ਕਾਲ਼ੇ ਧਨ ਦੇ ਜਿਨ੍ਹਾਂ ਅੰਬਾਰ ਲਾਏ, ਉਹੀਓ ਜਿੱਤਦੇ ਵੋਟਾਂ ਦੀ ਰੇਸ ਵਿਚੋਂ।
ਦਿਲਾਂ ਵਿਚ ਖੁਦਗਰਜ਼ੀਆਂ ਖੋਟ ਭਰਿਆ, ਦੇਸ ਪਿਆਰ ਦੀ ਮੁੱਕੀ ਏ ਲੇਸ ਵਿਚੋਂ।
ਕੱਢੇ ਦੰਦੀਆਂ ਟੀæਵੀæ ‘ਤੇ ਬੋਲਦਾ ਉਹ, ਤਾਜ਼ਾ ਆਇਆ ਜ਼ਮਾਨਤੀ ਕੇਸ ਵਿਚੋਂ।
ਵਰ੍ਹਿਆਂ ਤੀਕ ਮੁਕੱਦਮੇ ਰਹਿਣ ਚਲਦੇ, ਕੁਝ ਨ੍ਹੀਂ ਨਿਕਲਦਾ ਅੰਤ ਨੂੰ ਏਸ ਵਿਚੋਂ।
ਮੋਮੋਠਗਣੀਆਂ ਮਾਰਦੇ ਕਰਨ ਦਾਅਵੇ, ਲੋਕੀਂ ਜਾਣਦੇ ਅਸਲ ਨਹੀਂ ਭੇਸ ਵਿਚੋਂ।
ਘਪਲੇਬਾਜ਼ ਵੀ ਰੋਜ ਹੀ ਕਹੀ ਜਾਂਦੇ, ਭ੍ਰਿਸ਼ਟਾਚਾਰ ਮੁਕਾਉਣਾ ਏ ਦੇਸ ਵਿਚੋਂ!
Leave a Reply