ਦਿੱਲੀ-ਲੰਡਨ-ਅਮਰੀਕਾ?

ਨੀਤੀ ਵਰਤ ਕੇ ਦੇਖ ਲਈ ਚਾਣਕੇ ਦੀ, ਸਕੇ ਤੋੜ ਨਾ ਹੌਸਲਾ ਕਿਰਤੀਆਂ ਦਾ।
ਮਿਹਨਤਕਸ਼ਾਂ ਨੂੰ ਰੱਬੋਂ ਈ ‘ਗਿਫਟ’ ਹੁੰਦਾ, ਸਦਾ ਜੂਝਣੇ ਵਾਲੀਆਂ ਬਿਰਤੀਆਂ ਦਾ।
ਲੱਠ ਏਕਤਾ ਵਾਲੀ ਮੂੰਹ ਭੰਨਦੀ ਐ, ਕਰੀਆਂ ਸਾਜ਼ਿਸ਼ੀ ਗਿਣਤੀਆਂ ਮਿਣਤੀਆਂ ਦਾ।
‘ਜੈ ਚੰਦ’ ਵੀ ਭਾਵੇਂ ਨਹੀਂ ਬਾਜ ਆਉਂਦੇ, ਡੰਕਾ ਵੱਜਦਾ ਆਖਰ ਨੂੰ ‘ਪਿਰਥੀਆਂ’ ਦਾ।
ਹੱਦਾਂ ਟੱਪ ਕੇ ਦੇਸ-ਪਰਦੇਸ ਪਹੁੰਚਾ, ਮਸਲਾ ਬਣਨ ਕੌਮਾਂਤਰੀ ਚੱਲਿਆ ਏ।
ਲੰਡਨ ਪਾਰਲੀਮੈਂਟ ਵਿਚ ਗੂੰਜਣਾ ਏਂ, ਦੇਖੋ ‘ਟਾਈਮ’ ਅਮਰੀਕਾ ਦਾ ਮੱਲਿਆ ਏ!