ਮਨੁੱਖੀ ਆਦਤਾਂ ਬਦਲੀਆਂ ਵੀ ਜਾ ਸਕਦੀਆਂ ਨੇ…

ਡਾ. ਸੁਖਦੇਵ ਸਿੰਘ ਝੰਡ
ਫੋਨ: 647-567-9128
ਇਹ ਆਮ ਧਾਰਨਾ ਹੈ ਕਿ ਮਨੁੱਖ ਲਈ ਆਪਣੀਆਂ ਆਦਤਾਂ ਨੂੰ ਬਦਲਣਾ ਆਸਾਨ ਨਹੀਂ ਹੈ। ਬਚਪਨ ਦੀਆਂ ਆਦਤਾਂ ਬੁਢਾਪੇ ਤੱਕ ਨਾਲ ਹੀ ਜਾਂਦੀਆਂ ਹਨ। ਪੰਜਾਬੀਆਂ ਦਾ ਹਰਮਨ-ਪਿਆਰਾ ਮਹਾਂ-ਕਾਵਿ ‘ਹੀਰ’ ਜੋ ਹੀਰ ਤੇ ਰਾਂਝੇ ਦੀ ਪ੍ਰੇਮ-ਗਾਥਾ ਨੂੰ ਬਾਖੂਬੀ ਬਿਆਨਦਾ ਹੈ, ਦੇ ਰਚਨਹਾਰੇ ਮੀਆਂ ਵਾਰਸ ਸ਼ਾਹ ਆਪਣੇ ਇਸ ਸ਼ਾਹਕਾਰ ਵਿਚ ਫਰਮਾਉਂਦੇ ਹਨ, “ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ।”

ਵਾਰਸ ਸ਼ਾਹ ਹੋਰਾਂ ਦੇ ਇਸ ਕਥਨ ਦਾ ਸਾਰ-ਅੰਸ਼ ਹੈ ਕਿ ਮਨੁੱਖੀ ਆਦਤਾਂ ਨੂੰ ਬਦਲਣਾ ਮੁਸ਼ਕਿਲ ਹੀ ਨਹੀਂ, ਸਗੋਂ ਇਹ ਲਗਭਗ ਅਸੰਭਵ ਹੈ ਅਤੇ ਇਹ ਮਨੁੱਖ ਦੇ ਨਾਲ ਹੀ ਉਸ ਦੇ ਅੰਤ ਤੱਕ ਨਿਭਦੀਆਂ ਹਨ। ਉਨ੍ਹਾਂ ਦੇ ਇਸ ਕਥਨ ਦੀ ਪ੍ਰੋੜ੍ਹਤਾ ਪ੍ਰਚੱਲਤ ਲੋਕ-ਅਖਾਣ ‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’ ਵੀ ਪੂਰੀ ਤਰ੍ਹਾਂ ਕਰਦਾ ਹੈ। ਆਦਤਾਂ ਦੋ ਤਰ੍ਹਾਂ ਦੀਆਂ ਹਨ-ਚੰਗੀਆਂ ਤੇ ਮਾੜੀਆਂ। ਇਹ ਵੀ ਹੋ ਸਕਦਾ ਹੈ ਕਿ ਵਾਰਸ ਸ਼ਾਹ ਹੋਰਾਂ ਨੇ ਇਹ ਗੱਲ ਮਾੜੀਆਂ ਆਦਤਾਂ ਦੇ ਨਾਲ-ਨਾਲ ਚੰਗੀਆਂ ਆਦਤਾਂ ਲਈ ਵੀ ਆਖੀ ਹੋਵੇ। ਵੈਸੇ, ਆਮ ਲੋਕਾਂ ਦਾ ਮਾੜੀਆਂ ਆਦਤਾਂ ਬਾਰੇ ਖਿਆਲ ਹੈ ਕਿ ਮਨੁੱਖ ਲਈ ਬਚਪਨ ਜਾਂ ਜਵਾਨੀ ਵਿਚ ਪਈਆਂ ਮਾੜੀਆਂ ਆਦਤਾਂ ਨੂੰ ਬਦਲਣਾ ਬੜਾ ਮੁਸ਼ਕਿਲ ਹੈ ਅਤੇ ਇਹ ਉਸ ਦੇ ਨਾਲ ਜੀਵਨ-ਭਰ ਚੱਲਦੀਆਂ ਹਨ। ਉਨ੍ਹਾਂ ਅਨੁਸਾਰ ਝੂਠ ਬੋਲਣ, ਲੜਨ, ਝਗੜਨ, ਲੋਭ, ਲਾਲਚ, ਈਰਖਾ ਜਾਂ ਸਾੜਾ ਕਰਨ ਵਰਗੀਆਂ ਆਦਤਾਂ ਮਨੁੱਖ ਦੇ ਮਰਨ ਤੱਕ ਉਸ ਦਾ ਪਿੱਛਾ ਨਹੀਂ ਛੱਡਦੀਆਂ ਅਤੇ ਇਹ ਉਸ ਦੇ ਨਾਲ ਹੀ ਨਿਭਦੀਆਂ ਹਨ।
ਕਰੋਨਾ ਚੱਲ ਰਹੇ ਪ੍ਰਕੋਪ ਦੌਰਾਨ ਮਹੀਨਾ ਕੁ ਪਹਿਲਾਂ ਮੈਂ ਮਨੁੱਖੀ ਆਦਤਾਂ ਬਾਰੇ ਜੇਮਜ਼ ਕਲੀਅਰ ਦੀ 306 ਪੰਨਿਆਂ ਦੀ ਵੱਡ-ਆਕਾਰੀ ਪੁਸਤਕ ‘ਐਟੌਮਿਕ ਹੈਬਿਟਸ’ (ੳਟੋਮਚਿ ੍ਹਅਬਟਿਸ) ‘ਐਮਾਜ਼ੋਨ’ ਵਾਲਿਆਂ ਕੋਲੋਂ ਡਾਕ ਰਾਹੀਂ ਮੰਗਵਾ ਕੇ ਅੱਖਰ-ਅੱਖਰ ਪੜ੍ਹੀ ਹੈ। ਇਸ ਪੁਸਤਕ ਦਾ ਸਬ-ਟਾਈਟਲ ਹੈ, “ੳਨ ਓਅਸੇ & ਫਰੋਵੲਨ ੱਅੇ ਟੋ ਭੁਲਿਦ ਘੋੋਦ ੍ਹਅਬਟਿਸ & ਭਰੲਅਕ ਭਅਦ ੌਨੲਸ।” ਇਸ ਵਿਚ ਚੰਗੀਆਂ ਆਉਣ ਅਤੇ ਮਾੜੀਆਂ ਆਦਤਾਂ ਛੁਡਵਾਉਣ ਬਾਰੇ ਇਸ ਵਿਚ ਦਰਸਾਏ ਗਏ ਢੰਗਾਂਤਰੀਕਿਆਂ ਦੀ ਖੂਬਸੂਰਤ ਝਲਕ ਪਵਾਉਂਦਾ ਹੈ। ਲੇਖਕ ਨੇ ਜਿੱਥੇ ਇਸ ਪੁਸਤਕ ਵਿਚ ਮਨੁੱਖ ਦੀਆਂ ਛੋਟੀਆਂ-ਛੋਟੀਆਂ ਆਦਤਾਂ ਦਾ ਬਾਖੂਬੀ ਜਿ਼ਕਰ ਕੀਤਾ ਹੈ, ਉੱਥੇ ਇਸ ਵਿਚ ਚੰਗੀਆਂ ਆਦਤਾਂ ਨੂੰ ਅਪਨਾਉਣ ਅਤੇ ਮਾੜੀਆਂ ਨੂੰ ਛੱਡਣ ਦੇ ਢੰਗ-ਤਰੀਕਿਆਂ ਬਾਰੇ ਵੀ ਵੱਡਮੁੱਲੀ ਜਾਣਕਾਰੀ ਦਰਜ ਕੀਤੀ ਹੈ। ਉਸ ਦਾ ਕਹਿਣਾ ਕਿ ਮਨੁੱਖੀ ਆਦਤਾਂ ਬਦਲੀਆਂ ਵੀ ਜਾ ਸਕਦੀਆਂ ਹਨ। ਇਸ ਦੇ ਲਈ ਮਨੁੱਖ ਨੂੰ ਆਪਣਾ ਮਨ ਪੱਕਾ ਕਰਨ ਅਤੇ ਲੋੜੀਂਦਾ ਫੈਸਲਾ ਲੈ ਕੇ ਉਸ ਨੂੰ ਦੁਹਰਾਉਣ ਅਤੇ ਫਿਰ ਉਸ ਨੂੰ ਆਪਣੇ ਉੱਪਰ ਲਾਗੂ ਕਰਨ ਲਈ ਅਭਿਆਸ ਕਰਨ ਦੀ ਲੋੜ ਹੈ। ਇੱਥੇ ਇਹ ਜਿ਼ਕਰਯੋਗ ਹੈ ਕਿ ਪੁਸਤਕ ਦੇ ਲੇਖਕ ਜੇਮਜ਼ ਕਲੀਅਰ ਦੇ ਆਰਟੀਕਲ ਸੰਸਾਰ ਪ੍ਰਸਿੱਧ ਰਿਸਾਲਿਆਂ ‘ਟਾਈਮ’, ‘ਐਂਟਰਪ੍ਰੀਨੀਅਰ’ ਤੇ ‘ਨਿਊ ਯਾਰਕ ਟਾਈਮਜ਼’ ਵਰਗੀਆਂ ਮਿਆਰੀ ਅਖਬਾਰਾਂ ਵਿਚ ਅਕਸਰ ਛਪਦੇ ਰਹਿੰਦੇ ਹਨ ਅਤੇ ਉਸ ਨੂੰ ਵੱਡੇ-ਵੱਡੇ ਪਲੈਟਫਾਰਮਾਂ ‘ਤੇ ਵੱਖ-ਵੱਖ ਵਿਸਿ਼ਆਂ ਉੱਪਰ ਬੋਲਣ ਦੀ ਮੁਹਾਰਤ ਹਾਸਲ ਹੈ।
ਜੇਮਜ਼ ਕਲੀਅਰ ਅਨੁਸਾਰ ‘ਆਦਤ’ ਇਕ “ਅਜਿਹਾ ਵਰਤਾਰਾ ਹੈ, ਜਿਸ ਨੂੰ ਮਨੁੱਖ ਜਾਂ ਕਿਸੇ ਜੀਵ ਵੱਲੋਂ ਵਾਰ-ਵਾਰ ਦੁਹਰਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਚੱਲਦਾ ਚੱਲਦਾ ਇਹ ਵਰਤਾਰਾ ‘ਸਵੈ-ਚਾਲਕ’ (ਉਟੋਮਅਟਚਿ) ਹੋ ਜਾਂਦਾ ਹੈ।” ਮਨੁੱਖੀ ਆਦਤਾਂ ਚੰਗੀਆਂ ਵੀ ਹੋ ਸਕਦੀਆਂ ਅਤੇ ਮਾੜੀਆਂ ਵੀ। ਇਹ ‘ਦੋ-ਧਾਰੀ ਤਲਵਾਰ’ ਹਨ। ਮਿਸਾਲ ਵਜੋਂ, ਸਿਗਰਟ-ਨੋਸ਼ੀ ਜਾਂ ਤੰਮਾਕੂ ਪੀਣ ਦੀ ਆਦਤ ਦਮੇ ਦੀ ਬੀਮਾਰੀ (ੳਸਟਹਮਅ) ਦੇ ਮਰੀਜ਼ ਲਈ ਉਸ ਨੂੰ ਸਾਹ ਸੌਖੀ ਤਰ੍ਹਾਂ ਲੈਣ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ, ਪਰ ਇਸ ਦੇ ਨਾਲ ਹੀ ਇਹ ਉਸ ਦੇ ਫੇਫੜਿਆਂ ਉੱਪਰ ਬਹੁਤ ਬੁਰਾ ਅਸਰ ਪਾ ਸਕਦੀ ਹੈ, ਜੋ ਫੇਫੜਿਆਂ ਦੇ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਚੰਗੀਆਂ ਆਦਤਾਂ ਮਨੁੱਖ ਦੇ ਸੁਧਾਰ ਰੂਪੀ ਮੂਲਧੰਨ ਵਿਚ ਇਨ੍ਹਾਂ ਦੇ ਵਿਆਜ (ੀਨਟੲਰੲਸਟ) ਨੂੰ ਜਮ੍ਹਾ ਕਰਕੇ ਉਸ ਨੂੰ ਵਧੀਆ ਜੀਵਨ-ਜਾਚ ਦੇ ‘ਮਿਸ਼ਰਧੰਨ’ (ਛੋਮਪੋੁਨਦ ਫਰਨਿਚਪਿਅਲ ੳਮੋੁਨਟ) ਵਿਚ ਬਦਲ ਦਿੰਦੀਆਂ ਹਨ ਅਤੇ ਮਾੜੀਆਂ ਆਦਤਾਂ ਦੇ ਸੰਦਰਭ ਵਿਚ ਇਹ ਉਸ ਦੇ ‘ਵਿਗਾੜਾਂ ਦਾ ਮਿਸ਼ਰਧੰਨ’ ਵੀ ਬਣ ਜਾਂਦੀਆਂ ਹਨ। ਮਨੁੱਖੀ ਮਨ ਮਾੜੀਆਂ ਆਦਤਾਂ ਨੂੰ ਬੜੀ ਜਲਦੀ ਸਵੀਕਾਰਦਾ ਹੈ, ਜਦੋਂ ਕਿ ਚੰਗੀਆਂ ਆਦਤਾਂ ਅਪਨਾਉਣ ਲਈ ਉਸ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ।
ਵੱਡੇ-ਵੱਡੇ ਫੈਸਲਿਆਂ ਦੀ ਸ਼ੁਰੂਆਤ ਛੋਟੀਆਂ-ਛੋਟੀਆਂ ਗੱਲਾਂ ਤੋਂ ਹੀ ਹੁੰਦੀ ਹੈ। ਹਰੇਕ ਆਦਤ ਦਾ ਬੀਜ ਸਾਡੇ ਮਨ ਦੇ ਨਿੱਕੇ ਜਿਹੇ ਫੈਸਲੇ ਵਿਚ ਛੁਪਿਆ ਹੁੰਦਾ ਹੈ। ਇਹ ਫੈਸਲਾ ਸਾਡੇ ਵੱਲੋਂ ਆਪਣੇ ਮਨ ਵਿਚ ਅੰਦਰੇ ਅੰਦਰ ਦੁਹਰਾਇਆ ਜਾਂਦਾ ਹੈ ਅਤੇ ਹੌਲੀ-ਹੌਲੀ ਇਹ ਮਜ਼ਬੂਤ ਹੁੰਦਾ ਜਾਂਦਾ ਹੈ। ਕਿਸੇ ਮਾੜੀ ਆਦਤ ਨੂੰ ਛੱਡਣਾ ਮਨ ਵਿਚੋਂ ‘ਵੱਡੇ ਰੁੱਖ’ (ਬੋਹੜ ਜਾਂ ਓਕ) ਨੂੰ ਜੜ੍ਹੋਂ ਪੁੱਟਣ ਵਾਂਗ ਹੈ ਅਤੇ ਚੰਗੀ ਆਦਤ ਨੂੰ ਮਨ ਵਿਚ ਵਸਾਉਣਾ ਕੋਈ ਖੂਬਸੂਰਤ ਖੁਸ਼ਬੂਦਾਰ ਫੁੱਲ ਉਗਾਉਣਾ ਹੈ। ਇਹ ਸਾਡੀ ਆਪਣੀ ਮਰਜ਼ੀ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਕੀ ਅਸੀਂ ਮਾੜੀ ਆਦਤ ਨੂੰ ਛੱਡ ਕੇ ਕਿਸੇ ਚੰਗੀ ਆਦਤ ਨੂੰ ਅਪਨਾਉਣਾ ਚਾਹੁੰਦੇ ਹਾਂ ਜਾਂ ਫਿਰ ਓਸੇ ਤਰ੍ਹਾਂ ਓਸੇ ਹੀ ਹਾਲਤ ਵਿਚ ਜਿਊਣਾ ਚਾਹੁੰਦੇ ਹਾਂ। ਮਿਸਾਲ ਵਜੋਂ, ਲੇਖਕ ਬਣਨ ਲਈ ਕਿਸੇ ਵਿਅਕਤੀ ਨੂੰ ਰੋਜ਼ ਕੁਝ ਨਾ ਕੁਝ, ਭਾਵੇਂ ਇਕ ਸਫਾ ਹੀ ਸਹੀ, ਲਿਖਣਾ ਜ਼ਰੂਰੀ ਹੈ ਅਤੇ ਖਿਡਾਰੀ ਬਣਨ ਦੇ ਇੱਛਕ ਨੂੰ ਆਪਣੀ ਮਨ-ਪਸੰਦ ਖੇਡ ਦੀ ਹਰ ਰੋਜ਼ ਪ੍ਰੈਕਟਿਸ ਕਰਨੀ ਜ਼ਰੂਰੀ ਹੈ। ਇਸੇ ਤਰ੍ਹਾਂ ਕਿਸੇ ਮਾੜੀ ਆਦਤ ਨੂੰ ਛੱਡਣ ਲਈ ਉਸ ਲਈ ਪਹਿਲਾਂ ਆਪਣਾ ਮਨ ਪੱਕਾ ਬਣਾਉਣਾ ਅਤੀ ਜ਼ਰੂਰੀ ਹੈ ਕਿ ਮੈਂ ਇਹ ਹਰ ਹਾਲਤ ਵਿਚ ਛੱਡਣੀ ਹੀ ਹੈ ਅਤੇ ਫਿਰ ਇਸ ਛੱਡੀ ਹੋਈ ਆਦਤ ਆਪਣੇ ਤੋਂ ਪਰੇ ਰੱਖਣਾ ਵੀ ਜ਼ਰੂਰੀ ਹੈ।
ਆਦਤਾਂ ਸਾਡੇ ਜੀਵਨ ਵਿਚ ਛੋਟੇ-ਛੋਟੇ ‘ਅਣੂਆਂ’ (ੳਟੋਮਸ) ਵਾਂਗ ਹਨ, ਜੋ ਵਿਖਾਈ ਨਹੀਂ ਦਿੰਦੀਆਂ, ਪਰ ਇਹ ਸਾਡੀ ਸ਼ਖਸੀਅਤ ਉੱਪਰ ਡੂੰਘਾ ਅਸਰ ਪਾਉਂਦੀਆਂ ਹਨ। ਅਣੂ ਮਿਲ ਕੇ ਜਿਵੇਂ ਇਕ ਵੱਡੇ ਯੁਨਿਟ ‘ਮੌਲੀਕਿਊਲ’ (ੰੋਲੲਚੁਲੲ) ਦਾ ਰੂਪ ਧਾਰਨ ਕਰ ਲੈਂਦੇ ਹਨ, ਇਸੇ ਤਰ੍ਹਾਂ ਸਾਡੀਆਂ ਆਦਤਾਂ ਵੀ ਮਿਲ ਕੇ ਸਾਡੀ ਸਮੁੱਚੀ ਸ਼ਖਸੀਅਤ ਦਾ ਪ੍ਰਤੀਕ ਬਣ ਜਾਂਦੀਆਂ ਹਨ। ਜੇਮਜ਼ ਕਲੀਅਰ ਨੇ ਛੋਟੀਆਂ-ਛੋਟੀਆਂ ਆਦਤਾਂ ਨੂੰ ‘ਐਟੌਮਿਕ ਹੈਬਿਟਸ’ (ੳਟੋਮਚਿ ੍ਹਅਬਟਿਸ) ਦਾ ਨਾਂ ਦਿੱਤਾ ਹੈ। ਉਸ ਅਨੁਸਾਰ ਇਹ ਅਣੂ-ਆਦਤਾਂ (ਐਟੌਮਿਕ ਹੈਬਿਟਸ) ਬੜੀਆਂ ਹੀ ਸੂਖਮ, ਪਰ ਬੜੀਆਂ ਤਾਕਤਵਰ ਹੁੰਦੀਆਂ ਹਨ। ਸ਼ੁਰੂ-ਸ਼ੁਰੂ ਵਿਚ ਇਹ ਬੜੀਆਂ ਮਾਮੂਲੀ ਜਿਹੀਆਂ ਲੱਗਦੀਆਂ ਹਨ ਅਤੇ ਕਾਫੀ ਕਮਜ਼ੋਰ ਜਾਪਦੀਆਂ ਹਨ, ਪਰ ਫਿਰ ਇਹ ਆਪਸ ਵਿਚ ਜਮ੍ਹਾਂ ਅਤੇ ਜ਼ਰਬ (ਗੁਣਾ) ਹੋ ਕੇ ਕਈ ਗੁਣਾਂ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ ਅਤੇ ਮਨੁੱਖ ਦੇ ਸੁਭਾਅ ਤੇ ਉਸ ਦੀ ਸ਼ਖਸੀਅਤ ਦਾ ਅਹਿਮ ਅੰਗ ਬਣ ਜਾਂਦੀਆਂ ਹਨ।
ਮਨੁੱਖੀ ਆਦਤਾਂ ਨੂੰ ਬਦਲਣ ਲਈ, ਜਿਨ੍ਹਾਂ ਵਿਚ ਚੰਗੀਆਂ ਆਦਤਾਂ ਨੂੰ ਅਪਨਾਉਣਾ ਅਤੇ ਮਾੜੀਆਂ ਆਦਤਾਂ ਨੂੰ ਤਿਆਗਣਾ ਸ਼ਾਮਲ ਹੈ, ਦੇ ਲਈ ਜੇਮਜ਼ ਕਲੀਅਰ ਨੇ ਚਾਰ ਨਿਯਮ ਦੱਸੇ ਹਨ ਅਤੇ ਇਹ ਚਾਰੇ ਹੀ ਬੜੇ ਅਹਿਮ ਹਨ। ਆਓ! ਇਨ੍ਹਾਂ ਬਾਰੇ ਸੰਖੇਪ ਜਿਹੀ ਵਿਚਾਰ ਕਰਦੇ ਹਾਂ।
ਪਹਿਲਾ ਨਿਯਮ ਹੈ, ਕੋਈ ਵੀ ਕੰਮ ਕਰਨ ਲਈ ਮਨ ਬਣਾਉਣਾ ਅਤੇ ਇਸ ਪਹਿਲੇ ਨਿਯਮ ਨੂੰ ਉਸ ਨੇ ਚਾਰ ਪੜਾਆਂ ਵਿਚ ਵੰਡਿਆ ਹੈ:
1. ਖਿਆਲ ਮਨ ਵਿਚ ਆਉਣਾ
2. ਮਨ ਵਿਚ ਚਾਹਤ ਪੈਦਾ ਹੋਣੀ
3. ਚਾਹਤ ਦਾ ਮਨ ਅਤੇ ਸਰੀਰ ‘ਤੇ ਅਸਰ ਹੋਣਾ
4. ਹੋਏ ਅਸਰ ਦਾ ਇਨਾਮ ਮਿਲਣਾ
ਕੋਈ ਵੀ ਚੰਗਾ ਜਾਂ ਮਾੜਾ ਕੰਮ ਕਰਨ ਲਈ ਸਭ ਤੋਂ ਪਹਿਲਾਂ ਇਸ ਦਾ ਖਿਆਲ ਸਾਡੇ ਮਨ (ਦਿਮਾਗ) ਵਿਚ ਆਉਂਦਾ ਹੈ ਕਿ ਮੈਂ ਇਹ ਕੰਮ ਕਰਨਾ ਹੈ। ਆਮ ਪ੍ਰਚੱਲਤ ਭਾਸ਼ਾ ਵਿਚ ਇਸ ਨੂੰ ‘ਫੁਰਨਾ’ ਵੀ ਕਿਹਾ ਜਾ ਸਕਦਾ ਹੈ। ਅੰਗਰੇਜ਼ੀ ਭਾਸ਼ਾ ਵਿਚ ਇਸ ਦਾ ਸਮਾਨੰਤਰ ਸ਼ਬਦ ‘ਕਿਊ’ (ਛੁੲ) ਹੈ, ਜਿਸ ਨੂੰ ਵਿਗਿਆਨਕ ਭਾਸ਼ਾ ਵਿਚ ‘ਸਟਿਮੂਲੱਸ’ (ੰਟਮਿੁਲੁਸ) ਕਿਹਾ ਜਾਂਦਾ ਹੈ ਅਤੇ ਮਨੋਵਿਗਿਆਨਕ ਭਾਸ਼ਾ ਵਿਚ ‘ਉਤਸ਼ਾਹੀ-ਇਸ਼ਾਰੇ’ (ਓਣਚਟਿਨਿਗ ੳਚਟੋਿਨਸ) ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। ਸਾਡਾ ਦਿਮਾਗ ਸੋਚਾਂ ਦੀ ਮਸ਼ੀਨ ਹੈ। ਇਸ ਵਿਚ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਜਨਮ ਲੈਂਦੀਆਂ ਹਨ। ਰਾਤ ਨੂੰ ਸੁੱਤੇ ਪਿਆਂ ਵੀ ਸੁਪਨਿਆਂ ਵਿਚ ਅਚੇਤ ਮਨ ਵਿਚ ਘੁੰਮਦੀਆਂ ਰਹਿੰਦੀਆਂ ਹਨ। ਇਸ ਖਿਆਲ ਦਾ ਚਾਹਤ ਵਿਚ ਬਦਲਣਾ ਸਾਡੇ ਦਿਮਾਗ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਵੱਖ-ਵੱਖ ਹਾਰਮੋਨਾਂ (੍ਹੋਰਮੋਨੲਸ) ਅਤੇ ਰਸਾਇਣ-ਪਦਾਰਥਾਂ (ਛਹੲਮਚਿਅਲਸ) ਦੇ ਕਾਰਨ ਹੈ।
ਦੂਸਰੇ ਨਿਯਮ ਵਿਚ ਜੇਮਜ਼ ਕਲੀਅਰ ਨੇ ਚੰਗੀਆਂ ਆਦਤਾਂ ਨੂੰ ਦਿਲਕਸ਼, ਭਾਵ ਮਨ-ਭਾਉਂਦੀਆਂ ਬਣਾਉਣ ਅਤੇ ਮਾੜੀਆਂ ਆਦਤਾਂ ਨੂੰ ਨਫਰਤਯੋਗ ਬਣਾਉਣ ਦੀ ਗੱਲ ਕੀਤੀ ਹੈ। ਆਦਤ ਜਿੰਨੀ ਮਨ-ਭਾਉਂਦੀ ਹੋਵੇਗੀ, ਉਸ ਨੂੰ ਅਪਨਾਉਣ ਵਿਚ ਓਨਾ ਹੀ ਘੱਟ ਸਮਾਂ ਲੱਗੇਗਾ। ਮਾੜੀ ਆਦਤ ਛੱਡਣ ਲਈ ਇਸ ਦਾ ਓਨਾ ਹੀ ਨਫਰਤਯੋਗ ਹੋਣਾ ਜ਼ਰੂਰੀ ਹੈ। ਸਾਡੇ ਦਿਮਾਗ ਵਿਚ ਖਾਸ ਕਿਸਮ ਦੇ ਰਸਾਇਣ ‘ਡੋਪਾਮੀਨ’ (ਧੋਪਅਮਨਿੲ) ਦੀ ਵੱਧ ਜਾਂ ਘੱਟ ਮਾਤਰਾ ਦਾ ਰਿਸਣਾ ਇਨ੍ਹਾਂ ਆਦਤਾਂ ਦੇ ਜਲਦੀ ਜਾਂ ਦੇਰੀ ਨਾਲ ਅਪਨਾਉਣ ਜਾਂ ਛੱਡਣ ਵਿਚ ਆਪਣਾ ਭਰਪੂਰ ਯੋਗਦਾਨ ਪਾਉਂਦਾ ਹੈ।
ਆਦਤਾਂ ਨੂੰ ਬਦਲਣ ਵਿਚ ਪਰਿਵਾਰ ਦਾ ਵੀ ਵੱਡਾ ਯੋਗਦਾਨ ਹੈ। ਇਸ ਦੁਨੀਆਂ ਦੇ ਛੋਟੇ ਜਿਹੇ ਦੇਸ਼ ਹੰਗਰੀ ਦੇ ਇਕ ਵੱਡੇ ਵਿਦਵਾਨ ਲੈਜ਼ਲੋ ਪੋਲਗਰ ਦਾ ਕਹਿਣਾ ਹੈ, “ਕੋਈ ਵੀ ਵਿਦਵਾਨ ਉਸ ਦੇ ਜਨਮ ਤੋਂ ਨਹੀਂ ਹੁੰਦਾ, ਪਰ ਇੰਜ ਦਾ ਉਸ ਨੂੰ ਪੜ੍ਹਾ-ਲਿਖਾ ਕੇ ਅਤੇ ਸਿਖਲਾਈ ਦੇ ਕੇ ਬਣਾਇਆ ਜਾਂਦਾ ਹੈ।” (ੳ ਗੲਨੁਿਸ ਸਿ ਨੋਟ ਬੋਰਨ, ਬੁਟ ਸਿ ੲਦੁਚਅਟੲਦ ਅਨਦ ਟਰਅਨਿੲਦ)। …ਤੇ ਇਸ ਸਾਰੇ ਕੁਝ ਵਿਚ ਉਸ ਦੇ ਪਰਿਵਾਰ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ, ਜਿੱਥੇ ਉਸ ਦੀ ਪੜ੍ਹਾਈ ਦਾ ਅਤੇ ਅਗਲੇਰੀ ਲੋੜੀਂਦੀ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਸ ਵਾਤਾਵਰਣ ਅਤੇ ਸੱਭਿਆਚਾਰ ਵਿਚ ਉਹ ਵਿਚਰਦਾ ਹੈ, ਉਸ ਦਾ ਵੀ ਉਸ ਦੇ ਮਨ ‘ਤੇ ਡੂੰਘਾ ਅਸਰ ਹੁੰਦਾ ਹੈ, ਕਿਉਂਕਿ ਉਹ ਸਮਾਜ ਵਿਚ ਰਹਿੰਦਿਆਂ ਹੋਇਆਂ ਦੋਸਤਾਂ-ਮਿੱਤਰਾਂ, ਗਵਾਂਢੀਆਂ ਅਤੇ ਆਲੇ-ਦੁਆਲੇ ਤੋਂ ਬੜਾ ਕੁਝ ਸਿੱਖਦਾ ਹੈ।
ਆਸੇ-ਪਾਸੇ ਦਾ ਮਾਹੌਲ ਅਤੇ ਵਾਤਾਵਰਣ ਇਸ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਮਨੁੱਖ ਆਲੇਦੁਆਲੇ ਦੀ ਸੰਗਤ ਤੋਂ ਬੜਾ ਕੁਝ ਸਿੱਖਦਾ ਹੈ। ਪੰਜਾਬੀ ਵਿਚ ਆਮ ਕਹਾਵਤ ਪ੍ਰਚੱਲਤ ਹੈ, “ਜਿਹੀ ਸੰਗਤ, ਤਿਹੀ ਰੰਗਤ”, ਭਾਵ ਜਿਨ੍ਹਾਂ ਲੋਕਾਂ ਨਾਲ ਮਨੁੱਖ ਦਾ ਮੇਲ-ਜੋਲ ਹੈ, ਉਸ ਦਾ ਅਸਰ ਉਸ ਮਨੁੱਖ ‘ਤੇ ਜ਼ਰੂਰ ਹੁੰਦਾ ਹੈ ਅਤੇ ਇਹ ਸੰਗਤ ਚੰਗੀ ਅਤੇ ਮਾੜੀ ਦੋਹਾਂ ਤਰ੍ਹਾਂ ਦੀ ਹੀ ਹੋ ਸਕਦੀ ਹੈ। ਫਿਰ ਸੰਗਤ ਜ਼ਰੂਰੀ ਨਹੀਂ ਕਿ ਮਨੁੱਖੀ ਰੂਪ ਵਿਚ ਹੀ ਹੋਵੇ, ਇਹ ਆਲੇ-ਦੁਆਲੇ ਪਈਆਂ ਚੀਜ਼ਾਂ-ਵਸਤਾਂ, ਪੁਸਤਕਾਂ, ਖੇਲਣ-ਮੱਲਣ ਦੇ ਸਮਾਨ ਅਤੇ ਮਨੋਰੰਜਨ ਦੇ ਸਾਧਨਾਂ ਦੇ ਰੂਪ ਵਿਚ ਵੀ ਹੋ ਸਕਦੀ ਹੈ। ਵੇਖਣ ਵਿਚ ਆਇਆ ਹੈ ਕਿ ਚੰਗੀ ਸੰਗਤ ਨਾਲੋਂ ਮਾੜੀ ਸੰਗਤ ਦਾ ਅਸਲ ਬੜੀ ਜਲਦੀ ਹੁੰਦਾ ਅਤੇ ਇਹ ਹੁੰਦਾ ਵੀ ਵਧੇਰੇ ਤੀਬਰਤਾ ਨਾਲ ਹੈ। ਚੰਗੀਆਂ ਆਦਤਾਂ ਸਿੱਖਣ ਲਈ ਆਲੇ-ਦੁਆਲੇ ਦਾ ਮਾਹੌਲ ਖੁਸ਼ਗਵਾਰ ਹੋਣਾ ਚਾਹੀਦਾ ਹੈ, ਕਿਉਂਕਿ ਮਾੜਾ ਮਾਹੌਲ ਹਮੇਸ਼ਾ ਮਾੜੀਆਂ ਆਦਤਾਂ ਨੂੰ ਹੀ ਜਨਮ ਦਿੰਦਾ ਹੈ। ਮਨ ਵਿਚ ਉਪਜੀ ਕਿਸੇ ਵੀ ਚਾਹਤ ਦਾ ਸਾਡੇ ਸਰੀਰ ‘ਤੇ ਡੂੰਘਾ ਅਸਰ ਹੁੰਦਾ ਹੈ ਅਤੇ ਉਹ ਅੱਗੋਂ ਉਸ ਚਾਹਤ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸਿ਼ਸ਼ ਕਰਦਾ ਹੈ। ਮਨ ਅਤੇ ਸਰੀਰ ਉੱਪਰ ਹੋਏ ਇਸ ਅਸਰ ਦਾ ਇਨਾਮ (ਪ੍ਰਭਾਵ) ਵੀ ਉਸ ਨੂੰ ਮਿਲਣ ਦੀ ਪੂਰੀ ਸੰਭਾਵਨਾ ਬਣਦੀ ਹੈ।
ਤੀਸਰੇ ਨਿਯਮ ਵਿਚ ਜੇਮਜ਼ ਨੇ ਮਨੁੱਖ ਨੂੰ ਚੰਗੀਆਂ ਆਦਤਾਂ ਨੂੰ ਆਸਾਨ ਬਣਾਉਣ ਅਤੇ ਮਾੜੀਆਂ ਨੂੰ ਮੁਸ਼ਕਿਲ ਕਰਾਰ ਦੇਣ ਦੀ ਗੱਲ ਕੀਤੀ ਹੈ। ਇਸ ਦੇ ਲਈ ਉਹ ਆਪਣੀ ਮੰਜਿ਼ਲ ਵੱਲ ਹੌਲੀ-ਹੌਲੀ ਅੱਗੇ ਵਧਣ ਅਤੇ ਪਿੱਛੇ ਮੁੜ ਕੇ ਨਾ ਵੇਖਣ ਦੀ ਸਲਾਹ ਦਿੰਦਾ ਹੈ। ਮਨੁੱਖ ਦਾ ਕੇਂਦਰ-ਬਿੰਦੂ ‘ਕਰਮ’ (ੳਚਟੋਿਨ) ਹੋਣਾ ਚਾਹੀਦਾ ਹੈ, ਨਾ ਕਿ ‘ਚੱਲਣ ਦੀ ਤਿਆਰੀ ਵਿਚ’ (ਭੲਨਿਗ ਨਿ ੰੋਟੋਿਨ)। ਕਿਸੇ ਵੀ ਚੰਗੀ ਆਦਤ ਨੂੰ ਅਪਨਾਉਣ ਤੋਂ ਬਾਅਦ ਇਸ ਦੇ ਲਈ ਅਭਿਆਸ ਜ਼ਰੂਰੀ ਹੈ। ਵਾਰ-ਵਾਰ ਅਭਿਆਸ ਕਰਨ ਤੋਂ ਬਾਅਦ ਹੀ ਉਹ ਆਦਤ ਪੱਕ ਜਾਂਦੀ ਹੈ ਅਤੇ ਸਾਡੇ ਸੁਭਾਅ ਦਾ ਅੰਗ ਬਣ ਜਾਂਦੀ ਹੈ। ਮਨੁੱਖੀ ਸੁਭਾਅ ਹੈ ਕਿ ਉਹ ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤਾ ਕੁਝ ਹਾਸਲ ਕਰਨਾ ਚਾਹੁੰਦਾ ਹੈ ਅਤੇ ਇਸ ਦੇ ਲਈ ਉਹ ‘ਛੋਟੇ-ਰਸਤੇ’ (ੰਹੋਰਟ-ਛੁਟਸ) ਅਪਨਾਉਂਦਾ ਹੈ। ਪਰ ਜ਼ਰੂਰੀ ਨਹੀਂ ਕਿ ਇਹ ਛੋਟੇ ਰਸਤੇ ਉਸ ਨੂੰ ਸਫਲਤਾ ਵੱਲ ਲਿਜਾਣ ਵਿਚ ਸਹਾਈ ਹੋਣ ਅਤੇ ਬਹੁਤੀ ਵਾਰ ਇਹ ਸਹੀ ਸਾਬਤ ਨਹੀਂ ਹੁੰਦੇ।
ਆਪਣੇ ਨਿੱਜੀ ਤਜਰਬੇ ਤੋਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹੌਲੀ-ਹੌਲੀ ਅੱਗੇ ਵੱਧ ਕੇ ਹੀ ਸਫਲਤਾ ਦੀ ਪੌੜੀ ਦੇ ਉੱਪਰਲੇ ਡੰਡੇ ਵੱਲ ਵਧਿਆ ਜਾ ਸਕਦਾ ਹੈ। ਮੈਂ ਆਪਣੀ ਸਵੇਰ ਦੀ ਸੈਰ ਦੋ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਕਈ ਮਹੀਨੇ ਇਹ ਦੋ ਕਿਲੋਮੀਟਰ ਹੀ ਚੱਲਦੀ ਰਹੀ। ਫਿਰ ਆਪਣੇ ਮਨ ਨਾਲ ਫੈਸਲਾ ਕਰਕੇ ਮੈਂ ਇਸ ਨੂੰ ਪਹਿਲਾਂ ਚਾਰ ਅਤੇ ਫਿਰ ਪੰਜ ਕਿਲੋਮੀਟਰ ਤੱਕ ਵਧਾਇਆ। ਹੌਲੀ-ਹੌਲੀ ਇਸ ਨੂੰ ਹੋਰ ਵਧਾ ਕੇ ਮੈਂ ਇਸ ਸੈਰ `ਤੇ ਹਲਕੀ ਦੌੜ ਨੂੰ 10 ਕਿਲੋਮੀਟਰ ਤੱਕ ਲਿਜਾਣ ਵਿਚ ਸਫਲ ਹੋਇਆ ਹਾਂ। ਬੇਸ਼ਕ, ਇਸ ਵਿਚ ਮੇਰੇ ਆਪਣੇ ਫੈਸਲਿਆਂ ਦੇ ਨਾਲ ਇੱਥੇ ਪਿਛਲੇ ਬਰੈਂਪਟਨ ਵਿਚ 6-7 ਸਾਲਾਂ ਤੋਂ ਵਿਚਰ ਰਹੀ ਰੱਨਰਜ਼ ਕਲੱਬ ‘ਟੀ. ਪੀ. ਏ. ਆਰ. ਕਲੱਬ’ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਦੇ ਕੁਝ ਮੈਂਬਰ-ਦੋਸਤਾਂ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਹੌਸਲਾ-ਅਫਜ਼ਾਈ ਦਾ ਵੀ ਪੂਰਾ ਹੱਥ ਹੈ, ਜਿਨ੍ਹਾਂ ਵਿਚੋਂ ਕਈਆਂ ਨੇ ਇਹ ਸੈਰ ਤੇ ਦੌੜ ਮੇਰੇ ਵਾਂਗ ਦੋ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਉਹ ਇਸ ਨੂੰ ‘ਹਾਫ-ਮੈਰਾਥਨ’ ਤੱਕ ਲੈ ਗਏ।
ਚੌਥੇ ਨਿਯਮ ਵਿਚ ਜੇਮਜ਼ ਕਲੀਅਰ ਵੱਲੋਂ ਚੰਗੀਆਂ ਆਦਤਾਂ ਨੂੰ ਤਸੱਲੀ-ਪੂਰਵਕ ਬਨਾਉਣ ਅਤੇ ਮਾੜੀਆਂ ਨੂੰ ਤਸੱਲੀ-ਰਹਿਤ ਕਰਾਰ ਦੇਣ ਦੀ ਗੱਲ ਕੀਤੀ ਗਈ ਹੈ। ਮਾੜੀਆਂ ਆਦਤਾਂ ਸ਼ੁਰੂ-ਸ਼ੁਰੂ ਵਿਚ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਹਨ ਪਰ ਅੱਗੇ ਜਾ ਕੇ ਕੁਝ ਸਮੇਂ ਬਾਅਦ ਇਨ੍ਹਾਂ ਦਾ ਮਾੜਾ ਪੱਖ ਸਾਡੇ ਸਾਹਮਣੇ ਆਉਣ ਲੱਗਦਾ ਹੈ ਅਤੇ ਫਿਰ ਇਹ ਸਾਨੂੰ ਭੈੜੀਆਂ ਲੱਗਣ ਲੱਗਦੀਆਂ ਹਨ। ਅਸੀਂ ਮਾੜੀਆਂ ਆਦਤਾਂ ਨੂੰ ਕਿਉਂ ਦੁਹਰਾਉਂਦੇ ਹਾਂ? ਉਹ ਇਸ ਲਈ ਕਿ ਸਾਨੂੰ ਇਨ੍ਹਾਂ ਵਿਚੋਂ ਵਕਤੀ ਖੁਸ਼ੀ ਹਾਸਲ ਹੁੰਦੀ ਹੈ। ਇਹ ਸਦੀਵੀ ਨਹੀਂ ਹੈ। ਚੰਗੀਆਂ ਆਦਤਾਂ ਦਾ ਵਰਤਾਰਾ ਇਸ ਦੇ ਉਲਟ ਹੈ। ਇਹ ਸ਼ੁਰੂ ਵਿਚ ਸਾਨੂੰ ਔਖੀਆਂ ਜਾਪਦੀਆਂ ਹਨ, ਪਰ ਬਾਅਦ ਵਿਚ ਜਦੋਂ ਇਨ੍ਹਾਂ ਦੀ ਚੰਗਿਆਈ ਸਾਡੇ ਸਾਹਮਣੇ ਆਉਣ ਲੱਗਦੀ ਹੈ ਤਾਂ ਹੌਲੀ-ਹੌਲੀ ਇਹ ਸਾਡੇ ਜੀਵਨ ਦਾ ਅੰਗ ਬਣ ਜਾਂਦੀਆਂ ਹਨ। ਮਿਸਾਲ ਵਜੋਂ, ਕਾਰ ਵਿਚ ਸਫਰ ਕਰਨ ਲਈ ਸੀਟ-ਬੈੱਲਟ ਪਹਿਨਣ ਦਾ ਨਿਯਮ ਸਭ ਤੋਂ ਪਹਿਲਾਂ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿਚ ਪਹਿਲੀ ਦਸੰਬਰ 1984 ਨੂੰ ਪਾਸ ਕੀਤਾ ਗਿਆ ਅਤੇ ਉਦੋਂ ਅਮਰੀਕਾ ਵਿਚ ਸਿਰਫ 14% ਲੋਕਾਂ ਨੇ ਇਸ ਦੀ ਪਾਲਣਾ ਕੀਤੀ। ਲੋਕ ਇਸ ਨੂੰ ਵਾਧੂ ਜਿਹਾ ਵਰਤਾਰਾ (ਝੰਜਟ) ਹੀ ਸਮਝਦੇ ਸਨ। ਪੰਜਾਂ ਸਾਲਾਂ ਬਾਅਦ ਅਮਰੀਕਾ ਦੀ ਅੱਧੀ ਤੋਂ ਵਧੇਰੇ ਵਸੋਂ ਨੇ ਇਸ ਨੂੰ ਸਹੀ ਸਮਝਦਿਆਂ ਮੰਨਣਾ ਸ਼ੁਰੂ ਕਰ ਦਿੱਤਾ। ਹੁਣ ਇਹ ਨਿਯਮ ਦੁਨੀਆਂ-ਭਰ ਦੇ ਦੇਸ਼ਾਂ ਵਿਚ ਸਖਤੀ ਨਾਲ ਲਾਗੂ ਕੀਤਾ ਜਾਂਦਾ ਹੈ ਅਤੇ ਇਸ ਨੂੰ ਨਾ ਮੰਨਣ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ।
ਮਨੁੱਖ ਵਿਚ ਚੰਗੀਆਂ ਆਦਤਾਂ ਦਾ ਹੋਣਾ ਜ਼ਰੂਰੀ ਹੈ, ਪਰ ਇਹ ਸਭ ਕੁਝ ਨਹੀਂ ਹੈ, ਸਗੋਂ ਇਨ੍ਹਾਂ ਵਿਚ ਮੁਹਾਰਤ ਹਾਸਲ ਕਰਨਾ ਵਧੇਰੇ ਅਹਿਮ ਹੈ। ਉਂਜ ਵੀ ਕਿਸੇ ਵੀ ਕੰਮ ਵਿਚ ਮੁਹਾਰਤ ਹਾਸਲ ਕਰਨ ਲਈ ਉਸ ਦੀ ਆਦਤ ਪਾਉਣਾ ਅਤੇ ਉਸ ਦਾ ਅਭਿਆਸ ਕਰਨਾ ਦੋਵੇਂ ਹੀ ਮਹੱਤਵਪੂਰਨ ਪੱਖ ਹਨ। ਇਨ੍ਹਾਂ ਦੋਹਾਂ ਦਾ ਸੁਮੇਲ ਮੁਹਾਰਤ ਵੱਲ ਪੁੱਟੇ ਜਾ ਰਹੇ ਕਦਮਾਂ ਦੀ ਗਵਾਹੀ ਭਰਦਾ ਹੈ।
ਆਦਤਾਂ+ਲੋੜੀਂਦਾ ਅਭਿਆਸ= ਮੁਹਾਰਤ
(੍ਹਅਬਟਿਸ+ਧੲਲਬਿਰਅਟੲ ਫਰਅਚਟਚਿੲ= ੰਅਸਟੲਰੇ)
ਮਨੁੱਖ ਦੀਆਂ ਚੰਗੀਆਂ ਅਤੇ ਮਾੜੀਆਂ ਆਦਤਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਵਿਚ ਗੁਣ ਅਤੇ ਅਵਗੁਣ ਸ਼ਬਦਾਂ ਦਾ ਜਿ਼ਕਰ ਆਉਂਦਾ ਹੈ। ਗੁਰੂ ਸਾਹਿਬਾਨ ਅਤੇ ਕਈ ਮਹਾਂ-ਪੁਰਖਾਂ ਨੇ ਸਾਨੂੰ ਚੰਗੀਆਂ ਆਦਤਾਂ ਨੂੰ ‘ਗੁਣ’ ਤੇ ਮਾੜੀਆਂ ਨੂੰ ‘ਅਵਗੁਣ’ ਦਾ ਦਰਜਾ ਦਿੱਤਾ ਹੈ ਅਤੇ ਸਾਨੂੰ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਔਗੁਣਾਂ ਤੋਂ ਦੂਰ ਰਹਿ ਕੇ ਨੇਕੀ ਕਰਨ, ਸਰਬੱਤ ਦਾ ਭਲਾ ਚਾਹੁਣ ਅਤੇ ਪਰਮਾਤਮਾ ਦਾ ਨਾਂ ਲੈਣ ਵਾਲੇ ਗੁਣ ਅਪਨਾਉਣ ਦੀ ਪ੍ਰੇਰਨਾ ਕੀਤੀ ਹੈ।
ਗੁਰਵਾਕ ਹਨ:
ਅਵਗੁਣ ਛੋਡਿ ਗੁਣਾ ਕਓ ਧਾਵਹੁ
ਕਰ ਅਵਗੁਣ ਪਛਤਾਹੀ ਜੀਉ॥ (ਸ੍ਰੀ ਰਾਗ, ਮਹਲਾ ਪਹਿਲਾ, ਅੰਗ 598)

ਲੋਕ ਅਵਗੁਣਾ ਕੀ ਬੰਨੈ ਗੰਠੜੀ
ਗੁਣ ਨਾ ਵਿਹਾਝੇ ਕੋਇ॥
ਗੁਣ ਕਾ ਗਾਹਕੁ ਨਾਨਕਾ
ਵਿਰਲਾ ਕੋਈ ਹੋਇ॥ (ਮਹਲਾ ਤੀਜਾ, ਅੰਗ 1092)

ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਕੌੜਾ ਬੋਲਣ ਵਰਗੀ ਮਾੜੀ ਆਦਤ ਬਾਰੇ ਫਰਮਾਉਂਦੇ ਹਨ:
ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ॥ (ਆਸਾ ਦੀ ਵਾਰ, ਮਹਲਾ ਪਹਿਲਾ, ਅੰਗ 473)

ਬਾਬਾ ਫਰੀਦ ਜੀ ਵੀ ਆਪਣੇ ਇਕ ਸਲੋਕ ਵਿਚ ਮਾੜੀਆਂ ਆਦਤਾਂ (ਕੰਮ) ਤਿਆਗਣ ਲਈ ਕਹਿੰਦੇ ਹਨ:
ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕਮੜੇ ਵਿਸਾਰਿ॥
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥ (ਸਲੋਕ 59, ਫਰੀਦ ਜੀ, ਅੰਗ 1381)
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਨ ਵਿਚ ਇੱਛਾ ਸ਼ਕਤੀ ਪੈਦਾ ਕਰਕੇ ਜੇ ਅਸੀਂ ਆਪਣੀ ਕੋਈ ਆਦਤ ਬਦਲਣੀ ਚਾਹੀਏ ਅਤੇ ਉਸ ਦੇ ਲਈ ਲੋੜੀਂਦਾ ਅਭਿਆਸ ਕਰੀਏ ਤਾਂ ਉਸ ਨੂੰ ਬਦਲਿਆ ਵੀ ਜਾ ਸਕਦਾ ਹੈ। ਗੁਰਬਾਣੀ ਅਤੇ ਕਈ ਮਹਾਂ-ਪੁਰਖਾਂ ਦੇ ਕਥਨ ਵੀ ਇਸ ਦੇ ਲਈ ਸਾਡੀ ਅਗਵਾਈ ਕਰਦੇ ਹਨ। ਇਹ ਵੀ ਵੇਖਣ ਵਿਚ ਆਇਆ ਹੈ ਕਿ ਜਵਾਨੀ ਵੇਲੇ ਕਈ ਕਿਸਮ ਦਾ ਨਸ਼ਾ ਕਰਨ ਵਾਲੇ ਕਈ ਮਨੁੱਖ ਮਗਰਲੀ ਉਮਰੇ ਜਾ ਕੇ ਆਪਣੀ ਇੱਛਾ ਸ਼ਕਤੀ ਨਾਲ ਇਹ ਨਸ਼ੇ ਤਿਆਗ ਵੀ ਦਿੰਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਪ੍ਰਭੂ-ਭਗਤੀ ਵਾਲੇ ਮਾਰਗ ਵੱਲ ਤੁਰ ਪੈਂਦੇ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਮੀਆਂ ਵਾਰਸ ਸ਼ਾਹ ਹੋਰਾਂ ਦਾ ਇਸ ਲੇਖ ਦੇ ਅਰੰਭ ਵਿਚ ਦਿੱਤਾ ਗਿਆ ਕਥਨ ‘ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ’ ਹਰੇਕ ਮਨੁੱਖ ਉੱਪਰ ਲਾਗੂ ਨਹੀਂ ਹੁੰਦਾ, ਸਗੋਂ ਇਸ ਦੇ ਉਲਟ ਜੇਮਜ਼ ਕਲੀਅਰ ਦੇ ਆਦਤਾਂ ਬਦਲਣ ਲਈ ਦਿੱਤੇ ਗਏ ਚਾਰ ਨਿਯਮ ਵੀ ਸਾਰਥਿਕ ਸਾਬਤ ਹੋ ਸਕਦੇ ਹਨ।
ਫਿਰ ਤਾਂ ਇਹ ਵੀ ਕਿਹਾ ਜਾ ਸਕਦਾ ਹੈ,
“ਮਨੁੱਖੀ ਆਦਤਾਂ ਬਦਲੀਆਂ ਜਾ ਸਕਦੀਆਂ ਨੇ
ਜੇਕਰ ਬਦਲਣ ਦੀ ਇੱਛਾ ਤੇ ਲਗਨ ਹੋਵੇ।”