ਸਾਧਨਾ

ਇੰਜੀਨੀਅਰ ਈਸ਼ਰ ਸਿੰਘ
ਅੱਜ ਮਨੋ-ਵਿਗਿਆਨ ਅਤੇ ਸਮਾਜ-ਵਿਗਿਆਨ ਦੇ ਖੇਤਰਾਂ ਵਿਚ ਚਰਚਾ ਦਾ ਇੱਕ ਮੁੱਖ ਵਿਸ਼ਾ ਇਹ ਹੈ ਕਿ ਸੰਸਾਰ ਦੀ ਹਰ ਪੱਖ ਤੋਂ ਬੇ-ਥਾਹ ਤਰੱਕੀ ਦੇ ਬਾਵਜੂਦ ਮਨੁੱਖੀ ਪ੍ਰਸੰਨਤਾ (੍ਹਅਪਪਨਿੲਸਸ) ਵਿਚ ਸਿਰਫ ਨਿਗੂਣਾ ਵਾਧਾ ਹੀ ਕਿਉਂ ਹੋ ਸਕਿਆ ਹੈ? ਇਸ ਨੂੰ ਹੋਰ ਕਿਵੇਂ ਵਧਾਇਆ ਜਾ ਸਕਦਾ ਹੈ? ਵਿਸ਼ੇ ਦੇ ਮਾਹਰਾਂ ਦੀ ਵੱਡੀ ਗਿਣਤੀ ਇਸ ਦਾ ਮੁੱਖ ਕਾਰਨ ਅਧਿਆਤਮਵਾਦ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਣਗੌਲਿਆ ਕਰਕੇ ਸਾਇੰਸ ਨੂੰ ਲੋੜ ਤੋਂ ਵੱਧ ਦਿੱਤੀ ਮਹੱਤਤਾ ਨੂੰ ਮੰਨਦੀ ਹੈ।

ਆਪਣੀ ਇਸ ਉਕਾਈ ਨੂੰ ਸਵੀਕਾਰ ਕਰਦਿਆਂ ਉਹ ਪਿਛਲੇ ਛੇ-ਸੱਤ ਦਹਾਕਿਆਂ ਤੋਂ “ਾਂਨਿਦਨਿਗ ੰੋਦੲਰਨ ਠਰੁਟਹ ਨਿ ੳਨਚਇਨਟ ੱਸਿਦੋਮ” ਦੀ ਵਿਚਾਰਧਾਰਾ ਦੇ ਹਾਮੀ ਬਣੇ ਹਨ ਅਤੇ ਇਸ ਨੂੰ ਆਪਣੀਆਂ ਖੋਜਾਂ ਤੇ ਲੱਭਤਾਂ ਦਾ ਆਧਾਰ ਬਣਾ ਰਹੇ ਹਨ। ਉਹ ਸਮਝ ਚੁਕੇ ਹਨ ਕਿ ਇਕੱਲੀਆਂ ਬਾਹਰੀ ਪ੍ਰਾਪਤੀਆਂ ਸਾਨੂੰ ਪ੍ਰਸੰਨਤਾ ਨਹੀਂ ਦੇ ਸਕਦੀਆਂ, ਕਿਉਂਕਿ ਇਹ ਐਸੀਆਂ ਪ੍ਰਾਪਤੀਆਂ ਨਾਲੋਂ ਕਿਤੇ ਵੱਧ ਸਾਡੇ ਨਿੱਜੀ ਦ੍ਰਿਸ਼ਟੀਕੋਣ ਅਤੇ ਸਾਡੇ ਮਨ ਦੀ ਅਵਸਥਾ ਉੱਤੇ ਨਿਰਭਰ ਹੈ। ਇਹ ਕੋਈ ਐਸੀ ਮੰਜ਼ਿਲ ਵੀ ਨਹੀਂ, ਜਿੱਥੇ ਪਹੁੰਚ ਕੇ ਇਹ ਕਿਸੇ ਮੈਡਲ ਜਾਂ ਟਰਾਫੀ ਦੇ ਰੂਪ ਵਿਚ ਸਾਨੂੰ ਮਿਲ ਜਾਣੀ ਹੈ। ਇਸ ਨੂੰ ਤਾਂ ਮੰਜ਼ਿਲ ਵਲ ਪੁੱਟੇ ਹਰ ਕਦਮ ਵਿਚੋਂ ਲੱਭਣ ਦੀ ਕਲਾ ਸਿੱਖਣੀ ਪੈਂਦੀ ਹੈ ਅਤੇ ਨਿਰੰਤਰ ਅਭਿਆਸ ਰਾਹੀਂ ਇਸ ਕਲਾ ਨੂੰ ਸੰਵਾਰਦੇ ਰਹਿਣਾ ਪੈਂਦਾ ਹੈ। ਇਹ ਕਲਾ ਹੈ ਆਪਣੇ ਮਨ ਦਾ ਸਰਬ-ਪੱਖੀ ਵਿਕਾਸ। ਇਸ ਵਾਸਤੇ ਕਈ ਸੁਚੱਜੀਆਂ ਕਾਰਵਾਈਆਂ ਨਿੱਜੀ ਤੌਰ `ਤੇ ਜੀਵਨ ਭਰ ਕਰਦੇ ਰਹਿਣਾ ਪੈਂਦਾ ਹੈ।
ਇਹ ਬਹੁਤ ਉਤਸ਼ਾਹ-ਜਨਕ ਗੱਲ ਹੈ ਕਿ ਪੱਛਮੀ ਮਾਹਰਾਂ ਨੇ ਇਨ੍ਹਾਂ ਸੱਚਾਈਆਂ ਨੂੰ ਖੁਲ੍ਹਦਿਲੀ ਨਾਲ ਗ੍ਰਹਿਣ ਕੀਤਾ ਹੈ ਅਤੇ ਸੁਹਿਰਦਤਾ ਨਾਲ ਪੁਰਾਤਨ ਪੂਰਬੀ ਸਿਆਣਪਾਂ ਦਾ ਵਰਤਮਾਨ ਪੱਛਮੀ ਖੋਜਾਂ ਨਾਲ ਇੱਕ ਐਸਾ ਵਿਹਾਰਕ ਤੇ ਅਸਰਦਾਰ ਸੁਮੇਲ ਬਣਾਇਆ ਹੈ, ਜਿਸ ‘ਤੇ ਸਾਡੇ ਮਨ ਦਾ ਭਰੋਸਾ ਵੀ ਬੱਝ ਜਾਂਦਾ ਹੈ, ਜਿਸ ਨਾਲ ਸਾਡੇ ਦਿਮਾਗ ਦੀ ਤਸੱਲੀ ਵੀ ਹੋ ਜਾਂਦੀ ਹੈ। ਅੱਜ ਦੇ ਪ੍ਰਸਿੱਧ ਸਕਾਰਾਤਮਿਕ ਮਨੋਵਿਗਿਆਨੀ ਡਾ. ਮਾਰਟਿਨ ਸੈਲਿਗਮੈਨ ਦਾ ਕਥਨ ਹੈ, “ਪ੍ਰਸੰਨਤਾ ਵਾਸਤੇ ਆਪਾਂ ਨੂੰ ਮਾਡਰਨ ਸਾਇੰਸ ਅਤੇ ਪੁਰਾਤਨ ਸਿਆਣਪਾਂ ਵਿਚ, ਪੂਰਬ ਤੇ ਪੱਛਮ ਵਿਚ ਅਤੇ ਦਿਮਾਗ ਦੇ ਖੱਬੇ ਪਾਸੇ ਤੇ ਸੱਜੇ ਪਾਸੇ ਵਿਚ ਸਹੀ ਸੰਤੁਲਨ ਕਾਇਮ ਕਰਨਾ ਅਤੀ ਜ਼ਰੂਰੀ ਹੈ।” ਇਹ ਗੱਲ ਜਾਣਕਾਰੀ ਭਰਪੂਰ ਹੈ ਕਿ ੂਂੌ ਦੀਆਂ ਘਲੋਬਅਲ ੍ਹਅਪਪਨਿੲਸਸ & ੱੲਲਲ-ਭੲਨਿਗ ਫੋਲਚਿੇ ੍ਰੲਪੋਰਟਸ 2018 & 2019 ਅਤੇ ੱੋਰਲਦ ੍ਹਅਪਪਨਿੲਸਸ ੍ਰੲਪੋਰਟਸ 2019 & 2020 ਵਿਚ ਇਨ੍ਹਾਂ ਸਭ ਗੱਲਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ।
ਇਸ ਵਿਚਾਰਧਾਰਾ ਦੇ ਸਮਰਥਕ ਹੋਰ ਪ੍ਰਸਿੱਧ ਮਨੋ-ਵਿਗਿਆਨੀਆਂ ਅਤੇ ਸਮਾਜ-ਵਿਗਿਆਨੀਆਂ ਵੱਲੋਂ ਲਿਖੇ ਪੇਪਰ ਵੀ ਇਨ੍ਹਾਂ ਰਿਪੋਰਟਾਂ ਦਾ ਹਿੱਸਾ ਹਨ। ਇਸ ਤੱਥ ਨੂੰ ਖੁੱਲ੍ਹੇ ਤੌਰ ‘ਤੇ ਸਵੀਕਾਰ ਕੀਤਾ ਗਿਆ ਹੈ ਕਿ ਅੱਜ ਦੀ ਤਰੱਕੀ ਦੇ ਕਈ ਹਾਨੀਕਾਰਕ ਪੱਖ ਵੀ ਹਨ ਅਤੇ ਇਸ ਵਿਚ ਬਹੁਤ ਊਣਤਾਈਆਂ ਵੀ ਹਨ, ਜੋ ਮਨੁੱਖੀ ਪ੍ਰਸੰਨਤਾ ਨੂੰ ਘਟਾਉਂਦੀਆਂ ਹਨ। ਇਨ੍ਹਾਂ ਦੀ ਦਰੁਸਤੀ ਵਾਸਤੇ ੂਂੌ ਦੀਆਂ ਸਬੰਧਤ ਸੰਸਥਾਵਾਂ ਨੇ 2030 ਤੱਕ ਦੇ ਟੀਚੇ ਵੀ ਮਿੱਥੇ ਹਨ, ਪਰ ਇਨ੍ਹਾਂ ਦੀ ਪ੍ਰਾਪਤੀ ਦੀ ਸੰਭਾਵਨਾ ਘੱਟ ਹੈ। ਇਹ ਸਭ ਵਾਸਤੇ ਚਿੰਤਾ ਦਾ ਕਾਰਨ ਹੈ, ਕਿਉਂਕਿ ਇਸ ਦਾ ਭਾਵ ਹੈ ਕਿ ਆਉਣ ਵਾਲੇ ਵਕਤ ਵਿਚ ਮਨੁੱਖੀ ਪ੍ਰਸੰਨਤਾ ਅੱਜ ਤੋਂ ਵੀ ਵੱਡੀ ਵੰਗਾਰ ਬਣ ਜਾਵੇਗੀ। ਭਾਵੇਂ ੂਂੌ ਅਤੇ ਇਸ ਦੀਆਂ ਸਭ ਸੰਸਥਾਵਾਂ ਅਤੇ ਦੇਸ਼ਾਂ ਦੀਆਂ ਸਰਕਾਰਾਂ ਆਪਣਾ ਫਰਜ਼ ਪੂਰਾ ਕਰਨ ਵਾਸਤੇ ਦ੍ਰਿੜ ਹਨ, ਪਰ ਪ੍ਰਸੰਨਤਾ ਵਧਾਉਣ ਵਾਸਤੇ ਨਿਜੀ ਕੋਸ਼ਿਸ਼ਾਂ ਅਤੇ ਕਾਰਵਾਈਆਂ ਦਾ ਵੱਧ ਮਹੱਤਵ ਹੈ। ਆਪਣੀਆਂ ਖੋਜਾਂ ਅਤੇ ਪੁਰਾਤਨ ਸਿਆਣਪਾਂ ਦੇ ਸੁਮੇਲ ਨੂੰ ਆਧਾਰ ਬਣਾ ਕੇ ਅੱਜ ਦੇ ਮਾਹਰ ਜਿਹੜੀਆਂ ਕਾਰਵਾਈਆਂ ‘ਤੇ ਸਭ ਤੋਂ ਵੱਧ ਸਹਿਮਤ ਹੋਏ ਹਨ, ਉਨ੍ਹਾਂ ਵਿਚੋਂ ਮੁਢਲੀਆਂ ਕੁਛ ਇਹ ਹਨ: ਸਾਧਨਾ, ਸ਼ੁਕਰ-ਗੁਜਾਰੀ, ਸਵੀਕਾਰਤਾ, ਆਤਮ-ਸੰਜਮ, ਖਿਮਾ, ਨਰਮਾਈ, ਦਇਆ-ਭਾਵ, ਚੰਗੀ ਸਿਹਤ, ਚੰਗੀ ਸੰਗਤ ਆਦਿ।
ਪਰ ਆਪਾਂ ਇਨ੍ਹਾਂ ਨੂੰ, ਖਾਸ ਕਰਕੇ ਸਾਧਨਾ (ੰੲਦਟਿਅਟੋਿਨ) ਨੂੰ, ਬਹੁਤਾ ਕਰਕੇ ਪਰਮਾਰਥ ਅਤੇ ਧਰਮ-ਕਰਮ ਦਾ ਹੀ ਹਿੱਸਾ ਮੰਨਦੇ ਹਾਂ ਤੇ ਸਮਝਦੇ ਹਾਂ ਕਿ ਇਨ੍ਹਾਂ ਦਾ ਸਾਡੇ ਇਸ ਜੀਵਨ ਨਾਲ ਬਹੁਤਾ ਸਬੰਧ ਨਹੀਂ। ਸਾਡੀ ਇਹ ਧਾਰਨਾ ਠੀਕ ਨਹੀਂ; ਇਹ ਗੁਣ-ਦਾਇਕ ਕਾਰਵਾਈਆਂ ਸਾਡੇ ਦ੍ਰਿਸ਼ਟੀਕੋਣ ਨੂੰ ਉਸਾਰੂ ਬਣਾਉਂਦੀਆਂ ਅਤੇ ਸਾਡੇ ਮਨ ਦਾ ਵਿਕਾਸ ਕਰਦੀਆਂ ਹਨ। ਸਾਧਨਾ ਇਨ੍ਹਾਂ ਵਿਚੋਂ ਮੁੱਖ ਹੈ। ਜਿਸ ਦਾ ਲਾਭ ਅਸੀਂ ਇਸ ਜੀਵਨ ਦੇ ਹਰ ਖੇਤਰ ਵਿਚ ਉਠਾ ਸਕਦੇ ਹਾਂ। ਇਹ ਠੀਕ ਹੈ ਕਿ ਇਹ ਪਰਮਾਰਥ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਪਰ ਇਸ ਤੋਂ ਇਹ ਭਾਵ ਨਹੀਂ ਲਿਆ ਜਾਣਾ ਚਾਹੀਂਦਾ ਕਿ ਇਹ ਸਿਰਫ ਇਸ ਖੇਤਰ ਤੱਕ ਹੀ ਸੀਮਤ ਹੈ ਜਾਂ ਕਿਸੇ ਧਰਮ-ਵਿਸ਼ੇਸ਼ ਦਾ ਹੀ ਏਕਾਧਿਕਾਰ ਹੈ।
ਸਾਡੇ ਇਸ ਭੁਲੇਖੇ ਨੂੰ ਦੂਰ ਕਰਨ ਵਾਸਤੇ ਅੱਜ ਦੇ ਪ੍ਰਸਿੱਧ ਲੇਖਕ ਯੁਵਾਲ ਹਰਾਰੀ ਨੇ ਮਿਸਾਲ ਦਿੱਤੀ ਹੈ ਕਿ ਦੁਨੀਆਂ ਦੇ ਸਾਰੇ ਧਰਮਾਂ ਵਿਚ ਕਿਤਾਬਾਂ ਦੀ ਵਰਤੋਂ ਜ਼ਰੂਰੀ ਅਤੇ ਆਮ ਹੈ, ਪਰ ਇਸ ਦਾ ਭਾਵ ਇਹ ਨਹੀਂ ਕਿ ਕਿਤਾਬਾਂ ਸਿਰਫ ਪਰਮਾਰਥ ਅਤੇ ਧਰਮ ਵਾਸਤੇ ਹੀ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ ਡਾ. ਹਰਾਰੀ ਇੱਕ ਫਿਲਾਸਫਰ-ਇਤਿਹਾਸਕਾਰ ਅਤੇ ਤਿੰਨ ਬਹੁਤ ਪ੍ਰਸਿੱਧ ਕਿਤਾਬਾਂ ਦੇ ਲੇਖਕ ਹਨ ਤੇ ਖੁਦ ਪਿਛਲੇ ਵੀਹ ਸਾਲ ਤੋਂ ਨੇਮ ਨਾਲ ਸਾਧਨਾ ਕਰ ਰਹੇ ਹਨ। ਇਸੇ ਤਰ੍ਹਾਂ ਪੱਛਮ ਵਿਚ ਵੱਡੀਆਂ ਮੰਨੀਆਂ ਜਾਂਦੀਆਂ ਹਸਤੀਆਂ ਜਿਵੇਂ ਕਿ ਓਪਰਾਹ ਵਿਨਫਰੇਅ, ਡਾ. ਦੀਪਕ ਚੋਪੜਾ ਅਤੇ ਬਿਲ ਗੇਟਸ ਖੁਦ ਵੀ ਸਾਧਨਾ ਕਰਦੇ ਹਨ ਤੇ ਹੋਰਾਂ ਨੂੰ ਵੀ ਪ੍ਰੇਰਦੇ ਹਨ। ਬਿਲ ਗੇਟਸ ਦਾ ਕਹਿਣਾ ਹੈ, “ਮੈਨੂੰ ਹੁਣ ਇਹ ਸਮਝ ਆਈ ਹੈ ਕਿ ਸਾਧਨਾ ਮਨ ਵਾਸਤੇ ਉਸੇ ਤਰ੍ਹਾਂ ਦੀ ਇੱਕ ਕਸਰਤ ਹੈ, ਜਿਸ ਤਰ੍ਹਾਂ ਦੀ ਅਸੀਂ ਖੇਡਾਂ ਰਾਹੀਂ ਸਰੀਰ ਵਾਸਤੇ ਕਰਦੇ ਹਾਂ। ਮੈਂ ਸਮਝਦਾ ਹਾਂ ਕਿ ਇਸ ਦਾ ਇਕੱਲੇ ਧਰਮ ਨਾਲ ਹੀ ਸਬੰਧ ਨਹੀਂ। ਮੈਂ ਹਰ ਰੋਜ ਕੁਝ ਵਕਤ ਕੱਢ ਕੇ ਆਪਣੇ ਮਨ ਵਿਚ ਉੱਠ ਰਹੀਆਂ ਨਕਾਰਾਤਮਿਕ ਸੋਚਾਂ ਬਾਰੇ ਵਿਚਾਰ ਕਰਕੇ ਉਨ੍ਹਾਂ ਤੋਂ ਦੂਰ ਹੋ ਰਿਹਾ ਹਾਂ।”
ਇਸੇ ਕਰਕੇ ਅੱਜ ਸੰਸਾਰ ਵਿਚ ਧਰਮ-ਨਿਰਪੱਖ ਸਾਧਨਾ ਦੀ ਵੀ ਆਮ ਚਰਚਾ ਹੈ ਅਤੇ ਇਹ ਧਾਰਮਿਕ ਸਥਾਨਾਂ ਵਿਚੋਂ ਬਾਹਰ ਨਿਕਲ ਕੇ ਵੱਡੀਆਂ ਯੂਨੀਵਰਸਿਟੀਆਂ, ਕਾਰਪੋਰੇਸ਼ਨਾਂ, ਫੌਜਾਂ, ਹਸਪਤਾਲਾਂ, ਸੁਧਾਰ-ਘਰਾਂ ਅਤੇ ਖੇਡਾਂ ਦੇ ਖੇਤਰ ਵਿਚ ਆਪਣਾ ਪਸਾਰ ਕਰ ਚੁਕੀ ਹੈ। ਇਨ੍ਹਾਂ ਦੇ ਉੱਚ-ਅਧਿਕਾਰੀ ਖੁਦ ਇਸ ਦਾ ਅਭਿਆਸ ਕਰ ਰਹੇ ਹਨ ਅਤੇ ਮਾਤਹਿਤਾਂ ਤੋਂ ਕਰਵਾ ਰਹੇ ਹਨ।
ਸਾਧਨਾ ਦੀ ਮਹੱਤਤਾ ਸਮਝਣ ਵਾਸਤੇ ਪਹਿਲਾਂ ਆਪਣੇ ਮਨ ਦੀ ਅੱਜ ਦੀ ਅਵਸਥਾ ਉੱਤੇ ਵਿਚਾਰ ਕਰਨਾ ਅਤੇ ਇਸ ਦੇ ਸੁਭਾਅ, ਇਸ ਦੀਆਂ ਖਸਲਤਾਂ, ਕਮਜ਼ੋਰੀਆਂ ਅਤੇ ਪ੍ਰਤਿਭਾਵਾਂ ਬਾਰੇ ਜਾਣਨਾ ਜ਼ਰੂਰੀ ਹੈ। ਆਪਾਂ ਸਭ ਨੂੰ ਪਤਾ ਹੈ ਕਿ ਸਾਡੀਆਂ ਸਾਰੀਆਂ ਤਾਕਤਾਂ, ਕਮਜ਼ੋਰੀਆਂ, ਚੰਗੀਆਂ-ਮੰਦੀਆਂ ਆਦਤਾਂ, ਚਾਹਤਾਂ ਅਤੇ ਹਰ ਸੋਚ-ਵਿਚਾਰ ਦਾ ਸਰੋਤ ਸਾਡਾ ਮਨ ਹੈ। ਇਸ ਦਾ ਸੋਚਾਂ-ਵਿਚਾਰਾਂ ਦਾ ਵਹਿਣ ਕਦੇ ਰੁਕਦਾ ਨਹੀਂ। ਇਨ੍ਹਾਂ ਸੋਚਾਂ ਦੀ ਨਾ ਕੋਈ ਤਰਤੀਬ ਹੁੰਦੀ ਹੈ, ਨਾ ਕੋਈ ਤਰਕ। ਇਹ ਬੀਤ ਚੁਕੇ ਜੀਵਨ ਦੇ ਝੋਰੇ-ਪਛਤਾਵੇ, ਵਰਤਮਾਨ ਦੀਆਂ ਸਕੀਮਾਂ ਅਤੇ ਆਉਣ ਵਾਲੇ ਦੇ ਡਰ ਅਤੇ ਚਿੰਤਾਵਾਂ, ਖੁੰਦਕਾਂ, ਈਰਖਾ ਆਦਿਕ ਦਾ ਐਸਾ ਰਲ-ਗੱਡ ਹੁੰਦਾ ਹੈ, ਜੋ ਵਾਰ-ਵਾਰ ਦੁਹਰਾਇਆ ਜਾਂਦਾ ਰਹਿੰਦਾ ਹੈ।
ਮਾਹਰ ਦੱਸਦੇ ਹਨ ਕਿ ਸਾਡਾ ਮਨ ਇੱਕ ਦਿਨ ਵਿਚ ਹਜਾਰਾਂ ਵਿਚਾਰ-ਫੁਰਨੇ ਪੈਦਾ ਕਰ ਸਕਦਾ ਹੈ। ਮਨ ਦੀਆਂ ਇਹ ਅਲਾਮਤਾਂ ਤਾਂ ਸਿਰਫ ਇੱਕ ਨਮੂਨਾ ਹਨ, ਇਸ ਦੀਆਂ ਹੋਰ ਬਹੁਤ ਪ੍ਰੇਸ਼ਾਨੀਆਂ ਅਤੇ ਬੀਮਾਰੀਆਂ ਵਾਸਤੇ ਤਾਂ ਮਨੋਵਿਗਿਆਨੀਆਂ ਨੇ “ਧਅਿਗਨੋਸਟਚਿ ਅਨਦ ੰਟਅਟਸਿਟਚਿਅਲ ੰਅਨੁਅਲ ੋਾ ੰੲਨਟਅਲ ਧਸਿੋਰਦੲਰਸ” ਸਿਰਲੇਖ ਹੇਠ ਇੱਕ ਵੱਡਾ ਮੈਨੂਅਲ ਬਣਾਇਆ ਹੋਇਆ ਹੈ ਅਤੇ ਇਹ ਹਰ ਦਸ ਸਾਲ ਬਾਅਦ ਅਪਡੇਟ ਵੀ ਕੀਤਾ ਜਾਂਦਾ ਹੈ। ਇਹ ਮੈਨੂਅਲ ਪੱਛਮੀ ਖੋਜੀਆਂ ਦਾ ਬਣਾਇਆ ਹੋਇਆ ਹੈ, ਜਿਹੜੇ ਅਜੇ ਮਨ ਤੇ ਦਿਮਾਗ ਦੇ ਫਰਕ ਨੂੰ ਵੀ ਨਹੀਂ ਸਮਝ ਸਕੇ ਅਤੇ ਦਿਮਾਗ ਉੱਪਰ ਕੀਤੀਆਂ ਖੋਜਾਂ ਨੂੰ ਹੀ ਮਨ `ਤੇ ਲਾਗੂ ਕਰ ਰਹੇ ਹਨ। ਜੇ ਮਨ ਬਾਰੇ ਕੋਈ ਖੋਜਾਂ ਕਰਦੇ ਵੀ ਹਨ ਤਾਂ ਹੋਰਾਂ ਤੋਂ ਉਨ੍ਹਾਂ ਦੇ ਮਨਾਂ ਦੀ ਅਵਸਥਾ ਬਾਰੇ ਪੁੱਛ-ਪੁਛਾ ਕੇ ਕਰਦੇ ਹਨ। ਪੂਰਬੀ ਅਧਿਆਤਮਵਾਦੀਆਂ ਨੇ ਇਹ ਸਭ ਖੋਜਾਂ ਸਿੱਧੀਆਂ ਆਪੋ ਆਪਣੇ ਮਨਾਂ ਉੱਪਰ ਕੀਤੀਆਂ ਹਨ ਅਤੇ ਇਨ੍ਹਾਂ ਖੋਜਾਂ ਦੇ ਆਧਾਰ `ਤੇ ਹੀ ਮਨ ਦੀਆਂ ਕੁਦਰਤੀ ਆਦਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਉਹ ਮਨ ਅਤੇ ਇਸ ਦੀਆਂ ਆਦਤਾਂ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ। ਗੁਰਬਾਣੀ ਵਿਚ ਤਾਂ ਮਨ ਨੂੰ ਨੀਚ, ਪਾਪੀ, ਹਿੰਸਕ, ਮੂਰਖ, ਕੁੱਤੇ ਦੀ ਪੂਛ ਵਰਗਾ ਅਤੇ ਜਨਮਾਂ-ਜਨਮਾਂ ਦੀਆਂ ਮੈਲਾਂ ਵਿਚ ਲਿਬੜ ਕੇ ਕਾਲਾ ਸਿਆਹ ਹੋਇਆ ਕਿਹਾ ਗਿਆ ਹੈ।
ਆਪਣੇ ਮਨ ਦੀ ਅੱਜ ਦੀ ਅਵਸਥਾ ਦਾ ਸਬੂਤ ਲੱਭਣ ਵਾਸਤੇ ਆਪਾਂ ਨੂੰ ਕਿਸੇ ਡਾਕਟਰ ਜਾਂ ਮਨੋ-ਵਿਗਿਆਨੀ ਕੋਲ ਜਾਣ ਦੀ ਲੋੜ ਨਹੀਂ। ਆਪਣੇ ਕਮਰੇ ‘ਚ ਇਕਾਂਤ ਬੈਠ ਕੇ ਦਸ ਮਿੰਟ ਗੰਭੀਰਤਾ ਅਤੇ ਨਿਰਪੱਖਤਾ (ੋਬਜੲਚਟਵਿੲਲੇ) ਨਾਲ ਆਪਣੀਆਂ ਸੋਚਾਂ ਤੇ ਆਪਣੇ ਵਿਚਾਰਾਂ-ਫੁਰਨਿਆਂ ਵਲ ਅੰਤਰ-ਧਿਆਨ ਹੋਣ ਦੀ ਲੋੜ ਹੈ। ਇਨ੍ਹਾਂ ਦੀ ਆਪਾਂ ਹੜ੍ਹ ਦੇ ਪਾਣੀ ਨਾਲ ਤੁਲਨਾ ਕਰ ਸਕਦੇ ਹਾਂ, ਜਿਸ ਵਿਚ ਸਾਡੀਆਂ ਸਭ ਸਿਆਣਪਾਂ, ਅਸੂਲ, ਸਹੁੰਆਂ ਅਤੇ ਦ੍ਰਿੜਤਾਵਾਂ ਰੁੜ੍ਹ ਜਾਂਦੀਆਂ ਹਨ। ਮਨ ਦੀਆਂ ਲਗਾਤਾਰ ਚੱਲਣ ਵਾਲੀਆਂ ਇਹ ਨਕਾਰਾਤਮਿਕ ਸੋਚਾਂ ਹੀ ਸਾਡੀਆਂ ਮਾਨਸਿਕ ਪ੍ਰੇਸ਼ਾਨੀਆਂ ਤੇ ਬੀਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹਨ, ਜੋ ਸਾਨੂੰ ਉਦਾਸੀ ਅਤੇ ਢਹਿੰਦੀਆਂ ਕਲਾਂ ਵਲ ਲਿਜਾਂਦੀਆਂ ਹਨ ਤੇ ਪ੍ਰਸੰਨਤਾ ਤੋਂ ਵਾਂਝਾ ਰੱਖਦੀਆਂ ਹਨ।
ਇਸ ਸਥਿਤੀ ਵਾਸਤੇ ਆਪਣੇ-ਆਪ ਨੂੰ ਕਸੂਰਵਾਰ ਮੰਨਣ ਦੀ ਲੋੜ ਨਹੀਂ, ਕਿਉਂਕਿ ਮਨ ਦੀਆਂ ਇਹ ਆਦਤਾਂ ਉਸੇ ਤਰ੍ਹਾਂ ਦਾ ਕੁਦਰਤੀ ਕਾਨੂੰਨ ਹੈ, ਜਿਵੇਂ ਧਰਤੀ ਦੀ ਖਿੱਚ ਅਤੇ ਪਾਣੀ ਦੇ ਨਿਵਾਣ ਵਲ ਵਹਿਣ ਦੇ ਕਾਨੂੰਨ ਹਨ। ਜੇ ਅਸੀਂ ਕੁਦਰਤ ਦੇ ਹੋਰ ਕਾਨੂੰਨਾਂ ਨੂੰ ਸਮਝ ਕੇ ਉਨ੍ਹਾਂ ਨੂੰ ਆਪਣੇ ਲਾਭ ਵਾਸਤੇ ਵਰਤ ਰਹੇ ਹਾਂ ਤਾਂ ਮਨ ਦੇ ਸੁਭਾਅ ਨੂੰ ਸਮਝ ਕੇ ਮਨ ਦਾ ਪੂਰਾ ਵਿਕਾਸ ਕਿਉਂ ਨਹੀਂ ਕਰ ਰਹੇ? ਖਾਸ ਕਰਕੇ ਅੱਜ ਜਦੋਂ ਕਿ ਸਮੂਹਿਕ ਤੌਰ ‘ਤੇ ਸਾਰੇ ਸੰਸਾਰ ਨੇ ਅਤੇ ਨਿੱਜੀ ਤੌਰ ‘ਤੇ ਆਪਾਂ ਸਭ ਨੇ ਬਹੁਤ ਤਰੱਕੀ ਕਰ ਲਈ ਹੈ। ਆਪਾਂ ਆਪਣੇ ਪੂਰਵਜਾਂ ਨਾਲੋਂ ਕਿਤੇ ਵੱਧ ਆਤਮ-ਨਿਰਭਰ, ਵੱਧ ਪੜ੍ਹੇ ਲਿਖੇ ਅਤੇ ਵੱਧ ਖੁਸ਼ਹਾਲ ਹਾਂ। ਇਸ ਤਰ੍ਹਾਂ ਸਾਡੇ ਕੋਲ ਆਤਮ-ਸੁਧਾਰ ਅਤੇ ਮਨੋਵਿਕਾਸ ਦੇ ਮੌਕੇ ਤੇ ਸਹੂਲਤਾਂ ਉਨ੍ਹਾਂ ਨਾਲੋਂ ਕਿਤੇ ਵੱਧ ਹਨ। ਸੋ ਆਪਾਂ ਇਸ ਗੱਲ ਦੇ ਕਸੂਰਵਾਰ ਜਰੂਰ ਹਾਂ ਕਿ ਇਸ ਤਰ੍ਹਾਂ ਦੇ ਮਦਦਗਾਰ ਮਾਹੌਲ ਤੋਂ ਲਾਹਾ ਨਹੀਂ ਲੈ ਰਹੇ ਅਤੇ ਦਰਪੇਸ਼ ਵੰਗਾਰ ਦਾ ਟਾਕਰਾ ਨਹੀਂ ਕਰ ਰਹੇ।
ਮਨ ਦਾ ਸਿੱਧਾ ਤਜਰਬਾ ਪ੍ਰਾਪਤ ਕਰ ਚੁੱਕੇ ਪੂਰਬੀ ਮਹਾਂ-ਪੁਰਖ ਇਸ ਦੀਆਂ ਦੋ ਕੁਦਰਤੀ ਖਸਲਤਾਂ ਬਾਰੇ ਦਸਦੇ ਹਨ:
1. ਮਨ ਦੀਆਂ ਸੋਚ-ਵਿਚਾਰ ਕਰਨ ਦੀਆਂ ਆਦਤਾਂ ਨੂੰ ਦਬਾਇਆ ਨਹੀਂ ਜਾ ਸਕਦਾ; ਇਨ੍ਹਾਂ ਦੀ ਦਸ਼ਾ ਸੁਧਾਰੀ ਅਤੇ ਦਿਸ਼ਾ ਬਦਲੀ ਜਾ ਸਕਦੀ ਹੈ।
2. ਮਨ ਰਸਾਂ-ਕਸਾਂ ਦਾ ਸ਼ੌਕੀਨ ਹੈ, ਪਰ ਕਿਸੇ ਇੱਕ ਰਸ ਉੱਤੇ ਟਿਕਿਆ ਨਹੀਂ ਰਹਿੰਦਾ। ਇੱਕ ਤੋਂ ਜਦੋਂ ਇਹ ਅੱਕ ਜਾਂਦਾ ਹੈ ਜਾਂ ਦੂਜਾ ਇਸ ਤੋਂ ਵਧੀਆ ਮਿਲ ਜਾਂਦਾ ਹੈ ਤਾਂ ਪਹਿਲੇ ਨੂੰ ਛੱਡ ਦਿੰਦਾ ਹੈ।
ਮਹਾਪੁਰਖਾਂ ਨੇ ਸਾਨੂੰ ਮਨ ਦੀਆਂ ਇਨ੍ਹਾਂ ਖਸਲਤਾਂ ਤੋਂ ਫਾਇਦਾ ਉਠਾ ਕੇ ਇਸ ਨੂੰ ਸੋਧਣ ਦੀਆਂ ਵਿਧੀਆਂ ਸਿਖਾਈਆਂ ਹਨ ਅਤੇ ਸਾਧਨਾ ਇਨ੍ਹਾਂ ਵਿਚੋਂ ਮੁੱਖ ਵਿਧੀ ਹੈ। ਇਹ ਮਨ ਦੇ ਅਮੋੜ ਵੇਗਾਂ ਨੂੰ ਸਕਾਰਾਤਮਿਕ ਪਾਸੇ ਮੋੜ ਕੇ ਇਸ ਦੇ ਸੁਧਾਰ ਅਤੇ ਵਿਕਾਸ ਕਰਨ ਦਾ ਬਹੁਤ ਕਾਰਗਰ ਢੰਗ ਹੈ। ਮਨੋਵਿਗਿਆਨੀ ਵੀ ਭਾਵੇਂ ਸਾਧਨਾ ਨੂੰ ਮਨੋ-ਵਿਕਾਸ ਦਾ ਸਭ ਤੋਂ ਸਰਲ ਅਤੇ ਕਾਰਗਰ ਢੰਗ ਮੰਨਦੇ ਹਨ, ਪਰ ਉਹ ਨਾਲ ਹੋਰ ਡਾਕਟਰੀ ਢੰਗਾਂ ਦੀ ਵੀ ਸਿਫਾਰਸ਼ ਕਰਦੇ ਹਨ, ਜਿਵੇਂ ਕਿ:
1। ਛੋਗਨਟਿਵਿੲ ਭੲਹਅਵੋਿਰਅਲ ਠਹੲਰਅਪੇ
2। ੳਚਚੲਪਟਅਨਚੲ ਅਨਦ ਛੋਮਮਟਿਮੲਨਟ ਠਹੲਰਅਪੇ
3। ਪ੍ਰੋਜੈੱਕ (ਫਰੋਡਅਚ) ੰੲਦਚਿਨਿੲ
ਇਹ ਤਰੀਕੇ ਮਹਿੰਗੇ ਤੇ ਵਕਤੀ ਹਨ ਅਤੇ ਡਾਕਟਰੀ ਸੇਵਾਵਾਂ ਦੇ ਮੁਥਾਜ ਹਨ। ਸਾਧਨਾ ਇੱਕ ਵਿਆਪਕ ਕਾਰਵਾਈ ਹੈ, ਜੋ ਸਾਡੇ ਹੱਥ-ਵੱਸ ਹੈ। ਹਰ ਛੋਟੇ-ਵੱਡੇ ਨੇ ਆਪੋ ਆਪਣੀ ਕਰਨੀ ਹੈ, ਇਸ ਤਰ੍ਹਾਂ ਇਹ ਬਰਾਬਰੀ ਦਾ ਅਹਿਸਾਸ ਪੈਦਾ ਕਰਦੀ ਹੈ। ਆਪੋ ਆਪਣੇ ਪਵਿੱਤਰ ਧਾਰਮਿਕ ਗ੍ਰੰਥ ਦੀਆਂ ਸਿਖਿਆਵਾਂ ਦੇ ਪਰਿਪੇਖ ਵਿਚ ਆਪਣੀ ਨਿਰਪੱਖ ਸਵੈ-ਪੜਚੋਲ ਦਾ ਸਭ ਤੋਂ ਵਧੀਆ ਢੰਗ ਹੈ। ਇਸ ਦੀਆਂ ਅਨੇਕਾਂ ਵਿਧੀਆਂ ਹਨ, ਪਰ ਇਨ੍ਹਾਂ ਸਭ ਦਾ ਮੰਤਵ ਇੱਕੋ ਹੈ ਕਿ ਮਨ ਦੀਆਂ ਢਾਹੂ ਤੇ ਫਜੂਲ ਸੋਚਾਂ ਨੂੰ ਉਸਾਰੂ ਅਤੇ ਸਾਰਥਿਕ ਬਣਾਉਣਾ ਤੇ ਮਨ ਨੂੰ ਇਕਾਗਰ ਕਰਨਾ ਤਾਂ ਕਿ ਇਹ ਡਸਿਪਲਨ ਵਿਚ ਆ ਸਕੇ। ਸਮਝਣ ਵਾਸਤੇ ਇਹ ਵਿਧੀ ਬਹੁਤ ਸੌਖੀ ਲਗਦੀ ਹੈ: ਆਰਾਮ ਨਾਲ ਅਡੋਲ ਹੋ ਕੇ ਅੱਖਾਂ ਬੰਦ ਕਰਕੇ ਬੈਠ ਜਾਓ, ਆਪਣੇ ਸਾਹਾਂ ਉੱਪਰ ਜਾਂ ਕਿਸੇ ਸਰੂਪ ਉੱਪਰ ਧਿਆਨ ਲਾਉਣ ਦੀ ਕੋਸ਼ਿਸ਼ ਕਰੋ ਜਾਂ ਕਿਸੇ ਖਾਸ ਸ਼ਬਦ ਜਾਂ ਸ਼ਬਦਾਂ ਦੇ ਸਮੂਹ ਨੂੰ ਦੁਹਰਾਓ ਅਤੇ ਮਨ ਨੂੰ ਇਧਰ-ਉੱਧਰ ਜਾਣ ਤੋਂ ਰੋਕੋ। ਹਰ ਇਨਸਾਨ ਕਿਸੇ ਜਾਣਕਾਰ ਤੋਂ ਸਿਖਲਾਈ ਲੈ ਕੇ ਇਸ ਦਾ ਅਭਿਆਸ ਕਰ ਸਕਦਾ ਹੈ।
ਸਾਧਨਾ ਜਾਂ ਮੈਡੀਟੇਸ਼ਨ ਵਾਸਤੇ ਕਿਸੇ ਧਰਮ ਵਿਸ਼ੇਸ਼ ਦੇ ਪੈਰੋਕਾਰ ਹੋਣਾ, ਕਿਸੇ ਖਾਸ ਕਿਸਮ ਦੇ ਕੱਪੜੇ ਪਾਉਣੇ ਜਾਂ ਭੇਖ ਧਾਰਨ ਕਰਨਾ ਕੋਈ ਜਰੂਰੀ ਨਹੀਂ। ਕਿਸੇ ਕਰਮਕਾਂਡ, ਪੂਜਾ ਆਰਤੀ ਜਾਂ ਮੱਥੇ ਟੇਕਣ ਦੀ ਲੋੜ ਨਹੀਂ। ਇਸ ਕਾਰਵਾਈ ਤੋਂ ਪੂਰਾ ਲਾਭ ਉਠਾਉਣ ਵਾਸਤੇ ਪਵਿੱਤਰ ਅਤੇ ਨੈਤਿਕ ਕਦਰਾਂ ਕੀਮਤਾਂ ਵਾਲਾ ਜੀਵਨ ਜਿਉਣਾ ਪਹਿਲੀ ਵੱਡੀ ਸ਼ਰਤ ਹੈ। ਇਹ ਹਰ ਰੋਜ ਅਤੇ ਨਿਰੰਤਰ ਕਰਦੇ ਰਹਿਣ ਵਾਲਾ ਅਭਿਆਸ ਹੈ। ਇਸ ਤਰ੍ਹਾਂ ਦਾ ਜੀਵਨ ਜਿੱਥੇ ਸਾਧਨਾ ਦੇ ਅਭਿਆਸ ਵਾਸਤੇ ਮਦਦਗਾਰ ਹੁੰਦਾ ਹੈ, ਓਥੇ ਸਾਧਨਾ ਇਸ ਤਰ੍ਹਾਂ ਦਾ ਜੀਵਨ ਜਿਉਣ ਵਾਸਤੇ ਸਾਨੂੰ ਦ੍ਰਿੜਤਾ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਇਹ ਇੱਕ ਦੁਵੱਲੀ ਕਾਰਵਾਈ ਹੈ, ਪਰ ਇਸ ਦਾ ਅਭਿਆਸ ਬਹੁਤ ਔਖਾ ਹੈ, ਆਪਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਸ ਤਰ੍ਹਾਂ ਕਰਨ ਵਿਚ ਅਸਫਲ ਰਹਿੰਦੇ ਹਾਂ, ਪਰ ਇਹ ਅਸਫਲਤਾ ਵੀ ਇੱਕ ਪ੍ਰਾਪਤੀ ਹੈ। ਇਸ ਨਾਲ ਸਾਡੇ ਹੰਕਾਰ ਦਾ ਜੋਰ ਘਟਦਾ ਹੈ ਅਤੇ ਸਾਡੇ ਮਨ ਵਿਚ ਨਿਮਰਤਾ ਦਾ ਭਾਵ ਪੈਦਾ ਹੁੰਦਾ ਹੈ। ਚੁਣੇ ਹੋਏ ਸ਼ਬਦਾਂ ਦੀ ਵਾਰ-ਵਾਰ ਦੁਹਰਾਈ ਨਾਲ ਅਤੇ ਧਿਆਨ ਇਕਾਗਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਸਾਡੀਆਂ ਪਹਿਲੀਆਂ ਸੋਚਾਂ ਦੀ ਕਾਟ ਹੁੰਦੀ ਜਾਵੇਗੀ। ਸਾਡੀਆਂ ਇੱਛਾਵਾਂ, ਚਾਹਤਾਂ ਅਤੇ ਫਜੂਲ ਬੰਧਨਾਂ ਦੀ ਪਕੜ ਵੀ ਢਿੱਲੀ ਹੋਣੀ ਸ਼ੁਰੂ ਹੋ ਜਾਵੇਗੀ।
ਸ਼ੁਰੂ-ਸ਼ੁਰੂ ਵਿਚ ਮੈਡੀਟੇਸ਼ਨ ਦਾ ਮੰਤਵ ਆਪਣੀਆਂ ਸੋਚਾਂ ਨੂੰ ਕੰਟਰੋਲ ਕਰਨ ਦਾ ਨਹੀਂ ਹੁੰਦਾ, ਸਗੋਂ ਆਪਣੇ ਆਪ ਨੂੰ ਸੋਚਾਂ ਦੇ ਕੰਟਰੋਲ ਵਿਚੋਂ ਬਾਹਰ ਕੱਢਣ ਤੋਂ ਹੁੰਦਾ ਹੈ। ਅਸੀਂ ਆਪਣੇ ਗੁਣਾਂ ਅਤੇ ਔਗੁਣਾਂ ਉੱਪਰ ਜਜ਼ਬਾਤ ਰਹਿਤ ਭਾਵਨਾ ਨਾਲ ਵਿਚਾਰ ਕਰਨਾ ਸਿੱਖ ਜਾਂਦੇ ਹਾਂ। ਸਾਡੀ ਆਪਣੇ ਆਪ ਨੂੰ ਨਿਰਪੱਖਤਾ ਨਾਲ ਪਰਖ ਪੜਚੋਲ ਕਰ ਸਕਣ ਦੀ ਸਮਰੱਥਾ ਵਧ ਜਾਂਦੀ ਹੈ। ਜਦ ਕੋਈ ਸਾਡੀ ਨੁਕਤਾਚੀਨੀ ਜਾਂ ਵਿਰੋਧਤਾ ਕਰਦਾ ਹੈ, ਅਸੀਂ ਫੌਰੀ ਅਤੇ ਬੇਲੋੜੀ ਪ੍ਰਤੀਕ੍ਰਿਆ ਕਰਨ ਦੀ ਆਦਤ ਤੋਂ ਛੁਟਕਾਰਾ ਪਾ ਲੈਂਦੇ ਹਾਂ । ਇਸ ਤਰ੍ਹਾਂ ਆਪਾਂ ਹਰ ਕੰਮ ਨੂੰ ਵੱਧ ਪ੍ਰਭਾਵਕਾਰੀ ਅਤੇ ਵੱਧ ਮਿਆਰੀ ਕਿਸਮ ਦਾ ਬਣਾ ਸਕਦੇ ਹਾਂ ਅਤੇ ਇਹ ਸਭ ਸਾਧਨਾ ਵਿਚੋਂ ਉਪਜਦਾ ਹੈ।
ਸਾਧਨਾ ਨੂੰ ਪ੍ਰਮੁੱਖ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਜਾਂ ਸਾਧਕ ਵਿਚ ਹੋਰ ਸ਼ੁਭ ਗੁਣ ਪੈਦਾ ਹੋ ਜਾਂਦੇ ਹਨ ਜਾਂ ਇਸ ਦੇ ਅਭਿਆਸ ਵਾਸਤੇ ਹੋਰ ਸ਼ੁਭ ਗੁਣਾਂ ਦੀ ਲੋੜ ਪੈਂਦੀ ਹੈ। ਇਹ ਗੁਣ ਸਾਨੂੰ ਹਰ ਕੰਮ ਅਤੇ ਹਰ ਗੱਲ ਵਿਚੋਂ ਪ੍ਰਸੰਨਤਾ ਲੱਭਣ ਦੀ ਕਲਾ ਸਿਖਾਉਂਦੇ ਹਨ, ਜਿਹੜੀ ਅੱਜ ਵੀ ਸਾਡੇ ਵਾਸਤੇ ਲਾਭਕਾਰੀ ਹੈ ਅਤੇ ਸਾਨੂੰ ਭਵਿੱਖ ਦੇ ਵੰਗਾਰਮਈ ਹਾਲਾਤਾਂ ਵਾਸਤੇ ਵੀ ਤਿਆਰ ਕਰੇਗੀ। ਸੋ, ਲੇਖ ਦੇ ਅਰੰਭ ਵਿਚ ਉਠਾਏ ਪ੍ਰਸ਼ਨ ਕਿ ਪ੍ਰਸੰਨਤਾ ਕਿਵੇਂ ਵਧਾਈ ਜਾ ਸਕਦੀ ਹੈ, ਦਾ ਉੱਤਰ ਹੈ, ਪੁਰਾਤਨ ਪੂਰਬੀ ਸਿਆਣਪਾਂ ਅਤੇ ਵਰਤਮਾਨ ਪੱਛਮੀ ਖੋਜਾਂ ਦੇ ਸੁਮੇਲ ਦੀਆਂ ਸਾਂਝੀਆਂ ਕਾਰਵਾਈਆਂ ਕਰਨਾ, ਜਿਨ੍ਹਾਂ ਵਿਚੋਂ ਮੁੱਖ ਹੈ ਸਾਧਨਾ।