ਸੁਣ ਸੰਗਤੇ ਦਿੱਲੀ ਦੀਏ!

ਪੰਥਕ ਕੇਂਦਰ ’ਤੇ ਕਬਜਾ ਜੋ ਕਰੀ ਬੈਠੇ, ਦਿੱਲੀ ਵਿਚ ਵੀ ਚੌਧਰਾਂ ਚਾਹੁਣ ਭਾਈ।
ਝੂਠੀ ਪੰਡ ਲੈ ਦਾਅਵੇ ਤੇ ਵਾਅਦਿਆਂ ਦੀ, ਜਾਲ਼ ਵਿਚ ਫਿਰ ਆਏ ਫਸਾਉਣ ਭਾਈ।
ਚੱਲਦੇ ਕੇਸ ਕਈ ਘਾਲ਼ਿਆਂ-ਮਾਲ਼ਿਆਂ ਦੇ, ਕਿਹੜਾ ਮੂੰਹ ਲੈ ਲੋਕਾਂ ’ਚ ਆਉਣ ਭਾਈ।
ਮੌਕਾ ਸਾਂਭ ਲਉ ‘ਗੁਰੂ ਕੀ ਸੰਗਤੇ’ ਜੀ, ਚੰਮ ਦੀਆਂ ਨਾ ਮੁੜ ਕੇ ਚਲਾਉਣ ਭਾਈ।
ਜਿਹਦੇ ਮੱਥੇ ’ਤੇ ਦਾਗ ਬੇਅਦਬੀਆਂ ਦੇ, ਰੱਖੋ ਧਰਮ ਤੋਂ ਦੂਰ ਇਸ ‘ਪਾਰਟੀ’ ਨੂੰ।
ਸਿੱਧ ਕਰ ਦਿਉ ਅਸੀਂ ਹੁਣ ਜਾਗਦੇ ਹਾਂ, ਮੂੰਧੀ ਮਾਰ ਕੇ ਇਨ੍ਹਾਂ ਦੀ ‘ਬਾਲਟੀ’ ਨੂੰ!