ਪਿਆਰ ਦੀ ਭਾਲ?

ਟੱਬਰ ਖਿੱਲਰ ਗਏ ਪਾਰ ਸਮੁੰਦਰਾਂ ਤੋਂ, ਸਭ ਦੇ ਦੁੱਖੜੇ ਆਪਣੇ ਆਪ ਦੇ ਨੇ।
ਜਿਹੜਾ ਰਹਿ ਗਿਆ ਦੇਸ਼ `ਚ ਪਿੱਛੇ, ਉਹਨੂੰ ਬਾਹਰਲੇ ‘ਸੁਰਗ’ `ਚ ਜਾਪਦੇ ਨੇ।
ਮੁਖੀਆ ਰਿਹਾ ਪਰਿਵਾਰ ਦਾ ਇਕ ਕੋਈ ਨਾ, ਵੱਖੋ ਵੱਖਰੀਆਂ ‘ਸੁਰਾਂ’ ਅਲਾਪਦੇ ਨੇ।
ਨਿੱਘ ਮੁੱਕਿਆ ਨੇੜਲੇ ਰਿਸ਼ਤਿਆਂ ਦਾ, ਗਰਜਾਂ ਨਾਲ ਇਕ ਦੂਜੇ ਨੂੰ ਮਾਪਦੇ ਨੇ।
ਹੱਸਣ-ਖੇਡਣ ਲਈ ਮਾਰਦੇ ਰਹਿਣ ਠੂੰਗੇ, ਕਾਰਟੂਨ ਜਿਹੀ ਬਣੀ ‘ਸਮਾਈਲ’ ਵਿਚੋਂ।
ਸਕੇ-ਸੋਧਰੇ ਤਿਆਗ ਕੇ ਭਾਲ ਰਹੇ ਨੇ, ਲੋਕੀ ਅੱਜ ਦੇ ਪਿਆਰ ਮੋਬਾਈਲ ਵਿਚੋਂ!