ਐ ਨੌਜਵਾਨਾ, ਯਾਦ ਕਰ ਲੇਨਾ ਹਮ ਕੋ ਵੀ, ਭੂਲੇ ਭਟਕੇ…

ਸੰਜਮਪ੍ਰੀਤ ਸਿੰਘ
ਫੋਨ: 91-98720-21979
ਕੀ ਕੋਈ ਤੱਥ ਨਜ਼ਰੀਆ ਹੋ ਸਕਦੇ ਹਨ?æææਜਾਂ ਕੁਝ ਤੱਥ ਬੀਤੇ ਵੇਲਿਆਂ ਨਾਲ ਜੋੜ ਕੇ ਕੋਈ ਨਜ਼ਰੀਆ ਉਸਾਰਿਆ ਜਾ ਸਕਦਾ ਹੈ?
ਸੱਤਾ ਦੇ ਐਨ ਹੇਠਲੀਆਂ ਪਰਤਾਂ ਵਿਚ ਬਹੁਤ ਕੁਝ ਅਜਿਹਾ ਹੈ ਜਿਸ ਨੂੰ ਫਰੋਲਣ ਦੀ ਬੜੀ ਲੋੜ ਹੈ। ਇਸ ਨਾਲ ਭਾਰਤ ਦੀ ਆਜ਼ਾਦੀ ਅਤੇ ਇਸ ਆਜ਼ਾਦੀ ਲਈ ਲੜੇ ਗਏ ਸੰਘਰਸ਼ ਬਾਰੇ ਕੁਝ ਲੋਕਾਂ ਦਾ ਟੀਰ ਵੀ ਸਾਹਮਣੇ ਆ ਜਾਂਦਾ ਹੈ। ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਭਗਤ ਸਿੰਘ ਦਾ ਜ਼ਿਕਰ ਬੱਸ ਮਾੜਾ ਮੋਟਾ ਹੀ ਆਉਂਦਾ ਹੈ। ਕਾਮਾਗਾਟਾਮਾਰੂ ਦਾ ਜ਼ਿਕਰ ਤਾਂ ਥੋੜ੍ਹੀ ਕੀਤੇ ਆਉਂਦਾ ਹੀ ਨਹੀਂ। ਗਦਰੀਆਂ ਨਾਲ ਵੀ ਇਹੀ ਵਿਹਾਰ ਕੀਤਾ ਗਿਆ। ਅਸਲ ਵਿਚ ਇਹ ਇਨਕਲਾਬੀ ਕਾਂਗਰਸ ਦੀ ਅਖੌਤੀ ਅਹਿੰਸਾ ਵਾਲੀ ਸਿਆਸਤ ਵਿਚ ਫਿੱਟ ਨਹੀਂ ਸਨ ਬੈਠਦੇ। ਇਸ ਲਈ ਮੁੱਖ ਧਾਰਾ ਇਤਿਹਾਸ ਵਿਚੋਂ ਇਨ੍ਹਾਂ ਨੂੰ ਲਾਂਭੇ ਕਰ ਦਿੱਤਾ ਗਿਆ। ਅਜਿਹੇ ਬਹੁਤ ਸਾਰੇ ਦੇਸ਼ ਭਗਤ ਹਨ ਜਿਨ੍ਹਾਂ ਨੂੰ ਇਸੇ ਤਰ੍ਹਾਂ ਇਤਿਹਾਸ ਵਿਚੋਂ ਬੇਦਖਲ ਕਰ ਦਿੱਤਾ ਗਿਆ। ਇਨ੍ਹਾਂ ਵਿਚੋਂ ਇਕ ਨਾਂ ਕਿਦਾਰ ਨਾਥ ਸਹਿਗਲ ਦਾ ਵੀ ਹੈ। ਕਿਦਾਰ ਨਾਥ ਦਾ ਜਨਮ ਸਿਆਲਕੋਟ (ਹੁਣ ਪਾਕਿਸਤਾਨ) 1898 ਨੂੰ ਹੋਇਆ ਸੀ। ਉਦੋਂ ਉਹ ਅਜੇ ਸਕੂਲ ਵਿਚ ਹੀ ਪੜ੍ਹਦੇ ਸਨ ਕਿ ਇਨਕਲਾਬੀ ਖਿਆਲਾਂ ਨਾਲ ਇਕ-ਮਿਕ ਹੋ ਗਏ। ਇਹ ਸਾਰਾ ਕੁਝ ਸਕੂਲ ਦੇ ਹੈੱਡਮਾਸਟਰ ਦੀ ਸਰਪ੍ਰਸਤੀ ਹੇਠ ਹੋਇਆ ਜੋ ਖੁਦ ਬੜੇ ਯੁੱਗ ਪਲਟਾਊ (ਰੈਡੀਕਲ) ਵਿਚਾਰਾਂ ਵਾਲਾ ਸੀ। ਫਿਰ ਕਿਦਾਰ ਨਾਥ ਦੇ ਇਹ ਇਨਕਲਾਬੀ ਵਿਚਾਰ ਹੀ ਉਸ ਨੂੰ ਇਨਕਲਾਬੀਆਂ ਦੇ ਨੇੜੇ ਲੈ ਗਏ। ਚੜ੍ਹਦੀ ਉਮਰੇ ਹੀ ਉਸ ਦਾ ਸੰਪਰਕ ਗਦਰੀਆਂ ਨਾਲ ਹੋ ਗਿਆ ਅਤੇ 17 ਸਾਲ ਦੀ ਉਮਰ ਵਿਚ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ ਉਸ ਦੀ ਗ੍ਰਿਫ਼ਤਾਰੀ ਹੋ ਗਈ। ਉਦੋਂ ਉਹ ਇਕ ਸਾਲ ਜੇਲ੍ਹ ਵਿਚ ਰਹੇ।
ਕਿਦਾਰ ਨਾਥ ਖੁਦ ਪੱਕੇ ਕਾਂਗਰਸੀ ਸਨ, ਪਰ ਮਹਾਤਮਾ ਗਾਂਧੀ ਦੇ ਵੱਡੇ ਨੁਕਤਾਚੀਨ ਵੀ ਸਨ। ਉਨ੍ਹਾਂ ਦਾ ਖਿਆਲ ਸੀ ਕਿ ਦੇਸ਼ ਦੀ ਆਜ਼ਾਦੀ ਹਰ ਕੀਮਤ ਅਤੇ ਹਰ ਢੰਗ ਤਰੀਕੇ ਨਾਲ ਹਾਸਲ ਕੀਤੀ ਜਾਣੀ ਚਾਹੀਦੀ ਹੈ। ਠੀਕ ਹੈ ਕਿ ਹਿੰਸਾ ਦੀ ਵਰਤੋਂ ਨਹੀਂ ਹੋਣੀ ਚਾਹੀਦੀ, ਪਰ ਜੇ ਲੋੜ ਪਵੇ ਤਾਂ ਹਥਿਆਰਾਂ ਨਾਲ ਵੀ ਹੱਥ ਦਿਖਾਉਣੇ ਜ਼ਰੂਰੀ ਹਨ। ਕਿਦਾਰ ਨਾਥ ਦੇ ਪੁੱਤਰ ਅਸ਼ੋਕ ਸਹਿਗਲ ਜੋ ਅੱਜਕੱਲ੍ਹ ਹਰਿਆਣਾ ਦੇ ਸ਼ਹਿਰ ਅੰਬਾਲਾ ਵਿਚ ਰਹਿੰਦੇ ਹਨ, ਆਪਣੇ ਬਾਪੂ ਨੂੰ ਇਉਂ ਯਾਦ ਕਰਦੇ ਹਨ, “ਇਕ ਵਾਰ ਉਨ੍ਹਾਂ ਨੇ ਇਹ ਕਹਿ ਕੇ ਗਾਂਧੀ ਦੀ ਬਹੁਤ ਤਿੱਖੀ ਆਲੋਚਨਾ ਕੀਤੀ ਕਿ ਉਹ (ਗਾਂਧੀ) ਆਪਣੀਆਂ ਗੈਰ-ਸਿਆਸੀ ਸਰਗਰਮੀਆਂ ਨਾਲ ਸਿਆਸਤ ਦਾ ਬੇੜਾ ਡੋਬ ਰਹੇ ਹਨ। ਇਸੇ ਤਰ੍ਹਾਂ ਮੁੰਬਈ ਵਿਚ ਕਾਂਗਰਸ ਦੇ ਇਕ ਗੁਪਤ ਸੈਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਨੂੰ ਅਜਿਹੇ ਲੀਡਰ ਦੀ ਜ਼ਰੂਰਤ ਹੈ ਜਿਹੜਾ ਅੰਗਰੇਜ਼ਾਂ ਖਿਲਾਫ਼ ਜੰਗ ਦੇ ਮੈਦਾਨ ਵਿਚ ਜੰਗ ਦਾ ਐਲਾਨ ਕਰੇ; ਅਜਿਹੇ ਸਾਧੂ ਦੀ ਕੋਈ ਲੋੜ ਨਹੀਂ ਜਿਹੜਾ ਰਹੱਸਵਾਦ ਅਤੇ ਰੂਹ ਦੀ ਸਰਦਾਰੀ ਦੇ ਸਬਕ ਲੋਕਾਂ ਨੂੰ ਪੜ੍ਹਾਵੇ।” ਪ੍ਰਸਿੱਧ ਅਖ਼ਬਾਰ ‘ਸਟੇਟਸਮੈਨ’ ਨੇ ਆਪਣੇ 8 ਜੂਨ 1962 ਵਾਲੇ ਅੰਕ ਵਿਚ ਲਿਖਿਆ, “ਉਹ ਬੰਦੇ ਵਜੋਂ ਮਹਾਤਮਾ ਗਾਂਧੀ ਦੀ ਬਹੁਤ ਕਦਰ ਕਰਦੇ ਸਨ, ਪਰ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਗਾਂਧੀ ਜੀ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਦੇਸ਼ ਨੂੰ ਆਜ਼ਾਦ ਨਹੀਂ ਕਰਵਾ ਸਕਦੇ। ਅੰਗਰੇਜ਼ਾਂ ਨੂੰ ਤਾਂ ਭਾਰਤ ਵਿਚੋਂ ਡੰਡੇ ਨਾਲ ਹੀ ਕੱਢਿਆ ਜਾ ਸਕਦਾ ਸੀ।”
ਕਿਦਾਰ ਨਾਥ 1947 ਵਿਚ ਹੋਏ ਘੱਲੂ ਘਾਰੇ ਤੋਂ ਵੀ ਬੜੇ ਦੁਖੀ ਸਨ। ਅਸ਼ੋਕ ਸਹਿਗਲ ਦੱਸਦੇ ਹਨ, “ਭਾਰਤ ਨੇ ਸਿਆਸੀ ਆਜ਼ਾਦੀ ਤਾਂ ਹਾਸਲ ਕਰ ਲਈ ਸੀ, ਪਰ ਆਰਥਿਕ ਆਜ਼ਾਦੀ ਅੱਧਵਾਟੇ ਹੀ ਰਹਿ ਗਈ ਸੀ।” ਕਿਦਾਰ ਨਾਥ ਦਾ ਸੋਚਣਾ ਸੀ ਕਿ ਆਜ਼ਾਦੀ ਤੋਂ ਬਾਅਦ ਲੋਕ ਅਮਨ ਅਤੇ ਸਦਭਾਵਨਾ ਨਾਲ ਰਹਿਣਗੇ, ਪਰ ਹੋਇਆ ਇਸ ਤੋਂ ਉਲਟ। ਆਜ਼ਾਦੀ ਤੋਂ ਬਾਅਦ ਹਿੰਦੂ, ਮੁਸਲਿਮ ਕਤਲੋਗਾਰਤ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ। ਇਸੇ ਨਿਰਾਸ਼ਾ ਤੋਂ ਉਨ੍ਹਾਂ 25 ਫਰਵਰੀ 1963 ਤੱਕ ਆਪਣੀ ਮੌਤ ਤੱਕ ਕਾਲਾ ਲਿਬਾਸ ਪਾਈ ਰੱਖਿਆ। ਅੰਗਰੇਜ਼ਾਂ ਦੇ ਰਾਜ ਖ਼ਿਲਾਫ਼ ਵੀ ਉਨ੍ਹਾਂ ਦਾ ਇਹੀ ਤਰੀਕਾ ਸੀ। ਉਦੋਂ ਉਹ ‘ਸਿਆਹਪੋਸ਼ ਜਰਨੈਲ’ ਵਜੋਂ ਮਸ਼ਹੂਰ ਹੋ ਗਏ ਸਨ। ਉਨ੍ਹਾਂ ਨੇ ਕਿਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਭਾਰਤ ਦੀ ਮਿਲੀ ਆਜ਼ਾਦੀ ਦਾ ਕੋਈ ਪਤਾ ਨਹੀਂ ਲੱਗਿਆ। ਇਸ ਬਾਰੇ ਉਨ੍ਹਾਂ ਨਾਲ ਇਕ ਘਟਨਾ ਜੁੜੀ ਹੋਈ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਅਪੀਲ ਕੀਤੀ- “ਸਹਿਗਲ ਸਾਹਿਬ, ਅਬ ਤੋ ਕਾਲੇ ਕੱਪੜੇ ਛੋੜ ਦੋ।” ਉਨ੍ਹਾਂ ਦਾ ਕਹਿਣਾ ਸੀ- “ਨਹੀਂ, ਮੇਰੇ ਕੱਪੜੇ ਆਪ ਕੀ ਸਰਕਾਰ ਕੀ ਕਸੌਟੀ ਹੈਂ।”æææਤੇ ਜਵਾਹਰ ਲਾਲ ਨਹਿਰੂ ਕੋਲ ਇਸ ਜਵਾਬ ਦਾ ਕੋਈ ਜਵਾਬ ਨਹੀਂ ਸੀ। ਕਿਦਾਰ ਨਾਥ ਨੇ 1945 ਵਿਚ ਲਾਹੌਰ ਤੋਂ ਚੋਣ ਲੜੀ। ਉਦੋਂ ਉਹ ਜੇਲ੍ਹ ਵਿਚ ਬੰਦ ਸਨ। ਉਨ੍ਹਾਂ ਦੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਇਕ ਪੋਸਟਰ ਬਣਾਇਆ ਜਿਸ ਵਿਚ ਸੀਖਾਂ ਪਿੱਛੇ ਉਨ੍ਹਾਂ ਦੀ ਫੋਟੋ ਲਾਈ ਗਈ ਅਤੇ ਹੇਠਾਂ ਇਕ ਕਵਿਤਾ; ਕਵਿਤਾ ਦੇ ਬੋਲ ਸਨ- “ਐ ਨੌਜਵਾਨੋ, ਕਭੀ ਤੁਮਹਾਰੇ ਦਿਲ ਮੇਂ ਖਟਕੇ; ਯਾਦ ਕਰ ਲੇਨਾ, ਹਮ ਕੋ ਭੀ ਭੂਲੇ ਭਟਕੇ।”
ਪਤਾ ਨਹੀਂ ਕਿਦਾਰ ਨਾਥ ਸਹਿਗਲ ਨੂੰ ਪਤਾ ਸੀ ਜਾਂ ਨਹੀਂ, ਕਿ ਉਨ੍ਹਾਂ ਦਾ ਨਾਮ ਇਤਿਹਾਸ ਵਿਚੋਂ ਗੁਆਚ ਜਾਵੇਗਾ, ਪਰ ਉਨ੍ਹਾਂ ਦਾ ਜੀਵਨ ਸਫਰ ਅਜਿਹਾ ਹੈ ਜਿਸ ਦੀ ਚਰਚਾ ਕਰਨੀ ਬਣਦੀ ਹੈ। ਉਹ ਕਿਸੇ ਵੀ ਸੂਰਤ ਵਿਚ ਗਾਂਧੀ ਜਾਂ ਨਹਿਰੂ ਤੋਂ ਘੱਟ ਨਹੀਂ ਸਨ, ਪਰ ਕਿਸੇ ਵੀ ਇਤਿਹਾਸਕਾਰ ਨੇ ਉਨ੍ਹਾਂ ਦੀ ਜੀਵਨ ਕਹਾਣੀ ਸੁਣਾਉਣ ਦਾ ਹੀਆ ਨਹੀਂ ਕੀਤਾ।
1945 ਦੀ ਦੀਵਾਲੀ ਨੂੰ ਕਿਦਾਰ ਨਾਥ ਸਹਿਗਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਗਲੇ ਦਿਨ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਤਾਂ ਉਦੋਂ ਉਨ੍ਹਾਂ ਦਾ 8 ਸਾਲ ਦਾ ਪੁੱਤਰ ਅਸ਼ੋਕ ਸਹਿਗਲ ਰੋਣ ਲੱਗ ਪਿਆ। ਇਸ ‘ਤੇ ਕਿਦਾਰ ਨਾਥ ਨੇ ਉਸ ਦੇ ਚਪੇੜ ਕੱਢ ਮਾਰੀ ਤੇ ਕਿਹਾ, “ਮੇਰਾ ਬੇਟੇ ਹੋ ਕੇ ਰੋ ਰਹਾ ਹੈ।”
ਅਸ਼ੋਕ ਸਹਿਗਲ ਜਿਨ੍ਹਾਂ ਦੀ ਉਮਰ ਹੁਣ 75 ਸਾਲ ਹੈ ਅਤੇ ਉਹ ਹਰਿਆਣਾ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ, ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਬੜੇ ਸਖ਼ਤ ਸਨ।

Be the first to comment

Leave a Reply

Your email address will not be published.