ਪੈਣ ਜੱਜਾਂ ਦੀਆਂ ਝਿੜਕਾਂ

ਪਾਈਏ ਕਿਵੇਂ ਛੁਟਕਾਰਾ ਇਹ ਸੋਚਦੇ ਨਾ, ਮਹਾਮਾਰੀ ਦੀਆਂ ਮਾੜੀਆਂ ਹਾਲਤਾਂ ਤੋਂ।
ਲਾਉਂਦੇ ਜੋਰ ਕਿ ਅੰਧਵਿਸ਼ਵਾਸ ਫੈਲੇ, ਲਾਹਾ ਖੱਟਣਾ ਚਾਹੁਣ ਜਹਾਲਤਾਂ ਤੋਂ।
ਗੈਰ-ਭਾਜਪਾ ਰਾਜਾਂ ਨੂੰ ਤੰਗ ਕਰਦੇ, ਆਉਣ ਬਾਜ ਨਾ ਘਟੀਆ ਸ਼ਰਾਰਤਾਂ ਤੋਂ।
ਚਾਹੁੰਦੇ ਗੱਦੀ ਦੇ ਪਾਵੇ ਮਜ਼ਬੂਤ ਕਰਨੇ, ਫਿਰਕੂ ਪਾੜੇ ਵਧਾਉਂਦੀਆਂ ਆਦਤਾਂ ਤੋਂ।
ਤਾਨਾਸ਼ਾਹਾਂ ਦਾ ਰੂਪ ਹੀ ਬਣੇ ਬੈਠੇ, ਖੋਹ ਖੋਹ ਸਟੇਟਾਂ ਦੀਆਂ ਤਾਕਤਾਂ ਤੋਂ।
ਆਵੇ ਸੰਗ ਨਾ ਦੇਸ਼ ਦੇ ਹਾਕਮਾਂ ਨੂੰ, ਝਿੜਕੇ ਖਾਂਦਿਆਂ ਰੋਜ਼ ਅਦਾਲਤਾਂ ਤੋਂ!