ਚਰਚਾ: ਵਿਸ਼ਵ ਪ੍ਰਸੰਨਤਾ ਰਿਪੋਰਟ-2021

ਇੰਜੀਨੀਅਰ ਈਸ਼ਰ ਸਿੰਘ
ਫੋਨ: 647-640-2014
ਹਰ ਸਾਲ 20 ਮਾਰਚ ਦਾ ਦਿਨ ਸੰਯੁਕਤ ਰਾਸ਼ਟਰ ਸੰਗਠਨ ਵੱਲੋਂ ‘ਅੰਤਰ-ਰਾਸ਼ਟਰੀ ਪ੍ਰਸੰਨਤਾ ਦਿਵਸ’ ਦੇ ਤੌਰ `ਤੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ‘ਵਿਸ਼ਵ ਪ੍ਰਸੰਨਤਾ ਰਿਪੋਰਟ’ (ੱੋਰਲਦ ੍ਹਅਪਪਨਿੲਸਸ ੍ਰੲਪੋਰਟ) ਵੀ ਜਾਰੀ ਕੀਤੀ ਜਾਂਦੀ ਹੈ। ਇਹ ਰਿਪੋਰਟ ਸੰਗਠਨ ਦੇ ‘ਸਵੈ-ਨਿਰਭਰ ਵਿਕਾਸ ਸਮਾਧਾਨ ਵਿਭਾਗ’ (ੰੁਸਟਅਨਿਅਬਲੲ ਧੲਵੲਲੋਪਮੲਨਟ ੰੋਲੁਟੋਿਨਸ ਂੲਟੱੋਰਕ) ਵੱਲੋਂ ਤਿਆਰ ਕੀਤੀ ਜਾਂਦੀ ਹੈ। ਇਸ ਵਿਚ ਵਿਅਕਤੀਗਤ ਪ੍ਰਸੰਨਤਾ ਤੇ ਭਲਾਈ ਅਤੇ ਦੇਸ਼ਾਂ ਦੀ ਸਮੁੱਚੀ ਪ੍ਰਸੰਨਤਾ ਨਾਲ ਸਬੰਧਿਤ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਂਦੀ ਹੈ। ਹਰ ਸਾਲ ਕੁਝ ਢੁਕਵੇਂ ਪੱਖ ਚੁਣੇ ਜਾਂਦੇ ਹਨ, ਜਿਵੇਂ ਕਿ ਇਸ ਸਾਲ ਦੀ ਰਿਪੋਰਟ ਵਿਚ ਕੋਵਿਡ-19 ਨੂੰ ਮੁੱਖ ਵਿਸ਼ਾ ਬਣਾਇਆ ਗਿਆ ਹੈ।

ਪਿਛਲੇ ਸਾਲ ਪ੍ਰਸੰਨਤਾ ਦੇ, ਸਮਾਜਿਕ ਤੇ ਕੁਦਰਤੀ ਵਾਤਾਵਰਣ ਅਤੇ ‘ਸਵੈ-ਨਿਰਭਰ ਵਿਕਾਸ ਟੀਚਿਆਂ’ ਨਾਲ ਸਬੰਧਾਂ ਨੂੰ ਮੁੱਖ ਵਿਸ਼ਾ ਬਣਾਇਆ ਗਿਆ ਸੀ। ਹਰ ਸਾਲ ਨਵਾਂ ਪੱਖ ਵਿਚਾਰਨ ਤੋਂ ਭਾਵ ਇਹ ਹੈ ਕਿ ਦੇਸ਼ਾਂ ਦੀਆਂ ਸਰਕਾਰਾਂ, ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਸੰਸਥਾਵਾਂ ਇਸ ਰਿਪੋਰਟ ਦੀਆਂ ਖੋਜਾਂ ਤੋਂ ਸੇਧ ਲੈ ਕੇ ਐਸੀਆਂ ਨੀਤੀਆਂ ਅਤੇ ਪ੍ਰੋਗਰਾਮ ਉਲੀਕ ਸਕਣ, ਜਿਹੜੇ ਕਿ ਨਾਗਰਿਕਾਂ ਦੀ ਵਿਅਕਤੀਗਤ ਪ੍ਰਸੰਨਤਾ ਅਤੇ ਭਲਾਈ ਵਿਚ ਵਾਧਾ ਕਰ ਸਕਣ। ਰਿਪੋਰਟ ਇਸ ਗੱਲ ’ਤੇ ਪੂਰਾ ਜ਼ੋਰ ਦਿੰਦੀ ਹੈ ਕਿ ਪ੍ਰਸੰਨਤਾ ਦੇ ਵਾਧੇ ਵਾਸਤੇ ਸਰਕਾਰਾਂ ਅਤੇ ਹੋਰ ਸਬੰਧਿਤ ਸੰਸਥਾਵਾਂ ਦੀਆਂ ਕਾਰਵਾਈਆਂ ਦੇ ਨਾਲ-ਨਾਲ ਵਿਅਕਤੀਗਤ ਪੱਧਰ ’ਤੇ ਸਰਬ-ਪੱਖੀ ਸੁਚੱਜੀ ਜੀਵਨ-ਜਾਚ ਅਪਨਾਉਣ ਦੀ ਵੀ ਜ਼ਰੂਰਤ ਹੈ। ਸੋ ਪ੍ਰਸੰਨਤਾ ਰਿਪੋਰਟ ਜਿੱਥੇ ਸਰਕਾਰਾਂ ਅਤੇ ਹੋਰ ਸਬੰਧਿਤ ਸੰਸਥਾਵਾਂ ਨੂੰ ਇਸ ਵਿਸ਼ੇ `ਤੇ ਸਿਫਾਰਸ਼ਾਂ ਕਰਦੀ ਹੈ, ਉੱਥੇ ਨਾਲ ਹੀ ਵਿਅਕਤੀਗਤ ਜੀਵਨ ਦੇ ਸਰਬ-ਪੱਖੀ ਵਿਕਾਸ ਵਾਸਤੇ ਵਿਹਾਰਕ ਅਤੇ ਅਰਥ-ਭਰਪੂਰ ਨਸੀਹਤਾਂ ਵੀ ਕਰਦੀ ਹੈ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪ੍ਰਸੰਨਤਾ ਅਤੇ ਭਲਾਈ ਕਦੇ ਵੀ ਸਰਕਾਰਾਂ ਦੀ ਨੀਤੀ ਨਹੀਂ ਰਹੀ ਅਤੇ ਨਾ ਹੀ ਸਾਡੀਆਂ ਸਮਾਜਿਕ ਪ੍ਰਣਾਲੀਆਂ ਇਸ ਵਾਸਤੇ ਸੁਖਾਵੇਂ ਹਾਲਾਤ ਬਣਾ ਸਕੀਆਂ। ਪਹਿਲੇ ਸਮਿਆਂ ਵਿਚ ਇਸ ਵਾਸਤੇ ਜੋ ਵੀ ਕੋਸ਼ਿਸ਼ਾਂ ਹੋਈਆਂ ਹਨ, ਉਹ ਸਿਰਫ ਧਾਰਮਿਕ ਅਤੇ ਰੂਹਾਨੀ ਆਗੂਆਂ ਵਲੋਂ ਹੀ ਹੋਈਆਂ ਹਨ, ਪਰ ਅੱਜ ਸਰਕਾਰਾਂ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸੰਸਥਾਵਾਂ ਅਤੇ ਸੰਯੁਕਤ ਰਾਸ਼ਟਰ ਤੱਕ ਸਭ ਇਸ ਪ੍ਰਤੀ ਸੁਚੇਤ ਹੋਏ ਹਨ, ਜਿਸ ਕਰ ਕੇ ਇਹ ਸਾਲਾਨਾ ਰਿਪੋਰਟ ਹੋਂਦ ਵਿਚ ਆਈ। ਹੁਣ ਤੱਕ ਜਾਰੀ ਰਿਪੋਰਟਾਂ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਨ੍ਹਾਂ ਵਿਚ ਦੁਨੀਆਂ ਦੇ ਮੁੱਖ ਧਰਮਾਂ ਦੇ ਮੋਢੀ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਨੂੰ ਵੀ ਬਣਦੀ ਮਾਨਤਾ ਦਿੱਤੀ ਗਈ ਹੈ। ਇਨ੍ਹਾਂ ਸਿੱਖਿਆਵਾਂ ਦੇ ਵਿਗਿਆਨਕ ਅਤੇ ਮਨੋ-ਵਿਗਿਆਨਕ ਖੋਜਾਂ ਨਾਲ ਸੁਮੇਲ ਨੂੰ ਇਨ੍ਹਾਂ ਦੀਆਂ ਸਿਫਾਰਸ਼ਾਂ ਅਤੇ ਨਸੀਹਤਾਂ ਦਾ ਅਧਾਰ ਬਣਾਇਆ ਜਾਂਦਾ ਹੈ। ਨਿਰਸੰਦੇਹ ਇਨ੍ਹਾਂ ਰਿਪੋਰਟਾਂ ਦਾ ਆਦਰਸ਼ ਅੱਜ ਦੇ ਵਿਗਿਆਨੀਆਂ ਅਤੇ ਮਨੋ-ਵਿਗਿਆਨੀਆਂ ਦੀ ਵਿਚਾਰਧਾਰਾ ‘ਾਂਨਿਦਨਿਗ ੰੋਦੲਰਨ ਠਰੁਟਹ ਨਿ ੳਨਚਇਨਟ ੱਸਿਦੋਮ’ ਨਾਲ ਮੇਲ ਖਾਂਦਾ ਹੈ। ਇਸ ਵਿਚਾਰਧਾਰਾ ਨੂੰ ਪਹਿਲੀ ਵਾਰ ਪ੍ਰਸਿੱਧ ਅਮਰੀਕੀ ਸਮਾਜਿਕ ਮਨੋਵਿਗਿਆਨੀ ਡਾ. ਜੌਨਥਨ ਹਾਈਟ ਨੇ ਪ੍ਰਭਾਸ਼ਿਤ ਕੀਤਾ ਸੀ।
ਮਾਹਰ ਹਰ ਸਾਲ ਬਦਲਦੇ ਹਾਲਾਤਾਂ ਅਤੇ ਨਵੀਆਂ ਖੋਜਾਂ ਅਨੁਸਾਰ ਢੁਕਵੇਂ ਪੱਖਾਂ ਨੂੰ ਰਿਪੋਰਟ ਦਾ ਆਧਾਰ ਬਣਾਉਂਦੇ ਹਨ। ਸੰਸਾਰ ਦੇ ਚੋਟੀ ਦੇ ਸਮਾਜ-ਸੁਧਾਰਕ, ਮਨੋ-ਵਿਗਿਆਨੀ, ਅਰਥ-ਸ਼ਾਸ਼ਤਰੀ ਅਤੇ ਪ੍ਰਸੰਨਤਾ ਦੇ ਮਾਹਰ ਇਸ ਰਿਪੋਰਟ ਨਾਲ ਜੁੜੇ ਹੋਏ ਹਨ। ਜਿਨ੍ਹਾਂ ਵਿਚੋਂ ਤਿੰਨ ਤਾਂ ਇਸ ਦੇ ਸ਼ੁਰੂ ਹੋਣ ਵੇਲੇ (2012) ਤੋਂ ਹੀ ਜੁੜੇ ਹਨ। ਇਹ ਇਸ ਦੇ ਬਾਨੀਆਂ ਵਿਚੋਂ ਹਨ ਅਤੇ ਵਾਲੰਟੀਅਰਾਂ ਦੇ ਤੌਰ `ਤੇ ਕੰਮ ਕਰ ਰਹੇ ਹਨ। ਇਹ ਸਤਿਕਾਰਯੋਗ ਸ਼ਖਸੀਅਤਾਂ ਹਨ: ਡਾ. ਜੈਫਰੀ ਸੈਕਸ, ਡਾ. ਜੌਹਨ ਹੈਲੀਵੈੱਲ ਅਤੇ ਡਾ. ਰਿਚਰਡ ਲੇਅਰਡ। ਇਨ੍ਹਾਂ ਵਿਸ਼ੇਸ਼ਗਾਂ ਦੀਆਂ ਸੇਵਾਵਾਂ ਦੇ ਨਾਲ-ਨਾਲ ਵਿਸ਼ਵ ਪ੍ਰਸਿੱਧ ਸੰਸਥਾਵਾਂ ਤੋਂ ਵੀ ਮਦਦ ਲਈ ਜਾਂਦੀ ਹੈ। ਜਿਨ੍ਹਾਂ ਵਿਚ ਗੈਲੱਪ (ਘਅਲਲੁਪ) ਦਾ ਨਾਂ ਵਰਣਨਯੋਗ ਹੈ। ਇਸ ਸਭ ਦੇ ਬਾਵਜੂਦ ਇਹ ਗੱਲ ਨਿਰਾਸ਼ਾਜਨਕ ਹੈ ਕਿ ਇਸ ਪੱਧਰ ਦੀ ਵਿਸ਼ੇਸ਼ਗ ਅਤੇ ਅਰਥ-ਭਰਪੂਰ ਰਿਪੋਰਟ ਪ੍ਰਤੀ ਵਿਦਵਾਨਾਂ ਤੇ ਆਮ ਪਾਠਕਾਂ ਵਿਚ ਬਹੁਤ ਘੱਟ ਜਾਗਰੂਕਤਾ ਹੈ। ਇਸ ਦੇ ਸਿਰਫ ਇੱਕ ਪੱਖ ਦਾ ਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਸ ਵਿਚ ਦੁਨੀਆਂ ਦੇ ਦੇਸ਼ਾਂ ਦੀ ‘ਪ੍ਰਸੰਨਤਾ ਮੈਰਿਟ ਲਿਸਟ’ ਮਿਥੀ ਹੁੰਦੀ ਹੈ।
ਇਹ ਮੈਰਿਟ ਲਿਸਟ ਹੇਠ ਲਿਖੇ ਛੇ ਤੱਥਾਂ ਨੂੰ ਅਧਾਰ ਬਣਾ ਕੇ ਤਿਆਰ ਕੀਤੀ ਜਾਂਦੀ ਹੈ:
-ਪ੍ਰਤੀ ਵਿਅਕਤੀ ਜੀ. ਡੀ. ਪੀ (ਘ। ਧ। ਫ। ਪੲਰ ਚਅਪਟਿਅ)
-ਔਸਤ ਤੰਦਰੁਸਤ ਜੀਵਨ ਕਾਲ (੍ਹੲਅਲਟਹੇ ਼ਾਿੲ ਓਣਪੲਚਟਅਨਚੇ)
-ਆਪਸ ਵਿਚ ਸਮਾਜਿਕ ਸਮਰਥਨ (ੰੋਚਅਿਲ ੰੁਪਪੋਰਟ)
-ਆਪਣੇ ਜੀਵਨ ਦੇ ਫੈਸਲੇ ਆਪ ਲੈਣ ਦੀ ਖੁੱਲ੍ਹ (ਾਂਰੲੲਦੋਮ ਟੋ ਮਅਕੲ ੋੱਨ ਲਾਿੲ ਚਹੋਚਿੲਸ)
-ਸਮਾਜਿਕ ਉਦਾਰਵਾਦਤਾ (ਘੲਨੲਰੋਸਟਿੇ)
-ਸਰਕਾਰ, ਸਮਾਜ ਅਤੇ ਵਪਾਰ ਵਿਚ ਭ੍ਰਿਸ਼ਟਾਚਾਰ (ੰੲਨਸੲ ੋਾ ਹੋੱ ਚੋਰਰੁਪਟ ਘੋਵਟ।, ੰੋਚਇਟੇ ਅਨਦ ੰੋਚਅਿਲ ੀਨਸਟਟਿੁਟੋਿਨਸ ਅਰੲ ਪੲਰਚੲਵਿੲਦ)
ਪਹਿਲੇ ਦੋ ਤੱਥ ਸਬੰਧਿਤ ਦੇਸ਼ਾਂ ਤੇ ਵਿਸ਼ਵ ਸਿਹਤ ਸੰਸਥਾ ਦੇ ਹਵਾਲਿਆਂ ਵਿਚੋਂ ਲਏ ਜਾਂਦੇ ਹਨ ਅਤੇ ਪਿਛਲੇ ਚਾਰ ਤੱਥਾਂ ਬਾਰੇ ਚੋਣਵੇਂ ਨਾਗਰਿਕਾਂ ਤੋਂ 0 ਤੋਂ 10 ਦੀ ਸਕੇਲ ਅਨੁਸਾਰ ਰਾਇ ਲਈ ਜਾਂਦੀ ਹੈ। 0 ਤੋਂ ਭਾਵ ਅਤਿ ਦੀ ਨਿਰਾਸ਼ਾ ਅਤੇ 10 ਤੋਂ ਭਾਵ ਪੂਰੀ ਪ੍ਰਸੰਨਤਾ ਹੈ। ਰਿਪੋਰਟ ਤਿਆਰ ਕਰਨ ਵਾਸਤੇ ਅਪਨਾਏ ਗੁੰਝਲਦਾਰ ਢੰਗ ਦੀ ਇਹ ਇੱਕ ਸਰਲ ਵਿਆਖਿਆ ਹੈ।
ਕੋਵਿਡ-19 ਕਰਕੇ ਪੈਦਾ ਹੋਈਆਂ ਦਿੱਕਤਾਂ ਕਾਰਨ ਇਸ ਵਾਰ ਇਸ ਨੂੰ ਤਿਆਰ ਕਰਨ ਦੇ ਢੰਗ ਵਿਚ ਲੋੜੀਂਦੇ ਬਦਲਾਓ ਵੀ ਕੀਤੇ ਗਏ ਹਨ ਅਤੇ ਇਸ ਮਹਾਂਮਾਰੀ ਨੂੰ ਹੀ ਇਸ ਰਿਪੋਰਟ ਦਾ ਮੁੱਖ ਵਿਸ਼ਾ ਬਣਾਇਆ ਗਿਆ ਹੈ। ਮਹਾਂਮਾਰੀ ਦੇ ਦੇਸ਼ਾਂ ਤੇ ਵਿਅਕਤੀਗਤ ਪ੍ਰਸੰਨਤਾ ਉੱਪਰ ਪਏ ਪ੍ਰਭਾਵਾਂ ਅਤੇ ਸਰਕਾਰਾਂ ਵੱਲੋਂ ਇਸ ਨੂੰ ਕਾਬੂ ਕਰਨ ਵਿਚ ਕੀਤੇ ਉਪਰਾਲਿਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ ਹੈ। ਇੱਕ ਚੰਗਾ ਪੱਖ ਜੋ ਉਜਾਗਰ ਹੋਇਆ ਹੈ, ਉਹ ਇਹ ਹੈ ਕਿ ਜਨ-ਸਧਾਰਨ ਵੱਲੋਂ ਬਹੁਤਾ ਕਰਕੇ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ਵਿਚ ਪੂਰੀ ਸੂਝ ਤੇ ਦ੍ਰਿੜਤਾ ਦਿਖਾਈ ਗਈ ਹੈ ਅਤੇ ਹਾਲਾਤਾਂ ਨਾਲ ਸਕਾਰਾਤਮਿਕ ਸਮਝੌਤਾ ਕੀਤਾ ਗਿਆ ਹੈ।
ਭਾਰਤੀ ਮੂਲ ਦੇ ਕੈਨੇਡਾ ਅਤੇ ਅਮਰੀਕਾ ਨਿਵਾਸੀਆਂ ਵਾਸਤੇ ਭਾਰਤ, ਕੈਨੇਡਾ ਅਤੇ ਅਮਰੀਕਾ ਦੀ ਇਸ ਲਿਸਟ ਵਿਚ ‘ਰੈਂਕਿੰਗ’ ਬਾਰੇ ਜਾਣਨ ਦੀ ਉਤਸੁਕਤਾ ਕੁਦਰਤੀ ਹੈ। ਭਾਰਤ ਦਾ ਇਸ ਸਾਲ 149 ਦੇਸ਼ਾਂ ਦੀ ਲਿਸਟ ਵਿਚੋਂ 139ਵਾਂ ਰੈਂਕ ਹੈ, ਕੈਨੇਡਾ 11ਵੇਂ ਤੋਂ 15ਵੇਂ ਅਤੇ ਅਮਰੀਕਾ 18ਵੇਂ ਤੋਂ 19ਵੇਂ ਰੈਂਕ ਤਕ ਖਿਸਕੇ ਹਨ। ਭਾਰਤ ਦਾ ਰੈਂਕ ਹਰ ਸਾਲ ਇਸ ਦੇ ਨੇੜੇ-ਤੇੜੇ ਹੀ ਰਹਿੰਦਾ ਹੈ। ਇਸ ਤੋਂ ਪ੍ਰਤੱਖ ਹੈ ਕਿ ਪ੍ਰਸੰਨਤਾ ਪੱਖੋਂ ਕਿਸੇ ਦੇਸ਼ ਦੀ ਜੀ. ਡੀ. ਪੀ, ਪਦਾਰਥਕ ਤਰੱਕੀ ਅਤੇ ਸੈਨਿਕ ਸ਼ਕਤੀ ਦਾ ਕੋਈ ਖਾਸ ਮਹੱਤਵ ਨਹੀਂ।
ਅੱਜ-ਕੱਲ੍ਹ ਅਖਬਾਰਾਂ ਵਿਚ ਭਾਰਤ ਦੇ ਰੈਂਕ ਬਾਰੇ ਖਾਸ ਚਰਚਾ ਹੈ, ਜਿਸ ਕਰ ਕੇ ਬਹੁਤੇ ਸੱਜਣ ਕੁਦਰਤੀ ਤੌਰ `ਤੇ ਚਿੰਤਿਤ ਹਨ; ਪਰ ਕਈ ਹੋਰ ਇਸ ਨੂੰ ਮੁੱਦਾ ਬਣਾ ਕੇ ਭੰਡੀ ਪ੍ਰਚਾਰ ਵੀ ਕਰਦੇ ਹਨ, ਜਿਹੜੀ ਕਿ ਚੰਗੀ ਗੱਲ ਨਹੀਂ। ‘ਪ੍ਰਸੰਨਤਾ ਲਿਸਟ’ ਨੂੰ ਤਿਆਰ ਕਰਨ ਵਿਚ ਊਣਤਾਈਆਂ ਵੀ ਹਨ, ਇਸ ਵਿਚ ਅੰਤਰ-ਰਾਸ਼ਟਰੀ ਕੂਟਨੀਤੀ ਵੀ ਕੰਮ ਕਰਦੀ ਹੈ ਅਤੇ ਵੱਡੀ ਗੱਲ ਇਹ ਕਿ ਇਹ ਲਿਸਟ ਰਿਪੋਰਟ ਦਾ ਸਿਰਫ ਇੱਕ ਹਿੱਸਾ ਹੈ। ਇਸ ਰਿਪੋਰਟ ਨੂੰ ਸਮੁੱਚਤਾ ਵਿਚ ਵਿਚਾਰਨ ਤੋਂ ਬਿਨਾ ਇਸ ਤੋਂ ਪੂਰਾ ਲਾਹਾ ਲੈਣਾ ਸੰਭਵ ਨਹੀਂ। ਇਸ ਦੀ ਤਿਆਰੀ ਵਾਸਤੇ ਜ਼ਿੰਮੇਵਾਰ ਇੱਕ ਵੱਡੀ ਅਫਸਰ ਸ਼ੈਰਨ ਪੈਕਿਊਲਰ ਦਾ ਕਹਿਣਾ ਹੈ, “ਹਰ ਕੋਈ ਸਿੱਧਾ ‘ਰੈਂਕਿੰਗ’ ਦੀ ਗੱਲ ਕਰਦਾ ਹੈ, ਪਰ ਗੱਲ ਅਸਲ ਵਿਚ ਇਸ ਤੋਂ ਕਿਤੇ ਵੱਧ ਸੰਜੀਦਾ ਹੈ।”
ਇਸ ਸੰਜੀਦਗੀ ਨੂੰ ਸਮਝਣ ਵਾਸਤੇ ਰਿਪੋਰਟ ਦੇ ਇਤਿਹਾਸ ਅਤੇ ਇਸ ਦੇ ਮੰਤਵ ਤੇ ਵਿਚਾਰ ਕਰਨੀ ਜਰੂਰੀ ਹੈ। ਸੰਯੁਕਤ ਰਾਸ਼ਟਰ ਦੀ ਤੁਲਨਾ ਵਿਚ ਇਸ ਦਾ ਇਤਿਹਾਸ ਬਹੁਤ ਨਵਾਂ ਹੈ। ਇਸ ਦਾ ਮੁੱਢ 2012 ਵਿਚ ਛੋਟੇ ਜਿਹੇ ਦੇਸ਼ ਭੁਟਾਨ ਦੇ ਪ੍ਰਧਾਨ ਮੰਤਰੀ ਜਿਗਮੇ ਥਿਨਲੀ ਨੇ ਬੰਨ੍ਹਿਆ। ਉਸ ਤੋਂ ਪਹਿਲਾਂ ਕਿਸੇ ਦੇਸ਼ ਦੀ ਖੁਸ਼ਹਾਲੀ ਦਾ ਪ੍ਰਤੀਕ ਸਿਰਫ ਉਸ ਦੀ ਜੀ. ਡੀ. ਪੀ. ਨੂੰ ਮੰਨਿਆ ਜਾਂਦਾ ਸੀ। ਭਾਵੇਂ ਹੋਰ ਬਹੁਤ ਦੇਸ਼ ਵੀ ਇਸ ਸਿਸਟਮ ਨਾਲ ਅਸਹਿਮਤ ਸਨ, ਪਰ ਇਸ ਨੂੰ ਚੁਣੌਤੀ ਦੇਣ ਦਾ ਕੰਮ ਜਿਗਮੇ ਥਿਨਲੀ ਨੇ ਕੀਤਾ। ਇਹ ਚੁਣੌਤੀ ਉਸ ਨੇ ਆਪਣੀ ਨਵੀਂ ਵਿਚਾਰਧਾਰਾ ਨੂੰ ਆਪਣੇ ਛੋਟੇ ਜਿਹੇ ਦੇਸ਼ ਭੁਟਾਨ ਵਿਚ ਸਫਲਤਾਪੂਰਨ ਲਾਗੂ ਕਰਨ ਤੋਂ ਪ੍ਰਾਪਤ ਕੀਤੇ ਤਜਰਬੇ ਦੇ ਆਧਾਰ `ਤੇ ਦਿੱਤੀ। ਸੰਯੁਕਤ ਰਾਸ਼ਟਰ ਨੇ ਨਾ-ਸਿਰਫ ਉਸ ਦੀ ਤਜਵੀਜ਼ ਨੂੰ ਪ੍ਰਵਾਨ ਹੀ ਕੀਤਾ, ਸਗੋਂ ਉਸ ਨੂੰ ਇਸ ਤਜਵੀਜ਼ ਨੂੰ ਅਮਲੀ ਜਾਮਾ ਪਹਿਨਾ ਕੇ ਸਾਰੇ ਸੰਸਾਰ ਵਿਚ ਲਾਗੂ ਕਰਨ ਵਾਸਤੇ ਵਿਸਤ੍ਰਿਤ ਖਰੜਾ ਬਣਾਉਣ ਦੀ ਜ਼ਿੰਮੇਵਾਰੀ ਵੀ ਸੌਂਪੀ। ਨਾਲ ਹੀ ਸੰਗਠਨ ਨੇ ਮਤਾ ਪਾਸ ਕਰਕੇ ਇਕੱਲੀ ਜੀ. ਡੀ. ਪੀ. ਨੂੰ ਕਿਸੇ ਦੇਸ਼ ਦੇ ਵਿਕਾਸ ਦਾ ਪ੍ਰਤੀਕ ਮੰਨਣ ਦੀ ਥਾਂ ਮਨੁੱਖੀ ਪ੍ਰਸੰਨਤਾ ਤੇ ਭਲਾਈ ਅਤੇ ਹੋਰ ਅਸਰਦਾਰ ਤੱਥਾਂ ਨੂੰ ਇਸ ਵਿਚ ਸ਼ਾਮਲ ਕਰਨ ਦਾ ਮਤਾ ਪਾਸ ਕੀਤਾ।
ਭੁਟਾਨ ਸਰਕਾਰ ਨੇ ‘ਪ੍ਰਸੰਨਤਾ ਅਤੇ ਭਲਾਈ: ਇੱਕ ਨਵੀਂ ਆਰਥਿਕ ਵਿਚਾਰਧਾਰਾ ਦੀ ਸਿਰਜਣਾ’ ਬਾਰੇ ਇੱਕ ਉੱਚ-ਪੱਧਰੀ ਮੀਟਿੰਗ ਬੁਲਾਈ। ਇਸ ਵਿਚ ਸੰਸਾਰ ਭਰ ਦੇ ਰਾਜਨੀਤਿਕ ਨੇਤਾ, ਸਰਕਾਰੀ ਅਫਸਰ, ਦੇਸ਼ਾਂ ਦੀਆਂ ਸਰਕਾਰਾਂ ਦੇ ਨੁਮਾਇੰਦੇ, ਵੱਡੇ ਅਰਥ-ਸ਼ਾਸਤਰੀ, ਵਿਦਵਾਨ ਅਤੇ ਸੰਸਾਰ ਦੇ ਮੁੱਖ ਧਰਮਾਂ ਦੇ ਆਗੂਆਂ ਨੇ ਹਿੱਸਾ ਲਿਆ। ਇਹ ਗੱਲ ਧਿਆਨ ਮੰਗਦੀ ਹੈ ਕਿ ਇਸ ਮੀਟਿੰਗ ਵਿਚ ਧਾਰਮਿਕ ਅਤੇ ਅਧਿਆਤਮਕ ਆਗੂਆਂ ਨੂੰ ਬਰਾਬਰੀ ਦਾ ਸਥਾਨ ਦਿੱਤਾ ਗਿਆ। ਇਸ ਦੀਆਂ ਸਿਫਾਰਸ਼ਾਂ ਦੇ ਆਧਾਰ `ਤੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਮਤਾ ਪਾਸ ਕੀਤਾ ਅਤੇ ਪਹਿਲੀ ‘ਵਿਸ਼ਵ ਪ੍ਰਸੰਨਤਾ ਰਿਪੋਰਟ’ 2012 ਵਿਚ ਜਾਰੀ ਹੋਈ।
ਦੱਸਣਯੋਗ ਹੈ ਕਿ ਪਹਿਲਾਂ ਵਰਣਨ ਕੀਤੀਆਂ ਤਿੰਨ ਸ਼ਖਸੀਅਤਾਂ ਨੇ ਨਾ ਸਿਰਫ ਇਨ੍ਹਾਂ ਮੀਟਿੰਗਾਂ ਵਿਚ ਹਿੱਸਾ ਲਿਆ, ਸਗੋਂ ਇਸ ਪੂਰੀ ਰਿਪੋਰਟ ਨੂੰ ਤਿਆਰ ਵੀ ਕੀਤਾ। ਇਸ ਵਿਚ ਪ੍ਰਸੰਨਤਾ ਅਤੇ ਭਲਾਈ (੍ਹਅਪਪਨਿੲਸਸ ਅਨਦ ੱੲਲਲ-ਬੲਨਿਗ) ਨੂੰ ਮੁੱਖ ਵਿਸ਼ਾ ਬਣਾ ਕੇ ਇਸ ਨਾਲ ਸਬੰਧਿਤ ਹੋਰ ਅੰਤਰ-ਰਾਸ਼ਟਰੀ ਪੱਧਰ ਦੇ ਵਿਸ਼ਿਆਂ ਬਾਰੇ ਵੀ ਚਰਚਾ ਕੀਤੀ ਗਈ। ਇਹ ਇੱਕ ਇਤਿਹਾਸਕ ਅਤੇ ਪੜ੍ਹਨਯੋਗ ਦਸਤਾਵੇਜ਼ ਹੈ। ਇਸ ਸਾਰੀ ਪ੍ਰਕਿਰਿਆ ਵਿਚ ਭਾਰਤ ਦੀ ਨੁਮਾਇੰਦਗੀ ਪ੍ਰਸਿੱਧ ਵਾਤਾਵਰਣ-ਵਿਸ਼ੇੱਸ਼ਗ ਅਤੇ ਫਿਲਾਸਫਰ ਡਾ. ਵੰਦਨਾ ਸ਼ਿਵਾ, ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਰਹੇ ਹਨ, ਨੇ ਕੀਤੀ। ਅੱਜ-ਕੱਲ੍ਹ ਵੀ ਉਹ ਆਪਣੇ ਖੇਤਰਾਂ ਵਿਚ ਪੂਰੇ ਸਰਗਰਮ ਹਨ।
ਅੱਜ ਦੇ ਸੰਸਾਰ ਵਿਚ ਇਨਸਾਨਾਂ ਵਲੋਂ ਆਪ-ਸਹੇੜੀਆਂ ਮੁਸੀਬਤਾਂ ਦੇ ਮੱਦੇਨਜ਼ਰ, ਹਥਲੇ ਵਿਸ਼ੇ ਦੀ ਪ੍ਰਸੰਗਿਕਤਾ ਅਤੇ ਅਹਿਮੀਅਤ ਇਸ ਗੱਲ ਤੋਂ ਸਪਸ਼ਟ ਹੋ ਜਾਂਦੀ ਹੈ ਕਿ ਸੰਯੁਕਤ ਰਾਸ਼ਟਰ ਵਰਗੀ ਸਿਰਮੌਰ ਸੰਸਥਾ ਨੇ ਇਸ ਨੂੰ ਅਪਨਾਇਆ ਹੈ, ਭਾਵੇਂ ਇਸ ਦਾ ਮੁੱਖ ਕੰਮ ਸੰਸਾਰ ਭਰ ਵਿਚ ਅਮਨ-ਸ਼ਾਂਤੀ ਅਤੇ ਸੁਰੱਖਿਆ ਬਣਾ ਕੇ ਰੱਖਣ ਦਾ ਹੈ। ਅੱਜ ਇਹ ਸੰਸਾਰ ਦਾ ਸਭ ਤੋਂ ਵੱਡਾ, ਸਭ ਤੋਂ ਵਿਖਿਆਤ, ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਵੱਧ ਨੁਮਾਇੰਦਗੀ ਵਾਲਾ ਅੰਤਰ-ਸਰਕਾਰੀ (ੀਨਟੲਰ-ਘੋਵੲਰਨਮੲਨਟਅਲ) ਸੰਗਠਨ ਹੈ। 15 ਅੰਤਰ-ਰਾਸ਼ਟਰੀ ਸੰਸਥਾਵਾਂ ਇਸ ਦੀ ਸਰਪ੍ਰਸਤੀ ਹੇਠ ਕੰਮ ਕਰਦੀਆਂ ਹਨ। 1990 ਵਿਚ ਸੀਤ-ਯੁੱਧ ਦੀ ਸਮਾਪਤੀ ਤੋਂ ਬਾਅਦ ਇਸ ਨੇ ਵਿਕਾਸ ਅਤੇ ਵੱਖ ਵੱਖ ਆਫਤਾਂ ਨਾਲ ਪੀੜਤਾਂ ਦੀ ਮਦਦ ਦਾ ਕੰਮ ਹੋਰ ਤੇਜੀ ਨਾਲ ਸ਼ੁਰੂ ਕੀਤਾ, ਕਿਉਂਕਿ ਇਹ ਮਨੁੱਖਤਾ ਦੇ ਬਹੁਤ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਸੀ, ਤੇ ਫੌਰੀ ਧਿਆਨ ਦੀ ਮੰਗ ਕਰਦਾ ਸੀ।
ਹੁਣ ਸੰਗਠਨ ਵਲੋਂ ਪ੍ਰਸੰਨਤਾ ਅਤੇ ਭਲਾਈ ਦੇ ਕੰਮ ਨੂੰ ਆਪਣੀ ਸਰਪ੍ਰਸਤੀ ਵਿਚ ਲੈਣ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਅੱਜ ਭਾਵੇਂ ਅਸੀਂ ਇਸ ਦੀ ਅਹਿਮੀਅਤ ਨੂੰ ਨਾ ਸਮਝ ਸਕੀਏ, ਪਰ ਆਉਣ ਵਾਲੇ ਸਮੇਂ ਵਿਚ ਇਸ ਨੇ ਬਹੁਤ ਪ੍ਰਮੁੱਖ ਬਣ ਜਾਣਾ ਹੈ। ਇਸ ਦੇ ਮੁੱਖ ਕਾਰਨ ਅੱਜ ਵਿਕਾਸ ਕਰਨ ਦੇ ਸਾਡੇ ਗਲਤ ਢੰਗ ਅਤੇ ਸਾਡੀ ਭੁੱਖੜ ਖਪਤਕਾਰੀ ਹਨ, ਜੋ ਵਿਕਾਸ ਦੀ ਥਾਂ ਭਵਿੱਖ ਵਾਸਤੇ ਵਿਨਾਸ਼ ਦਾ ਆਧਾਰ ਬਣ ਰਹੇ ਹਨ। ਇਸ ਵਿਨਾਸ਼ ਨੂੰ ਰੋਕਣ ਵਾਸਤੇ ਸੰਗਠਨ ਨੇ ‘ਸਵੈ-ਨਿਰਭਰ ਵਿਕਾਸ ਟੀਚੇ’ (ੰੁਸਟਅਨਿਅਬਲੲ ਧੲਵੲਲੋਪਮੲਨਟ ਘੋਅਲਸ) ਨਿਯਤ ਕੀਤੇ ਹਨ, ਜੋ 2030 ਤੱਕ ਪ੍ਰਾਪਤ ਕਰਨੇ ਹਨ। ਇਹ 17-ਨੁਕਾਤੀ ਤੇ ਬਹੁਤ ਹੀ ਅਕਾਂਕਸ਼ਾਵਾਦੀ ਪ੍ਰੋਗਰਾਮ ਹੈ ਅਤੇ ਪੂਰੀ ਤਰ੍ਹਾਂ ਪ੍ਰਸੰਨਤਾ ਅਤੇ ਭਲਾਈ ਨਾਲ ਜੁੜਿਆ ਹੋਇਆ ਹੈ ਤੇ ਇਸ ਵਾਸਤੇ ਜ਼ਰੂਰੀ ਵੀ ਹੈ। ਇਸ ਦੇ ਕੁਝ ਅੰਗ ਹਨ: ਗਰੀਬੀ ਅਤੇ ਭੁੱਖਮਰੀ ਦਾ ਖਾਤਮਾ, ਸਭ ਵਾਸਤੇ ਤੰਦਰੁਸਤੀ ਅਤੇ ਭਲਾਈ, ਵਿਦਿਆ, ਸਵੱਛ ਪਾਣੀ, ਬਰਾਬਰੀ ਆਦਿ।
ਉਪਰੋਕਤ ਵਿਚਾਰ ਤੋਂ ਪਹਿਲਾ ਪ੍ਰਭਾਵ ਇਹ ਪੈਂਦਾ ਹੈ ਕਿ ਇਹ ਸਭ ਗੱਲਾਂ ਸਿਰਫ ਸੰਯੁਕਤ ਰਾਸ਼ਟਰ, ਦੇਸ਼ਾਂ ਦੀਆਂ ਸਰਕਾਰਾਂ ਅਤੇ ਹੋਰ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਅਧਿਕਾਰ-ਖੇਤਰ ਵਿਚ ਹੀ ਹਨ ਅਤੇ ਉਨ੍ਹਾਂ ਦੀਆਂ ਹੀ ਜ਼ਿੰਮੇਵਾਰੀਆਂ ਹਨ। ਇਸ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਜ਼ਰੂਰਤ ਹੈ। ਹੁਣ ਤੱਕ ਜਾਰੀ ਹੋਈਆਂ ਸਾਰੀਆਂ ਪ੍ਰਸੰਨਤਾ ਰਿਪੋਰਟਾਂ ਨੂੰ ਵਾਚਣ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਸਲਾ ਕਿਉਂਕਿ ਵਿਅਕਤੀਗਤ ਪ੍ਰਸੰਨਤਾ ਅਤੇ ਭਲਾਈ ਦਾ ਹੈ, ਇਸ ਕਰਕੇ ਸੰਸਾਰ ਦੇ ਹਰ ਨਾਗਰਿਕ ਨੂੰ ਇਸ ਕਾਰਜ ਵਿਚ ਆਪਣਾ ਬਣਦਾ ਭਰਪੂਰ ਹਿੱਸਾ ਪਾਉਣਾ ਚਾਹੀਦਾ ਹੈ ਤੇ ਇਹ ਉਸ ਦਾ ਫਰਜ਼ ਵੀ ਹੈ।
ਨਿਰਸੰਦੇਹ ਅਸੀਂ ਸਰਕਾਰੀ ਅਤੇ ਅੰਤਰ-ਰਾਸ਼ਟਰੀ ਨੀਤੀਆਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰ ਸਕਦੇ, ਪਰ ਆਪਣੀ ਨਿਜੀ ਜ਼ਿੰਦਗੀ ਵਿਚ ਕੋਸ਼ਿਸ਼ਾਂ ਨਾਲ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਅੱਜ ਹਰ ਇਨਸਾਨ ਆਪਣੇ ਪੂਰਵਜਾਂ ਤੋਂ ਹਰ ਪੱਖ ਤੋਂ ਵੱਧ ਸਾਧਨ-ਸੰਪੰਨ ਅਤੇ ਆਤਮ-ਨਿਰਭਰ ਹੈ। ਉਸ ਨੂੰ ਮਿਲੀਆਂ ਇਹ ਸਹੂਲਤਾਂ ਉਸ ਦੇ ਹਿੱਸੇ ਇਹ ਫਰਜ਼ ਲਾਉਂਦੀਆਂ ਹਨ ਕਿ ਉਹ ਆਪਣੇ ਨਿੱਜ, ਪਰਿਵਾਰ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ‘ਸਵੈ-ਨਿਰਭਰ ਵਿਕਾਸ ਟੀਚਿਆਂ’ ਦੀ ਪ੍ਰਾਪਤੀ ਵਿਚ ਵੀ ਪੂਰਾ ਯੋਗਦਾਨ ਪਾਵੇ ਅਤੇ ਵਿਅਕਤੀਗਤ ਪ੍ਰਸੰਨਤਾ ਤੇ ਭਲਾਈ ਵਾਸਤੇ ਸਰਬ-ਪੱਖੀ ਸੁਚੱਜੀ ਜੀਵਨ-ਜਾਚ ਵੀ ਅਪਨਾਵੇ। ਇਸ ਮੰਤਵ ਵਾਸਤੇ ਇਨ੍ਹਾਂ ਰਿਪੋਰਟਾਂ ਦੇ ਆਧਾਰ `ਤੇ ਜੋ ਚੰਗੀਆਂ ਆਦਤਾਂ ਧਾਰਨ ਕਰਨੀਆਂ ਬਣਦੀਆਂ ਹਨ, ਉਨ੍ਹਾਂ ਵਿਚੋਂ ਕੁਝ ਇਹ ਹਨ,
-ਨੈਤਿਕ ਕਦਰਾਂ-ਕੀਮਤਾਂ ਅਤੇ ਅਧਿਆਤਮਵਾਦਤਾ ਨਾਲ ਜੁੜਨਾ
-ਕੁਦਰਤ ਵੱਲੋਂ ਮਿਲੀਆਂ ਨਿਹਮਤਾਂ ਵਾਸਤੇ ਸ਼ੁਕਰਗੁਜ਼ਾਰੀ ਕਰਨਾ
-ਨਰਮਾਈ ਅਤੇ ਖਿਮਾ ਭਾਵਨਾ ਰੱਖਣਾ
-ਸਰੀਰਕ ਅਤੇ ਮਾਨਸਿਕ ਕਸਰਤਾਂ ਕਰਦੇ ਰਹਿਣਾ
-ਸਮਾਜਿਕ ਮੇਲ-ਜੋਲ ਅਤੇ ਚੰਗਾ ਵਰਤਾਓ ਰੱਖਣਾ
-ਪੌਸ਼ਟਿਕ ਖੁਰਾਕ ਅਤੇ ਸੌਣ ਦੇ ਠੀਕ ਢੰਗ ਤਰੀਕੇ ਅਪਨਾਉਣਾ
-ਸਵੈ-ਵਿਕਾਸ, ਸਵੈ-ਪੜਚੋਲ ਅਤੇ ਸਾਧਨਾ ਨਿਰੰਤਰ ਕਰਦੇ ਰਹਿਣਾ ਆਦਿ।
ਇਸ ਲਿਸਟ ਤੋਂ ਪ੍ਰਤੱਖ ਹੈ ਕਿ ਪ੍ਰਸੰਨਤਾ ਰਿਪੋਰਟਾਂ ਤਿਆਰ ਕਰਨ ਵਿਚ ਸਨਾਤਨੀ ਸਿਆਣਪਾਂ (ੳਨਚਇਨਟ ੱਸਿਦੋਮ) ਦਾ ਬਹੁਤ ਪ੍ਰਭਾਵ ਹੈ।
ਪਹਿਲਾਂ ਵਰਣਨ ਕੀਤੀ ਗਈ ਹਸਤੀ ਡਾ. ਜੈਫਰੀ ਸੈਕਸ ਦਾ ਸੱਜਰਾ ਕਥਨ ਹੈ, “ਵਿਸ਼ਵ ਪ੍ਰਸੰਨਤਾ ਰਿਪੋਰਟ 2021 ਸਾਨੂੰ ਯਾਦ ਕਰਵਾਉਂਦੀ ਹੈ ਕਿ ਸਾਨੂੰ ਮਨੁੱਖਤਾ ਦੀ ਭਲਾਈ ਨੂੰ ਆਪਣਾ ਮੰਤਵ ਬਣਾਉਣਾ ਚਾਹੀਂਦਾ ਹੈ, ਨਾ ਕਿ ਧਨ-ਦੌਲਤ ਨੂੰ, ਜੋ ਵਿਅਰਥ ਹੋ ਜਾਣੀ ਹੈ, ਜੇ ਅਸੀਂ ਸਵੈ-ਨਿਰਭਰ ਵਿਕਾਸ (ਸੁਸਟਅਨਿਅਬਲੲ ਧੲਵੲਲੋਪਮੲਨਟ) ਪ੍ਰਤੀ ਆਪਣੇ ਫਰਜ਼ ਪੂਰੀ ਤਰ੍ਹਾਂ ਨਾ ਨਿਭਾਏ।”
ਇਹ ਕਥਨ ਸਰਬੱਤ ਦੇ ਭਲੇ ਦੇ ਆਦਰਸ਼ ਦਾ ਇੱਕ ਅੰਗ ਹੈ।