ਪੰਨੂ ਵੱਲੋਂ ਸਿੱਖਿਆ ਮੰਤਰੀ ਮਲੂਕਾ ਨਾਲ ਕੰਮ ਕਰਨ ਤੋਂ ਤੌਬਾ

ਚੰਡੀਗੜ੍ਹ: ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਕਾਹਨ ਸਿੰਘ ਪੰਨੂ ਨੇ ਕਿਹਾ ਹੈ ਕਿ ਮੌਜੂਦਾ ਹਲਾਤ ਵਿਚ ਉਸ ਦਾ ਦਮ ਘੁਟਣ ਲੱਗ ਪਿਆ ਹੈ ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਅਹੁਦੇ ‘ਤੇ ਕੰਮ ਕਰਨਾ ਹੁਣ ਔਖਾ ਹੋ ਗਿਆ ਹੈ। ਸ਼ ਪੰਨੂ ਨੇ ਚੱਲ ਰਹੇ ਵਿਵਾਦ ਬਾਰੇ ਪਹਿਲੀ ਵਾਰ ਆਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ। ਯਾਦ ਰਹੇ ਕਿ ਸ਼ ਪੰਨੂ ਦੋ ਹਫ਼ਤਿਆਂ ਦੀ ਛੁੱਟੀ ਉੱਤੇ ਚਲੇ ਗਏ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਸਰਵ ਸਿੱਖਿਆ ਅਭਿਆਨ ਅਥਾਰਟੀ ਦੀ ਵਧੀਕ ਸਟੇਟ ਪ੍ਰੋਜੈਕਟ ਅਫਸਰ ਤੇ ਵਿਭਾਗ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੇ ਸਾਰਾ ਕੰਮ ਆਪਣੇ ਹੱਥ ਵਿਚ ਲੈ ਲਿਆ ਹੈ ਤੇ ਫਾਈਲਾਂ ਵਿਚੋਂ ਕੁਝ ਅਜਿਹਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਸ਼ ਪੰਨੂੰ ਨੂੰ ਰਗੜਿਆ ਜਾ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ ਪੰਨੂੰ ਲਈ ਉਦੋਂ ਹੀ ਕੰਮ ਕਰਨਾ ਔਖਾ ਹੋ ਗਿਆ ਸੀ ਜਦੋਂ ਏæਐਸ਼ਪੀæਡੀæ ਨੇ ਅਹੁਦੇ ਦਾ ਚਾਰਜ ਲੈਂਦਿਆਂ ਹੀ ਦਫਤਰ ਵਿਚ ਬਰਾਬਰ ਦੀ ਧਿਰ ਖੜ੍ਹੀ ਕਰ ਲਈ ਸੀ। ਸ਼ ਪੰਨੂੰ ਦਾ ਡਟ ਕੇ ਸਾਥ ਦੇਣ ਵਾਲੇ ਮੁਲਾਜ਼ਮ ਸਕੂਲਾਂ ਵਿਚ ਬਦਲ ਦਿੱਤੇ ਗਏ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਪੰਨੂੰ ਵਿਚ ਉਸ ਵੇਲੇ ਦੂਰੀ ਵਧਣੀ ਸ਼ੁਰੂ ਗਈ ਸੀ  ਜਦੋਂ ਪੁਸਤਕ ਘੁਟਾਲੇ ਦੀ ਰਿਪੋਰਟ ਵਿਚ ਸ਼ ਪੰਨੂ ਨੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸ਼ਮੂਲੀਅਤ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ। ਇਥੇ ਹੀ ਬੱਸ ਨਹੀਂ ਡਾਇਰੈਕਟਰ ਜਨਰਲ ਨੇ ਸਾਇੰਸ ਲੈਬਾਰਟਰੀ ਲਈ ਖਰੀਦੀਆਂ ਕਿੱਟਾਂ ਦੀ 7æ59 ਕਰੋੜ ਰੁਪਏ ਦੀ ਅਦਾਇਗੀ ਵੀ ਨਹੀਂ ਕੀਤੀ ਸੀ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਨੂੰ ਸ਼ ਪੰਨੂ ਦਾ ਮੀਡੀਆ ਨੂੰ ਵਿਭਾਗ ਦੀਆਂ ਖ਼ਬਰਾਂ ਦੇਣਾ ਵੀ ਚੰਗਾ ਨਾ ਲੱਗਾ ਤੇ ਉਨ੍ਹਾਂ ਨੇ ਇਹ ਅਧਿਕਾਰ ਕੇਵਲ ਸਿੱਖਿਆ ਸਕੱਤਰ ਨੂੰ ਦੇ ਦਿੱਤਾ। ਸਿੱਖਿਆ ਮੰਤਰੀ ਨੇ ਪੰਨੂ ਨੂੰ ਨਿਹੱਥਾ ਕਰਨ ਲਈ ਅਥਾਰਟੀ ਵਿਚਲਾ ਭਰਤੀ ਸੈੱਲ ਭੰਗ ਕਰਨ ਤੋਂ ਵੀ ਗੁਰੇਜ਼ ਨਾ ਕੀਤਾ ਜੋ ਦੋਵਾਂ ਧਿਰਾਂ ਵਿਚ ਹੋਰ ਕੁੜੱਤਣ ਦਾ ਕਾਰਨ ਬਣ ਗਿਆ।
________________________________
ਪੁਸਤਕ ਘੁਟਾਲੇ ਦੀ ਜਾਂਚ ਨੂੰ ਬਰੇਕਾਂ
ਚੰਡੀਗੜ੍ਹ: ਪੰਜਾਬ ਸਿੱਖਿਆ ਵਿਭਾਗ ਵੱਲੋਂ ਲਾਇਬਰੇਰੀਆਂ ਲਈ ਕਿਤਾਬਾਂ, ਸਾਇੰਸ ਕਿੱਟਾਂ ਤੇ ਮੈਪ ਮਾਸਟਰਾਂ ਦੀ ਖਰੀਦ ਤੇ ਸਪਲਾਈ ਵਿਚ ਹੋਏ ਘੁਟਾਲੇ ਦੀ ਜਾਂਚ ਲਈ ਨਿਯੁਕਤ ਜਸਟਿਸ ਏæਐਨæ ਜਿੰਦਲ ਕਮਿਸ਼ਨ ਜਾਂਚ ਪੜਤਾਲ ਵਿਚ ਰਤਾ ਅੱਗੇ ਨਹੀਂ ਵਧ ਸਕਿਆ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਜਾਂਚ ਨੂੰ ਲਮਕਾ ਕੇ ਕੰਮ ਰਫਾ-ਦਫਾ ਕਰਨਾ ਚਾਹੁੰਦੀ ਹੈ। ਸਰਕਾਰ ਵੱਲੋਂ ਥਾਪੇ ਗਏ ਕਮਿਸ਼ਨ ਕੋਲ ਕੋਈ ਵੀ ਧਿਰ ਪੇਸ਼ ਹੋਣ ਲਈ ਨਹੀਂ ਆਈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫ਼ਤਰ ਨੇ ਵੀ ਇਸ ਕਮਿਸ਼ਨ ਕੋਲ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤੇ। ਇਹ ਦਫ਼ਤਰ ਸਰਵ ਸਿੱਖਿਆ ਅਭਿਆਨ ਤੇ ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ ਦੇ ਤਹਿਤ ਪ੍ਰਾਪਤ ਹੋਣ ਵਾਲੇ ਕੇਂਦਰੀ ਫੰਡਾਂ ਦੀ ਵੰਡ ਲਈ ਜ਼ਿੰਮੇਵਾਰ ਹੈ। ਇਸ ਦਫ਼ਤਰ ਨੇ ਇਸ ਘੁਟਾਲੇ ਦੀ ਜਾਂਚ ਕਰਨ ਆਈ ਕੇਂਦਰੀ ਟੀਮ ਨੂੰ ਤਾਂ ਸਾਰੇ ਦਸਤਾਵੇਜ਼ ਮੁਹੱਈਆ ਕਰਵਾਏ ਸਨ ਪਰ ਕਮਿਸ਼ਨ ਕੋਲ ਪਹੁੰਚ ਕਰਨ ਜਾਂ ਜਾਂਚ ਵਿਚ ਉਸ ਦੀ ਮਦਦ ਕਰਨ ਪ੍ਰਤੀ ਇਸ ਨੇ ਕੋਈ ਰੁਚੀ ਨਹੀਂ ਦਿਖਾਈ। ਜਸਟਿਸ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੇ ਅਖਬਾਰਾਂ ਵਿਚ ਚਾਰ ਇਸ਼ਤਿਹਾਰ ਛਪਵਾ ਕੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਾਂ ਤਾਂ ਕਮਿਸ਼ਨ ਅੱਗੇ ਖ਼ੁਦ ਪੇਸ਼ ਹੋਣ ਤੇ ਜਾਂ ਫਿਰ ਲੋੜੀਂਦੀ ਜਾਣਕਾਰੀ ਰਜਿਸਟਰਡ ਡਾਕ ਰਾਹੀਂ ਕਮਿਸ਼ਨ ਨੂੰ ਭੇਜ ਦੇਣ। ਸ਼ ਪੰਨੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਫ਼ਤਰ ਨੇ ਖਰੀਦੀਆਂ ਕਿਤਾਬਾਂ ਦਾ ਰਿਕਾਰਡ ਜਿੰਦਲ ਕਮਿਸ਼ਨ ਨੂੰ ਸੌਂਪ ਦਿੱਤਾ ਹੈ।
_____________________________________
ਕਿਤਾਬਾਂ ਖਰੀਦਣ ਵਿਚ ਹੋਈ ਗੜਬੜੀ
ਨਵੀਂ ਦਿੱਲੀ: ਪੰਜਾਬ ਵਿਚ ਸਕੂਲੀ ਬੱਚਿਆਂ ਲਈ ਕਿਤਾਬਾਂ ਖਰੀਦਣ ਸਮੇਂ ਫੰਡਾਂ ਦੀ ਹੋਈ ਦੁਰਵਰਤੋਂ ਦੀ ਜਾਂਚ ਕਰਨ ਵਾਲੀ ਕੇਂਦਰੀ ਟੀਮ ਨੇ ਆਪਣੀ ਰਿਪੋਰਟ ਵਿਚ ਸਿੱਟਾ ਕੱਢਿਆ ਹੈ ਕਿ ਖਰੀਦ ਬਾਰੇ ਦਿਸ਼ਾ-ਨਿਰਦੇਸ਼ਾਂ ਦੀ ਬਿਲਕੁਲ ਪ੍ਰਵਾਹ ਨਹੀਂ ਕੀਤੀ ਗਈ। ਇਸੇ ਦੌਰਾਨ ਕੇਂਦਰ ਵੱਲੋਂ ਇਸ ਸਾਰੇ ਮਾਮਲੇ ‘ਤੇ ਰਾਜ ਸਰਕਾਰ ਤੋਂ ਜਵਾਬ ਮੰਗਣ ਦੀ ਤਿਆਰੀ ਹੈ। ਟੀਮ ਵੱਲੋਂ ਤਿਆਰੀ ਕੀਤੀ ਰਿਪੋਰਟ ਭਾਵੇਂ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਅਨੁਸਾਰ ਇਹ ਘਪਲਾ ਸਾਹਮਣੇ ਆਉਣ ਮਗਰੋਂ ਅਦਾਇਗੀ ਰੱਦ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਕਿਤਾਬਾਂ ਦੀ ਖਰੀਦ ਵਿਚ ਤੈਅ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਹੀਂ ਚੱਲਿਆ ਗਿਆ। ਪੰਜਾਬ ਸਰਕਾਰ ਲਈ ਰਾਹਤ ਦੀ ਗੱਲ ਇਹ ਹੈ ਕਿ ਪ੍ਰਾਇਮਰੀ ਸਕੂਲਾਂ ਵਿਚ ਸਪਲਾਈ ਕੀਤੀਆਂ ਸਾਇੰਸ ਕਿੱਟਾਂ ਨੂੰ ਸਹੀ ਕਰਾਰ ਦਿੱਤਾ ਗਿਆ ਹੈ। ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਦੇ ਉੱਚ ਅਧਿਕਾਰੀਆਂ ਵਿਚਾਲੇ ਇਸ ਰਿਪੋਰਟ ਬਾਰੇ ਕਾਫ਼ੀ ਚਰਚਾ ਹੋਈ ਤੇ ਉਸ ਵਿਚ ਰਾਜ ਸਰਕਾਰ ਤੋਂ ਇਸ ਬਾਰੇ ਜਵਾਬ ਦਾਖਲ ਕਰਨ ਲਈ ਕਹਿਣ ਦਾ ਫੈਸਲਾ ਹੋਇਆ। ਪੰਜਾਬ ਵਿਚਲੀ ਕਾਂਗਰਸ ਵੱਲੋਂ ਕਿਤਾਬਾਂ ਦੀ ਖਰੀਦ ਵਿਚ ਹੋਏ ਘਪਲੇ ਦੀ ਜਾਂਚ ਲਈ ਕੇਂਦਰ ‘ਤੇ ਦਬਾਅ ਪਾਏ ਜਾਣ ਮਗਰੋਂ ਕੇਂਦਰ ਦੇ ਅਧੀਨ ਸਕੱਤਰ (ਵਿੱਤ) ਅਰੁਣ ਕੁਮਾਰ, ਮੁੱਖ ਸਲਾਹਕਾਰ (ਖਰੀਦ ਕੇæ ਗੋਪਾਲਨ, ਐਨਸੀਆਰਟੀ ਦੀ ਪ੍ਰੋਫੈਸਰ ਰੰਜਨਾ ਅਰੋੜਾ ਤੇ ਵਿਸ਼ਾ ਮਾਹਿਰ ਸੁਬੀਰ ਸ਼ੁਕਲਾ ਆਧਾਰਤ ਟੀਮ ਨੂੰ ਜਾਂਚ ਲਈ ਪੰਜਾਬ ਭੇਜਿਆ ਸੀ।

Be the first to comment

Leave a Reply

Your email address will not be published.