ਬੂਟ ਬਨਾਮ ਚਪਲਾਂ!

ਗਲੀ ਗਲੀ ਵਿਚ ਫਿਰੀ ‘ਸਰਕਾਰ’ ਭਾਵੇਂ, ਰੂਪ ਧਾਰ ਕੇ ‘ਨਾਥ ਟੈਗੋਰ’ ਵਾਲਾ।
ਫਿਰਕੂ ਸੋਚ ਦਾ ਚਾੜ੍ਹਿਆ ਰੰਗ ਪੂਰਾ, ਕਾਲੀ ਸ਼ਾਹ ਜਿਹੀ ਘਟਾ ਘਨਘੋਰ ਵਾਲਾ।
ਛੱਡੀ ਕਸਰ ਨਾ ਕੋਈ ਕਮੀਨਗੀ ਦੀ, ਦਾਅ ਵਰਤਿਆ ਜ਼ੁਲਮ ਤੇ ਜੋਰ ਵਾਲਾ।
ਚਪਲਾਂ ਪੈ ਗਈਆਂ ਬੂਟਾਂ ’ਤੇ ਬਹੁਤ ਭਾਰੀ, ਭੋਗ ਪਾ ਦਿੱਤਾ ਜਿੱਤਣ ਦੇ ‘ਸ਼ੋਰ’ ਵਾਲਾ।
ਫਾਸ਼ੀਵਾਦੀਏ ਸੀਗੇ ਮਗਰੂਰ ਬਹੁਤੇ, ਜਿਨ੍ਹਾਂ ਕਾਰਨੇ ਛਾਈਆਂ ਕੰਗਾਲੀਆਂ ਨੇ।
ਕਿਵੇਂ ਰੋਕੀਦਾ ‘ਨਫਰਤੀ ਫੁੱਲ’ ਖਿੜਨੋਂ, ਦਿੱਤਾ ਜਨਤਾ ਨੂੰ ਦੱਸ ਬੰਗਾਲੀਆਂ ਨੇ!