ਹੁਣ ਫਤਿਹ ਤੋਂ ਬਿਨਾਂ ਨਹੀਂ ਮੁੜਨ ਲੱਗਾ

ਛੱਬੀ ਜਨਵਰੀ ਨੇ ਐਸਾ ਗੇੜ ਪਾਇਆ, ਪੂਰੀ ਦਿੱਲੀ ਹੀ ਕੇਰਾਂ ਤਾਂ ਗੇੜ ਛੱਡੀ।
ਥੋੜ੍ਹੀ ਕੀਤਿਆਂ ਜਿਹੜੀ ਕਦੇ ਕੁਸਕਦੀ ਨਾ, ਨਾਲ ਮਾਰਚ ਦੇ ਖੂਬ ਹੀ ਛੇੜ ਛੱਡੀ।
ਅੰਨਦਾਤਾ ਜਿਉਂ ਪਿੰਡਾਂ ‘ਚੋਂ ਉਠਿਆ ਈ, ਹੁਣ ਫਤਿਹ ਤੋਂ ਬਿਨਾਂ ਨਹੀਂ ਮੁੜਨ ਲੱਗਾ।
ਉਹਨੇ ਮਾਹੌਲ ਹੀ ਐਸਾ ਸਿਰਜਿਆ ਈ, ਪੂਰਾ ਮੁਲਖ ਹੀ ਉਹਦੇ ਨਾਲ ਜੁੜਨ ਲੱਗਾ।
ਕੁਝ ਐਸੇ ਵੀ ਉਠੇ ਇਹ ਤਾੜ ਮੌਕਾ, ਵੱਟੇ ਆਪਣੀਆਂ ਬੇੜੀਆਂ ‘ਚ ਪਾਈ ਜਾਂਦੇ।
ਰੋਕੋ ਇਨ੍ਹਾਂ ਨੂੰ ਕੋਈ ਤਾਂ ਰੋਕ ਘੱਤੋ, ਜਿੱਤੀ ਬਾਜ਼ੀ ਨੂੰ ਜਿਹੜੇ ਹਰਾਈ ਜਾਂਦੇ।