ਵੱਖ-ਵੱਖ ਤਰ੍ਹਾਂ ਦੀਆਂ ਹਨ। ਫਲਸਤੀਨੀ ਖੇਮੇ ਵੱਲ ਪਿਛਲੇ ਦਿਨੀਂ ਕੋਰਨੇਟ ਗਾਈਡੈਡ ਐਂਟੀ ਮਿਜ਼ਾਈਲਾਂ ਦੀ ਵਰਤੋਂ ਵੀ ਦੇਖੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਿਜ਼ਾਈਲਾਂ ਮਿਸਰ ਦੇ ਸਿਨਾਈ ਦੀਪ ਤੋਂ ਸੁਰੰਗਾਂ ਰਾਹੀਂ ਉਸ ਨੂੰ ਹਾਸਿਲ ਹੋਈਆਂ ਹਨ ਪਰ ਹਮਾਸ ਅਤੇ ਇਸਲਾਮਿਕ ਜਹਾਦ ਕੋਲ ਹਥਿਆਰਾਂ ਦਾ ਜੋ ਜਖੀਰਾ ਹੈ, ਉਸ ਦੇ ਇੱਕ ਵੱਡੇ ਹਿੱਸੇ ਦਾ ਨਿਰਮਾਣ ਗਜ਼ਾ ਪੱਟੀ ਦੇ ਇਲਾਕੇ ਵਿਚ ਹੋ ਰਿਹਾ ਹੈ।
ਗਾਜ਼ਾ ਪੱਟੀ ਵਿਚ ਵਿਭਿੰਨਤਾ ਅਤੇ ਵੱਖਰੇ ਕਿਸਮ ਦੇ ਹਥਿਆਰਾਂ ਨੂੰ ਬਣਾਉਣ ਦੀ ਸਮਰਥਾ ਕਿਥੋਂ ਆਈ, ਇਸ ਨੂੰ ਲੈ ਕੇ ਇਜ਼ਰਾਈਲ ਅਤੇ ਬਾਹਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੀ ਤਕਨੀਕ ਉਨ੍ਹਾਂ ਕੋਲ ਇਰਾਨ ਤੋਂ ਪਹੁੰਚੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਜ਼ਾ ਪੱਟੀ ਵਿਚ ਇਸ ਦੀ ਇੰਡਸਟਰੀ ਇਰਾਨ ਦੀ ਮਦਦ ਨਾਲ ਹੀ ਖੜ੍ਹੀ ਹੋਈ ਹੈ। ਇਹੀ ਕਾਰਨ ਹੈ ਕਿ ਇਜ਼ਰਾਇਲੀ ਹਮਲਿਆਂ ਦਾ ਮੁੱਖ ਨਿਸ਼ਾਨਾ ਹਥਿਆਰਾਂ ਦੀ ਇਹ ਫੈਕਟਰੀਆਂ ਅਤੇ ਉਨ੍ਹਾਂ ਦੇ ਭੰਡਾਰ ਹਨ। ਹਮਾਸ ਕੋਲ ਕਿੰਨੀਆਂ ਮਿਜ਼ਾਈਲਾਂ ਦਾ ਸਟੌਕ ਹੈ, ਇਸ ਦਾ ਅਨੁਮਾਨ ਲਗਾਉਣਾ ਅਸੰਭਵ ਹੈ। ਇਹ ਗੱਲ ਪੱਕੇ ਤੌਰ ‘ਤੇ ਕਹੀ ਜਾ ਸਕਦੀ ਹੈ ਕਿ ਹਮਾਸ ਕੋਲ ਹਜ਼ਾਰਾਂ ਦੀ ਗਿਣਤੀ ਵਿਚ ਵੱਖ-ਵੱਖ ਤਰ੍ਹਾਂ ਦੇ ਹਥਿਆਰ ਹੈ।
ਹਾਲਾਂਕਿ ਇਜ਼ਰਾਈਲ ਦੀ ਸੈਨਾ ਕੋਲ ਇਸ ਨੂੰ ਲੈ ਕੇ ਜ਼ਰੂਰ ਅਨੁਮਾਨ ਹੋਣਗੇ ਪਰ ਉਨ੍ਹਾਂ ਨੇ ਇਸ ਨੂੰ ਜਨਤਕ ਤੌਰ ‘ਤੇ ਕਦੇ ਸਾਂਝਾ ਨਹੀਂ ਕੀਤਾ ਹੈ। ਹਮਾਸ ਦੀ ਸਮਰੱਥਾ ਨੂੰ ਲੈ ਕੇ ਇਜ਼ਰਾਇਲੀ ਬੁਲਾਰੇ ਨੇ ਕੇਵਲ ਇੰਨਾ ਹੀ ਕਿਹਾ ਹੈ ਕਿ “ਹਮਾਸ ਇਸ ਤਰ੍ਹਾਂ ਦੇ ਹਮਲਿਆਂ ਦਾ ਸਾਹਮਣਾ ਕਾਫੀ ਲੰਮੇ ਸਮੇਂ ਤੱਕ ਕਰ ਸਕਦਾ ਹੈ”। ਇਧਰ ਫਲਸਤੀਨੀ ਪੱਖ ਵੱਲੋਂ ਅਜੇ ਤੱਕ ਕਈ ਤਰ੍ਹਾਂ ਦੀਆਂ ਮਿਜ਼ਾਇਲਾਂ ਦਾਗੀਆਂ ਗਈਆਂ ਹਨ ਪਰ ਇਨ੍ਹਾਂ ਵਿਚੋਂ ਕੋਈ ਵੀ ਅਜਿਹਾ ਨਹੀ ਹੈ ਜਿਸ ਨੂੰ ਡਿਜ਼ਾਈਨ ਦੇ ਮਾਮਲੇ ‘ਚ ਨਵਾਂ ਕਿਹਾ ਜਾ ਸਕੇ ਪਰ ਜੋ ਗੱਲ ਅਜੇ ਤੱਕ ਸਾਹਮਣੇ ਆਈ ਹੈ, ਉਹ ਇਹ ਹੈ ਕਿ ਫਲਸਤੀਨ ਵੱਲੋਂ ਦਾਗੀਆਂ ਜਾ ਰਹੀਆਂ ਮਿਜ਼ਾਇਲਾਂ ਪਹਿਲਾਂ ਨਾਲੋਂ ਜਿ਼ਆਦਾ ਦੂਰੀ ਤੱਕ ਮਾਰ ਕਰ ਸਕਦੀ ਹੈ ਅਤੇ ਉਹ ਵਧੇਰੇ ਵਿਸਫੋਟਕਾਂ ਨਾਲ ਲੈਸ ਹਨ।
ਹਮਾਸ ਦੀਆਂ ਇਨ੍ਹਾਂ ਮਿਜ਼ਾਇਲਾਂ ਦੇ ਨਾਮ ਨੂੰ ਲੈ ਕੇ ਕਨਫਿਊਜ਼ਨ ਵਾਲੀ ਸਥਿਤੀ ਹੈ ਪਰ ਅਜਿਹਾ ਲਗਦਾ ਹੈ ਕਿ ਉਸ ਕੋਲ ਘੱਟ ਦੂਰੀ ਤੱਕ ਮਾਰ ਕਰਨ ਸਕਣ ਵਾਲੀਆਂ ‘ਕਾਸਮਸ’ ਮਿਜ਼ਾਇਲਾਂ ਦਾ ਵੱਡਾ ਸਟੌਕ ਹੈ। ਇਹ ਮਿਜ਼ਾਇਲਾਂ 10 ਕਿਲੋਮੀਟਰ ਤੱਕ ਮਾਰ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਹਮਾਸ ਕੋਲ ‘ਕੁਦਸ 101’ ਮਿਜ਼ਾਇਲਾਂ ਵੀ ਵੱਡੀਆਂ ਗਿਣਤੀ ਵਿਚ ਹਨ ਜੋ 16 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀਆਂ ਹਨ। ਉਨ੍ਹਾਂ ਕੋਲ 55 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਿਚ ਸਮਰੱਥ ‘ਗਰੈਂਡ ਸਿਸਟਮ’ ਅਤੇ ‘ਸੇਜਿਲ 55’ ਮਿਜ਼ਾਇਲਾਂ ਵੀ ਹਨ।
ਹਮਾਸ ਕੋਲ ਛੋਟੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਤੋਂ ਇਲਾਵਾ ਮੋਰਟਾਰ ਹਮਲੇ ਦੀ ਵੀ ਤਾਕਤ ਹੈ ਪਰ ਹਮਾਸ ਦੀ ਤਾਕਤ ਕੇਵਲ ਘੱਟ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਹੀ ਨਹੀਂ ਹਨ, ਉਸ ਦੇ ਨਿਸ਼ਾਨੇ ਦੀ ਜਦ ਵਿਚ ਇਜ਼ਰਾਈਲ ਦੇ ਅੰਦਰ 200 ਕਿਲੋਮੀਟਰ ਦੂਰ ਤੱਕ ਦੇ ਟਿਕਾਣੇ ਆ ਸਕਦੇ ਹਨ। ਇਨ੍ਹਾਂ ਮਿਜ਼ਾਇਲਾਂ ਵਿਚ ਐਮ-75 (ਮਾਰਕ ਮਸਰੱਥਾ: 75 ਕਿਲੋਮੀਟਰ), ਫਰਜ਼ (100 ਕਿਲੋਮੀਟਰ), ਆਰ-160 (120 ਕਿਲੋਮੀਟਰ) ਅਤੇ ਕੁਝ ਐਮ-302 ਮਿਜ਼ਾਇਲ ਵੀ ਹੈ। ਇਜ਼ਰਾਈਲ ਸੈਨਿਕਾਂ ਨੇ ਪਿਛਲੇ ਦਿਨੀਂ ਗਾਜ਼ਾ ਤੋਂ ਉਸ ਦੀ ਸੀਮਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਡਰੋਨ ਨੂੰ ਮਾਰ ਸੁੱਟਿਆ ਸੀ।
ਇਸ ਲਈ ਇਹ ਸਾਫ ਹੈ ਕਿ ਹਮਾਸ ਕੋਲ ਅਜਿਹੇ ਹਥਿਆਰ ਹੈ ਜੋ ਯੋਰੋਸ਼ਲਮ ਅਤੇ ਤਲ-ਅਵੀਵ ਦੋਵਾਂ ਨੂੰ ਹੀ ਟਾਰਗੇਟ ਬਣਾ ਸਕਦੇ ਹਨ। ਇੰਨਾ ਹੀ ਨਹੀਂ ਇਜ਼ਰਾਈਲ ਦਾ ਪੂਰਾ ਤਟਵਰਤੀ ਇਲਾਕਾ ਜਿੱਥੇ ਇਜ਼ਰਾਇਲੀ ਲੋਕਾਂ ਦੀ ਵੱਡੀ ਆਬਾਦੀ ਰਹਿੰਦੀ ਹੈ ਅਤੇ ਉਸ ਦੇ ਮੁੱਖ ਟਿਕਾਣੇ ਮੌਜੂਦ ਹਨ, ਉਹ ਵੀ ਹਮਾਸ ਦੇ ਹਮਲਿਆਂ ਦੀ ਜਦ ਵਿਚ ਆ ਸਕਦੇ ਹਨ।
ਇਜ਼ਰਾਈਲ ਸੈਨਾ ਨੇ ਦੱਸਿਆ ਹੈ ਕਿ ਪਿਛਲੇ ਤਿੰਨ ਦਿਨਾਂ ਵਿਚ ਇੱਕ ਹਜ਼ਾਰ ਤੋਂ ਵੱਧ ਮਿਜ਼ਾਇਲਾਂ ਜਾਂ ਰਾਕੇਟ ਇਜ਼ਰਾਈਲ ‘ਤੇ ਦਾਗੇ ਗਏ ਹਨ। ਇਨ੍ਹਾਂ ਵਿਚ ਤਕਰੀਬਨ 200 ਮਿਜ਼ਾਇਲਾਂ ਗਾਜ਼ਾ ਪੱਟੀ ਦੇ ਇਲਾਕਿਆਂ ਵਿਚ ਹੀ ਡਿੱਗ ਗਈਆਂ। ਇਸ ਤੋਂ ਪਤਾ ਲਗਦਾ ਹੈ ਕਿ ਗਜ਼ਾ ਪੱਟੀ ਵਿਚ ਜਿਨ੍ਹਾਂ ਹਥਿਆਰਾਂ ਦਾ ਨਿਰਮਾਣ ਹੋ ਰਿਹਾ ਹੈ, ਉਸ ਦੀ ਗੁਣਵੱਤਾ ਕੀ ਹੈ ਅਤੇ ਕੀ ਸਮੱਸਿਆਵਾਂ ਹਨ। ਇਜ਼ਰਾਇਲੀ ਸੈਨਾ ਦਾ ਕਹਿਣਾ ਹੈ ਕਿ ਇਜ਼ਰਾਈਲ ਵੱਲ ਆਉਣ ਵਾਲੀਆਂ 90 ਫੀਸਦ ਮਿਜ਼ਾਇਲਾਂ ਦਾ ਰਸਤਾ ਉਸ ਦਾ ‘ਆਇਰਨ ਡੋਮ ਐਂਟੀ ਮਿਜ਼ਾਇਲ ਸਿਸਟਮ’ ਰੋਕ ਲੈਂਦਾ ਹੈ। ਹਾਲਾਂਕਿ, ਇੱਕ ਵਾਰ ਅਜਿਹਾ ਵੀ ਹੋਇਆ ਹੈ ਕਿ ਅਸ਼ਕਲੋਨ ਸ਼ਹਿਰ ਦੀ ਰੱਖਿਆ ਲਈ ਤਇਨਾਤ ਇਹ ਐਂਟੀ ਮਿਜ਼ਾਇਲ ਸਿਸਟਮ ਤਕਨੀਕੀ ਖਰਾਬੀ ਕਾਰਨ ਕੰਮ ਨਹੀਂ ਕਰ ਰਿਹਾ ਸੀ; ਭਾਵ ਜਿਸ ਐਂਟੀ ਮਿਜ਼ਾਇਲ ਸਿਸਟਮ ਦੀ ਤਕਨੀਕੀ ਸਫਲਤਾ ਦੀ ਮਿਸਾਲ ਦਿੱਤੀ ਜਾਂਦੀ ਹੈ, ਉਹ ਵੀ ਫੂਲ-ਪਰੂਫ ਨਹੀਂ ਹੈ।
ਮਿਜ਼ਾਇਲ ਨਾਲ ਹੋਣ ਵਾਲੇ ਹਮਲਿਆਂ ਦਾ ਸਾਹਮਣਾ ਕਰਨ ਲਈ ਤੁਹਾਡੇ ਕੋਲ ਬੇਹੱਦ ਸੀਮਤ ਬਦਲ ਹੁੰਦੇ ਹਨ। ਤੁਸੀਂ ਮਿਜ਼ਾਇਲ ਰੋਧੀ ਰੱਖਿਆ ਪ੍ਰਣਾਲੀ (ਏਅਰ ਡਿਫੈਂਸ ਸਿਸਟਮ) ਤਾਇਨਾਤ ਕਰ ਸਕਦੇ ਹਨ। ਤੁਸੀਂ ਇਸ ਭੰਡਾਰ ਅਤੇ ਨਿਰਮਾਣ ਕੇਂਦਰਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹੋ। ਜ਼ਮੀਨ ‘ਤੇ ਸੈਨਿਕ ਮੁਹਿੰਮ ਰਾਹੀਂ ਮਿਜ਼ਾਇਲ ਲਾਂਚ ਕਰਨ ਵਾਲਿਆਂ ਨੂੰ ਇੰਨਾ ਪਿੱਛੇ ਧੱਕਿਆ ਜਾ ਸਕਦਾ ਹੈ ਕਿ, ਜਿੱਥੋਂ ਇਹ ਅਸਰਦਾਰ ਢੰਗ ਨਾਲ ਨਿਸ਼ਾਨਾ ਲੈਣ ਦੀ ਸਥਿਤੀ ਵਿਚ ਨਾ ਹੋਣ ਪਰ ਇਸ ਮਾਮਲੇ ਵਿਚ ਇਹ ਹੁੰਦਾ ਨਹੀਂ ਜਾਪ ਰਿਹਾ।
ਫਲਸਤੀਨੀਆਂ ਦੇ ਨਾਲ ਦਿੱਕਤ ਹੈ ਕਿ ਉਨ੍ਹਾਂ ਕੋਲ ਰਣਨੀਤਕ ਗਹਿਰਾਈ ਦੀ ਘਾਟ ਹੈ ਅਤੇ ਬਚਣ ਲਈ ਕੋਈ ਟਿਕਾਣਾ ਨਹੀਂ ਹੈ, ਇੱਥੋ ਉਹ ਜੋਖਮ ਦੀ ਹਾਲਤ ਵਿਚ ਹਨ। ਮਿਜ਼ਾਇਲ ਹਮਲਿਆਂ ਨੂੰ ਰੋਕਣ ਲਈ ਇਜ਼ਰਾਈਲ ਵੱਲੋਂ ਜ਼ਮੀਨੀ ਸੈਨਿਕ ਕਾਰਵਾਈ ਸੰਭਵ ਹੈ ਪਰ 2014 ਵਿਚ ਜਦੋਂ ਇਜ਼ਰਾਇਲ ਨੇ ਆਖਰੀ ਵਾਰ ਗਾਜ਼ਾ ਵਿਚ ਵੱਡੀ ਸੈਨਿਕ ਕਾਰਵਾਈ ਕੀਤੀ ਸੀ ਤਾਂ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਵੀ ਇਸ ਦਾ ਖਦਸ਼ਾ ਹੈ। ਉਸ ਸੈਨਿਕ ਮੁਹਿੰਮ ਵਿਚ 2251 ਫਲਸਤੀਨੀ ਲੋਕ ਮਾਰੇ ਗਏ ਸਨ ਜਿਨ੍ਹਾਂ ਵਿਚ 1462 ਆਮ ਸ਼ਹਿਰੀ ਸਨ। ਇਜ਼ਰਾਈਲ ਵੱਲ ਉਸ ਦੇ 67 ਸੈਨਿਕ ਅਤੇ 6 ਆਮ ਲੋਕ ਮਾਰੇ ਗਏ ਸਨ।