ਫੁੱਲਾਂ ਦੀ ਸੌਗਾਤ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-991-4249
ਧਨਾਤਮਿਕ (ਫੋਸਟਿਵਿੲ) ਭਾਵ ਚੜ੍ਹਦੀ ਕਲਾ ਵਾਲੇ ਗੁਣਾਂ ਨੂੰ ਚੰਗੇ ਜੀਵਨ ਦੀ ਬੁਨਿਆਦ ਮੰਨਿਆ ਜਾਂਦਾ ਹੈ। ਸੁੱਚਜੇ ਜੀਵਨ ਜਾਂ ਚੰਗੀ ਜੀਵਨ-ਜਾਚ ਦੀ ਸਭ ਪ੍ਰਸ਼ੰਸਾ ਕਰਦੇ ਹਨ। ਲੋਕਾਂ ਨੇ ਇਸ ਬਾਰੇ ਪੁਸਤਕਾਂ ਲਿਖੀਆਂ ਹਨ, ਲੈਕਚਰ ਦਿੱਤੇ ਹਨ ਤੇ ਪ੍ਰਚਾਰ ਕੀਤੇ ਹਨ। ਕਈ ਇਸ ਕੰਮ ਲਈ ਅਧਿਆਤਮ ਨਾਲ ਜੁੜਦੇ ਹਨ ਤੇ ਮਹਾਂਪੁਰਖਾਂ ਦੀ ਸੰਗਤ ਵਿਚ ਜਾਂਦੇ ਹਨ। ਗੁਰਬਾਣੀ ਵਿਚ ਵੀ ਸਦਗੁਣਾਂ `ਤੇ ਜੋਰ ਦਿੱਤਾ ਗਿਆ ਹੈ। ਗੁਰੂ ਸਾਹਿਬਾਨ ਨੇ ਕਾਮ, ਕ੍ਰੋਧ, ਲੋਭ ਮੋਹ ਤੇ ਹੰਕਾਰ ਨੂੰ ਚੰਗੀ ਜੀਵਨ ਸ਼ੈਲੀ ਦੇ ਦੁਸ਼ਮਨ ਮੰਨਿਆ ਹੈ। ਉਨ੍ਹਾਂ ਨੇ ਕੂੜ, ਬਖੀਲੀ, ਧੌਂਸ, ਬੇਇਨਸਾਫੀ ਤੇ ਅਜਿਹੇ ਕਈ ਹੋਰ ਵਿਕਾਰਾਂ ਨੂੰ ਨਕਾਰਿਆ ਹੈ। ਦੂਜੇ ਧਰਮ ਵੀ ਅਜਿਹੀਆਂ ਹੀ ਚੰਗੀਆਂ ਨਸੀਹਤਾਂ ਦਿੰਦੇ ਹਨ;

ਪਰ ਕੀ ਇੰਨੇ ਪ੍ਰਚਾਰ ਦੇ ਬਾਵਜੂਦ ਮਨੁੱਖੀ ਫਿਤਰਤ ਬਦਲੀ ਹੈ ਤੇ ਉਨ੍ਹਾਂ ਦੇ ਸੁਭਾਅ ਵਿਚ ਕੋਈ ਵਧੀਆ ਮੋੜ ਆਇਆ ਹੈ? ਸ਼ਾਇਦ ਕੁਝ ਆਇਆ ਵੀ ਹੋਵੇ, ਪਰ ਲਗਦਾ ਨਹੀਂ ਕਿ ਨਿਖੇਧਾਤਮਕ (ਂੲਗਅਟਵਿੲ) ਗੁਣਾਂ ਨੂੰ ਮਨੁੱਖ ਨੇ ਆਪਣੇ ਵਸ ਵਿਚ ਕਰ ਲਿਆ ਹੋਵੇ। ਸਮਾਜ ਵਿਚ ਚਾਰੇ ਪਾਸੇ, ਬੇਭਰੋਸਗੀ, ਬੇਸਬਰੀ, ਹਿੰਸਾ, ਇੱਕਲ, ਉਪਰਾਮਤਾ, ਡਰ, ਨਫਰਤ, ਅਗਿਆਨ, ਲਾਈਲੱਗਪੁਣਾ ਤੇ ਅੱਤਿਆਚਾਰ ਫੈਲੇ ਹੋਏ ਹਨ। ਬੇਅਕਲੀ ਦੀਆਂ ਕਈ ਹੋਰ ਅਜਿਹੀਆਂ ਕਿਸਮਾਂ ਤੇ ਅਧੋਗਤੀ ਵਾਲੇ ਵਰਤਾਰਿਆਂ ਨੂੰ ਦੇਖ ਕੇ ਤਾਂ ਲਗਦਾ ਹੈ ਕਿ ਮਨੁੱਖ ਮਨੁੱਖਤਾ ਦੇ ਆਮ ਪੱਧਰ ਤੋਂ ਵੀ ਬੜਾ ਹੇਠ ਰਹਿ ਰਿਹਾ ਹੈ।
ਮਨੁੱਖ ਦੇ ਹੁਣ ਤੀਕ ਦੇ ਤਜ਼ਰਬੇ ਤੋਂ ਪਤਾ ਚਲਦਾ ਹੈ ਕਿ ਤਰਕ ਤੇ ਜਬਤ ਅਨੁਸਾਰ ਢਾਲਿਆ ਜੀਵਨ ਸਭ ਤੋਂ ਚੰਗਾ ਜੀਵਨ ਹੁੰਦਾ ਹੈ। ਅਰਸਤੂ ਅਨੁਸਾਰ ਤਰਕ ਤੇ ਬੌਧਿਕਤਾ ਦਾ ਜੀਵਨ ਅਸਲ ਤੌਰ `ਤੇ ਸਭ ਤੋਂ ਵਧੀਆ ਹੈ। ਉਹ ਇਹ ਵੀ ਕਹਿੰਦਾ ਹੈ ਕਿ ਅਜਿਹਾ ਜੀਵਨ ਪੱਧਰ ਹਾਸਲ ਕਰਨਾ ਹੀ ਮਨੁੱਖ ਦਾ ਸਭ ਤੋਂ ਉਤਲਾ ਮਨੋਰਥ ਹੈ। ਸਿੱਖ ਮੱਤ ਅਨੁਸਾਰ ਕੁਦਰਤ ਦੇ ਭਾਣੇ ਤੇ ਸੰਜਮ ਵਿਚ ਜੀਵਿਆ ਜੀਵਨ ਉੱਤਮ ਹੈ, ਪਰ ਕੁਦਰਤ ਦੇ ਨੇਮ ਵੀ ਤਾਂ ਤਰਕ-ਭਰਪੂਰ ਹਨ। ਇਸ ਲਈ ਤਰਕ-ਵਿਵੇਕ ਦੇ ਹਿਸਾਬ ਜੀਵਿਆ ਜੀਵਨ ਹੀ ਅਰਥ-ਭਰਪੂਰ ਹੈ। ਭਾਵ ਇਹ ਕਿ ਸ਼ਾਂਤੀ, ਮਿਲਵਰਤਨ, ਹਮਦਰਦੀ, ਲਗਨ, ਉੱਦਮ, ਨਿਆਂ, ਸਮਝਦਾਰੀ ਤੇ ਅਗਾਂਹਵਧੂ ਸੋਚ ਹੀ ਮਾਨਵੀ ਸਭਿਅਤਾ ਅਨੁਸਾਰ ਉਸਰੇ ਜੀਵਨ ਦੇ ਮੁੱਖ ਸਤੰਭ ਹਨ। ਜਿੱਥੇ ਮਨੁੱਖਤਾ ਹਰ ਕਾਲ ਵਿਚ ਹੀ ਇਨ੍ਹਾਂ ਟੀਚਿਆਂ ਅਨੁਸਾਰ ਅੱਗੇ ਵਧਣ ਦਾ ਉਪਰਾਲਾ ਕਰਦੀ ਰਹਿੰਦੀ ਹੈ, ਉੱਥੇ ਉਸ ਨੂੰ ਮੱਨਖੀ ਸੁਭਾਅ ਦੀਆਂ ਕਮਜੋ਼ਰੀਆਂ ਦਾ ਵੀ ਲਗਾਤਾਰ ਸਾਹਮਣਾ ਕਰਨਾ ਪੈਂਦਾ ਹੈ।
ਇਹ ਕੋਈ ਛੁਪੀ ਹੋਈ ਗੱਲ ਨਹੀਂ ਕਿ ਮਨੁੱਖ ਊਣਤਾਈਆਂ ਦਾ ਪੁਤਲਾ ਹੈ। ਇਹ ਊਣਤਾਈਆਂ ਉਸ ਦੇ ਸੁਭਾਵਿਕ ਔਗੁਣ ਹਨ, ਜੋ ਉਸ ਦੇ ਨਾਂਹਵਾਚਕ ਰਵੱਈਏ ਦਾ ਕਾਰਨ ਬਣਦੇ ਹਨ। ਉਹ ਇਨ੍ਹਾਂ ਨੂੰ ਆਪ ਜਾਣਦਾ ਹੋਵੇ ਜਾਂ ਨਾ, ਇਹ ਉਸ ਦੀ ਸਮਝ `ਤੇ ਨਿਰਭਰ ਕਰਦਾ ਹੈ, ਪਰ ਇਹ ਔਗੁਣਾਂ ਦਾ ਦੂਜਿਆਂ ਨੂੰ ਜਰੂਰ ਪਤਾ ਲੱਗ ਜਾਂਦਾ ਹੈ। ਇਸੇ ਲਈ ਲੋਕ ਦੂਜਿਆਂ ਦੇ ਸੁਭਾਵਾਂ ਅੰਦਰਲੇ ਗੁਣਾਂ ਨੂੰ ਮੁੱਖ ਰੱਖ ਕੇ ਹੀ ਉਨ੍ਹਾਂ ਨਾਲ ਵਿਹਾਰ ਕਰਦੇ ਹਨ। ਲੋਕਾਂ ਦੀ ਫਿਤਰਤ ਹੈ ਕਿ ਉਹ ਆਪਣੇ ਔਗੁਣਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਤੇ ਦੂਜਿਆਂ ਤੋਂ ਧਨਾਤਮਕ ਗੁਣਾਂ ਦੀ ਆਸ ਰੱਖਦੇ ਹਨ। ਅਜਿਹਾ ਵਿਹਾਰ ਮਨੁੱਖ ਦੇ ਆਪਸੀ ਸਬੰਧਾਂ ਵਿਚ ਰੜਕ ਪੈਦਾ ਕਰਦਾ ਹੈ। ਇਸ ਲਈ ਸਮੁੱਚੀ ਮਾਨਵਤਾ ਦੇ ਕਲਿਆਣ ਤੇ ਵਿਕਾਸ ਲਈ ਜਰੂਰੀ ਹੈ ਕਿ ਸਭ ਲੋਕ ਆਪਣੇ ਆਪਣੇ ਰਿਣਆਤਮਕ ਗੁਣਾਂ ਨੂੰ ਧਨਾਤਮਕ ਗੁਣਾਂ ਵਿਚ ਬਦਲਣ ਦੇ ਕਾਬਲ ਹੋ ਜਾਣ।
ਮਾਨਵ ਕਲਿਆਣ ਤੇ ਵਿਕਾਸ ਸ਼ਾਇਦ ਕਈਆਂ ਨੂੰ ਦੂਰ ਦੀ ਚੀਜ਼ ਜਾਪੇ, ਪਰ ਇਹ ਬਿਲਕੁਲ ਹੀ ਨਜ਼ਦੀਕੀ ਤੇ ਨਿੱਜੀ ਵਰਤਾਰਾ ਹੈ। ਜੇ ਕਿਸੇ ਦੇ ਵਿਹਾਰ ਵਿਚ ਘ੍ਰਿਣਾ, ਕਾਇਰਤਾ, ਉਦਾਸੀ ਜਾਂ ਕ੍ਰੋਧ ਜਿਹਾ ਕੋਈ ਨੁਕਸ ਆ ਜਾਂਦਾ ਹੈ ਤਾਂ ਸਮਝੋ ਕਿ ਉਸ ਦੇ ਸੂਖਮ ਮਾਨਸਿਕ ਸੰਤੁਲਨ ਦੀ ਕੋਈ ਤਣੀ ਵਧੇਰੇ ਢਿੱਲੀ ਜਾਂ ਕਸੀ ਹੋਈ ਹੈ। ਉਹ ਪ੍ਰਕਿਰਤੀ ਦੀ ਗਤੀ ਨਾਲੋਂ ਨਿੱਖੜ ਗਿਆ ਹੈ, ਭਾਵ ਉਹ ਇਸ ਅਨੁਸਾਰ ਨਹੀਂ ਸਗੋਂ ਇਸ ਤੋਂ ਟੇਢਾ ਮੇਢਾ ਜਾਂ ਅੱਗੇ ਪਿੱਛੇ ਹੋ ਕੇ ਚਲ ਰਿਹਾ ਹੈ। ਉਸ ਦੀ ਬੇਸੰਜਮੀ (ੀਨਹਅਰਮੋਨੋਿੁਸ) ਚਾਲ ਨੇ ਉਸ ਦੇ ਸਿਰ ਅੰਦਰਲੇ ਹਿੱਸੇ ਪੁਰਜੇ ਇਸ ਕਦਰ ਘਸਾ ਦਿੱਤੇ ਹਨ ਕਿ ਉਸ ਦੇ ਵਿਹਾਰ ਦੀ ਚਾਲ ਵਿਚ ਵਿਗਾੜ ਪ੍ਰਗਟ ਹੋ ਗਏ ਹਨ। ਇਹ ਵਿਗਾੜ ਉਸ ਦੇ ਸੁਭਾਅ ਤੀਕ ਹੀ ਸੀਮਤ ਨਹੀਂ ਰਹਿੰਦੇ, ਸਗੋਂ ਸੋਚ ਤੇ ਮਾਨਸਿਕਤਾ ਰਾਹੀਂ ਸਰੀਰਕ ਰੋਗਾਂ ਦੀ ਸ਼ਕਲ ਵੀ ਧਾਰ ਲੈਂਦੇ ਹਨ। ਸਵੈਮਾਣ ਦੀ ਕਮਜ਼ੋਰੀ ਵਾਲਿਆਂ ਵਿਚ ਡਿਪਰੈਸ਼ਨ, ਵੱਧ ਗੁੱਸੇ ਵਾਲਿਆਂ ਵਿਚ ਦਿਲ ਦੇ ਰੋਗ, ਰੋਗਾਂ ਤੋਂ ਡਰਨ ਵਾਲਿਆਂ ਵਿਚ ਬਿਮਾਰੀ ਵਿਰੁਧ ਲੜਨ ਦੀ ਸ਼ਕਤੀ (ੀਮਮੁਨਟਿੇ) ਦੀ ਘਾਟ, ਅਨਿਆਇ ਨਾਲ ਸਹਿਮਤੀ ਕਰਨ ਵਾਲਿਆਂ ਨੂੰ ਲੰਮੀਆਂ (ਛਹਰੋਨਚਿ) ਬਿਮਾਰੀਆਂ, ਦੁੱਚਿਤੀ ਵਿਚ ਰਹਿਣ ਵਾਲਿਆਂ ਨੂੰ ਹਕਲਾਉਣ ਤੇ ਸੁੱਚਮ-ਸਫਾਈ ਦੇ ਵਹਿਮ ਪਾਲਣ ਵਾਲਿਆਂ ਨੂੰ ਕਮਲ ਰੋਗ ਆਮ ਹੋ ਜਾਂਦੇ ਹਨ। ਇਸ ਲਈ ਆਪਣੇ ਸੁਭਾਅ ਦੀਆਂ ਊਣਤਾਈਆਂ ਨੂੰ ਹਮਵਾਰ ਕਰਨਾ ਕੁਦਰਤ ਅਨੁਸਾਰ ਸਮਾਨੰਤਰ ਹੋਣਾ ਹੀ ਨਹੀਂ, ਸਗੋਂ ਆਪਣੀ ਮਾਨਸਿਕ ਤੇ ਸਰੀਰਕ ਸਿਹਤ ਲਈ ਵੀ ਜਰੂਰੀ ਹੈ।
ਪਰ ਆਪਣੀਆਂ ਨਿਖੇਧਾਤਮਕ ਪ੍ਰਵਿਰਤੀਆਂ ਦਾ ਨਿਖੇਧ ਕਿਵੇਂ ਕਰੀਏ? ਗਿਆਨ ਧਿਆਨ ਦੇ ਨਿੱਜੀ ਉੱਦਮ ਤੇ ਸਮੂਹ ਡਾਕਟਰੀ ਸੇਵਾਵਾਂ ਇਸ ਪ੍ਰਾਪਤੀ ਵਿਚ ਕੋਈ ਮਦਦ ਨਹੀਂ ਕਰਦੀਆਂ। ਫਿਰ ਵੀ ਲਾਚਾਰੀ ਦੀ ਇਸ ਅਵਸਥਾ ਵਿਚ ਉਦਾਸ ਹੋਣ ਦੀ ਲੋੜ ਨਹੀਂ। ਕੁਦਰਤ ਨੇ ਮਨੁੱਖ ਨੂੰ ਫੁੱਲਾਂ ਦੀ ਇਕ ਅਜਿਹੀ ਸੌਗਾਤ ਦਿੱਤੀ ਹੋਈ ਹੈ, ਜੋ ਉਨ੍ਹਾਂ ਲਈ ਪ੍ਰਗਤੀਵਾਦੀ ਪੰਧ ਤੇ ਚਲਣ ਵਿਚ ਸਹਾਇਕ ਸਿੱਧ ਹੋ ਸਕਦੀ ਹੈ। ਡਾ. ਐਡਵਰਡ ਬੈਚ (ਓਦੱਅਰਦ ਭਅਚਹ) ਨੇ ਕੁਝ ਅਨਮੋਲ ਫੁੱਲਾਂ ਨੂੰ ਲੱਭ ਕੇ ਉਨ੍ਹਾਂ ਦੇ ਰਸ ਮਨੁੱਖਤਾ ਦੀ ਸੇਵਾ ਵਿਚ ਪੇਸ਼ ਕੀਤੇ ਹੋਏ ਹਨ। ਇਹ ਗੱਲ ਵੱਖਰੀ ਹੈ ਕਿ ਜਨ ਸਾਧਾਰਨ ਨੂੰ ਇਨ੍ਹਾਂ ਦੀ ਬਹੁਤੀ ਭਿਣਕ ਨਾ ਪਈ ਹੋਵੇ ਅਤੇ ਡਾਕਟਰ ਤੇ ਹਕੀਮ ਆਪਣੇ ਪੇਸ਼ੇ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਨੂੰ ਖਾਸ ਅਹਿਮੀਅਤ ਨਾ ਦਿੰਦੇ ਹੋਣ, ਪਰ ਇਹ ਜਾਣਕਾਰੀ ਉਨ੍ਹਾਂ ਹਰ ਇਕ ਕੋਲ ਪਹੁੰਚਣੀ ਚਾਹੀਦੀ ਹੈ। ਜੇ ਕਿਤੇ ਆਮ ਆਦਮੀ ਨੂੰ ਇਨ੍ਹਾਂ ਦਾ ਪਤਾ ਲੱਗ ਜਾਵੇ ਤਾਂ ਉਹ ਮਾਨਸਿਕ ਤੌਰ `ਤੇ ਤਾਂ ਸਿਹਤਮੰਦ ਹੋ ਹੀ ਜਾਣਗੇ, ਸਰੀਰਕ ਤੰਦਰੁਸਤੀ ਲਈ ਵੀ ਉਨ੍ਹਾਂ ਦਾ ਮੈਡੀਕਲ ਬਿਲ ਬਹੁਤ ਘਟ ਜਾਵੇਗਾ।
ਐਡਵਰਡ ਬੈਚ ਇਕ ਅੰਗਰੇਜ਼ ਐਲੋਪੈਥਿਕ ਡਾਕਟਰ ਸੀ, ਜਿਸ ਨੇ ਵੀਹਵੀਂ ਸਦੀ ਦੇ ਅਰੰਭ ਵਿਚ ਬਿਰਮਿੰਘਮ ਯੂਨੀਵਰਸਿਟੀ ਤੋਂ ਮੈਡੀਕਲ ਡਿਗਰੀ ਪ੍ਰਾਪਤ ਕੀਤੀ ਤੇ ਉੱਥੇ ਹੀ ਡਾਕਟਰੀ ਪ੍ਰੈਕਟਿਸ ਤੇ ਖੋਜ ਦਾ ਕੰਮ ਸ਼ੁਰੂ ਕਰ ਦਿੱਤਾ। ਆਪਣੀ ਖੋਜ਼ ਦੌਰਾਨ ਉਸ ਨੇ ਦੇਖਿਆ ਕਿ ਲੋਕਾਂ ਦੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਮਾਨਸਿਕਤਾ ਵਿਚਕਾਰ ਬੜਾ ਨੇੜੇ ਦਾ ਸਬੰਧ ਹੈ। ਉਸ ਨੇ ਇਹ ਵੀ ਦੇਖਿਆ ਕਿ ਬੀਮਾਰ ਮਾਨਸਿਕਤਾ ਕਿਸੇ ਬਿਮਾਰੀ ਕਾਰਨ ਨਹੀਂ, ਸਗੋਂ ਬਿਮਾਰ ਦੀ ਬਿਮਾਰੀ ਹੀ ਉਸ ਦੀ ਬਿਮਾਰ ਮਾਨਸਿਕਤਾ ਕਾਰਨ ਪੈਦਾ ਹੁੰਦੀ ਹੈ। ਉਹ ਵੱਖ ਵੱਖ ਮਨੁੱਖਾਂ ਦੀਆਂ ਅੰਤੜੀਆਂ ਤੋਂ ਪ੍ਰਾਪਤ ਹੋਏ ਬੈਕਟੀਰੀਆ ਰਾਹੀਂ ਵੱਖ ਵੱਖ ਮਾਨਸਿਕਤਾਵਾਂ ਦਾ ਇਲਾਜ ਢੂੰਡ ਹੀ ਰਿਹਾ ਸੀ ਕਿ ਉਸ ਨੇ ਹੋਮਿਓਪੈਥੀ ਬਾਰੇ ਸੁਣਿਆ। ਹੋਮਿਓਪੈਥੀ ਵਿਚ ਮਾਨਸਿਕ ਅਲਾਮਤਾਂ ਦੀ ਪ੍ਰਭੁਤਾ ਬਾਰੇ ਪੜ੍ਹ ਕੇ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਆਪਣਾ ਐਲੋਪੈਥਿਕ ਪ੍ਰਾਜੈਕਟ ਛੱਡ ਕੇ ਬਿਮਾਰ ਮਾਨਸਿਕਤਾਵਾਂ ਦਾ ਇਲਾਜ ਹੋਮਿਓਪੈਥਿਕ ਨਮੂਨੇ ਅਨੁਸਾਰ ਲੱਭਣ ਵਿਚ ਜੁਟ ਗਿਆ। ਹੋਮਿਓਪੈਥੀ ਵਿਚ ਬੈਕਟੀਰੀਆ ਦੀ ਥਾਂ ਬਨਾਸਪਤੀ ਤੇ ਹੋਰ ਕੁਦਰਤੀ ਪਦਾਰਥਾਂ ਤੋਂ ਤਿਆਰ ਕੀਤੀਆਂ ਪੋਟੈਂਸੀਆਂ ਦਾ ਉਪਯੋਗ ਕੀਤਾ ਜਾਂਦਾ ਹੈ, ਇਸ ਲਈ ਉਸ ਨੇ ਤਰ੍ਹਾਂ ਤਰ੍ਹਾਂ ਦੀਆਂ ਰਿਣਾਤਮਕ ਮਨੁੱਖੀ ਮਾਨਸਿਕਤਾਵਾਂ ਦਾ ਸਮਾਧਾਨ ਪੇੜ ਪੌਦਿਆਂ ਦੇ ਫੁਲਾਂ ਰਾਹੀਂ ਕਰਨ ਵਲ ਧਿਆਨ ਦਿੱਤਾ। ਉਸ ਨੇ ਕੁਲ ਅੱਠਤੀ ਫੁਲਾਂ ਦੇ ਰੱਸਾਂ ਤੋਂ ਦਵਾਈਆਂ ਤਿਆਰ ਕੀਤੀਆਂ, ਜਿਹੜੇ ਸਭ ਉਸੇ ਇਲਾਕੇ ਦੇ ਜੰਗਲਾਂ ਵਿਚ ਉਗਦੇ ਸਨ। ਡਾ. ਬੈਚ ਨੇ ਆਪਣੀ ਚਿਕਿਤਸਾ ਪ੍ਰਣਾਲੀ ਨੂੰ ਸਰਲ ਰੱਖਣ ਲਈ ਹੋਮਿਓਪੈਥੀ ਵਾਂਗ ਰਸਾਂ ਦੀ ਪੋਟੈਂਸੀ ਬਣਾਉਣ ਦੀ ਪ੍ਰਥਾ ਨਹੀਂ ਅਪਨਾਈ।
ਡਾ. ਬੈਚ ਦੀ ਖੋਜੀ ਹੋਈ ਇਹ ਫੁੱਲਾਂ ਦੀ ਸੌਗਾਤ ਆਧੁਨਿਕ ਇਲਾਜ ਪ੍ਰਣਾਲੀ ਵਿਚ ਇਕ ਅਜਬ ਜਿਹਾ ਵਾਧਾ ਕਰਦੀ ਹੈ। ਇਹ ਦਵਾਈਆਂ ਨਾ ਸਿਰਫ ਸਰੀਰਕ ਮਰਜ਼ਾਂ ਦਾ ਇਲਾਜ ਕਰਦੀਆਂ ਹਨ, ਸਗੋਂ ਮਾਨਸਿਕ, ਸੁਭਾਵਿਕ, ਵਿਹਾਰਕ, ਸੋਚ ਵਿਚਾਰਕ, ਕਾਰਜਸ਼ੀਲਤਾ, ਜਜ਼ਬਾਤੀ ਤੇ ਆਚਰਣ ਦੇ ਹੋਰ ਪੱਖਾਂ ਦੀਆਂ ਨਕਾਰਾਤਮਿਕਤਾਵਾਂ (ਂੲਗਅਟਵਿਟਿਇਸ) ਨੂੰ ਵੀ ਦੂਰ ਕਰਦੀਆਂ ਹਨ। ਮਿਸਾਲ ਵਜੋਂ ਜੇ ਕੋਈ ਆਦਮੀ ਝੂਠ ਬੋਲਦਾ ਹੈ ਤਾਂ ਉਸ ਦੀ ਆਦਤ ਨੂੰ ਠੀਕ ਕਰਨ ਵਾਲੀ ਦਵਾ ਵਿਸ਼ਵ ਦੇ ਕਿਸੇ ਸਿਸਟਮ ਵਿਚ ਨਹੀਂ ਹੈ, ਪਰ ਇਹ ਬੈਚ ਫਲਾਵਰ ਪ੍ਰਣਾਲੀ ਵਿਚ ਹੈ।
ਡਾ. ਵੀ. ਕ੍ਰਿਸ਼ਨਾਮੂਰਤੀ ਅਨੁਸਾਰ ਸਾਡੇ ਪੁਲਿਸ ਥਾਣਿਆਂ ਵਿਚ ਅਪਰਾਧੀਆਂ ਤੋਂ ਸੱਚ ਉਗਲਾਉਣ ਲਈ ਉਨ੍ਹਾਂ ਨੂੰ ਹਵਾਲਾਤਾਂ ਵਿਚ ਰੱਖਿਆ ਜਾਂਦਾ ਹੈ ਤੇ ਤੀਜੇ ਦਰਜੇ ਦੇ ਤਸੀਹੇ ਦਿੱਤੇ ਜਾਂਦੇ ਹਨ। ਕਈ ਦਮ ਤੋੜ ਦਿੰਦੇ ਹਨ, ਪਰ ਮੂੰਹ ਨਹੀਂ ਖੋਲ੍ਹਦੇ। ਵੱਡੇ ਵੱਡੇ ਪੁਲਿਸ ਅਧਿਕਾਰੀ ਮਾਯੂਸੀ ਵਿਚ ਸਿਰ ਫੜ ਕੇ ਬੈਠੇ ਰਹਿੰਦੇ ਹਨ, ਪਰ ਜਿਸ ਥਾਣੇਦਾਰ ਨੂੰ ਬੈਚ ਦਵਾਈਆਂ ਦਾ ਪਤਾ ਹੈ, ਉਹ ਇਕ ਪਾਣੀ ਦਾ ਗਿਲਾਸ ਮੰਗਵਾਵੇਗਾ ਤੇ ਉਸ ਵਿਚ ਕੁਝ ਮਿੱਠੀਆਂ ਗੋਲੀਆਂ ਸੁਟ ਕੇ ਅਪਰਾਧੀ ਨੂੰ ਪਿਲਾ ਦੇਵੇਗਾ। ਦਸਾਂ ਮਿੰਟਾਂ ਵਿਚ ਆ ਕੇ ਅਪਰਾਧੀ ਨਾ ਸਿਰਫ ਆਪਣੇ ਹੁਣ ਦੇ, ਸਗੋਂ ਪਿਛਲੇ ਸਾਰੇ ਅਪਰਾਧਾਂ ਬਾਰੇ ਵੀ ਸੱਚੋ ਸੱਚ ਦੱਸ ਦੇਵੇਗਾ। ਡਾ. ਕ੍ਰਿਸ਼ਨਾਮੂਰਤੀ ਕਹਿੰਦੇ ਹਨ ਕਿ ਕੋਈ ਇਹ ਨਾ ਸਮਝੇ ਕਿ ਬੈਚ ਫਲਾਵਰ ਪ੍ਰਣਾਲੀ ਵਿਚ ਕੋਈ ਸੱਚ ਲੱਭਣ ਦੀ ਦਵਾਈ ਹੈ। ਦਿੱਤੀ ਦਵਾਈ ਸਿਰਫ ਅਪਰਾਧੀ ਦੀ ਪਾਸਾ ਵੱਟ ਕੇ ਨਿਕਲ ਜਾਣ ਦੀ ਮਾੜੀ ਮਾਨਸਿਕਤਾ ਨੂੰ ਦੂਰ ਕਰਦੀ ਹੈ ਤੇ ਉਸ ਨੂੰ ਸੱਚ ਦਾ ਸਾਹਮਣਾ ਕਰਨ ਦੀ ਧਨਾਤਮਕ ਮਾਨਸਿਕਤਾ ਦਿੰਦੀ ਹੈ। ਬੱਸ ਫਿਰ ਉਹ ਵਿਅਕਤੀ ਰਿਣਾਤਮਕ ਮਾਨਸਿਕਤਾ ਤੇ ਝੂਠ-ਦੋਵੇਂ ਤਿਆਗ ਦੇਵੇਗਾ।
ਇਸੇ ਤਰ੍ਹਾਂ ਦੀ ਉਨ੍ਹਾਂ ਵਿਦਿਆਰਥੀਆਂ ਦੀ ਮਿਸਾਲ ਹੈ, ਜੋ ਦਿਨ ਰਾਤ ਪੜ੍ਹਾਈ ਕਰਨ ਦੇ ਬਾਵਜੂਦ ਪਾਸ ਨਹੀਂ ਹੁੰਦੇ ਜਾਂ ਚੰਗੇ ਅੰਕ ਪ੍ਰਾਪਤ ਨਹੀਂ ਕਰ ਸਕਦੇ। ਕੁਝ ਵਿਦਿਆਰਥੀ ਅਜਿਹੇ ਹੁੰਦੇ ਹਨ, ਜੋ ਮਾਪਿਆਂ ਤੇ ਅਧਿਆਪਕਾਂ ਦੇ ਵਾਰ ਵਾਰ ਕਹਿਣ ਤੋਂ ਬਾਅਦ ਵੀ ਪੜ੍ਹਾਈ ਤੋਂ ਕੰਨੀ ਕਤਰਾਉਂਦੇ ਰਹਿੰਦੇ ਹਨ। ਕਈ ਵਿਦਿਆਰਥੀ ਟੀ. ਵੀ., ਫੇਸਬੁਕ ਤੇ ਟਿੱਕ-ਟਾਕ ਵਲ ਵਧੇਰੇ ਧਿਆਨ ਦਿੰਦੇ ਹਨ ਤੇ ਪੜ੍ਹਨ ਦਾ ਨਾਂ ਨਹੀਂ ਲੈਂਦੇ। ਕਈ ਪੜ੍ਹਦੇ ਤਾਂ ਸਾਰਾ ਦਿਨ ਰਹਿੰਦੇ ਹਨ, ਪਰ ਉਨ੍ਹਾਂ ਦੀ ਸਮਝ ਵਿਚ ਕੁਝ ਨਹੀਂ ਆਉਂਦਾ। ਕਈ ਕੋਈ ਨਾ ਕੋਈ ਬਹਾਨਾ ਲਾ ਕੇ ਹਰ ਰੋਜ਼ ਪੜ੍ਹਾਈ ਦਾ ਕੰਮ ਟਾਲਦੇ ਰਹਿੰਦੇ ਹਨ ਤੇ ਫਿਰ ਪੱਛੜ ਜਾਂਦੇ ਹਨ। ਕਈ ਇਸ ਲਈ ਪੜ੍ਹਾਈ ਨਹੀਂ ਕਰ ਸਕਦੇ ਕਿ ਉਨ੍ਹਾਂ ਵਿਚ ਆਪਣੇ ਆਪ ਪ੍ਰਤੀ ਘਟੀਆ ਅਹਿਸਾਸ ਆਇਆ ਹੁੰਦਾ ਹੈ। ਉਹ ਆਪਣੇ ਆਪ ਨੂੰ ਦੂਜਿਆਂ ਤੋਂ ਘੱਟ ਹੁਸ਼ਿਆਰ ਸਮਝਦੇ ਹੋਏ ਇਹ ਕਿਆਸ ਵੀ ਨਹੀਂ ਕਰਦੇ ਕਿ ਉਹ ਵੀ ਉਨ੍ਹਾਂ ਜਿਹੀਆਂ ਪ੍ਰਾਪਤੀਆਂ ਕਰ ਸਕਦੇ ਹਨ। ਕਈ ਇਮਤਿਹਾਨ ਤੋਂ ਇਕ ਦਿਨ ਪਹਿਲਾਂ ਸਭ ਕੁਝ ਭੁੱਲ ਜਾਂਦੇ ਹਨ ਤੇ ਕਈਆਂ ਨੂੰ ਇਮਤਿਹਾਨ ਵਿਚ ਬੈਠ ਕੇ ਕੁਝ ਯਾਦ ਨਹੀਂ ਰਹਿੰਦਾ। ਕਈ ਇਮਤਿਹਾਨ ਵਾਲੇ ਦਿਨ ਬੀਮਾਰ ਹੋ ਜਾਂਦੇ ਹਨ ਤੇ ਕਈ ਪ੍ਰੀਖਿਆ ਹਾਲ ਵੱਲ ਚਲਣ ਵੇਲੇ ਦੁਚਿੱਤੀ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਪਰਚਾ ਦੇਣ ਕਿ ਨਾ।
ਅਜਿਹੀ ਕਿਸੇ ਵੀ ਅਲਾਮਤ ਦਾ ਕਿਸੇ ਦਵਾ-ਪ੍ਰਣਾਲੀ ਵਿਚ ਕੋਈ ਹੱਲ ਨਹੀਂ ਹੈ, ਪਰ ਬੈਚ ਫਲਾਵਰ ਰੈਮਡੀਜ਼ (੍ਰੲਮੲਦਇਸ) ਅਜਿਹੀਆਂ ਬਹੁਤ ਸਾਰੀਆਂ ਹਾਲਤਾਂ ਵਿਚ ਤੁਰਤ-ਫੁਰਤ ਸਹਾਈ ਹੁੰਦੀਆਂ ਹਨ। ਇਹ ਵਿਦਿਆਰਥੀਆਂ ਦੇ ਮਨ ਵਿਚ ਗਿਆਨ ਨਹੀਂ ਭਰਦੀਆਂ, ਸਗੋਂ ਉਨ੍ਹਾਂ ਦੇ ਸੁਭਾਅ ਵਿਚੋਂ ਨੁਕਸਦਾਰ ਰੁਝਾਨ ਕੱਢ ਕੇ ਤੰਦਰੁਸਤ ਰੁਝਾਨ ਭਰਦੀਆਂ ਹਨ। ਇਉਂ ਕਹੋ ਕਿ ਇਹ ਢਹਿੰਦੀਆਂ ਕਲਾਂ ਵਾਲੇ ਬੀਮਾਰ ਮਨ ਨੂੰ ਚੜ੍ਹਦੀ ਕਲਾ ਵਾਲੇ ਸਿਹਤਮੰਦ ਮਨ ਵਿਚ ਬਦਲ ਦਿੰਦੀਆਂ ਹਨ। ਇਹ ਉਸ ਨੂੰ ਆਈ ਸਮੱਸਿਆ ਦਾ ਸਾਹਮਣਾ ਕਰਨ ਤੇ ਉਸ ਦੇ ਹੱਲ ਕੱਢਣ ਦੇ ਕਾਬਲ ਬਣਾਉਂਦੀਆਂ ਹਨ।
ਬੈਚ ਫਲਾਵਰ ਰੈਮਡੀਜ਼ ਬਾਰੇ ਵੱਡੀ ਗੱਲ ਇਹ ਹੈ ਕਿ ਇਹ ਆਪ ਕਈ ਧਨਾਤਮਕ ਗੁਣਾਂ ਨਾਲ ਭਰਪੂਰ ਹਨ। ਅੱਜ ਤੀਕ ਕੋਈ ਇਨ੍ਹਾਂ ਦਾ ਇਕ ਵੀ ਰਿਣਾਤਮਕ ਗੁਣ ਨਹੀਂ ਦੱਸ ਸਕਿਆ ਹੈ। ਇਨ੍ਹਾਂ ਦਾ ਨਾ ਕੋਈ ਸਾਈਡ-ਇਫੈਕਟ ਹੁੰਦਾ ਹੈ ਤੇ ਨਾ ਹੀ ਇਹ ਬਿਮਾਰ ਨੂੰ ਨਸ਼ੇ ਵਾਂਗ ਚੰਬੜਦੀਆਂ ਹਨ। ਇਹ ਫੌਰੀ ਆਰਾਮ ਤਾਂ ਕਰਦੀਆਂ ਹੀ ਹਨ, ਪਰ ਇਸ ਦੇ ਨਾਲ ਦੁਖ ਤਕਲੀਫ ਦਾ ਪੱਕਾ ਇਲਾਜ ਵੀ ਕਰਦੀਆਂ ਹਨ। ਪਾਣੀ ਦੀ ਬੋਤਲ ਵਿਚ ਕੁਝ ਤੁਪਕੇ ਪਾ ਕੇ ਦਿਨ ਵਿਚ ਕਈ ਵਾਰ ਪੀਤੀਆਂ ਜਾ ਸਕਦੀਆਂ ਹਨ ਤੇ ਗੋਲੀਆਂ ਦੇ ਰੂਪ ਵਿਚ ਚੂਸੀਆਂ ਵੀ ਜਾ ਸਕਦੀਆਂ ਹਨ। ਵੱਧ ਘੱਟ ਲੈਣ ਨਾਲ ਇਨ੍ਹਾਂ ਦੀਆਂ ਖੁਰਾਕਾਂ ਵਿਚ ਕੋਈ ਫਰਕ ਨਹੀਂ ਆਉਂਦਾ ਤੇ ਜੇ ਕਦੇ ਕੋਈ ਖੁਰਾਕ ਛੁਟ ਜਾਵੇ ਤਾਂ ਵੀ ਕੋਈ ਨੁਕਸਾਨ ਨਹੀਂ ਹੁੰਦਾ। ਵੱਡੀ ਗੱਲ ਇਹ ਕਿ ਇਨ੍ਹਾਂ ਦਾ ਕੋਈ ਆਪਸੀ ਅੰਤਰ-ਵਿਰੋਧ ਨਹੀਂ ਹੈ। ਇਸ ਦਾ ਭਾਵ ਇਹ ਹੈ ਕਿ ਇਹ ਦਵਾਈਆਂ ਦੋ-ਤਿੰਨ ਜਾਂ ਚਾਰ ਪੰਜ ਇੱਕਠੀਆਂ ਕਰ ਕੇ ਵੀ ਲਈਆਂ ਜਾ ਸਕਦੀਆਂ ਹਨ।
ਡਾ. ਬੈਚ ਨੇ ਆਪ ਰੈਸਕਿਊ ਰੈਮਿਡੀ (੍ਰੲਸਚੁੲ ੍ਰੲਮੲਦੇ) ਨਾਮਕ ਦਵਾਈ ਪੰਜ ਦਵਾਈਆਂ ਦੇ ਮਿਸ਼ਰਣ ਤੋਂ ਬਣਾਈ ਸੀ, ਜਿਸ ਦਾ ਅੱਜ ਤੀਕ ਬੈਚ ਪ੍ਰਣਾਲੀ ਵਿਚ ਵਿਸ਼ੇਸ਼ ਸਥਾਨ ਹੈ। ਇਹ ਇਸ ਪ੍ਰਣਾਲੀ ਦੀ ਉਣਤਾਲੀਂਵੀ ਦਵਾਈ ਵਜੋਂ ਜਾਣੀ ਜਾਂਦੀ ਹੈ ਤੇ ਵੱਖਰੇ ਤੌਰ `ਤੇ ਪੈਦਾ ਕੀਤੀ ਜਾਂਦੀ ਹੈ। ਬੈਚ ਦਵਾਈਆਂ ਦੂਜੀਆਂ ਪ੍ਰਣਾਲੀਆਂ ਜਿਵੇਂ ਐਲੋਪੈਥੀ, ਆਯੂਰਵੈਦ ਆਦਿ ਦੀਆਂ ਦਵਾਈਆਂ ਦੇ ਨਾਲ ਨਾਲ ਵੀ ਲਈਆਂ ਜਾ ਸਕਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਕਿ ਇਹ ਮਿਆਦ-ਰਹਿਤ ਹੁੰਦੀਆਂ ਹਨ ਭਾਵ ਨਿਰਮਾਣ ਤੋਂ ਕਿਸੇ ਸਮੇਂ ਬਾਅਦ ਵੀ ਲਈਆਂ ਜਾ ਸਕਦੀਆਂ ਹਨ। ਸੀਮਤ ਗਿਣਤੀ (ਸਿਰਫ ਉਨਤਾਲੀ) ਹੋਣ ਕਰਕੇ ਇਨ੍ਹਾਂ ਨੂੰ ਹਰ ਕੋਈ ਰੱਖ ਸਕਦਾ ਹੈ ਤੇ ਆਪਣੀ ਲੋੜ ਮੁਤਾਬਿਕ ਲੈ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੇ ਲੈਣ ਜਾਂ ਦੇਣ ਲਈ ਕਿਸੇ ਸਰਕਾਰੀ ਡਿਗਰੀ ਜਾਂ ਲਾਇਸੰਸ ਪ੍ਰਾਪਤੀ ਦੀ ਲੋੜ ਨਹੀਂ ਹੈ, ਫਿਰ ਵੀ ਇਸ ਦਿਸ਼ਾ ਵਿਚ ਵਧਣ ਤੋਂ ਪਹਿਲਾਂ ਆਪਣੇ ਦੇਸ/ਰਾਜ ਵਿਚ ਪ੍ਰਵਾਨਗੀ ਸਬੰਧੀ ਸ਼ਰਤਾਂ ਬਾਰੇ ਤੱਸਲੀ ਕਰ ਲੈਣੀ ਜਰੂਰੀ ਹੈ।
ਕੋਈ ਵੀ ਦਵਾਈ ਹੋਵੇ, ਬੀਮਾਰ ਦੇ ਮਨ ਵਿਚ ਪ੍ਰਸ਼ਨ ਰਹਿੰਦਾ ਹੈ ਕਿ ਇਸ ਦਾ ਅਸਰ ਕਿੰਨਾ ਕੁ ਛੇਤੀ ਹੋਵੇਗਾ! ਇਸ ਸਬੰਧ ਵਿਚ ‘ਫੋਰਨ’ (ੀਨਸਟਅਨਟਅਨੲੋੁਸ) ਸ਼ਬਦ ਪੁਰਾਣਾ ਜਿਹਾ ਲਗਦਾ ਹੈ। ਇਉਂ ਸਮਝੋ ਕਿ ਅਸਰ ਦਵਾਈ ਨੂੰ ਮੂੰਹ ਵਿਚ ਪਾਉਣ ਤੋਂ ਵੀ ਪਹਿਲਾਂ ਹੋ ਜਾਂਦਾ ਹੈ। ਕੋਈ ਸੁਣਨ ਨਾਲ ਯਕੀਨ ਕਰੇ ਜਾਂ ਨਾ, ਪਰ ਅਜ਼ਮਾਉਣ ਨਾਲ ਇਹੀ ਸੱਚ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਬਾਰੇ ਜੋ ਲਿਖਿਆ ਗਿਆ ਹੈ, ਉਹ ਠੀਕ ਹੀ ਹੈ। ਇਸ ਲਈ ਅਮਲੀ ਜ਼ਿੰਦਗੀ ਵਿਚ ਅਜਿਹੇ ਪ੍ਰਸ਼ਨਾਂ ਲਈ ਕੋਈ ਥਾਂ ਨਹੀਂ। ਜਿਸ ਮਰੀਜ ਦੇ ਮਨੋਰੋਗ ਨੂੰ ਵਿਚਾਰਨ ਲਈ ਡਾਕਟਰ ਨੇ ਦੋ ਹਫਤੇ ਦਾ ਸਮਾਂ ਦਿੱਤਾ ਹੋਵੇ ਤੇ ਜੇ ਉਹ ਇਹ ਦਵਾਈਆਂ ਵਰਤ ਕੇ ਦੋ-ਤਿੰਨ ਦਿਨਾਂ ਵਿਚ ਵੀ ਠੀਕ ਹੋ ਜਾਂਦਾ ਹੈ ਤਾਂ ਇਹ ਪ੍ਰਸ਼ਨ ਬਿਲਕੁਲ ਹੀ ਵਿਅਰਥ ਹੋ ਜਾਂਦਾ ਹੈ।
ਦਰਅਸਲ ਬੈਚ ਫਲਾਵਰ ਰਸ-ਦਵਾਈਆਂ ਦਾ ਇਕ ਅੱਦਿਖ ਪ੍ਰਭਾਵ ਖੇਤਰ (ਉਰਅ) ਹੁੰਦਾ ਹੈ, ਜੋ ਮਨੁੱਖ ਨੂੰ ਲੈਣ ਤੋਂ ਪਹਿਲਾਂ ਹੀ ਚੰਗੀ ਦਸ਼ਾ ਵਲ ਪ੍ਰਭਾਵਿਤ ਕਰਦਾ ਹੈ। ਇਹ ਗੱਲ ਦਵਾਈਆਂ ਨੂੰ ਇਕ ਸ਼ੀਸ਼ੀ ਵਿਚੋਂ ਦੂਜੀ ਵਿਚ ਪਲਟਨ ਵੇਲੇ ਭਲੀ ਪ੍ਰਕਾਰ ਸਿੱਧ ਹੁੰਦੀ ਹੈ। ਇਸ ਲਈ ਕਈ ਡਾਕਟਰ ਤਾਂ ਸਲਾਹ ਦਿੰਦੇ ਹਨ, ਮਰੀਜ ਦੇ ਕਮਰੇ ਵਿਚ ਉਨ੍ਹਾਂ ਦੀ ਦਵਾਈ ਦੀ ਸ਼ੀਸ਼ੀ ਖੁਲ੍ਹੀ ਛੱਡਣ ਨਾਲ ਹੀ ਉਹ ਠੀਕ ਹੋ ਜਾਂਦਾ ਹੈ। ਕਈਆਂ ਦਾ ਮੰਨਣਾ ਹੈ ਕਿ ਜਿੱਥੇ ਇਹ ਫੁੱਲ ਉੱਗਦੇ ਹਨ, ਉੱਥੋਂ ਦੀ ਹਵਾ ਵਿਚ ਇਨ੍ਹਾਂ ਦਾ ਅਸਰ ਆ ਜਾਂਦਾ ਹੈ, ਜਿਸ ਦਾ ਪ੍ਰਭਾਵ ਉੱਥੇ ਰਹਿੰਦੇ ਲੋਕਾਂ `ਤੇ ਪੈਂਦਾ ਹੈ। ਉਹ ਤਰਕ ਦਿੰਦੇ ਹਨ ਕਿ ਇੰਗਲੈਂਡ ਦਾ ਹਰ ਗੱਲ ਵਿਚ ਪਹਿਲੇ ਨੰਬਰ `ਤੇ ਰਹਿਣ ਦਾ ਇਹੀ ਰਾਜ਼ ਹੈ। ਉਨ੍ਹਾਂ ਅਨੁਸਾਰ ਉਸ ਮੁਲਕ ਦੀ ਇਤਿਹਾਸਕ ਅਗਵਾਈ, ਉੱਚਾ ਇਖਲਾਕੀ ਆਚਰਣ, ਅਣਲਿਖਿਤ ਸੰਵਿਧਾਨ, ਸੰਸਾਰ ਪ੍ਰਸਿੱਧ ਅੰਗਰੇਜ਼ੀ ਜ਼ੁਬਾਨ, ਆਲਮੀ ਸਾਹਿਤਕ ਪ੍ਰਸਿੱਧੀ, ਭਰੋਸੇਯੋਗ ਬੀ. ਬੀ. ਸੀ. ਪ੍ਰਸਾਰਣ ਆਦਿ ਇਨ੍ਹਾਂ ਫੁੱਲਾਂ ਦੀਆਂ ਸੁਗੰਧੀਆਂ ਦੇ ਅਸਰ ਕਰਕੇ ਹਨ; ਪਰ ਹੁਣ ਜਦੋਂ ਇਹ ਦਵਾਈਆਂ ਸਭ ਦੀ ਪਹੁੰਚ ਵਿਚ ਆ ਹੀ ਗਈਆਂ ਹਨ ਤਾਂ ਹੱਥ ਕੰਗਣ ਨੂੰ ਆਰਸੀ ਕੀ ਹੈ!