ਮਿਲੋ ਰਜਾਈ ਵਿਦਵਾਨਾਂ ਨੂੰ!

ਕਰਦੇ ਤਿੰਨ ਕਾਨੂੰਨਾਂ ਦੀ ਗੱਲ ਇੱਕੋ, ਰੱਦ ਕਰਾਉਣ ਲਈ ਟਿੱਲ ਨੇ ਲਾਈ ਜਾਂਦੇ।
ਚੱਲ ਰਹੇ ਅੰਦੋਲਨ ਨੂੰ ਕਰਨ ਤਿੱਖਾ, ਟਰੈਕਟਰ-ਟਰਾਲੀਆਂ ਦਿੱਲੀ ਲਿਜਾਈ ਜਾਂਦੇ।
ਕਿਰਤੀ ਮਿਹਨਤੀ ਦੂਸਰੇ ਸੂਬਿਆਂ ਦੇ, ਸੋਭਾ ਰਲ ਕੇ ਪੰਜਾਬ ਦੀ ਗਾਈ ਜਾਂਦੇ।
ਐਦਾਂ ਕੀਤਾ ਕਿਉਂ ਚਾਹੀਦਾ ਇੰਜ ਹੋਣਾ, ਨੁਕਤਾਚੀਨ ਕਈ ਕਰੀ ਭਕਾਈ ਜਾਂਦੇ।
ਟੱਬਰ ਆਪਣਾ ਆਖੇ ਨਾ ਲੱਗਦਾ ਐ, ਹੋਏ ਇਕੱਠਾਂ ’ਤੇ ਸ਼ੱਕਾਂ ਜਤਾਈ ਜਾਂਦੇ।
ਘਰੇ ਬੈਠ ‘ਰਜਾਈ ਵਿਦਵਾਨ’ ਬਣ ਕੇ, ‘ਫੇਸਬੁੱਕ’ ਉਤੇ ਸਿੰਗ ਫਸਾਈ ਜਾਂਦੇ!