ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਬਹੁਤੇ ਲੋਕਾਂ ਦਾ ਟੀਚਾ ਇਕ ਪੂਰਨ ਪੁਰਖ ਬਣਨਾ ਨਹੀਂ ਹੈ। ਅਜਿਹਾ ਉਹ ਬਣਨਾ ਵੀ ਨਹੀਂ ਚਾਹੁੰਦੇ, ਕਿਉਂਕਿ ਉਹ ਸਮਝਦੇ ਹਨ ਕਿ ਅਸਲ ਪੂਰਨ ਤਾਂ ਪਰਮਾਤਮਾ ਹੈ; ਉਸ ਦਾ ਮੁਕਾਬਲਾ ਕੋਈ ਕੀ ਕਰੇ! ਪਰ ਪਰਮਾਤਮਾ ਵਾਂਗ ਪੂਰਨ ਬਣਨਾ ਤੇ ਆਪਣੇ ਰਿਣਾਤਮਿਕ (ਂੲਗਅਟਵਿੲ) ਗੁਣਾਂ ਨੂੰ ਧਨਾਤਮਿਕ (ਫੋਸਟਿਵਿੲ) ਗੁਣਾਂ ਵਿਚ ਬਦਲ ਕੇ ਸੰਤੁਲਿਤ ਇਨਸਾਨ ਬਣਨਾ ਦੋ ਵੱਖ-ਵੱਖ ਗੱਲਾਂ ਹਨ। ਧਨਾਤਮਿਕ ਗੁਣਾਂ ਨੂੰ ਅਪਨਾਉਣ ਤੇ ਰਿਣਾਤਮਿਕ ਗੁਣਾਂ ਨੂੰ ਨਕਾਰਨ ਦਾ ਉਪਰਾਲਾ ਹਰ ਕੋਈ ਕਰ ਸਕਦਾ ਹੈ। ਧਨਾਤਮਿਕ ਗੁਣਾਂ ਤੋਂ ਵਾਂਝੇ ਹੋਣ ਦੇ ਨੁਕਸਾਨ ਸ਼ਾਇਦ ਬਹੁਤਿਆਂ ਨੂੰ ਵਕਤੀ ਤੌਰ `ਤੇ ਨਾ ਖਟਕਦੇ ਹੋਣ, ਪਰ ਰਿਣਾਤਮਿਕ ਗੁਣਾਂ ਦੀ ਹੋਂਦ ਸਭ ਨੂੰ ਰੜਕਦੀ ਹੈ।
ਇਸ ਲਈ ਜੇ ਰਿਣਾਤਮਿਕ ਗੁਣਾਂ ਵਿਰੁਧ ਹੀ ਸੰਘਰਸ਼ ਵਿੱਢ ਲਿਆ ਜਾਵੇ ਤਾਂ ਵੀ ਧਨਾਤਮਿਕ ਗੁਣਾਂ ਨੂੰ ਪ੍ਰਾਪਤ ਕਰਨ ਵੱਲ ਵਧਿਆ ਜਾ ਸਕਦਾ ਹੈ। ਇਸ ਮੰਜ਼ਿਲ ਵਲ ਪਹਿਲਾ ਕਦਮ ਆਪਣੀਆਂ ਦੁਸ਼-ਭਾਵਨਾਵਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਹਾਂ-ਪੱਖੀ ਕਰਨਾ ਹੈ, ਪਰ ਇਹ ਕੰਮ ਬਹੁਤ ਕਠਿਨ ਹੈ। ਇਸ ਦੀ ਥਾਂ ਜੇ ਕੋਈ ਮਨ ਦੀ ਮੈਲ ਖੋਰਨ ਦੀ ਸਾਬਣ ਬਣੀ ਹੁੰਦੀ ਤਾਂ ਇਹ ਕਾਰਜ ਬੜਾ ਸੁਹੇਲੜਾ ਹੋ ਨਿਬੜਦਾ ਤੇ ਸਾਰੇ ਇਸ ਨੂੰ ਖੁਸ਼ੀ ਨਾਲ ਵਰਤ ਲੈਂਦੇ। ਜੇ ਗੱਲ ਇੱਥੇ ਖੜ੍ਹੀ ਹੈ, ਫਿਰ ਤਾਂ ਬੈਚ-ਫੁੱਲ ਦਵਾਈਆਂ ਵੱਖ ਵੱਖ ਪ੍ਰਕਾਰ ਦੀਆਂ ਸਾਬਣਾਂ ਹੀ ਸਮਝੋ, ਜੋ ਮਨੁੱਖ ਦੇ ਮਨ ਰੂਪੀ ਕੱਪੜੇ `ਤੇ ਲੱਗੇ ਵੱਖ ਵੱਖ ਤਰ੍ਹਾਂ ਦੇ ਵਿਕਾਰਾਂ ਨੂੰ ਸਹਿਜੇ ਹੀ ਸਾਫ ਕਰ ਦਿੰਦੀਆਂ ਹਨ; ਤਾਂ ਵੀ ਮਾਨਸਿਕ ਮੈਲ ਨੂੰ ਧੋਣਾ ਸ਼ਾਇਦ ਸਭ ਲਈ ਵੱਡਾ ਤੇ ਪਰਮ-ਅਗੇਤੀ ਮਸਲਾ ਨਾ ਬਣ ਸਕੇ।
ਇਸ ਗੱਲ ਨੂੰ ਟਾਲਣ ਲਈ ਸਿਹਤ ਦੀ ਖਰਾਬੀ ਜਿਹਾ ਇਕ ਹੀ ਬਹਾਨਾ ਕਾਫੀ ਹੈ। ਹਰ ਕੋਈ ਕਹਿ ਸਕਦਾ ਹੈ ਕਿ ਪਹਿਲਾਂ ਸਿਰ ਦਰਦ, ਦਿਲ ਦਰਦ ਤੇ ਗੋਡਿਆਂ ਆਦਿ ਦੇ ਦਰਦ ਦਾ ਇਲਾਜ ਕਰ ਲਈਏ, ਲੋੜ ਪਈ ਤਾਂ ਸੁਭਾਅ ਦੇ ਊਚ ਨੀਚ ਨਾਲ ਬਾਅਦ ਵਿਚ ਨਿਪਟ ਲਿਆ ਜਾਵੇਗਾ, ਪਰ ਇਹ ਸੋਚ ਸਹੀ ਨਹੀਂ ਹੈ। ਕੁਦਰਤ ਮਨੁੱਖ ਨੂੰ ਸਰੀਰਕ ਕਸ਼ਟ ਉਸ ਦੇ ਮਾਨਸਿਕ ਵਿਕਾਰਾਂ ਦੀ ਮਾਰਫਤ ਭੇਜਦੀ ਹੈ। ਭਾਵ ਮਨੁੱਖੀ ਸਿਹਤ ਦੇ ਵਿਗਾੜ ਮਨੁੱਖੀ ਸੁਭਾਅ ਵਿਚ ਧਸੇ ਵਿਗਾੜਾਂ ਕਾਰਨ ਪੈਂਦੇ ਹਨ, ਜੋ ਅੱਗੇ ਮਨੁੱਖੀ ਸੋਚ ਦੀ ਹਿੱਲੀ ਹੋਈ ਅਲਗੋਰਿਥਮ (ੳਲਗੋਰਟਿਹਮ) ਭਾਵ ਸੰਚਾਰ ਭਾਸ਼ਾ ਕਾਰਨ ਹੁੰਦੇ ਹਨ। ਹੋਮਿਓਪੈਥੀ ਤੇ ਬੈਚ ਫਲਾਵਰ ਚਿਕਿਤਸਾ ਪੱਧਤੀਆਂ ਦੀ ਇਹੀ ਫਿਲਾਸਫੀ ਹੈ। ਇਸ ਫਿਲਾਸਫੀ `ਤੇ ਪਹੁੰਚਣ ਲਈ ਮਨੁੱਖਤਾ ਨੂੰ ਘੋਖਵੇਂ ਪ੍ਰਯੋਗ ਤੇ ਸਰਵੇਖਣ ਕਰਨੇ ਪਏ ਹਨ, ਜਿਨ੍ਹਾਂ ਵਿਚ ਸਦੀਆਂ ਦਾ ਸਮਾਂ ਲੱਗਿਆ ਹੈ। ਇਸੇ ਲਈ ਇਨ੍ਹਾਂ ਪੱਧਤੀਆਂ ਨੂੰ ਅਨੁਭਵ ਆਧਾਰਿਤ (ਓਮਪਰਿਚਿਅ) ਦਵਾ-ਪ੍ਰਣਾਲੀਆਂ ਕਿਹਾ ਜਾਂਦਾ ਹੈ। ਇਨ੍ਹਾਂ ਦਾ ਧਿਆਨ-ਕੇਂਦਰ ਮਨੁੱਖੀ ਮਨ ਹੈ ਤੇ ਇਹ ਮਨ ਦੀ ਅਰੋਗਤਾ ਰਾਹੀਂ ਹੀ ਸਮੁੱਚੀ ਸਰੀਰਕ ਸਿਹਤਮੰਦੀ ਦੀ ਕਲਪਨਾ ਕਰਦੀਆਂ ਹਨ।
ਬੈਚ ਫੁੱਲ ਦਵਾਈਆਂ ਦੇ ਅਧਿਐਨ ਤੋਂ ਇਹ ਭਲੀਭਾਂਤ ਸਮਝ ਆ ਜਾਂਦਾ ਹੈ ਕਿ ਸਿਹਤ ਦੇ ਮਸਲਿਆਂ ਵਿਚ ਮਨ ਦੇ ਵਿਗਾੜ ਅਣਗੌਲੇ ਨਹੀਂ ਕੀਤੇ ਜਾ ਸਕਦੇ। ਇਹ ਗੱਲ ਸਮਝਣ ਲਈ ਬੈਚ ਫਲਾਵਰ ਦੇ ਬੀਚ (ਭੲੲਚਹ) ਫੁੱਲ ਦਾ ਵਰਣਨ ਬੜਾ ਲਾਭਕਾਰੀ ਸਾਬਤ ਹੋ ਸਕਦਾ ਹੈ। ਇਸ ਤੋਂ ਤਿਆਰ ਕੀਤੀ ਦਵਾਈ ਮਨੁੱਖੀ ਫਿਤਰਤ ਦੇ ਉਨ੍ਹਾਂ ਔਗੁਣਾਂ ਨੂੰ ਠੀਕ ਕਰਦੀ ਹੈ, ਜਿਨ੍ਹਾਂ ਦੇ ਸਮੂਹ ਨੂੰ ਸੰਯੁਕਤ ਭਾਵ ਨਾਲ (ਛੋਲਲੲਚਟਵਿੲਲੇ) “ਕਮੀਨਗੀ” (ੰੲਅਨਨੲਸਸ) ਕਿਹਾ ਜਾ ਸਕਦਾ ਹੈ। ਸਭਿਅ ਸਮਾਜ ਦੇ ਕਿਸੇ ਵਿਅਕਤੀ ਨੂੰ ਕਮੀਨਾ ਕਹਿਣਾ ਉਸ ਨੂੰ ਗਾਲ੍ਹ ਦੇਣ ਬਰਾਬਰ ਹੈ। ਇਹ ਸ਼ਬਦ ਉਸ ਨੂੰ ਇੰਨਾ ਚੁਭੇਗਾ, ਜਿੰਨਾ ਕੋਈ ਕਮਰ ਜਾਂ ਦੰਦ ਦਰਦ ਵੀ ਨਾ ਚੁਭੇ। ਜੇ ਉਸ ਨੂੰ ਵਿਸ਼ਵਾਸ ਹੋ ਜਾਵੇ ਕਿ ਉਹ ਕਮੀਨਾ ਹੈ ਤਾਂ ਉਹ ਸ਼ਾਇਦ ਰਾਤ ਨੂੰ ਸੌਂ ਵੀ ਨਾ ਸਕੇ। ਜੇ ਉਹ ਸੱਚ ਮੁੱਚ ਹੀ ਕਮੀਨਾ ਹੋਵੇ ਤਾਂ ਦੂਜੇ ਵਿਅਕਤੀਆਂ ਦੀ ਨੀਂਦ ਵੀ ਉਡਾ ਕੇ ਰੱਖਦਾ ਹੋਵੇਗਾ। ਡਾ. ਬੈਚ ਅਨੁਸਾਰ ਅਜਿਹਾ ਵਿਅਕਤੀ ਦੂਜਿਆਂ ਪ੍ਰਤੀ ਅਸਹਿਨਸ਼ੀਲ ਹੁੰਦਾ ਹੈ, ਭਾਵ ਉਹ ਦੂਜਿਆਂ ਨੂੰ ਸਹਿਨ ਨਹੀਂ ਕਰਦਾ, ਉਸ ਦੇ ਵਿਹਾਰ ਵਿਚੋਂ ਦੂਜਿਆਂ ਨੂੰ ਦੂਰ ਪਰੇ ਕਰਨ ਦੀਆਂ ਨਫਰਤੀ ਤਰੰਗਾਂ ਨਿਕਲਦੀਆਂ ਰਹਿੰਦੀਆਂ ਹਨ, ਜੋ ਸਮਾਜ ਲਈ ਤੋੜ-ਫੋੜ ਤੇ ਖੋਰੇ (ਧਸਿਸਪਿਅਟੋਿਨ) ਦਾ ਕੰਮ ਕਰਦੀਆਂ ਹਨ।
ਡਾ. ਬੈਚ ਨੇ ਬੀਚ ਫੁੱਲ ਵਿਚ ਪਾਈ ਜਾਣ ਵਾਲੀ ਅਸਹਿਨਸ਼ੀਲਤਾ ਦੇ ਤਿੰਨ ਮੁੱਖ ਲੱਛਣਾਂ ਵੱਲ ਇਸ਼ਾਰਾ ਕੀਤਾ ਹੈ-ਨਫਰਤ, ਕੱਟੜਤਾ ਤੇ ਨਿਰਦਈਪੁਣਾ। ਇਹ ਲੱਛਣ ਕਿਸੇ ਆਮ ਵਿਅਕਤੀ ਵਿਚ ਵੀ ਹੋ ਸਕਦੇ ਹਨ ਤੇ ਕਿਸੇ ਸ਼ਾਸਕ ਜਾਂ ਪ੍ਰਸ਼ਾਸਕ ਵਿਚ ਵੀ। ਇਹ ਜਿੱਥੇ ਵੀ ਹੋਣ, ਉੱਥੇ ਕਹਿਰ ਤੇ ਘੁਟਨ ਫੈਲਾ ਦਿੰਦੇ ਹਨ। ਜੇ ਇਨ੍ਹਾਂ ਔਗੁਣਾਂ ਦਾ ਧਾਰਨੀ ਘਰ ਦਾ ਮੁਖੀ ਹੋਵੇ ਤਾਂ ਘਰ ਵਾਲਿਆਂ ਦਾ ਅਤੇ ਜੇ ਰਾਜ ਭਾਗ ਨਾਲ ਸਬੰਧਤ ਹੋਵੇ ਤਾਂ ਪੂਰੇ ਸਮਾਜ ਦਾ ਸਾਹ ਘੁੱਟ ਦੇਵੇਗਾ। ਇਸ ਤੋਂ ਹੀ ਬੀਚ ਫੁੱਲ ਦੀ ਮਹੱਤਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਨਫਰਤ ਦੀ ਪਰਿਭਾਸ਼ਾ ਡਾ. ਬੈਚ ਇਸ ਤਰ੍ਹਾਂ ਦਿੰਦਾ ਹੈ, “ਦੂਜਿਆਂ ਦੀਆਂ ਆਦਤਾਂ ਤੇ ਸਭਿਆਚਾਰ ਪ੍ਰਤੀ ਸੁਹਿਰਦ ਨਾ ਹੋਣਾ।” ਇਸ ਵਿਚ ਰੋਜ਼ਾਨਾ ਜੀਵਨ ਦੀਆਂ ਅਣਗਿਣਤ ਗੱਲਾਂ ਆ ਜਾਂਦੀਆਂ ਹਨ। ਕਈ ਬੱਚੇ ਆਪਣੇ ਖਿਡੌਣੇ ਨਾਲ ਦੂਜਿਆਂ ਨੂੰ ਨਹੀਂ ਖੇਡਣ ਦਿੰਦੇ। ਕਈ ਬਹੁਤਿਆਂ ਨੂੰ ਖੇਡਣ ਦਿੰਦੇ ਹਨ, ਪਰ ਕੁਝ ਖਾਸ ਨੂੰ ਨਹੀਂ। ਕਈ ਵਿਦਿਆਰਥੀ ਦੂਜਿਆਂ ਨਾਲ ਇਸ ਕਰਕੇ ਨਹੀਂ ਬੋਲਦੇ, ਕਿਉਂਕਿ ਉਹ ਉਨ੍ਹਾਂ ਨੂੰ ਫੁਖਰੇ, ਗਰੀਬ ਜਾਂ ਦਲਿਤ ਜਾਪਦੇ ਹਨ। ਕਈਆਂ ਨੂੰ ਕਿਸੇ ਦੀ ਖਾਮੋਸ਼ ਰਹਿਣ ਦੀ ਆਦਤ ਨਹੀਂ ਸੁਖਾਉਂਦੀ। ਕਈ ਉਦੋਂ ਤਿਲਮਿਲਾ ਜਾਂਦੇ ਹਨ, ਜਦੋਂ ਕੋਈ ਦੂਜਾ ਉਨ੍ਹਾਂ ਦੀ ਗੱਲ ਟੋਕ ਦੇਵੇ। ਕਈ ਘ੍ਰਿਣਾ-ਵਸ ਦੂਜਿਆਂ ਦੇ ਭੈੜੇ-ਭੈੜੇ ਨਾਂ ਰੱਖ ਦਿੰਦੇ ਹਨ। ਕਈ ਵਾਰ ਤਾਂ ਘਰ ਵਿਚ ਦੋ ਭੈਣਾਂ ਜਾਂ ਨਣਦ ਭਰਜਾਈ ਦੀ ਨਹੀਂ ਬਣਦੀ। ਸੱਸ-ਨੂੰਹ ਦੇ ਝਗੜੇ ਤਾਂ ਉਦੋਂ ਤੋਂ ਸੁਣਦੇ ਆ ਰਹੇ ਹਾਂ, ਜਦੋਂ ਇਸ ਦੇ ਕਿੱਸੇ ਮੇਲਿਆਂ ਵਿਚ ਵਿਕਦੇ ਦੇਖਦੇ ਸਾਂ। ਸੱਸ ਤੇ ਨੂੰਹ-ਦੋਵੇਂ ਇਕੋ ਘਰ ਵਿਚ ਵਿਆਹ ਕੇ ਆਉਂਦੀਆਂ ਹਨ, ਪਰ ਉਨ੍ਹਾਂ ਦਾ ਇਹ ਪ੍ਰਾਹੁਣੀ-ਗੁਣ ਉਨ੍ਹਾਂ ਨੂੰ ਜੋੜ ਕੇ ਨਹੀਂ ਰੱਖ ਸਕਦਾ। ਦੋਹਾਂ ਨੂੰ ਵਿਆਹ ਵੇਲੇ ਹੀ ਭਰੇ ਇਕੱਠ ਵਿਚ ਰਿਸ਼ਤੇਦਾਰਾਂ ਵਲੋਂ ਇਹ ਸਿੱਖਿਆ ਦੇ ਕੇ ਤੋਰਿਆ ਹੁੰਦਾ ਹੈ ਕਿ ਅੱਗੇ ਜਾ ਕੇ ਮਿਲਵਰਤਨ ਕਰਨਾ ਹੈ; ਪਰ ਇਨ੍ਹਾਂ ਪੱਵਿਤਰ ਰਸਮੀ ਉਪਦੇਸ਼ਾਂ ਦਾ ਉਨ੍ਹਾਂ `ਤੇ ਕੋਈ ਅਸਰ ਨਹੀਂ ਹੁੰਦਾ। ਹਰ ਸੱਸ ਆਪਣੀ ਨੂੰਹ ਦੇ ਸੁਭਾਅ ਨੂੰ, ਉਸ ਦੇ ਕੰਮ ਕਾਜ ਦੇ ਢੰਗ ਨੂੰ, ਉਸ ਦੀ ਬੋਲੀ ਨੂੰ, ਉਸ ਦੇ ਪਹਿਰਾਵੇ ਅਤੇ ਉਸ ਦੇ ਵਿਹਾਰ ਨੂੰ, ਖਾਸ ਤੌਰ `ਤੇ ਸੇਵਾ ਤੇ ਸਤਿਕਾਰ ਦੀਆਂ ਅਦਾਵਾਂ ਨੂੰ ਗਹੁ ਨਾਲ ਪਰਖਦੀ ਹੈ। ਜਿੱਥੇ ਜਿੱਥੇ ਉਹ ਉਸ ਨੂੰ ਆਪਣੇ ਘਰ ਦੀ ਰਵਾਇਤ ਤੋਂ ਕੁਝ ਵੀ ਭਿੰਨ ਕਰਦੀ ਦੇਖਦੀ ਹੈ, ਉੱਥੇ ਹੀ ਉਹ ਉਸ ਨੂੰ ਅਸਹਿ ਸਮਝ ਕੇ ਰੋਕਦੀ ਹੈ। ਉਹ ਉਸ ਦੇ ਢੰਗ ਤਰੀਕਿਆਂ ਨੂੰ ਨਵੇਂ ਹੁਨਰ ਸਮਝ ਕੇ ਸਵੀਕਾਰ ਨਹੀਂ ਕਰਦੀ, ਸਗੋਂ ਘਟੀਆ ਸਭਿਆਚਾਰ ਸਮਝ ਕੇ ਡਾਂਟ ਫਟਕਾਰਦੀ ਹੈ। ਜਦੋਂ ਕੋਈ ਸੱਸ ਇਸ ਤਰ੍ਹਾਂ ਕਰੇ, ਉਸ ਨੂੰ ਕੁਝ ਸਮਝਾਉਣ ਦੀ ਲੋੜ ਨਹੀਂ, ਬਸ ਉਹ ਨੂੰ ਬੀਚ ਦੀਆਂ ਕੁਝ ਖੁਰਾਕਾਂ ਦੀ ਲੋੜ ਹੁੰਦੀ ਹੈ। ਇਹ ਫੁੱਲ-ਦਵਾ ਉਸ ਨੂੰ ਅਜਿਹੀ ਸਦ-ਬੁਧੀ ਦੇਵੇਗੀ ਕਿ ਉਹ ਨੂੰਹ ਦੇ ਗੁਣਾਂ ਦੀ ਕਦਰ ਕਰਦੀ ਨਹੀਂ ਥੱਕੇਗੀ।
ਪਰ ਜੇ ਨੂੰਹ ਨੂੰ ਸਹੁਰੇ ਘਰ ਜਾ ਕੇ ਘਬਰਾਹਟ ਹੁੰਦੀ ਹੋਵੇ ਤੇ ਉੱਥੋਂ ਦਾ ਮਾਹੌਲ ਓਪਰਾ ਲਗਦਾ ਹੋਵੇ, ਜਾਂ ਉਹ ਉੱਥੇ ਘੁਲ ਮਿਲ ਨਾ ਸਕਦੀ ਹੋਵੇ ਤਾਂ ਉਸ `ਤੇ ਇਹ ਦਵਾਈ ਕੰਮ ਨਹੀਂ ਕਰੇਗੀ। ਉਸ ਲਈ ਵਾਲਨਟ (ੱਅਲਨੁਟ) ਨਾਂ ਦੀ ਇਹ ਹੋਰ ਦਵਾਈ ਕੰਮ ਕਰੇਗੀ, ਜੋ ਉਸ ਨੂੰ ਉੱਥੇ ਅਪਣੱਤ-ਭਾਵ ਨਾਲ ਨਿਭਣਾ ਸਿਖਾਵੇਗੀ। ਇਹ ਉਸ ਵਿਚ ਉਹ ਸਮਝ ਤੇ ਸੁਹਜ ਪੈਦਾ ਕਰੇਗੀ, ਜਿਸ ਨਾਲ ਉਹ ਨਵੀਂ ਥਾਂ ਦੇ ਊਚ-ਨੀਚ ਨਾਲ ਸਹਿਜ ਸੁਭਾਅ ਨਿਪਟ ਲਵੇਗੀ। ਇਹ ਉਹੀ ਦਵਾ ਹੈ, ਜਿਸ ਨੂੰ ਬੈਚ ਫੁੱਲਾਂ ਦੀ ਵਰਤੋਂ ਕਰਨ ਵਾਲੇ ਪੌਦਾ ਵਿਗਿਆਨੀ ਪਨੀਰੀ ਨੂੰ ਇਕ ਥਾਂ ਤੋਂ ਦੂਜੀ ਥਾਂ ਲਾਉਣ ਉਪਰੰਤ ਇਸ ਉੱਤੇ ਛਿੜਕਦੇ ਹਨ। ਜਿਨ੍ਹਾਂ ਬੱਚਿਆਂ ਦਾ ਹੋਸਟਲ ਵਿਚ ਦਿਲ ਨਾ ਲੱਗੇ, ਉਨ੍ਹਾਂ ਨੂੰ ਵੀ ਵਾਲਨਟ ਹੀ ਦਿੱਤੀ ਜਾਂਦੀ ਹੈ, ਪਰ ਜੇ ਕਿਸੇ ਦਾ ਦਿਲ ਘਰੋਂ ਦੂਰ ਕਿਸੇ ਦੂਜੇ ਸੂਬੇ ਜਾਂ ਦੇਸ਼ ਵਿਚ ਜਾ ਕੇ ਨਾ ਲੱਗੇ, ਭਾਵ ਜਿਸ ਨੂੰ ਉਸ ਦੀ “ਮਿੱਟੀ `ਵਾਜਾਂ ਮਾਰਦੀ” ਹੋਵੇ, ਉਸ ਨੂੰ ਡਾ. ਬੈਚ ਦੀਆਂ ਹਦਾਇਤਾਂ ਅਨੁਸਾਰ ਵਾਲਨਟ ਦੀ ਥਾਂ ਹਨੀ-ਸੱਕਲ (੍ਹੋਨਏ ੰੁਚਕਲੲ) ਨਾਂ ਦੀ ਫੁੱਲ-ਦਵਾਈ ਦੇਣੀ ਬਣਦੀ ਹੈ; ਪਰ ਨੂੰਹ-ਸੱਸ ਦੇ ਸੰਦਰਭ ਵਿਚ ਸੱਸ ਦੀ ਦਵਾ ਤਾਂ ਯਕੀਨੀ ਤੌਰ `ਤੇ ਬੀਚ ਹੀ ਹੈ।
ਅਸਹਿਨਸ਼ੀਲਤਾ ਸਮਾਜਿਕ ਪੱਧਰ `ਤੇ ਵੀ ਕਈ ਰੂਪਾਂ ਵਿਚ ਪਾਈ ਜਾਂਦੀ ਹੈ। ਧਰਮ, ਨਸਲ, ਜਾਤੀ, ਬੋਲੀ ਤੇ ਸਭਿਆਚਾਰ ਦੇ ਆਧਾਰ `ਤੇ ਕਈ ਸਮਾਜਿਕ ਸ਼੍ਰੇਣੀਆਂ ਇਕ ਦੂਜੇ ਨਾਲ ਨਫਰਤ ਵਾਲਾ ਵਤੀਰਾ ਕਰਨ ਲਗ ਜਾਂਦੀਆਂ ਹਨ। ਇਹ ਵਤੀਰਾ ਸੌੜੀ ਸੋਚ ਰਾਹੀਂ ਫੈਲਦਾ ਹੋਇਆ ਪੀੜ੍ਹੀ ਦਰ ਪੀੜ੍ਹੀ ਚਲਦਾ ਰਹਿੰਦਾ ਹੈ। ਦੂਸ਼ਿਤ ਮਨਾਂ ਵਾਲੇ ਲੋਕ ਦੂਜਿਆਂ ਨੂੰ ਵਿਅਕਤੀਗਤ ਸੁਤੰਤਰਤਾ ਦੇ ਰਾਹ ਤੋਂ ਭਟਕਾ ਕੇ ਸ਼੍ਰੇਣੀ ਸੋਚ ਅਨੁਸਾਰ ਚਲਣ ਲਈ ਪ੍ਰਭਾਵਿਤ ਕਰਦੇ ਹਨ। ਇਸ ਵਰਤਾਰੇ ਦੇ ਭਿਆਨਕ ਰਾਜਸੀ ਸਿੱਟੇ ਨਿਕਲਦੇ ਹਨ। ਔਰੰਗਜ਼ੇਬ ਤੇ ਹਿਟਲਰ ਜਿਹੇ ਰਾਜਸੀ ਕਿਰਦਾਰ ਇਸੇ ਵਰਤਾਰੇ ਵਿਚੋਂ ਨਿਕਲਦੇ ਹਨ। ਭਾਰਤ ਵਿਚ ਅੱਜ ਕੱਲ ਇਹੀ ਕੁਝ ਚਲ ਰਿਹਾ ਹੈ। ਇਸ ਦਾ ਇਕੋ ਇਕ ਪੱਕਾ ਇਲਾਜ ਬੀਚ ਰੈਮੇਡੀ ਹੈ, ਜੋ ਕੱਟੜ ਵਿਚਾਰਾਂ ਵਾਲੇ ਤਬਕਿਆਂ ਨੂੰ ਆਪਸੀ ਨਫਰਤ ਛਡਵਾ ਕੇ ਸਹਿਨਸ਼ੀਲਤਾ ਦਾ ਪਾਠ ਪੜ੍ਹਾ ਸਕਦੀ ਹੈ। ਇਹ ਉਨ੍ਹਾਂ ਨੂੰ ਦੂਜਿਆਂ ਦੀ ਆਜ਼ਾਦ ਹੋਂਦ ਸਵੀਕਾਰ ਕਰਾ ਕੇ ਉਨ੍ਹਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰ ਸਕਦੀ ਹੈ।
ਘ੍ਰਿਣਾ ਤੋਂ ਇਲਾਵਾ ਨਿਰਦਈਪੁਣਾ ਤੇ ਕਠੋਰਤਾ ਬੀਚ-ਰੋਗੀ ਦੇ ਦੋ ਹੋਰ ਲੱਛਣ ਹਨ। ਉਹ ਹਰ ਵੇਲੇ ਦੂਜਿਆਂ ਦੀ ਆਲੋਚਨਾ ਕਰਦਾ ਰਹਿੰਦਾ ਹੈ। ਉਸ ਦਾ ਆਪਣਾ ਇਕ ਪੱਕਾ ਦ੍ਰਿਸ਼ਟੀਕੋਣ ਹੁੰਦਾ ਹੈ ਤੇ ਉਹ ਉਸੇ ਅਨੁਸਾਰ ਸਾਰਿਆਂ ਨੂੰ ਨਾਪਦਾ ਹੈ। ਜੋ ਉਸ ਦੇ ਵਿਚਾਰਾਂ ਨਾਲ ਸਹਿਮਤੀ ਨਹੀਂ ਰੱਖਦੇ, ਉਹ ਉਨ੍ਹਾਂ ਦੀ ਡਟਵੀਂ ਪੜਚੋਲ ਕਰਦਾ ਹੈ। ਬੀਚ ਫੁੱਲ ਦੇ ਬੀਮਾਰ ਸਾਰਾ ਦਿਨ ਬੁੜ ਬੁੜ ਕਰਦੇ ਤੇ ਕੁੜ੍ਹਦੇ ਰਹਿੰਦੇ ਹਨ। ਇਸ ਲਈ ਉਨ੍ਹਾਂ ਨੂੰ ਹਰ ਚੀਜ਼ ਤੋਂ ਸ਼ਿਕਾਇਤ ਹੁੰਦੀ ਹੈ। ਉਹ ਚੀਜ਼ਾਂ ਦੀ ਬਣਤਰ, ਦਿੱਖ, ਤਰਤੀਬ ਆਦਿ ਵਿਚ ਨੁਕਸ ਕੱਢਦੇ ਹੀ ਰਹਿੰਦੇ ਹਨ।
ਡਾ. ਡੇਵਿਡ ਵੀਨਲਜ਼ ਅਨੁਸਾਰ ਉਹ ਦੂਜਿਆਂ ਨੂੰ ਕੰਮ ਕਰਦਿਆਂ ਵੇਲੇ ਅਜਿਹਾ ਕੁਝ ਬੋਲਦੇ ਰਹਿੰਦੇ ਹਨ, “ਜੇ ਕੰਮ ਕਰੋ ਤਾਂ ਵਧੀਆ ਕਰੋ ਨਹੀਂ ਤਾਂ ਨਾ ਕਰੋ; ਇਸ ਨੂੰ ਇੱਦਾਂ ਨਹੀਂ ਇੱਦਾਂ ਕਰ; ਬਹੁਤਿਆ ਸਿਆਣਿਆ, ਇਸ ਨੂੰ ਇੱਦਾਂ ਨਹੀਂ ਕਰੀਦਾ।” ਡਾ. ਵੀਨਲਜ਼ ਅਨੁਸਾਰ ਇਹ ਹਦਾਇਤ-ਜੀਵੀ ਇੱਦਾਂ ਕਦੇ ਵੀ ਨਹੀਂ ਸੋਚਣਗੇ ਕਿ ਉਹ ਵੀ ਗਲਤ ਹੋ ਸਕਦੇ ਹਨ। “ਸੌਰੀ” ਦਾ ਸ਼ਬਦ ਤਾਂ ਕਦੇ ਉਨ੍ਹਾਂ ਦੀ ਜੁ਼ਬਾਨ `ਤੇ ਆਵੇਗਾ ਹੀ ਨਹੀਂ। ਉਨ੍ਹਾਂ ਨੂੰ ਦੂਜਿਆਂ ਦੀ ਕੀਤੀ ਹਰ ਚੀਜ਼ ਗਲਤ ਤੇ ਅਣਹੋਈ ਲਗਦੀ ਹੈ। ਉਹ ਆਪਣੀ ਪੜਚੋਲ ਕਰਦੇ ਨਹੀਂ ਤੇ ਦੂਜਿਆਂ ਨੂੰ ਕਦੇ ਬਖਸ਼ਦੇ ਨਹੀਂ। ਅਜਿਹੇ ਲੋਕ ਜਿਹੜੇ ਆਪਣੇ ਪੈਰਾਂ `ਤੇ ਪਾਣੀ ਨਹੀਂ ਪੈਣ ਦਿੰਦੇ ਤੇ ਦੂਜਿਆਂ ਨੂੰ ਮਾਫ ਨਹੀਂ ਕਰਦੇ, ਜਿੱਥੇ ਵੀ ਹੋਣ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ। ਉਨ੍ਹਾਂ ਨੂੰ ਬੀਚ ਦੀ ਸਖਤ ਲੋੜ ਹੁੰਦੀ ਹੈ।
ਬੀਚ ਨੂੰ ਕਈ ਲੋਕ ਯਾਦ ਰੱਖਣ ਲਈ “ਨੀਚ” ਵੀ ਆਖਦੇ ਹਨ। ਕੋਈ ਕਹੇ ਜਾਂ ਨਾ ਕਹੇ ਮੈਂ ਤਾਂ ਕਹਿੰਦਾ ਹਾਂ। ਇਹ ਇਸ ਲਈ ਕਿ ਬੀਚ ਫੁੱਲ ਦੇ ਮਰੀਜ਼ ਬੇਵਜ੍ਹਾ ਕੁਰਖਤ ਸੁਭਾਅ ਵਾਲੇ ਹੁੰਦੇ ਹਨ। ਉਹ ਜਬਤ ਦੇ ਪੂਰੇ ਹੁੰਦੇ ਹਨ ਤੇ ਇਸ ਨੂੰ ਦੂਜਿਆਂ `ਤੇ ਲਾਗੂ ਕਰਨ ਦੇ ਬੜੇ ਚਾਹਵਾਨ ਹੁੰਦੇ ਹਨ। ਉਹ ਕਿਸੇ ਨੂੰ ਜਾਇਜ਼ ਕੰਮ ਲਈ ਵੀ ਛੋਟ ਨਹੀਂ ਦਿੰਦੇ। ਬੀਮਾਰ ਬੱਚਾ ਡਾਕਟਰ ਕੋਲ ਲਿਜਾ ਰਹੇ ਨੌਕਰ ਨੂੰ ਵੀ ਕਹਿਣਗੇ, ਪਹਿਲਾਂ ਗੱਡੀ `ਤੇ ਕਪੜਾ ਮਾਰ ਕੇ ਜਾਹ। ਉਹ ਪਤਨੀ ਤੇ ਬੱਚਿਆਂ ਨੂੰ ਛੁੱਟੀ ਵਾਲੇ ਦਿਨ ਵੀ ਆਮ ਦਿਨਾਂ ਦੀ ਤਰ੍ਹਾਂ ਸਵੇਰੇ ਪੰਜ ਵਜੇ ਉੱਠਾ ਕੇ ਕੰਮ ਲਾ ਦਿੰਦੇ ਹਨ। ਜੇ ਉਹ ਕਿਸੇ ਦਫਤਰ ਵਿਚ ਪ੍ਰਸ਼ਾਸਕ ਹੋਣ ਤਾਂ ਕੰਮ ਦੀਆਂ ਰਿਪੋਰਟਾਂ ਭੇਜਣ ਦੀ ਮਿਆਦ ਬੰਨ ਦਿੰਦੇ ਹਨ। ਲੇਟ ਆਉਣ ਵਾਲਿਆਂ ਦੀ ਅੱਧੀ ਛੁੱਟੀ ਕੱਟ ਲੈਂਦੇ ਹਨ। ਉਹ ਕਿਸੇ ਦੇ ਜਰੂਰੀ ਕੰਮ ਨੂੰ ਵੀ ਹਰਾਮਖੋਰੀ ਸਮਝਦੇ ਹਨ। ਕਿਸੇ ਮਜ਼ਬੂਰ ਲਈ ਉਨ੍ਹਾਂ ਕੋਲ ਕੋਈ ਹਮਦਰਦੀ ਨਹੀਂ ਹੁੰਦੀ; ਇਥੋਂ ਤੀਕ ਕਿ ਅਪਾਹਜ ਮੰਗਤੇ ਨੂੰ ਵੀ ਖੈਰਾਤ ਦੇਣ ਦੀ ਥਾਂ ਕੰਮ ਕਰ ਕੇ ਖਾਣ ਲਈ ਕਹਿੰਦੇ ਹਨ। ਇਸ ਮਸਲੇ ਵਿਚ ਉਹ ਬਜੁਰਗਾਂ `ਤੇ ਵੀ ਤਰਸ ਨਹੀਂ ਕਰਦੇ। ਬੀਚ ਦਵਾਈ ਉਨ੍ਹਾਂ ਦੇ “ਨੀਚ” ਸੁਭਾਅ ਨੂੰ ਸਖੀ ਤੇ ਖੁਲ੍ਹ ਦਿਲਾ ਬਣਾ ਕੇ ਦੂਜਿਆਂ ਦੇ ਦੁਖ-ਸੁਖ ਨੂੰ ਸਮਝਣ ਦੇ ਕਾਬਲ ਬਣਾ ਦੇਵੇਗੀ, ਪਰ ਜੇ ਕੋਈ ਘੋਰ ਡਸਿਪਲਨੀਆ ਆਪਣੀਆਂ ਚੰਮ ਦੀਆਂ ਦੂਜਿਆਂ `ਤੇ ਚਲਾਉਣ ਦੀ ਥਾਂ ਆਪਣੇ ਆਪ `ਤੇ ਹੀ ਚਲਾਵੇ ਤਾਂ ਇਹ ਦਵਾ ਫੇਲ੍ਹ ਹੋ ਜਾਵੇਗੀ। ਅਜਿਹੇ ਤਿਆਗਮੂਰਤੀ ਭਾਵ ਸੰਜਮੀ-ਜੀਵੀ ਨੂੰ ਆੜੇ ਹੱਥੀਂ ਲੈਣ ਲਈ ਇਕ ਹੋਰ ਬੈਚ ਦਵਾਈ ਹੈ।
ਬੀਚ ਫੁੱਲ ਦੇ ਮਰੀਜ਼ਾਂ ਦੀ ਅਨੁਸ਼ਾਸਨੀ ਸਿਰੜ ਆਮ ਤੌਰ `ਤੇ ਉਨ੍ਹਾਂ ਦੀ ਪੂਰਨਤਾ ਦੀ ਰੁਚੀ ਦਾ ਪ੍ਰਗਟਾਵਾ ਹੁੰਦੀ ਹੈ। ਉਹ ਹਰ ਕੰਮ ਵਿਚ ਪੂਰਨਤਾ-ਪਸੰਦ (ਫੲਰਾੲਚਟੋਿਨਸਿਟਸ) ਹੁੰਦੇ ਹਨ। ਇਥੋਂ ਤੀਕ ਕਿ ਉਹ ਹਰ ਇਕ ਚੀਜ਼ ਨੂੰ ਆਪਣੀ ਥਾਂ `ਤੇ ਪਈ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੂੰ ਖਲਾਰਾ ਪਿਆ ਠੀਕ ਨਹੀਂ ਲਗਦਾ। ਉਹ ਉੱਠਦਿਆਂ ਸਾਰ ਹੀ ਬਿਸਤਰ ਨੂੰ ਠੀਕ ਕਰਦੇ ਹਨ ਤਾਂ ਜੋ ਲੱਗੇ ਕਿ ਇਸ `ਤੇ ਕੋਈ ਲੇਟਿਆ ਹੀ ਨਹੀਂ। ਉਨ੍ਹਾਂ ਦਾ ਕਮਰਾ ਸਾਫ ਹੁੰਦਾ ਹੈ ਤੇ ਹਰ ਚੀਜ਼ ਥਾਂ ਸਿਰ ਪਈ ਹੁੰਦੀ ਹੈ। ਜੇ ਕੋਈ ਉਨ੍ਹਾਂ ਦੀ ਕਿਸੇ ਚੀਜ਼ ਨੂੰ ਉਠਾ ਲਵੇ ਤਾਂ ਉਸ ਨੂੰ ਫੌਰਨ ਉਸੇ ਥਾਂ ਰੱਖਣ ਲਈ ਟੋਕਦੇ ਹਨ। ਜੇ ਕੋਈ ਸਫਾਈ ਕਰਮਚਾਰੀ ਗਲਤੀ ਨਾਲ ਵੀ ਉਨ੍ਹਾਂ ਦੀ ਚਾਬੀ, ਗਿਲਾਸ, ਐਨਕ ਜਾਂ ਪੈਨ ਨੂੰ ਇੱਧਰ-ਉਧਰ ਕਰ ਦੇਵੇ ਤਾਂ ਉਹ ਉਸ ਨੂੰ ਬਖਸ਼ਦੇ ਨਹੀਂ। ਇਹ ਵਿਅਕਤੀ ਹਮੇਸ਼ਾ ਟਿੱਪ-ਟਾਪ ਰਹਿੰਦੇ ਹਨ। ਉਹ ਕੱਪੜਿਆਂ ਦੀ ਕਰੀਜ਼, ਜੁੱਤਿਆਂ ਦੀ ਪਾਲਸ਼ ਤੇ ਵਾਲਾਂ ਦੀ ਕੰਘੀ ਆਦਿ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਆਪਣੇ ਚਿਹਰੇ ਤੇ ਹੱਥਾਂ ਉਤੇ ਮਾਮੂਲੀ ਨਿਸ਼ਾਨ ਪੈਦਾ ਹੋਣ `ਤੇ ਵੀ ਡਾਕਟਰ ਕੋਲ ਭੱਜਦੇ ਹਨ।
ਹੋਮਿਓਪੈਥੀ ਵਿਚ ਅਜਿਹੇ ਤਿਆਰ-ਬਰ-ਤਿਆਰ ਸੁਭਾਅ ਵਾਲੇ ਰੋਗੀਆਂ ਲਈ ਆਰਸੈਨਿਕ (ੳਰਸੲਨਚਿੁਮ ੳਲਬੁਮ) ਤੇ ਨਕਸ ਵਾਮਿਕਾ (ਂੁਣ ੜੋਮਚਿਅ) ਆਦਿਕ ਦਵਾਈਆਂ ਹਨ। ਇਨ੍ਹਾਂ ਦੇ ਮੁਕਾਬਲੇ ਸਲਫਰ (ੰੁਲਪਹੁਰ) ਗੰਧੀਲੇ ਸੁਭਾਅ ਵਾਲਿਆਂ ਲਈ ਹੈ। ਬੈਚ ਪੱਧਤੀ ਵਿਚ ਇਨ੍ਹਾਂ ਦਾ ਬਦਲ ਬੀਚ (ਭੲੲਚਹ) ਹੈ, ਜੋ ਮਰੀਜ਼ ਦੇ ਸੁਭਾਅ ਵਿਚ ਉਦਾਰਤਾ ਲਿਆ ਕੇ ਉਸ ਦੀ ਜੀਵਨ ਸ਼ੈਲੀ ਨੂੰ ਮੋਕਲਾ ਕਰਦੀ ਹੈ। ਇਹ ਇਨ੍ਹਾਂ ਲੋਕਾਂ ਵਿਚ ਸਫਾਈ ਤੇ ਸੰਵਰੇਪਣ ਦਾ ਮਾਦਾ ਖਤਮ ਨਹੀਂ ਕਰਦੀ, ਸਗੋਂ ਇਨ੍ਹਾਂ ਦੇ ਸੁਭਾਅ ਵਿਚ ਦੂਜਿਆਂ ਪ੍ਰਤੀ ਸੰਵੇਦਨਸ਼ੀਲਤਾ ਲਿਆ ਕੇ ਉਨ੍ਹਾਂ ਦੀਆਂ ਸਵੱਛ ਰੁਚੀਆਂ ਨੂੰ ਉਤਲੇ ਪੱਧਰ `ਤੇ ਮਾਣਨ ਦੀ ਸ਼ਹਿਨਸ਼ੀਲਤਾ ਪ੍ਰਦਾਨ ਕਰਦੀ ਹੈ। ਬੀਚ ਉਨ੍ਹਾਂ ਦੀਆਂ ਡਸਿਪਲਨ ਭਰੀਆਂ ਆਦਤਾਂ ਨੂੰ ਨਕਾਰਦੀ ਨਹੀਂ, ਸਗੋਂ ਉਸ ਦੇ ਮਾਨਸਿਕ ਤਾਣੇ-ਪੇਟੇ ਨੂੰ ਇਕਸਾਰ ਕਸ ਕੇ ਡਸਿਪਲਨ ਰੁਚੀ ਨੂੰ ਰਵਾਂ ਕਰਦੀ ਹੈ। ਇਹ ਉਨ੍ਹਾਂ ਦੀ “ਨੀਚਤਾ” ਨੂੰ ਉੱਚਤਾ ਵਿਚ ਤਬਦੀਲ ਕਰਦੀ ਹੈ, ਜਿਸ ਨਾਲ ਉਨ੍ਹਾਂ ਦੀਆਂ ਸਬੰਧਤ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ।
ਮੇਰੇ ਇਕ ਵਾਕਫ ਨੇ ਮੈਨੂੰ ਕਾਲ ਕਰ ਕੇ ਕਿਹਾ ਕਿ ਉਸ ਦੇ ਮਿੱਤਰ ਦੀ ਪਤਨੀ ਕਈ ਤਕਲੀਫਾਂ ਤੋਂ ਪੀੜਤ ਹੈ, ਇਸ ਲਈ ਉਹ ਮੇਰੇ ਨਾਲ ਸੰਪਰਕ ਕਰੇਗਾ। ਮੈਂ ਉਸ ਨੂੰ “ਸਤਿ ਬਚਨ” ਕਹਿ ਕੇ ਮੂੰਹ ਫੇਰਿਆ ਹੀ ਸੀ ਕਿ ਉਸ ਦੇ ਮਿੱਤਰ ਦਾ ਫੋਨ ਆ ਗਿਆ। ਆਪਣੀ ਪਤਨੀ ਬਾਰੇ ਗੱਲ ਕਰਨ ਲਈ ਛੁੱਟੀ ਵਾਲੇ ਦਿਨ ਆਉਣ ਨੂੰ ਕਹਿਣ ਲੱਗਿਆ। ਮੈਂ ਉਸ ਨੂੰ ਸਨਿਚਰਵਾਰ ਦਾ ਸਮਾਂ ਦੇ ਕੇ ਸੱਦ ਲਿਆ। ਨਾਲ ਆਈ ਉਸ ਦੀ ਸੈਂਤੀ ਸਾਲਾ ਪਤਨੀ ਨੇ ਦੱਸਿਆ ਕਿ ਉਸ ਨੂੰ ਮਾਈਗ੍ਰੇਨ ਰਹਿੰਦੀ ਹੈ। ਮੇਰੇ ਪੁੱਛਣ ਤੇ ਉਸ ਨੇ ਜੋ ਵੇਰਵੇ ਦੱਸੇ, ਉਹ ਇਸ ਪ੍ਰਕਾਰ ਸਨ: ਉਸ ਦੀ ਬੀਮਾਰੀ ਕੋਈ ਵੀਹ ਸਾਲ ਪੁਰਾਣੀ ਸੀ। ਇਸ ਦੇ ਸ਼ੁਰੂ ਹੋਣ ਦਾ ਉਸ ਨੂੰ ਕੋਈ ਕਾਰਨ ਯਾਦ ਨਹੀਂ ਸੀ। ਹਰ ਵਾਰ ਮਹਾਵਾਰੀ ਸਮੇਂ ਉਸ ਦੀ ਇਕ ਪੁੜਪੁੜੀ ਤੇ ਉਸੇ ਪਾਸੇ ਦੀ ਅੱਖ ਵਿਚ ਤਿੱਖਾ ਦਰਦ ਉੱਠਦਾ ਸੀ, ਜੋ ਅਨਿਸ਼ਚਿਤ ਕਾਲ ਲਈ ਰਹਿੰਦਾ ਸੀ। ਇਹ ਦਰਦ ਹਰ ਵਾਰ ਪਾਸੇ ਬਦਲ ਕੇ ਆਉਂਦਾ ਸੀ। ਇਸ ਦੌਰਾਨ ਉਸ ਦਾ ਦਿਲ ਮਤਲਾਉਂਦਾ ਸੀ ਤੇ ਉਲਟੀ ਕਰਨ ਨਾਲ ਆਰਾਮ ਮਿਲਦਾ ਸੀ। ਦਰਦ ਸਮੇਂ ਉਹ ਕਿਸੇ ਨਾਲ ਗੱਲ ਨਹੀਂ ਸੀ ਕਰ ਸਕਦੀ, ਕਿਉਂਕਿ ਸਾਰੀ ਦੁਨੀਆਂ ਭੈੜੀ ਲਗਦੀ ਸੀ। ਅਜਿਹੇ ਵੇਲੇ ਉਸ ਨੂੰ ਅੱਖਾਂ ਬੰਦ ਕਰ ਕੇ ਲੇਟਣਾ ਚੰਗਾ ਲਗਦਾ ਸੀ।
ਦੁਨੀਆਂ ਭੈੜੀ ਲਗਣਾ ਤੇ ਅੱਖਾਂ ਬੰਦ ਕਰ ਕੇ ਦੂਜਿਆਂ ਨਾਲ ਸੰਪਰਕ ਤੋੜ ਕਰ ਲੈਣਾ ਆਪਣੇ ਤੋਂ ਬਾਹਰਲੇ ਸੰਸਾਰ ਪ੍ਰਤੀ ਅਸਹਿਨਸ਼ੀਲਤਾ ਹੈ। ਹੋਰ ਜਾਣਕਾਰੀ ਲਈ ਮੈਂ ਉਸ ਦੀ ਵਿਅਕਤੀਗਤ ਜਿ਼ੰਦਗੀ ਬਾਰੇ ਕੁਝ ਪ੍ਰਸ਼ਨ ਪੁੱਛੇ। ਉਨ੍ਹਾਂ ਦੇ ਜਵਾਬ ਵਿਚ ਉਸ ਨੇ ਦੱਸਿਆ ਕਿ ਉਹ ਇਕ ਸਕੂਲ ਅਧਿਆਪਕਾ ਹੈ। ਉਸ ਦੀ ਬੀਮਾਰੀ ਦਾ ਅੱਧਾ ਕਾਰਨ ਉਸ ਦਾ ਸਕੂਲ ਹੈ। ਜੇ ਵਿਦਿਆਰਥੀ ਚੁਪ ਕਰ ਕੇ ਨਹੀਂ ਬੈਠਦੇ, ਸਿੱਧੀ ਲਾਈਨ ਵਿਚ ਨਹੀਂ ਚਲਦੇ ਤੇ ਘਰ ਜਾਣ ਵੇਲੇ ਕੁਰਸੀਆਂ ਥਾਂ ਸਿਰ ਨਹੀਂ ਰੱਖਦੇ ਤਾਂ ਉਸ ਨੂੰ ਘਬਰਾਹਟ ਹੋ ਜਾਂਦੀ ਸੀ ਤੇ ਗੁੱਸਾ ਆ ਜਾਂਦਾ ਸੀ। ਉਹ ਉਦੋਂ ਤੀਕ ਘਰ ਨਹੀਂ ਜਾ ਸਕਦੀ, ਜਦੋਂ ਤੀਕ ਸਾਰੇ ਕਲਾਸ-ਰੂਮ ਨੂੰ ਮੁੜ ਤੋਂ ਸੈਟ ਨਾ ਕਰ ਦੇਵੇ। ਉਹ ਚਾਹੁੰਦੀ ਸੀ ਕਿ ਉਸ ਦੇ ਵਿਦਿਆਰਥੀ ਉਸ ਦੇ ਇਸ਼ਾਰੇ ਨਾਲ ਚੱਲਣ। ਉਹ ਚਾਹੁੰਦੀ ਸੀ ਕਿ ਉਨ੍ਹਾਂ ਦੇ ਡੈਸਕ ਉਸ ਦੇ ਡੈਸਕ ਵਾਂਗ ਸਾਫ ਸੁਥਰੇ ਹੋਣ। ਉਸ ਦਾ ਅੱਧਾ ਸਮਾਂ ਉਨ੍ਹਾਂ ਨੂੰ ਕਲਾਸ ਰੂਲ ਸਮਝਾਉਣ ਵਿਚ ਲੰਘ ਜਾਂਦਾ ਸੀ। ਘਰ ਵਿਚ ਵੀ ਉਹ ਸਾਫ ਸਫਾਈ ਸਬੰਧੀ ਆਪਣੇ ਪਤੀ ਤੇ ਬੱਚਿਆਂ ਨੂੰ ਇਹੋ ਕੁਝ ਸਮਝਾਉਂਦੀ ਰਹਿੰਦੀ ਸੀ। ਅਜਿਹੀ ਮਗਜ਼-ਪੱਚੀ ਕਰਦਿਆਂ ਹੀ ਉਸ ਨੂੰ ਮਾਈਗ੍ਰੇਨ ਸ਼ੁਰੂ ਹੋ ਜਾਂਦੀ ਸੀ। ਉਹ ਆਪਣੇ ਘਰ ਵਾਲੇ ਵੱਲ ਇਸ਼ਾਰਾ ਕਰ ਕੇ ਕਹਿਣ ਲਗੀ, “ਤੁਸੀਂ ਇਨ੍ਹਾਂ ਦੀ ਕਾਰ ਦੇਖ ਲਵੋ ਤੇ ਮੇਰੀ ਦੇਖ ਲਵੋ, ਤੁਹਾਨੂੰ ਆਪੇ ਪਤਾ ਚਲ ਜਾਵੇਗਾ ਕਿ ਮੈਂ ਬਿਮਾਰ ਕਿਉਂ ਹਾਂ।” ਉਸ ਦਾ ਘਰ ਵਾਲਾ ਤਾਈਦ ਕਰਦਾ ਕਹਿਣ ਲੱਗਾ, “ਮੈਂ ਹੋਇਆ ਵਪਾਰੀ ਭਾਈ ਤੇ ਤੂੰ ਮੁਲਾਜਮ ਪੇਸ਼ਾ, ਤੇਰੀ ਗੱਡੀ ਆਪੇ ਵੱਧ ਸਾਫ ਹੋਣੀ ਹੋਈ।”
ਮੈਂ ਬਿਨਾ ਕੁਝ ਹੋਰ ਪੁੱਛੇ ਉਸ ਨੂੰ ਬੀਚ ਦੀਆਂ ਕਈ ਖੁਰਾਕਾਂ ਦੇ ਕੇ ਮਹੀਨਾ ਭਰ ਸਵੇਰੇ-ਸ਼ਾਮ ਖਾਣ ਲਈ ਕਿਹਾ। ਮਹੀਨੇ ਬਾਅਦ ਉਸ ਨੇ ਆ ਕੇ ਦੱਸਿਆ ਕਿ ਉਸ ਦਾ ਸਿਰ ਦਰਦ ਗਾਇਬ ਹੋ ਗਿਆ। ਉਸ ਨੇ ਮੰਨਿਆ ਕਿ ਹੁਣ ਉਹ ਦੂਜਿਆਂ ਦੀਆਂ ਆਪ-ਹੁਦਰੀਆਂ ਵਲ ਵਧੇਰੇ ਧਿਆਨ ਨਹੀਂ ਦਿੰਦੀ। ਹੁਣ ਉਸ ਨੂੰ ਪੂਰੀ ਨੀਂਦ ਆਉਂਦੀ ਹੈ ਤੇ ਉਸ ਦੀ ਜਿ਼ੰਦਗੀ ਪਹਿਲਾਂ ਨਾਲੋਂ ਜ਼ਿਆਦਾ ਸੁਖਾਲੀ ਹੋ ਗਈ ਹੈ। ਮੇਰੇ ਕਹਿਣ `ਤੇ ਉਸ ਨੇ ਉਹੀ ਦਵਾਈ ਇਕ ਮਹੀਨਾ ਹੋਰ ਖਾਧੀ ਤੇ ਮੁੜ ਉਸ ਦੀ ਕੋਈ ਸ਼ਿਕਾਇਤ ਨਾ ਆਈ।
ਇੱਦਾਂ ਦਾ ਹੀ ਕੇਸ ਉਸ ਨਿੱਕੇ ਬੱਚੇ ਦਾ ਸੀ, ਜੋ ਇਕ ਗੁੱਝੀ ਤਕਲੀਫ ਦੇ ਇਲਾਜ ਲਈ ਮੇਰੇ ਕੋਲ ਲਿਆਂਦਾ ਗਿਆ। ਉਹ ਸੌਂਦਾ ਘੱਟ ਤੇ ਰੋਂਦਾ ਵਧ ਸੀ। ਉਸ ਦੀ ਮਾਂ ਨੇ ਦੱਸਿਆ ਕਿ ਉਹ ਗੁਸੈਲਾ ਹੈ ਤੇ ਉਸ ਨੂੰ ਖਾਧਾ ਪੀਤਾ ਨਹੀਂ ਲਗਦਾ। ਉਸ ਨੂੰ ਦੋ ਵਾਰ ਚਲੰਤ ਨਿਸ਼ਾਨੀਆਂ ਅਨੁਸਾਰ ਢੁਕਵੀਆਂ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਗਈਆਂ, ਪਰ ਉਸ ਦਾ ਹਾਲ ਨਾ ਬਦਲਿਆ। ਤੀਜੀ ਵਾਰ ਹੋਰ ਪੁੱਛ-ਗਿੱਛ ਤੋਂ ਬਾਅਦ ਉਸ ਦੀ ਮਾਂ ਨੇ ਦੱਸਿਆ ਕਿ ਬੱਚਾ ਕੁੱਛੜ ਵਿਚ ਚੁੱਕਣ ਤੋਂ ਖੁਸ਼ ਰਹਿੰਦਾ ਸੀ, ਪਰ ਇਹ ਉਸ ਨੂੰ ਹੀ ਚੁੱਕਣਾ ਪੈਂਦਾ ਸੀ, ਕਿਉਂਕਿ ਆਪਣੇ ਬਾਪ ਕੋਲ ਜਾਣਾ ਉਹ ਪਸੰਦ ਨਹੀਂ ਸੀ ਕਰਦਾ। ਆਮ ਤੌਰ `ਤੇ ਇਸ ਤਰ੍ਹਾਂ ਦੇ ਸੰਕੇਤ ਨੂੰ ਕੋਈ ਬੀਮਾਰੀ ਨਹੀਂ ਸਮਝਦਾ ਤੇ ਨਾ ਹੀ ਇਸ ਦਾ ਇਲਾਜ ਕਰਵਾਉਣ ਲਈ ਵਿਸ਼ੇਸ਼ ਆਉਂਦਾ ਹੈ, ਪਰ ਉਸ ਦੀ ਮਾਂ ਦੇ ਅਚਨਚੇਤ ਹਵਾਲੇ ਨਾਲ ਮੇਰਾ ਧਿਆਨ ਇਸ ਸਿੱਟੇ `ਤੇ ਪਹੁੰਚਿਆ ਕਿ ਬੱਚਾ ਪਿਤਾ ਪ੍ਰਤੀ ਅਸਹਿਨਸ਼ੀਲ ਸੀ ਤੇ ਆਪਣੀ ਖੁਰਾਕ ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਮੈਂ ਉਸ ਨੂੰ ਬੀਚ ਫੁੱਲ-ਦਵਾਈ ਦੋ ਹਫਤੇ ਖਾਣ ਲਈ ਦਿੱਤੀ। ਉਹ ਰੋਣਾ ਛੱਡ ਕੇ ਖੇਡਣ ਹੀ ਨਹੀਂ ਲੱਗ ਪਿਆ, ਸਗੋਂ ਖਾਣ-ਪੀਣ ਲਗ ਪਿਆ ਤੇ ਆਪਣੇ ਪਿਤਾ ਕੋਲ ਵੀ ਜਾਣ ਦੇਣ ਲੱਗ ਪਿਆ।
ਬੀਚ ਚਿੜ-ਚਿੜ ਕਰਦੇ ਕਠੋਰ ਤੇ ਨਿਰਦਈ ਵਿਆਕਤੀਆਂ ਦਾ ਨਜ਼ਰੀਆ ਬਦਲ ਕੇ ਉਨ੍ਹਾਂ ਨੂੰ ਦੂਜਿਆਂ ਪ੍ਰਤੀ ਉਦਾਰ ਬਣਾਉਂਦੀ ਹੈ। ਇਹ ਘੋਰ ਨਿੰਦਕਾਂ, ਭਾਨੀਮਾਰਾਂ, ਨੁਕਤਾਚੀਨਾਂ ਤੇ ਘ੍ਰਿਣਾ ਭਰੇ ਲੋਕਾਂ ਨੂੰ ਤਸਵੀਰ ਦਾ ਦੂਜਾ ਪਾਸਾ ਦੇਖਣ ਲਈ ਪ੍ਰੇਰਦੀ ਹੈ। ਇਹ ਅਤਿ-ਕਟੂ ਸੁਭਾਅ ਵਾਲਿਆਂ ਨੂੰ ਤੋਲਵਾਂ ਰੱਵਈਆ ਅਪਨਾਉਣ ਦੇ ਸਮਰੱਥ ਬਣਾਉਂਦੀ ਹੈ। ਇਹ ਨਾਜ਼ੀ ਤੇ ਫਾਸੀਸਟ ਸੁਭਾਵਾਂ ਵਾਲੇ ਮਨੁੱਖਾਂ ਦੀਆਂ ਘ੍ਰਿਣਾਮਈ ਤੇ ਕਠੋਰ ਆਦਤਾਂ `ਤੇ ਹਮਦਰਦੀ ਦੀ ਮਿੱਠੀ ਚਾਸਣੀ ਚਾੜ੍ਹਦੀ ਹੈ। ਇਹ ਕੁਰਖਤ ਲੋਕਾਂ ਵਿਚ ਸੁਹਿਰਦਤਾ ਦੀਆਂ ਭਾਵਨਾਵਾਂ ਪੈਦਾ ਕਰਕੇ ਸਮਾਜ ਵਿਚ ਭਾਈਚਾਰਕ ਸਹਿਹੋਂਦ ਦਾ ਰਸਤਾ ਸਿਰਜਦੀ ਹੈ। ਸੰਸਾਰ ਵਿਚ ਚਾਰੇ ਪਾਸੇ ਪਸਰੀ ਨਫਰਤ, ਕਠੋਰਤਾ ਤੇ ਨਿਰਦੈਤਾ ਨੂੰ ਅਨੁਭਵ ਕਰ ਕੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੀਚ ਕਿੰਨੇ ਮਹੱਤਵ ਵਾਲੀ ਦਵਾਈ ਹੈ!