ਆਪਣੀ ਅਕਲ ਤੋਂ ਲਈਏ ਨਾ ਕੰਮ ਕੋਈ, ਕਰਦਾ ਜਿਸ ਤਰ੍ਹਾਂ ਬੰਦਾ ਲਾਈਲੱਗ ਹੋਵੇ।
ਬਿਨ ਸੱਦਿਆਂ ਝੱਟ ਹੀ ਪਹੁੰਚ ਜਾਈਏ, ਧੁਖਦੀ ਕਿਤੇ ਲੜਾਈ ਦੀ ਅੱਗ ਹੋਵੇ।
ਸੁਣੀਏਂ ਇੱਕ ਨਾ ਅੱਗੇ ਨੂੰ ਧੁੱਸ ਦੇਈਏ, ਭਾਵੇਂ ਰੌਲ਼ਾ ਪਾ ਰੋਕਦਾ ਜੱਗ ਹੋਵੇ।
ਗਊ-ਗਧੇ ਦਾ ਸਾਨੂੰ ਨਾ ਫਰਕ ਕੋਈ, ਆਇਆ ਸਾਹਮਣੇ ਹੰਸ ਜਾਂ ਬੱਗ ਹੋਵੇ।
ਤੌਣੀ ਲਾਉਣ ਲਈ ਪੁੱਛੀਏ ਦੋਸ਼ ਕੋਈ ਨਾ, ਫੜਿਆ ਸਾਧ ਜਾਂ ਭਾਵੇਂ ਕੋਈ ਠੱਗ ਹੋਵੇ।
ਚੜ੍ਹੇ ਜੋਸ਼, ਫਿਰ ਹੋਸ਼ ਨੂੰ ਭੁੱਲ ਜਾਈਏ, ਲਾਹੁਣੀ ਕਿਸੇ ਦੇ ਸਿਰੋਂ ਜਦ ਪੱਗ ਹੋਵੇ!
Leave a Reply