ਜਪੁਜੀ ਅਧਿਐਨ-ਸਿੱਟੇ (2)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਪੁਜੀ ਸੰਸਾਰ ਰਚਨਾ ਸਬੰਧੀ ਸਦੀਆਂ ਤੋਂ ਚਲੇ ਆ ਰਹੇ ਅਹਿਮ ਮੁੱਦਿਆਂ ਬਾਰੇ ਸੇਧ ਤੇ ਖੋਜ-ਤਰਕੀਬ (ੰeਟਹੋਦੋਲੋਗੇ) ਪ੍ਰਦਾਨ ਕਰਦਾ ਹੈ। ਪੂਰਵਲੇ ਚਿੰਤਕ, ਰਿਸ਼ੀ ਮੁਨੀ ਤੇ ਪੀਰ ਪੈਗੰਬਰ ਸੰਸਾਰ ਦੀ ਉਤਪਤੀ ਨੂੰ ਲੈ ਕੇ ਪਰਮਾਤਮਾ (ਘੋਦ) ਤੇ ਅਧਿਆਤਮਵਾਦ (ੰਪਰਿਟੁਅਲਸਿਮ) ਦੇ ਸੰਕਲਪਾਂ ਨੂੰ ਸੁਲਝਾਉਣ ਵਿਚ ਲੱਗੇ ਰਹੇ ਸਨ। ਪਰਮਾਤਮਾ ਨੂੰ ਉਹ ਸੰਸਾਰ ਦਾ ਮੁੱਖ ਮਾਲਕ ਤੇ ਚਾਲਕ ਸਮਝਦੇ ਸਨ ਤੇ ਅਧਿਆਤਮਵਾਦ ਉਨ੍ਹਾਂ ਲਈ ਉਹ ਵਿਧੀ ਸੀ, ਜਿਸ ਰਾਹੀਂ ਉਹ ਕਿਸੇ ਸੁੰਨ ਸਥਾਨ (ੀਮਮਅਟeਰਅਿਲ ੰਪਅਚe) ਵਿਚ ਛੁਪੇ ਆਪਣੇ ਉਦੇਸ਼-ਪਤੀ ਪਰਮਾਤਮਾ ਨੂੰ ਜਾਣਨਾ, ਦੇਖਣਾ ਤੇ ਪ੍ਰਾਪਤ ਕਰਨਾ ਚਾਹੁੰਦੇ ਸਨ; ਪਰ ਉਨ੍ਹਾਂ ਦੀ ਸੋਚ ਆਤਮ-ਵਿਰੋਧੀ (ੰeਲਾ ਛੋਨਟਰਅਦਚਿਟੋਰੇ) ਸੀ।

ਉਹ ਇਹ ਨਾ ਸਮਝ ਸਕੇ ਕਿ ਉਨ੍ਹਾਂ ਦੀਆਂ ਗਿਆਨ ਇੰਦਰੀਆਂ ਸੰਸਾਰਕ ਮਾਯਾ (ੰਅਟeਰਅਿਲ ਓਣਸਿਟeਨਚe) ਭਾਵ ਪ੍ਰਤੀਤੀ ਸੱਚ (ਫeਰਚeਪਟੁਅਲ ੍ਰeਅਲਟੇ) ਨੇ ਆਪਣੇ ਕੰਮਾਂ ਲਈ ਘੜੀਆਂ ਹਨ ਤੇ ਇਹ ਇਸ ਮਾਯਾ ਨੂੰ ਦੇਖਣ ਜਾਂ ਸਮਝਣ ਦੇ ਕੰਮ ਹੀ ਆ ਸਕਦੀਆਂ ਹਨ। ਜੋ ਚੀਜ਼ ਦੇਖਣ, ਪਰਖਣ ਤੇ ਮਹਿਸੂਸ ਕਰਨ ਤੋਂ ਪਰ੍ਹੇ (ੰਪਰਿਟੁਅਲ) ਦੀ ਹੈ, ਇਹ ਉਸ ਨੂੰ ਨਹੀਂ ਦੇਖ ਸਕਦੀਆਂ।
ਜੇ ਉਹ ਇਸ ਗੱਲ ਨੂੰ ਸਮਝ ਜਾਂਦੇ ਤਾਂ ਉਹ ਹੱਠ ਜਾਂ ਧੱਕੇ ਨਾਲ ਆਪਣੇ ਟੀਚੇ ਨੂੰ ਦੇਖਣ ਤੇ ਪ੍ਰਾਪਤ ਕਰਨ ਦਾ ਦਾਈਆ ਛੱਡ ਕੇ ਸਹੀ ਰਾਹ ਦੀ ਭਾਲ ਕਰਦੇ। ਫਿਰ ਉਹ ਸੰਸਾਰ ਦੇ ਅਣਦਿਸਦੇ ਬੇਨਾਮ ਕਾਰਕ ਨੂੰ ਖੁਲ੍ਹੇ ਸੰਕਲਪ ਵਾਲਾ ਉਦੇਸ਼ ਮੰਨ ਕੇ ਚਲਦੇ ਤੇ ਅਜਿਹੀ ਵਿਧੀ ਘੜ੍ਹਦੇ, ਜੋ ਉਸ ਦੇ ਸਹੀ ਵਜੂਦ ਤੇ ਨਾਮ ਦੀ ਜਾਣਕਾਰੀ ਪ੍ਰਾਪਤ ਕਰਨ ਵਿਚ ਮਦਦ ਕਰਦੀ। ਇੱਦਾਂ ਉਨ੍ਹਾਂ ਨੇ ਕੀਤਾ ਨਹੀਂ ਤੇ ਉਹ ਆਪਣੀਆਂ ਹਉਮੈ ਭਰਪੂਰ ਕਲਪਨਾਵਾਂ ਦੀ ਘੁੰਮਣ-ਘੇਰੀ ਵਿਚ ਫਸੇ ਰਹੇ। ਗੁਰੂ ਸਾਹਿਬ ਨੇ ਵਿਸ਼ਵ ਦੇ ਸਾਰੇ ਅਧਿਆਤਮਵਾਦੀਆਂ ਨੂੰ ਇਸ ਜਾਲ ਵਿਚੋਂ ਕੱਢਣ ਦਾ ਯਤਨ ਕੀਤਾ। ਉਨ੍ਹਾਂ ਨੇ ਉਹੀ ਕੀਤਾ, ਜੋ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੋ ਚੀਜ਼ ਮਾਯਾ ਹੈ ਹੀ ਨਹੀਂ, ਭਾਵ ਜੋ ਦੇਖੀ, ਸੁਣੀ, ਪਰਖੀ ਗਈ ਹੀ ਨਹੀਂ, ਉਸ ਦਾ ਬਿਨਾ ਖੋਜ ਕੋਈ ਨਾਮ ਨਹੀਂ ਰੱਖਿਆ ਜਾ ਸਕਦਾ। ਜੋ ਨਾਮ ਰੱਖੇ ਗਏ ਹਨ, ਉਹ ਸੱਚੇ ਨਹੀਂ, ਕੱਚੇ ਹਨ। ਜਿਵੇਂ ਕਿਸੇ ਦਵਾਈ ਦੇ ਮਾਰਕਿਟ ਨਾਂ ਤੋਂ ਉਸ ਦੇ ਰਸਾਇਣਾਂ (ਛਹeਮਚਿਅਲ ੰਅਲਟਸ) ਦਾ ਪਤਾ ਨਹੀਂ ਚਲਦਾ, ਤਿਵੇਂ ਕੱਚੇ ਨਾਂਵਾਂ ਨਾਲ ਪਰਮ-ਸਤਿ ਦੀ ਅਸਲੀਅਤ ਦਾ ਪਤਾ ਨਹੀਂ ਲਗਦਾ। ਇਨ੍ਹਾਂ ਨੂੰ ਤਾਂ ਅਰਧ-ਸੱਚ (੍ਹੇਪੋਟਹeਟਚਿਅਲ) ਮੰਨ ਕੇ ਖੋਜ ਦੇ ਕੰਮ ਹੀ ਲਿਆਇਆ ਜਾ ਸਕਦਾ ਹੈ।
ਇਸ ਲਈ ਪਹਿਲਾਂ ਸਹੀ ਖੋਜ-ਵਿਧੀ ਨਿਰਧਾਰਤ ਕਰੋ, ਫਿਰ ਖੋਜ ਕਰੋ ਤੇ ਫਿਰ ਨਾਮਕਰਨ ‘ਤੇ ਜਾਓ। ਭਾਵ ਪਹਿਲਾਂ ਉਸ ਸੁੰਨ ਥਾਂ ਅੰਦਰ ਨਜ਼ਰ ਮਾਰਨ ਦੇ ਢੰਗ ਮਾਲੂਮ ਕਰੋ ਤੇ ਫਿਰ ਉੱਥੇ ਫਰੋਲਾ ਫਰਾਲੀ ਕਰਕੇ ਅਸਲ ਕਾਰਕ ਭਾਵ ਪਰਮ-ਸਤਿ ਦੀ ਰੂਪ-ਰੇਖਾ ਦਾ ਪਤਾ ਕਰੋ। ਇਸ ਪ੍ਰਕ੍ਰਿਆ ਵਿਚ ਉਸ ਦੇ ਜੋ ਗੁਣ ਅਨੁਭਵ ਕੀਤੇ ਜਾਣ, ਉਨ੍ਹਾਂ ਅਨੁਸਾਰ ਹੀ ਉਸ ਦਾ ਪੱਕਾ ਨਾਮ ਰੱਖੋ। ਅਜਿਹੇ ਨਾਮ ਦਾ ਪਤਾ ਲਗਣ ਪਿਛੋਂ ਹੀ ਕਿਸੇ ਪ੍ਰਕਾਰ ਦਾ ਕੋਈ ਸਹੀ ਦਾਈਆ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਅਧਿਆਤਮਵਾਦ ਦੀ ਥਾਂ ਲੋਕਾਂ ਨੂੰ ਸਿੱਖੀ ਦੀ ਵਿਗਿਆਨਕ ਵਿਧੀ ਦਿੱਤੀ। ਇਹ ਗੱਲ ਵੱਖਰੀ ਹੈ ਕਿ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਉਨ੍ਹਾਂ ਦੀ ਇਸ ਦੇਣ ਨੂੰ ਅੱਜੇ ਵੀ ਨਹੀਂ ਸਮਝਦੇ।
ਵਿਗਿਆਨਕ ਵਿਧੀ ਤੋਂ ਇਲਾਵਾ ਜਪੁਜੀ ਦਾ ਇਕ ਵੱਡਾ ਸਿੱਟਾ ਪਰਮ-ਸਤਿ ਬਾਰੇ ਹੈ। ਭਾਵੇਂ ਸੰਕਲਪ ਤੇ ਸੋਚ-ਵਿਚਾਰ ਦਾ ਵਿਸ਼ਾ ਹੀ ਸਹੀ, ਪਰ ਜਪੁਜੀ ਦੇ ਦ੍ਰਿਸ਼ਟੀਕੋਣ ਤੋਂ ਪਰਮ-ਸਤਿ ਹੈ ਕੀ ਤੇ ਕਿੱਥੇ ਹੈ? ਇੱਥੇ ‘ਜਪੁਜੀ ਦਾ ਦ੍ਰਿਸ਼ਟੀਕੋਣ’ ਸ਼ਬਦਾਂ ਦਾ ਖਾਸ ਮਹੱਤਵ ਹੈ, ਕਿਉਂਕਿ ਜਪੁਜੀ ਤੋਂ ਬਾਹਰ ਅਧਿਆਤਮਵਾਦ ਦੇ ਪੱਖ ਤੋਂ ਤਾਂ ਇਹ ਪ੍ਰਸ਼ਨ ਬਣਦਾ ਹੀ ਨਹੀਂ। ਅਧਿਆਤਮਵਾਦੀ ਤਾਂ ਪਰਮ-ਸਤਿ ਨੂੰ ਜਾਣਿਆ-ਬੁੱਝਿਆ ਸਮਝਦੇ ਹਨ ਤੇ ਉਨ੍ਹਾਂ ਨੇ ਉਸ ਦੇ ਨਾਮ ਵੀ ਰੱਖੇ ਹੋਏ ਹਨ। ਇਸੇ ਲਈ ਉਹ ਉਸ ਨੂੰ ਖੋਜਦੇ ਨਹੀਂ, ਪੂਜਦੇ ਹਨ। ਕਈ ਤਾਂ ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੂਜਾ ਪਾਠ ਵਿਚੋਂ ਅਨੰਦ ਅਨੁਭਵ ਕਰਦੇ ਹਨ। ਜੋ ਸ਼ਰਧਾਲੂ ਵਿਅਕਤੀਵਾਦੀ ਢੰਗ ਨਾਲ ਆਪਣਾ ਅਨੰਦ ਮੁੱਖ ਰੱਖ ਕੇ ਉਸ ਵਿਚ ਖੋ ਹੀ ਜਾਂਦੇ ਹਨ, ਉਹ ਖੋਜ ਕੀ ਕਰਨਗੇ?
ਗੁਰੂ ਸਾਹਿਬ ਅਨੁਸਾਰ ਪੂਜਾ ਪ੍ਰਵਿਰਤੀ ਵਾਲੇ ਅੰਤਰਮੁਖੀ (ੁੰਬਜeਚਟਵਿe) ਢੰਗ-ਤਰੀਕੇ (ੰeਟਹੋਦੋਲੋਗਇਸ) ਤਾਂ ਉਂਜ ਵੀ ਇਸ ਪ੍ਰਸ਼ਨ ਦਾ ਉੱਤਰ ਲੱਭਣ ਦੇ ਅਨੁਕੂਲ ਨਹੀਂ। ਜੇ ਕੋਈ ਚਾਹੇ ਵੀ, ਤਾਂ ਵੀ ਉਹ ਇਨ੍ਹਾਂ ਨਾਲ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕਦਾ। ਖੋਜ ਦੀ ਗੱਲ ਸਿਰਫ ਜਪੁਜੀ ਕਰਦਾ ਹੈ ਤੇ ਜਪੁਜੀ ਦੇ ਪੱਖ ਤੋਂ ਹੀ ਇਹ ਪ੍ਰਸ਼ਨ ਵਾਜਬ ਹੈ। ਇਸ ਖੋਜ ਦੇ ਚੱਲਦਿਆਂ ਸਮੇਂ ਸਮੇਂ ‘ਤੇ ਲੇਖਾ-ਜੋਖਾ ਕਰਨਾ ਬਣਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਬਾਰੇ ਮਨੁੱਖੀ ਗਿਆਨ ਕਿਸ ਪੜਾਅ ‘ਤੇ ਪਹੁੰਚ ਗਿਆ ਹੈ ਤੇ ਆਖਰੀ ਉੱਤਰ ਦੇ ਕਿੰਨਾ ਕੁ ਨੇੜੇ ਚਲਾ ਗਿਆ ਹੈ। ਅਜਿਹਾ ਇਕ ਲੇਖਾ-ਜੋਖਾ ਗੁਰੂ ਸਾਹਿਬ ਨੇ ਆਪ ਵੀ ਕੀਤਾ ਸੀ, ਜਿਸ ਦੇ ਉਨ੍ਹਾਂ ਨੂੰ ਨਿਰਾਸ਼ਾਜਨਕ ਸਿੱਟੇ ਮਿਲੇ ਸਨ।
ਪਰਮ-ਸਤਿ ਦੇ ਗਿਆਨ ਸਬੰਧੀ ਨਵਾਂ ਲੇਖਾ-ਜੋਖਾ ਲਾਉਣ ਤੋਂ ਪਹਿਲਾਂ ਇਕ ਕੂੰਜੀਵਤ ਭੇਦ ਵਲ ਧਿਆਨ ਮਾਰਨਾ ਜਰੂਰੀ ਹੈ। ਉਹ ਇਹ ਹੈ ਕਿ ਪਰਮ-ਸਤਿ ਦਾ ਵਾਸ ਸਚ ਖੰਡ ਵਿਚ ਹੈ ਤੇ ਸਚ ਖੰਡ ਇਸ ਧਰਤੀ ‘ਤੇ ਸਥਿੱਤ ਹੈ। ਸਚ ਖੰਡ ਇਸ ਸੰਸਾਰ ਵਿਚ ਇਸ ਸੰਸਾਰ ਦਾ ਹੀ ਇਕ ਅਜਿਹਾ ਹੋਂਦ-ਖੇਤਰ (ਧੋਮਅਨਿ) ਹੈ, ਜਿਸ ਦੇ ਮੁੱਲਾਂਕ (ਫਅਰਅਮeਟeਰਸ) ਇਸ ਸੰਸਾਰ ਨਾਲੋਂ ਬਿਲਕੁਲ ਭਿੰਨ ਹਨ। ਇਸ ਲਈ ਇਸ ਖੇਤਰ ਦੀ ਸਮਝ ਮਾਯਾਵੀ ਅਨੁਭਵ ਤੇ ਵਿਵੇਕ ਤੋਂ ਬਾਹਰ ਦੀ ਗੱਲ ਹੈ। ਇਸ ਸਮਝ ਦੀ ਘਾਟ ਕਾਰਨ ਮਨੁੱਖ ਦੀ ਆਦਮ-ਕੇਂਦਰਿਤ (ੰਅਨ-ਚeਨਟਰਚਿ) ਬੁੱਧੀ ਨੂੰ ਪਰਮ-ਸਤਿ ਦਾ ਗਿਆਨ ਕਦੇ ਵੀ ਨਾ ਹੋ ਸਕਿਆ। ਦੇਖਣਾ ਤੇ ਮਿਲਣਾ ਤਾਂ ਇਕ ਪਾਸੇ, ਮਨੁੱਖ ਇਸ ਦਾ ਸਹੀ ਤਸੱਵਰ ਵੀ ਨਾ ਕਰ ਸਕਿਆ। ਇਸੇ ਕਰਕੇ ਵੱਡੇ ਵੱਡੇ ਰਿਸ਼ੀ ਮੁਨੀ, ਪੀਰ ਪੈਗੰਬਰ ਤੇ ਗਿਆਨੀ ਧਿਆਨੀ ਭਗਤੀ ਪਾਠਾਂ ਦੀਆਂ ਮੁਸ਼ੱਕਤਾਂ ਵਿਚ ਪੈ ਕੇ ਬ੍ਰਹਮ-ਗਿਆਨ ਦੀ ਬਾਜ਼ੀ ਹਾਰਦੇ ਰਹੇ। ਸਚ ਖੰਡ ਉਨ੍ਹਾਂ ਲਈ ਜਿਸ ਤਰ੍ਹਾਂ ਦੀ ਬੁਝਾਰਤ ਪਹਿਲਾਂ ਸੀ, ਉਵੇਂ ਦੀ ਹੁਣ ਹੈ। ਜੇ ਉਹ ਆਪਣੀ ਅਸਫਲਤਾ ਤੋਂ ਸਬਕ ਸਿੱਖਦੇ ਤਾਂ ਆਪਣੀ ਪਹੁੰਚ ਬਦਲ ਕੇ ਕੁਦਰਤ ਦਾ ਸਿੱਧਾ ਤੇ ਨਿਰਪੱਖ ਅਧਿਐਨ ਕਰਦੇ।
ਉਹ ਵੱਖ ਵੱਖ ਵਰਤਾਰਿਆਂ ਨੂੰ ਨਿਹਾਰਦੇ ਤੇ ਉਨ੍ਹਾਂ ਦੇ ਵਿਸ਼ਵ-ਵਿਆਪੀ ਨਮੂਨਿਆਂ (ਫਅਟਟeਰਨਸ) ਨੂੰ ਇੱਕਠਾ ਕਰਦੇ। ਬਹੁਤੀ ਦੂਰ ਨਾ ਜਾਂਦੇ, ਪੀਪਲ ਦੇ ਦਰਖਤ ਤੋਂ ਹੀ ਲੱਖਣ ਲਾ ਲੈਂਦੇ। ਦੋ ਸੌ ਫੁੱਟ ਉੱਚਾ ਤੇ ਤਿੰਨ ਸੌ ਫੁੱਟ ਘੇਰੇ ਵਾਲਾ ਇਹ ਦਰਖਤ ਪੈਦਾ ਹੋਣ ਤੋਂ ਪਹਿਲਾਂ ਇਕ ਛੋਟੇ ਬੀਜ ਵਿਚ ਸਮਾਇਆ ਹੁੰਦਾ ਹੈ। ਤੋੜ ਕੇ ਦੇਖਿਆਂ ਉਸ ਬੀਜ ਵਿਚ ਦਰਖਤ ਦਾ ਨਾਮ ਨਿਸ਼ਾਨ ਨਹੀਂ ਮਿਲਦਾ। ਜੋ ਕੁਝ ਨਿਕਲਦਾ ਹੈ, ਉਹ ਦਰਖਤ ਜਿਹਾ ਬਿਲਕੁਲ ਨਹੀਂ ਹੁੰਦਾ। ਉਹ ਉਸ ਦਰਖਤ ਦਾ ਦੂਜਾ ਰੂਪ ਹੁੰਦਾ ਹੈ, ਜਿਸ ਨੂੰ ਪੱਤਿਆਂ, ਟਾਹਣੀਆਂ, ਫੁੱਲਾਂ ਤੇ ਫਲਾਂ ਦੇ ਸੰਦਰਭ ਵਿਚ ਨਹੀਂ ਪਰਖਿਆ ਜਾ ਸਕਦਾ। ਉੱਗਣ ਤੋਂ ਬਾਅਦ ਜਦੋਂ ਬੀਜ ਦਾ ਇਹ ਭੀਤਰੀ ਪਦਾਰਥ ਆਪਣੇ ਅੰਦਰੂਨੀ ਰੂਪ ਵਿਚੋਂ ਸੰਸਾਰਕ ਰੂਪ ਵਿਚ ਪ੍ਰਵੇਸ਼ ਕਰਦਾ ਹੈ, ਤਾਂ ਹੀ ਉਸ ਵਿਚ ਰੁੱਖ ਵਾਲੇ ਨਿਸ਼ਾਨ ਦਿਖਾਈ ਦੇਣ ਲਗਦੇ ਹਨ; ਪਰ ਇਸ ਪ੍ਰਕ੍ਰਿਆ ਪਿੱਛੇ ਕੀ ਚੱਲਦਾ ਹੈ, ਉਹ ਦਿਖਾਈ ਨਹੀਂ ਦਿੰਦਾ। ਇਸ ਦਾ ਭਾਵ ਹੈ ਕਿ ਉਹੀ ਦਰਖਤ ਬੀਜ ਦੇ ਖੇਤਰ ਵਿਚ ਤੇ ਸੰਸਾਰ ਦੇ ਖੇਤਰ ਵਿਚ ਦੋ ਭਿੰਨ ਭਿੰਨ ਗੁਣਾਂ ਨਾਲ ਮੌਜੂਦ ਹੁੰਦਾ ਹੈ। ਬਾਹਰੀ ਦਰਖਤ ਨੂੰ ਦੇਖ ਕੇ ਬੀਜ ਅੰਦਰਲੇ ਸੂਖਮ ਦਰਖਤ ਨੂੰ ਨਹੀਂ ਸਮਝਿਆ ਜਾ ਸਕਦਾ। ਇਸ ਵਰਤਾਰੇ ਨੂੰ ਦੇਖ ਕੇ ਘੱਟੋ ਘੱਟ ਇਹ ਸਿੱਟਾ ਤਾਂ ਨਹੀਂ ਕੱਢਿਆ ਜਾ ਸਕਦਾ ਕਿ ਬੀਜ ਵਿਚ ਕੋਈ ਦੈਵੀ ਸ਼ਕਤੀ ਛਿਪੀ ਹੈ। ਕੁਦਰਤ ਦੇ ਇਸ ਅੰਦਰਖਾਤੇ ਵਾਪਰਨ ਵਾਲੀ ਕ੍ਰਿਆ ਨੂੰ ਸਮਝਣ ਲਈ ਵਿਗਿਆਨ ਦੀ ਲੋੜ ਸੀ। ਇਸ ਦਾ ਸਹੀ ਸਹੀ ਗਿਆਨ ਹਾਸਲ ਕਰਨ ਲਈ ਜੋ ਵੀ ਕੀਤਾ ਜਾਂਦਾ, ਉਹੀ ਵਿਗਿਆਨ ਹੀ ਹੋਣਾ ਸੀ।
ਇਸੇ ਤਰ੍ਹਾਂ ਜੇ ਧਰਤੀ ‘ਤੇ ਉੱਗੇ ਦਰਖਤ ਦੇ ਤਣੇ, ਪੱਤੇ, ਫੁੱਲ ਤੇ ਫਲ ਆਦਿ ਨੂੰ ਦੇਖ ਕੇ ਕੋਈ ਕਹੇ ਕਿ ਧਰਤੀ ਦੇ ਹੇਠ ਵੀ ਪੌਦੇ ਦਾ ਇਹੀ ਮਾਡਲ ਹੋਵੇਗਾ ਤਾਂ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ। ਧਰਤੀ ਦੇ ਹੇਠ ਬਾਹਰ ਵਰਗਾ ਖੂਬਸੂਰਤ ਪੌਦਾ ਨਹੀਂ, ਸਗੋਂ ਮਿੱਟੀ ਨਾਲ ਲਿਬੜੀਆਂ ਬਦਸੂਰਤ ਜੜ੍ਹਾਂ ਮਿਲਦੀਆਂ ਹਨ। ਕੋਈ ਪੂਜਾ ਭਗਤੀ ਕਰ ਕੇ ਜਿੰਨੀ ਮਰਜੀ ਇੱਛਾ ਜਤਾਵੇ, ਪਰ ਉਸ ਨੂੰ ਉੱਥੋਂ ਤਣਾ, ਪੱਤੇ ਤੇ ਫਲ-ਫੁੱਲ ਨਹੀਂ ਲੱਭਣਗੇ। ਇਹ ਪੌਦੇ ਦੀ ਦੂਜੇ ਖੇਤਰ (ਧੋਮਅਨਿ) ਦੀ ਹੋਂਦ ਹੈ, ਜੋ ਉਪਰਲੀ ਹੋਂਦ ਨਾਲੋਂ ਵੱਖਰੀ ਹੈ। ਇੱਥੇ ਵੀ ਦੋਵੇਂ ਹੋਂਦਾਂ ਇਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ, ਪਰ ਜੋੜ ਪ੍ਰਤੀਤ ਨਹੀਂ ਹੁੰਦਾ। ਜੜ੍ਹਾਂ ਦੇ ਅੰਦਰ ਚਲਦੀਆਂ ਪ੍ਰਕ੍ਰਿਆਵਾਂ ਤੇ ਉਨ੍ਹਾਂ ਦੇ ਪੌਦੇ ਨਾਲ ਸਥਾਪਤ ਹੋਏ ਸਬੰਧਾਂ ਨੂੰ ਵੀ ਵਿਗਿਆਨ ਰਸਤੇ ਹੀ ਜਾਣਿਆ ਜਾ ਸਕਦਾ ਹੈ। ਇਸੇ ਗੱਲ ਨੂੰ ਸੈਂਕੜੇ ਹੋਰ ਮਿਸਾਲਾਂ ਨਾਲ ਸਮਝਿਆ ਜਾ ਸਕਦਾ ਸੀ। ਜੇ ਕੋਈ ਇਸ ਗੱਲ ਵਲ ਧਿਆਨ ਦਿੰਦਾ (ਧਿਆਉਂਦਾ) ਤਾਂ ਸ਼ਾਇਦ ਜਗਤ ਦਾ ਅਦਿੱਖ ਕਾਰਕ ਕਦੋਂ ਦਾ ਜਾਣਿਆ ਜਾਂਦਾ। ਇਸ ਰਸਤੇ ਸਿਰਫ ਨਿਰੋਲ ਗਿਆਨ ਟਪਕਦਾ; ਨਾਦ, ਬਿਨੋਦ, ਕੋਡ, ਅਨੰਦ ਜਿਹੀ ਕੋਈ ਪ੍ਰਚੰਡ ਅਵਸਥਾ ਨਾ ਆਉਂਦੀ!
ਜੇ ਸਚ ਖੰਡ ਅਤੇ ਨਿਰੰਕਾਰ ਭਾਵ ਪਰਮ-ਸਤਿ ਨੂੰ ਉਪਰੋਕਤ ਮਾਡਲ ਅਨੁਸਾਰ ਵਿਚਾਰੀਏ ਤਾਂ ਇਹ ਵੀ ਸੰਸਾਰਕ ਮਾਯਾ ਤੋਂ ਪਾਰਲੇ ਖੇਤਰ (ਧੋਮਅਨਿ) ਦੇ ਵਰਤਾਰੇ ਹਨ। ਗੁਰੂ ਸਾਹਿਬ ਅਨੁਸਾਰ ਇਨ੍ਹਾਂ ਦੀ ਸਮਝ ਵਿਗਿਆਨ ਤੇ ਗਣਿੱਤ (ੴ ) ਦੇ ਰਸਤੇ ਖਾਕੇ ਜਾਂ ਪੈਰਾਡਿਜ਼ਮ (ਫਅਰਅਦਗਿਮ) ਘੜ੍ਹ ਕੇ ਹੀ ਪੈ ਸਕਦੀ ਹੈ। ਪਰ ਯਾਦ ਰਹੇ, ਪੈਰਾਡਿਜ਼ਮਾਂ ਦੀ ਕਾਰਜ-ਸਮਤਾ ਸੀਮਤ ਹੁੰਦੀ ਹੈ। ਇਨ੍ਹਾਂ ਰਾਹੀਂ ਪ੍ਰਾਪਤ ਕੀਤਾ ਗਿਆਨ ਅਸਲੀ ਨਹੀਂ ਹੁੰਦਾ, ਸਗੋਂ ਅਸਲ ਦਾ ਰੂਪਕ ਜਾਂ ਅਕਸ ਹੁੰਦਾ ਹੈ। ਨਮੂਨੇ ਰੂਪ ਵਿਚ ਇਹ ਗਿਆਨ ਅਸਲ ਦੀ ਕਾਰਜਸ਼ੀਲ ਮੂਰਤ ਹੀ ਪੇਸ਼ ਕਰ ਸਕਦਾ ਹੈ। ਗੁਰੂ ਸਾਹਿਬ ਵੀ ਇਸ ਨੂੰ ‘ਅਕਾਲ ਮੂਰਤਿ’ ਭਾਵ ਪੱਕੀ ਝਲਕ ਹੀ ਕਹਿੰਦੇ ਹਨ। ਇਸ ਲਈ ਗੁਰਬਾਣੀ ਅਨੁਸਾਰ ਇਸ ਝਲਕ ਨੂੰ ਹਾਸਲ ਕਰਨ ਲਈ ਜੋ ਕੁਝ ਹੋ ਸਕਦਾ ਹੈ, ਪੈਰਾਡਿਜ਼ਮ ਓਨਾ ਕੁ ਹੀ ਕਰ ਸਕਦਾ ਹੈ। ਇਸ ਤੋਂ ਇਹ ਸਿੱਟਾ ਨਹੀਂ ਨਿਕਲਦਾ ਕਿ ਸੰਪੂਰਨ ਸੱਚ ਦਾ ਪਤਾ ਚਲ ਗਿਆ ਹੈ, ਜਾਂ ਚਲ ਜਾਵੇਗਾ ਜਾਂ ਚਲ ਸਕਦਾ ਹੈ। ਇਹ ਸੰਭਵ ਹੀ ਨਹੀਂ, ਕਿਉਂਕਿ ਬਾਹਰਲੇ ਮਾਯਾਵੀ ਖੇਤਰ ਦੀ ਤਰ੍ਹਾਂ ਅੰਦਰਲਾ ਸੂਖਮ ਖੇਤਰ ਵੀ ਅਨੰਤ (ੀਨਾਨਿਟਿe) ਹੈ। ਗੁਰਬਾਣੀ ਤੇ ਵਿਗਿਆਨ ਦੋਵੇਂ ਮੰਨਦੇ ਹਨ ਕਿ ਪਦਾਰਥ ਦੀਆਂ ਅਥਾਹ ਅੰਤਰਮੁਖੀ ਤਹਿਆਂ ਹਨ, ਜੋ ਇਕ ਇਕ ਕਰਕੇ ਹਮੇਸ਼ਾ ਉੱਧੜਦੀਆਂ ਰਹਿਣਗੀਆਂ, ਪਰ ਕਦੇ ਖਤਮ ਨਹੀਂ ਹੋਣਗੀਆਂ।
ਇਸ ਦੀ ਇਕ ਮਿਸਾਲ ਹੋਮਿਓਪੈਥਿਕ ਦਵਾਈਆਂ ਹਨ, ਜੋ ਕੱਚੇ ਪਦਾਰਥਾਂ ਦੇ ਸੂਖਮ ਘੋਲਾਂ ਤੋਂ ਬਣਦੀਆਂ ਹਨ। ਮਿਸਾਲ ਵਜੋਂ ਇਕ ਭਾਗ ਸੋਨੇ ਨੂੰ 99 ਭਾਗ ਖੰਡ ਪਾਊਡਰ ਨਾਲ ਕੁੱਟ-ਪੀਹ ਕੇ ਮਹੀਨ ਕਰਨ ਤੇ ਅਲਕੋਹਲ ਵਿਚ ਘੋਲਣ ਨਾਲ ਆਉਰਮ ਮੈੱਟ (ਉਰੁਮ ੰeਟ) ਨਾਮਕ ਦਵਾਈ ਦੀ ਪਹਿਲੀ ਪੋਟੈਂਸੀ ਬਣ ਜਾਂਦੀ ਹੈ। ਡਾ. ਜੇ. ਐਚ. ਕਲਾਰਕ (ਝ। ੍ਹ। ਛਲਅਰਕe) ਅਨੁਸਾਰ ਇਹ ਡਿਪਰੈਸ਼ਨ (ਧeਪਰeਸਸਿਨ) ਤੇ ਆਤਮ-ਹੱਤਿਆ (ੁੰਚਿਦਿe) ਦੇ ਵਿਚਾਰਾਂ ਨੂੰ ਰੋਕਣ ਲਈ ਉੱਤਮ ਦਵਾਈ ਹੈ। ਇਸ ਵਿਚ ਸੌਵਾਂ ਭਾਗ ਸੋਨਾ ਹੈ। ਅਗਲੀਆਂ ਪੋਟੈਸੀਆਂ ਵਿਚ ਇਹ ਮਾਤਰਾ ਸੌ ਗੁਣਾ ਪ੍ਰਤੀ ਪੋਟੈਂਸੀ ਦੇ ਹਿਸਾਬ ਘਟਦੀ ਜਾਂਦੀ ਹੈ। ਐਵੋਗੈਡਰੋ (Aਵੋਗਅਦਰੋ) ਦੇ ਨਿਯਮ ਅਨੁਸਾਰ 13ਵੀਂ ਪੋਟੈਂਸੀ ‘ਤੇ ਪੁੱਜ ਕੇ ਇਹ ਮਾਤਰਾ ਸਿਫਰ (ਢeਰੋ) ਹੋ ਜਾਂਦੀ ਹੈ ਤੇ ਇਸ ਵਿਚ ਸੋਨੇ ਦਾ ਇਕ ਐਟਮ ਵੀ ਨਹੀਂ ਰਹਿੰਦਾ। 20ਵੀਂ ਪੋਟੈਸੀ ਤੀਕ ਚਲਦਿਆਂ ਇਸ ਵਿਚ ਇਲੈਕਟ੍ਰਾਨ ਜਿਹਾ ਕੋਈ ਹੋਰ ਛੋਟਾ ਪਦਾਰਥੀ ਕਣ ਵੀ ਨਹੀਂ ਰਹਿੰਦਾ; ਪਰ ਜਿਉਂ ਜਿਉਂ ਪੋਟੈਂਸੀ ਵਧਦੀ ਹੈ, ਦਵਾਈ ਦੀ ਤਾਕਤ ਵੀ ਵਧਦੀ ਜਾਂਦੀ ਹੈ। ਆਮ ਤੌਰ ‘ਤੇ ਡਾਕਟਰ ਮਰੀਜ਼ ਨੂੰ 30ਵੀ ਪੋਟੈਂਸੀ ਦਿੰਦੇ ਹਨ, ਜਿਸ ਵਿਚ ਕੁਝ ਵੀ ਨਹੀਂ ਹੁੰਦਾ।
ਹਿਸਾਬ ਲਾਇਆਂ ਪਤਾ ਚਲਦਾ ਹੈ ਕਿ ਇਸ ਪੋਟੈਂਸੀ ‘ਤੇ ਪਹੁੰਚ ਕੇ ਦਵਾਈ ਵਿਚ ਸੋਨੇ ਦੀ ਮਾਤਰਾ ਏਕੇ ਪਿੱਛੇ ਸੱਠ ਸਿਫਰਾਂ (1ਣ10-60) ਵਾਲੇ ਅੰਕ ਗੁਣਾ ਘਟ ਗਈ ਹੈ। ਇਸ ਰਕਮ ਦੇ ਵਿਸਤਾਰ ਬਾਰੇ ਤਾਂ ਕਿਸੇ ਹਿਸਾਬਦਾਨ ਤੋਂ ਪੁੱਛਿਆ ਜਾਣਾ ਹੀ ਠੀਕ ਹੈ, ਪਰ ਤਾਂ ਵੀ ਇਹ ਦਵਾਈ ਮਰੀਜ਼ ਨੂੰ ਠੀਕ ਕਰਦੀ ਹੈ। ਪੋਟੈਂਸੀਆਂ 200, 500, 1000, 10,000, 100,000 ਤੇ 10,00,000 ਵੀ ਹਨ, ਜੋ ਬਿਮਾਰਾਂ ਤੇ ਇਕ ਤੋਂ ਇਕ ਚੜ੍ਹਦਾ ਅਸਰ ਕਰ ਕੇ ਪੁਸ਼ਤੈਨੀ ਡਿਪਰੈਸ਼ਨ ਨੂੰ ਵੀ ਠੀਕ ਕਰ ਸਕਦੀਆਂ ਹਨ; ਪਰ ਇੱਥੇ ਕਿਹੜਾ ਗਣਿੱਤ ਖਤਮ ਹੋ ਜਾਂਦਾ ਹੈ! ਪੋਟੈਂਸੀਆਂ ਤਾਂ ਇਸ ਤੋਂ ਅੱਗੇ ਹੋਰ ਵੀ ਪਈਆਂ ਹਨ। ਇਲਾਜ ਇਹ ਤਾਂ ਹੀ ਕਰਦੀਆਂ ਹਨ, ਜੇ ਇਨ੍ਹਾਂ ਵਿਚ ਦਵਾ ਪਦਾਰਥ ਕਿਸੇ ਨਾ ਕਿਸੇ ਸੂਰਤ ਵਿਚ ਮੌਜੂਦ ਹੁੰਦਾ ਹੈ!
ਇਸ ਦਾ ਸਿੱਟਾ ਇਹ ਹੋਇਆ ਕਿ ਸੰਪੂਰਣ ਗੁਣਾਂ ਵਾਲਾ ਪਰਮ-ਸਤਿ ਹੁਣ ਵਾਂਗ ਹਮੇਸ਼ਾ ਅਕਾਲ ਮੂਰਤਿ ਹੀ ਬਣਿਆ ਰਹੇਗਾ ਭਾਵ ਅਸਲ ਦਾ ਅਕਸ ਜਾਂ ਨਮੂਨਾ ਹੀ ਰਹੇਗਾ, ਅਰਥਾਤ ਸਥੂਲ ਰੂਪ ਵਿਚ ਸਾਹਮਣੇ ਕਦੇ ਨਹੀਂ ਆਵੇਗਾ। ਇਸ ਅਨੁਸਾਰ ਮਨੁੱਖ ਦੀ ਹੋਣੀ ਸਿਰਫ ਅਜਿਹੇ ਟੀਚੇ ਵੱਲ ਵਧਣਾ ਹੀ ਹੈ, ਜੋ ਜਿੰਨਾ ਨੇੜੇ ਜਾਓ, ਉਨਾ ਦੂਰ ਹੁੰਦਾ ਚਲਾ ਜਾਂਦਾ ਹੈ। ਇਸ ਪ੍ਰਕ੍ਰਿਆ ਦੀ ਅਸਲ ਪ੍ਰਾਪਤੀ ਲਕਸ਼ ਨੂੰ ਪਕੜਨਾ ਨਹੀਂ, ਸਗੋਂ ਉਸ ਦੇ ਗੁਣਾਂ ਦੀ ਖੋਜ ਕਰਦਿਆਂ ਉਸ ਦੇ ਨਿਯਮਾਂ ਦਾ ਪਤਾ ਲਾਉਂਦੇ ਜਾਣਾ ਹੈ, ਜਿਨ੍ਹਾਂ ਦੀ ਵਰਤੋਂ ਰਾਹੀਂ ਮਨੁੱਖ ਆਪਣਾ ਤੇ ਆਪਣੇ ਸਮਾਜ ਦਾ ਵਿਕਾਸ ਕਰਦਾ ਜਾਵੇ!
ਉਪਰੋਕਤ ਸਿੱਟਾ ਤਾਂ ਵੱਡੇ ਵੱਡੇ ਅਧਿਆਤਮਕ ਬ੍ਰਹਮ-ਗਿਆਨੀਆਂ ਦੇ ਸਮਝ ਵਿਚ ਲਿਆਉਣ ਵਾਲਾ ਹੈ, ਜੋ ਸੱਚ ਦੀ ਭਾਲ ਵਿਚ ਅੱਡੀ ਚੋਟੀ ਦਾ ਜੋਰ ਲਾ ਕੇ ‘ਸਿਮਰਨ’ ਕਰਦੇ ਹਨ। ਜਿਥੋਂ ਤੀਕ ਸਹਿਜ ਸੁਭਾਵੀ ਯਥਾਰਥਵਾਦੀ ਵਿਦਵਾਨਾਂ ਦਾ ਸਵਾਲ ਹੈ, ਉਨ੍ਹਾਂ ਦੀ ਜਗਿਆਸਾ ਤ੍ਰਿਪਤ ਕਰਨ ਲਈ ਪਰਮ-ਸਤਿ ਦੇ ਕਾਰਜਸ਼ੀਲ ਨਮੂਨੇ (ੱੋਰਕਨਿਗ ੰੋਦeਲ) ਵਾਲੇ ਪੈਰਾਡਿਜ਼ਮ (ਫਅਰਅਦਗਿਮ) ਦੀ ਲੋੜ ਹੈ। ਇਸ ਪੈਰਾਡਿਜ਼ਮ ਦੀ ਪੇਸ਼ਕਾਰੀ ਲਈ ਹੁਣ ਬਹੁਤੀ ਉਡੀਕ ਕਰਨ ਦੀ ਲੋੜ ਨਹੀਂ, ਕਿਉਂਕਿ ਪਿਛਲੇ ਪੰਜ ਸੌ ਸਾਲਾਂ ਦੀ ਅਣਥੱਕ ਮਿਹਨਤ ਸਦਕਾ ਵਿਗਿਆਨਕ ਜਗਿਆਸੂਆਂ ਨੇ ਇਸ ਨੂੰ ਵੇਰਵੇ ਨਾਲ ਘੜ੍ਹ-ਪਰਖ ਲਿਆ ਹੈ। ਸਿੱਖੀ ਮਾਰਗ ਨੂੰ ਸਹੀ ਤਰ੍ਹਾਂ ਪਛਾਣਦਿਆਂ ਗੁਰੂ ਸਾਹਿਬ ਦੇ ਸੱਚੇ ਸਿੱਖਾਂ ਨੇ ਇਸ ਪ੍ਰਸ਼ਨ ਨੂੰ ਚਾਰੇ ਪਾਸਿਓਂ ਇੰਨੀ ਬਾਰੀਕੀ ਨਾਲ ਖੋਜ ਲਿਆ ਹੈ ਕਿ ਪਰਮ-ਸਤਿ ਦਾ ਰੇਖਾ ਮਾਡਲ ਹੁਣ ਬਿਲਕੁਲ ਮੁਕੰਮਲ ਜਾਪਦਾ ਹੈ। ਬਕਾਇਆ ਖੋਜ ਵੀ ਇਸ ਮਾਡਲ ਦੀ ਸੇਧ ਵਿਚ ਹੋਵੇਗੀ ਤੇ ਨਵੀਂ ਜਾਣਕਾਰੀ ਵੀ ਇਸ ਵਿਚ ਹੀ ਸ਼ਾਮਲ ਕੀਤੀ ਜਾ ਸਕੇਗੀ। ਗੁਰਸਿੱਖ ਇਸ ਦਾ ਸਵਾਗਤ ਕਰਨਗੇ, ਕਿਉਂਕਿ ਉਨ੍ਹਾਂ ਦੀ ਪ੍ਰਤੀਬੱਧਤਾ ਕਿਸੇ ਖਾਸ ਮਾਡਲ ਜਾਂ ਮਾਡਲ ਦੇ ਰੂਪ ਨਾਲ ਨਹੀਂ, ਸਗੋਂ ਸੱਚ ਨਾਲ ਹੋਵੇਗੀ। ਸੰਖੇਪ ਵਿਚ, ਹੁਣ ਪਰਮ-ਸਤਿ ਦਾ ਅਕਸ ਅੰਮ੍ਰਿਤ ਵੇਲੇ ਦੀ ਲੋਅ ਵਾਂਗ ਸਾਹਮਣੇ ਉਮਡ ਰਿਹਾ ਹੈ, ਬਸ ਇਸ ਉੱਤੋਂ ਬਹੁਪਰਤੀ ਧੁੰਦ ਦਾ ਇਕ ਆਖਰੀ ਪਰਦਾ ਹੀ ਦੂਰ ਕਰਨਾ ਬਾਕੀ ਹੈ।
ਇਸ ਧੁੰਦ ਦੀ ਇਕ ਮੋਟੀ ਤਹਿ ਗੁਰੂ ਸਾਹਿਬ ਖੁਦ ਹਟਾ ਗਏ ਹਨ ਤੇ ਬਾਕੀ ਦੀਆਂ ਕਈ ਤਹਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਸੇਧ ਵਿਚ ਚਲਦੇ ਉਨ੍ਹਾਂ ਦੇ ਸੱਚੇ ਸਿੱਖਾਂ ਨੇ ਹਟਾ ਦਿੱਤੀਆਂ ਹਨ। ਗੁਰੂ ਸਾਹਿਬ ਨੇ ਇਕ ਨਿਰਣਾਇਕ ਇਸ਼ਾਰਾ ਕੀਤਾ ਹੈ ਕਿ ਨਿਰੰਕਾਰ ਦਾ ਟਿਕਾਣਾ ਸਚ ਖੰਡ ਵਿਚ ਹੈ। ਇਹ ਖੁਲਾਸਾ ਗੁਰੂ ਸਾਹਿਬ ਨੇ ‘ਧਰਤੀ ਧਰਮਸਾਲ’ ਦੇ ਪੰਜਾਂ ਖੰਡਾਂ ਦਾ ਵਰਣਨ ਕਰਦਿਆਂ ਕੀਤਾ ਹੈ। ਇਸ ਲਈ ਸਚ ਖੰਡ ਧਰਤੀ ‘ਤੇ ਇਸ ਦੇ ਦੁਆਲੇ ਪਸਰੀ ਕੁਦਰਤ ਵਿਚ ਹੀ ਹੈ। ਸੁਲਤਾਨ ਦੀ ਸਲਤਨਤ ਭਾਵੇਂ ਦੂਰ ਦੂਰ ਫੈਲੀ ਹੋਵੇ, ਪਰ ਉਹ ਰਹਿੰਦਾ ਆਪਣੇ ਕਿਲੇ ਵਿਚ ਹੈ। ਇਸ ਲਈ ਨਿਰੰਕਾਰ ਭਾਵੇਂ ਪੂਰੀ ਕੁਦਰਤ ਵਿਚ ਸਮਾਇਆ ਹੋਇਆ ਹੈ ਤੇ ਬ੍ਰਹਿਮੰਡ ਦੇ ਸਭ ਪਿੰਡਾਂ ਵਿਚ ਸਥਿੱਤ ਹੈ, ਪਰ ਇਸ ਦਾ ਆਮ ਟਿਕਾਣਾ (ਘeਨeਰਅਲ ਅਬੋਦe) ਕੁਦਰਤ ਦੇ ਸਚ ਖੰਡ ਵਿਚ ਹੈ। ਸਚ ਖੰਡ ਜੰਗਲ ਬੇਲਿਆਂ ਤੇ ਆਕਾਸ਼ਾਂ ਪਤਾਲਾਂ ਵਿਚ ਕੋਈ ਸੁਰਖਿਅਤ ਅਗਿਆਤਵਾਸ ਨਹੀਂ ਹੈ, ਜਿੱਥੇ ਨਿਰੰਕਾਰ ਖੁੱਲ੍ਹਾ ਫਿਰਦਾ ਹੋਵੇ ਤੇ ਉਸ ਨੂੰ ਮਿਲਿਆ ਜਾ ਸਕੇ। ਇਹ ਤਾਂ ‘ਜਿਨਸੀ ਮਾਯਾ’ ਦੇ ਹਰੇਕ ਜ਼ੱਰੇ ਵਿਚ ਇਕ ਅਦ੍ਰਿਸ਼ ਸਥਾਨ ਹੈ, ਜਿਸ ਵਿਚ ਨਿਰੰਕਾਰ ਦਾ ਨਿਵਾਸ ਹੈ।
ਸਿੱਟਾ ਇਹ ਕਿ ਸਚ ਖੰਡ ਪਦਾਰਥ ਵਿਚ ਹੀ ਹੈ ਤੇ ਇਸ ਪਦਾਰਥੀ ਸਚ ਖੰਡ ਵਿਚ ਹੀ ਪਰਮ-ਸਤਿ ਦਾ ਨਿਵਾਸ ਹੈ। ਮਿੱਟੀ, ਪਾਣੀ, ਲੋਹਾ, ਕੋਲਾ, ਲਕੜੀ, ਧਾਤੂ, ਹਵਾ, ਖਣਿੱਜ ਆਦਿ ਕਿਸੇ ਵੀ ਪਦਾਰਥ ਨੂੰ ਇੰਨਾ ਬਾਰੀਕ ਕੱਟੋ ਜਾਂ ਪੀਸੋ ਕਿ ਇਸ ਨੂੰ ਹੋਰ ਨਾ ਤੋੜਿਆ ਜਾ ਸਕੇ। ਇਨ੍ਹਾਂ ਛੋਟੇ ਟੁਕੜਿਆਂ ਨੂੰ ਵਿਗਿਆਨ ਦੀ ਭਾਸ਼ਾ ਵਿਚ ਐਟਮ ਕਿਹਾ ਜਾਂਦਾ ਹੈ। ਜਪੁਜੀ ਦੀ ਭਾਸ਼ਾ ਵਿਚ ਜਿਸ ਨੂੰ ਸਚ ਖੰਡ ਕਿਹਾ ਗਿਆ ਹੈ, ਉਹ ਸ਼ਾਇਦ ਐਟਮ ਹੀ ਹੈ; ਕਿਉਂਕਿ ਐਟਮ ਤੋਂ ਅੱਗੇ ਉਹ ਸੰਸਾਰ ਹੈ, ਜਿਸ ਨੂੰ ਕਿਸੇ ਨੇ ਦੇਖਿਆ ਨਹੀਂ ਹੈ ਤੇ ਜਿਸ ਦੀਆਂ ਗਤੀਵਿਧੀਆਂ ਬਾਰੇ ਆਧੁਨਿਕ ਵਿਗਿਆਨ ਤੋਂ ਪਹਿਲਾ ਕਿਸੇ ਨੂੰ ਕੁਝ ਪਤਾ ਹੀ ਨਹੀਂ ਸੀ। ਅਦਿੱਖ ਹੋਣ ਕਰਕੇ ਇਸ ਪਦਾਰਥ ਦੇ ਇਸ ਭਾਗ ਨੂੰ ਅਧਿਆਤਮਕ (ੰਪਰਿਟੁਅਲ) ਸਮਝਿਆ ਜਾਂਦਾ ਸੀ। ਬਹੁਤੇ ਵਿਦਵਾਨ ਪਦਾਰਥ ਨੂੰ ਗੰਦਾ ਤੇ ਵਿਨਾਸਸ਼ੀਲ ਸਮਝ ਕੇ ਇਸ ਪ੍ਰਤੀ ਘ੍ਰਿਣਾ ਕਰਦੇ ਸਨ ਤੇ ਇਸ ਪਾਸੇ ਆਉਂਦੇ ਹੀ ਨਹੀਂ ਸਨ; ਪਰ ਜੋ ਆਉਂਦੇ ਸਨ, ਉਹ ਇਸ ਤੋਂ ਅੱਗੇ ਨਾ ਜਾ ਸਕਣ ਕਰਕੇ ਪਦਾਰਥਵਾਦ ਦਾ ਰਸਤਾ ਬੰਦ ਸਮਝਦੇ ਸਨ। ਉਨ੍ਹਾਂ ਦਾ ਇਹ ਸਿੱਟਾ ਗੁਰੂ ਸਾਹਿਬ ਦੇ ਸਚ ਖੰਡ ਬਾਰੇ ਦਿੱਤੇ ਵੇਰਵਿਆਂ ਤੇ ਐਟਮ ਬਾਰੇ ਹੁਣ ਤੀਕ ਦੀ ਜਾਣਕਾਰੀ ਦੇ ਆਧਾਰ ‘ਤੇ ਰੱਦ ਹੋ ਚੁਕਾ ਹੈ।
ਸੱਚ ਤਾਂ ਇਹ ਹੈ ਕਿ ਐਟਮ ਦਾ ਜੋ ਖੋਲ ਕਿਸੇ ਵੇਲੇ ਮਾਯਾ ਦੀ ਬਾਹਰਲੀ ਸੀਮਾ ਸਮਝਿਆ ਜਾਂਦਾ ਸੀ, ਗੁਰੂ ਸਾਹਿਬ ਦੇ ਸਚ ਖੰਡ ਦੇ ਵੇਰਵਿਆਂ ਤੋਂ ਬਾਅਦ ਉਹ ਸਚ ਖੰਡ ਦੇ ਕਿਲੇ ਦੀ ਬਾਹਰਲੀ ਦੀਵਾਰ ਸਾਬਤ ਹੋਇਆ ਹੈ। ਸਚ ਖੰਡ ਇਕ ਲੋਹ ਖੰਡ ਹੈ, ਜਿਸ ਨੂੰ ਲਾਂਘ ਕੇ ਅੰਦਰੋਂ ਬਿਆਨ ਕਰਨਾ ਬਹੁਤ ਕਠਿਨ (ਕਰੜਾ ਸਾਰ) ਹੈ। ਭਾਵੇਂ ਇਸ ਵਿਚ ਝਾਕਣਾ ਅਸੰਭਵ ਹੈ, ਪਰ ਸੰਸਾਰ ਰਚਨਾ ਦੀਆਂ ਸਾਰੀਆਂ ਗਤੀਵਿਧੀਆਂ ਇਸ ਵਿਚ ਹੀ ਵਾਪਰਦੀਆਂ ਹਨ। ਭਗਤ ਜਨ ਸਦੀਆਂ ਤੋਂ ਇਸ ਖੰਡ ਦੀ ਭਾਲ ਵਿਚ ਸਨ, ਪਰ ਅੱਖੋਂ ਪਰੋਖੇ ਹੋਣ ਕਾਰਨ ਉਹ ਇਸ ਪਾਸੇ ਨਾ ਜਾ ਸਕੇ। ਅਸਲ ਵਿਚ ਇਹ ਪਦਾਰਥ ਦੀ ਗਹਿਰਾਈ ਵਿਚ ਇੰਨੀ ਦੂਰ ਹੈ ਕਿ ਵੱਡੀ ਤੋਂ ਵੱਡੀ ਖੁਰਦਬੀਨ ਦੀ ਮਦਦ ਨਾਲ ਵੀ ਮਨੁੱਖੀ ਨਜ਼ਰ ਉੱਥੇ ਨਹੀਂ ਪਹੁੰਚ ਸਕਦੀ। ਮਾਯਾ ਦੇ ਦੂਜੇ ਪੱਧਰ (ਧੋਮਅਨਿ) ‘ਤੇ ਹੋਣ ਕਾਰਨ ਇਸ ਦਾ ਕਾਰ ਵਿਹਾਰ, ਵਿਸਤਾਰ ਤੇ ਗਿਣਤੀਆਂ-ਮਿਣਤੀਆਂ ਦਾ ਹਿਸਾਬ-ਕਿਤਾਬ ਮਾਯਾਵੀ ਪੱਧਰ ਤੋਂ ਵੱਖਰਾ ਹੈ। ਇਸ ਲਈ ਇਸ ਅਵਸਥਾ ਵਿਚ ਸਾਰਾ ਅਡੰਬਰ ਅਦਿੱਖ ਭਾਵ ‘ਨਿਰੰਕਾਰ’ ਮਾਲੂਮ ਹੁੰਦਾ ਹੈ ਤੇ ਇਹ ਨੇੜੇ ਪਿਆ ਵੀ ਨਹੀਂ ਦਿਖਦਾ। ਇਹ ਇਵੇਂ ਹੈ, ਜਿਵੇਂ ਤਰਲ ਅਵਸਥਾ ਵਿਚ ਪਾਣੀ ਦੇਖਿਆ ਜਾ ਸਕਦਾ ਹੈ ਤੇ ਪੀਤਾ ਜਾ ਸਕਦਾ, ਪਰ ਵਾਸ਼ਪ ਅਵਸਥਾ ਵਿਚ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਸਕਦਾ। ਪਾਣੀ ਤੇ ਵਾਸ਼ਪਾਂ ਦੇ ਮਿਣਤੀ ਪੈਮਾਨੇ ਵੱਖ ਵੱਖ ਹਨ।
ਹੁਣ ਵਿਗਿਆਨਕ ਯੁਗ ਵਿਚ ਸਪਸ਼ਟ ਹੋ ਗਿਆ ਹੈ ਕਿ ਐਟਮ ਅੰਦਰ ਕੀ ਹੈ ਤੇ ਇਸ ਦੀਆਂ ਅੰਦਰੂਨੀ ਪ੍ਰਕ੍ਰਿਆਵਾਂ ਕਿਵੇਂ ਚਲਦੀਆਂ ਹਨ। ਇਸ ਅੰਦਰ ਇਲੈਕਟ੍ਰਾਨ, ਪ੍ਰੋਟਾਨ ਤੇ ਨਿਊਟ੍ਰਾਨ ਨਾਮਕ ਤਿੰਨ ਪ੍ਰਕਾਰ ਦੇ ਕਣ ਹੁੰਦੇ ਹਨ। ਇਹ ਸਭ ਦੋਹਰੇ ਸੁਭਾਅ ਵਾਲੇ ਕਣ ਹਨ, ਜੋ ਵਜਨ ਤੇ ਬਿਜਲਈ ਚਾਰਜ-ਦੋਵੇਂ ਰੱਖਦੇ ਹਨ। ਹਰ ਇਕ ਤੱਤ ਦੇ ਐਟਮਾਂ ਵਿਚ ਇਨ੍ਹਾਂ ਕਣਾਂ ਦੀ ਗਿਣਤੀ ਵੱਖ-ਵੱਖ ਹੁੰਦੀ ਹੈ ਤੇ ਹਰ ਇਕ ਦੇ ਐਟਮਾਂ ਦਾ ਭਾਰ ਤੇ ਵੇਲੰਸੀਆਂ ਵੀ ਵੱਖ-ਵੱਖ ਹੁੰਦੀਆਂ ਹਨ। ਪ੍ਰੋਟੋਨ ਤੇ ਨਿਊਟ੍ਰਾਨ ਐਟਮ ਦੇ ਨਿਊਕਲੀਅਸ ਵਿਚ ਇੱਕਠੇ ਪਏ ਹੁੰਦੇ ਹਨ ਤੇ ਇਲੈਕਟ੍ਰਾਨ ਇਨ੍ਹਾਂ ਦੁਆਲੇ ਤੇਜ ਗਤੀ ਨਾਲ ਘੁੰਮਦੇ ਰਹਿੰਦੇ ਹਨ। ਜੇ ਜਪੁਜੀ ਦੇ ਸਚ ਖੰਡ ਦੀ ਇਸ ਐਟਮੀ ਪੈਰਾਡਿਜ਼ਮ ਨਾਲ ਤੁਲਨਾ ਕਰੀਏ ਤਾਂ ਨਿਰੰਕਾਰ ਇਸ ਵਿਚ ਹੀ ਕਿਤੇ ਹੈ, ਪਰ ਇਹ ਹੈ ਕਿਹੜਾ ਅੰਸ਼? ਇਹ ਤਿੰਨੇ ਅੰਸ਼ ਐਟਮ ਦੀ ਰਚਨਾ ਤੇ ਗੁਣਾਂ ਦੇ ਕਾਰਨ ਹਨ ਤੇ ਤਿੰਨੇ ਹੀ ਅਦਿੱਖ ਹਨ, ਇਸ ਲਈ ਮੁੱਖ ਰੂਪ ਵਿਚ ਇਨ੍ਹਾਂ ਤਿੰਨਾਂ ਦਾ ਨਿਯਮਬੱਧ ਆਪਸੀ ਤਾਲਮੇਲ ਹੀ ਜਪੁਜੀ ਦੇ ਕਰਤਾ ਪੁਰਖ ਜਾਂ ਨਿਰੰਕਾਰ ਦਾ ਪ੍ਰੋਟੋਟਾਈਪ ਜਾਪਦਾ ਹੈ।
ਹੋਰ ਨੇੜਿਓਂ ਦੇਖੀਏ, ਪ੍ਰੋਟੋਨ ਉੱਤੇ ਧਨਾਤਮਿਕ ਚਾਰਜ ਹੈ ਤੇ ਇਲੈਕਟ੍ਰਾਨ ਉੱਤੇ ਉਸੇ ਮਾਤਰਾ ਦਾ ਰਿਣਾਤਮਿਕ ਚਾਰਜ ਹੈ। ਇਨ੍ਹਾਂ ਦੋਹਾਂ ਦੇ ਜੋੜਨ ਨਾਲ ਨਿਊਟ੍ਰਾਨ ਬਣਦਾ ਹੈ, ਜਿਸ ‘ਤੇ ਕੋਈ ਚਾਰਜ ਨਹੀਂ। ਗਹੁ ਨਾਲ ਵਿਚਾਰੀਏ ਤਾਂ ਇਹ ਨਿਉਟ੍ਰਾਨ ਹੀ ਇਕ ਅਜਿਹਾ ਕਣ ਹੈ, ਜੋ ਉਦਾਸੀਨ ਵੀ ਹੈ ਤੇ ਨਿਰਭਉ ਨਿਰਵੈਰ ਵੀ। ਇਹ ਸਥਿਰ ਵੀ ਹੈ ਤੇ ਕਿਸੇ ਕ੍ਰਿਆ ਵਿਚ ਹਿੱਸਾ ਵੀ ਨਹੀਂ ਲੈਂਦਾ। ਇਸ ਉੱਤੇ ਕਿਸੇ ਬਾਹਰਲੇ ਚਾਰਜ ਦਾ ਕੋਈ ਅਸਰ ਨਹੀਂ ਹੁੰਦਾ। ਇਸ ਉੱਤੇ ਸਿਰਫ ਚੁੰਬਕ ਤੇ ਗੁਰੁਤਾ ਦਾ ਪ੍ਰਭਾਵ ਪੈਂਦਾ ਹੈ, ਜੋ ਇਸ ਨੂੰ ਮਾਯਾ ਨਾਲ ਜੋੜਦਾ ਹੈ। ਇਹ ਭਾਰਾ ਹੋਣ ਕਰਕੇ ਨਿਊਕਲੀਅਸ ਦੇ ਵਜ਼ਨ ਦਾ ਕਾਰਨ ਬਣਦਾ ਹੈ। ਨਿਊਟ੍ਰਾਨਾਂ ਦੇ ਗਣਿੱਤੀ ਘਾਟੇ-ਵਾਧੇ ਤੇ ਇਲੈਕਟ੍ਰਾਨ ਤੇ ਪ੍ਰੋਟੋਨ ਦੇ ਗਣਿੱਤੀ ਨਫੇ-ਨੁਕਸਾਨ ਕਾਰਨ ਭਿੰਨ ਭਿੰਨ ਪ੍ਰਕਾਰ ਦੇ ਤੱਤ ਤੇ ਉਨ੍ਹਾਂ ਤੋਂ ਸੰਯੋਜਕ ਬਣਦੇ ਹਨ। ਇਨ੍ਹਾਂ ਤੋਂ ਹੀ ਰੰਗ-ਬਿਰੰਗੀ ਸੰਸਾਰਕ ਰਚਨਾ ਦਾ ਜਨਮ ਹੁੰਦਾ ਹੈ। ਇਸ ਲਈ ਨਿਊਟ੍ਰਾਨ ਅਦਿੱਖ ਪਰਮ-ਸਤਿ ਦਾ ਸਹੀ ਪ੍ਰੋਟੋ-ਟਾਈਪ ਮਾਲੂਮ ਹੁੰਦਾ ਹੈ। ਆਪਣੀਆਂ ਚਾਰਜ ਵਾਲੀਆਂ ਬਾਹਵਾਂ ਭਾਵ ਇਲੈਕਟ੍ਰਾਨਾਂ ਤੇ ਪ੍ਰਾਟਾਨਾਂ ਰਾਹੀਂ ਇਹ ਦੂਜੇ ਲੋੜਵੰਦ ਐਟਮਾਂ (ੋਨਸ) ਨਾਲ ਮਿਲਦਾ ਹੈ ਤੇ ਬਹੁਭਾਂਤੀ ਬ੍ਰਹਿਮੰਡ ਦੀ ਸਿਰਜਣਾ ਕਰਦਾ ਹੈ। ਇਸ ਤਰ੍ਹਾਂ ਨਿਰੰਕਾਰ ਸਾਕਾਰ ਬਣ ਜਾਂਦਾ ਹੈ।
ਇਸ ਸਿੱਟੇ ਮੁਤਾਬਿਕ ਤਾਂ ਗੁਰੂ ਸਾਹਿਬ ਦੇ ਸੰਕਲਪ ਕਰਤਾ ਪੁਰਖੁ ਦਾ ਮੌਜੂਦਾ ਸਤਿ ਭਾਵ ਅਸਲ ਨਾਮ ਨਿਊਟ੍ਰਾਨ ਬਣਦਾ ਹੈ। ਸ਼ਾਇਦ ਹੋਵੇ ਵੀ ਇਹੀ! ਪਰ ਨਾਮਕਰਣ ਦੇ ਇਸ ਮਸਲੇ ਵਿਚ ਕਾਹਲੀ ਦੀ ਨਹੀਂ, ਉਡੀਕ ਕਰਨ ਦੀ ਲੋੜ ਹੈ।
ਫਿਰ ਵੀ ਇਸ ਨਾਲ ਬਹੁਤ ਕੁਝ ਸਪਸ਼ਟ ਹੋ ਜਾਂਦਾ ਹੈ। ਜਪੁਜੀ ਦੀ ਸੇਧ ਦੇ ਇਸ ਸਿੱਟੇ ਨਾਲ ਪਰਮ-ਸਤਿ ਤੇ ਪ੍ਰਤੀਤੀ-ਸਤਿ ਦਾ ਦਵੰਧ ਛਾਈ ਮਾਈ ਹੋ ਗਿਆ ਹੈ। ਅਧਿਆਤਮਵਾਦੀ ਤੇ ਯਥਾਰਥਵਾਦੀ ਸੋਚ ਦਾ ਫਰਕ ਸਮਝ ਆ ਗਿਆ ਹੈ। ਇੱਥੋਂ ਪਿੱਛੇ ਦੇਖਦਿਆਂ ਜਪੁਜੀ ਦੀ ਸਾਰੀ ਸਿੱਖ ਫਿਲਾਸਫੀ ਸਾਫ ਸਾਫ ਸਮਝ ਆਉਣ ਲਗ ਪਈ ਹੈ। ੴ ਦਾ ‘ਗਣਿੱਤ-ਵਿਗਿਆਨੀ’ ਢੰਗ, ਕਰਤਾ ਪੁਰਖ ਦਾ ਸਤਿ ਨਾਮ, ਪਰਮ-ਸਤਿ ਦੀ ਸਰਬ-ਉੱਚਤਾ, ਅਧਿਆਤਮਵਾਦ ਦੀ ਅਪ੍ਰਸੰਗਿਕਤਾ, ਪੂਜਾ-ਪਾਠ ਦੀ ਵਿਅਰਥਤਾ, ਬ੍ਰਹਿਮੰਡ ਦੀ ਅਨੰਤਤਾ, ਸਚ ਖੰਡ ਦੀ ਪਛਾਣ, ਨਿਰੰਕਾਰ ਦਾ ਨਿਸ਼ਾਨ, ਕਲ-ਯੁਗ ਦੀ ਕਲਾ ਤੇ ਪ੍ਰਯੋਗਸ਼ਾਲਾ ਦੀ ਮਹੱਤਤਾ, ਸਭ ਇੱਕੋ ਲੜੀ ਦੇ ਮੋਤੀ ਤੇ ਇਕੋ ਪ੍ਰਯੋਜਨ ਦੇ ਪੜਾਵ ਲਗਦੇ ਹਨ।
ਜਪੁਜੀ ਦੇ ਅਧਿਐਨ ਦਾ ਇਕ ਵੱਡਾ ਸਿੱਟਾ ਇਹ ਵੀ ਹੈ ਕਿ ਇਸ ਨਾਲ ਪਦਾਰਥ ਦੀ ਅਸਲ ਛਵੀ ਨਿੱਖਰ ਕੇ ਸਾਹਮਣੇ ਆਈ ਹੈ। ਇਹ ਉਹੀ ਬਹੁਪਰਤੀ ਯਥਾਰਥ ਹੈ, ਜੋ ਹਮੇਸ਼ਾ ਸੱਚ ਹੈ: ਆਦਿ ਵੀ ਤੇ ਜੁਗਾਦਿ ਵੀ। ਜਿਉਂ ਜਿਉਂ ਵਿਗਿਆਨ ਵਿਕਾਸ ਕਰੇਗਾ, ਪਦਾਰਥ ਦੀਆਂ ਹੋਰ ਅਗਿਆਤ ਤਹਿਆਂ ਵੀ ਖੁਲ੍ਹਣਗੀਆਂ, ਜਿਨ੍ਹਾਂ ਨਾਲ ਕੁਦਰਤ ਦੇ ਰਹਿੰਦੇ ਭੇਤ ਹੱਲ ਹੋਣਗੇ। ਗੁਰੂ ਸਾਹਿਬ ਨੇ ਜਿਸ ਨੂੰ ਇਸ਼ਾਰੇ ਨਾਲ ਅਜੂਨੀ, ਸੈਭੰ, ਸਦਾ ਸਲਾਮਤ ਤੇ ਆਪੇ ਆਪ ਹੋਣ ਵਾਲਾ ਨਿਰੰਜਣ ਕਿਹਾ, ਉਹ ਸੰਜੋਗ ਨਾਲ ਖੋਜ ਉਪਰੰਤ ਵਿਗਿਆਨ ਦਾ ਪਦਾਰਥ ਹੀ ਨਿਕਲਦਾ ਹੈ। ਇਸੇ ਵਿਚ ਮਾਯਾ, ਇਸੇ ਵਿਚ ਪਰਮ-ਸਤਿ, ਇਸੇ ਵਿਚ ਸਚ ਖੰਡ ਤੇ ਇਸੇ ਵਿਚ ਨਿਰੰਕਾਰ ਦੇ ਨਕਸ਼ ਮਿਲ ਗਏ ਹਨ। ਇਹੀ ਸ਼ਕਤੀ ਤੇ ਸਥੂਲ ਦਾ ਸੰਗਮ ਹੈ ਤੇ ਇਹੀ ਸ੍ਰਿਸ਼ਟੀ ਦਾ ਉਹ ਕਰਤਾ ਪੁਰਖ ਹੈ, ਜੋ ਆਪਣੀਆਂ ਬਾਇਓਕੈਮਿਕ ਪ੍ਰਕ੍ਰਿਆਵਾਂ ਰਾਹੀਂ ਹਰ ਖੜ੍ਹੇ ਪਾਣੀ ਵਿਚ ਤੇ ਹਰ ਸੜ੍ਹਾਂਦ ਵਾਲੀ ਥਾਂ ‘ਤੇ ਜਾਨ ਵਾਲੇ ਜੀਵ ਜੰਤੂ ਪੈਦਾ ਕਰਦਾ ਹੈ ਤੇ ਉਨ੍ਹਾਂ ਵਿਚ ਪ੍ਰਾਣ ਚਲਾਉਂਦਾ ਹੈ। ਇਸੇ ਦੇ ਤੱਤਾਂ ਤੇ ਸੰਯੋਜਕਾਂ ਤੋਂ ਅਜੀਵ ਵਸਤਾਂ, ਪਿੰਡ, ਖੰਡ ਤੇ ਬ੍ਰਹਿਮੰਡ ਬਣੇ ਹਨ। ਇਨ੍ਹਾਂ ਤੱਤਾਂ ਤੇ ਸੰਜੋਗਾਂ ਵਿਚੋਂ ਹੀ ਬਨਾਸਪਤੀ ਤੇ ਜੀਵਾਂ ਦੇ ਹੋਰ ਆਹਾਰ ਉਪਜਦੇ ਹਨ। ਇਨ੍ਹਾਂ ਦੇ ਅਥਾਹ ਭੰਡਾਰ ਆਦਿ ਕਾਲ ਤੋਂ ਹੀ ਲੋੜੀਂਦੀ ਮਾਤਰਾ ਨਾਲ ਭਰਪੂਰ ਹਨ। ਜੋ ਕੁਝ ਵੀ ਹੈ, ਉਹ ਇਸੇ ਪਦਾਰਥ ਵਿਚ ਹੈ। ਕੁਦਰਤ ਦੀ ਰਚਨਾ ਕਰਨ ਦੀ ਤੇ ਇਸ ਦੇ ਵਰਤਾਰਿਆਂ ਨੂੰ ਚਲਾਉਣ ਦੀ ਅਥਾਹ ਸ਼ਕਤੀ ਵੀ ਇਸ ਵਿਚ ਹੀ ਮੌਜੂਦ ਹੈ।
ਪਰ ਅਜੋਕੇ ਸਿੱਖ ਵਿਦਵਾਨਾਂ ਨੂੰ ਗੁਰੂ ਸਾਹਿਬ ਦੀ ਇਸ ਸਪਸ਼ਟ ਸੇਧ ਨੂੰ ਸਮਝਣ ਵਿਚ ਹਾਲੇ ਵੀ ਦੇਰ ਲੱਗ ਰਹੀ ਹੈ। ਕਈ ਪੁਜਾਰੀਵਾਦ ਦਾ ਸਮਰਥਨ ਕਰਦੇ ਹੋਏ ਪਰੰਪਰਾਗਤ ਅਧਿਆਤਮਵਾਦ ਨਾਲ ਚੰਬੜੇ ਹੋਏ ਹਨ ਤੇ ਕਈ ਅਜੋਕੀਆਂ ਮਾਡਰਨਿਸਟ ਤੇ ਪੋਸਟ-ਮਾਡਰਨਿਸਟ ਪੱਛਮੀ ਅਧਿਆਤਮਵਾਦੀ ਪਹੁੰਚਾਂ ਤੋਂ ਪ੍ਰਭਾਵਿਤ ਹੋਏ ਫਿਰਦੇ ਹਨ। ਨਵੀਨ-ਮਾਰਕਸਵਾਦ, ਆਧੁਨਿਕਵਾਦ, ਪੋਸਟ-ਆਧੁਨਿਕਵਾਦ, ਅਸਤਿਤਵਵਾਦ ਤੇ ਭਾਸ਼ਾਈ-ਢਾਂਚਾਵਾਦ ਜਿਹੀਆਂ ਇਹ ਪਹੁੰਚਾਂ ਹੀਗਲ ਵੇਲੇ ਤੋਂ ਹੀ ਮੈਟਾਫਿਜ਼ਿਕਸ ਦੇ ਰਾਹ ਪਈਆਂ ਹੋਈਆਂ ਹਨ। ਇਨ੍ਹਾਂ ਦੇ ਵਿਕਾਸ ਨੇ ਇਨ੍ਹਾਂ ਨੂੰ ਮੁੱਢ ਤੋਂ ਹੀ ਵਿਗਿਆਨ ਤੋਂ ਦੂਰ ਰੱਖਿਆ ਹੈ। ਇਹ ਅਧਿਆਤਮਵਾਦ ਤੇ ਅਗਿਆਨਤਾਵਾਦ ਦੇ ਅਜੋਕੇ ਰੂਪ ਹਨ। ਇਸ ਲਈ ਕਿਰਕਗਾਰਡ, ਅਲਥੂਸਰ, ਗਰਾਮਸੀ ਤੇ ਸਾਰਤਰ ਪਿੱਛੇ ਲੱਗੇ ਇਹ ਸਿੱਖ ਵਿਦਵਾਨ ਸਿੱਖੀ ਦੀ ਵਿਗਿਆਨਕ ਵਿਚਾਰਧਾਰਾ ਨਾਲ ਇਨਸਾਫ ਨਹੀਂ ਕਰ ਸਕਦੇ। ਜਦੋਂ ਤੀਕ ਇਨ੍ਹਾਂ ਕੋਲ ਵਿਗਿਆਨਕ ਸਿਖਲਾਈ ਤੇ ਵਿਗਿਆਨਕ ਮਿਜ਼ਾਜ ਨਹੀਂ ਹੈ, ਉਦੋਂ ਤੀਕ ਇਹ ਵਿਆਖਿਆ ਦੇ ਕੰਮਾਂ ਤੋਂ ਦੂਰ ਹੀ ਰਹਿਣ।
(ਸਮਾਪਤ)