ਹਾਲਾਤ-ਏ-ਸੰਘਰਸ਼!

ਦਿਲ ਵਿਚ ‘ਕਰੋ ਜਾਂ ਮਰੋ’ ਨੂੰ ਧਾਰ ਬੈਠੇ, ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਲੇ।
ਕਈ ਭਾਈ ਘਨੱਈਏ ਵਿਚ ਲੰਗਰਾਂ ਦੇ, ਕਰਕੇ ਸੇਵਾ ਇਤਿਹਾਸ ਦੁਹਰਾਉਣ ਵਾਲੇ।
ਮਾਂ-ਬੋਲੀ ਦੇ ਗਾਇਕ ਨੇ ਫੇਰ ‘ਗੱਜੇ’, ਵਾਰਾਂ ਬੰਦੇ ਬਹਾਦਰ ਦੀਆਂ ਗਾਉਣ ਵਾਲੇ।
ਹਾਕਮ ਹੋਛੇ ਹਥਿਆਰਾਂ ’ਤੇ ਉਤਰ ਆਏ, ‘ਬਾਤ-ਚੀਤ’ ਦਾ ਨਾਟਕ ਰਚਾਉਣ ਵਾਲੇ।
ਚੱਲ ਰਹੇ ਅੰਦੋਲਨ ਦੇ ਮੋਢਿਆਂ ’ਤੇ, ਦਿਸ ਗਏ ‘ਆਪਣੀ ਰਫਲ’ ਚਲਾਉਣ ਵਾਲੇ।
ਪੱਤਰਕਾਰ ਮੂੰਹ ਮੋੜਦੇ ‘ਗੋਦੀਆਂ’ ਦਾ, ਦਿੱਲੀ ਦੁਆਲਿਉਂ ‘ਲਾਈਵ’ ਦਿਖਾਉਣ ਵਾਲੇ!