ਸਿਦਕ ਸਿਰੜ ਹੀ ਜੇਤੂ ਹੁੰਦੇ!

ਫਿਰਕਾਪ੍ਰਸਤੀ ਨੂੰ ਕਾਂਜੀ ਦੀ ਛਿੱਟ ਜਾਣੋ, ਦੁੱਧ ਮਾਨਵੀ ਪਿਆਰ ਦਾ ਫਿੱਟਦਾ ਏ।
ਤਾਨਾਸ਼ਾਹ ਲੋਕਾਈ ਦੇ ਦਿਲਾਂ ਵਿਚੋਂ, ਗਲਤ ਹਰਫ ਦੇ ਵਾਂਗ ਹੀ ਮਿੱਟਦਾ ਏ।
ਹਾਕਮ ਜਾਣੇ ‘ਕਮਜ਼ੋਰੀ’ ਜਦ ਸ਼ਾਂਤੀ ਨੂੰ, ਹੁੰਦਾ ਪੱਥਰ ਜਵਾਬ ਫਿਰ ਇੱਟ ਦਾ ਏ।
ਹਉਮੈ ਚੜ੍ਹੇ ਆਕਾਸ਼ ਜਦ ਸੱਤਵੇਂ ’ਤੇ, ਲੋਕ-ਰੋਹ ਹੀ ਭੁੰਜੇ ਲਾਹ ਸਿੱਟਦਾ ਏ।
ਨੇਕੀ ਆਈ ਏ ਬਦੀ ਦੇ ਨਾਲ ਭਿੜਦੀ, ਕੋਈ ਨਵਾਂ ਨ੍ਹੀਂ ਜੰਗ ਇਹ ਨਿੱਤ ਦਾ ਏ।
ਹਰ ਸੰਘਰਸ਼ ਦਾ ਇਹੋ ਇਤਿਹਾਸ ਦੱਸੇ, ਸਦਾ ਸਿਰੜ ਤੇ ਸਿਦਕ ਹੀ ਜਿੱਤਦਾ ਏ!