ਅਮਰੀਕਾ ਵਿਚ ਗੈਰ ਕਾਨੂੰਨੀ ਪਰਵਾਸੀਆਂ ਲਈ ਆਸ ਦੀ ਕਿਰਨ

ਵਾਸ਼ਿੰਗਟਨ: ਅਮਰੀਕੀ ਸੈਨੇਟ ਨੇ ਇਮੀਗ੍ਰੇਸ਼ਨ ਸੁਧਾਰ ਬਿੱਲ ਪਾਸ ਕਰ ਦਿੱਤਾ ਹੈ। ਇਹ ਕਾਨੂੰਨ ਬਣਨ ਨਾਲ 2æ40 ਲੱਖ ਭਾਰਤੀਆਂ ਸਮੇਤ ਕੁਲ 1æ1 ਕਰੋੜ ਗੈਰ ਕਾਨੂੰਨੀ ਪਰਵਾਸੀਆਂ ਲਈ ਅਮਰੀਕੀ ਨਾਗਰਿਕਤਾ ਦਾ ਰਸਤਾ ਖੁੱਲ੍ਹ ਜਾਵੇਗਾ। ਓਬਾਮਾ ਪ੍ਰਸ਼ਾਸਨ ਦਾ ਇਹ ਬਿੱਲ ਬੀਤੇ ਦਿਨੀਂ 32 ਦੇ ਮੁਕਾਬਲੇ 68 ਵੋਟਾਂ ਨਾਲ ਪਾਸ ਹੋਇਆ। ਬਿੱਲ ਨੂੰ ਕਾਨੂੰਨ ਬਣਾਉਣ ਲਈ ਰਾਸ਼ਟਰਪਤੀ ਬਰਾਕ ਓਬਾਮਾ ਕੋਲ ਭੇਜਣ ਤੋਂ ਪਹਿਲਾਂ ਅਜੇ ਇਸ ‘ਤੇ ਪ੍ਰਤੀਨਿਧੀ ਸਭਾ ਵਿਚ ਵਿਚਾਰ ਹੋਵੇਗਾ।
ਅਜੇ ਇਸ ਬਿੱਲ ਵਿਚ ਐਚ-1 ਬੀ ਵੀਜ਼ਾ ਨਾਲ ਜੁੜੀ ਕੁਝ ਕਰੜੀ ਵਿਵਸਥਾ ਵੀ ਹੈ ਜੋ ਅਮਰੀਕਾ ਵਿਚ ਭਾਰਤੀ ਕੰਪਨੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ। ਓਬਾਮਾ ਨੇ ਕਿਹਾ ਕਿ ਇਹ ਬਿੱਲ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 1æ1 ਕਰੋੜ ਲੋਕਾਂ ਲਈ ਨਾਗਰਿਕਤਾ ਹਾਸਲ ਕਰਨ ਦਾ ਰਸਤਾ ਖੋਲ੍ਹੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨ ਇਮੀਗ੍ਰੇਸ਼ਨ ਵਿਵਸਥਾ ਨੂੰ ਆਧੁਨਿਕ ਬਣਾਵੇਗਾ ਤਾਂ ਜੋ ਇਹ ਇਕ ਵਾਰ ਫਿਰ ਰਾਸ਼ਟਰ ਦੇ ਤੌਰ ‘ਤੇ ਉਨ੍ਹਾਂ ਦੀਆਂ ਕੀਮਤਾਂ ਨੂੰ ਦਰਸਾ ਸਕੇ ਤੇ ਸਮੇਂ ਦੀਆਂ ਜ਼ਰੂਰਤਾਂ ਨੂੰ ਸਮਝ ਸਕੇ। ਇਹ ਅਮਰੀਕਾ ਦੇ ਘਾਟਿਆਂ ਨੂੰ ਘੱਟ ਕਰੇਗਾ ਤੇ ਅਰਥਵਿਵਸਥਾ ਦੇ ਵਿਕਾਸ ਵਿਚ ਮਦਦਗਾਰ ਸਿੱਧ ਹੋਵੇਗਾ।
ਇਸ ਬਿਲ ਨੂੰ ਸਰਹੱਦੀ ਸੁਰੱਖਿਆ, ਆਰਥਿਕ ਮੌਕੇ ਤੇ ਇਮੀਗਰੇਸ਼ਨ ਆਧੁਨਿਕਰਨ ਐਕਟ ਦਾ ਨਾਂ ਦਿੱਤਾ ਗਿਆ ਹੈ। ਇਸ ਬਿੱਲ ਨੂੰ ਦੋਵੇਂ ਪਾਰਟੀਆਂ ਦੀ ਹਮਾਇਤ ਹਾਸਲ ਹੋਈ ਤੇ ਇਹ 68-32 ਦੇ ਵੱਡੇ ਬਹੁਮਤ ਨਾਲ ਪਾਸ ਹੋਇਆ। ਜ਼ਿਕਰਯੋਗ ਹੈ ਕਿ 100 ਮੈਂਬਰੀ ਅਮਰੀਕੀ ਸੈਨੇਟ ਵਿਚ ਵੋਟਿੰਗ ਬਹੁਤੀ ਵਾਰੀ ਡੈਮੋਕਰੇਟਿਕ ਤੇ ਰਿਪਬਲੀਕਨ ਪਾਰਟੀਆਂ ਦਰਮਿਆਨ ਪਾਰਟੀ ਵੰਡ ਦੇ ਆਧਾਰ ਉਤੇ ਹੁੰਦੀ ਹੈ। ਸੈਨੇਟ ਵਿਚ ਬਹੁਮਤ ਦੇ ਆਗੂ ਹੈਰੀ ਰੀਡ ਨੇ ਕਿਹਾ ਕਿ ਇਹ ਬਿੱਲ ਪਰਵਾਸੀਆਂ ਦੀਆਂ ਪੀੜ੍ਹੀਆਂ ਵੱਲੋਂ ਪਾਏ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਕਿਉਂਕਿ ਇਹ ਮੁਲਕ ਪਰਵਾਸੀਆਂ ਨੇ ਹੀ ਵਧਾਇਆ ਹੈ। ਦੂਜੇ ਪਾਸੇ ਵਿਰੋਧੀ ਰਿਪਬਲੀਕਨਾਂ ਦੇ ਬਹੁਮਤ ਵਾਲੀ ਪ੍ਰਤੀਨਿਧ ਸਭਾ ਦੇ ਸਪੀਕਰ ਜੌਹਨ ਬੋਏਨਰ ਨੇ ਕਿਹਾ ਹੈ ਕਿ ਇਸ ਬਿੱਲ ਨੂੰ ਸਦਨ ਵਿਚ ਪੇਸ਼ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਕਾਨਫਰੰਸ ਦਾ ਬਹੁਮਤ ਹਾਸਲ ਕਰਨਾ ਪਵੇਗਾ। ਇਸ ਤੋਂ ਜਾਪਦਾ ਹੈ ਕਿ ਇਹ ਬਿੱਲ ਸ਼ਾਇਦ ਛੇਤੀ ਕਾਨੂੰਨ ਨਾ ਬਣ ਸਕੇ।
__________________________
ਵਿਦੇਸ਼ੀ ਡਾਕਟਰਾਂ ਦੇ ਵੱਧ ਠਹਿਰਾਅ ਲਈ ਅਮਰੀਕੀ ਸੰਸਦ ਵਿਚ ਬਿੱਲ
ਵਾਸ਼ਿੰਗਟਨ: ਅਮਰੀਕਾ ਵਿਚ ਡਾਕਟਰਾਂ ਦੀ ਘਾਟ ਨਾਲ ਨਜਿੱਠਣ ਲਈ ਭਾਰਤੀ ਮੂਲ ਦੇ ਸੰਸਦ ਮੈਂਬਰ ਡਾæ ਅਮੀ ਬੇਰਾ ਨੇ ਆਪਣੇ ਹੋਰ ਸਾਥੀ ਸੰਸਦ ਮੈਂਬਰਾਂ ਨਾਲ ਮਿਲ ਕੇ ਅਜਿਹਾ ਬਿੱਲ ਸੰਸਦ ਵਿਚ ਪੇਸ਼ ਕੀਤਾ ਹੈ ਜੋ ਵਿਦੇਸ਼ੀ ਡਾਕਟਰਾਂ ਨੂੰ ਅਮਰੀਕਾ ਵਿਚ ਵਧੇਰੇ ਸਮਾਂ ਠਹਿਰਨ ਦੀ ਇਜਾਜ਼ਤ ਦਿੰਦਾ ਹੈ।
ਡਾæ ਬੇਰਾ ਨੇ ਬਿੱਲ ਨੂੰ ਪੇਸ਼ ਕਰਨ ਤੋਂ ਬਾਅਦ ਕਿਹਾ ਕਿ ਉਹ ਖੁਦ ਡਾਕਟਰ ਹੋਣ ਕਰਕੇ ਇਹ ਜਾਣਦੇ ਹਨ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਵੱਡੀ ਪੱਧਰ ਉੱਤੇ ਆਈ ਡਾਕਟਰਾਂ ਦੀ ਘਾਟ ਨਾਲ ਨਜਿੱਠਿਆ ਜਾ ਸਕੇਗਾ। ਵਿਦੇਸ਼ੀ ਡਾਕਟਰਾਂ ਨੂੰ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗਣ ਬਾਅਦ ਵੀ ਉਨ੍ਹਾਂ ਨੂੰ ਅਮਰੀਕਾ ਵਿਚ ਰਹਿਣ ਦੀ ਆਗਿਆ ਹੋਵੇਗੀ ਬਾਸ਼ਰਤੇ ਕਿ ਉਹ ਗੈਰ-ਤਰਜੀਹੀ ਇਲਾਕਿਆਂ ਵਿਚ ਪ੍ਰੈਕਟਿਸ ਕਰਨ ਲਈ ਤਿਆਰ ਹੋਣ।
‘ਦਿ ਐਸੋਸੀਏਸ਼ਨ ਆਫ ਅਮਰੀਕਨ ਮੈਡੀਕਲ ਕਾਲਜਜ਼’ ਅਨੁਸਾਰ ਸਾਲ 2015 ਤਕ ਦੇਸ਼ ਵਿਚ 63000 ਡਾਕਟਰਾਂ ਦੀ ਘਾਟ ਪੈਦਾ ਹੋ ਜਾਵੇਗੀ ਤੇ 2025 ਤਕ ਅਮਰੀਕਾ ਵਿਚ 1,30,000 ਡਾਕਟਰਾਂ ਦੀ ਘਾਟ ਪੈਦਾ ਹੋ ਜਾਵੇਗੀ। ਮੌਜੂਦਾ ਕਾਨੂੰਨ ਅਨੁਸਾਰ ਜੇ ਡਾਕਟਰ ਜੇ-1 ਵੀਜ਼ਾ ਤਹਿਤ ਅਮਰੀਕਾ ਵਿਚ ਟਰੇਂਡ ਹੋਏ ਹਨ, ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਦੋ ਸਾਲ ਲਈ ਵਾਪਸ ਆਪਣੇ ਦੇਸ਼ ਪਰਤਣਾ ਲਾਜ਼ਮੀ ਹੈ ਤੇ ਇਸ ਤੋਂ ਪਹਿਲਾਂ ਕਿ ਉਹ ਗਰੀਨ ਕਾਰਡ ਤੇ ਨਵੇਂ ਵੀਜ਼ੇ ਲਈ ਅਪਲਾਈ ਕਰ ਸਕਣ। ਸੰਸਦ ਮੈਂਬਰ ਮਾਰਕ ਮੈਡੋਜ਼ ਅਨੁਸਾਰ ਅਮਰੀਕੀ ਵੀਜ਼ਾ ਪ੍ਰਣਾਲੀ ਵਿਚ ਇਹ ਬਿੱਲ ਜ਼ਿਕਰਯੋਗ ਸੁਧਾਰ ਲਿਆਵੇਗਾ।

Be the first to comment

Leave a Reply

Your email address will not be published.