ਹੋਮਿਓਪੈਥੀ: ਇਹ ਵੀ ਇਕ ਲੰਗਰ

ਕਿਸਾਨੀ ਸੰਘਰਸ਼ ਦੌਰਾਨ ਉਥੇ ਮੌਜੂਦ ਲੋਕਾਂ ਨੂੰ ਦਰਪੇਸ਼ ਸਰੀਰਕ ਮੁਸ਼ਕਿਲਾਂ ਜਾਂ ਰੋਗਾਂ ਨੂੰ ਧਿਆਨ ਵਿਚ ਰੱਖਦਿਆਂ ਲਿਖੇ ਇਸ ਲੇਖ ਵਿਚ ਲੇਖਕ ਨੇ ਕੁਝ ਹੋਮਿਓਪੈਥੀ ਦਵਾਈਆਂ ਅਜ਼ਮਾਉਣ ਦੀ ਨਸੀਹਤ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਸੰਸਾਰ ਦੀ ਸਭ ਤੋਂ ਵੱਧ ਵਿਗਿਆਨਕ ਚਿਕਿਤਸਾ-ਪ੍ਰਣਾਲੀ ਹੋਮਿਓਪੈਥੀ ਦੇ ਅਜ਼ਮਾਏ ਹੋਏ ਸੱਚ ਹਨ। ਇਹਤਿਆਤ ਲਈ ਇਹ ਜਰੂਰੀ ਹੈ ਕਿ ਦਵਾਈ ਲੈਣ ਤੋਂ ਪਹਿਲਾਂ ਇਸ ਆਮ ਜਾਣਕਾਰੀ ਨੂੰ ਆਪਣੇ ਹੋਮਿਓਪੈਥ ਨਾਲ ਸਲਾਹ ਕਰ ਕੇ ਪੱਕੀ ਕਰ ਲਿਆ ਜਾਵੇ। ਇਸ ਬਾਰੇ ਆਪਣੇ ਹੋਮਿਓਪੈਥ ਜਾਂ ਸਥਾਨਕ ਡਾਕਟਰ ਦੀ ਸਲਾਹ ਲੈਣੀ ਅਤੀ ਜਰੂਰੀ ਹੈ।

ਇਹ ਲੇਖ ਸਿਰਫ ਤੇ ਸਿਰਫ ਪਾਠਕਾਂ ਦੀ ਜਾਣਕਾਰੀ ਹਿੱਤ ਛਾਪ ਰਹੇ ਹਾਂ। -ਸੰਪਾਦਕ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310

ਹਫਤਾ ਕੁ ਪਹਿਲਾਂ ਇਕ ਸ਼ਾਮ ਇੰਡੀਆ ਤੋਂ ਮੇਰੇ ਭਰਾ ਦਾ ਫੋਨ ਆਇਆ। ਦੁਖ ਭਰੀ ਅਵਾਜ਼ ਵਿਚ ਕੁਝ ਕਹਿਣ ਦੀ ਕੋਸਿ਼ਸ਼ ਕਰ ਰਿਹਾ ਸੀ। ਮੈਂ ਪੁੱਛਿਆ, “ਤੂੰ ਰੋ ਕਿਉਂ ਰਿਹੈਂ ਕਾਕਾ?
ਕਹਿਣ ਲੱਗਾ, “ਰੋ ਨ੍ਹੀਂ ਰਿਹਾ ਬਾਈ, ਮੋਢੇ ਮਾਂ ਬਹੁਤ ਦਰਦ ਮਾਰ ਰਿਹਾ ਜੀ। ਦਵਾਈ ਪੁਛਣੇ ਵਾਸਤੈ ਫੋਨ ਕਰਿਆ।”
ਮੈਂ ਉਸ ਨੂੰ ਦਰਦ ਦਾ ਕਾਰਨ ਪੁੱਛਿਆ। ਕਹਿਣ ਲੱਗਾ, “ਪਤਾ ਨੀ ਕਾਸਤੇ ਹੋ ਗਿਆ। ਦਿੱਲੀ ਮਾਂ ਧਰਨੇ ਪਰ ਗਿਆ ਹੋਇਆ ਤਾ, ਉਥੇ ਈ ਕੁਸ ਹੋ ਗਿਆ।”
ਮੈਂ ਉਸ ਨੂੰ ਕਿਹਾ, “ਸਹੀ ਦੱਸ ਧਰਨੇ `ਤੇ ਕੀ ਹੋਇਆ; ਡਿਗ ਪਿਆ ਸੀ, ਚੋਟ ਲੱਗੀ ਸੀ, ਠੰਡੀ ਹਵਾ ਵਿਚ ਫਿਰਦਾ ਰਿਹਾ, ਭਿੱਜ ਗਿਆ ਜਾਂ ਕੁਝ ਖਾਣ-ਪੀਣ ਦੀ ਖਰਾਬੀ ਹੋ ਗਈ ਸੀ?”
ਉਸ ਨੇ ਥੋੜ੍ਹਾ ਵੱਟ ਜਿਹਾ ਖਾ ਕੇ ਜਵਾਬ ਦਿੱਤਾ, “ਖਾਣ ਪੀਣ ਗੀ ਕੇ ਖਰਾਬੀ ਹੋ`ਗੀ ਬਾਈ ਉੱਥੈ, ਇੰਨਾ ਸਾਫ ਸੁਥਰਾ ਤੋ ਲੰਗਰ ਮਿਲੇਤਾ। ਨਾਲੇ ਮੈਂ ਤੋ ਹਿਸਾਬ ਗੈਲੇ ਖਾਹਾਂਤਾ। ਪਰ ਮੰਨੂੰ ਲਗਾ ਜੋਹ ਟਰਾਲੀ ਮਾਂ ਚੜ੍ਹਨੇ ਉਤਰਨੇ ਕਰ ਕੈ ਹੋਇਆ।”
ਮੈਂ ਮਰੀਜ਼ ਦੇ ਅਨੁਮਾਨ ਦੀ ਬਹੁਤ ਕਦਰ ਕਰਦਾ ਹਾਂ, ਪਰ ਤਹਿ ਤੀਕ ਜਾਣ ਲਈ ਪੁਛਿਆ, “ਹੁਣ ਟਰਾਲੀ ਵੀ ਨੀ ਚੜ੍ਹ ਸਕਦਾ ਤੂੰ?” ਉਹ ਬੋਲਿਆ, “ਟਰਾਲੀ ਮਾਂ ਤੋ ਚੜ੍ਹ ਜਾਹਾਂ ਤਾ ਜੀ ਪਰ ਉਸ ਮਾਂ ਸੌਣ ਵਾਸਤੈ ਦੋ ਛੱਤਾਂ ਬਣਾਈਆਂ ਹੋਈਆਂ ਤੀਆਂ। ਉੱਪਰਲੀ ਛੱਤ ਆਲੇ ਤੋ ਪੌੜੀ ਲਾ ਕੈ ਚੜ੍ਹ ਜੇਂ ਤੇ। ਪਰ ਮੇਰਾ ਬਿਸਤਰਾ ਹੇਠਲੀ ਛੱਤ ਮਾਂ ਸਭ ਤੇ ਪਰਲੇ ਪਾਸੇ ਤਾ। ਕੋਢਾ ਹੋ ਹੋ ਕੈ ਸਭ ਕੇ ਉੱਪਰ ਨੂੰ ਟੱਪ ਕੈ ਜਾਣਾ ਪਵੇ ਤਾ। ਬਸ ਮੋਢੇ ਪਰ ਕੋਈ ਦਬਾਉ ਪੈ ਗਿਆ। ਪਹਿਲਾਂ ਥੋੜ੍ਹਾ ਥੋੜ੍ਹਾ ਦੁਖਣ ਲਗਿਆ, ਫੇਰ ਜਾਦੈਂ ਹੋ ਗਿਆ। ਮੇਰੇ ਤੋ ਖੱਬਾ ਮੋਢਾ, ਬਾਂਹ, ਛਾਤੀ ਸਭ ਹਿੱਲਣੇ ਤੇ ਰਹਿ`ਗੇ। ਸਾਂਹ ਵੀ ਔਖਾ ਆਵਾ। ਗੈਲ ਗੇ ਕਹਿਣ ਲਗੇ ਜਾ ਗੈ ਹਾਰਟ ਆਲੇ ਨੂੰ ਦਖਾ। ਇਕ ਕਾਰ ਆ ਰਹੀ ਤੀ ਪੰਜਾਬ ਕੰਨੀ ਨੂੰ, ਉਨ੍ਹਾਂ ਨੈ ਮੰਨੂੰ ਉਸ ਮਾਂ ਬਠਾ ਦਿਆ। ਹੁਣੇ ਗਏ ਐਂ ਛੋੜ ਗੈ। ਬੱਸ ਤਿਆਰ ਹੋ ਗੈ ਜਾਣ ਲਗਿਆ ਤਾ ਪਟਿਆਲੈ। ਮਖਿਆ ਬਾਈ ਨੂੰ ਏਂ ਪੁੱਛਾਂ, ਕੁਸ ਦੱਸਦੇ ਜੇ।”
ਉਹ ਤੇ ਉਸ ਦਾ ਪਰਿਵਾਰ, ਇੱਥੋਂ ਤੀਕ ਕਿ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਤੇ ਵਾਕਫ ਜਦੋਂ ਕਦੇ ਬੀਮਾਰ ਹੋਣ ਜਾਂ ਹਸਪਤਾਲੀ ਇਲਾਜ ਕਰਵਾ ਕੇ ਉਲਝ ਜਾਣ ਤਾਂ ਮੈਨੂੰ ਫੋਨ ਕਰਦੇ ਹਨ। ਮੈਂ ਇੱਥੇ ਬੈਠਾ ਉਨ੍ਹਾਂ ਦਾ ਬਹੁਤਾ ਕੁਝ ਤਾਂ ਨਹੀਂ ਕਰ ਸਕਦਾ, ਪਰ ਜਦੋਂ ਕੇਸ ਕੋਈ ਸਿੱਧਾ ਜਾਪੇ ਤਾਂ ਵੱਟਸਐਪ `ਤੇ ਦਵਾਈ ਲਿਖ ਕੇ ਭੇਜ ਦਿੰਦਾ ਹਾਂ ਤੇ ਉਹ ਪਟਿਆਲੇ ਦੇ ਸੰਤ ਸਟੋਰ ਤੋਂ ਲੈ ਲੈਂਦੇ ਹਨ। ਮੈਨੂੰ ਪਤਾ ਹੈ ਕਿ ਹੋਮਿਓਪੈਥੀ ਵਿਚ ਇਹ ਢੰਗ ਵਰਤਣਾ ਠੀਕ ਨਹੀਂ, ਕਿਉਂਕਿ ਇਸ ਪ੍ਰਣਾਲੀ ਵਿਚ ਦਵਾਈ ਦੀਆਂ ਇਕ ਦੋ ਖੁਰਾਕਾਂ ਹੀ ਇਲਾਜ ਲਈ ਕਾਫੀ ਹੁੰਦੀਆਂ ਹਨ, ਜਦੋਂ ਕਿ ਬੀਮਾਰਾਂ ਦੀ ਆਦਤ ਹੈ ਕਿ ਦਵਾਈ ਦਾ ਪਤਾ ਲੱਗਣ ਨਾਲ ਉਸ ਨੂੰ ਲੈ ਲੈ ਖਾਈ ਜਾਂਦੇ ਹਨ। ਇਸ ਗੱਲ `ਤੇ ਨਿਗਰਾਨੀ ਰੱਖਦਿਆਂ ਮੈਂ ਉਨ੍ਹਾਂ ਨੂੰ ਦਵਾਈ ਦੀਆਂ ਨਿਸ਼ਚਿਤ ਖੁਰਾਕਾਂ ਹੀ ਲਿਖਦਾ ਹਾਂ ਤੇ ਨਾਲ ਲੈਣ ਦੇ ਢੰਗ ਦਾ ਜਿ਼ਕਰ ਕਰਦਾ ਹਾਂ। ਮੈਂ ਸੰਤ ਨੂੰ ਵੀ ਕਿਹਾ ਹੋਇਆ ਹੈ ਕਿ ਮੇਰੇ ਮਰੀਜ਼ਾਂ ਨੂੰ ਲਿਖੀਆਂ ਹੋਈਆਂ ਖੁਰਾਕਾਂ ਤੋਂ ਵਧੀਕ ਦਵਾਈ ਨਾ ਦੇਵੇ।
ਮੇਰੇ ਭਰਾ ਦਾ ਬਿਆਨ ਸੁਣ ਕੇ ਕੇ ਮੇਰਾ ਬੈਠੇ ਬਿਠਾਏ ਦਾ ਸਾਹ ਘੁਟਣ ਲੱਗਿਆ। ਜਿਸ ਤਰ੍ਹਾਂ ਦੀ ਭੀੜੀ ਹਾਲਤ ਦਾ ਉਸ ਨੇ ਬਿਆਨ ਕੀਤਾ, ਉਸ ਵਿਚ ਤਾਂ ਮੈਂ ਇਕ ਮਿੰਟ ਵੀ ਨਾ ਰਹਿ ਸਕਾਂ। ਮੈਂ ਤਾਂ ਟ੍ਰੇਨ ਦੇ ਡੱਬੇ ਦੀ ਉਤਲੀ ਸੀਟ `ਤੇ ਵੀ ਨਹੀਂ ਸੌਂ ਸਕਦਾ। ਇਸ ਲਈ ਪਹਿਲਾਂ ਮੈਂ ਆਪ ਮੁਹਾਰੇ ਬਾਰੀ ਖੋਲ੍ਹ ਕੇ ਠੰਡਾ ਸਾਹ ਲਿਆ। ਫਿਰ ਅੰਦਾਜ਼ਾ ਲਾਇਆ ਕਿ ਛੇ ਫੁੱਟ ਤੋਂ ਲੰਬੇ ਮੇਰੇ ਭਰਾ ਲਈ ਟਰਾਲੀ ਵਿਚ ਸੌਣਾ ਕਿੰਨਾ ਔਖਾ ਹੋਇਆ ਹੋਵੇਗਾ। ਇਸ ਤੋਂ ਵੀ ਔਖਾ ਉਸ ਲਈ ਹੱਥਾਂ-ਪੈਰਾਂ ਦੇ ਸਹਾਰੇ ਦੂਜਿਆਂ ਉਤੋਂ ਦੀ ਲੰਘ ਕੇ ਆਪਣੀ ਸੀਟ `ਤੇ ਜਾਣਾ ਹੋਇਆ ਹੋਵੇਗਾ। ਜਰੂਰ ਹੀ ਉਸ ਦੇ ਸਰਦੀ ਤੇ ਬੇਆਰਾਮੀ ਦੇ ਝੰਬੇ ਸਰੀਰ ਦੀ ਕੋਈ ਨਾੜ ਚੜ੍ਹ ਗਈ ਹੋਵੇਗੀ ਜਾਂ ਟਰਾਲੀ ਦੇ ਲੋਹੇ ਦੀ ਠੰਢ ਨੇ ਉਸ ਦੇ ਪੱਠਿਆਂ ਨੂੰ ਜਾਮ ਕਰ ਦਿੱਤਾ ਹੋਵੇਗਾ। ਮੈਂ ਉਸ ਨੂੰ ਕਿਹਾ ਕਿ ਆਪਣੀ ਨੂੰਹ ਨਾਲ ਗੱਲ ਕਰਾਵੇ।
ਉਸ ਦੀ ਨੂੰਹ ਪੜ੍ਹੀ-ਲਿਖੀ ਸਿਆਣੀ ਕੁੜੀ ਹੈ। ਉਹ ਬਚੀਆਂ ਦਵਾਈਆਂ ਨੂੰ ਸੁੱਟਣ ਦੀ ਥਾਂ ਧਿਆਨ ਨਾਲ ਸੰਭਾਲ ਕੇ ਰੱਖ ਲੈਂਦੀ ਹੈ ਤੇ ਕਈਆਂ ਦੇ ਤਾਂ ਉਸ ਨੂੰ ਨਾਂ ਵੀ ਯਾਦ ਹਨ। ਜੇ ਮੈਂ ਕਿਸੇ ਮਰੀਜ਼ ਲਈ ਫੇਰ ਉਹੀ ਦਵਾਈ ਲਿਖਾਂ ਤਾਂ ਉਹ ਪਟਿਆਲੇ ਭੇਜਣ ਦੀ ਥਾਂ ਉਸ ਦਵਾਈ ਦਾ ਆਪਣੇ ਕੋਲੋਂ ਹੀ ਪ੍ਰਬੰਧ ਕਰ ਦਿੰਦੀ ਹੈ। ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਕੋਲ ਰ੍ਹੱਸ ਟਾਕਸ ਵਨ ਐਮ (੍ਰਹੁਸ ਠੋਣ ੀੰ) ਹੈ? ਉਸ ਨੇ ਕਿਹਾ, “ਹਾਂ ਤਾਇਆ ਜੀ, ਆਪ ਜੀ ਨੇ ਇਕ ਵਾਰ ਲੱਕੀ ਲਈ ਲਿਖਾਈ ਤੀ, ਉਹ ਪਈ ਐ।” ਮੈਂ ਉਸ ਨੂੰ ਕਿਹਾ ਕਿ ਉਸ ਵਿਚੋਂ ਇਕ ਖੁਰਾਕ ਆਪਣੇ ਸਹੁਰੇ ਨੂੰ ਦੇ ਦੇਵੇ।
ਅਗਲੇ ਦਿਨ ਉਸ ਨੇ ਫੋਨ ਕਰ ਕੇ ਦੱਸਿਆ ਕਿ ਦਵਾਈ ਤੋਂ ਦਸਾਂ ਮਿੰਟਾਂ ਬਾਅਦ ਹੀ ਉਸ ਦੇ ਦਰਦ ਬੰਦ ਹੋ ਗਏ ਸਨ। ਉਹ ਪਟਿਆਲੇ ਜਾਣ ਦੀ ਥਾਂ ਘਰੇ ਹੀ ਸੌਂ ਗਿਆ ਸੀ। ਜਦੋਂ ਉੱਠਿਆ ਠੀਕ ਠਾਕ ਸੀ। ਪੰਜਾਬੀ ਕਲਚਰ ਦਾ ਇਕ ਇਹ ਪੱਖ ਵੀ ਦੇਖਣ ਵਿਚ ਆਇਆ ਹੈ ਕਿ ਲੋਕ ਕਿਸੇ ਦਾ ਧੰਨਵਾਦ ਕਰਨ ਨੂੰ ਹੇਠੀ ਸਮਝਦੇ ਹਨ। ਸ਼ਾਇਦ ਇਸੇ ਕਰਕੇ ਹੀ “ਨੇਕੀ ਕਰ ਦਰਿਆ ਮੇਂ ਡਾਲ” ਵਾਲਾ ਮੁਹਾਵਰਾ ਹੋਂਦ ਵਿਚ ਆਇਆ ਹੈ!
ਇਸ ਘਟਨਾ ਤੋਂ ਬਾਅਦ ਮੇਰੇ ਮਨ ਵਿਚ ਧਰਨੇ `ਤੇ ਬੈਠੇ ਕਿਸਾਨਾਂ ਦੇ ਦੁਖ ਦਰਦਾਂ ਦੇ ਖਿਆਲਾਂ ਦਾ ਇਕ ਹੜ੍ਹ ਜਿਹਾ ਆ ਗਿਆ। ਜੋ ਗੱਲ ਪਹਿਲਾਂ ਘਟਨਾ ਸੱਥਲ ਦੇ ਹਜ਼ਾਰਾਂ ਵੀਡੀਓ ਦੇਖਣ ਤੋਂ ਵੀ ਸਮਝ ਨਹੀਂ ਸੀ ਆਈ, ਉਹ ਇਕ ਕੇਸ ਨੂੰ ਦੇਖਣ ਤੋਂ ਪਤਾ ਲੱਗਦੀ ਜਾਪੀ। ਸਰਦੀ ਦੀ ਚੜ੍ਹਤ, ਪੈਰ ਪੈਰ `ਤੇ ਅਨਿਸ਼ਚਿਤਤਾ, ਸਾਰੇ ਦਿਨ ਦੀ ਭੱਜ ਦੌੜ, ਗਰਦ, ਹਵਾ, ਮਿੱਟੀ, ਬਾਰਸ਼, ਗਾਰਾ, ਬੈਠਣ ਲਈ ਸਲ੍ਹਾਬੀਆਂ ਦਰੀਆਂ, ਗਿੱਲੀਆਂ ਗਰਦਾਈਆਂ ਦਰੀਆਂ ਨਾਲ ਢਕੀ ਠੰਡੀ ਸੜਕ, ਸੌਣ ਲਈ ਲੋਹੇ ਦੀਆਂ ਟਰਾਲੀਆਂ, ਉੱਤੇ ਤ੍ਰੇਲ ਭਿੱਜੀਆਂ ਠੰਡੀਆਂ ਤ੍ਰਿਪਾਲਾਂ, ਵਿਚ ਤੁੰਨ ਕੇ ਪਾਏ ਦਰਜਨਾਂ ਪ੍ਰਾਣੀ, ਮੁੜ੍ਹਕਿਆਂ ਤੇ ਸਵਾਸਾਂ ਦੀ ਹਵਾੜ, ਵਿਅਕਤੀਗਤ ਪ੍ਰਾਈਵੇਸੀ ਦਾ ਘਾਣ, ਪਰਾਲੀ ਦੇ ਮੰਜੇ `ਤੇ ਇਕਹਿਰੇ ਰਜਾਈਆਂ ਬਿਛੌਣੇ, ਸਿਰਹਾਣੇ ਬਦਬੂਦਾਰ ਜੁੱਤੀਆਂ, ਬਰਫ ਵਾਂਗ ਸਰਦ ਹੱਥ ਪੈਰ, ਠੰਡ ਨਾਲ ਆਕੜੇ ਸਰੀਰ, ਪਾਣੀ ਤੇ ਨਹਾਉਣ ਧੋਣ ਦੀਆਂ ਸੁਵਿਧਾਵਾਂ ਦੀ ਕਿੱਲਤ ਤੇ ਅਤਿ ਦੀ ਬੇਆਰਾਮੀ। ਇਸ ਸਭ ਤੋਂ ਉੱਪਰ ਸੰਘਰਸ਼ ਦੇ ਬਿਖਮ ਸੰਕਲਪ, ਜਿਨ੍ਹਾਂ ਵਿਚ ਪੁਲਿਸ ਦੇ ਅੱਥਰੂ-ਗੈਸ ਗੋਲੇ, ਲਾਠੀ ਚਾਰਜ ਤੇ ਪਾਣੀ ਦੀਆਂ ਬੁਛਾੜਾਂ ਨੂੰ ਪਛਾੜਨ ਦੀ ਤਿਆਰੀ। ਗੱਲ ਕੀ, ਸ਼ਹਾਦਤ ਤੋਂ ਪਹਿਲਾਂ ਇਕ ਸਮੂਹ ਜਿੰਦਾ ਸ਼ਹਾਦਤ! ਪਰ ਧੰਨ ਇਹ ਧਰਨਾਕਾਰੀ, ਜੋ ਹੌਸਲੇ ਤੇ ਜ਼ਬਤ ਰਾਹੀਂ ਜਮਹੂਰੀਅਤ ਦੀ ਰਾਖੀ ਬੈਠੇ ਹਨ!
ਮੈਂ ਸੋਚਿਆ ਜੋ ਗੱਲ ਮੇਰੇ ਭਰਾ ਨਾਲ ਵਾਪਰੀ ਹੈ, ਉਹ ਕਰੀਬ ਸਭ ਨਾਲ ਹੀ ਵਾਪਰ ਰਹੀ ਹੋਵੇਗੀ। ਥੋੜ੍ਹੇ ਜਾਂ ਬਹੁਤੇ ਸਭ ਹੀ ਠੰਡ, ਬਾਰਸ਼ ਤੇ ਬੇਆਰਾਮੀ ਦੀ ਲਪੇਟ ਵਿਚ ਆਏ ਹੋਣਗੇ। ਸਭ ਹੀ ਉਸ ਜਿਹੇ ਦੁਖ ਝੇਲ ਰਹੇ ਹੋਣਗੇ। ਆਖਰਕਾਰ ਜੋ ਮੌਤਾਂ ਉੱਥੇ ਹੋ ਰਹੀਆਂ ਹਨ, ਉਹ ਐਵੇਂ ਤਾਂ ਨਹੀਂ ਹੋ ਰਹੀਆਂ। ਜੋ ਘਰ ਜਾ ਕੇ ਮਰ ਰਹੇ ਹਨ, ਉਹ ਪਹਿਲਾਂ ਬਿਮਾਰ ਹੋਏ ਬਿਨਾ ਤਾਂ ਨਹੀਂ ਮਰ ਰਹੇ। ਇਸ ਲਈ ਉਨ੍ਹਾਂ ਦਾ ਜੋ ਦੁੱਖ ਹਰਿਆ ਜਾ ਸਕਦਾ ਹੈ, ਜਾਣਾ ਚਾਹੀਦਾ ਹੈ। ਜਿੱਥੇ ਹੋਰ ਲੰਗਰ ਲੱਗ ਰਹੇ ਹਨ, ਉੱਥੇ ਹੋਮਿਓਪੈਥੀ ਦਵਾਈਆਂ ਦਾ ਵੀ ਇਕ ਨਿਮਾਣਾ ਜਿਹਾ ਲੰਗਰ ਲੱਗਣਾ ਚਾਹੀਦਾ ਹੈ। ਚਾਹੇ ਅੱਧੀ ਦੁਨੀਆਂ ਇਸ ਪ੍ਰਣਾਲੀ ਦੀਆਂ ਦਵਾਈਆਂ ਨੂੰ ਫਜ਼ੂਲ ਦੀਆਂ ‘ਮਿੱਠੀਆਂ ਗੋਲੀਆਂ’ ਹੀ ਸਮਝਦੀ ਹੋਵੇ, ਸਮਝਦੀ ਰਹੇ। ਅੱਧੀ ਦੁਨੀਆਂ ਤਾਂ ਕਿਸਾਨ ਮਾਰੂ ਕਾਨੂੰਨਾਂ ਨੂੰ ਵੀ ਕਿਸਾਨ ਭਲਾਈ ਵਾਲੇ ਦੱਸ ਰਹੀ ਹੈ, ਫਿਰ ਕਿਹੜਾ ਕਿਸਾਨਾਂ ਨੇ ਉਨ੍ਹਾਂ ਨੂੰ ਠੀਕ ਮੰਨ ਕੇ ਧਰਨੇ ਚੁੱਕ ਲਏ ਹਨ। ਜੇ ਅੱਧੀ ਦੁਨੀਆਂ ਆਪਣੀ ਨਾਲਾਇਕੀ ਕਰਕੇ ਸੱਚ ਤੋਂ ਬੇਮੁਖ ਹੈ ਤਾਂ ਸੱਚ ਨੂੰ ਕੀ ਆਂਚ। ਜਿਵੇਂ ਕਿਸਾਨਾਂ ਨੂੰ ਕਾਨੂੰਨਾਂ ਦੀ ਅਸਲੀਅਤ ਪਤਾ ਹੈ, ਤਿਵੇਂ ਹੀ ਹੋਮਿਓਪੈਥੀ ਦੀ ਅਸਲੀਅਤ ਹੋਮਿਓਪੈਥਾਂ ਨੂੰ ਪਤਾ ਹੈ। ਸੋ ਮੈਂ ਕਰੀਬ ਅੱਧੀ ਦਰਜਨ ਜਰੂਰੀ ਦਵਾਈਆਂ ਦੀ ਇਕ ਵੀਡੀਓ ਯੂ-ਟਿਊਬ ਤੇ ਪਾਈ ਤਾਂ ਜੋ ਉਹ ਜੁਝਾਰੂ ਲੋਕ ਦੇਖ ਕੇ ਲਾਭ ਉਠਾ ਸਕਣ। ਇਹ ਵੀਡੀਓ ਹੁਣ ਵੀ ਮੇਰੀ ਚੈਨਲ `ਤੇ ਪਿਆ ਹੈ। ਉਨ੍ਹਾਂ ਹੀ ਦਵਾਈਆਂ ਦਾ ਜਿ਼ਕਰ ਹੁਣ ਇੱਥੇ ਕਰ ਰਿਹਾ ਹਾਂ ਤਾਂ ਜੋ ਨਾ ਸਿਰਫ ਧਰਨਾਕਾਰੀ ਕਿਸਾਨ, ਸਗੋਂ ਦੂਜੇ ਲੋਕ ਵੀ ਇਨ੍ਹਾਂ ਨੂੰ ਵਰਤ ਕੇ ਸਿਹਤ ਸੁਖ ਪ੍ਰਾਪਤ ਸਕਣ।
1. ਐਕੋਨਾਈਟ (ੳਚੋਨਟਿੲ ਂਅਪੲਲਲੁਸ): ਡਾ. ਐਚ. ਸੀ. ਐਲਨ ਅਨੁਸਾਰ ਇਹ ਦਵਾਈ ਠੰਢ ਤੇ ਖੁਸ਼ਕ ਹਵਾ ਕਾਰਨ ਲੱਗੇ ਸਰਦੀ, ਜੁਕਾਮ, ਬੁਖਾਰ, ਦਰਦ, ਬੇਚੈਨੀ ਤੇ ਪਿਆਸ ਆਦਿ ਲਈ ਅਤਿਉੱਤਮ ਹੈ। ਇਸ ਵਿਚ ਡਰ, ਖਾਸ ਕਰ ਕੇ ਮੌਤ ਦਾ ਡਰ, ਸੜਕ ਪਾਰ ਕਰਨ ਦਾ ਡਰ, ਭੀੜ ਤੋਂ ਡਰ, ਬੰਦ ਥਾਂਵਾਂ ਦਾ ਡਰ ਆਦਿ ਦੀ ਭਰਮਾਰ ਹੁੰਦੀ ਹੈ। ਇਹ ਜ਼ੁਕਾਮ ਦੀ ਪਹਿਲੀ ਨਿਸ਼ਾਨੀ ਨਾਲ ਹੀ ਲੈਣੀ ਬਣਦੀ ਹੈ। ਠੰਡੀ ਹਵਾ ਤੇ ਧੂੜ ਵਿਚ ਸਾਰਾ ਦਿਨ ਘੂੰਮਣ ਉਪਰੰਤ ਸ਼ਾਮ ਵੇਲੇ ਥਕੇਵੇਂ ਦੀ ਹਾਲਤ ਵਿਚ ਹਰ ਕਿਸਾਨ ਨੂੰ ਇਸ ਦਵਾਈ ਦੀ ਇਕ ਖੁਰਾਕ ਲੈ ਲੈਣੀ ਚਾਹੀਦੀ ਹੈ। ਜਿੱਥੇ ਇਸ ਦਵਾਈ ਦੇ ਸੰਕੇਤ ਹੋਣ ਉੱਥੇ ਇਕੋ ਖੁਰਾਕ ਨਾਲ ਇਹ ਨਾ ਸਿਰਫ ਉਨ੍ਹਾਂ ਸੰਕੇਤਾਂ ਨੂੰ ਠੀਕ ਕਰ ਦਿੰਦੀ ਹੈ, ਸਗੋਂ ਉਨ੍ਹਾਂ ਨੂੰ ਪੈਦਾ ਕਰਨ ਵਾਲੇ ਕਾਰਨਾਂ ਨੂੰ ਵੀ ਬੇਅਸਰ ਕਰਦੀ ਹੈ।
ਨਿਯਮਾਂ ਅਨੁਸਾਰ ਤਾਂ ਜੇ ਇਹ ਪਹਿਲੀ ਅਲਾਮਤ ਨਾਲ ਦੇ ਦਿੱਤੀ ਜਾਵੇ ਤਾਂ ਕਰੋਨਾ ਜਿਹੀ ਮਹਾਮਾਰੀ ਨੂੰ ਵੀ ਨੇੜੇ ਨਹੀਂ ਲੱਗਣ ਦੇ ਸਕਦੀ। ਜਿਨ੍ਹਾਂ ਦੇ ਸਿਰ ਵਿਚ ਇਸ ਮਹਾਂਮਾਰੀ ਦਾ ਡਾਹਢਾ ਡਰ ਵੜਿਆ ਹੋਇਆ ਹੈ, ਉਹ ਵੀ ਇਸ ਦੀ ਹਫਤਾਵਾਰ ਇਕ ਖੁਰਾਕ ਲੈ ਕੇ ਆਪਣੀ ਸ਼ਹਿਨਸ਼ਕਤੀ (ੀਮਮੁਨਟਿੇ) ਵਧਾ ਸਕਦੇ ਹਨ। ਜੇ ਕੋਈ ਪੁੱਛੇ ਕਿ ਕਿਹੜੀ ਇਕੋ ਇਕ ਅਜਿਹੀ ਹੋਮਿਓਪੈਥੀ ਦਵਾ ਹੈ, ਜੋ ਮਨੁੱਖ ਆਪਤਕਾਲ ਵਰਤੋਂ ਲਈ ਹਮੇਸ਼ਾ ਆਪਣੇ ਕੋਲ ਰੱਖੇ ਤਾਂ ਨਿਰਸੰਦੇਹ ਉਹ ਐਕੋਨਾਈਟ ਹੀ ਹੈ। ਅਰੰਭ ਵਿਚ ਹੀ ਲਈ ਤੀਹ ਪੋਟੈਂਸੀ ਦੀਆਂ ਚਾਰ ਗੋਲੀਆਂ ਦੀ ਇਕੋ ਖੁਰਾਕ ਉਸ ਦਾ ਹਰ ਵਬਾ ਤੋਂ ਬਚਾਉ ਕਰਨ ਲਈ ਕਾਫੀ ਹੈ।
2. ਰੱਸ ਟਾਕਸ (੍ਰਹੁਸ ਠੋਣ): ਡਾ. ਵਿਲਿਅਮ ਬੋਰਿਕ ਅਨੁਸਾਰ ਇਹ ਦਵਾ ਮੋਚ ਪੈਣ, ਭਾਰ ਚੁੱਕਣ ਤੇ ਪਸੀਨੇ ਦੀ ਅਵਸਥਾ ਵਿਚ ਮੀਂਹ ਜਾਂ ਪਾਣੀ ਦੀ ਬੁਛਾੜ ਵਿਚ ਭਿੱਜਣ ਨਾਲ ਹੋਈ ਕਿਸੇ ਵੀ ਤਕਲੀਫ ਲਈ ਲੈਣੀ ਚਾਹੀਦੀ ਹੈ। ਪਸੀਨੇ ਦਾ ਰੁਕ ਜਾਣਾ, ਜੋੜਾਂ ਵਿਚ ਦਰਦ, ਪੱਠਿਆਂ ਦੀ ਖਿੱਚ; ਪਿੱਠ, ਖਾਸ ਕਰ ਮੋਢਿਆਂ ਵਿਚਾਲੇ ਤੇ ਗਰਦਨ ਵਿਚ ਬੰਨਵੀਂ ਪੀੜਾ, ਸਰੀਰ ਵਿਚ ਅੰਗੜਾਈਆਂ, ਬੇਚੈਨੀ, ਹੱਡ ਭੰਨਣੀ ਤੇ ਬੁਖਾਰ ਇਸ ਦੇ ਮੁੱਖ ਲੱਛਣ ਹਨ। ਇਸ ਦਾ ਮਰੀਜ ਹਿਲਜੁਲ ਕਰਦਾ ਤੇ ਕਸਮੇੜੇ ਮਾਰਦਾ ਰਹਿੰਦਾ ਹੈ। ਜੇ ਇਹ ਤਕਲੀਫਾਂ ਠੀਕ ਨਾ ਕੀਤੀਆ ਜਾਣ ਤਾਂ ਇਹ ਟਾਈਫਾਈਡ, ਗਠੀਆ ਤੇ ਦਿਲ ਦੇ ਰੋਗ ਜਿਹੇ ਭਿਆਨਕ ਰੋਗਾਂ ਵਿਚ ਤਬਦੀਲ ਹੋ ਸਕਦੀਆਂ ਹਨ। ਇਕ ਹਜ਼ਾਰ (1ੰ) ਪੋਟੈਂਸੀ ਦੀ ਚਾਰ ਗੋਲੀਆਂ ਦੀ ਇਕ ਖੁਰਾਕ ਹੀ ਮਰੀਜ਼ ਦੇ ਮੂੰਹ ਵਿਚ ਖੁਰਨ ਤੋਂ ਪਹਿਲਾਂ ਉਸ ਨੂੰ ਪਸੀਨੇ ਨਾਲ ਤਰ ਕਰ ਦੇਵੇਗੀ ਤੇ ਉਪਰੋਕਤ ਸਭ ਤਕਲੀਫਾਂ ਨੂੰ ਛਾਂਈਂ ਮਾਂਈਂ ਕਰ ਦੇਵੇਗੀ। ਪੈਰਾਸੀਟਾਮੋਲ ਤੇ ਗੁੜ-ਜਵੈਣ ਦੇ ਕਾਹੜੇ ਇਸ ਦੇ ਸਾਹਮਣੇ ਕੁਝ ਵੀ ਨਹੀਂ। ਇਨ੍ਹਾਂ ਉਪਾਵਾਂ ਨਾਲ ਵਕਤੀ ਆਰਾਮ ਦਾ ਆਭਾਸ ਤਾਂ ਹੋ ਸਕਦਾ ਹੈ, ਪਰ ਪੱਕਾ ਇਲਾਜ ਨਹੀਂ ਹੋ ਸਕਦਾ। ਇਹ ਧਰਨੇ `ਤੇ ਬੈਠੇ ਕਿਸਾਨ ਭਰਾਵਾਂ ਦੀ ਖਾਸ ਦਵਾਈ ਹੈ। ਉਹ ਇਸ ਨੂੰ ਪਾਣੀ ਦੀਆਂ ਬੁਛਾੜਾਂ ਲੱਗਣ, ਠੰਡੀ ਦਰੀਆਂ `ਤੇ ਬੈਠਣ ਅਤੇ ਟਰਾਲੀ ਦੇ ਲੋਹੇ ਦੀ ਛੋਹ ਨਾਲ ਠੰਡੇ ਹੋਣ ਤੋਂ ਬਾਅਦ ਜਰੂਰ ਲੈਣ, ਸਹਾਈ ਹੋਵੇਗੀ।
3. ਆਰਨੀਕਾ ਮੌਂਟ (ੳਰਨਚਿਅ ੰੋਨਟ): ਡਾ. ਜੇ. ਟੀ. ਕੈਂਟ ਅਨੁਸਾਰ ਇਹ ਦਵਾਈ ਕੁੱਟ ਮਾਰ ਤੇ ਗੁੱਝੀਆਂ ਸੱਟਾਂ ਕਾਰਨ ਪੈਦਾ ਹੋਈ ਸੋਜਿਸ਼ ਤੇ ਪੀੜਾ ਲਈ ਸਰਬਉਤਮ ਹੈ। ਇਨ੍ਹਾਂ ਸੱਟਾਂ ਦੇ ਮਰੀਜ਼ ਆਪਣੇ ਦੁਖਦੇ ਅੰਗਾਂ ਨੂੰ ਛੂਹਣ ਵੀ ਨਹੀਂ ਦਿੰਦੇ। ਘਣਘੋਰ ਦਰਦ ਕਾਰਨ ਮਰੀਜ਼ ਨੂੰ ਕਿਸੇ ਵੀ ਪਾਸੇ ਪੈਣ ਨਾਲ ਆਰਾਮ ਨਹੀਂ ਆਉਂਦਾ ਤੇ ਉਹ ਸਾਰੀ ਰਾਤ ਉਸਲ-ਵੱਟੇ ਲੈਂਦਾ ਰਹਿੰਦਾ ਹੈ। ਡੰਡੇ ਸੋਟੇ ਦੀ ਚੋਟ ਲੱਗਣ, ਫਰਸ਼ `ਤੇ ਡਿੱਗਣ, ਛੋਟੇ-ਮੋਟੇ ਐਕਸੀਡੈਂਟਾਂ ਦੀ ਚਪੇਟ ਵਿਚ ਆਉਣ, ਸੋਜਿਸ਼ ਹੋਣ, ਨੀਲ ਪੈਣ ਆਦਿ ਦੀਆਂ ਨਵੀਆਂ ਘਟਨਾਵਾਂ ਵਿਚ ਇਹ 30ਵੀਂ ਪੋਟੈਂਸੀ ਦੀਆਂ ਦਿਨ ਦੀਆਂ ਤਿੰਨ-ਚਾਰ ਖੁਰਾਕਾਂ ਹੀ ਤੁਰੰਤ ਆਰਾਮ ਦਿੰਦੀਆਂ ਹਨ। ਜੇ ਇਹ ਦਵਾਈ ਨਾ ਦਿੱਤੀ ਜਾਵੇ ਤਾਂ ਇਹ ਸੱਟਾਂ ਸਰੀਰ ਵਿਚ ਪਏ ਚਿੱਬਾਂ ਵਾਂਗ ਹਮੇਸ਼ਾ ਰੜਕਦੀਆਂ ਰਹਿੰਦੀਆਂ ਹਨ। ਇਨ੍ਹਾਂ ਪੁਰਾਣੀਆਂ ਸੱਟਾਂ ਦੀ ਪੀੜਾ ਲਈ ਇਸ ਦਵਾਈ ਦੀ 1ੰ ਪੋਟੈਂਸੀ ਦੀ ਇਕੋ ਖੁਰਾਕ ਕਾਫੀ ਹੈ। ਸਹੀ ਪੋਟੈਂਸੀ ਵਿਚ ਦਿੱਤਿਆਂ ਆਰਨੀਕਾ ਮੌਂਟ ਸਰੀਰਕ ਸੱਟਾਂ ਦੇ ਤੱਤਕਾਲੀ ਤੇ ਦੀਰਘਕਾਲੀ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਦੇ ਯੋਗ ਹੈ। ਜੇ ਕਿਸੇ ਨੂੰ ਕੋਈ ਪੁਰਾਣੀ ਚੋਟ ਲੱਗੀ ਹੋਈ ਹੈ ਤਾਂ ਉਹ ਅੱਜ ਹੀ ਇਸ ਦਵਾਈ ਨੂੰ ਯੋਗ ਪੋਟੈਂਸੀ ਵਿਚ ਸੇਵਨ ਕਰਨ ਦੀ ਸੋਚੇ।
4. ਹਾਈਪੈਰੀਕਮ (੍ਹੇਪੲਰਚਿੁਮ): ਡਾ. ਹੈਰਿੰਗ ਅਨੁਸਾਰ ਇਹ ਦਵਾ ਸਿਰ, ਰੀੜ੍ਹ ਦੀ ਹੱਡੀ, ਅੱਖਾਂ, ਗੁਪਤ-ਅੰਗਾਂ, ਗਰਦਨ ਤੇ ਸੂਖਮ ਨਾੜਾਂ (ਂੲਰਵੲਸ) ਵਾਲੀਆਂ ਹੋਰ ਨਾਜ਼ੁਕ ਥਾਂਵਾਂ `ਤੇ ਲੱਗੀਆਂ ਗੁੱਝੀਆਂ ਚੋਟਾਂ ਨੂੰ ਤੁਰੰਤ ਠੀਕ ਕਰਦੀ ਹੈ। ਇਹ ਤੇਜ਼ ਧਾਰ ਦੇ ਜਖਮਾਂ ਲਈ ਵੀ ਬਹੁਤ ਕਾਰਆਮਦ ਹੈ। ਬਲੇਡ, ਚਾਕੂ, ਤਲਵਾਰ, ਬਰਛੀ, ਆਰੀ ਆਦਿ ਨਾਲ ਹੋਣ ਵਾਲੇ ਜਖਮ, ਜਿੱਥੇ ਮਾਸ ਚੀਰਿਆ ਜਾਵੇ ਤੇ ਅੰਗ ਅੱਧਾ-ਪੱਚਧਾ ਕੱਟਿਆ ਗਿਆ ਹੋਵੇ, ਇਸ ਦੇ ਵਿਸ਼ੇਸ਼ ਪ੍ਰਭਾਵ ਵਿਚ ਆਉਂਦੇ ਹਨ। ਜਖਮ ਨੂੰ ਬਿਨਾ ਟਾਂਕੇ ਜੋੜਨ ਤੇ ਬਿਨਾ ਨਿਸ਼ਾਨ ਪਏ ਮਿਲਾਉਣ ਦਾ ਕੰਮ ਕਰਦੀ ਹੈ ਇਹ ਦਵਾਈ। ਅਜਿਹੀਆਂ ਕੱਟ-ਫੇਟ ਵਾਲੀਆਂ ਹਾਲਤਾਂ ਵਿਚ ਇਸ ਦੇ ਅਸਰ ਨੂੰ ਮਜਬੂਤ ਕਰਨ ਲਈ ਜਖਮ ਵਾਲੀ ਥਾਂ `ਤੇ ਕੈਲੰਡੂਲਾ ਘੋਲ (ਛਅਲੲਨਦੁਲਅ ਠਨਿਚਟੁਰੲ) ਵੀ ਲਾਇਆ ਜਾਣਾ ਚਾਹੀਦਾ ਹੈ।
ਕੈਲੰਡੂਲਾ ਘੋਲ ਸੰਜੀਵਨੀ ਬੂਟੀ ਦਾ ਦੂਜਾ ਨਾਂ ਹੈ ਤੇ ਇਹ ਗੇਂਦੇ ਦੇ ਪੱਤਿਆਂ ਤੋਂ ਤਿਆਰ ਕੀਤਾ ਹੁੰਦਾ ਹੈ। ਇਸ ਦੇ ਲਾਉਣ ਬਾਅਦ ਲਗਦਾ ਹੈ ਕਿ ਜ਼ਖਮ ਕਦੇ ਹੋਇਆ ਹੀ ਨਹੀਂ। ਹੱਥ ਕੰਗਣ ਨੂੰ ਆਰਸੀ ਕੀ-ਜੋ ਨਾ ਮੰਨੇ, ਅਜ਼ਮਾ ਕੇ ਦੇਖ ਲਵੇ! ਪਰ ਹਾਈਪੈਰੀਕਮ ਜਖਮਾਂ ਕਾਰਨ ਹੋਣ ਵਾਲੀ ਟੈਟਨਸ ਨੂੰ ਵੀ ਰੋਕਦੀ ਹੈ ਤੇ ਜੇ ਹੋ ਜਾਵੇ ਤਾਂ ਪਹਿਲੀ ਖੁਰਾਕ ਨਾਲ ਹੀ ਖਤਮ ਕਰਦੀ ਹੈ। ਜੇ ਇਹ ਦਵਾਈ ਸ਼ੁਰੂ ਵਿਚ ਹੀ ਨਾ ਦਿੱਤੀ ਜਾਵੇ ਤਾਂ ਆਮ ਤੌਰ `ਤੇ ਟੈਟਨਸ ਵਾਲੇ ਜਖਮਾਂ ਵਿਚ ਤੇਜ਼ ਪੀੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜੋ ਸੂਖਮ ਨਸਾਂ ਦੇ ਰਸਤੇ ਇੱਧਰ ਉੱਧਰ ਫੈਲਦੀਆਂ ਹਨ। ਸਰੀਰ ਦਰਦ ਭਰੀ ਬੇਚੈਨੀ ਨਾਲ ਜਕੜਿਆ ਜਾਂਦਾ ਹੈ। ਜਖਮ ਦੁਆਲੇ ਲਾਲ-ਨੀਲੀ ਭਾਅ ਫੈਲ ਜਾਂਦੀ ਹੈ ਤੇ ਇਸ ਨੂੰ ਬਹੁਤ ਗਰਮ ਸੇਕ ਦਿੰਦਿਆਂ ਆਰਾਮ ਆਉਂਦਾ ਹੈ। ਇਸ ਤੋਂ ਅੱਗੇ ਅਕੜਨ ਤੇ ਦੰਦਣਾਂ (ੰੲਡਿੁਰੲਸ) ਦਾ ਦੌਰ ਸ਼ੁਰੂ ਹੁੰਦਾ ਹੈ ਤੇ ਮਰੀਜ਼ ਟੇਢਾ ਹੋ ਕੇ ਮਰ ਜਾਂਦਾ ਹੈ। ਅਜਿਹੀ ਹਾਲਤ ਵਿਚ ਹਾਈਪੈਰੀਕਮ ਦੀ ਤੀਹਵੀਂ ਪੋਟੈਂਸੀ ਦੀਆਂ ਕੁਝ ਕੁ ਖੁਰਾਕਾਂ ਕੁਝ ਕੁਝ ਦੇਰ ਬਾਅਦ ਦੇਣ ਨਾਲ ਹੀ ਮਰੀਜ਼ ਮੌਤ ਦੇ ਮੂੰਹ ਵਿਚ ਜਾਣ ਤੋਂ ਬਚ ਸਕਦਾ ਹੈ। ਇਸ ਲਈ ਕਿਸਾਨ ਵੀਰ ਤੇ ਹੋਰ ਪੜ੍ਹਦੇ-ਸੁਣਦੇ ਭੈਣ-ਭਰਾ ਕਿਸੇ ਵੀ ਚੋਟ, ਫੱਟ, ਚੀਰ ਤੇ ਝਰੀਟ ਤੋਂ ਤੁਰੰਤ ਬਾਅਦ ਇਸ ਦਵਾਈ ਦੀ ਇਕ ਖੁਰਾਕ ਜਰੂਰ ਲੈਣ ਤਾਂ ਜੋ ਉਹ ਇਸ ਦੇ ਬੁਰੇ ਸਿੱਟਿਆਂ ਤੋਂ ਬੇਖੌਫ ਹੋ ਜਾਣ। ਜੇ ਕੋਈ ਟੈਟਨਸ ਦਾ ਟੀਕਾ ਵੀ ਲਵਾਉਣਾ ਚਾਹੇ, ਲਵਾ ਸਕਦਾ ਹੈ, ਪਰ ਇਸ ਦਾ ਹਾਈਪੈਰੀਕਮ ਤੇ ਕੋਈ ਅਸਰ ਨਹੀਂ।
5. ਆਉਰਮ ਮੈੱਟ (ਉਰੁਮ ੰੲਟ): ਅਜੋਕੇ ਯੁਗ ਵਿਚ ਜਿੰਨੀ ਲੋੜ ਕਿਸਾਨ ਭਰਾਵਾਂ ਨੂੰ ਇਸ ਦਵਾਈ ਦੀ ਹੈ, ਸਾਇਦ ਉਨੀ ਕਿਸੇ ਹੋਰ ਦੀ ਨਹੀਂ। ਡਾ. ਈ. ਬੀ. ਨੈਸ਼ ਅਨੁਸਾਰ ਇਹ ਦਵਾਈ ਉਨ੍ਹਾਂ ਨੂੰ ਦਿਓ, ਜੋ ਡਿਪਰੈਸ਼ਨ ਵਿਚ ਰਹਿੰਦੇ ਹਨ, ਮਾਯੂਸ ਰਹਿੰਦੇ ਹਨ ਤੇ ਸੋਚਦੇ ਹਨ ਕਿ ਇਹ ਸੰਸਾਰ ਉਨ੍ਹਾਂ ਦੇ ਰਹਿਣ ਲਈ ਨਹੀਂ ਬਣਿਆ। ਇਹ ਉਨ੍ਹਾਂ ਲਈ ਹੈ, ਜੋ ਇਸ ਜੱਗ ਤੋਂ ਛੇਤੀ ਹੀ ਉਪਰਾਮ ਹੋ ਜਾਂਦੇ ਹਨ, ਦੁਨਿਆਵੀ ਸੰਘਰਸ਼ ਦੀ ਸਮਰੱਥਾ ਖੋ ਬੈਠਦੇ ਹਨ ਤੇ ਮੌਤ ਦੀ ਗੋਦ ਵਿਚ ਜਾਣ ਨੂੰ ਬਿਹਤਰ ਸਮਝਦੇ ਹਨ। ਦੂਜੇ ਸ਼ਬਦਾਂ ਵਿਚ ਉਹ ਮਰਨਾ ਚਾਹੁੰਦੇ ਹਨ ਤੇ ਉਨ੍ਹਾਂ ਦੇ ਮਨਾਂ ਉਤੇ ਸਦਾ ਖੁਦਕੁਸ਼ੀ ਦਾ ਵਿਚਾਰ ਮੰਡਰਾਇਆ ਰਹਿੰਦਾ ਹੈ।
ਜੋ ਕਿਸਾਨ ਭਰਾ ਡਿਪਰੈਸ਼ਨ ਦੀ ਹਾਲਤ ਵਿਚ ਰਹਿੰਦੇ ਹਨ, ਮਨ `ਤੇ ਭਾਰ ਰੱਖਦੇ ਹਨ ਤੇ ਜਿਨ੍ਹਾਂ ਨੇ ਖੁਦਕੁਸ਼ੀ ਬਾਰੇ ਇਕ ਵਾਰ ਵੀ ਸੋਚਿਆ ਹੈ, ਉਹ ਇਸ ਨੂੰ ਜਰੂਰ ਲੈਣ। ਜੋ ਲੋਕ ਕਿਸਾਨਾਂ ਵਿਚ ਆਤਮ-ਹੱਤਿਆ ਦੇ ਨਾਖੁਸ਼ਗਵਾਰ ਵਹਿਣ ਨੂੰ ਲੈ ਕੇ ਚਿੰਤਿਤ ਹਨ ਤੇ ਇਸ ਦਾ ਇਕੋ ਇਕ ਸਰਲ ਇਲਾਜ ਕਰਨਾ ਚਾਹੁੰਦੇ ਹਨ, ਉਹ ਬੇਕਾਰ ਝੂਰਨ ਦੀ ਥਾਂ ਇਸ ਦਵਾਈ ਵਲ ਧਿਆਨ ਦੇਣ। ਕਿਸਾਨ ਵੀਰ ਹੀ ਨਹੀਂ, ਖੁਦਕੁਸ਼ੀ ਦੀ ਸੋਚ ਵਾਲੇ ਹੋਰ ਨਰ-ਨਾਰੀ ਵੀ ਇਸ ਨੂੰ ਲੈ ਕੇ ਆਪਣੀਆਂ ਕੀਮਤੀ ਜਾਨਾਂ ਬਚਾ ਸਕਦੇ ਹਨ। ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਦੇ ਨਾਲ ਨਾਲ ਖੁਦਕੁਸ਼ੀ ਦੇ ਖਿਆਲ ਆਉਂਦੇ ਹਨ, ਉਹ ਇਸ ਦੀ ਇਕੋ ਖੁਰਾਕ ਨਾਲ ਦਿਲ ਦੀ ਬਿਮਾਰੀ ਤੋਂ ਰਾਹਤ ਪਾ ਸਕਦੇ ਹਨ। ਦੋ ਸੌਵੀਂ ਪੋਟੈਂਸੀ ਦੀ ਇਕੋ ਖੁਰਾਕ ਉਨ੍ਹਾਂ ਦੇ ਦਿਮਾਗ ਵਿਚੋਂ ਮਰਨ ਦਾ ਖਿਆਲ ਕੱਢ ਦੇਵੇਗੀ ਤੇ ਉਨ੍ਹਾਂ ਦੀ ਉਦਾਸੀ ਤੇ ਦਿਲ ਦੀ ਬਿਮਾਰੀ ਨੂੰ ਚੁਗ ਦੇਵੇਗੀ। ਅਜਿਹੇ ਮਰੀਜ਼ਾਂ ਨੂੰ ਲੋੜ ਅਨੁਸਾਰ ਮਹਾਵਾਰੀ ਜਾਂ ਸਾਲਾਨਾ ਖੁਰਾਕਾਂ ਦੇ ਕੇ ਸਦਾ ਲਈ ਤੰਦਰੁਸਤ ਬਣਾਇਆ ਜਾ ਸਕਦਾ ਹੈ।
6. ਇੰਫਲੂਐਂਜ਼ੀਨਮ (ੀਨਾਲੁੲਨਡਨਿੁਮ): ਇਹ ਦਵਾਈ 1919 ਦੇ ਇੰਫਲੂਐਂਜ਼ਾ ਵਾਇਰਸ, ਜੋ ਕੋਵਿਡ-2019 ਦੀ ਹੀ ਇਕ ਕਿਸਮ ਸੀ, ਤੋਂ ਤਿਆਰ ਕੀਤੀ ਹੋਈ ਹੋਮਿਓਪੈਥਿਕ ਨੋਜ਼ੋਡ (ਵੈਕਸੀਨ) ਹੈ। ਹੋਮਿਓਪੈਥਿਕ ਨੋਜ਼ੋਡ ਵਾਇਰਸ ਦੀ ਕਿਸਮ (ੰਟਰਅਨਿ) ਤੋਂ ਉਪਰ ਉਠ ਕੇ ਕੰਮ ਕਰਦੀ ਹੈ, ਭਾਵ ਕਿਸਮ ਬਦਲਣ `ਤੇ ਵੀ ਕੰਮ ਕਰਦੀ ਰਹਿੰਦੀ ਹੈ। ਅਮਰੀਕਾ ਦੇ ਐਫ. ਡੀ. ਏ. ਅਨੁਸਾਰ ਇੰਫਲੂਐਂਜ਼ੀਨਮ (ੀਨਾਲੁੲਨਡਨਿੁਮ) ਇੰਫਲੂਐਂਜ਼ਾ ਕਿਸਮ ਦੇ ਬੁਖਾਰ ਅਤੇ ਇਸ ਤੋਂ ਪੈਦਾ ਹੋਏ ਸਿਹਤ ਵਿਗਾੜਾਂ ਨੂੰ ਠੀਕ ਕਰਦੀ ਹੈ। ਇਸ ਦੀ ਦੋ ਸੌ ਪੋਟੈਂਸੀ ਦੀ ਹਫਤਾਵਾਰੀ ਖੁਰਾਕ ਲੈਂਦੇ ਰਹਿਣ ਨਾਲ ਇੰਫਲੂਐਂਜ਼ਾ ਅਥਵਾ ਕਰੋਨਾ ਜਿਹੀ ਮਹਾਮਾਰੀ ਨੇੜੇ ਨਹੀਂ ਲੱਗ ਸਕਦੀ। ਇਸ ਲਈ ਜਦੋਂ ਤੀਕ ਕਰੋਨਾ ਵੈਕਸੀਨ ਉਪਲਭਦ ਨਹੀਂ ਹੁੰਦੀ, ਉਦੋਂ ਤੀਕ ਹੋਰ ਉਪਾਵਾਂ ਦੇ ਨਾਲ ਨਾਲ ਇਸ ਦੀ ਵਰਤੋਂ ਕਰ ਕੇ ਵੀ ਇਸ ਭਿਆਨਕ ਬਲਾ ਤੋਂ ਬਚਣਾ ਚਾਹੀਦਾ ਹੈ। ਇਸ ਬਾਰੇ ਆਪਣੇ ਹੋਮਿਓਪੈਥ ਜਾਂ ਸਥਾਨਕ ਡਾਕਟਰ ਦੀ ਸਲਾਹ ਲੈਣੀ ਜਰੂਰੀ ਹੈ।
ਉਪਰੋਕਤ ਦਵਾਈਆਂ ਪ੍ਰਤੀ ਦਿੱਤੇ ਇਹ ਤੱਥ ਕੋਈ ਜੁਮਲੇ ਨਹੀਂ। ਇਹ ਸੰਸਾਰ ਦੀ ਸਭ ਤੋਂ ਵੱਧ ਵਿਗਿਆਨਕ ਚਿਕਿਤਸਾ-ਪ੍ਰਣਾਲੀ ਹੋਮਿਓਪੈਥੀ ਦੇ ਅਜ਼ਮਾਏ ਹੋਏ ਸੱਚ ਹਨ। ਇਹ “ਲੋਹੇ ਨੂੰ ਲੋਹਾ ਕੱਟਦਾ ਹੈ” (ੰਮਿਲਿਅਿ ਸਮਿਲਿਬਿੁਸ ਚੁਰਅਨਟੁਰ) ਦੇ ਅੱਟਲ ਸਿਧਾਂਤ `ਤੇ ਕੰਮ ਕਰਦੇ ਹੋਏ ਪੜਤਾਲੇ ਤੱਥ ਹਨ, ਜੋ ਹੁਣ ਤੀਕ ਅਗਿਆਨ ਤੇ ਗਲਤਫਹਿਮੀਆਂ ਦੀ ਮਾਰੀ ਜਨਤਾ ਦੇ ਗਿਆਨ-ਧਿਆਨ ਤੋਂ ਦੂਰ ਰਹੇ ਹਨ। ਦੁਖਾਂ-ਦਰਦਾਂ ਦੇ ਸਤਾਏ ਕਿਸਾਨ ਵੀਰ ਤੇ ਹੋਰ ਭੈਣ-ਭਰਾ ਇਨ੍ਹਾਂ ਦਵਾਈਆਂ ਤੋਂ ਆਪਣੀ ਸਿਹਤ ਦਾ ਸਫਰ ਅੱਜ ਹੀ ਸ਼ੁਰੂ ਕਰ ਸਕਦੇ ਹਨ, ਪਰ ਇਹਤਿਆਤ ਲਈ ਇਹ ਜਰੂਰੀ ਹੈ ਕਿ ਹਰ ਇਕ ਭੈਣ ਭਾਈ ਦਵਾਈ ਲੈਣ ਤੋਂ ਪਹਿਲਾਂ ਇਸ ਆਮ ਜਾਣਕਾਰੀ ਨੂੰ ਆਪਣੇ ਹੋਮਿਓਪੈਥ ਨਾਲ ਸਲਾਹ ਕਰ ਕੇ ਪੱਕੀ ਕਰ ਲਵੇ, ਭਾਵ ਇਹ ਜਾਣਕਾਰੀ ਕੇਵਲ ਸਿੱਖਿਆ ਹਿੱਤ ਦਿੱਤੀ ਗਈ ਹੈ।
ਇਹ ਸਾਂਝੀ ਜਾਣਕਾਰੀ ਉਨ੍ਹਾਂ ਲਈ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਹੋਮਿਓਪੈਥੀ ਕੀ ਕੁਝ ਕਰਨ ਦੇ ਸਮਰੱਥ ਹੈ, ਪਰ ਧਰਾਤਲ `ਤੇ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਹੋਮਿਓਪੈਥ ਦੀ ਸਲਾਹ ਲੈਣੀ ਲਾਜ਼ਮੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕੀ ਇਹ ਉਨ੍ਹਾਂ ਦੀ ਮੌਜੂਦਾ ਹਾਲਤ ਅਨੁਸਾਰ ਠੀਕ ਹਨ। ਭਾਵੇਂ ਹੋਮਿਓਪੈਥਿਕ ਹੀ ਸਹੀ, ਪਰ ਹਨ ਤਾਂ ਇਹ ਵੀ ਲਾਇਸੈਂਸ-ਸ਼ੁਦਾ ਦਵਾਈਆਂ ਹੀ, ਜੋ ਹਰ ਵਿਵਸਥਾ ਵਿਚ ਲਾਇਸੈਂਸੀ ਡਾਕਟਰਾਂ ਦੁਆਰਾ ਦਿੱਤੀਆਂ ਜਾਂਦੀਆਂ ਹਨ। ਇਸ ਲਈ ਲਓ ਭਾਵੇਂ ਕਿਤੋਂ ਵੀ, ਪਰ ਲਵੋ ਕਿਸੇ ਸਥਾਨਕ ਡਾਕਟਰ ਦੀ ਸਲਾਹ ਤੇ ਰਜ਼ਾਮੰਦੀ ਨਾਲ। ਉਨ੍ਹਾਂ ਦੀ ਸਲਾਹ ਤੋਂ ਬਾਅਦ ਹਰ ਭੈਣ-ਭਰਾ ਇਨ੍ਹਾਂ ਨੂੰ ਆਪਣੇ ਕੋਲ ਰੱਖ ਸਕਦਾ ਹੈ ਤੇ ਮੌਕੇ ਮੁਤਾਬਿਕ ਵਰਤ ਸਕਦਾ ਹੈ। ਮੇਰਾ ਭਰਾ ਵੀ ਜਦੋਂ ਹੁਣ ਧਰਨੇ `ਤੇ ਜਾਵੇਗਾ, ਇਨ੍ਹਾਂ ਛੇ ਦਵਾਈਆਂ ਨੂੰ ਨਾਲ ਲੈ ਕੇ ਜਾਵੇਗਾ।
ਇਹ ਦਵਾਈਆਂ ਗੋਲੀਆਂ ਰੂਪ ਵਿਚ ਹਰ ਹੋਮਿਓਪੈਥਿਕ ਸਟੋਰ ਤੋਂ ਮਿਲਦੀਆਂ ਹਨ। ਕਿਤੋਂ ਨਾ ਮਿਲਣ ਤਾਂ ਐਮੇਜ਼ਾਨ ਤੋਂ ਵੀ ਆਰਡਰ ਕੀਤੀਆਂ ਜਾ ਸਕਦੀਆਂ ਹਨ। ਧਰਨਿਆਂ `ਤੇ ਹਾਜ਼ਰ ਹੋਮਿਓਪੈਥ ਵੀ ਇਨ੍ਹਾਂ ਨੂੰ ਦੇ ਸਕਦੇ ਹਨ। ਜਿੱਥੇ ਅਜਿਹੇ ਹੋਮਿਓਪੈਥ ਧਰਨਿਆਂ `ਤੇ ਜਾਂਦੇ ਹੋਣ, ਉਹ ਇਨ੍ਹਾਂ ਦਾ ਮੁਫਤ ਲੰਗਰ ਵੀ ਲਾ ਸਕਦੇ ਹਨ। ਇਹ ਦਵਾਈਆਂ ਕੁਦਰਤ ਦੀ ਅਮੁੱਲ ਦਾਤ ਵਾਂਗ ਹਨ। ਇਸ ਲਈ ਲੋੜ ਪੈਣ `ਤੇ ਇਨ੍ਹਾਂ ਨੂੰ ਅਮੁੱਲ ਵਰਤਾਇਆ ਵੀ ਜਾ ਸਕਦਾ ਹੈ।