‘ਜਥਾ ਰਾਜਾ’ ਦੇ ਬਣੇ ਅਖਾਣ ਵਾਂਗੂੰ, ‘ਤਥਾ ਪਰਜਾ’ ਨਾ ਸਮਝਦੀ ਖੋਟ ਮੀਆਂ।
ਵੋਟਾਂ ਮਿਲਦੀਆਂ ਤਾਰ ਕੇ ਮੁੱਲ ਪੂਰਾ, ਨਾਹੀਂ ਕਾਇਦੇ-ਕਾਨੂੰਨ ਤੂੰ ਘੋਟ ਮੀਆਂ।
ਢੀਠ ਸਿਰੇ ਦੇ ‘ਲੈਣ ਤੇ ਦੇਣ’ ਵਾਲੇ, ਲੱਜਾ-ਸੰਗ ਤੋਂ ਲੈ ਲੈਂਦੇ ਛੋਟ ਮੀਆਂ।
ਚਾਰੇ ਤਰਫ ਹੁਣ ਮਾਇਆ ਦਾ ਬੋਲ ਬਾਲਾ, ਰੱਬ-ਰੁੱਬ ਦੀ ਰਹੀ ਨਾ ਓਟ ਮੀਆਂ।
ਲੋਕ-ਰਾਜ ਦੀ ਦੇਖ ਕੇ ਦੁਰਦਸ਼ਾ ਨੂੰ, ਨਹੀਉਂ ਲੱਗਦੀ ਦਿਲਾਂ ਨੂੰ ਚੋਟ ਮੀਆਂ।
‘ਸ਼ਾਹ ਮੁਹੰਮਦਾ’ ਬਣੂੰ ਸਰਪੰਚ ਓਹੀ, ਵੰਡ ਸਕੇ ਜੋ ਨਸ਼ੇ ਤੇ ਨੋਟ ਮੀਆਂ!
Leave a Reply