ਕਿੱਲਾਂ ਦਾ ਕਬਿੱਤ!

ਹੌਸਲੇ ਵਧਾਏ ਨੇ ਅੰਬਾਨੀਆਂ-ਅਡਾਨੀਆਂ ਦੇ, ਦੇਸ਼ ਨੂੰ ਲੁਟਾਉਂਦੇ ‘ਚੌਕੀਦਾਰ’ ਵਾਲੀ ਢਿੱਲ ਨੇ।
ਖੁਲ੍ਹੇ ਆਸਮਾਨ ਠੰਢ ਵਿਚ ਲੋਕੀ ਸੜਕਾਂ ’ਤੇ, ਹਾਕਮਾਂ ਦੀ ਛਾਤੀ ਵਿਚ ਦਿਲ ਨਹੀਂਉਂ ਸਿੱਲ ਨੇ।
ਜ਼ੁਲਮੋ-ਸਿਤਮ ਢਾਹੁਣ ਵਾਲੇ ਅਗਿਆਨੀ ਲੋਕ, ਲੋਕ-ਘੋਲਾਂ ਵਾਲੇ ਇਤਿਹਾਸ ਪੱਖੋਂ ‘ਨਿੱਲ’ ਨੇ।
ਅੰਦਰੋਂ ਹੁਕਮਰਾਨ ‘ਹਿੱਲੇ ਹੁੰਦੇ’ ਜਾਣਿਉਂ ਜੀ, ਕਾਫਲੇ ਵਿਰੋਧ ਵਿਚ ਜਦੋਂ ਪੈਣ ਠਿੱਲ੍ਹ ਜੀ।
ਭੰਡੀ-ਪ੍ਰਚਾਰ ਦਾ ਮੂੰਹ-ਤੋੜਵਾਂ ਜਵਾਬ ਦਿੰਦੇ, ਜਾਪਦਾ ਕਿਸਾਨਾਂ ਹੁਣ ਕੱਢਣੇ ਕੜਿੱਲ ਨੇ।
ਠੋਕੇ ਤਾਨਾਸ਼ਾਹੀ ਜਾਣੋ ਆਪਣੇ ਕਫਨ ਵਿਚ, ਕਿਰਤੀ ਕਿਸਾਨਾਂ ਦੁਆਲੇ ਗੱਡੇ ਜਿਹੜੇ ਕਿੱਲ ਨੇ!