ਇਤਿਹਾਸ ਦਾ ਉਹ ਦੌਰ: ਜਦੋਂ ਕ੍ਰਿਸਮਸ ਮਨਾਉਣ ‘ਤੇ ਸੀ ਸਰਕਾਰੀ ਰੋਕ

ਰਵਿੰਦਰ ਸਿੰਘ ਸੋਢੀ
ਈਸਾਈ ਧਰਮ ਦਾ ਸਭ ਤੋਂ ਵੱਡਾ ਅਤੇ ਪ੍ਰਮੁੱਖ ਤਿਓਹਾਰ ਕ੍ਰਿਸਮਸ ਹੈ, ਜੋ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਈਸਾਈਆਂ ਦਾ ਮੱਤ ਹੈ ਕਿ ਇਸ ਦਿਨ ਪਰਮਾਤਮਾ ਜਾਂ ਰੱਬ ਨੇ ਇਕ ਇਨਸਾਨ ਦੇ ਰੂਪ ਵਿਚ ਜਨਮ ਲਿਆ। ਇਸੇ ਲਈ ਈਸਾ ਮਸੀਹ ਨੂੰ ‘ਰੱਬ ਦਾ ਬੱਚਾ’ ਕਿਹਾ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਈਸਾਈ ਧਰਮ ਦੇ ਧਾਰਮਿਕ ਗ੍ਰੰਥ ਬਾਈਬਲ ਵਿਚ ਈਸਾ ਦੇ ਜਨਮ ਸਬੰਧੀ ਕੁਝ ਵੀ ਦਰਜ ਨਹੀਂ। ਕਿਹਾ ਜਾਂਦਾ ਹੈ ਕਿ ਬਾਈਬਲ ਵਿਚ ਇਹ ਦਰਜ ਹੈ ਕਿ ਜਦੋਂ ਈਸਾ ਮਸੀਹ ਦਾ ਜਨਮ ਹੋਇਆ ਤਾਂ ਉਸ ਸਮੇਂ ਹਰਿਆਵਲ ਛਾਈ ਹੋਈ ਸੀ। ਇਸ ਤੋਂ ਕਈ ਵਿਦਵਾਨ ਇਹ ਨਤੀਜਾ ਕੱਢਦੇ ਹਨ ਕੇ ਪ੍ਰਭੂ ਈਸਾ ਦਾ ਜਨਮ ਅਪਰੈਲ ਮਹੀਨੇ ਵਿਚ ਹੋਇਆ ਸੀ; ਪਰ ਤਾਂ ਵੀ ਕ੍ਰਿਸਮਸ ਸਾਰੀ ਦੁਨੀਆਂ ਵਿਚ 25 ਦਸੰਬਰ ਨੂੰ ਹੀ ਮਨਾਈ ਜਾਂਦੀ ਹੈ।

ਦੂਜੀ ਸਦੀ ਦੇ ਇਤਿਹਾਸਕਾਰ ਨੇ ਲਿਖਿਆ ਹੈ ਕਿ ਪ੍ਰਭੂ ਈਸਾ ਮਸੀਹ ਦਾ ਜਨਮ 25 ਦਸੰਬਰ ਨੂੰ ਹੀ ਹੋਇਆ ਸੀ। ਉਸ ਨੇ ਤਾਂ ਇਹ ਵੀ ਦਰਜ ਕੀਤਾ ਹੈ ਕਿ ਈਸਾ ਦੀ ਮਾਤਾ ਨੇ 25 ਮਾਰਚ ਨੂੰ ਗਰਭ ਧਾਰਨ ਕੀਤਾ ਸੀ। ਇਸ ਤੋਂ ਵੀ ਪਹਿਲਾਂ, 336 ਵਿਚ ਵੀ ਜਾਰਜੀਅਨ ਕੈਲੰਡਰ ਮੁਤਾਬਿਕ ਈਸਾ ਦਾ ਜਨਮ 25 ਦਸੰਬਰ ਹੀ ਹੈ। ਭਾਵੇਂ ਜੂਲੀਅਨ ਕੈਲੰਡਰ ਮੁਤਾਬਿਕ ਵੀ ਈਸਾ ਦਾ ਜਨਮ 25 ਦਸੰਬਰ ਹੀ ਹੈ, ਪਰ ਦੋਹਾਂ ਕੈਲੰਡਰਾਂ ਵਿਚ ਦਿਨਾ ਦੇ ਆਪਸੀ ਫਰਕ ਕਰਕੇ ਜੁਲੀਅਨ ਕੈਲੰਡਰ ਅਨੁਸਾਰ ਈਸਾ ਮਸੀਹ ਦਾ ਜਨਮ ਦਿਹਾੜਾ 7 ਜਨਵਰੀ ਦਾ ਬਣਦਾ ਹੈ। 129 ਵਿਚ ਵੀ ਰੋਮਨ ਵਿਸ਼ਵਾਸ ਅਨੁਸਾਰ ਈਸਾ ਦਾ ਜਨਮ 25 ਦਸੰਬਰ ਹੀ ਹੈ, ਪਰ ਈਸਾਈ ਧਰਮ ਦੇ ਬਹੁਤੇ ਵਿਦਵਾਨਾਂ ਦਾ ਮੱਤ ਹੈ ਕਿ ਜਨਮ ਦੀ ਸਹੀ ਮਿਤੀ ਕਿਹੜੀ ਹੈ, ਇਹ ਕੋਈ ਮੁੱਖ ਮੁੱਦਾ ਨਹੀਂ ਹੈ। ਅਸਲ ਗੱਲ ਤਾਂ ਇਹ ਹੈ ਕਿ ਮਨੁੱਖਤਾ ਵਿਚ ਆਏ ਨਿਘਾਰ ਨੂੰ ਦੂਰ ਕਰਨ ਲਈ ਰੱਬ ਨੇ ਮਨੁੱਖ ਦੇ ਰੂਪ ਵਿਚ ਜਨਮ ਲਿਆ। ਖੈਰ, ਅਸਲੀ ਜਨਮ ਦਿਹਾੜਾ ਕਿਹੜਾ ਹੈ, ਇਸ ਵਿਸ਼ੇ `ਤੇ ਚਰਚਾ ਕਰਨਾ ਸਾਡਾ ਮੁੱਖ ਵਿਸ਼ਾ ਨਹੀਂ। ਅਸੀਂ ਤਾਂ ਉਸ ਇਤਿਹਾਸਕ ਦੌਰ ਦੀ ਗੱਲ ਕਰਨੀ ਹੈ, ਜਦੋਂ ਬਰਤਾਨੀਆ ਵਿਚ ਕ੍ਰਿਸਮਸ ਦਾ ਤਿਓਹਾਰ ਮਨਾਉਣ `ਤੇ ਸਰਕਾਰ ਵਲੋਂ ਹੀ ਰੋਕਾਂ ਲਾਈਆਂ ਗਈਆਂ।
ਇਹ ਤਿਓਹਾਰ ਅੱਜ ਕੱਲ੍ਹ ਆਲਮੀ ਪੱਧਰ `ਤੇ ਮਨਾਇਆ ਜਾਂਦਾ ਹੈ ਅਤੇ ਇਸ ਤਿਓਹਾਰ ਨੂੰ ਇਸਾਈ ਧਰਮ ਦੇ ਅਨੁਆਈਆਂ ਦੀ ਦੇਖਾ-ਦੇਖੀ ਦੂਜੇ ਧਰਮਾਂ ਦੇ ਲੋਕ ਵੀ ਮਨਾਉਣ ਲੱਗ ਪਏ ਹਨ। ਇਹ ਗੱਲ ਨਹੀਂ ਕਿ ਗੈਰ ਈਸਾਈ ਇਹ ਤਿਓਹਾਰ ਉਸ ਧਰਮ ਦੇ ਅਸੂਲ ਅਪਨਾਉਣ ਲਈ ਮਨਾਉਂਦੇ ਹਨ, ਸਗੋਂ ਇਸ ਦਿਨ ਦੇ ਮੌਜ-ਮੇਲੇ ਨੂੰ ਮਾਣਨ ਲਈ ਮਨਾਉਂਦੇ ਹਨ। ਅਮਰੀਕਾ, ਕੈਨੇਡਾ, ਯੂਰਪੀ ਦੇਸ਼ਾਂ ਜਾਂ ਕੁਝ ਹੋਰ ਮੁਲਕਾਂ ਵਿਚ ਵਸੇ ਪਰਵਾਸੀ ਆਪਣੇ ਈਸਾਈ ਸਾਥੀਆਂ ਦਾ ਸਾਥ ਦੇਣ ਲਈ ਉਨ੍ਹਾਂ ਨਾਲ ਰਲ ਜਾਂਦੇ ਹਨ ਅਤੇ ਪਰਵਾਸੀਆਂ ਦੇ ਬੱਚੇ ਉਨ੍ਹਾਂ ਦੇਸ਼ਾਂ ਦੇ ਜੰਮ-ਪਲ ਹੋਣ ਕਾਰਨ ਉਨ੍ਹਾਂ ਨੂੰ ਇਹ ਤਿਓਹਾਰ ਆਪਣਾ ਹੀ ਲੱਗਦਾ ਹੈ। ਭਾਰਤ ਵਿਚ ਵੀ ਇਸ ਮੌਕੇ ਸਾਰੇ ਵੱਡੇ ਸਟੋਰਾਂ ਨੂੰ ਵਧੀਆ ਢੰਗ ਨਾਲ ਸਜਾਇਆ ਜਾਂਦਾ ਹੈ ਅਤੇ ਕ੍ਰਿਸਮਸ ਦੀਆਂ ਵਧਾਈਆਂ ਦੇ ਬੋਰਡ ਲਾਏ ਜਾਂਦੇ ਹਨ; ਪਰ ਸ਼ਾਇਦ ਬਹੁਤੇ ਪਾਠਕਾਂ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਕਿ ਕਿਸੇ ਸਮੇਂ ਬਰਤਾਨੀਆ ਅਤੇ ਅਮਰੀਕਾ ਵਰਗੇ ਮੁਲਕਾਂ ਵਿਚ ਇਸ ਤਿਓਹਾਰ `ਤੇ ਕਾਨੂੰਨਨ ਪਾਬੰਦੀਆਂ ਲਾਈਆਂ ਗਈਆਂ ਸਨ।
ਬਰਤਾਨੀਆ ਵਿਚ ਉਲੀਵਰ ਕਰੋਮਵੈਲ, ਜੋ 1628-29 ਈਸਵੀ ਵਿਚ ਪਾਰਲੀਮੈਂਟ ਦਾ ਮੈਂਬਰ ਵੀ ਰਿਹਾ, ਜੋ ਇੰਗਲਿਸ਼, ਸਕਾਟਲੈਂਡ ਅਤੇ ਆਇਰਲੈਂਡ ਕਾਮਨਵੈਲਥ ਦਾ ਲਾਰਡ ਪ੍ਰੋਟੈਕਟਰ (1653-58) ਵੀ ਸੀ, ਦੇ ਸਮੇਂ ਸਖਤ ਕਾਨੂੰਨ ਬਣੇ, ਜਿਨ੍ਹਾਂ ਅਨੁਸਾਰ ਉਨ੍ਹਾਂ ਲੋਕਾਂ ਨੂੰ ਪਕੜਿਆ ਜਾਂਦਾ ਸੀ, ਜੋ ਵਿਸ਼ੇਸ਼ ਕਰ ਕ੍ਰਿਸਮਸ ਦੇ ਮੌਕੇ ਗਿਰਜਾਘਰ ਇਕੱਠੇ ਹੁੰਦੇ ਸਨ। 1656 ਵਿਚ ਇਹ ਕਾਨੂੰਨ ਸਾਹਮਣੇ ਆਇਆ ਕਿ ਹਰ ਐਤਵਾਰ ਹੀ ‘ਪਵਿੱਤਰ ਦਿਨ’ ਦੇ ਤੌਰ `ਤੇ ਮਨਾਇਆ ਜਾਵੇ। 25 ਦਸੰਬਰ ਨੂੰ ਬਾਜ਼ਾਰ ਅਤੇ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਜਾਣ। ਪੁਲਿਸ ਨੂੰ ਹੁਕਮ ਦਿੱਤੇ ਗਏ ਕਿ ਕ੍ਰਿਸਮਸ ਵਾਲੇ ਦਿਨ ਸੜਕਾਂ ਉਤੇ ਖਾਸ ਤੌਰ `ਤੇ ਗਸ਼ਤ ਕੀਤੀ ਜਾਵੇ ਅਤੇ ਕ੍ਰਿਸਮਸ ਲਈ ਬਣਾਏ ਗਏ ਵਿਸ਼ੇਸ਼ ਪਕਵਾਨ ਜ਼ਬਤ ਕਰ ਲਏ ਜਾਣ। ਅਜਿਹੇ ਕਾਨੂੰਨਾਂ ਦੇ ਪਿੱਛੇ ਇਸਾਈ ਧਰਮ ਦੇ ਇਕ ਵਿਸ਼ੇਸ਼ ਗਰੁੱਪ ਦਾ ਹੱਥ ਸੀ। ਆਪਣੇ ਆਪ ਨੂੰ ‘ਪਿਉਰਟਿਨ’ (ਸ਼ੁੱਧਤਾਵਾਦੀ) ਕਹਾਉਣ ਵਾਲਿਆਂ ਦੀ ਕ੍ਰਿਸਮਸ ਵਿਰੋਧੀ ਕਾਨੂੰਨਾਂ ਨੂੰ ਹਮਾਇਤ ਸੀ। ਇਹ ਲੋਕ ਅਸਲ ਵਿਚ ਖਰਚੀਲੇ ਧਾਰਮਿਕ ਦਿਖਾਵੇ ਅਤੇ ਜਿ਼ਆਦਾ ਸਮਾਜਕ ਵਰਤਾਰਿਆਂ ਦੇ ਵਿਰੋਧੀ ਸਨ। ਇਸ ਫਿਰਕੇ ਦੇ ਇਕ ਪ੍ਰਮੁੱਖ ਨੇਤਾ ਫਿਲਿਪ ਸਟਬਜ਼ ਅਨੁਸਾਰ ਕ੍ਰਿਸਮਸ ਦਾ ਤਿਓਹਾਰ ਈਸਾਈ ਧਰਮ ਦੇ ਵਿਸ਼ਵਾਸਾਂ ਨੂੰ ਸੱਟ ਮਾਰਦਾ ਹੈ ਅਤੇ ਰੱਬ ਪ੍ਰਤੀ ਬਹੁਤ ਹੀ ਗੈਰ-ਜਿ਼ੰਮੇਦਾਰਾਨਾ ਹੈ।
ਜਨਵਰੀ 1645 ਵਿਚ ਪਾਰਲੀਮੈਂਟ ਨੇ ਇਕ ਨਵਾਂ ਕਾਨੂੰਨ ਬਣਾਇਆ, ਜਿਸ ਅਨੁਸਾਰ ਤਿਓਹਾਰ, ਖਾਸਕਰ ਕ੍ਰਿਸਮਸ ਵਰਗੇ, ਮਨਾਏ ਨਹੀਂ ਜਾਣੇ ਚਾਹੀਦੇ, ਸਗੋਂ ਇਨ੍ਹਾਂ ਪ੍ਰਤੀ ਸਤਿਕਾਰ ਪੈਦਾ ਕਰਨਾ ਚਾਹੀਦਾ ਹੈ। 19 ਦਸੰਬਰ 1643 ਨੂੰ ਇਕ ਆਰਡੀਨੈਂਸ ਜਾਰੀ ਕੀਤਾ ਗਿਆ ਕਿ ਸਰਦੀਆਂ ਦੇ ਅੱਧ ਵਿਚ ਆਪਣੀਆਂ ਅਤੇ ਆਪਣੇ ਬਜੁਰਗਾਂ ਦੀਆਂ ਗਲਤੀਆਂ ਨੂੰ ਯਾਦ ਕਰੋ, ਨਾ ਕਿ ਈਸਾ ਮਸੀਹ ਨੂੰ ਯਾਦ ਕਰਨ ਦੇ ਬਹਾਨੇ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਭੁਲਾਇਆ ਜਾਵੇ। 1644 ਵਿਚ ਇਕ ਹੋਰ ਆਰਡੀਨੈਂਸ ਰਾਹੀਂ ਕ੍ਰਿਸਮਸ ਤੇ ਈਸਟਰ ਵਰਗੇ ਤਿਓਹਾਰ ਦੇ ਜਸ਼ਨਾਂ ਨੂੂੰ ਖਤਮ ਕਰ ਦਿੱਤਾ ਗਿਆ ਅਤੇ ਇਸ ਦਿਨ ਦੀਆਂ ਵਿਸ਼ੇਸ਼ ਗਤੀਵਿਧੀਆਂ, ਜਿਵੇਂ-ਨਾਚ, ਗਾਣਾ, ਨਾਟਕ ਆਦਿ ਦੀ ਮਨਾਹੀ ਕੀਤੀ ਗਈ। ਸ਼ਰਾਬ ਪੀਣ ਉਤੇ ਖਾਸ ਤੌਰ `ਤੇ ਰੋਕ ਲਾ ਦਿੱਤੀ। 1660 ਈਸਵੀ ਤੱਕ ਕ੍ਰਿਸਮਸ ਉਤੇ ਸਰਕਾਰੀ ਤੌਰ `ਤੇ ਪਾਬੰਦੀ ਰਹੀ। ਕ੍ਰਿਸਮਸ ਟ੍ਰੀ ਅਤੇ ਸਜਾਵਟ ਵਗੈਰਾ ਨੂੰ ਅਪਵਿੱਤਰ ਦਿਖਾਵਾ ਮੰਨਿਆ ਜਾਂਦਾ ਸੀ ਅਤੇ ਇਸ ਮੌਕੇ ਖਾਸ ਪਕਵਾਨਾਂ `ਤੇ ਰੋਕ ਲਾਈ ਗਈ। ਪੱਚੀ ਦਸੰਬਰ ਦੀ ਸ਼ਾਮ ਨੂੰ ਕੁਝ ਲੋਕ “ਂੋ ਛਹਰਸਿਟਮਅਸ, ਂੋ ਛਹਰਸਿਟਮਅਸ” ਦੇ ਨਾਹਰੇ ਲਾਉਂਦੇ ਸੜਕਾਂ `ਤੇ ਫਿਰਦੇ ਰਹਿੰਦੇ। 1870 ਈਸਵੀ ਤੱਕ ਵੀ ਕਈ ਸਕੂਲ 25 ਦਸੰਬਰ ਨੂੰ ਖੁੱਲ੍ਹੇ ਰਹਿੰਦੇ ਸਨ। ਪਿਉਰਟਿਨ ਦੇ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਆਮ ਜਨਤਾ ਨੇ ਵੱਡੇ ਪੱਧਰ `ਤੇ ਨਕਾਰਿਆ ਅਤੇ ਕ੍ਰਿਸਮਸ ਦਾ ਤਿਓਹਾਰ ਮਨਾਉਣ ਦੇ ਹੱਕ ਵਿਚ ਦੰਗੇ ਵੀ ਹੋਏ। ਸਤਾਰਵੀਂ ਸਦੀ ਵਿਚ ਵੀ ਕ੍ਰਿਸਮਸ ਵਿਰੁੱਧ ਕਦਮ ਚੁੱਕਿਆ ਗਿਆ ਅਤੇ “ਠਹਰੲੲ ਖਨਿਗ ਛਅਕੲ” ਦਾ ਨਾਂ “ਓਤੁਅਲਟਿੇ ਛਅਕੲ” ਕਰ ਦਿੱਤਾ। ਲੰਬੀ ਜੱਦੋ ਜਹਿਦ ਦੇ ਬਾਅਦ 1856 ਈਸਵੀ ਵਿਚ ਕ੍ਰਿਸਮਸ ਦੇ ਦਿਹਾੜੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ।
ਅਮਰੀਕਾ ਵਿਚ ਵੀ ਇਸ ਤਿਓਹਾਰ ਨੂੰ ਬਹੁਤ ਦੇਰ ਸਰਕਾਰੀ ਮਾਨਤਾ ਪ੍ਰਦਾਨ ਨਹੀਂ ਸੀ ਕੀਤੀ ਗਈ। 1776 ਈਸਵੀ ਵਿਚ ਅਮਰੀਕਾ ਇਕ ਆਜ਼ਾਦ ਮੁਲਕ ਦੇ ਤੌਰ `ਤੇ ਹੋਂਦ ਵਿਚ ਆਇਆ, ਪਰ 1870 ਤੱਕ ਉਥੇ ਕ੍ਰਿਸਮਸ ਵਾਲੇ ਦਿਨ ਦੀ ਸਰਕਾਰੀ ਛੁੱਟੀ ਨਹੀਂ ਸੀ ਕੀਤੀ ਜਾਂਦੀ। ਅਮਰੀਕਾ ਦੇ ਕਈ ਵੱਡੇ ਸਟੋਰ ਇੱਕੀਵੀਂ ਸਦੀ ਦੇ ਮੁਢਲੇ ਸਾਲਾਂ ਤੱਕ ਵੀ ਕ੍ਰਿਸਮਸ ਦੇ ਮੌਕੇ “੍ਹਅਪਪੇ ੍ਹੋਲਦਿਅੇਸ” ਜਾਂ “ੰੲਅਸੋਨ’ਸ ਘਰੲੲਟਨਿਗਸ” ਦੇ ਬੋਰਡ ਲਾਉਂਦੇ ਰਹੇ ਹਨ, ਨਾ ਕਿ “ੰੲਰਰੇ ਛਹਰਸਿਟਮਅਸ” ਦੇ। ਬਹੁਤੇ ਅਮਰੀਕਾ ਵਾਸੀਆਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਬੋਸਟਨ ਵਿਚ 1659 ਤੋਂ 1681 ਤੱਕ ਕ੍ਰਿਸਮਸ ਦਾ ਤਿਓਹਾਰ ਮਨਾਉਣ ਦੀ ਪਾਬੰਦੀ ਸੀ। 2007 ਵਿਚ ਛਪੀ ਕਿਤਾਬ “ੌਨਚੲ ੁਪੋਨ ਅ ਘੋਸਪੲਲ” ਦੇ 23ਵੇਂ ਸੰਸਕਰਨ ਵਿਚ ਇਹ ਦਰਜ ਹੈ ਕਿ ਕਦੇ ਬੋਸਟਨ ਵਿਚ ਇਹ ਤਿਓਹਾਰ ਮਨਾਉਣਾ ਕ੍ਰਿਮਿਨਲ ਐਕਟ ਮੰਨਿਆ ਜਾਂਦਾ ਸੀ। ਮੈਸਾਚੁਸੈਟਸ ਵਿਚ ਵੀ 1659 ਤੋਂ 1681 ਤੱਕ ਇਸ ਤਿਓਹਾਰ ਤੇ ਪਾਬੰਦੀ ਰਹੀ। ਮੈਸਾਚੁਸੈਟਸ ਦੇ ਹੀ ਕੁਝ ਅਜਿਹੇ ਇਲਾਕੇ, ਜਿਥੇ ‘ਪਿਉਰਟਿਨ’ ਦਾ ਬੋਲਬਾਲਾ ਸੀ, ਵਿਚ 18ਵੀਂ ਅਤੇ 19ਵੀਂ ਸਦੀ ਤੱਕ ਵੀ ਕ੍ਰਿਸਮਸ ਦਾ ਦਿਹਾੜਾ ਨਹੀਂ ਸੀ ਮਨਾਇਆ ਜਾਂਦਾ।
ਅਮਰੀਕਾ ਅਤੇ ਕੈਨੇਡਾ ਵਿਚ “ਛਹਰਸਿਟਮਅਸ ਠਰੲੲ” ਨੂੰ “੍ਹੋਲਦਿਅੇ ਠਰੲੲ” ਵੀ ਕਿਹਾ ਜਾਂਦਾ ਰਿਹਾ ਹੈ। 2007 ਵਿਚ ਓਟਾਵਾ ਦੇ ਇਕ ਪਬਲਿਕ ਸਕੂਲ ਵਿਚ ਪ੍ਰਾਇਮਰੀ ਸਮੂਹ ਗਾਉਣ ਸਮੇਂ ‘ਸਿਲਵਰ ਬੈਲ’ ਗੀਤ ਵਿਚ ਕ੍ਰਿਸਮਸ ਸ਼ਬਦ ਨੂੰ ਬਦਲ ਕੇ “ਾਂੲਸਟਵਿੲ” ਕਰ ਦਿੱਤਾ ਗਿਆ ਸੀ।
ਸੋਵੀਅਤ ਯੂਨੀਅਨ ਵਿਚ ਵੀ ਇਹ ਤਿਓਹਾਰ ਮਨਾਉਣ `ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਸਾਊਥ ਅਫਰੀਕਾ, ਨਾਰਵੇ ਤੇ ਸਵੀਡਨ ਆਦਿ ਮੁਲਕਾਂ ਵਿਚ ਵੀ ਬਹੁਤ ਸਮਾਂ ਕ੍ਰਿਸਮਸ ਸਬੰਧੀ ਵੀ ਵੱਖਰੇ ਵੱਖਰੇ ਵਿਚਾਰ ਸਾਹਮਣੇ ਆਉਂਦੇ ਰਹੇ ਹਨ।
ਕ੍ਰਿਸਮਸ ਦਾ ਤਿਓਹਾਰ ਇਕ ਤਰ੍ਹਾਂ ਨਾਲ ਵਰਤਮਾਨ ਸਮੇਂ ਵਿਚ ਕੌਮਾਂਤਰੀ ਤਿਓਹਾਰ ਹੀ ਬਣ ਚੁਕਾ ਹੈ (ਸਿਰਫ ਇਸਲਾਮੀ ਦੇਸ਼ਾਂ ਨੂੰ ਛੱਡ ਕੇ); ਪਰ ਇਸ ਤਿਓਹਾਰ ਨੂੰ ਆਪਣੀ ਹੋਂਦ ਬਚਾਉਣ ਲਈ ਲੰਬੀ ਜੱਦੋ ਜਹਿਦ ਕਰਨੀ ਪਈ ਹੈ। ਇਕ ਗੱਲ ਜਰੂਰ ਸੋਚਣ ਵਾਲੀ ਹੈ ਕਿ ਇਹ ਤਿਓਹਾਰ ਕੀ ਸਿਰਫ ਮੌਜ-ਮਸਤੀ ਲਈ ਹੀ ਹੈ? ਵਧੀਆ ਪਕਵਾਨ ਬਣਾਉਣ ਤੇ ਖਾਣ-ਪੀਣ ਲਈ ਹੀ ਹੈ? ਇਕ ਦੂਜੇ ਨੂੰ ਵਧੀਆ ਜਾਂ ਕੀਮਤੀ ਤੋਹਫਿਆਂ ਦਾ ਅਦਾਨ-ਪ੍ਰਦਾਨ ਕਰਨ ਲਈ ਹੀ ਹੈ? ਜੇ ਪ੍ਰਭੂ ਈਸਾ ਮਸੀਹ ਦੀਆਂ ਸਿਖਿਆਵਾਂ ਨੂੰ ਯਾਦ ਕਰੀਏ ਤਾਂ ਇਕ ਗੱਲ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਨੇ ਫੁਰਮਾਇਆ ਸੀ ਕਿ ਆਪਣੇ ਦੁਸ਼ਮਣ ਨੂੰ ਵੀ ਮੁਆਫ ਕਰਨਾ ਸਿੱਖੋ ਅਤੇ ਸਭ ਨੂੰ ਪਿਆਰ ਕਰੋ; ਪਰ ਕੀ ਅਸੀਂ ਅਜਿਹਾ ਕਰ ਰਹੇ ਹਾਂ? ਇਸ ਦਾ ਉੱਤਰ ਆਪਣੇ ਆਪ ਤੋਂ ਪੁੱਛੀਏ!