ਬੀਂਡੀ ਬਣੇ ਪੰਜਾਬੀ!

ਮੁੱਢ ਬੰਨ੍ਹਿਆਂ ਤੁਸੀਂ ਸੰਘਰਸ਼ ਵਾਲਾ, ਸਾਰੇ ਵਰਗਾਂ ਦੇ ਭਲੇ ਦਾ ਕਾਜ ਵੀਰੋ।
ਬੀਅ ਫੁੱਟ ਦੇ ਬੀਜਣ ਨੂੰ ਫਿਰੇ ਹਾਕਮ, ਆਉਂਦੀ ਏਕੇ ਦੀ ਰਹੇ ਅਵਾਜ਼ ਵੀਰੋ।
ਦੇਵੋ ਬਦਲ ਸਿਰਨਾਵੇਂ ਸਿਆਸਤਾਂ ਦੇ, ਸਜੇ ‘ਨਵੇਂ’ ਹੀ ਸਿਰਾਂ ‘ਤੇ ਤਾਜ ਵੀਰੋ।
ਸੋਸ਼ਲ ਮੀਡੀਆ ਕਰੇ ਨਿਸ਼ਕਾਮ ਸੇਵਾ, ‘ਗੋਦੀ-ਕਿਆਂ’ ਦੇ ਖੋਲ੍ਹਦਾ ਪਾਜ ਵੀਰੋ।
ਦੁਨੀਆਂ ਭਰ ‘ਚ ਵਸੇ ਪਰਵਾਸੀਆਂ ਨੂੰ, ਮਣਾ-ਮੂੰਹੀਂ ਭਰਾਵਾਂ ‘ਤੇ ਨਾਜ ਵੀਰੋ।
ਵੇਲਾ ਜੰਗੇ ਅਜ਼ਾਦੀ ਦਾ ਯਾਦ ਕਰਕੇ, ਬੀਂਡੀ ਬਣਨ ਦੀ ਰੱਖਿਉ ਲਾਜ ਵੀਰੋ!