ਮੈਦਾਨ ਮਗਰੋਂ ਮੇਜ!

ਫਾਸ਼ੀਵਾਦ ਨੇ ਪਹਿਲਾਂ ਜੋ ਕਰੇ ਕਾਰੇ, ਭਾਵੇਂ ਦੇਸ਼ ਖਾਮੋਸ਼ ਹੋ ਸਹਿ ਗਿਆ ਏ।
ਕੋਨੇ ਕੋਨੇ ‘ਚੋਂ ਆ ਗਿਆ ਅੰਨਦਾਤਾ, ਪਾਏ ਦਿੱਲੀ ਨੂੰ ਘੇਰੇ ਵਿਚ ਬਹਿ ਗਿਆ ਏ
ਦੇਖ ਪੰਜਾਂ ਦਰਿਆਵਾਂ ਦੇ ਸ਼ੇਰ ਬਾਂਕੇ, ‘ਜੇਤੂ’ ਹਾਕਮ ਦਾ ਭਰਮ ਵੀ ਲਹਿ ਗਿਆ ਏ।
ਦੁੱਖਾਂ, ਭੁੱਖਾਂ, ਮੁਸੀਬਤਾਂ ਵਿਚ ਬਾਬਾ ਚੜ੍ਹਦੀ ਕਲਾ ‘ਚ ਰਹਿਣ ਲਈ ਕਹਿ ਗਿਆ ਏ।
ਗੋਦੀ ਮੀਡੀਆ ਓਸ ਦੇ ‘ਮਾਲਕਾਂ’ ਦਾ, ਬਣਿਆ ਕਿਲਾ ਹੰਕਾਰ ਦਾ ਢਹਿ ਗਿਆ ਏ।
ਸਮਝੋ ਮਾਰ ਲਈ ਮੱਲ ਮੈਦਾਨ ਵਾਲੀ, ਬਾਕੀ ਮੇਜ ‘ਤੇ ਜਿੱਤਣਾ ਰਹਿ ਗਿਆ ਏ!