ਦੇਖਿਆ ਦੇਸੀ ਨੀਰੋ?

ਦੇਖੇ ਨਾ ਹਾਲਾਤ ਮੋਹਰੇ ਕਿਹੋ ਜਿਹੇ ਆ ਰਹੇ, ਝੋਲੀ ਅੱਡ ਵੋਟਾਂ ਲਈ ਅਲਖ ਜਗਾਈ ਗਿਆ।
ਗੈਸ ਦੇ ਸਿਲੰਡਰ ਤੇ ਵੈਕਸੀਨ ‘ਬਾਹਰ’ ਭੇਜੇ, ਆਪਣੀ ਇਮੇਜ਼ ਨੂੰ ‘ਕੌਮਾਂਤਰੀ’ ਬਣਾਈ ਗਿਆ।
ਕੁੰਭ ’ਤੇ ਇਕੱਠੇ ਹੋਏ ਸਾਧੂਆਂ ਨੂੰ ਰੋਕਿਆ ਨਾ, ਜਾਗੀ ‘ਅਪਣੱਤ’ ਇਸ਼ਨਾਨ ਹੀ ਕਰਾਈ ਗਿਆ।
ਨੋਟ-ਬੰਦੀ ਜਿਵੇਂ ਕੀਤੀ ਪਹਿਲਾਂ ਸੀਗੀ ਚਾਣਚੱਕ, ਬਿਨਾ ਪ੍ਰਬੰਧ ਕੀਤੇ ‘ਲੌਕਡਾਊਨ’ ਲਾਈ ਗਿਆ।
ਦੁੱਖ-ਫਰਿਆਦ, ਸੁਣੀ ਸਹਿਮਤੀ ਨਾ ਕਿਸੇ ਦੀ ਵੀ, ਆਪਣੇ ਹੀ ‘ਮਨ ਕੀ’ ਲੋਕਾਂ ਨੂੰ ‘ਬਤਾਈ’ ਗਿਆ।
ਸੁਣਿਆਂ ਸੀ ਕਦੇ, ਹੁਣ ਅੱਖਾਂ ਸਾਹਵੇਂ ਦੇਖ ਲਿਆ, ‘ਰੋਮ’ ਸੜਦੇ ਤੋਂ ‘ਨੀਰੋ’ ਬੰਸਰੀ ਵਜਾਈ ਗਿਆ!