ਪੂਰੇ ਜੋਬਨ ‘ਤੇ ਬੂਟਾ ਸੀ ਭਗਵਿਆਂ ਦਾ, ਦੇ’ਤਾ ਜੜ੍ਹਾਂ ਦੇ ਵਿਚ ਹੀ ਟੱਕ ਭਾਈ।
ਲੈ ਡੁੱਬੀ ਏ ਮੋਦੀ ਦੀ ਚੇਅਰਮੈਨੀ, ‘ਐਨ ਡੀ ਏ’ ਦਾ ਟੁੱਟਿਆ ਲੱਕ ਭਾਈ।
ਸ਼ਰਦ ਅਤੇ ਨਿਤੀਸ਼ ਨੇ ਕਰੀ ਹਿੰਮਤ, ਫਾਸ਼ੀਵਾਦ ਨੂੰ ਦਿੱਤਾ ਏ ਧੱਕ ਭਾਈ।
ਖਾਲੀ ਪਈ ਪਟਾਰੀ ਵਿਚ ਭਾਜਪਾ ਦੀ, ਸ਼ਿਵ-ਸੈਨੀਏ ‘ਕਾਲੀਏ ਤੱਕ ਭਾਈ।
ਭਾਵੇਂ ‘ਯੂ ਪੀ ਏ’ ਘੇਰਿਆ ਘਪਲਿਆਂ ਨੇ, ਉਹਦਾ ਹੋ ਗਿਆ ਉਚਾ ਹੁਣ ਨੱਕ ਭਾਈ।
ਦੇਸ਼ ਵਾਸੀਉ ਦੇਸ਼ ਦੀ ਜਿੱਤ ਇਹੀ, ਬਣਿਆ ਰਹੇ ਜੇ ਧਰਮ-ਨਿਰਪੱਖ ਭਾਈ!
Leave a Reply