ਚੜ੍ਹਿਆ ਸੋਧਣ ਲੋਕਾਈ ਨੂੰ ਗੁਰੂ ਬਾਬਾ, ਕਹਿ ਬਾਬਰ ਨੂੰ ਜਾਬਰ ਲਲਕਾਰ ਦਿੱਤਾ।
ਗੁੜ੍ਹਤੀ ਅਣਖ ਦੀ ਖੰਡੇ ਦੇ ਨਾਲ ਦੇ ਕੇ, ਭੈਅ ਹਕੂਮਤਾਂ ਵਾਲਾ ਵਿਸਾਰ ਦਿੱਤਾ।
ਨਾਬਰ ਹੁੰਦਿਆਂ ਜਾਬਰ ਨੂੰ ਭਾਂਜ ਦੇਣੀ, ਅਣਖੀ ਫਲਸਫਾ ਸਦਾ-ਬਹਾਰ ਦਿੱਤਾ।
ਏਸ ਧਰਤਿ ਨੇ ਹਰ ਸੰਘਰਸ਼ ਅੰਦਰ, ਜੂਝਣ ਵਾਸਤੇ ਮੋਹਰੀ ‘ਸਰਦਾਰ’ ਦਿੱਤਾ।
ਲੋਕ-ਰੋਹ ਦੀ ਸਦਾ ਹੀ ਜਿੱਤ ਹੁੰਦੀ, ਜ਼ਿੱਦੀ ਹਾਕਮ ਦੇ ਪਾਏ ਅਜਾਬ ਵਿਚੋਂ
ਪਈ ‘ਹਿੰਦ’ ਦੇ ਕੰਨਾਂ ਵਿਚ ਜਾਪਦੀ ਏ, ਮਰਦਿ-ਕਾਮਿਲ ਦੀ ‘ਸਦਾ’ ਪੰਜਾਬ ਵਿਚੋਂ!