ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਹੋਮਿਓਪੈਥੀ ਵਿਚ ਇਕ ਦਵਾਈ ਹੈ, ਐਸਕੁਲਸ ਹਿਪੋਕਾਸਟਾਨਮ (ੳੲਸਚੁਲੁਸ ੍ਹਪਿਪੋਚਅਸਟਅਨੁਮ) ਜੋ ਸੁਪਾਰੀ ਤੋਂ ਬਣਦੀ ਹੈ। ਇਹ ਦਵਾਈ ਪੇਟ ਦੀਆਂ ਤਕਲੀਫਾਂ, ਪਿਛਵਾੜੇ ਦੇ ਭਾਰ, ਬਵਾਸੀਰ, ਚਿੰਤਾ, ਬਲੱਡ ਪ੍ਰੈਸ਼ਰ, ਗੁੱਸਾ ਤੇ ਡਿਪ੍ਰੈਸ਼ਨ ਜਿਹੇ ਰੋਗਾਂ ਵਿਚ ਅਲਾਮਤਾਂ ਅਨੁਸਾਰ ਦਿੱਤੀ ਜਾਂਦੀ ਹੈ। ਬੈਚ ਫਲਾਵਰ ਪ੍ਰਣਾਲੀ ਦੀ ਚੈਸਟਨਟ ਬੱਡ (ਛਹੲਸਟਨੁਟ ਭੁਦ) ਇਸੇ ਬੂਟੇ ਦੀਆਂ ਕਲੀਆਂ ਤੋਂ ਤਿਆਰ ਹੁੰਦੀ ਹੈ ਤੇ ਇਸ ਸਿਸਟਮ ਦੀ ਅਤਿ ਅਹਿਮ ਦਵਾਈ ਹੈ; ਪਰ ਅਲਾਮਤਾਂ ਤੇ ਇਲਾਜ ਪੱਖੋਂ ਐਸਕੁਲਸ ਹਿਪੋਕਾਸਟਾਨਮ ਤੇ ਚੈਸਟਨਟ ਬੱਡ-ਦੋਹਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ।
ਚੈਸਟਨਟ ਬੱਡ ਬੱਚਿਆਂ, ਬੁੱਢਿਆਂ ਤੇ ਨੌਜਵਾਨਾਂ-ਸਭ ਲਈ ਕੰਮ ਆਉਣ ਵਾਲੀ ਦਵਾਈ ਹੈ। ਵੱਖ ਵੱਖ ਲੇਖਕਾਂ ਨੇ ਇਸ ਨੂੰ ਵੱਖ ਵੱਖ ਢੰਗਾਂ ਨਾਲ ਬਿਆਨਿਆ ਹੈ। ਕਈ ਕਹਿੰਦੇ ਹਨ, ਇਹ ਮੰਦ ਬੁੱਧੀ ਵਿਅਕਤੀਆਂ ਲਈ ਹੈ ਤੇ ਕਈ ਇਸ ਨੂੰ ਬੇਵਕੂਫਾਂ ਜਾਂ ਕਮਲਿਆਂ ਅਰਥਾਤ ਭੋਂਦੂਆਂ ਤੇ ਮੱਤ-ਮਾਰਿਆਂ ਦੀ ਸੋਝੀ ਠੀਕ ਕਰਨ ਲਈ ਵਰਤਦੇ ਹਨ। ਕਈ ਇਸ ਨੂੰ ਦਿਮਾਗ ਦਾ ਟਾਨਿਕ ਕਹਿੰਦੇ ਹਨ, ਕਈ ਯਾਦਦਾਸ਼ਤ ਵਧਾਉਣ ਦੀ ਦਵਾ ਤੇ ਕਈ ਅਕਲ ਤੇਜ਼ ਕਰਨ ਦੀ ਬੂਟੀ ਸਮਝਦੇ ਹਨ। ਕਈ ਵਾਰ ਇਸ ਨੂੰ ਮੂਰਖਤਾ, ਕਮ-ਅਕਲੀ ਤੇ ਸਿੱਧਰੇਪਣ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਇਨ੍ਹਾਂ ਸਭ ਵਿਸ਼ੇਸ਼ਣਾਂ ਤੋਂ ਲਗਦਾ ਹੈ ਕਿ ਸ਼ਾਇਦ ਇਹ ਦਿਮਾਗੀ ਪੱਛੜੇਪਣ ਲਈ ਬਣੀ ਹੈ; ਪਰ ਐਸਾ ਖਾਸ ਕੁਝ ਨਹੀਂ, ਕਿਉਂਕਿ ਦੂਜੀਆਂ ਦਵਾਈਆਂ ਵਾਂਗ ਇਹ ਲੱਛਣਾਂ ਅਨੁਸਾਰ ਕਿਸੇ ਨੂੰ ਵੀ ਦਿੱਤੀ ਜਾ ਸਕਦੀ ਹੈ।
ਡਾ. ਬੈਚ ਨੇ ਇਸ ਦੇ ਮੁੱਖ ਲੱਛਣਾਂ ਨੂੰ ਕੇਵਲ ਕੁਝ ਹੀ ਵਾਕਾਂ ਵਿਚ ਸਮੇਟਿਆ ਹੈ। ਉਸ ਦੇ ਸ਼ਬਦਾਂ ਵਿਚ, “ਇਹ ਉਨ੍ਹਾਂ ਲਈ ਹੈ, ਜਿਹੜੇ ਆਪਣੇ ਸਰਵੇਖਣ ਤੇ ਤਜ਼ਰਬੇ ਦਾ ਪੂਰਾ ਲਾਭ ਨਹੀਂ ਉਠਾਉਂਦੇ ਅਤੇ ਜਿਹੜੇ ਜਿ਼ੰਦਗੀ ਦੇ ਸਬਕ ਸਿੱਖਣ ਵਿਚ ਦੂਜਿਆਂ ਤੋਂ ਜਿ਼ਆਦਾ ਸਮਾਂ ਲਾਉਂਦੇ ਹਨ। ਜਿੱਥੇ ਸੱਵਸਥ ਵਿਅਕਤੀਆਂ ਨੂੰ ਇਕੋ ਅਨੁਭਵ ਕਾਫੀ ਹੁੰਦਾ ਹੈ, ਉੱਥੇ ਚੈਸਟਨਟ ਬੱਡ ਦੇ ਰੋਗੀ ਸਬਕ ਸਿੱਖਣ ਲਈ ਅਣਗਿਣਤ ਮੌਕੇ ਲੈਂਦੇ ਹਨ। ਉਨ੍ਹਾਂ ਨੂੰ ਪਛਤਾਵਾ ਹੁੰਦਾ ਹੈ ਕਿ ਉਹ ਵਾਰ ਵਾਰ ਇਕੋ ਗਲਤੀ ਦੁਹਰਾ ਕੇ ਵੀ ਨਹੀਂ ਸਿੱਖਦੇ, ਜਦੋਂ ਕਿ ਦੂਜੇ ਲੋਕ ਹੋਰਾਂ ਦੀਆਂ ਗਲਤੀਆਂ ਤੋਂ ਹੀ ਸਮਝ ਲੈਂਦੇ ਹਨ।”
ਇਸ ਲਈ ਡਾ. ਬੈਚ ਅਨੁਸਾਰ ਇਸ ਦਵਾ ਦੇ ਮਰੀਜ਼ਾਂ ਦੀਆਂ ਤਿੰਨ ਮੁੱਖ ਅਲਾਮਤਾਂ ਹਨ: ਪਹਿਲੀ, ਧਿਆਨ ਦੀ ਕਮੀ; ਦੂਜੀ, ਆਪਣੇ ਜਾਂ ਦੂਜਿਆਂ ਦੇ ਤਜ਼ਰਬੇ ਤੋਂ ਨਾ ਸਿੱਖ ਸਕਣਾ ਅਤੇ ਤੀਜੀ, ਪਿਛਲੀਆਂ ਗਲਤੀਆਂ ਨੂੰ ਮੁੜ ਮੁੜ ਦੁਹਰਾਈ ਜਾਣਾ। ਜੇ ਇਹ ਦਵਾ ਕੇਵਲ ਇਨ੍ਹਾਂ ਤਿੰਨ ਅਲਾਮਤਾਂ ਲਈ ਹੀ ਬਣੀ ਹੁੰਦੀ ਤਾਂ ਵੀ ਇਹ ਬੈਚ ਪ੍ਰਣਾਲੀ ਦੀ ਸਿਰ-ਕੱਢ ਦਵਾ ਹੋਣੀ ਸੀ, ਪਰ ਇਸ ਦੇ ਭੱਥੇ ਵਿਚ ਕਈ ਹੋਰ ਵੱਡੇ ਤੀਰ ਵੀ ਹਨ।
ਚੈਸਟਨਟ ਬੱਡ ਦਾ ਇਕ ਵੱਡਾ ਲੱਛਣ ਬਚ ਕੇ ਨਿਕਲ ਜਾਣ (ਓਸਚਅਪੲ) ਦੀ ਆਦਤ ਹੈ। ਇਸ ਦਾ ਮਰੀਜ਼ ਛੇਤੀ ਹੱਥ ਹੇਠ ਨਹੀਂ ਆਉਂਦਾ। ਉਹ ਟਿੱਭਣ ਦਾ ਮਾਹਰ (ਓਸਚਅਪਸਿਟ) ਹੁੰਦਾ ਹੈ। ਉਹ ਬਹਾਨੇਬਾਜ਼ੀਆਂ ਕਰਦਾ ਰਹਿੰਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਪੱਜ ਲਾ ਕੇ ਬਚਦਾ ਰਹਿੰਦਾ ਹੈ। ਇਹ ਗੱਲ ਉਨ੍ਹਾਂ ਲੋਕਾਂ ਦੇ ਸਮਝਣ ਵਾਲੀ ਹੈ, ਜੋ ਕਹਿੰਦੇ ਹਨ ਕਿ ਚੈਸਟਨਟ ਬੱਡ ਕੇਵਲ ਮੰਦ-ਬੁੱਧੀ ਜਾਂ ਸਾਧਾਰਣ ਸਮਝ ਦੇ ਵਿਅਕਤੀਆਂ ਲਈ ਹੀ ਹੁੰਦੀ ਹੈ। ਮੰਦ-ਬੁੱਧੀ ਜਾਂ ਸਾਧਾਰਣ ਅਕਲ ਵਾਲੇ ਵਿਅਕਤੀ ਬਹਾਨੇਬਾਜ਼ੀ ਦੀਆਂ ਸਕੀਮਾਂ ਲਾਉਣ ਦੇ ਮਾਹਰ ਨਹੀਂ ਹੋ ਸਕਦੇ। ਉਨ੍ਹਾਂ ਦੀ ਇਕੋ ਇਕ ਵੱਡੀ ਸਮੱਸਿਆ ਧਿਆਨ ਨੂੰ ਕੇਂਦ੍ਰਿਤ ਨਾ ਕਰ ਸਕਣ ਦੀ ਹੈ, ਜਿਸ ਕਾਰਨ ਉਹ ਸਿੱਖਿਆ ਪੱਖੋਂ ਕਮਜ਼ੋਰ ਰਹਿ ਜਾਂਦੇ ਹਨ ਤੇ ਫਿਰ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਮੁੱਦਿਆਂ ਤੋਂ ਭੱਜਦੇ ਹਨ। ਇਸ ਲਈ ਉਹ ਟਾਲਮਟੋਲ ਕਰ ਕੇ ਸਮਾਂ ਟਪਾਉਂਦੇ ਹਨ। ਇਹੀ ਵਿਅਕਤੀ ਜੇ ਆਪਣੇ ਧਿਆਨ ਨੂੰ ਇਕ ਥਾਂ ਇੱਕਤਰਤ ਕਰਨ ਦੇ ਸਮਰਥ ਹੋ ਜਾਣ ਤਾਂ ਉਹ ਦੂਜਿਆਂ ਵਾਂਗ ਸਿੱਖਿਆ ਪ੍ਰਾਪਤ ਕਰ ਸਕਣਗੇ। ਮਨੋਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ ੳਟਟੲਨਟੋਿਨ ਧੲਾਚਿਟਿ ਧਸਿੋਰਦੲਰ ੋਰ ੳਧਧ ਕਹਿੰਦੇ ਹਨ, ਜੋ ਵਧੇਰੇ ਬਾਲਗਾਂ ਤੇ ਬਜੁਰਗਾਂ ਵਿਚ ਪਾਇਆ ਜਾਂਦਾ ਹੈ। ਛੋਟੇ ਬਾਲਾਂ ਤੇ ਵੱਡੇ ਬੱਚਿਆਂ ਵਿਚ ਇਸ ਦੀ ਸਕ੍ਰਿਆ ਕਿਸਮ ਧਿਆਨ ਦੀ ਘਾਟ ਦਾ ਇੱਲਤੀ ਰੋਗ (ੳਟਟੲਨਟੋਿਨ ਧੲਾਚਿਟਿ ੍ਹੇਪੲਰਅਚਟਵਿਟਿੇ ਧਸਿੋਰਦੲਰ ੋਰ ੳਧ੍ਹਧ) ਵਧੇਰੇ ਪਾਇਆ ਜਾਂਦਾ ਹੈ। ਇਸ ਅਲਾਮਤ ਬਾਰੇ ਵੋਹਰਾ, ਫਰੂਖ ਮਾਸਟਰ, ਕ੍ਰਿਸ਼ਨਾਮੂਰਤੀ, ਸੋਹਨ ਰਾਜ ਠੇਠਰ ਤੇ ਮੋਹਨ ਲਾਲ ਜਿਹੇ ਕਈ ਡਾਕਟਰਾਂ ਨੇ ਖੁਲ੍ਹ ਕੇ ਲਿਖਿਆ ਹੈ।
ਚੈਸਟਨਟ ਬੱਡ ਦੇ ਮਰੀਜ਼ਾਂ ਦਾ ਧਿਆਨ ਬਿਖਰਿਆ ਹੁੰਦਾ ਹੈ। ਇਸ ਲਈ ਉਹ ਆਪਣੇ ਕਿੱਤੇ ਜਾਂ ਕੰਮ `ਤੇ ਧਿਆਨ ਕੇਂਦ੍ਰਿਤ ਨਹੀਂ ਕਰ ਸਕਦੇ, ਭਾਵ ਉਹ ਉਸ ਨੂੰ ਪੂਰਾ ਜਾਂ ਸਹੀ ਢੰਗ ਨਾਲ ਨਹੀਂ ਕਰ ਸਕਦੇ। ਜੇ ਕੋਈ ਸਹੀ ਕੰਮ ਨਾ ਕਰੇ ਤਾਂ ਉਸ ਨੂੰ ਨਾਲਾਇਕ ਜਾਂ ਬੁੱਧੂ ਕਿਹਾ ਜਾਂਦਾ ਹੈ। ਚੈਸਟਨਟ ਬੱਡ ਅਜਿਹੇ ਬੁੱਧੂਪੁਣੇ ਨੂੰ ਦੂਰ ਕਰਦੀ ਹੈ। ਇਕ ਲੋਕ-ਕਥਾ ਅਨੁਸਾਰ ਇਕ ਸੇਠ ਦੇ ਦੋ ਨੌਕਰ ਸਨ। ਉਹ ਉਨ੍ਹਾਂ ਵਿਚੋਂ ਇਕ ਨੂੰ ਵੱਧ ਤਨਖਾਹ ਦਿੰਦਾ ਸੀ ਤੇ ਦੂਜੇ ਨੂੰ ਘੱਟ। ਘੱਟ ਤਨਖਾਹ ਵਾਲੇ ਨੌਕਰ ਨੇ ਸੇਠ ਨੂੰ ਕਿਹਾ ਕਿ ਉਹ ਉਸ ਨੂੰ ਵੀ ਦੂਜੇ ਦੇ ਬਰਾਬਰ ਤਨਖਾਹ ਦੇਵੇ। ਸੇਠ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਦੂਜਾ ਨੌਕਰ ਉਸ ਨਾਲੋਂ ਵਧ ਸਿਆਣਾ ਹੈ। ਇਸ ਨੌਕਰ ਨੇ ਅਨੁਰੋਧ ਕੀਤਾ ਕਿ ਉਹ ਵੀ ਘੱਟ ਸਮਝਦਾਰ ਨਹੀਂ, ਮਰਜ਼ੀ ਤਾਂ ਅਜ਼ਮਾ ਕੇ ਦੇਖ ਲਵੇ। ਸੇਠ ਨੇ ਅਗਲੇ ਦਿਨ ਉਸ ਨੂੰ ਬੁਲਾ ਕੇ ਕਿਹਾ, “ਮੈਂ ਕਲ ਸਵੇਰੇ ਦਿੱਲੀ ਜਾਣਾ ਹੈ। ਰਸਤੇ ਵਿਚ ਸ਼ਾਹਬਾਦ ਤੋਂ ਸੇਠ ਰਾਮ ਲਾਲ ਨੂੰ ਵੀ ਨਾਲ ਲੈਣਾ ਹੈ। ਜਾਹ ਸਟੇਸ਼ਨ ਤੋਂ ਪੁੱਛ ਕੇ ਆ ਗੱਡੀ ਕਿੰਨੇ ਵਜੇ ਜਾਂਦੀ ਹੈ।” ਉਸ ਨੇ ਸਟੇਸ਼ਨ ਤੋਂ ਮੁੜ ਕੇ ਦੱਸਿਆ ਕਿ ਦਿੱਲੀ ਨੂੰ ਗੱਡੀ ਸਵੇਰੇ 6 ਵਜੇ ਜਾਂਦੀ ਹੈ। ਸੇਠ ਨੇ ਪੁੱਛਿਆ ਕਿ ਕਿਹੜੇ ਪਲੈਟਫਾਰਮ ਤੋਂ ਜਾਵੇਗੀ। ਨੌਕਰ ਕਹਿਣ ਲੱਗਿਆ, “ਜੀ ਇਹ ਪੁੱਛਣ ਲਈ ਤਾਂ ਤੁਸੀਂ ਕਿਹਾ ਨਹੀਂ ਸੀ। ਹੁਣੇ ਪੁੱਛ ਕੇ ਆਇਆ।” ਉਸ ਨੇ ਆ ਕੇ ਪਲੈਟਫਾਰਮ ਬਾਰੇ ਜਾਣਕਾਰੀ ਦੱਸੀ ਹੀ ਸੀ ਕਿ ਸੇਠ ਨੇ ਫਿਰ ਸਵਾਲ ਕੀਤਾ, “ਇਹ ਛੇ ਵਜੇ ਵਾਲੀ ਗੱਡੀ ਸ਼ਾਹਬਾਦ ਰੁਕੇਗੀ ਵੀ ਕਿ ਨਹੀਂ?” ਨੌਕਰ ਬੋਲਿਆ, “ਗੱਲ ਤਾਂ ਤੁਹਾਡੀ ਠੀਕ ਹੈ, ਜੇ ਉੱਥੇ ਨਾ ਰੁਕੀ ਤਾਂ ਫਿਰ ਕੀ ਫਾਇਦਾ। ਠਹਿਰੋ ਮੈਂ ਇਹ ਵੀ ਪਤਾ ਕਰ ਕੇ ਆਇਆ।” ਉਸ ਨੇ ਆ ਕੇ ਖਬਰ ਦਿੱਤੀ, “ਇਹ ਤਾਂ ਜੀ ਰਾਜਧਾਨੀ ਐਕਸਪ੍ਰੈਸ ਹੈ, ਸਿੱਧੀ ਦਿੱਲੀ ਰੁਕੇਗੀ।”
ਸੇਠ ਨੇ ਉਸ ਨੂੰ ਉੱਥੇ ਹੀ ਬੈਠਣ ਲਈ ਕਹਿ ਕੇ ਦੂਜੇ ਨੌਕਰ ਨੂੰ ਸੱਦਿਆ ਤੇ ਉਹੀ ਗੱਲਾਂ ਕਹਿ ਕੇ ਗੱਡੀ ਬਾਰੇ ਪਤਾ ਕਰਨ ਭੇਜਿਆ। ਇਸ ਨੌਕਰ ਨੇ ਆ ਕੇ ਦੱਸਿਆ, “ਜੀ ਦਿੱਲੀ ਨੂੰ ਪਹਿਲੀ ਗੱਡੀ ਸਵੇਰੇ 6 ਵਜੇ ਪਲੈਟਫਾਰਮ ਨੰਬਰ ਇਕ ਤੋਂ ਚਲੇਗੀ, ਪਰ ਇਹ ਰਾਜਧਾਨੀ ਐਕਸਪ੍ਰੈਸ ਹੈ, ਸਿੱਧੀ ਦਿੱਲੀ ਰੁਕੇਗੀ। ਸ਼ਾਹਬਾਦ ਮਾਰਕੰਡੇ ਰੁਕਣ ਵਾਲੀ ਗੱਡੀ ਸਵੇਰੇ 8 ਵਜੇ ਪਲੈਟਫਾਰਮ ਤਿੰਨ ਤੋਂ ਚਲੇਗੀ ਤੇ 9.15 ਤੇ ਸ਼ਾਹਬਾਦ ਪਹੁੰਚੇਗੀ।” ਪਹਿਲਾ ਨੌਕਰ ਖਾਮੋਸ਼ ਸੀ। ਉਸ ਨੂੰ ਦੂਜੇ ਨੌਕਰ ਦੇ ਵੱਧ ਸਿਆਣਾ ਹੋਣ ਦੀ ਗੱਲ ਸਮਝ ਆ ਗਈ ਤੇ ਉਹ ਉਸੇ ਤਨਖਾਹ `ਤੇ ਕੰਮ ਕਰਦਾ ਰਿਹਾ। ਇਹ ਨੌਕਰ ਕਮ-ਅਕਲੀਆ ਇਸ ਲਈ ਸੀ ਕਿ ਇਸ ਦਾ ਧਿਆਨ ਕੰਮ ਵਲ ਘੱਟ ਤੇ ਤਨਖਾਹ ਵਲ ਵੱਧ ਸੀ। ਸਿਆਣਪ ਤੇ ਸਮਝ ਕੋਈ ਉਪਰੋਂ ਨਹੀਂ ਟਪਕਦੀ, ਸਗੋਂ ਵਿਆਕਤੀ ਦੇ ਧਿਆਨ ਦੀ ਇਕਾਗਰਤਾ ਦਾ ਹੀ ਦੂਜਾ ਨਾਂ ਹਨ। ਚੈਸਟਨਟ ਬੱਡ ਅਜਿਹੇ ਵਿਅਕਤੀਆਂ ਨੂੰ ਸਹੀ ਕਰਦੀ ਹੈ। ਜੇ ਇਹ ਦਵਾਈ ਅਜਿਹੇ ਵਿਅਕਤੀਆਂ ਨੂੰ ਦੋ ਵਾਰ ਰੋਜ਼ਾਨਾ ਦੋ-ਚਾਰ ਮਹੀਨੇ ਦਿੱਤੀ ਜਾਵੇ ਤਾਂ ਉਹ ਵੀ ਧਿਆਨ ਲਾ ਕੇ ਘੰਟਿਆਂ ਦਾ ਕੰਮ ਮਿੰਟਾਂ ਵਿਚ ਕਰ ਸਕਦੇ ਹਨ ਤੇ ਚਤੁਰ ਬਣ ਕੇ ਵੱਧ ਤਨਖਾਹ ਦੇ ਹੱਕਦਾਰ ਬਣ ਸਕਦੇ ਹਨ। ਪਰ ਜੇ ਕੋਈ ਵਿਅਕਤੀ ਇਸ ਨੂੰ ਪ੍ਰਭੂ ਭਗਤੀ ਵਿਚ ਧਿਆਨ ਲਗਾਉਣ ਲਈ ਵਰਤੇ ਤਾਂ ਉਹ ਇਸ ਦੀ ਦੁਰਵਰਤੋਂ ਕਰੇਗਾ ਕਿਉਂਕਿ ਪ੍ਰਭੂ ਭਗਤੀ ਇਕ ਬਿਨਾ ਕੰਮ ਦੇ ਕੰਮ ਹੈ ਭਾਵ ਅਸਲ ਭਗਤੀ ਤਾਂ ਕੰਮ ਕਰਨਾ (ੱੋਰਕ ਸਿ ੱੋਰਸਹਪਿ) ਹੀ ਹੈ।
ਚੈਸਟਨਟ ਬੱਡ ਉਨ੍ਹਾਂ ਲੋਕਾਂ ਲਈ ਵੀ ਹੈ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਭੁੱਲਕੜ ਹਨ। ਅਜਿਹੇ ਲੋਕਾਂ ਨੂੰ ਕਿਸੇ ਕੰਮ ਲਈ ਭੇਜੋ ਉਹ ਰਾਹ ਵਿਚ ਹੀ ਤਾਸ਼ ਖੇਡਣ ਲਗ ਜਾਂਦੇ ਹਨ। ਸਟੋਰ `ਤੇ ਜਾਣ ਵੇਲੇ ਉਹ ਬਟੂਆ ਘਰ ਭੁਲ ਜਾਂਦੇ ਹਨ ਜਾਂ ਪੈਸੇ ਦੇ ਕੇ ਸਾਮਾਨ ਦੁਕਾਨ `ਤੇ ਭੁੱਲ ਆਉਂਦੇ ਹਨ। ਔਰਤਾਂ ਚਾਹ ਵਿਚ ਚੀਨੀ ਦੀ ਥਾਂ ਲੂਣ ਪਾ ਦਿੰਦੀਆਂ ਹਨ ਦੇ ਦਾਲ ਵਿਚ ਮਸਾਲੇ ਦੀ ਥਾਂ ਅੰਬਚੂਰ ਸੁੱਟ ਦਿੰਦੀਆਂ ਹਨ। ਕਈ ਖਾਣਾ ਬਣਾਉਂਦੀਆਂ ਫੋਨ ਕਰਨ ਲਗਦੀਆਂ ਹਨ ਤੇ ਗੱਲਾਂ ਵਿਚ ਰੁੱਝ ਕੇ ਸਬਜ਼ੀ ਸਾੜ ਲੈਂਦੀਆਂ ਹਨ। ਕਈ ਦੁੱਧ ਨੂੰ ਅੱਗ `ਤੇ ਧਰ ਕੇ ਆਟਾ ਗੁੰਨ੍ਹਣ ਲੱਗ ਜਾਂਦੀਆਂ ਹਨ ਤੇ ਦੁੱਧ ਉਬਾਲ ਲੈਂਦੀਆਂ ਹਨ। ਅਜਿਹੇ ਕਾਰਨਾਂ ਕਰ ਕੇ ਹੀ ਡਾਕਟਰ, ਅਧਿਆਪਕ ਤੇ ਇੰਜੀਨੀਅਰ ਕੰਮ ਕਰਦਿਆਂ ਪੜ੍ਹਾਈ ਲਿਖਾਈ ਤੋਂ ਅਵੇਸਲੇ ਹੋ ਜਾਂਦੇ ਹਨ। ਉਹ ਆਪਣੇ ਕਿੱਤੇ ਦੇ ਕੰਮ ਵਿਚ ਪਿੱਛੇ ਰਹਿ ਜਾਂਦੇ ਹਨ ਤੇ ਉਨ੍ਹਾਂ ਨੂੰ ਪੁਰ-ਮਿਆਰ ਕਰਨ ਲਈ ਵਿਸ਼ੇਸ਼ ਸਕੂਲ ਤੇ ਸੈਮੀਨਾਰ ਲਾਏ ਜਾਂਦੇ ਹਨ। ਇਸ ਸ਼੍ਰੇਣੀ ਦੇ ਵਧੇਰੇ ਲੋਕ ਧਿਆਨ ਦੀ ਘਾਟ ਕਾਰਨ ਬੌਂਦਲ ਜਾਂਦੇ ਹਨ। ਇਹ ਸਭ ਚੈਸਟਨਟ ਬੱਡ ਦੇ ਪਾਤਰ ਹੁੰਦੇ ਹਨ ਤੇ ਇਸ ਨਾਲ ਠੀਕ ਹੋ ਸਕਦੇ ਹਨ।
ਪਰ ਇਸ ਦਵਾਈ ਦਾ ਸਭ ਤੋਂ ਵਧੇਰੇ ਲਾਭ ਸਕੂਲੀ ਬੱਚਿਆਂ ਨੂੰ ਹੋ ਸਕਦਾ ਹੈ। ਅਕਸਰ ਕਈ ਮਾਪੇ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹਨ ਵਿਚ ਢਿੱਲ੍ਹਾ ਹੈ; ਕਲਾਸ ਨਾਲ ਨਹੀਂ ਚਲਦਾ; ਪੜ੍ਹਨ ਵਲ ਘੱਟ ਧਿਆਨ ਦਿੰਦਾ ਹੈ ਤੇ ਖੇਡ ਵਲ ਜਿ਼ਆਦਾ ਭੱਜਦਾ ਹੈ। ਕੁਝ ਕਹਿਣਗੇ, “ਉਸ ਨੂੰ ਆਪਣੇ ਆਪ ਤੋਂ ਕੋਈ ਗੱਲ ਨਹੀਂ ਔੜਦੀ ਤੇ ਉਹ ਬੇਧਿਆਨਾ ਹੈ।” ਅਜਿਹੇ ਬੱਚਿਆਂ ਦਾ ਮਨ ਪੜ੍ਹਾਈ ਤੋਂ ਝੱਟ ਉਚਾਟ ਹੋ ਜਾਂਦਾ ਹੈ। ਉਹ ਉਬਾਸੀਆਂ ਲੈਂਦੇ ਹਨ, ਉਸਲਵੱਟੇ ਖਾਣ ਲਗਦੇ ਹਨ ਤੇ ਉੱਠ ਉੱਠ ਭਜਦੇ ਹਨ। ਉਹ ਆਪਣੇ ਧਿਆਨ ਦੇ ਨਾਲ ਨਾਲ ਆਪਣੇ ਪੜ੍ਹਾਉਣ ਵਾਲੇ ਦਾ ਧਿਆਨ ਵੀ ਭਟਕਾਉਣ ਲਗਦੇ ਹਨ। ਵਿਸ਼ੇ ਤੋਂ ਬਾਹਰਲੇ ਪ੍ਰਸ਼ਨ ਪੁੱਛਦੇ ਹਨ, ਘੜੀ-ਮੁੜੀ ਬਾਹਰ ਝਾਕਦੇ ਹਨ, ਕੰਧ ਜਾਂ ਛੱਤ ਤੇ ਟਿਕ-ਟਿਕੀ ਲਾਉਂਦੇ ਹਨ, ਕਿਤਾਬ ਹੇਠ ਨਾਵਲ ਛੁਪਾ ਕੇ ਪੜ੍ਹਦੇ ਹਨ, ਕਾਪੀਆਂ `ਤੇ ਚਿੱਤਰ ਵਾਹੁੰਦੇ ਹਨ, ਦੂਜੇ ਬੱਚਿਆਂ ਨੂੰ ਸੁਨੇਹੇ ਲਿਖ ਲਿਖ ਭੇਜਦੇ ਹਨ, ਸ਼ਰਾਰਤਾਂ ਕਰਦੇ ਹਨ ਤੇ ਸ਼ੋਰ ਮਚਾਉਂਦੇ ਹਨ। ਇਹ ਉਹੀ ਬੱਚੇ ਹੁੰਦੇ ਹਨ, ਜੋ ਪੜ੍ਹਨ ਦੀ ਥਾਂ ਘੜੀ ਵਲ ਵਧੇਰੇ ਧਿਆਨ ਦਿੰਦੇ ਹਨ ਤੇ ਪੰਜ ਮਿੰਟ ਪਹਿਲਾਂ ਹੀ ਬਸਤੇ ਬੰਨ੍ਹ ਕੇ ਭੱਜਣ ਲਈ ਤਿਆਰ ਹੋ ਜਾਂਦੇ ਹਨ। ਕਲਾਸ ਤੋਂ ਬਾਹਰ ਕੱਢਣ (ਠਮਿੲ-ੋੁਟ) ਦੀ ਸਜ਼ਾ ਤੇ ਡਾਂਟ-ਫਿਟਕਾਰ ਦਾ ਉਨ੍ਹਾਂ `ਤੇ ਕੋਈ ਅਸਰ ਨਹੀਂ ਹੁੰਦਾ। ਅਜਿਹੇ ਬੱਚਿਆਂ ਨੂੰ ਪੜ੍ਹਾਉਣ ਲਈ ਝਾੜ੍ਹ ਝੰਬ ਦੀ ਨਹੀਂ, ਚੈਸਟਨਟ ਬੱਡ ਦੀ ਲੋੜ ਹੁੰਦੀ ਹੈ। ਇਹ ਬੈਚ ਫੁੱਲ ਦਵਾਈ ਇਨ੍ਹਾਂ ਸਭਨਾਂ ਨੂੰ ਮਹੀਨੇ ਭਰ ਵਿਚ ਹੀ ਸੰਜੀਦਾ ਪੜ੍ਹਾਕੂ ਬਣਾ ਸਕਦੀ ਹੈ। ਯਾਦ ਰਹੇ, ਇਹ ਉਨ੍ਹਾਂ ਦਾ ਦਿਮਾਗ ਤੇਜ਼ ਨਹੀਂ ਕਰੇਗੀ, ਬਸ ਉਨ੍ਹਾਂ ਦੇ ਧਿਆਨ ਨੂੰ ਉਨ੍ਹਾਂ ਦੇ ਕੰਮ ਵਿਚ ਲਗਾਏਗੀ।
ਕਈ ਮਾਪੇ ਆ ਕੇ ਦੱਸਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹਦਾ ਤਾਂ ਬਹੁਤ ਹੈ, ਪਰ ਉਸ ਦੀ ਮਿਹਨਤ ਮੁਤਾਬਿਕ ਉਸ ਦੇ ਨੰਬਰ ਨਹੀਂ ਆਉਂਦੇ। ਅਜਿਹੇ ਬੱਚੇ ਸਾਰਾ ਦਿਨ ਕਿਤਾਬ ਉੱਤੇ ਅੱਖਾਂ ਗੱਡ ਕੇ ਬੈਠੇ ਰਹਿੰਦੇ ਹਨ, ਪਰ ਉਨ੍ਹਾਂ ਦੀ ਸਮਝ ਵਿਚ ਕੁਝ ਨਹੀਂ ਪੈਂਦਾ। ਉਹੀ ਚੀਜ਼ ਬਹੁਤ ਵਾਰ ਪੜ੍ਹਨ ਨਾਲ ਵੀ ਉਹ ਕੋਰੇ ਦੇ ਕੋਰੇ ਰਹਿੰਦੇ ਹਨ। ਕਈ ਵਾਰ ਉਨ੍ਹਾਂ ਨੂੰ ਇੱਕਲੇ ਇੱਕਲੇ ਸ਼ਬਦਾਂ ਦੇ ਅਰਥ ਵੀ ਆਉਂਦੇ ਹੁੰਦੇ ਹਨ, ਪਰ ਉਹ ਪੂਰੇ ਵਾਕ ਜਾਂ ਪੈਰੇ ਦੇ ਅਰਥ ਨਹੀਂ ਸਮਝ ਸਕਦੇ। ਉਨ੍ਹਾਂ ਦੀ ਸਿੱਖਣ ਦੀ ਰਫਤਾਰ ਬਹੁਤ ਘੱਟ ਹੁੰਦੀ ਹੈ। ਉਹ ਕਈ ਕਈ ਵਾਰ ਫੇਲ੍ਹ ਹੋ ਕੇ ਇੱਕੋ ਜਮਾਤ ਵਿਚ ਬੈਠੇ ਹੁੰਦੇ ਹਨ। ਅਜਿਹੇ ਵਿਦਿਆਰਥੀ ਹਰ ਵਾਰ ਉਹੀ ਗਲਤੀ ਦੁਹਰਾਈ ਜਾਂਦੇ ਹਨ, ਪਰ ਇਸ ਦਾ ਕਾਰਨ ਲੱਭ ਕੇ ਇਸ ਨੂੰ ਠੀਕ ਨਹੀਂ ਕਰਦੇ। ਚੈਸਟਨਟ ਬੱਡ ਇਨ੍ਹਾਂ ਇਕ ਥਾਂ ਜਾਮ (ੰਟੁਚਕ) ਹੋਏ ਬੱਚਿਆਂ ਨੂੰ ਆਪਣੇ ਤਜ਼ਰਬੇ ਦਾ ਲਾਭ ਉਠਾਉਣ ਦੇ ਕਾਬਲ ਬਣਾ ਕੇ ਉਨ੍ਹਾਂ ਦੀਆਂ ਸਿੱਖਿਆ ਸਬੰਧੀ ਕਮਜ਼ੋਰੀਆਂ ਨੂੰ ਦੂਰ ਕਰਦੀ ਹੈ। ਇਸ ਦੇ ਇਕ ਮਹੀਨੇ ਦੇ ਕੋਰਸ ਨਾਲ ਹੀ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਹੋਣ ਲਗਦੀ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਸਾਰੇ ਢਿੱਲ੍ਹੇ ਬੱਚੇ ਇਸ ਨਾਲ ਤੇਜ ਹੋ ਜਾਣਗੇ ਤੇ ਚੰਗੇ ਸਕੋਰ ਪ੍ਰਾਪਤ ਕਰਨ ਲੱਗ ਜਾਣਗੇ। ਜਿਨ੍ਹਾਂ ਵਿਚ ਇਸ ਦੀਆਂ ਅਲਾਮਤਾਂ ਹੋਣਗੀਆਂ, ਇਹ ਉਨ੍ਹਾਂ ਨੂੰ ਹੀ ਠੀਕ ਕਰੇਗੀ।
ਅਜਿਹੀ ਖੜੋਤ ਦੇ ਮਾਰੇ ਵਿਅਕਤੀ ਸਕੂਲਾਂ ਜਾਂ ਕਾਲਜਾਂ ਵਿਚ ਹੀ ਨਹੀਂ ਮਿਲਦੇ, ਸਗੋਂ ਜੀਵਨ ਦੇ ਹਰ ਖੇਤਰ ਵਿਚ ਪਾਏ ਜਾਂਦੇ ਹਨ। ਇਹ ਜਿੱਥੇ ਇਕ ਵਾਰ ਖੜ੍ਹ ਗਏ, ਉੱਥੇ ਹੀ ਖੜ੍ਹੇ ਰਹਿੰਦੇ ਹਨ। ਜਿੰਨਾ ਮਾਂ-ਪਿਓ ਨੇ ਪੜ੍ਹਾ ਦਿੱਤਾ, ਉਸ ਤੋਂ ਅੱਗੇ ਨਹੀਂ ਚਲਦੇ। ਸਿਲੇਬਸ ਤੋਂ ਬਾਹਰ ਦੀ ਕੋਈ ਕਿਤਾਬ ਨਹੀਂ ਪੜ੍ਹਦੇ। ਜਿਸ ਨੌਕਰੀ `ਤੇ ਲੱਗ ਗਏ, ਉਸ ਤੋਂ ਉੱਪਰ ਨਹੀਂ ਉੱਠਦੇ। ਸਾਰੀ ਉਮਰ ਕੋਈ ਦੂਜੀ ਜ਼ੁਬਾਨ ਨਹੀਂ ਸਿੱਖਦੇ। ਆਪਣੇ ਉੱਦਮ ਤੇ ਸ਼ੌਕ ਨਾਲ ਕੁਝ ਨਹੀਂ ਕਰਦੇ। ਇੱਥੋਂ ਤੀਕ ਕਿ ਬਦਲਦੇ ਜ਼ਮਾਨੇ ਨਾਲ ਵੀ ਨਹੀਂ ਬਦਲਦੇ। ਨਵੀਨਤਾ ਦੇ ਖਲਾਅ ਨੂੰ ਤਰ੍ਹਾਂ ਤਰ੍ਹਾਂ ਦੇ ਬਹਾਨਿਆਂ ਨਾਲ ਭਰਨ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਸਭਿਆਚਾਰ ਤੇ ਆਪਣੀ ਬੋਲੀ ਨੂੰ ਜਗ ਵਿਚ ਉੱਤਮ ਦਰਸਾ ਕੇ ਆਪਣੇ ਪੱਛੜੇਪਣ ਨੂੰ ਜਾਇਜ਼ ਠਹਿਰਾਉਂਦੇ ਹਨ। ਅਜਿਹੀ ਸੋਚ ਕਾਰਨ ਅੱਜ ਉੱਚੇ ਉੱਚੇ ਅਹੁਦਿਆਂ ਤੋਂ ਰਿਟਾਇਰ ਹੋਏ ਬਹੁਤੇ ਅਫਸਰਾਂ ਨੂੰ ਕੰਪਿਊਟਰ ਤੀਕ ਨਹੀਂ ਆਉਂਦਾ। ਜਿਨ੍ਹਾਂ ਨੂੰ ਇਸ ਦੀ ਮਾੜੀ ਮੋਟੀ ਸਮਝ ਹੁੰਦੀ ਹੈ, ਉਹ ਟਾਈਪ ਨਾ ਆਉਣ ਕਰਕੇ ਇਸ `ਤੇ ਕੰਮ ਨਹੀਂ ਕਰ ਸਕਦੇ। ਪਹਿਲਾਂ ਟਾਈਪ ਇਸ ਲਈ ਨਹੀਂ ਸਿੱਖੀ ਕਿ ਇਸ ਨੂੰ ਕਲਰਕਾਂ ਦਾ ਕੰਮ ਸਮਝਦੇ ਰਹੇ। ਹੁਣ ਇਸ ਲਈ ਨਹੀਂ ਸਿੱਖਦੇ ਕਿ ਇਸ ਨੂੰ ਬੱਚਿਆਂ ਦਾ ਕੰਮ ਸਮਝਦੇ ਹਨ। ਕਈ ਤਾਂ ਸਮਾਰਟ ਫੋਨ ਵੀ ਨਹੀਂ ਚਲਾ ਸਕਦੇ। ਅਚੰਭੇ ਦੀ ਗੱਲ ਹੈ ਕਿ ਫਿਜ਼ੀਕਸ, ਕੈਮੀਸਟਰੀ, ਹਿਸਾਬ, ਸਮਾਜ ਵਿਗਿਆਨ ਤੇ ਅੰਗਰੇਜ਼ੀ ਜਿਹੇ ਵਿਸ਼ਿਆਂ ਦੇ ਬਹੁਤੇ ਪ੍ਰੋਫੈਸਰ ਰਹੇ ਵੀ ਇਸ ਨੂੰ ਆਨ-ਆਫ ਕਰਨਾ ਹੀ ਜਾਣਦੇ ਹਨ। ਇਹ ਭੂਤਕਾਲੀਨ ਚਿੱਟ-ਕਪੜੀ ਅਫਸਰ ਇੰਨੇ ਲਾਚਾਰ ਹੋ ਜਾਂਦੇ ਹਨ ਕਿ ਆਪਣੀ ਈ-ਮੇਲ ਵੀ ਆਪਣੇ ਬੱਚਿਆਂ ਤੋਂ ਭਿਜਵਾਉਂਦੇ ਹਨ। ਉਹ ਆਪਣੀਆਂ ਸੀਮਤ ਸਮਤਾਵਾਂ ਨਾਲ ਹੀ ਕੰਮ ਸਾਰੀ ਜਾਂਦੇ ਹਨ, ਪਰ ਇਨ੍ਹਾਂ ਨੂੰ ਵਿਸਤ੍ਰਿਤ ਨਹੀਂ ਕਰਦੇ। ਕੁਝ ਸਿੱਖਣ ਲਈ ਕਹੋ ਤਾਂ ਬੁਢਾਪੇ, ਬੀਮਾਰੀ, ਉਮਰ ਤੇ ਯਾਦਦਾਸ਼ਤ ਦਾ ਬਹਾਨਾ ਲਾ ਦਿੰਦੇ ਹਨ। ਮਰਨ ਤੋਂ ਪਹਿਲਾਂ ਹੀ ਮਰਨ ਦੀ ਗੱਲ ਕਰੀ ਜਾਂਦੇ ਹਨ। ਆਪਣੇ ਤਜਰਬੇ ਤੋਂ ਕੁਝ ਨਵਾਂ ਸਿੱਖਣ ਦਾ ਉਤਸ਼ਾਹ ਨਹੀਂ ਰੱਖਦੇ ਤੇ ਆਪਣੀਆਂ ਗਲਤੀਆਂ ਨੂੰ ਸੁਧਾਰਨ ਦਾ ਉਪਰਾਲਾ ਨਹੀਂ ਕਰਦੇ। ਚੈਸਟਨਟ ਬੱਡ ਦੀ ਸਹੀ ਲੋੜ ਇਨ੍ਹਾਂ ਬਜੁਰਗ ਸ਼ਹਿਰੀਆਂ ਨੂੰ ਹੈ।
ਚੈਸਟਨਟ ਬੱਡ ਦੇ ਮਰੀਜ਼ ਕੁਦਰਤ ਵਲੋਂ ਹੀ ਦਕਿਆਨੂਸੀ ਤੇ ਅੰਧ-ਭਗਤ ਹੁੰਦੇ ਹਨ, ਜੋ ਜਿਸ ਪਾਰਟੀ ਨਾਲ ਜੁੜ ਜਾਂਦੇ ਹਨ, ਉੱਥੇ ਹੀ ਵੋਟ ਪਾਉਂਦੇ ਚਲੇ ਜਾਂਦੇ ਹਨ। ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਉਨ੍ਹਾਂ ਦਾ ਹਿੱਤ ਕਿੱਥੇ ਹੈ। ਲੋਕਤੰਤਰ ਵਿਚ ਰਹਿੰਦੇ ਹਨ, ਪਰ ਇਹ ਜਾਣਨ ਦਾ ਯਤਨ ਨਹੀਂ ਕਰਦੇ ਕਿ ਲੋਕਤੰਤਰ ਹੁੰਦਾ ਕੀ ਹੈ! ਕੋਈ ਬੈਂਥਮ, ਜੇ. ਐਸ. ਮਿਲ ਤੇ ਲਾਸਕੀ ਪੜ੍ਹਨ ਦੀ ਕੋਸਿਸ਼ ਨਹੀਂ ਕਰਦਾ ਤੇ ਕੋਈ ਇੰਗਲੈਂਡ ਦਾ ਇਤਿਹਾਸ ਨਹੀਂ ਫਰੋਲਦਾ, ਜਿਸ ਵਿਚ ਪਾਰਲੀਆਮਾਨੀ ਲੋਕਤੰਤਰ ਦੇ ਪਨਪਣ ਦੀ ਕਹਾਣੀ ਹੈ। ਇੱਥੋਂ ਤੀਕ ਕਿ ਭਾਰਤੀ ਸੰਵਿਧਾਨ ਤੇ ਭਾਰਤੀ ਦੰਡ ਪ੍ਰਣਾਲੀ ਵੀ ਕੁਝ ਇਕ ਨੇ ਹੀ ਪੜ੍ਹੇ ਹੋਣਗੇ। ਕੀ ਵੋਟਰ, ਕੀ ਨੇਤਾ ਤੇ ਕੀ ਅਫਸਰ, ਆਪਣੇ ਤਜ਼ਰਬੇ ਤੋਂ ਸਿੱਖਣ ਦੀ ਥਾਂ ਭੇਡ-ਚਾਲ ਅਪਨਾਉਂਦੇ ਹਨ। ਝੂਠੇ ਵਾਅਦੇ ਦਿੱਤੇ ਜਾਂਦੇ ਹਨ ਤੇ ਮੰਨੇ ਜਾਂਦੇ ਹਨ। ਜਨਤਾ ਜਾਤ ਪਾਤ, ਧਰਮ, ਸੰਪਰਦਾਇਕਤਾ, ਪ੍ਰਾਂਤਵਾਦ ਦਾ ਸ਼ਿਕਾਰ ਹੋ ਕੇ ਚੋਣ ਦਰ ਚੋਣ ਆਪਣੇ ਵਿਰੋਧੀਆਂ ਨੂੰ ਹੀ ਰਾਜ-ਸੱਤਾ ਸੰਭਾਲੀ ਜਾਂਦੀ ਹੈ। ਚਲਦੇ ਚਲਦੇ ਰਾਜ ਫਾਸੀਵਾਦ ਦੀ ਲਪੇਟ ਵਿਚ ਆ ਜਾਂਦੇ ਹਨ, ਪਰ ਉਨ੍ਹਾਂ ਨੂੰ ਇਸ ਦਾ ਪਤਾ ਹੀ ਨਹੀਂ ਚਲਦਾ। ਪਤਾ ਤਾਂ, ਤਾਂ ਲੱਗੇ ਜੇ ਫਾਸੀਵਾਦ ਦਾ ਪਤਾ ਹੋਵੇ। ਕਿਸੇ ਦੇਸ਼ ਲਈ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ਕਿ ਉੱਥੋਂ ਦੇ ਲੋਕ ਤਾਂ ਭੋਂਦੂ ਹੋਣ ਹੀ, ਪਰ ਦਰਜਨਾਂ ਰਾਜਸੀ ਦਲ ਵੀ ਲੋਕਤੰਤਰ ਦੇ ਨਾਂ `ਤੇ ਪਾਟਵੀਂ ਰਾਜਨੀਤੀ ਕਰਦੇ ਹੋਣ ਤੇ ਲੋਕਤੰਤਰ ਦਾ ਅਪਹਰਣ ਹੋਣੋਂ ਨਾ ਰੋਕ ਸਕਦੇ ਹੋਣ! ਇਸ ਨੂੰ ਭਾਵੇਂ ਕਿਸੇ ਨਾਂ ਨਾਲ ਵਡਿਆਉ, ਪਰ ਹੈ ਇਹ ਰਾਜਸੀ ਬੌਣਾਪਣ ਹੀ। ਜੋ ਵਿਅਕਤੀ ਇਸ ਬਾਰੇ ਸੰਕੁਚਿਤ ਸੋਚ ਧਾਰੀ ਚਲੇ ਆ ਰਹੇ ਹਨ, ਉਹ ਨਿਸ਼ਚੇ ਹੀ ਮਾਨਸਿਕ ਲਕਵੇ ਦੇ ਮਾਰੇ ਹੋਏ ਹਨ। ਉਨ੍ਹਾਂ ਦੀ ਦਵਾਈ ਇਹੀ ਚੈਸਟਨਟ ਬੱਡ ਹੈ।
ਜਿਵੇਂ ਉੱਪਰ ਦੱਸਿਆ ਹੈ, ਚੈਸਟਨਟ ਬੱਡ ਵਿਚ ਟਾਲਮਟੋਲ ਕਰਨ ਜਾਂ ਭੱਜ ਜਾਣ ਜਾਂ ਬਹਾਨੇਬਾਜ਼ੀ ਕਰਕੇ ਰਾਹ ਨਾ ਦੇਣ ਦੀ ਰੁਚੀ ਪ੍ਰਬਲ ਹੁੰਦੀ ਹੈ। ਇਸ ਦੇ ਮਰੀਜ਼ ਨੂੰ ਛੁਪਾਉਣ ਦੀ ਆਦਤ ਹੁੰਦੀ ਹੈ। ਉਹ ਝੂਠ ਨੂੰ ਵੀ ਛੁਪਾਉਂਦਾ ਹੈ ਤੇ ਸੱਚ ਨੂੰ ਵੀ। ਉਹ ਆਪਣੇ ਬਚਣ ਲਈ ਝੂਠ ਦਾ ਬਹਾਨਾ ਘੜਦਾ ਹੈ ਤੇ ਨਾਟਕ ਕਰਦਾ ਨਿਕਲ ਜਾਂਦਾ ਹੈ। ਪੜ੍ਹਦੇ ਬੱਚੇ ਘੜੀ-ਮੁੜੀ ਪਿਸ਼ਾਬ ਦਾ ਬਹਾਨਾ ਲਾ ਕੇ ਪੜ੍ਹਨੋਂ ਬਚਦੇ ਹਨ। ਕਈ ਢਿੱਡ ਪੀੜ, ਕਈ ਪਿਆਸ ਤੇ ਕਈ ਸਿਰਦਰਦ ਦੇ ਬਹਾਨੇ ਟਿੱਭ ਜਾਂਦੇ ਹਨ। ਪੈਂਸਲ ਦਾ ਸਿੱਕਾ ਤੋੜ ਕੇ ਪੈਂਸਲ ਤਰਾਸ ਮੰਗਦੇ ਫਿਰਨਾ ਕਈਆਂ ਦੀ ਆਦਤ ਹੁੰਦੀ ਹੈ। ਕਈ ਹਰ ਰੋਜ਼ ਆਪਣੀ ਕਾਪੀ ਗਵਾ ਦਿੰਦੇ ਹਨ ਤਾਂ ਜੋ ਸਕੂਲ ਨਾ ਜਾਣਾ ਪਵੇ। ਕਈ ਘਰੋਂ ਚੂਰੀ ਲੜ੍ਹ ਬੰਨ ਕੇ ਜਾਂਦੇ ਹਨ, ਪਰ ਸਕੂਲ ਨਹੀਂ ਵੜਦੇ। ਕਈ ਸਾਲ ਦਰ ਸਾਲ ਫੇਲ੍ਹ ਹੋਣ ਤੋਂ ਬਾਅਦ ਮਾਪਿਆਂ ਦੀ ਸਹਾਇਤਾ ਬਹਾਨੇ ਸਕੂਲ ਹੀ ਛੱਡ ਦਿੰਦੇ ਹਨ। ਇਸੇ ਤਰ੍ਹਾਂ ਟਾਲਮਟੋਲ ਕਰ ਕੇ ਕਿਰਾਏਦਾਰ ਕਿਰਾਇਆ ਲੇਟ ਦਿੰਦਾ ਹੈ, ਦਰਜ਼ੀ ਕੱਪੜੇ ਤੇ ਮੋਚੀ ਜੁੱਤੀਆਂ ਨਹੀਂ ਮੋੜਦਾ। ਸਟੈਨੋ ਟਾਈਪਰਾਈਟਰ ਦਾ ਪੁਰਜਾ ਖਰਾਬ ਹੋਣ ਦਾ ਬਹਾਨਾ ਲਾ ਕੇ ਕੰਮ ਤੋਂ ਟਲਣ ਦੀ ਕੋਸਿ਼ਸ਼ ਕਰਦਾ ਹੈ। ਇਨ੍ਹਾਂ ਚਕਮੇਬਾਜ਼ਾਂ ਨਾਲ ਰੋਜ ਦੀ ਤਕਰਾਰਬਾਜ਼ੀ ਕਰਨ ਦੀ ਥਾਂ ਇਨ੍ਹਾਂ ਨੂੰ ਚੈਸਟਨਟ ਬੱਡ ਦੇਣੀ ਬਣਦੀ ਹੈ।
ਕਈ ਨੌਜਵਾਨ ਚੋਰੀ ਵਿਆਹ ਕਰਵਾ ਕੇ ਘਰੋਂ ਭੱਜ ਜਾਂਦੇ ਹਨ। ਚੋਰੀ ਕਰ ਕੇ ਚੋਰ ਫਰਾਰ ਹੋ ਜਾਂਦੇ ਹਨ ਤੇ ਡਾਕੇ ਮਾਰ ਕੇ ਡਾਕੂ ਜੰਗਲਾਂ ਵਿਚ ਛੁਪ ਜਾਂਦੇ ਹਨ। ਛੋਟੇ ਬੱਚੇ ਡਰਦੇ ਮਾਂਵਾਂ ਪਿੱਛੇ ਲੁਕ ਜਾਂਦੇ ਹਨ। ਕਈ ਬੱਚੇ ਬਾਹਰਲਿਆਂ ਨੂੰ ਕੁੱਟ ਕੇ ਮੰਜੇ ਹੇਠ ਆ ਛਿੱਪਦੇ ਹਨ। ਬਹੁਤੇ ਬੱਚੇ ਮਹਿਮਾਨਾਂ ਸਾਹਮਣੇ ਆਪਣੇ ਕਮਰੇ `ਚੋਂ ਬਾਹਰ ਨਹੀਂ ਨਿਕਲਦੇ। ਕਈ ਮਰੀਜ਼ ਆਪਣੀ ਤਕਲੀਫ ਤੋਂ ਭੱਜ ਜਾਣਾ ਚਾਹੁੰਦੇ ਹਨ। ਉਹ ਆਪਣੀ ਬਿਮਾਰੀ ਦੱਸਦੇ ਹੋਏ ਕਹਿੰਦੇ ਹਨ, “ਮੈਂ ਇੰਨਾ ਉਦਾਸ ਹਾਂ ਕਿ ਦਿਲ ਕਰਦਾ ਹੈ ਕਿਤੇ ਨਿਕਲ ਜਾਵਾਂ।” ਔਰਤ ਕਹੇਗੀ, “ਮੈਂ ਇੰਨੀ ਤੰਗ ਹਾਂ ਕਿ ਜੀ ਕਰਦਾ ਹੈ ਕਿਤੇ ਚਲੀ ਜਾਵਾਂ।” ਉਦਾਸੀ ਦੀਆਂ ਮਾਰੀਆਂ ਕਈ ਮਨੋਰੋਗਣਾਂ ਅਸਲੋਂ ਹੀ ਨਿਕਲ ਜਾਂਦੀਆਂ ਹਨ। ਬਜੁਰਗ ਕਹਿੰਦੇ ਹਨ, “ਹੁਣ ਤਾਂ ਰੱਬ ਸੱਚਾ ਚੁੱਕ ਲਵੇ।” ਬਿਮਾਰੀ ਤੋਂ ਲਾਚਾਰ ਵਿਅਕਤੀ ਕਹੇਗਾ, “ਰੱਬ ਚੁੱਕਦਾ ਵੀ ਨਹੀਂ।” ਦੂਜਿਆਂ ਦੀਆਂ ਨਜ਼ਰਾਂ ਤੋਂ ਛਿਪਣਾ, ਕਰਜ਼ ਲੈ ਕੇ ਭੱਜ ਜਾਣਾ, ਕਿਸੇ ਤੋਂ ਚੋਰੀ ਰੱਖਣਾ, ਅੱਖ ਚਰਾਉਣਾ ਤੇ ਬਿਮਾਰੀ ਤੋਂ ਬਚਣਾ ਮਨੁੱਖ ਦੀਆਂ ਰਿਣਾਤਮਿਕ ਗੱਲਾਂ ਹਨ। ਚੈਸਟਨਟ ਬੱਡ ਇਕੋ ਇਕ ਬੈਚ ਦਵਾਈ ਹੈ, ਜੋ ਸਾਰੇ ਵਿਅਕਤੀਗਤ, ਸਮਾਜਿਕ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਭਗੌੜਿਆਂ ਨੂੰ ਲਲਕਾਰਾ ਮਾਰ ਕੇ ਰੋਕ ਸਕਦੀ ਹੈ।
ਚੈਸਟਨਟ ਬੱਡ ਮੱਨੁਖ ਦੇ ਵਿਗੋਚੇ ਮਨ ਨੂੰ ਮੁੜ ਕੇ ਥਾਂ ਸਿਰ ਕਰ ਦਿੰਦੀ ਹੈ। ਇਹ ਉਸ ਦੀਆਂ ਗਲਤੀਆਂ, ਬਹਾਨਿਆਂ ਅਤੇ ਭੱਜ ਜਾਣ ਦੀਆਂ ਪ੍ਰਵਿਰਤੀਆਂ ਦਾ ਧਨੀਕਰਣ ਕਰਕੇ ਉਸ ਨੂੰ ਸੱਚਾਈ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦੀ ਹੈ। ਅਜਿਹਾ ਸਾਹਮਣਾ ਕਰਦਾ ਹੋਇਆ ਉਹ ਝੂਠ ਦੇ ਬਹਾਨਿਆਂ ਦਾ ਅਡੰਬਰ ਉਤਾਰ ਦਿੰਦਾ ਹੈ ਤੇ ਸੱਚ ਨੂੰ ਸਵੀਕਾਰ ਕਰ ਲੈਂਦਾ ਹੈ। ਇਸ ਲਈ ਜਿਸ ਨੌਕਰਾਣੀ ਤੇ ਚੋਰੀ ਦਾ ਸ਼ੱਕ ਹੋਵੇ, ਉਸ ਉੱਤੇ ਝੂਠਾ ਦੂਸ਼ਣ ਲਾਉਣ ਦੀ ਲੋੜ ਨਹੀਂ। ਕਿਸੇ ਮਾਲੀ ਜਾਂ ਮਜ਼ਦੂਰ `ਤੇ ਚੋਰੀ ਦਾ ਪਰਚਾ ਕਰਾਉਣ ਦੀ ਲੋੜ ਨਹੀਂ। ਉਨ੍ਹਾਂ ਨੂੰ ਇਸ ਦਵਾਈ ਦੇ ਦੋ ਤੁਪਕੇ ਪਾਣੀ ਵਿਚ ਜਾਂ ਚਾਰ ਗੋਲੀਆਂ ਚਾਹ, ਕੌਫੀ ਆਦਿ ਵਿਚ ਪਾ ਕੇ ਦਿਓ। ਜੇ ਉਨ੍ਹਾਂ ਨੇ ਚੋਰੀ ਕੀਤੀ ਹੋਵੇਗੀ ਤਾਂ ਉਹ ਦਸ ਮਿੰਟ ਵਿਚ ਹੀ ਚੋਰੀ ਦਾ ਮਾਲ ਕੱਢ ਕੇ ਸਾਹਮਣੇ ਰੱਖ ਦੇਣਗੇ ਤੇ ਗਲਤੀ ਲਈ ਖਿਮਾ ਮੰਗ ਲੈਣਗੇ। ਹਾਲ ਹੀ ਦੀ ਨੌਦੀਪ ਕੌਰ ਵਾਂਗ ਜਿਨ੍ਹਾਂ ਲੋਕਾਂ ਨੂੰ ਹਵਾਲਾਤਾਂ ਤੇ ਚੌਕੀਆਂ ਵਿਚ ਰੱਖ ਕੇ ਪੁਲਿਸ ਸੱਚ ਜਾਣਨ ਲਈ ਤੱਸ਼ਦਦ ਢਾਹੁੰਦੀ ਹੈ, ਉਹ ਵੀ ਸਭ ਗੈਰ ਜਰੂਰੀ ਹੈ। ਜੇ ਪੁਲਿਸ ਸਿਆਣੀ ਹੋਵੇ ਤਾਂ ਅਜਿਹੇ ਹਵਾਲਾਤੀਆਂ ਨੂੰ ਚੈਸਟਨਟ ਬੱਡ ਦੀਆਂ ਚਾਰ ਗੋਲੀਆਂ ਪਾਣੀ ਵਿਚ ਘੋਲ ਕੇ ਪਿਆਵੇ। ਪੰਦਰਾਂ ਮਿੰਟਾਂ ਦੇ ਅੰਦਰ ਹੀ ਨਾ ਸਿਰਫ ਉਹ ਮੌਜੂਦਾ ਕੇਸ ਦੀ, ਸਗੋਂ ਪਿਛਲੇ ਸਭ ਕੇਸਾਂ ਦੀ ਸੱਚਾਈ ਆਪਣੇ ਆਪ ਦੱਸ ਦੇਣਗੇ। ਨਾਰਕੋ ਟੈਸਟਾਂ ਦੀਆਂ ਲੇਬਾਰਟਰੀਆਂ ਬੰਦ ਹੋ ਜਾਣਗੀਆਂ।
ਇਕ ਅੰਮ੍ਰਿਤਧਾਰੀ ਮਾਪੇ ਆਪਣੇ ਜਵਾਨ ਲੜਕੇ ਲਈ ਸ਼ਰਾਬ ਛੱਡਣ ਦੀ ਦਵਾਈ ਲੈਣ ਆਏ। ਪੁੱਛਣ `ਤੇ ਉਨ੍ਹਾਂ ਦੱਸਿਆ ਕਿ ਚੋਰੀ ਛਿਪੇ ਉਹ ਛੇ-ਸੱਤ ਸਾਲ ਤੋਂ ਪੀਂਦਾ ਆ ਰਿਹਾ ਹੈ। ਪੁੱਛੋ ਤਾਂ ਝੂਠੇ ਬਹਾਨਿਆਂ ਰਾਹੀਂ ਉਨ੍ਹਾਂ ਕੋਲ ਸੱਚਾ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਨ੍ਹਾਂ ਨੂੰ ਚੈਸਟਨਟ ਬੱਡ ਦੀਆਂ ਦੋ ਖੁਰਾਕਾਂ ਰਾਤ ਨੂੰ ਪਾਣੀ ਜਾਂ ਦੁੱਧ ਵਿਚ ਘੋਲ ਕੇ ਦੇਣ ਲਈ ਕਿਹਾ ਗਿਆ। ਅਗਲੀ ਸਵੇਰ ਲੜਕੇ ਨੇ ਉਨ੍ਹਾਂ ਕੋਲ ਆ ਕੇ ਕਿਹਾ ਕਿ ਉਹ ਥੋੜ੍ਹੀ ਦੇਰ ਵਿਚ ਉਨ੍ਹਾਂ ਨੂੰ ਇਕ ਅਨੋਖਾ ਸਰਪ੍ਰਾਈਜ਼ ਦੇਣ ਵਾਲਾ ਹੈ। ਉਹ ਹਾਲੇ “ਸਰਪ੍ਰਾਈਜ਼” ਬਾਰੇ ਸੋਚ ਹੀ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਸ਼ਰਾਬ ਦੀਆਂ ਤਿੰਨ ਬੋਤਲਾਂ ਕੱਢ ਕੇ ਲੈ ਆਇਆ। ਬੋਤਲਾਂ ਉਨ੍ਹਾਂ ਸਾਹਮਣੇ ਰੱਖ ਉਹ ਦੋਵੇਂ ਹੱਥ ਜੋੜ ਕੇ ਬੋਲਿਆ, “ਮੈਂ ਹੁਣ ਤੀਕ ਤੁਹਾਡੇ ਕੋਲ ਝੂਠ ਬੋਲਦਾ ਰਿਹਾ, ਮੈਨੂੰ ਮੁਆਫੀ ਦਿਓ। ਮੇਰੇ ਕੋਲ ਇਹੀ ਕੁਝ ਸੀ, ਜੋ ਤੁਹਾਨੂੰ ਦੇ ਦਿੱਤਾ। ਇਨ੍ਹਾਂ ਨੂੰ ਜਿੱਥੇ ਮਰਜ਼ੀ ਸੁੱਟੋ, ਮੈਂ ਅੱਗੋਂ ਤੋਂ ਕਦੇ ਨਹੀਂ ਪੀਵਾਂਗਾ।” ਸੱਚ ਮੁੱਚ ਉਨ੍ਹਾਂ ਲਈ ਇਹ ਬੜਾ ਵੱਡਾ ਸਰਪ੍ਰਾਈਜ਼ ਸੀ, ਪਰ ਪਾਠਕਾਂ ਨੂੰ ਵੀ ਇਹ ਸੁਣ ਕੇ ਘੱਟ ਅਚੰਭਾ ਨਹੀਂ ਹੋਵੇਗਾ ਕਿ ਇਹ ਬਿਲਕੁਲ ਸੱਚੀ ਘਟਨਾ ਹੈ!
ਫਿਰ ਵੀ, ਜੇ ਕਿਸੇ ਦਾ ਵਾਹ ਕਿਸੇ ਐਸੇ ਝੂਠੇ, ਬਹਾਨੇਬਾਜ਼ ਨਾਲ ਜਾਂ ਝੂਠੀ ਗਵਾਹੀ ਦੇਣ ਵਾਲੇ ਨਾਲ ਪੈ ਜਾਵੇ, ਜਿਸ ਨੂੰ ਚੈਸਟਨਟ ਬੱਡ ਦੇਣੀ ਮੁਸ਼ਕਿਲ ਬਣੇ ਤਾਂ ਉਹ ਕੀ ਕਰੇ? ਡਾ. ਕ੍ਰਿਸ਼ਨਾਮੂਰਤੀ ਕਹਿੰਦੇ ਹਨ ਕਿ ਅਜਿਹੀ ਸੂਰਤ ਵਿਚ ਉਹ ਇਸੇ ਦਵਾ ਦੀਆਂ ਕੁਝ ਖੁਰਾਕਾਂ ਆਪ ਲੈ ਲਵੇ। ਇਸ ਉਪਰੰਤ ਜਦੋਂ ਉਹ ਉਸ ਝੂਠੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰੇਗਾ ਤਾਂ ਉਹ ਫਰੇਬੀ ਉਸ ਸਾਹਮਣੇ ਪਾਣੀ ਪਾਣੀ ਹੋ ਜਾਵੇਗਾ!