ਮੈਨੂੰ ਹੀ ਗਿਆਨ ਹੋਰ ਬੈਠੇ ਅਗਿਆਨੀ ਐਥੇ, ਸਵਾਲ ਹੀ ਪੈਦਾ ਨ੍ਹੀਂ ਹੁੰਦਾ ਮਾਫੀ ਭੁੱਲ-ਚੁੱਕ ਦਾ।
ਫਾਨਾ ਠੋਕ ਮਹਿਕਮਾ ਘੜੰਮ-ਲਾਠੀ ਮਾਰੀ ਜਾਵੇ, ਕਿੱਲੀ ਦੱਬੀ ਜਾਂਦੇ ਆ ਪਤਾ ਨਾ ਗਿੱਲ-ਸੁੱਕ ਦਾ।
ਚੱਲਦੇ ਵਿਸ਼ੇ ਦੇ ਬਾਰੇ ਹੋਵੇ ਨਾ ਗਿਆਤ ਭਾਵੇਂ, ਫੇਰ ਵੀ ‘ਕਮੈਂਟ’ ਦੇਣੋਂ ਹੱਥ ਨਹੀਂਉਂ ਰੁਕਦਾ।
ਪੜ੍ਹੇ-ਅੱਧਪੜ੍ਹੇ, ਬੜੇ-ਛੋਟੇ ਦਾ ‘ਫਰਕ’ ਮੁੱਕਾ, ਧੌਲੀ ਦਾਹੜੀ ਵਾਲਾ ਵੀ ਨਿਆਣਿਆਂ ਤੋਂ ਠੁੱਕਦਾ।
ਲਾ ਨਾ ਦੇਵੇ ਲੇਬਲ ਕੋਈ ‘ਦੱਲੇ ਜਾਂ ਗੱਦਾਰ’ ਵਾਲਾ, ਸਾਊਆਂ ਸ਼ਰੀਫਾਂ ਦਾ ਤਾਂ ਸਾਹ ਈ ਰਹਿੰਦਾ ਸੁੱਕਦਾ।
ਮਿੱਤਰਾਂ ਦੀ ਮਹਿਫਿਲ ਬਣੀ ਐਂ ਸੋਹਣੀ ਫੇਸਬੁੱਕ, ਦੇਈਏ ਨਾ ਜੀ ਰੂਪ ਏਸ ਨੂੰ ‘ਕਲ਼ੇਸ-ਬੁੱਕ’ ਦਾ!