ਡਾ. ਸੁਖਦੇਵ ਸਿੰਘ ਝੰਡ
ਬਰੈਂਪਟਨ (ਕੈਨੇਡਾ)
ਫੋਨ: 647-567-9128
ਸਕੂਲ ਵਿਚ ਪੜ੍ਹਦਿਆਂ ਆਚਰਣ ਦੇ ਵਿਸ਼ੇ ‘ਤੇ ਅੰਗਰੇਜ਼ੀ ਵਿਚ ਲੇਖ ਲਿਖਦੇ ਸਮੇਂ ਆਚਰਣ ਦੇ ਨਾਲ ਜੁੜੀ ਇਹ ਕਹਾਵਤ ਆਮ ਹੀ ਵਰਤੋਂ ਵਿਚ ਲਿਆਉਂਦੇ ਹੁੰਦੇ ਸੀ:
“ੱਹੲਨ ਮੋਨਏ ਸਿ ਲੋਸਟ, ਨੋਟਹਨਿਗ ਸਿ ਲੋਸਟ;
ੱਹੲਨ ਹੲਅਲਟਹ ਸਿ ਲੋਸਟ, ਸੋਮੲਟਹਨਿਗ ਸਿ ਲੋਸਟ;
ੱਹੲਨ ਚਹਅਰਅਚਟੲਰ ਸਿ ਲੋਸਟ, ੲਵੲਰੇਟਹਨਿਗ ਸਿ ਲੋਸਟ।”
ਭਾਵ, ਜੇ ਧਨ ਗਵਾਚ ਗਿਆ ਤਾਂ ਸਮਝੋ ਕੁਝ ਵੀ ਨਹੀਂ ਗਿਆ, ਜੇ ਸਿਹਤ ਵਿਗੜ ਗਈ ਤਾਂ ਸਮਝੋ ਕੁਝ ਨੁਕਸਾਨ ਹੋ ਗਿਆ ਹੈ, ਪਰ ਜੇ ਆਚਰਣ ਚਲਾ ਗਿਆ ਤਾਂ ਸਮਝੋ ਸਭ ਕੁਝ ਹੀ ਚਲਾ ਗਿਆ। ਉਦੋਂ ਇਹ ਪਤਾ ਨਹੀਂ ਸੀ ਹੁੰਦਾ ਕਿ ਇਹ ਸ਼ਬਦ ਬਿਲੀ ਗ੍ਰਾਹਮ ਦੇ ਹਨ ਜਾਂ ਕਿਸੇ ਹੋਰ ਵਿਦਵਾਨ ਵੱਲੋਂ ਉਚਾਰੇ ਗਏ ਹਨ, ਪਰ ਇਨ੍ਹਾਂ ਦੇ ਵਰਤਣ ਨਾਲ ਲੇਖ ਪ੍ਰਭਾਵਸ਼ਾਲੀ ਜ਼ਰੂਰ ਬਣ ਜਾਂਦਾ ਸੀ। ਉਂਜ, ਇਨ੍ਹਾਂ ਸ਼ਬਦਾਂ ਤੋਂ ਜੀਵਨ ਵਿਚ ਆਚਰਣ ਜਾਂ ਚਾਲ-ਚਲਨ ਦੀ ਅਹਿਮੀਅਤ ਦਾ ਅੰਦਾਜ਼ਾ ਭਲੀਭਾਂਤ ਲੱਗ ਜਾਂਦਾ ਸੀ। ਨਾਲ ਹੀ ਸਕੂਲ ਵਿਚੋਂ ਦਸਵੀਂ ਜਾਂ ਬਾਰ੍ਹਵੀਂ ਜਮਾਤ ਪਾਸ ਕਰਨ ਪਿਛੋਂ ਅਗਲੀ ਪੜ੍ਹਾਈ ਲਈ ਕਾਲਜ ਜਾਣ ਲਈ ਉੱਥੋਂ ‘ਆਚਰਣ ਸਰਟੀਫਿਕੇਟ’ (ਛਹਅਰਅਚਟੲਰ ਛੲਰਟਾਿਚਿਅਟੲ) ਵੀ ਲੈਣਾ ਪੈਂਦਾ ਸੀ, ਜਿਸ ਵਿਚ ਅਖੀਰ ‘ਤੇ ਇਕ ਸਤਰ ਹੁੰਦੀ ਸੀ, “ੰਰ।/ੰਸਿਸ ਸੋ ਅਨਦ ਸੋ ਬੲਅਰਸ ਅ ਘੋੋਦ ੰੋਰਅਲ ਛਹਅਰਅਚਟੲਰ।” ਉਦੋਂ ਇਸ ਗੱਲ ਦੀ ਬਹੁਤੀ ਸਮਝ ਨਹੀਂ ਸੀ ਹੁੰਦੀ ਕਿ ਇਹ “ਗੁੱਡ ਮੌਰਲ ਕਰੈਕਟਰ” ਕੀ ਹੁੰਦਾ ਹੈ। ਸਿਰਫ ਏਨਾ ਹੀ ਜਾਣਦੇ ਸਾਂ ਕਿ ਇਹ ਸਤਰ ਸਬੰਧਤ ਵਿਦਿਆਰਥੀ ਦੇ ਆਮ ਵਿਹਾਰ ਅਤੇ ਆਚਰਣ ਨੂੰ ਬਿਲਕੁਲ ‘ਠੀਕ’ ਦਰਸਾਉਂਦੀ ਹੈ ਅਤੇ ਉਸ ਨੇ ਸਕੂਲ ਵਿਚ ਕੋਈ ਗਲਤੀ ਵਗੈਰਾ ਨਹੀਂ ਕੀਤੀ, ਪਰ ਉਦੋਂ ਉਸ ‘ਗਲਤੀ’ ਦਾ ਕੋਈ ਅਹਿਸਾਸ ਜਾਂ ਉਸ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਸੀ ਹੁੰਦੀ।
‘ਆਚਰਣ’ ਜਿਸ ਨੂੰ ਚਾਲ-ਚਲਨ, ਚਰਿੱਤਰ ਜਾਂ ਕਿਰਦਾਰ ਦੇ ਨਾਂਵਾਂ ਨਾਲ ਜਾਣਿਆਂ ਜਾਂਦਾ ਹੈ, ਅੰਗਰੇਜ਼ੀ ਭਾਸ਼ਾ ਦੇ ਸ਼ਬਦ ‘ਛਹਅਰਅਚਟੲਰ’ ਦਾ ਪਰਿਰੂਪ ਹੈ। ਇਹ ਯੂਨਾਨੀ ਭਾਸ਼ਾ ਦੇ ਸ਼ਬਦ ‘ਖਹਅਰਅਕਟੲਰ’ ਤੋਂ ਬਣਿਆ ਹੈ, ਜੋ ਪੁਰਾਤਨ ਸਮੇਂ ਦੌਰਾਨ ਸਿੱਕੇ ਉੱਪਰ ਖੁਦੇ ਹੋਏ ਨਿਸ਼ਾਨ ਨੂੰ ਪ੍ਰਗਟਾਉਂਦਾ ਹੈ। ਇਸ ਦੇ ਅਰਥ ‘ਨਿਸ਼ਾਨੀ’ (ੰੇਮਬੋਲ), ‘ਉਕਰਿਆ ਹੋਇਆ ਨਿਸ਼ਾਨ’ (ਓਨਗਰਅਵੲਦ ੰਅਰਕ) ਜਾਂ ‘ਆਤਮਾ ਉੱਪਰ ਛਾਪ’ (ੀਮਪਰਨਿਟ ੋਨ ਟਹੲ ੰੋੁਲ) ਸਮਝੇ ਜਾਂਦੇ ਹਨ। ਇੱਥੇ ਇਹ ਵਰਣਨਯੋਗ ਹੈ ਕਿ ਅੰਗਰੇਜ਼ੀ ਦਾ ਇਹ ਸ਼ਬਦ ‘ਛਹਅਰਅਚਟੲਰ’ ਇੰਗਲੈਂਡ ਅਤੇ ਅਮਰੀਕਾ ਦੇ ਸ਼ਬਦਕੋਸ਼ ਵਿਚ 17ਵੀਂ ਸਦੀ ਦੇ ਅਰੰਭ ਵਿਚ ਆਇਆ ਅਤੇ ਇਸ ਦੀ ਵਰਤੋਂ 19ਵੀਂ ਸਦੀ ਵਿਚ ਸਿਖਰ ‘ਤੇ ਪਹੁੰਚੀ। ਇਹ ਮਨੁੱਖ ਦੇ ਸਮੂਹਿਕ ਗੁਣਾਂ ਨੂੰ ਪਰਿਭਾਸਿ਼ਤ ਕਰਦਾ ਹੈ ਅਤੇ ਇਨ੍ਹਾਂ ਗੁਣਾਂ ਵਿਚ ਮਨੁੱਖ ਦੇ ਨਿੱਜੀ ਵਿਚਾਰ, ਉਸ ਦੇ ਦਿਮਾਗ ਵਿਚ ਆਉਂਦੇ ਭਾਤ-ਭਾਂਤ ਕਿਸਮ ਦੇ ਖਿਆਲ, ਉਸ ਦਾ ਸੁਭਾਅ ਤੇ ਵਿਹਾਰ, ਉਸ ਦੀਆਂ ਇੱਛਾਵਾਂ, ਭਾਵਨਾਵਾਂ, ਆਦਤਾਂ ਅਤੇ ਪਿਆਰ ਤੇ ਨਫਰਤ ਵਾਲੀਆਂ ਸੋਚਾਂ, ਆਦਿ ਸਭ ਸ਼ਾਮਲ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਮਿਲਗੋਭਾ ਉਸ ਦੇ ਸਮੁੱਚੇ ਆਚਰਣ ਦੀ ਤਸਵੀਰ ਪੇਸ਼ ਕਰਦਾ ਹੈ। ਉਂਜ, ਇਹ ਅੰਗਰੇਜ਼ੀ ਸ਼ਬਦ ‘ਕਰੈਕਟਰ’ ਨਾਟਕਾਂ ਅਤੇ ਫਿਲਮਾਂ ਵਿਚਲੇ ਪਾਤਰਾਂ ਵੱਲੋਂ ਨਿਭਾਏ ਜਾਂਦੇ ਕਿਰਦਾਰਾਂ ਲਈ ਵੀ ਵਰਤਿਆ ਜਾਂਦਾ ਹੈ।
ਆਚਰਣ ਤੇ ਸ਼ਖਸੀਅਤ ਇਕ ਹੀ ਨੇ ਜਾਂ ਵੱਖ-ਵੱਖ: ਕਈ ਵਿਅਕਤੀ ਆਚਰਣ ਅਤੇ ਸ਼ਖਸੀਅਤ ਨੂੰ ਇਕ ਹੀ ਮੰਨਦੇ ਹਨ, ਜਦੋਂ ਕਿ ਹੋਰ ਕਈਆਂ ਅਨੁਸਾਰ ਇਹ ਦੋਵੇਂ ਮਨੁੱਖ ਦੇ ਵੱਖ-ਵੱਖ ਪਹਿਲੂ ਹਨ। ਉਂਜ ਵੇਖਿਆ ਜਾਏ ਤਾਂ ਸ਼ਖਸੀਅਤ ਸਾਡੇ ਜੀਵਨ ਦਾ ਉਹ ਪੱਖ ਹੈ, ਜੋ ਹਰ ਕੋਈ ਵੇਖ ਰਿਹਾ ਹੈ ਕਿ ਅਸੀਂ ਕੌਣ ਹਾਂ ਅਤੇ ਕੀ ਕਰਦੇ ਹਾਂ, ਜਦੋਂ ਕਿ ਆਚਰਣ ਸਾਡਾ ਉਹ ਪਹਿਲੂ ਹੈ, ਜੋ ਅਦਿੱਖ ਹੈ ਅਤੇ ਉਹ ਸਾਡੇ ਆਪਣੇ ਆਪ ਤੱਕ ਸੀਮਤ ਹੈ। ਮਨੋਵਿਗਿਆਨੀ ਸਟੋਲੋਰੋ (ੰਟੋਲੋਰੋੱ) ਨੇ ਆਚਰਣ ਨੂੰ ਮਨੁੱਖੀ ਸ਼ਖਸੀਅਤ ਦਾ ਹੀ ਇਕ ਹਿੱਸਾ ਮੰਨਿਆ ਹੈ ਅਤੇ ਉਹ ਇਸ ਨੂੰ ਮਨੁੱਖ ਦੇ ਸਮਾਜੀ ਵਿਹਾਰ ਦੇ ਵੱਖ-ਵੱਖ ਪੱਖਾਂ ਦਾ ਸਮੂਹ ਬਿਆਨ ਕਰਦਾ ਹੈ। ਉਸ ਅਨੁਸਾਰ, “ਛਹਅਰਅਚਟੲਰ ਸਿ ਅ ਪੋੱੲਰਾੁਲ ੲਲੲਮੲਨਟ ਟਹਅਟ ਟਹਰੋੱਸ ਲਗਿਹਟ ਟੋ ਅਨ ਨਿਦਵਿਦਿੁਅਲ’ਸ ਸੲਲਾ। ਛਹਅਰਅਚਟੲਰ ਗਵਿੲਸ ੁਸ ਅ ਪਅਰਟਅਿਲ ਨਿਸਗਿਹਟ ੋਾ ੱਹੋ ੱੲ ਅਰੲ, ੱਹੇ ੱੲ ੲਣਸਿਟ ਅਨਦ ਹੋੱ ੱੲ ੲਣਸਿਟ।”
ਸੱਭਿਆਚਾਰਕ ਇਤਿਹਾਸ ਦਾ ਮਾਹਿਰ ਵਾਰੇਨ ਸੁਸਮੈਨ (ੱਅਰਰੲਨ ੰੁਸਮਅਨ) ਆਚਰਣ ਨੂੰ ਸ਼ਖਸੀਅਤ ਨਾਲੋਂ ਵੱਖਰਾ ਮੰਨਦਿਆਂ ਇਸ ਨੂੰ 19ਵੀਂ ਸਦੀ ਦੇ ਅਰੰਭ ਵਿਚ ਵਰਤਿਆ ਜਾਂਦਾ ਅਹਿਮ ਸ਼ਬਦ ਕਰਾਰ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਸਮੇਂ ‘ਮਜ਼ਬੂਤ ਤੇ ਕਮਜ਼ੋਰ ਆਚਰਣ’ ਅਤੇ ‘ਚੰਗੇ ਤੇ ਮਾੜੇ ਆਚਰਣ’ ਦੀ ਚਰਚਾ ਆਮ ਲੋਕਾਂ ਵਿਚ ਹੋਣ ਲੱਗ ਪਈ ਸੀ ਤੇ ਨੌਜੁਆਨਾਂ ਨੂੰ ਆਪਣਾ ਆਚਰਣ ਉੱਚਾ-ਸੁੱਚਾ ਰੱਖਣ ਲਈ ਕਿਹਾ ਜਾਣ ਲੱਗ ਪਿਆ ਸੀ। ਉਨ੍ਹਾਂ ਨੂੰ ਇਹ ਸਿੱਖਿਆ ਵੀ ਦਿੱਤੀ ਜਾਂਦੀ ਸੀ ਕਿ ਆਚਰਣ ਬੇਸ਼-ਕੀਮਤੀ ਸ਼ੈਅ ਹੈ ਅਤੇ ਇਸ ਨੂੰ ਸਹੀ ਰੱਖਣਾ ਬੇਹੱਦ ਜ਼ਰੂਰੀ ਹੈ। ਸੁਸਮੈਨ ਅਨੁਸਾਰ 20ਵੀਂ ਸਦੀ ਦੇ ਸ਼ੁਰੂ ਵਿਚ ਹੀ ਆਚਰਣ ਨੂੰ ਮਨੁੱਖ ਦੀ ਸ਼ਖਸੀਅਤ ਵਜੋਂ ਵੇਖਣਾ, ਪਰਖਣਾ ਅਤੇ ਸਮਝਣਾ ਅਰੰਭ ਹੋ ਗਿਆ ਸੀ, ਹਾਲਾਂਕਿ ਇਹ ਦੋਵੇਂ ਇਕ ਦੂਸਰੇ ਤੋਂ ਵੱਖਰੇ ਹਨ ਤੇ ਇਨ੍ਹਾਂ ਨੂੰ ਵੱਖ-ਵੱਖ ਨੁਕਤਾ-ਨਿਗਾਹ ਤੋਂ ਹੀ ਵੇਖਣਾ ਬਣਦਾ ਹੈ। ਆਚਰਣ ਦੇ ਸੱਭਿਆਚਾਰ ਤੋਂ ਸ਼ਖਸੀਅਤ ਦੇ ਸੱਭਿਆਚਾਰ ਵੱਲ ਸਫਰ ਨੂੰ ਸੁਸਮੈਨ ‘ਪ੍ਰਾਪਤੀ’ (ੳਚਹਇਵੲਮੲਨਟ) ਅਤੋ ‘ਕਾਰਜਸ਼ੀਲਤਾ’ (ਫੲਰਾੋਰਮਅਨਚੲ) ਮੰਨਦਾ ਹੈ।
19ਵੀਂ ਸਦੀ ਦੌਰਾਨ ਆਚਰਣ ਨੂੰ ਪਰਿਭਾਸਿ਼ਤ ਕਰਨ ਲਈ ਸ਼ਬਦ ‘ਫਰਜ਼’, ‘ਕੰਮ’, ‘ਸੁਚੱਜੇ ਕਰਤੱਵ’, ‘ਤੌਰ-ਤਰੀਕੇ’, ‘ਦਿਆਨਤਦਾਰੀ’ ਆਦਿ ਵਰਤੇ ਜਾਂਦੇ ਸਨ, ਜਦੋਂ ਕਿ ਸ਼ਖਸੀਅਤ ਲਈ ਸ਼ਬਦਾਂ-ਮਹੱਤਵਪੂਰਨ, ਪ੍ਰਭਾਵਸ਼ਾਲੀ, ਚਮਕਵੀਂ, ਚੁੰਭਕੀ, ਸਿਰਜਣਾਤਮਕ, ਆਕਰਸ਼ਕ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ। ਚੰਗੇ ਆਚਰਣ ਲਈ ਸ਼ਬਦ ਪਿਆਰ, ਦਿਆਲਤਾ, ਦਲੇਰੀ, ਵਿਸ਼ਵਾਸ, ਸੱਚਾਈ, ਸਪੱਸ਼ਟਤਾ, ਇਮਾਨਦਾਰੀ, ਇਰਾਦੇ ਦੀ ਪਰਪੱਕਤਾ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਗੁਣਾਂ ਦੀ ਲੋੜ ਸਮਝੀ ਜਾਂਦੀ ਹੈ। ਇਨ੍ਹਾਂ ਗੁਣਾਂ ਦੀ ਘਾਟ ਸਬੰਧਤ ਵਿਅਕਤੀ ਨੂੰ ਮਾੜੇ ਆਚਰਣ ਵਾਲਾ ਜਾਂ ‘ਚਰਿੱਤਰਹੀਣ’ ਤੱਕ ਗਰਦਾਨਣ ਲਈ ਵੀ ਕੀਤੀ ਜਾਂਦੀ ਸੀ।
ਅਧਿਆਤਮਵਾਦ ਅਤੇ ਆਚਰਣ: ਆਚਰਣ ਦੇ ਵਿਕਾਸ ਵਿਚ ਅਧਿਆਤਮਵਾਦ ਦੀ ਮੁੱਖ ਭੂਮਿਕਾ ਹੈ। ਵੱਖ-ਵੱਖ ਧਰਮਾਂ ਦੇ ਗ੍ਰੰਥ ਮਨੁੱਖ ਨੂੰ ਚੰਗਾ ਆਚਰਣ ਬਣਾਉਣ ਅਤੇ ਇਸ ਨੂੰ ਕਾਇਮ ਰੱਖਣ ਦੀ ਪ੍ਰੇਰਨਾ ਕਰਦੇ ਹਨ। ਉਹ ਮਨੁੱਖੀ ਜੀਵਨ ਲਈ ਸੁਥਰੀਆਂ ਸਮਾਜਿਕ ਤੇ ਸਦਾਚਾਰਕ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹਨ ਅਤੇ ਇਨ੍ਹਾਂ ਨੂੰ ਅਪਨਾਉਣ ਲਈ ਜ਼ੋਰ ਦਿੰਦੇ ਹਨ। ਈਸਾਈ ਧਰਮ ਦੇ ਗ੍ਰੰਥ ‘ਬਾਈਬਲ’ ਨੂੰ ‘ਆਚਰਣ ਦੀ ਪਾਠ-ਪੁਸਤਕ’ ਮੰਨਿਆ ਜਾਂਦਾ ਹੈ। ਇਸ ਵਿਚ ਅਨੇਕਾਂ ਕਹਾਣੀਆਂ ਸ਼ਾਮਲ ਹਨ, ਜੋ ਵੱਖ-ਵੱਖ ਔਰਤਾਂ ਤੇ ਮਰਦਾਂ ਦੇ ਵਧੀਆ ਆਚਰਣ ਨਾਲ ਸਬੰਧਤ ਹਨ ਅਤੇ ਮਨੁੱਖ ਨੂੰ ਚੰਗਾ ਆਚਰਣ ਰੱਖਣ ਦੀ ਪ੍ਰੇਰਨਾ ਕਰਦੀਆਂ ਹਨ। ਇਸੇ ਤਰ੍ਹਾਂ ਰਾਮਾਇਣ, ਮਹਾਭਾਰਤ ਅਤੇ ਹੋਰ ਧਾਰਮਿਕ ਗ੍ਰੰਥਾਂ ਵਿਚ ਵੀ ਸਮਾਜਿਕ ਮਰਿਆਦਾ, ਮਾਪਿਆਂ ਦੇ ਮਾਣ-ਸਤਿਕਾਰ ਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਨ ਆਦਿ ਦੀ ਗੱਲ ਬਾਖੂਬੀ ਕੀਤੀ ਗਈ ਹੈ।
ਸਿੱਖ ਧਰਮ ਵਿਚ ਆਚਰਣ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਿਚ ਆਚਰਣ ਨੂੰ ਸਰਬ-ਸ੍ਰੇਸ਼ਟ ਦੱਸਿਆ ਗਿਆ ਹੈ। ਇਸ ਸਬੰਧੀ ਉਨ੍ਹਾਂ ਦਾ ਫੁਰਮਾਨ ਹੈ,
ਸਚਹੁ ਓਰੇ ਸਭ ਕੋ ਉਪਰਿ ਸਚੁ ਆਚਾਰੁ॥ (ਪੰਨਾ 562)
ਗੁਰਦਆਰਾ ਸਾਹਿਬਾਨ ਦੇ ਸੁਯੋਗ ਪ੍ਰਬੰਧਾਂ ਲਈ 1925 ਵਿਚ ਬਣਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1945 ਵਿਚ ‘ਰਹਿਤ-ਮਰਿਆਦਾ’ ਨਿਰਧਾਰਤ ਕੀਤੀ ਗਈ। ਇਸ ਰਹਿਤ-ਮਰਿਆਦਾ ਵਿਚ ਮਨੁੱਖੀ ਆਚਰਣ ਨੂੰ ਉੱਚਾ-ਸੁੱਚਾ ਰੱਖਣ ਲਈ ਕਈ ਮਦਾਂ ਦਰਜ ਹਨ, ਜਿਨ੍ਹਾਂ ਵਿਚ ਸਿੱਖੀ ਦੇ ਤਿੰਨ ਮੁਢਲੇ ਅਸੂਲਾਂ ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ’ ਤੋਂ ਇਲਾਵਾ ਸੇਵਾ ਕਰਨੀ ਅਤੇ ਲੋੜਵੰਦਾਂ ਦੀ ਮਦਦ ਕਰਨ ਵਰਗੇ ਗੁਣ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਵਿਚ ਸਿੱਖਾਂ ਨੂੰ ਭੰਗ, ਤੰਬਾਕੂ ਤੇ ਹੋਰ ਨਸਿ਼ਆਂ ਦੇ ਸੇਵਨ ਦੀ ਮਨਾਹੀ, ਨਫਰਤ, ਈਰਖਾ ਤੇ ਪਰਾਏ ਧੰਨ ਤੋਂ ਦੂਰ ਰਹਿਣ ਅਤੇ ਕਿਸੇ ਵੀ ਪਰਾਈ ਇਸਤਰੀ ਨਾਲ ਸਬੰਧ ਨਾ ਰੱਖਣ ਵਰਗੀਆਂ ਕੁਰਹਿਤਾਂ ਵੀ ਦਰਜ ਕੀਤੀਆਂ ਗਈਆਂ ਹਨ।
ਆਚਰਣ ਦਾ ਵਿਕਾਸ: ਕਿਸੇ ਵੀ ਮਨੁੱਖ ਦਾ ਆਚਰਣ ਜਾਂ ਚਾਲ-ਚਲਨ ਕੁਝ ਦਿਨਾਂ ਜਾਂ ਮਹੀਨਿਆਂ ਵਿਚ ਵਿਕਸਿਤ ਨਹੀਂ ਹੁੰਦਾ, ਸਗੋਂ ਇਸ ਲਈ ਤਾਂ ਸਾਲਾਂ ਦੇ ਸਾਲ ਲੱਗ ਜਾਂਦੇ ਹਨ। ਇਹ ਸਬੰਧਿਤ ਪਰਿਵਾਰ ਦੇ ਪਿਛੋਕੜ ਅਤੇ ਉਸ ਤੋਂ ਪ੍ਰਾਪਤ ਹੋਏ ਸੰਸਕਾਰਾਂ ਉੱਪਰ ਵੀ ਨਿਰਭਰ ਕਰਦਾ ਹੈ ਜੋ ਪੀੜ੍ਹੀ-ਦਰ-ਪੀੜ੍ਹੀ ਚੱਲਿਆ ਆਉਂਦਾ ਹੈ। ਆਚਰਣ ਕਿਸੇ ਏਕਾਂਤ ਵਿਚ ਚੁੱਪ-ਚਾਪ ਬੈਠ ਕੇ ਨਹੀਂ ਉਸਾਰਿਆ ਜਾ ਸਕਦਾ, ਸਗੋਂ ਇਸ ਲਈ ਤਾਂ ਸਮਾਜ ਵਿਚ ਵਿਚਰਦਿਆਂ ਲੋਕਾਂ ਨਾਲ ਮਿਲ-ਜੁਲ ਕੇ ਸਹੀ ਤਰ੍ਹਾਂ ਜੀਵਨ ਗੁਜ਼ਾਰਨਾ ਜ਼ਰੂਰੀ ਹੈ। ਅੰਨ੍ਹੀ, ਗੁੰਗੀ ਤੇ ਬੋਲੀ ਪ੍ਰਸਿੱਧ ਵਿਦਵਾਨ ਹੈਲਨ ਕੀਲਰ ਨੇ ਠੀਕ ਹੀ ਕਿਹਾ ਹੈ, “ਛਹਅਰਅਚਟੲਰ ਚਅਨਨੋਟ ਬੲ ਦੲਵੲਲੋਪੲਦ ਨਿ ੲਅਸੲ ਅਨਦ ਤੁਇਟ। ੌਨਲੇ ਟਹਰੋੁਗਹ ੲਣਪੲਰਇਨਚੲ ੋਾ ਟਰਅਿਲ ਅਨਦ ਸੁਾਾੲਰਨਿਗ ਚਅਨ ਟਹੲ ਸੋੁਲ ਬੲ ਸਟਰੲਨਗਟਹੲਨ, ਅਮਬਟਿੋਿਨ ਨਿਸਪਰਿੲਦ ਅਨਦ ਸੁਚਚੲਸਸ ਅਚਹਇਵੲਦ।”
ਆਚਰਣ ਦੇ ਵੱਖ-ਵੱਖ ਪਹਿਲੂਆਂ ਨੂੰ ਹੇਠ ਲਿਖੇ ਅਨੁਸਾਰ ਵਿਚਾਰਿਆ ਜਾ ਸਕਦਾ ਹੈ:
1. ਨਿੱਜੀ ਜਾਂ ਮੌਰਲ ਆਚਰਣ (ੰੋਰਅਲ ਛਹਅਰਅਚਟੲਰ)
2. ਸਮਾਜਿਕ ਆਚਰਣ (ੰੋਚਅਿਲ ਛਹਅਰਅਚਟੲਰ)
3. ਕੌਮੀ ਆਚਰਣ (ਂਅਟੋਿਨਅਲ ਛਹਅਰਅਚਟੲਰ)
1. ਨਿੱਜੀ ਜਾਂ ਮੌਰਲ ਆਚਰਣ: ਕਿਸੇ ਵਿਅਕਤੀ ਦਾ ਮੌਰਲ ਆਚਰਣ ਉਸ ਦੇ ਨਿੱਜੀ ਗੁਣਾਂ ਦਾ ਮੁਲੰਕਣ ਹੈ। ਇਨ੍ਹਾਂ ਵਿਚ ਉਸ ਦੀ ਇਮਾਨਦਾਰੀ, ਬਹਾਦਰੀ, ਭਰੋਸੇਯੋਗਤਾ, ਮਾਣ-ਇੱਜ਼ਤ, ਦੂਸਰਿਆਂ ਨਾਲ ਵਿਹਾਰ ਅਤੇ ਉਸ ਦੀਆਂ ਨਿੱਜੀ ਆਦਤਾਂ ਆਦਿ ਸ਼ਾਮਲ ਹਨ। ਇਹ ਗੁਣ ਇਕ ਵਿਅਕਤੀ ਨੂੰ ਦੂਸਰੇ ਨਾਲੋਂ ਵੱਖਰਿਆਉਂਦੇ ਹਨ, ਕਿਉਂਕਿ ਇਨ੍ਹਾਂ ਗੁਣਾਂ ਦੀ ਵਾਧ-ਘਾਟ ਹਰੇਕ ਇਨਸਾਨ ਵਿਚ ਵੱਖੋ-ਵੱਖਰੀ ਮਾਤਰਾ ਵਿਚ ਹੁੰਦੀ ਹੈ ਅਤੇ ਇਨ੍ਹਾਂ ਨੂੰ ਸਾਹਮਣੇ ਰੱਖਦਿਆਂ ਹੀ ਲੋਕਾਂ ਵੱਲੋਂ ਉਸ ਵਿਅਕਤੀ ਦੇ ਆਚਰਣ ਦਾ ਮੁਲੰਕਣ ਕੀਤਾ ਜਾਂਦਾ ਹੈ। ਸਮਾਜ ਵਿਚ ਕਿਸੇ ਨੂੰ ਸ਼ਰੀਫ, ਭਲਾਮਾਣਸ, ਸ਼ਰਮਾਕਲ, ਦਿਆਲੂ, ਆਦਿ ਸ਼ਬਦਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਕਿਸੇ ਦੂਸਰੇ ਨੂੰ ਲੁੱਚਾ, ਲਫੰਗਾ, ਈਰਖਾਲੂ, ਸੜੀਅਲ, ਝਗੜਾਲੂ ਅਤੇ ਬਦਮਾਸ਼ ਹੋਣ ਦਾ ‘ਸਰਟੀਫਿਕੇਟ’ ਦਿੱਤਾ ਜਾਂਦਾ ਹੈ। ਮਨੋਵਿਗਿਆਨੀ ਲਾਅਰੈਂਸ ਪਰਵਿਨ ਅਨੁਸਾਰ “ਨਿੱਜੀ ਆਚਰਣ ਵੱਖ-ਵੱਖ ਸਮਾਜਿਕ ਹਾਲਤਾਂ ਵਿਚ ਕਿਸੇ ਵਿਅਕਤੀ ਵੱਲੋਂ ਆਪਣਾ ਵਿਹਾਰ ਦਰਸਾਉਣ ਵਾਲਾ ਦਰਪਣ ਹੈ।”
2. ਸਮਾਜਿਕ ਆਚਰਣ: ਸਮਾਜਿਕ ਆਚਰਣ ਦੀ ਪਰਿਭਾਸ਼ਾ ਉੱਘੇ ਜਰਮਨ ਸਮਾਜਿਕ ਵਿਗਿਆਨੀ ਐਰਿਕ ਫਰੌਮੇ (ਓਰਚਿਹ ਾਂਰੋਮਮੲ) ਵੱਲੋਂ 20ਵੀਂ ਸਦੀ ਦੇ ਅਰੰਭ ਵਿਚ ਦਿੱਤੀ ਗਈ। ਉਸ ਅਨੁਸਾਰ “ਸਮਾਜਿਕ ਆਚਰਣ ਕਿਸੇ ਸਮਾਜ ਦੇ ਲੋਕਾਂ ਜਾਂ ਜਾਤੀਆਂ ਦਾ ਸਮੂਹਿਕ ਤੌਰ ‘ਤੇ ਦਰਸਾਏ ਜਾਣ ਵਾਲਾ ਵਰਤਾਰਾ ਹੈ।” ਉਹ ਇਸ ਨੂੰ ਕਾਰਲ ਮਾਰਕਸ ਦੀ ਸੋਸ਼ਲ ਥਿਊਰੀ ਨਾਲ ਜੋੜਦਾ ਹੈ, ਜੋ ਸੁਪਨਿਆਂ ਦੇ ਵਿਆਖਿਆਕਾਰ ਮਨੋਵਿਗਿਆਨੀ ਸਿਗਮੰਡ ਫਰਾਇਡ ਵੱਲੋਂ ਦਰਸਾਈ ਗਈ ਆਚਰਣ ਦੀ ਪਰਿਭਾਸ਼ਾ ਨਾਲ ਜਾ ਜੁੜਦੀ ਹੈ, ਜੋ ਇਸ ਤਰ੍ਹਾਂ ਹੈ: “ਸਾਡਾ ਆਚਰਣ ਸਾਡੇ ਅਨੁਭਵਾਂ ਦੀਆਂ ਯਾਦਾਂ ਉੱਪਰ ਆਧਾਰਿਤ ਹੈ ਅਤੇ ਇਨ੍ਹਾਂ ਵਿਚ ਸਭ ਤੋਂ ਵੱਧ ਉਹ ਅਨੁਭਵ ਹੁੰਦੇ ਹਨ, ਜਿਨ੍ਹਾਂ ਦਾ ਸਾਡੇ ਉੱਪਰ ਸਭ ਤੋਂ ਵਧੇਰੇ ਅਸਰ ਹੁੰਦਾ ਹੈ, ਖਾਸ ਤੌਰ ‘ਤੇ ਜਵਾਨੀ ਦੇ ਪਹਿਲੇ ਪੜਾਅ ਦੇ ਅਨੁਭਵ, ਜੋ ਸਾਡੇ ਅਚੇਤ ਜਾਂ ਸੁਚੇਤ ਮਨ ਵਿਚ ਸਮਾਅ ਜਾਂਦੇ ਹਨ।”
3. ਕੌਮੀ ਆਚਰਣ: ਕੌਮੀ ਆਚਰਣ ਉਨ੍ਹਾਂ ਖਾਸੀਅਤਾਂ ਜਾਂ ਵਿਹਾਰਕ-ਇਕਾਈਆਂ ਦਾ ਸਮੂਹ ਹੈ, ਜੋ ਕਿਸੇ ਦੇਸ਼ ਜਾਂ ਕੌਮ ਦੇ ਬਹੁ-ਗਿਣਤੀ ਲੋਕਾਂ ਵਿਚ ਪਾਈਆਂ ਜਾਂਦੀਆਂ ਹਨ। ਇਹ ਖਾਸੀਅਤਾਂ ਜ਼ਰੂਰੀ ਨਹੀਂ ਕਿ ਸਾਰੀਆਂ ਚੰਗੀਆਂ ਜਾ ਮਾੜੀਆਂ ਹੋਣ, ਸਗੋਂ ਇਹ ਉਨ੍ਹਾਂ ਦਾ ‘ਮਿਲਗੋਭਾ’ ਵੀ ਹੋ ਸਕਦਾ ਹੈ। ਇਸ ਨੂੰ ‘ਲੋਕ-ਸੱਭਿਆਚਾਰ’ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ, ਕਿਉਂਕਿ ਇਹ ਲੋਕਾਂ ਦੀਆਂ ਸਮੂਹਿਕ-ਆਦਤਾਂ, ਵਿਚਾਰਾਂ, ਇੱਛਾਵਾਂ, ਵਿਸ਼ਵਾਸ ਅਤੇ ਵਰਤੋਂ-ਵਿਹਾਰ ਨੂੰ ਪ੍ਰਗਟ ਕਰਦਾ ਹੈ। ਕੌਮੀ ਆਚਰਣ ਨੂੰ ਸਮਝਣ ਲਈ ਇਹ ਪੱਖ ਆਮ ਤੌਰ ‘ਤੇ ਉਸ ਖੇਤਰ ਦੇ ਬਾਲਗ ਵਿਅਕਤੀਆਂ ਦੇ ਹੀ ਵਿਚਾਰੇ ਜਾਂਦੇ ਹਨ। ਇਹ ਕਿਸੇ ਖਾਸ ਖਿੱਤੇ ਦੇ ਜਨ-ਸਮੂਹ ਦਾ ਮਨੋ-ਵਿਗਿਆਨਕ ਤੇ ਵਿਹਾਰਕ ਆਧਾਰ ਵੀ ਹੋ ਸਕਦਾ ਹੈ।
ਬਹੁ-ਕੌਮੀ ਤੇ ਬਹੁ-ਭਾਸ਼ਾਈ ਸੱਭਿਆਚਾਰ ਅਤੇ ਆਚਰਣ: ਭਾਰਤ ਇਕ ਬਹੁ-ਸੱਭਿਆਚਾਰੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇਸ ਦੇ ਵੱਖ-ਵੱਖ ਸੂਬਿਆਂ ਦੇ ਲੋਕ ਆਪਣੀਆਂ ਭਾਸ਼ਾਵਾਂ ਬੋਲਦੇ ਹਨ ਅਤੇ ਉਨ੍ਹਾਂ ਦਾ ਆਪੋ ਆਪਣਾ ਸੱਭਿਆਚਾਰ ਹੈ। ਪੰਜਾਬੀ ਬਹਾਦਰ ਤੇ ਨਿਡਰ ਮੰਨੇ ਜਾਂਦੇ ਹਨ ਅਤੇ ਉਹ ਦਰਪੇਸ਼ ਚੁਣੌਤੀਆਂ ਦਾ ਹੱਸ ਕੇ ਮੁਕਾਬਲਾ ਕਰਦੇ ਹਨ। ਉਨ੍ਹਾਂ ਬਾਰੇ ਮਸ਼ਹੂਰ ਹੈ, “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।” ਉਹ ਲੜਾਕੇ ਹਨ ਅਤੇ ਕਈ ਵਾਰ ਆਪਸ ਵਿਚ ਵੀ ਉਲਝ ਜਾਂਦੇ ਹਨ। ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬੀ ਅਤੇ ਬੰਗਾਲੀ ਵਧੇਰੇ ਦੇਸ਼-ਭਗਤ ਸਮਝੇ ਜਾਂਦੇ ਹਨ ਤੇ ਭਾਰਤ ਦੀ ਆਜ਼ਾਦੀ ਵਿਚ ਉਨ੍ਹਾਂ ਦਾ ਵੱਡ-ਮੁੱਲਾ ਯੋਗਦਾਨ ਰਿਹਾ ਹੈ। ਦੂਜੇ ਪਾਸੇ ਗੁਜਰਾਤੀ ਵਧੇਰੇ ਕਰਕੇ ਵਪਾਰੀ ਤਬੀਅਤ ਦੇ ਮਾਲਕ ਹਨ। ਸਾਰੇ ਦੇਸ਼ ਵਿਚ ਇਸ ਸਮੇਂ ਅੰਬਾਨੀਆਂ, ਅਡਾਨੀਆਂ, ਪਟੇਲਾਂ ਤੇ ਮੋਦੀਆਂ ਬਾਰੇ ਹੁੰਦੀ ਚਰਚਾ ਆਮ ਹੀ ਵੇਖਣ-ਸੁਣਨ ਨੂੰ ਮਿਲ ਰਹੀ ਹੈ।
ਇਸੇ ਤਰ੍ਹਾਂ ਅਮਰੀਕਾ ਅਤੇ ਕੈਨੇਡਾ ਵੀ ਬਹੁ-ਕੌਮੀ ਅਤੇ ਬਹੁ-ਸੱਭਿਆਚਾਰੀ ਦੇਸ਼ ਹਨ। ਇਨ੍ਹਾਂ ਦੋਹਾਂ ਦੇਸ਼ਾਂ ਵਿਚ ਦੂਜੇ ਦੇਸ਼ਾਂ ਤੋਂ ਪਰਵਾਸ ਕਰਕੇ ਆਏ ਲੋਕਾਂ ਦੀ ਵੱਡੀ ਗਿਣਤੀ ਹੈ ਅਤੇ ਹਰੇਕ ਦੇਸ਼ ਤੋਂ ਆਏ ਲੋਕਾਂ ਦਾ ਆਪਣਾ ਆਚਰਣ ਤੇ ਸੱਭਿਆਚਾਰ ਹੈ। ਇਸੇ ਲਈ ਕਈਆਂ ਵੱਲੋਂ ਇੱਥੇ ਮੌਜੂਦ ਲੋਕਾਂ ਨੂੰ “ਵਣ-ਵਣ ਦੀ ਲੱਕੜੀ” ਦਾ ਨਾਂ ਵੀ ਦਿੱਤਾ ਜਾਂਦਾ ਹੈ। ਅਮਰੀਕਨਾਂ ਬਾਰੇ ਤਾਂ “ਮੱਕੀ ਦੀ ਛੱਲੀ ਉੱਪਰ ਦਾਣੇ” (ੳਸ ੳਮੲਰਚਿਅਨ ਅਸ ਚੋਰਨ ੋਨ ਟਹੲ ਚੋਬ) ਵਾਲੀ ਕਹਾਵਤ ਮਸ਼ਹੂਰ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ “ਸ਼ਾਪਿੰਗ-ਮਾਲ ‘ਤੇ ਮੌਜੂਦ ਲੋਕਾਂ” (ੳਸ ੳਮੲਰਚਿਅਨ ਅਸ ੰਹੋਪਪਨਿਗ ੰਅਲਲ) ਨਾਲ ਵੀ ਤੁਲਨਾ ਕੀਤੀ ਜਾਂਦੀ ਹੈ। ਇੰਗਲੈਂਡ ਦੇ ਵਸਨੀਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਤਾਂ ‘ਭੁੰਨੇ ਹੋਏ ਮਾਸ’ ਵਰਗੇ ਹਨ, ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ (ੳਸ ਭਰਟਿਸਿਹ ਅਸ ੍ਰੋਅਸਟ ਭੲੲਾ)। ਇੰਜ ਹੀ, ਕਈ ਉਨ੍ਹਾਂ ਨੂੰ ਚਾਹ ਨਾਲ ਛਕੇ ਜਾਣ ਵਾਲੇ ਸਨੈਕਾਂ ਨਾਲ ਵੀ ਮੇਲਦੇ ਹਨ (ੳਸ ਭਰਟਿਸਿਹ ਅਸ ਠੲਅ ਅਨਦ ੰਚੋਨੲਸ)। ਇਸ ਦੇ ਬਾਵਜੂਦ ਉਹ ਆਚਰਣ ਦੀਆਂ ਉੱਚੀਆਂ ਤੇ ਸੁੱਚੀਆਂ ਕਦਰਾਂ-ਕੀਮਤਾਂ ਦੇ ਧਾਰਨੀ ਹਨ। ਬੇਸ਼ਕ, ਇਨ੍ਹਾਂ ਦੋਹਾਂ ਦੇਸ਼ਾਂ ਤੇ ਹੋਰ ਪੱਛਮੀ ਦੇਸ਼ਾਂ ਵਿਚ ਆਚਰਣ ਜਾਂ ਚਾਲ-ਚਲਨ ਦੇ ਕਈ ਮਾਪਦੰਡ ਵੱਖਰੇ ਮੰਨੇ ਜਾਂਦੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਆਦਤਾਂ ਤੇ ਨਿੱਜੀ ਆਚਰਣ ਸ਼ਾਮਲ ਹੈ, ਪਰ ਸਮਾਜਿਕ ਅਤੇ ਕੌਮੀ ਆਚਰਣ ਦੇ ਪੱਖ ਵਿਚ ਉਹ ਦੂਸਰਿਆਂ ਤੋਂ ਬਹੁਤ ਅੱਗੇ ਹਨ।
ਇਸ ਤਰ੍ਹਾਂ ਅਸੀਂ ਵੱਖ-ਵੱਖ ਦੇਸ਼ਾਂ, ਕੌਮਾਂ ਅਤੇ ਸੱਭਿਆਚਾਰਾਂ ਵਿਚ ਨਿੱਜੀ, ਸਮਾਜਿਕ ਅਤੇ ਕੌਮੀ ਆਚਰਣ ਦੀ ਵੱਖ-ਵੱਖ ਕਿਸਮ ਦੀ ਤਸਵੀਰ ਵੇਖਦੇ ਹਾਂ। ਇਸ ਨੂੰ ਵੇਖਣ-ਪਰਖਣ ਦਾ ਨਜ਼ਰੀਆ ਬੇਸ਼ਕ ਆਪੋ-ਆਪਣਾ ਹੈ, ਪਰ ਇਸ ਦੀ ਮਨੁੱਖੀ ਜੀਵਨ ਅਹਿਮੀਅਤ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ।