ਅਜੋਕੇ ਤੀਰਥ ਅਸਥਾਨ!

ਐਸਾ ਉੱਠਿਆ ਰੋਹ ਪੰਜਾਬ ਵਿਚੋਂ, ਸਾਰੇ ਦੇਸ਼ ਨੂੰ ਆ ਗਿਆ ਤਾਅ ਯਾਰੋ।
ਸਾਰੇ ਰਲੇ ਕਿਸਾਨਾਂ ਦੇ ਨਾਲ ਲੋਕੀਂ, ਚੜ੍ਹ ਗਿਆ ਸੰਘਰਸ਼ ਦਾ ਚਾਅ ਯਾਰੋ।
ਆਏ ਆਪਣੀ ‘ਆਈ’ ’ਤੇ ਕਹਿਣ ਲੱਗੇ, ਨਹੀਂਓਂ ਮੰਨਣੇ ਤਿੰਨੋਂ ਹੀ ‘ਲਾਅ’ ਯਾਰੋ।
ਆਈਆਂ ਸਿਆਣਪਾਂ ਮਿਹਨਤੀ ਕਾਮਿਆਂ ਨੂੰ, ਕਰ’ਤੇ ਫੇਲ੍ਹ ਸਰਕਾਰ ਦੇ ‘ਦਾਅ’ ਯਾਰੋ।
ਸਬਰ ਸਿਦਕ ਨਾ ਹਾਰਦੇ ਕਦੇ ਦੇਖੇ, ਸੋਚੇ ਜਾਬਰ ਸਰਕਾਰ ਦੀ ‘ਜੁੰਡਲੀ’ ਜੀ।
ਬਣੇ ਦਿੱਲੀ ਵਿਚ ਤੀਰਥ ਹੀ ਜਾਪਦੇ ਨੇ, ਸਿੰਘੂ ਟਿੱਕਰੀ ਗਾਜ਼ੀਪੁਰ ਕੁੰਡਲੀ ਜੀ!