ਚੰਦ ਰੋਜ਼ ਫ਼ਕਤ ਚੰਦ ਹੀ ਰੋਜ਼

ਬਲਜੀਤ ਬਾਸੀ
ਫੈਜ਼ ਅਹਿਮਦ ਫੈਜ਼ ਦੀ ਇਕ ਮਸ਼ਹੂਰ ਨਜ਼ਮ ਦੇ ਬੋਲ ਹਨ,
ਚੰਦ ਰੋਜ਼ ਔਰ ਮੇਰੀ ਜਾਨ
ਫ਼ਕਤ ਚੰਦ ਹੀ ਰੋਜ਼।
ਔਰ ਕੁਛ ਦੇਰ ਸਿਤਮ ਸਹਿ ਲੇਂ,
ਤੜਪ ਲੇਂ, ਰੋ ਲੇਂæææ।
ਫੈਜ਼ ਸਾਹਿਬ ਕਿਆਫਾ ਲਾਉਂਦੇ ਸਨ ਕਿ ਜ਼ੁਲਮ ਸਿਤਮ ਸ਼ਾਇਦ ‘ਚੰਦ ਰੋਜ਼’ ਯਾਨਿ ਕੁਝ ਦਿਨ ਹੀ ਰਹਿਣ ਵਾਲਾ ਹੈ ਪਰ ਤਜੁਰਬਾ ਦੱਸ ਰਿਹਾ ਹੈ ਕਿ ਇਹ ਇਸ ਕਦਰ ਲਮਕ ਗਿਆ ਹੈ ਜੋ ਅਜੇ ਤੱਕ ਵੀ ਇਸ ਦੇ ਖਤਮ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਪਰ ਕੁਝ ਕੰਮ ਚੰਦ ਰੋਜ਼ ਵਿਚ ਹੀ ਨਿਪਟਾ ਲਏ ਜਾਂਦੇ ਹਨ। ਕਾਜ਼ੀ ਦੇ ਸਮਝਾਉਣ ‘ਤੇ ਵੀ ਜਦ ਹੀਰ ਰਾਂਝੇ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੀ ਤਾਂ,
ਏਥੇ ਵਿਆਹ ਦੇ ਵੱਡੇ ਸਾਮਾਨ ਹੋਏ,
ਖੇੜੇ ਪਏ ਬਣਾ ਬਣਾਂਵਦੇ ਨੇ।
ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ,
ਖੇੜੇ ਮੇਲ ਕੇ ਜੰਜ ਲੈ ਆਂਵਦੇ ਨੈ।
‘ਥੋੜੇ’ ਦੇ ਅਰਥਾਂ ਵਾਲਾ ਚੰਦ ਮੂਲੋਂ ਫਾਰਸੀ ਦਾ ਸ਼ਬਦ ਹੈ ਪਰ ਪੰਜਾਬੀ ਮੁਹਾਵਰੇ ਵਿਚ ਕਾਫੀ ਹੱਦ ਤੀਕ ਸਮਾ ਚੁਕਾ ਹੈ। ‘ਚੰਦ ਤੇ ਇਸ ਦਾ ਪਰਿਵਾਰ’ ਨਾਮੀ ਲੇਖ ਵਿਚ ਦੱਸਿਆ ਜਾ ਚੁੱਕਾ ਹੈ ਕਿ ਸੰਸਕ੍ਰਿਤ ਵਿਚ ਚੰਦ ਸ਼ਬਦ ਦਾ ਇੱਕ ਅਰਥ ‘ਇੱਕ’ ਵੀ ਹੈ ਕਿਉਂਕਿ ਅਸਮਾਨ ਵਿਚ ਇੱਕ ਹੀ ਚੰਦ ਹੈ ਪਰ ਇਹ ਤੱਥ ਚੰਦ ਦੇ ‘ਕੁਝ’ ਅਰਥ ਦਾ ਆਧਾਰ ਨਹੀਂ। ਫਿਰ ਵੀ ਤੁਸੀਂ ਦੇਖੋਗੇ ਕਿ ਇਸ ਸ਼ਬਦ ਦਾ ਪੰਜਾਬੀ ਨਾਲ ਨਹੁੰ-ਮਾਸ ਵਾਲਾ ਰਿਸ਼ਤਾ ਹੈ।
ਇਹ ਸ਼ਬਦ ਫਾਰਸੀ ਰਾਹੀਂ ਪੰਜਾਬੀ ਤੇ ਉਰਦੂ ਵਿਚ ਆਇਆ। ਪੰਜਾਬੀ ਵਿਚ ਅੱਜ ਵੀ ਇਸ ਦੀ ਕਾਫੀ ਵਰਤੋਂ ਹੁੰਦੀ ਹੈ। ਚੰਦ ਸ਼ਬਦ ਦਾ ਪੁਰਾਣੀ ਫਾਰਸੀ ਵਿਚ ਰੂਪ ‘ਚੰਤ’ ਸੀ ਜੋ ਪਹਿਲਵੀ ਅਤੇ ਅਜੋਕੀ ਫਾਰਸੀ ਵਿਚ ‘ਚੰਦ’ ਬਣ ਗਿਆ। ਜ਼ੰਦ ਵਿਚ ਚਵੰਤ ਵੀ ਮਿਲਦਾ ਹੈ। ਫਾਰਸੀ ਵਿਚ ਇਸ ਦੇ ਅਰਥ ਹਨ-ਕਿੰਨਾ, ਕਿੰਨੇ, ਕਿੰਨਾ ਲੰਮਾ, ਕਿਧਰ; ਕਈ, ਕਿੰਨੇ ਹੀ, ਕੁਝ, ਥੋੜੇ ਆਦਿ। ਪਲੈਟਸ ਨੇ ਇਸ ਦੇ ਮੁਢ ਵਿਚ ਫਾਰਸੀ ਧਾਤੂ ‘ਚੁ’ ਵੱਲ ਇਸ਼ਾਰਾ ਕੀਤਾ ਹੈ। ਇਸ ਦਾ ਅਰਥ ਪੰਜਾਬੀ ਦੇ ਪ੍ਰਸ਼ਨਵਾਚੀ ਸ਼ਬਦ ‘ਕੀ’ ਨਾਲ ਮਿਲਦਾ-ਜੁਲਦਾ ਹੈ। ਅਸਲ ਵਿਚ ਇਸ ਦੇ ‘ਕਿੰਨਾ’ ਅਰਥ ਤੋਂ ਹੀ ਕੁਝ ਦੇ ਅਰਥ ਵਿਕਸਿਤ ਹੋਏ। ਜ਼ਰਾ ਪੰਜਾਬੀ ਦੇ ‘ਕਿੰਨਾ’ ਸ਼ਬਦ ਨੂੰ ਪ੍ਰਸ਼ਨਵਾਚੀ ਦੀ ਥਾਂ ਹਾਂ-ਵਾਚੀ ਸਾਧਾਰਨ ਵਾਕ ਵਿਚ ਵਰਤੀਏ, “ਕਿੰਨਾ ਕੰਮ ਪਿਆ ਹੈ।” ਅਸੀਂ ਦੇਖਦੇ ਹਾਂ ਕਿ ਇਸ ਵਾਕ ਵਿਚ ਕਿੰਨਾ ਦਾ ਅਰਥ ਬਹੁਤ ਹੋ ਗਿਆ: ਕਿੰਨਾ ਕੰਮ ਪਿਆ ਹੈ=ਬਹੁਤ ਕੰਮ ਪਿਆ ਹੈ। ਇਸੇ ਤਰ੍ਹਾਂ ਚੰਦ ਸ਼ਬਦ ਦਾ ਅਰਥ ਕਿੰਨਾ ਜਾਂ ਕਿੰਨੇ ਤੋਂ ‘ਬਹੁਤ’, ‘ਕਈ’ ਹੋ ਗਿਆ ਤੇ ਫਿਰ ਸੁੰਗੜ ਕੇ ਕੁਝ, ਥੋੜਾ ਵੀ ਹੋ ਗਿਆ। ਇਹ ਘੁੰਡੀ ਚੰਦ ਨੂੰ ‘ਇੱਕ ਤੋਂ ਵੱਧ’ ਦੇ ਅਰਥਾਂ ਵਿਚ ਸਮਝਣ ਨਾਲ ਵੀ ਹੱਲ ਹੋ ਜਾਂਦੀ ਹੈ। ਇਕ ਤੋਂ ਵੱਧ ਥੋੜੇ ਵੀ ਹੋ ਸਕਦੇ ਹਨ ਅਤੇ ਅਨੇਕ, ਕਈ, ਬਹੁਤੇ ਵੀ। ਇਸ ਤਰ੍ਹਾਂ ਚੰਦ ਸ਼ਬਦ ਇਕ ਅਨਿਸ਼ਚਿਤ ਜਿਹੀ ਮਾਤਰਾ ਜਾਂ ਗਿਣਤੀ ਦਰਸਾਉਂਦਾ ਹੈ ਜੋ ਸੰਦਰਭ ਅਨੁਸਾਰ ਥੋੜੇ ਜਾਂ ਬਹੁਤੇ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਅਸੀਂ ਪੰਜਾਬੀ ਵਿਚ ਉਗਰਾਹੀ ਜਾਂ ਢਾਲ ਦੇ ਅਰਥਾਂ ਵਿਚ ‘ਚੰਦਾ’ ਸ਼ਬਦ ਦੀ ਵਰਤੋਂ ਕਰਦੇ ਹਾਂ। ਇਸ ਦਾ ਅਰਥ ਰਿਸਾਲੇ ਜਾਂ ਸਭਾ ਆਦਿ ਦੀ ਮੈਂਬਰੀ ਲਈ ਇਕ ਖਾਸ ਵਕਫੇ ਬਾਅਦ ਅਦਾ ਕੀਤਾ ਜਾਂਦੀ ਕੀਮਤ ਵੀ ਹੈ। ਇਹ ਸ਼ਬਦ ਵੀ ਚੰਦ ਦੇ ਥੋੜੀ-ਘਣੀ ਮਾਤਰਾ ਤੋਂ ਵਿਕਸਿਤ ਹੋਏ ਹਨ। ਮਤਲਬ ਕਿ ਜੋ ਥੋੜੀ ਬਹੁਤੀ ਮਾਇਆ ਸਰਦੀ ਹੈ। ਅਸੀਂ ਪੰਜਾਬੀ ਵਿਚ ਤਿਲ-ਫੁਲ ਜਾਂ ਭੇਟਾ ਕਹਿ ਦਿੰਦੇ ਹਾਂ। ਕਿਸੇ ਚੀਜ਼ ਦੇ ਗੁਣ ਨੂੰ ਕੁਝ ਹੋਰ ਵਿਸਥਾਰ ਦੇ ਕੇ ਵਧਾਉਣ ਦੇ ਅਰਥਾਂ ਵਿਚ ਅਸੀਂ ‘ਚਾਰ ਚੰਦ ਲਾਉਣ’ ਮੁਹਾਵਰਾ ਵਰਤਦੇ ਹਾਂ। ਮੈਂ ਨਿਸ਼ਚਿਤ ਰੂਪ ਵਿਚ ਨਹੀਂ ਕਹਿ ਸਕਦਾ ਪਰ ਮੇਰਾ ਵਿਚਾਰ ਹੈ ਕਿ ਇਥੇ ਵੀ ਚੰਦ ਤੋਂ ਅਸਮਾਨੀ ਉਪਗ੍ਰਹਿ ਵੱਲ ਸੰਕੇਤ ਨਹੀਂ ਬਲਕਿ ਕਿਸੇ ਚੀਜ਼ ਦੇ ਗੁਣ ਨੂੰ ਚਾਰ ਗੁਣਾ ਵਧਾ ਦੇਣ ਵੱਲ ਹੈ। ਫਾਰਸੀ ਵਿਚ ‘ਚਾਰਚੰਦ’ ਦਾ ਮਤਲਬ ਚਾਰ ਗੁਣਾ ਹੁੰਦਾ ਹੈ।
ਫਾਰਸੀ ਦੇ ‘ਚੂੰ’ ਜਾਂ ‘ਚੋਂ’ ਦਾ ਅਰਥ ਹੁੰਦਾ ਹੈ-ਕਿਵੇਂ ਜਾਂ ਕਿਉਂ। ਅੱਗੇ ਜਾ ਕੇ ਇਸ ਦਾ ਅਰਥ ਕਿਉਂਕਿ, ਜਿਵੇਂ, ਇਵੇਂ-ਜਿਵੇਂ ਆਦਿ ਵੀ ਹੋ ਗਿਆ। ਪੰਜਾਬੀ ਵਿਚ ਵੀ ਵਰਤੇ ਜਾ ਰਹੇ ‘ਚੂੰਕਿ’ ਸ਼ਬਦ ਵਿਚ ਅਸੀਂ ਇਸ ਦੀ ਇਨ੍ਹਾਂ ਹੀ ਅਰਥਾਂ ਵਿਚ ਵਰਤੋਂ ਭਲੀ-ਭਾਂਤ ਦੇਖ-ਸਮਝ ਸਕਦੇ ਹਾਂ। ਪੰਜਾਬੀ ਟ੍ਰਿਬਿਊਨ ਦੇ ਇਕ ਲੇਖ ਦਾ ਹਵਾਲਾ ਦੇ ਰਿਹਾ ਹਾਂ, “ਚੂੰਕਿ ਲੇਖਕ ਕਾਫੀ ਪੜ੍ਹਿਆ ਗੁੜ੍ਹਿਆ ਤੇ ਇਕ ਤਪੱਸਵੀ ਲੇਖਕ ਹੈ ਇਸ ਲਈ ਉਸ ਤੋਂ ਕੁਝ ਚੰਗੇ ਦੀ ਹੀ ਉਮੀਦ ਰੱਖੀ ਜਾ ਸਕਦੀ ਸੀ।” ਇਸ ਧਾਤੂ ਤੋਂ ਬਣੇ ਫਾਰਸੀ ਦੇ ‘ਚੁਨ ਆ’ ਦਾ ਮਤਲਬ ਹੁੰਦਾ ਹੈ, ਕਿੱਦਾਂ? ਕਿਵੇਂ? ਅਰਥਾਤ ਕੀ ਹਾਲ ਹੈ? ਇਸੇ ਸਿਲਸਿਲੇ ਵਿਚ ਚੁਨਾਂਚੇ ਸ਼ਬਦ ਲਿਆ ਜਾ ਸਕਦਾ ਹੈ। ਅਸੀਂ ਬਹੁਤੀਆਂ ਫਾਰਸੀਆਂ ਘੋਟਣ ਵਾਲੇ ਨੂੰ ‘ਚੂੰਕੇ ਚੁਨਾਂਚੇ ਕਰਦਾ’ ਕਹਿ ਦਿੰਦੇ ਹਾਂ।
ਚੂ, ਚੀ ਆਦਿ ਨਾਲ ਸ਼ੁਰੂ ਹੋਣ ਵਾਲੇ ਉਪਰੋਕਤ ਸ਼ਬਦ ਅਸਲ ਵਿਚ ਪੰਜਾਬੀ ‘ਕੀ’ ਦੇ ਸੁਜਾਤੀ, ਅਰਥਾਤ ਸਕੇ ਹਨ। ਮਤਲਬ ਕਿ ਇਨ੍ਹਾਂ ਸ਼ਬਦਾਂ ਵਿਚ ਪੰਜਾਬੀ ‘ਕ’ ਧੁਨੀ ਫਾਰਸੀ ਵਿਚ ‘ਚ’ ਉਚਾਰੀ ਜਾਂਦੀ ਹੈ। ਫਾਰਸੀ ਵਿਚ ‘ਚੀ’ ਦਾ ਅਰਥ ‘ਕੀ’ ਹੁੰਦਾ ਹੈ। ਮਿਸਾਲ ਵਜੋਂ ਫਾਰਸੀ ਵਿਚ ‘ਚੀ ਫਾਇਦਾ?’ ਦਾ ਮਤਲਬ ਹੈ, ਕੀ ਫਾਇਦਾ? ‘ਚੀ ਚਾਰਾ’ ਦਾ ਮਤਲਬ ਕੀ ਚਾਰਾ (ਉਪਾਅ), ਚੀ ਮਾਅਨਾ? ਕੀ ਮਤਲਬ, ਚੀ ਮੀ ਗੋਈ? ਕੀ ਮਤਲਬ ਤੇਰਾ? ਪੰਜਾਬੀ ਤੇ ਹੋਰ ਬਹੁਤ ਸਾਰੀਆਂ ਹਿੰਦ-ਆਰਿਆਈ ਭਾਸ਼ਾਵਾਂ ਵਿਚ ਕੀ ਤੋਂ ਬਹੁਤ ਸਾਰੇ ਪ੍ਰਸ਼ਨਵਾਚੀ ਪੜਨਾਂਵ ਬਣੇ ਹਨ। ਪੰਜਾਬੀ ਵਿਚ ਕੀ, ਕਿਉਂ, ਕਿਥੇ, ਕਦ, ਕਿਵੇਂ/ਕਿੱਦਾਂ, ਕੌਣ, ਕਿੰਨਾ, ਕੈਸਾ, ਕੇਹਾ, ਕਿਹੜਾ ਆਦਿ ਸ਼ਬਦ ਹਨ। ਇਨ੍ਹਾਂ ਸ਼ਬਦਾਂ ਦੇ ਕਈ ਆਮ ਤੇ ਕਾਵਿਕ ਭੇਦ ਵੀ ਮਿਲਦੇ ਹਨ-ਜਿਵੇਂ ਕੈ, ਕਿਆ, ਕਾਹੇ, ਕਾਹ, ਕਿਮ, ਕਾਸ, ਕੋ, ਕੀਕਣ। ਅਸਲ ਵਿਚ ਇਨ੍ਹਾਂ ਸਾਰੇ ਸ਼ਬਦਾਂ ਵਿਚ ਅਰਥਾਂ ਦੀ ਸਾਂਝ ਹੈ, ਮਿਸਾਲ ਵਜੋਂ ‘ਕੀ’ ਵਿਚ ਕਿਉਂ ਦੇ ਅਰਥ ਨਿਹਿਤ ਹਨ। ਜਦ ਅਸੀਂ ਕਹਿੰਦੇ ਹਾਂ, ‘ਤੂੰ ਇਹ ਕੀ ਕੀਤਾ?’ ਤਾਂ ਸਾਡਾ ਭਾਵ ਹੁੰਦਾ ਹੈ ‘ਤੂੰ ਇਹ ਕਿਉਂ ਕੀਤਾ?’ ਪਾਲੀ ਤੇ ਪਰਾਕ੍ਰਿਤ ਵਿਚ ‘ਕਾ’ ਸ਼ਬਦ ਹੈ।
ਗੁਰੂ ਗ੍ਰੰਥ ਸਾਹਿਬ ਵਿਚ ‘ਕਾ’ ਪੜਨਾਂਵ ਕੀ, ਕੋਈ, ਕਿਸ, ਕੁਝ ਆਦਿ ਅਰਥਾਂ ਵਿਚ ਆਉਂਦਾ ਹੈ। ਇਨ੍ਹਾਂ ਸਾਰੇ ਪ੍ਰਸ਼ਨਵਾਚੀ ਸ਼ਬਦਾਂ ਬਾਰੇ ਵਿਸਤ੍ਰਿਤ ਚਰਚਾ ਫਿਰ ਕਦੇ ਕਰਾਂਗੇ ਪਰ ਹਾਲ ਦੀ ਘੜੀ ਇਕ ਦੋ ਹੋਰ ਸ਼ਬਦ ਲੈ ਲਈਏ। ਅਸੀਂ ‘ਕੁਝ’ ਸ਼ਬਦ ਤੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ। ਕੁਝ ਸ਼ਬਦ ‘ਕੁਛ’ ਦਾ ਹੀ ਇਕ ਹੋਰ ਰੂਪ ਹੈ ਜੋ ਪੰਜਾਬੀ ਵਿਚ ਵੀ ਵਰਤਿਆ ਜਾਂਦਾ ਹੈ। ਗੁਰਬਾਣੀ ਵਿਚ ਇਸ ਦਾ ਕਿਛੁ ਰੂਪ ਵੀ ਮਿਲਦਾ ਹੈ, “ਹਮ ਮੂਰਖ ਕਿਛੂ ਨ ਜਾਣਹਾ॥” -ਅਸੀਂਂ ਮੂਰਖ ਕੁਝ ਨਹੀਂ ਜਾਣਦੇ। ਭਾਸ਼ਾ-ਵਿਗਿਆਨੀ ਭੋਲਾ ਨਾਥ ਤਿਵਾੜੀ ਕੁਛ ਦੀ ਵਿਉਤਪਤੀ ‘ਕਿੰ-ਚਿਦ’ ਤੋਂ ਹੋਈ ਮੰਨਦੇ ਹਨ। ਜਿਸ ਦਾ ਇਕ ਰੂਪ ਕਿੰਚਿਤ ਹੈ। ਇਹ ਅਜੋਕੀ ਪੰਜਾਬੀ ਵਿਚ ਤਾਂ ਨਹੀਂ ਪਰ ਥੋੜੇ ਦੇ ਅਰਥਾਂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਜ਼ਰੂਰ ਮੌਜੂਦ ਹੈ, “ਕ੍ਰਿਪਾ ਕਿੰਚਤ ਗੁਰਿ ਕੀਨੀ॥” (ਗੁਰੂ ਰਾਮ ਦਾਸ) ਅਰਥਾਤ ਗੁਰੂ ਨੇ ਥੋੜੀ ਕਿਰਪਾ ਕੀਤੀ। ਇਸ ਦੇ ਪਿਛੇ ਸੰਸਕ੍ਰਿਤ ‘ਕਸਯ’ ਸ਼ਬਦ ਹੈ। ਤਤਪਰਜ ਇਹ ਹੈ ਕਿ ਜਿਵੇਂ ਫਾਰਸੀ ਚੰਦ ਦੇ ਪਿਛੇ ‘ਚੀ’ ਹੈ, ਇਸੇ ਤਰ੍ਹਾਂ ਕੁਛ ਦੇ ਪਿਛੇ ‘ਕੀ’ ਹੈ। ਦੋਨਾਂ ਦੇ ਅਰਥ ਵੀ ਸਮਾਨ ਹਨ। ਕੁਛ ਹੀ ਬਦਲ ਕੇ ਕੁਝ ਤੇ ਫਿਰ ਹੋਰ ਸੁੰਗੜ ਕੇ ‘ਕੁ’ ਬਣ ਗਿਆ। ਇਸ ਵਿਕਾਸ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ-ਕਿੰਚਤ> ਕਿਛੂ> ਕਿਛ> ਕੁਛ> ਕੁਝ> ਕੁ। ‘ਕੁਝ’ ਤੇ ‘ਕੁ’ ਵਿਚ ਕਦੇ-ਕਦਾਈਂ ਅਰਥਾਂ ਵਿਚ ਫਰਕ ਆ ਜਾਂਦਾ ਹੈ। ‘ਐਨਾ ਕੁਝ’ ਦੀ ਥਾਂ ਜੇ ਅਸੀਂ ‘ਐਨਾ ਕੁ’ ਕਹੀਏ ਤਾਂ ਮਨਸ਼ੇ ਵਿਚ ਢੇਰ ਅੰਤਰ ਆ ਜਾਵੇਗਾ, ਪਹਿਲੇ ਵਿਚ ਜ਼ਿਆਦਾ ਦਾ ਭਾਵ ਹੈ, ਦੂਜੇ ਵਿਚ ਥੋੜੇ ਦਾ। ਕਿਛ ਦਾ ਇਕ ਰੂਪ ‘ਕਿਝ’ ਵੀ ਹੈ, “ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ॥” -ਬਾਬਾ ਸ਼ੇਖ ਫਰੀਦ।
‘ਕੋਈ’ ਜਾਂ ‘ਕੋ’ ਸ਼ਬਦਾਂ ਪਿਛੇ ਵੀ ਅੰਤਮ ਤੌਰ ‘ਤੇ ਕੀ ਦਾ ਹੱਥ ਹੈ। ਇਸ ਵਿਚ ਕੌਣ ਦੀ ਅਨਿਸ਼ਚਿਤਤਾ ਸਪਸ਼ਟ ਝਲਕ ਰਹੀ ਹੈ। ਕੌਣ ਹੈ? ਕੋਈ ਹੈ। ਸੰਸਕ੍ਰਿਤ ਵਿਚ ‘ਕਦਾ’ ਦਾ ਓਹੀ ਅਰਥ ਹੁੰਦਾ ਹੈ ਜੋ ਪੰਜਾਬੀ ‘ਕਦ’ ਜਾਂ ‘ਕਦੋਂ’ ਦਾ। ਸੋ ‘ਕਦਾਚਿਤ’ ਸ਼ਬਦ ਦਾ ਅਰਥ ਹੈ ‘ਕਦੇ ਵੀ, ਕਦੇ ਕਦਾਈਂ,’ (ਚਿਤ=ਵੀ)। ਇਹ ਆਮ ਤੌਰ ‘ਤੇ ਨਾਂਹ-ਵਾਚੀ ਵਾਕ ਵਿਚ ਹੀ ਵਰਤਿਆ ਜਾਂਦਾ ਹੈ ਜਿਵੇਂ ‘ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਸੇ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਕਦਾਚਿਤ ਨਹੀਂ ਹੋ ਸਕਦਾ।’ ਬਹੁਤੇ ਦੇ ਅਰਥਾਂ ਵਾਲਾ ‘ਕਈ’ ਸ਼ਬਦ ਵੀ ਇਸੇ ਕੁਠਾਲੀ ਵਿਚੋਂ ਨਿਕਲਿਆ ਹੈ, “ਕਈ ਜਨਮ ਭਏ ਕੀਟ ਪਤੰਗਾ॥” -ਗੁਰੂ ਅਰਜਨ ਦੇਵ। ‘ਕਈ’ ਸ਼ਬਦ ਇਸੇ ਹੀ ਅਰਥ ਵਾਲੇ ‘ਕਤਿ’ ਤੋਂ ਬਣਿਆ। ਸੰਸਕ੍ਰਿਤ ਵਿਚ ‘ਕਤਿ’ ਪ੍ਰਸ਼ਨਵਾਚੀ ਵਾਕ ਵਿਚ ਇਸ ਦਾ ਅਰਥ ‘ਕਿੰਨੇ’ ਹੈ: ਕਤਿ ਦੇਵਾ? = ਕਿੰਨੇ ਦੇਵਤੇ। ਪਰ ਹਾਂ-ਵਾਚੀ ਵਾਕ ਵਿਚ ਇਸ ਦਾ ਅਰਥ ਕਈ ਬਣ ਜਾਂਦਾ ਹੈ। ‘ਕਤਿ’ ਸ਼ਬਦ ਹੋਰ ਅੱਗੇ ‘ਕਿਮ-ਇਤਿ’ ਤੋਂ ਬਣਿਆ ਪਰ ਏਨੀ ਦੂਰੀ ਤੱਕ ਫਿਰ ਕਦੇ ਜਾਵਾਂਗੇ, ਹਾਲ ਦੀ ਘੜੀ ਏਨਾ ਹੀ ਕਿ ‘ਕਿਮੇਂ’ ਜਾਂ ‘ਕਿਵੇਂ’ ਸ਼ਬਦ ਦਾ ਪਿਛੋਕੜ ‘ਕਿਮ’ ਹੈ।
ਉਪਰੋਕਤ ਵਰਣਨ ਕੀਤੇ ਸਾਰੇ ਸ਼ਬਦ ਹਿੰਦ-ਆਰਿਆਈ ਮੂਲ ਦੇ ਹਨ। ਇਨ੍ਹਾਂ ਸਾਰੇ ਸ਼ਬਦਾਂ ਦਾ ਭਾਰੋਪੀ ਮੂਲ ਤੱੋਸ / ਤੱeਸ ਕਲਪਿਆ ਗਿਆ ਹੈ। ਅੰਗਰੇਜ਼ੀ ਦੇ ਹੋੱ, ੱਹਅਟ, ੱਹੇ, ੱਹeਰe, ੱਹੋ ਆਦਿ ਸ਼ਬਦ ਇਨ੍ਹਾਂ ਦੇ ਸਕੇ ਹਨ। ਅਰਥਾਤ ਪੰਜਾਬੀ ‘ਕ’ ਧੁਨੀ ਦੇ ਟਾਕਰੇ ‘ਹਵ’ ਧੁਨੀ ਆਉਂਦੀ ਹੈ। ਪੁਰਾਣੀਆਂ ਜਰਮੈਨਿਕ ਭਾਸ਼ਾਵਾਂ ਵਿਚ ਇਹ ‘ਖ’ ਧੁਨੀ ਬਣ ਜਾਂਦੀ ਹੈ। ਅਵੇਸਤਾ ਵਿਚ ‘ਕ’ ਹੈ। ਲਿਥੂਐਨੀਅਨ, ਹਿੱਤੀ, ਸਲਾਵਿਕ, ਰੂਸੀ ਅਤੇ ਲਾਤੀਨੀ ਭਾਸ਼ਾਵਾਂ ਵਿਚ ਇਹ ਧੁਨੀ ‘ਕ’ ਜਾਂ ਇਸ ਨਾਲ ਨਾਲ ਮਿਲਦੀ-ਜੁਲਦੀ ਹੀ ਹੈ। ਇਤਾਲਵੀ ਵਿਚ ਫਾਰਸੀ ਦੀ ਤਰ੍ਹਾਂ ‘ਚੀ’ ਹੈ। ਮਿਸਾਲ ਵਜੋਂ ਲਾਤੀਨੀ ਤੁ,ਿ ਤੁਅe, ਤੋਦ ਸ਼ਬਦ ਕ੍ਰਮਵਾਰ ਕੌਣ, ਕਿਹੜਾ, ਕੀ ਦੇ ਅਰਥ ਦਿੰਦੇ ਹਨ। ਲਾਤੀਨੀ ਦੇ ਬਹੁਤ ਸਾਰੇ ਸ਼ਬਦ ਅੰਗਰੇਜ਼ੀ ਵਿਚ ਵੀ ਆ ਗਏ ਹਨ ਜਿਵੇਂ ਤੋਟe, ਤੋਟਅਟਿਨ ਦਾ ਮੁਖ ਭਾਵ ‘ਹਵਾਲਾ ਕੀ ਹੈ’ ਹੈ। ਇਸੇ ਤਰ੍ਹਾਂ ਤੋਟਅ ਜੋ ਕੋਟਾ ਦੇ ਰੂਪ ਵਿਚ ਪੰਜਾਬੀ ਵਿਚ ਵੀ ਆ ਗਿਆ ਹੈ, ਦਾ ਮੁਢਲਾ ਭਾਵ ‘ਕਿੰਨਾ ਵੱਡਾ’ ਹੈ। ਪਹਿਲਾਂ ਪਹਿਲਾਂ ਕਿਸੇ ਇਲਾਕੇ ਵਿਚੋਂ ਉਗਰਾਹੀ ਜਾਂਦੀ ਰਸਦ ਲਈ ‘ਕੋਟਾ’ ਸ਼ਬਦ ਵਰਤਿਆ ਜਾਂਦਾ ਸੀ। ਇਸ ਸ਼ਬਦ ਦਾ ਵਿਕਾਸ ਸਾਡੇ ਚੰਦਾ ਸ਼ਬਦ ਨਾਲ ਮਿਲਦਾ ਜੁਲਦਾ ਹੈ। ਅੰਗਰੇਜ਼ੀ ਸ਼ਬਦ ਤੁeਰੇ (ਪੁੱਛ), ਤੁeਸਟਿਨ (ਪ੍ਰਸ਼ਨ), ਤੁeਸਟ (ਤਲਾਸ਼), ਰeਤੁeਸਟ (ਬੇਨਤੀ, ਰeਤੁਰਿe (ਲੋੜਨਾ) ਇਸ ਮੂਲ ਨਾਲ ਹੀ ਜੁੜਦੇ ਹਨ।

Be the first to comment

Leave a Reply

Your email address will not be published.