ਕਿਸਾਨਾਂ ਲਈ ਕੁਰਬਾਨੀ?

ਤਾਜ ਪੁੱਤ ਨੂੰ ਦੇ ਕੇ ਪ੍ਰਧਾਨਗੀ ਦਾ, ਦਿੱਤੇ ਰੋਲ਼ ਸਿਧਾਂਤ ਸਰਦਾਰੀਆਂ ਦੇ।
ਲੁੱਟ ‘ਗੋਲਕਾਂ’ ਧਨ ਸਰਕਾਰ ਵਾਲਾ, ਪਾਇਆ ਰਾਹ ਪੰਜਾਬ ਖੁਆਰੀਆਂ ਦੇ।
ਕਹਿ ਕੇ ਦਰਦ ਕਿਸਾਨ ਦਾ ਝੂਠ ਬੋਲੇ, ਨਾਟਕ ਬੰਦ ਨਾ ਕਰੇ ਮੱਕਾਰੀਆਂ ਦੇ।
ਪੈਰ ਉੱਖੜੇ ਮੁੜ ਜਮਾਉਣ ਖਾਤਿਰ, ਜਾਣੋ ਦਾਅ ਹੀ ਹਨ ਲਾਚਾਰੀਆਂ ਦੇ।
ਲੋਕੀ ਤਾਂਘ ਦੇ ਨਾਲ ਉਡੀਕ ਰਹੇ ਨੇ, ਕਦੋਂ ਢਹਿਣਗੇ ਮਹਿਲ ਹੰਕਾਰੀਆਂ ਦੇ।
ਕੌਮ ‘ਵੇਚ ਕੇ’ ਲਏ ਸਨਮਾਨ ਮੋੜੇ, ਦਾਗ ਧੋ ਨਹੀਂ ਹੋਣੇ ਗੱਦਾਰੀਆਂ ਦੇ!