ਸੁਖਮਈ ਜੀਵਨ: ਤਕਦੀਰ ਜਾਂ ਤਦਬੀਰ

ਇੰਜ਼ ਈਸ਼ਰ ਸਿੰਘ
ਫੋਨ: 647-640-2014
ਅਨੇਕਾਂ ਫਰਕਾਂ ਅਤੇ ਵਖਰੇਵਿਆਂ ਦੇ ਬਾਵਜੂਦ ਦੁਨੀਆਂ ਦੇ ਸਾਰੇ ਮਨੁੱਖਾਂ ਦੀ ਇਕ ਇੱਛਾ ਸਰਬ-ਵਿਆਪਕ ਹੈ ਅਤੇ ਉਹ ਹੈ-ਸੁਖਮਈ, ਖੁਸ਼ੀਆਂ ਭਰਪੂਰ ਤੇ ਸਫਲ ਜੀਵਨ ਜਿਉਣ ਦੀ ਇੱਛਾ ਅਤੇ ਸਨਮਾਨਜਨਕ ਤੇ ਨਿਸ਼ਚਿੰਤ ਜੀਵਨ ਜਿਉਣ ਦੀ ਚਾਹਤ। ਇਸ ਸੰਸਾਰ ਵਿਚ ਸਭ ਤੋਂ ਵੱਧ ਚਰਚਿਤ ਵਿਸ਼ਿਆਂ ‘ਚ ਇਕ ਵਿਸ਼ਾ ‘ਹੈਪੀਨੈੱਸ’ ਹੈ। ਇਸ ਤਰ੍ਹਾਂ ਦੇ ਜੀਵਨ ਦੀ ਪ੍ਰਾਪਤੀ ਲਈ ਅਸੀਂ ਹਰ ਤਰ੍ਹਾਂ ਦੀਆਂ ਸਿਆਣਪਾਂ ਅਤੇ ਅਕਲਮੰਦੀਆਂ ਵਰਤਦੇ ਹਾਂ, ਸਕੀਮਾਂ ਬਣਾਉਂਦੇ ਹਾਂ ਅਤੇ ਕੋਸ਼ਿਸ਼ਾਂ-ਉਪਰਾਲੇ ਕਰਦੇ ਹਾਂ।

ਆਪੋ ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਅਰਦਾਸਾਂ-ਬੇਨਤੀਆਂ ਵੀ ਕਰਦੇ ਹਾਂ। ਧਰਮ ਪ੍ਰਚਾਰਕਾਂ ਵੱਲੋਂ ਦੱਸੇ ਕਰਮ-ਕਾਂਡ ਵੀ ਕਰਦੇ-ਕਰਾਉਂਦੇ ਹਾਂ। ਇਸ ਮੰਤਵ ਲਈ ਕੀਤੀ ਹਰ ਉਹ ਕੋਸ਼ਿਸ਼ ਅਤੇ ਸਕੀਮ ਜਾਇਜ਼ ਹੈ, ਜੋ ਸਮਾਜਕ ਅਤੇ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਕੀਤੀ ਜਾਵੇ, ਕਿਉਂਕਿ ਇਸ ਤਰ੍ਹਾਂ ਦਾ ਜੀਵਨ ਸਾਡਾ ਹੱਕ ਹੈ। ਅਮਰੀਕਾ ਦੇ ਸੰਵਿਧਾਨ ਵਿਚ ਤਾਂ ਹੈਪੀਨੈੱਸ ਨੂੰ ਇਕ ਮੌਲਿਕ ਅਧਿਕਾਰ ਬਣਾਇਆ ਗਿਆ ਹੈ। ਇਹ ਕੋਈ ਅੱਜ ਦੇ ਮਨੁੱਖ ਦਾ ਹੀ ਨਹੀਂ, ਸਗੋਂ ਹਰ ਸਮੇਂ ਅਤੇ ਸਥਾਨ ਦੇ ਮਨੁੱਖ ਦਾ ਉਦੇਸ਼ ਰਿਹਾ ਹੈ। ਇਹ ਹਰ ਵਰਗ, ਹਰ ਪ੍ਰਵਿਰਤੀ ਅਤੇ ਹਰ ਪੱਧਰ ਦੇ ਮਨੁੱਖ ਦਾ ਉਦੇਸ਼ ਰਿਹਾ ਹੈ। ਪੂਰਬੀ, ਪੱਛਮੀ, ਅਧਿਆਤਮਵਾਦੀ, ਰਾਜਿਆਂ-ਮਹਾਰਾਜਿਆਂ ਅਤੇ ਜਨ-ਸਾਧਾਰਨ ਸਭ ਦਾ ਹੈ। ਹਰ ਕੋਈ ਪਰਮਾਤਮਾ ਤੋਂ ਸੁਖ ਮੰਗਦਾ ਹੈ।
ਸੁਖ ਕਉ ਮਾਗੈ ਸਭੁ ਕੋ
ਦੁਖੁ ਨ ਮਾਗੈ ਕੋਇ॥ (ਮਹਲਾ ਪਹਿਲਾ)
ਪਰ ਸਾਡੇ ਇਤਿਹਾਸ ਅਤੇ ਵਰਤਮਾਨ ਤੋਂ ਪ੍ਰਤੱਖ ਹੈ ਕਿ ਬਹੁਤ ਘੱਟ ਇਨਸਾਨਾਂ ਦੀ ਇਹ ਇੱਛਾ ਪੂਰੀ ਹੁੰਦੀ ਹੈ। ਪਹਿਲੇ ਸਮਿਆਂ ‘ਚ ਹੋਰ ਕਿਸਮ ਦੀਆਂ ਸਮੱਸਿਆਵਾਂ ਮਨੁੱਖੀ ਖੁਸ਼ੀ ਵਿਚ ਰੁਕਾਵਟਾਂ ਬਣੀਆਂ ਹੋਈਆਂ ਸਨ, ਅੱਜ ਇਹ ਸਮੱਸਿਆਵਾਂ ਹੋਰ ਕਿਸਮ ਦੀਆਂ ਹਨ। ਸਾਡੀਆਂ ਸਮੱਸਿਆਵਾਂ ਦੀ ਕਿਸਮ ਜ਼ਰੂਰ ਬਦਲੀ ਹੈ, ਪਰ ਘਟਣ ਦੀ ਥਾਂ ਇਹ ਵਧੀਆਂ ਹਨ। ਏਨੀ ਤਰੱਕੀ ਦੇ ਬਾਵਜੂਦ ਅੱਜ ਅਸੀਂ ਸਮੁੱਚੇ ਤੌਰ ‘ਤੇ ਆਪਣੇ ਪੂਰਵਜਾਂ ਤੋਂ ਵੱਧ ਸੁਖੀ ਨਹੀਂ। ਸਾਡੀਆਂ ਸਮੱਸਿਆਂ ਦੇ ਤਿੰਨ ਪੱਧਰ ਹਨ: ਕੁਦਰਤੀ ਆਫਤਾਂ, ਜਿਵੇਂ ਕਿ ਭੁਚਾਲ, ਹੜ੍ਹ, ਸੁਨਾਮੀਆਂ ਆਦਿ। ਦੂਸਰੀ ਕਿਸਮ ਦੀਆਂ ਆਪੇ ਸਹੇੜੀਆਂ ਸਮੂਹਿਕ ਸਮੱਸਿਆਵਾਂ, ਜਿਵੇਂ ਕਿ ਜੰਗ-ਯੁੱਧ, ਦੂਸ਼ਿਤ ਵਾਤਾਵਰਣ, ਰਾਜਨੀਤਿਕ ਅਤੇ ਸਮਾਜਕ ਝਗੜੇ ਆਦਿ ਹਨ। ਤੀਸਰੀ ਕਿਸਮ ਦੀਆਂ ਸਮੱਸਿਆਵਾਂ ਸਾਡੀਆਂ ਨਿੱਜੀ ਅਤੇ ਪਰਿਵਾਰਿਕ ਹਨ। ਇਹ ਤਿੰਨੇ ਕਿਸਮ ਦੀਆਂ ਸਮੱਸਿਆਵਾਂ ਸਾਡੇ ਸੁਖਮਈ ਅਤੇ ਸਫਲ ਜੀਵਨ ਜਿਉਣ ਵਿਚ ਰੁਕਾਵਟਾਂ ਬਣਦੀਆਂ ਹਨ। ਪਹਿਲੀ ਅਤੇ ਦੂਸਰੀ ਕਿਸਮ ਦੀਆਂ ਸਮੱਸਿਆਵਾਂ ਸਾਡੇ ਵਸ ਦੀ ਗੱਲ ਨਹੀਂ; ਪਰ ਤੀਸਰੀ ਕਿਸਮ ਦੀਆਂ ‘ਚੋਂ ਕੁਝ ਨੂੰ ਅਸੀਂ ਜ਼ਰੂਰ ਨਜਿੱਠ ਸਕਦੇ ਹਾਂ।
ਕੁਦਰਤੀ ਗੱਲ ਹੈ ਕਿ ਹਰ ਵਕਤ ਅਤੇ ਹਰ ਧਰਮ ਦੇ ਮੋਢੀ ਮਹਾਂ-ਪੁਰਖਾਂ ਤੇ ਦੁਨਿਆਵੀ ਸਿਆਣਿਆਂ ਨੇ ਆਪਣੇ ਤਜਰਬਿਆਂ ਅਤੇ ਖੋਜਾਂ ਰਾਹੀਂ ਸਾਨੂੰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਤੇ ਇਸ ਮੰਤਵ ਦੀ ਪ੍ਰਾਪਤੀ ਲਈ ਸਿੱਖਿਆਵਾਂ ਦਿੱਤੀਆਂ ਹਨ, ਤੇ ਅੱਜ ਵੀ ਦੇ ਰਹੇ ਹਨ। ਪੂਰਬੀ ਸੱਭਿਅਤਾਵਾਂ ਦੇ ਮਹਾਂ-ਪੁਰਖਾਂ ਨੇ ਮੁੱਖ ਤੌਰ ‘ਤੇ ਅਧਿਆਤਮਵਾਦ ਨੂੰ ਇਨ੍ਹਾਂ ਦਾ ਆਧਾਰ ਬਣਾਇਆ ਹੈ ਅਤੇ ਪੱਛਮੀ ਵਾਲਿਆਂ ਨੇ ਪਦਾਰਥਵਾਦ ਨੂੰ। ਇੱਕੋ ਮੰਤਵ ਲਈ ਯਤਨ ਵੱਖ-ਵੱਖ ਹੋਏ ਹਨ ਅਤੇ ਉਹ ਵੀ ਬਹੁਤਾ ਕਰਕੇ ਵਿਰੋਧਾਭਾਸੀ। ਚੰਗੀ ਗੱਲ ਇਹ ਹੈ ਕਿ ਪਿਛਲੇ ਛੇ-ਸੱਤ ਦਹਾਕਿਆਂ ਤੋਂ ਇਸ ਕੰਮ ਲਈ ਪੱਛਮੀ ਮਨੋ-ਵਿਗਿਆਨੀਆਂ ਨੇ ਪੂਰਬੀ ਮਹਾਂ-ਪੁਰਖਾਂ ਦੀਆਂ ਸਿਆਣਪਾਂ ਨੂੰ ਖੁੱਲ੍ਹੇ ਮਨ ਨਾਲ ਅਤੇ ਸਫਲਤਾ ਪੂਰਵਕ ਅਪਨਾਇਆ ਹੈ। ਅੱਜ ਉਹ ਵੀ “ਾਂਨਿਦਨਿਗ ੰੋਦeਰਨ ਠਰੁਟਹ ਨਿ Aਨਚਇਨਟ ੱਸਿਦੋਮ” ਦੀ ਗੱਲ ਕਰ ਰਹੇ ਹਨ। ਆਪਣੀਆਂ ਖੋਜਾਂ ਨੂੰ ਸਾਡੇ ਪਵਿੱਤਰ ਧਰਮ-ਗ੍ਰੰਥਾਂ ਦੀਆਂ ਸਿਆਣਪਾਂ ਨਾਲ ਇਕ-ਸੁਰ ਕਰ ਰਹੇ ਹਨ ਅਤੇ ਇਨ੍ਹਾਂ ਵਿਚ ਸਾਡੇ ਭਾਰਤੀ ਪਵਿੱਤਰ ਗ੍ਰੰਥ, ਸਮੇਤ ਗੁਰੂ ਗ੍ਰੰਥ ਸਾਹਿਬ ਦੇ, ਸ਼ਾਮਲ ਹਨ। ਸੁਖ ਅਤੇ ਸਫਲਤਾ ਪ੍ਰਾਪਤ ਕਰਨ ਦੇ ਵਿਸ਼ੇ ਉੱਪਰ ਲਿਖੀਆਂ ਜਾ ਰਹੀਆਂ ਪ੍ਰਸਿੱਧ ਪੁਸਤਕਾਂ ਦਾ ਆਧਾਰ ਇਨ੍ਹਾਂ ਪਵਿੱਤਰ ਗ੍ਰੰਥਾਂ ਦੀਆਂ ਸੱਚਾਈਆਂ ਨੂੰ ਬਣਾਇਆ ਜਾ ਰਿਹਾ ਹੈ।
‘ਮੈਡੀਟੇਸ਼ਨ’ ਭਾਵ ਭਜਨ-ਸਿਮਰਨ ਦੀ ਗੱਲ ਜ਼ੋਰਾਂ ‘ਤੇ ਹੈ। ਖਿਮਾ, ਸਬਰ, ਸੰਤੋਖ, ਸੰਜਮ, ਦੀਨਤਾ, ਦਇਆਲਤਾ, ਪਾਰ-ਦਰਸ਼ਤਾ, ਭਾਣਾ ਮੰਨਣ, ਈਰਖਾ ਦਾ ਤਿਆਗ ਅਤੇ ਸਰਬੱਤ ਦੇ ਭਲੇ ਦਾ ਪ੍ਰਚਾਰ ਵੱਧ ਰਿਹਾ ਹੈ, ਕਿਉਂਕਿ ਇਨ੍ਹਾਂ ਸਭ ਨੂੰ ਆਤਮ-ਵਿਕਾਸ ਅਤੇ ਆਪਾ-ਸੁਧਾਰ ਰਾਹੀਂ ਖੁਸ਼ੀਆਂ ਭਰਪੂਰ ਜੀਵਨ ਲਈ ਜ਼ਰੂਰੀ ਸਮਝਿਆ ਜਾਂਦਾ ਹੈ। ਹਰ ਇਨਸਾਨ ਆਪੋ ਆਪਣੇ ਧਰਮ-ਗ੍ਰੰਥਾਂ ਦੀਆਂ ਸਿੱਖਿਆਵਾਂ ‘ਤੇ ਵਿਗਿਆਨਕ ਢੰਗਾਂ ਨਾਲ ਅਤੇ ਅੱਜ ਦੀਆਂ ਪ੍ਰਸਥਿਤੀਆਂ ਦੇ ਪਰਿਪੇਖ ‘ਚ ਅਮਲ ਕਰਕੇ ਹੈਪੀਨੈੱਸ ਪ੍ਰਾਪਤ ਕਰ ਸਕਦਾ ਹੈ। ਆਪੋ ਆਪਣੇ ਧਰਮ ਗ੍ਰੰਥਾਂ ਤੋਂ ਇਸ ਕਰਕੇ ਕਿ ਇਨ੍ਹਾਂ ਸਾਰਿਆਂ ਦਾ ਆਧਾਰ ਇੱਕੋ ਸੱਚ ਹੈ ਅਤੇ ਇਹ ਸਾਰੇ ਇੱਕੋ ਜਿਹੇ ਸਦਾਚਾਰਕ ਨਿਯਮਾਂ ਤੇ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਦੇ ਹਨ। ਅਸੀਂ ਕਿਉਂਕਿ ਜਨਮ ਤੋਂ ਹੀ ਇਨ੍ਹਾਂ ਨਾਲ ਜੁੜੇ ਹੁੰਦੇ ਹਾਂ, ਇਸ ਲਈ ਇਨ੍ਹਾਂ ਪ੍ਰਤੀ ਸਾਡੀ ਸ਼ਰਧਾ ਹੁੰਦੀ ਹੈ ਅਤੇ ਇਨ੍ਹਾਂ ਵਿਚ ਸਾਡਾ ਅਥਾਹ ਵਿਸ਼ਵਾਸ ਹੁੰਦਾ ਹੈ। ਇਸੇ ਕਰਕੇ ਪੰਜਾਬੀ ਪਾਠਕਾਂ ਨੂੰ ਸੰਬੋਧਿਤ ਇਸ ਲੇਖ ਦਾ ਆਧਾਰ ਗੁਰਬਾਣੀ ਨੂੰ ਬਣਾਇਆ ਗਿਆ ਹੈ, ਨਾ ਕਿ ਕਿਸੇ ਇਕ ਧਰਮ ਨੂੰ ਦੂਸਰੇ ਤੋਂ ਚੰਗਾ ਸਾਬਤ ਕਰਨ ਲਈ।
ਗੁਰਬਾਣੀ ਵਿਚ ਸਾਨੂੰ ਦੋ ਕਿਸਮ ਦੀਆਂ ਵਿਚਾਰਧਾਰਾਵਾਂ ਮਿਲਦੀਆਂ ਹਨ। ਪਹਿਲੀ ਵਿਚਾਰਧਾਰਾ ਅਨੁਸਾਰ ਸਭ ਕੁਝ ਪਰਮਾਤਮਾ ਦੀ ਇੱਛਾ ਅਨੁਸਾਰ ਹੁੰਦਾ ਹੈ, ਇਨਸਾਨ ਦੇ ਹੱਥ-ਵਸ ਕੁਝ ਵੀ ਨਹੀਂ। ਹਰ ਮਨੁੱਖ ਪਹਿਲਾਂ ਹੀ ਨਿਰਧਾਰਤ ਕੀਤੀ ਹੋਈ ਤਕਦੀਰ ਅਨੁਸਾਰ ਜੀਵਨ ਜਿਉਂਦਾ ਹੈ, ਕਰਮ ਕਰਦਾ ਹੈ ਅਤੇ ਦੁਖ-ਸੁਖ ਭੁਗਤਦਾ ਹੋਇਆ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ। ਇਹ ਤਕਦੀਰ ਬਦਲਦੀ ਨਹੀਂ, ਕਿਉਂਕਿ ਇਹ ਕਰਮ-ਸਿਧਾਂਤ ਦੇ ਸਖਤ ਅਤੇ ਬੇ-ਲਿਹਾਜ਼ ਕਾਨੂੰਨ ਅਨੁਸਾਰ ਬਣਦੀ ਹੈ।
ਕਰੇ ਕਰਾਏ ਆਪਿ ਪ੍ਰਭ
ਸਭੁ ਕਿਛੁ ਤਿਸੁ ਹੀ ਹਾਥਿ॥ (ਮਹਲਾ ਪੰਜਵਾਂ)

ਮਾਰੈ ਰਾਖੈ ਏਕੋ ਆਪਿ
ਮਾਨੁਖ ਕੈ ਕਿਛੁ ਨਾਹੀ ਹਾਥਿ॥ (ਮਹਲਾ ਪੰਜਵਾਂ)
ਦੂਸਰੀ ਵਿਚਾਰਧਾਰਾ ਅਨੁਸਾਰ ਸਾਨੂੰ ਉੱਦਮ, ਕਿਰਤ ਅਤੇ ਕਰਮ ਕਰਨ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ। ਮਨੁੱਖੀ ਜਨਮ ਵਿਚ ਮਿਲੇ ਸੁਨਹਿਰੀ ਮੌਕਿਆਂ ਦਾ ਲਾਹਾ ਲੈਣ ਲਈ ਪ੍ਰੇਰਿਆ ਜਾਂਦਾ ਹੈ। ਆਪਣੇ ਔਗੁਣਾਂ ਅਤੇ ਵਿਕਾਰਾਂ ਦਾ ਤਿਆਗ ਕਰਨ ਦੀਆਂ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ। ਕੁਮੱਤ ਛੱਡ ਕੇ ਸੁਮੱਤ ਨੂੰ ਫੜ੍ਹਨ ਅਤੇ ਮਨ ਦੀਆਂ ਮੈਲਾਂ ਲਾਹੁਣ ਦੇ ਸਾਧਨ ਸਮਝਾਏ ਜਾਂਦੇ ਹਨ। ‘ਲੋਹੇ’ ਤੋਂ ‘ਸੋਨਾ’ ਅਤੇ ਮਨੁੱਖ ਤੋਂ ਦੇਵਤਾ ਬਣਾਉਣ ਦੇ ਭਰੋਸੇ ਦਿੱਤੇ ਜਾਂਦੇ ਹਨ। ਮਨੁੱਖ ਵਿਚ ਪਰਮਾਤਮਾ ਨਾਲ ਮਿਲਾਪ ਕਰਨ ਦੀ ਪ੍ਰਤਿਭਾ ਹੋਣ ਦੀ ਤਸੱਲੀ ਦਿੱਤੀ ਜਾਂਦੀ ਹੈ।
ਅਵਗੁਨ ਛੋਡਿ ਗੁਣਾ ਕਉ ਧਾਵਹੁ
ਕਰਿ ਅਵਗੁਣ ਪਛੁਤਾਹੀ ਜੀਓ॥ (ਮਹਲਾ ਪਹਿਲਾ)

ਜਿਨ ਮਾਣਸ ਤੇ ਦੇਵਤੇ ਕੀਏ
ਕਰਤ ਨ ਲਾਗੀ ਵਾਰ॥ (ਮਹਲਾ ਪਹਿਲਾ)

ਮਨੂਰੈ ਤੇ ਕੰਚਨ ਭਏ ਭਾਈ
ਗੁਰੁ ਪਾਰਸ ਮੇਲ ਮਿਲਾਇ॥ (ਮਹਲਾ ਤੀਜਾ)
ਇਨ੍ਹਾਂ ਗੱਲਾਂ ਤੋਂ ਪ੍ਰਤੱਖ ਹੈ ਕਿ ਮਹਾਂ-ਪੁਰਖ ਸਾਨੂੰ ਇਹ ਸੱਚਾਈ ਸਮਝਾ ਰਹੇ ਹਨ ਕਿ ਇਨਸਾਨ ਬਹੁਤ ਕੁਝ ਕਰ ਸਕਣ ਦੇ ਸਮਰੱਥ ਹੈ। ਇਸ ਦੇ ਨਾਲ ਹੀ ਉਹ ਇਹ ਸਭ ਕਰਨ ਦੀ ਪ੍ਰੇਰਨਾ ਵੀ ਕਰਦੇ ਹਨ ਅਤੇ ਸਖਤ ਹਦਾਇਤ ਵੀ। ਸਾਨੂੰ ਇਹ ਦੋਵੇਂ ਵਿਚਾਰਧਾਰਾਵਾਂ ਭਾਵੇਂ ਪਰਸਪਰ ਵਿਰੋਧੀ ਲੱਗਦੀਆਂ ਹਨ, ਪਰ ਇਹ ਦੋਵੇਂ ਗੱਲਾਂ ਪੂਰਨ ਮਹਾਂ-ਪੁਰਖਾਂ ਵੱਲੋਂ ਦਰਸਾਈਆਂ ਗਈਆਂ ਹਨ। ਇਸ ਲਈ ਇਹ ਗੱਲ ਪੂਰੇ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਦੀ ਓਪਰੀ ਵਿਰੋਧਤਾ ਦੇ ਪਿੱਛੇ ਛੁਪੀ ਹੋਈ ਸਹਿਹੋਂਦ ਇਸ ਸੱਚਾਈ ਦਾ ਸਬੂਤ ਹੈ ਕਿ ਸਾਡੀ ਤਕਦੀਰ ਅਤੇ ਸਾਡੀਆਂ ਕੋਸ਼ਿਸ਼ਾਂ ਦਾ ਆਪਸ ਵਿਚ ਅਟੁੱਟ ਸਬੰਧ ਹੈ। ਦੋਵੇਂ ਇਕ ਦੂਜੀ ਦੀਆਂ ਪੂਰਕ ਹਨ ਅਤੇ ਸਾਡੇ ਜੀਵਨ ‘ਤੇ ਨਾਲੋ-ਨਾਲ ਲਾਗੂ ਹੁੰਦੀਆਂ ਹਨ। ਕੁਦਰਤ ਦੇ ਇਸ ਵਰਤਾਰੇ ਕਰਕੇ ਸਾਡੇ ਜੀਵਨ ਦੀਆਂ ਘਟਨਾਵਾਂ ਦੋ ਪ੍ਰਕਾਰ ਦੀਆਂ ਹਨ:
ਗੁਰਬਾਣੀ ਦੀਆਂ ਇਹ ਸੱਚਾਈਆਂ ਹੁਣ ਮਨੋਵਿਗਿਆਨੀਆਂ ਨੂੰ ਵੀ ਸਮਝ ਆ ਚੁਕੀਆਂ ਹਨ। ਸੰਸਾਰ ਪ੍ਰਸਿੱਧ ਮਨੋਵਿਗਿਆਨੀ ਡਾ. ਮਾਰਟਿਨ ਸੈਲਿਗਮੈਨ ਨੇ 2000 ਦੇ ਨੇੜੇ ਸਕਾਰਾਤਮਕ ਮਨੋਵਿਗਿਆਨ (ਫੋਸਟਿਵਿe ਫਸੇਚਹੋਲੋਗੇ) ਦੀ ਖੋਜ ਕੀਤੀ, ਜੋ ਇਸ ਵਿਸ਼ੇ ਦੀ ਸੱਜਰੀ ਅਤੇ ਮਨੋਵਿਗਿਆਨ ਦੀ ਬਹੁਤ ਪ੍ਰਸਿੱਧ ਖੋਜ ਹੈ। ਉਸ ਨੇ ਅਤੇ ਉਸ ਦੀ ਟੀਮ ਨੇ ਮਨੁੱਖੀ ਖੁਸ਼ੀ ਦਾ ਇਕ ਫਾਰਮੂਲਾ ਬਣਾਇਆ ਹੈ, ਜੋ ਬੜਾ ਪ੍ਰਚੱਲਤ ਹੈ। ਇਸ ਅਨੁਸਾਰ ਵੀ ਸਾਡੇ ਜੀਵਨ ਦੀਆਂ ਘਟਨਾਵਾਂ ਦੋ ਪ੍ਰਕਾਰ ਦੀਆਂ ਹਨ: ਨਾ ਬਦਲ ਸਕਣਯੋਗ ਅਤੇ ਬਦਲ ਸਕਣਯੋਗ। ਹਾਲ ਹੀ ਦੀ ਖੋਜ ਦੱਸਦੀ ਹੈ ਕਿ ਬਦਲ ਸਕਣਯੋਗ ਗੱਲਾਂ ਦਾ ਮੁਕਾਬਲਤਨ ਸਾਡੀਆਂ ਖੁਸ਼ੀਆਂ ‘ਤੇ ਬਹੁਤਾ ਪ੍ਰਭਾਵ ਪੈਂਦਾ ਹੈ।
ਇਹ ਫਾਰਮੂਲਾ ਇਸ ਤਰ੍ਹਾਂ ਹੈ:
ਖੁਸ਼ੀ= (ਸੈੱਟ ਪੁਆਇੰਟ + ਜ਼ਿੰਦਗੀ ਦੇ ਹਾਲਾਤ) + ਕੋਸ਼ਿਸ਼ਾਂ
੍ਹਅਪਪਨਿeਸਸ= (ੰeਟ ਫੋਨਿਟ + ਛੋਨਦਟਿਨਸ ਾ .ਿe) + ੜੋਲੁਨਟਅਰੇ Aਚਟਵਿਟਿਇਸ
ਇਸ ਫਾਰਮੂਲੇ ਅਨੁਸਾਰ ਸਾਡੀ ਖੁਸ਼ੀ ਤਿੰਨ ਗੱਲਾਂ ਦਾ ਸੁਮੇਲ ਹੈ। ਸਾਡੇ ਜੀਵਨ ਦਾ ਸੈੱਟ ਪੁਆਇੰਟ, ਸਾਡੇ ਜੀਵਨ ਦੇ ਹਾਲਾਤ ਅਤੇ ਸਾਡੀਆਂ ਕੋਸ਼ਿਸ਼ਾਂ। ਸੈੱਟ ਪੁਆਇੰਟ ਸਾਡੀਆਂ ਖੁਸ਼ੀਆਂ ਦੇ ਪੈਮਾਨੇ ਦਾ ਇਕ ਪੱਧਰ ਹੈ, ਜੋ ਸਾਡੇ ਕੱਦ ਵਾਂਗ ਕੁਦਰਤ ਵੱਲੋਂ ਪਹਿਲਾਂ ਹੀ ਨਿਸ਼ਚਿਤ ਹੈ, ਜਿਵੇਂ ਕਿ ਕਿਸੇ ਨੇ ਸੁਭਾਅ ਪੱਖੋਂ ਆਮ ਕਰਕੇ ਖੁਸ਼ ਰਹਿਣਾ ਹੈ ਅਤੇ ਕਿਸੇ ਨੇ ਦੁਖੀ। ਦੂਜੇ ਨੰਬਰ ‘ਤੇ ਸਾਡੇ ਜ਼ਿੰਦਗੀ ਦੇ ਹਾਲਾਤ ਹਨ, ਜਿਵੇਂ ਕਿ ਸਾਡਾ ਦੇਸ਼, ਧਰਮ, ਮਾਤਾ-ਪਿਤਾ, ਬੁੱਧੀ ਆਦਿ। ਇਹ ਦੋਵੇਂ ਚੀਜ਼ਾਂ ਬਦਲਦੀਆਂ ਨਹੀਂ।
ਤੀਜੇ ਨੰਬਰ ‘ਤੇ ਸਾਡੀਆਂ ਕੋਸ਼ਿਸ਼ਾਂ-ਉਪਰਾਲੇ ਹਨ, ਜੋ ਅਸੀਂ ਆਪਣੀ ਇੱਛਾ-ਸ਼ਕਤੀ, ਸਿਰੜ ਅਤੇ ਵਿਧੀਵੱਤ ਢੰਗਾਂ ਨਾਲ ਮਿਹਨਤ ਕਰਕੇ ਬਦਲ ਸਕਣ ਦੀ ਸਮਰੱਥਾ ਰੱਖਦੇ ਹਾਂ। ਮਨੋਵਿਗਿਆਨੀਆਂ ਦੀ ਇਸੇ ਟੀਮ ਦੀ ਇਸ ਸਬੰਧ ਵਿਚ ਇਕ ਹੋਰ ਦਿਲਚਸਪ ਅਤੇ ਅਮਲੀ ਤੌਰ ‘ਤੇ ਲਾਹੇਵੰਦ ਖੋਜ ਹੈ। ਅਸੀਂ ਆਪਣੀ ਸ਼ਖਸੀਅਤ ਦੇ ਸੈੱਟ ਪੁਆਇੰਟ ਅਤੇ ਜ਼ਿੰਦਗੀ ਦੇ ਹਾਲਾਤਾਂ ਤੋਂ ਬਹੁਤੇ ਦੁਖੀ ਇਸ ਕਰਕੇ ਨਹੀਂ ਹੁੰਦੇ, ਕਿਉਂਕਿ ਮਨੁੱਖੀ ਸੁਭਾਅ ਕਰਕੇ ਅਸੀਂ ਇਨ੍ਹਾਂ ਨਾਲ ਸਮਝੌਤਾ ਕਰ ਲੈਂਦੇ ਹਾਂ। ਅਸੀਂ ਆਪਣੇ ਕੱਦ-ਬੁੱਤ, ਮਾਤਾ-ਪਿਤਾ, ਦੇਸ਼, ਧਰਮ ਅਤੇ ਸੁਭਾਅ ਨੂੰ ਛੇਤੀ ਸਵੀਕਾਰ ਕਰਕੇ ਆਪਣੇ ਜੀਵਨ ਨੂੰ ਉਨ੍ਹਾਂ ਦੇ ਅਨੁਸਾਰ ਢਾਲ ਲੈਂਦੇ ਹਾਂ, ਪਰ ਬਦਲ ਸਕਣਯੋਗ ਸਥਿਤੀਆਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਨਾ ਕਰਨਾ ਸਾਡੀ ਖੁਸ਼ੀ ‘ਚ ਵੱਡੀ ਰੁਕਾਵਟ ਅਤੇ ਸਾਡੇ ਝੋਰੇ-ਪਛਤਾਵਿਆਂ ਦਾ ਮੁੱਖ ਕਾਰਨ ਬਣਦਾ ਹੈ। ਇਸ ਖੋਜ ਤੋਂ ਸਾਬਤ ਹੋ ਜਾਂਦਾ ਹੈ ਕਿ ਸਾਡੀਆਂ ਜੁਗਤਾਂ ਨਾਲ ਕੀਤੀਆਂ ਸੁਹਿਰਦ ਕੋਸ਼ਿਸ਼ਾਂ-ਤਦਬੀਰਾਂ ਸਾਡੇ ਜੀਵਨ ਨੂੰ ਸੁਖਮਈ ਬਣਾਉਣ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ।
ਸਪੱਸ਼ਟ ਹੈ ਕਿ ਹਰ ਕੋਈ ਆਪਣੇ ਔਗੁਣਾਂ-ਵਿਕਾਰਾਂ ਤੇ ਮੰਦੀਆਂ ਆਦਤਾਂ ਨੂੰ ਛੱਡ ਕੇ ਆਪਣੇ ਦ੍ਰਿੜ੍ਹ ਇਰਾਦੇ ਅਤੇ ਸੁਚੇਤ ਕੋਸ਼ਿਸ਼ਾਂ ਨਾਲ ਚੰਗੇ ਗੁਣ ਗ੍ਰਹਿਣ ਕਰਨ ਤੇ ਚੰਗੀਆਂ ਆਦਤਾਂ ਪਾ ਸਕਣ ਦੇ ਸਮਰੱਥ ਹੈ। ਇਸੇ ਕਰਕੇ ਹੀ ਅੱਜ ਦੁਨੀਆਂ ਦੀਆਂ ਸਭ ਤੋਂ ਵੱਧ ਹਰਮਨ-ਪਿਆਰੀਆਂ ਅਤੇ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਵਿਚ ਆਤਮ-ਸੁਧਾਰ ਅਤੇ ਆਪਾ-ਵਿਕਾਸ ਦੀਆਂ ਕਿਤਾਬਾਂ ਪਹਿਲੇ ਨੰਬਰ ‘ਤੇ ਹਨ। ਕਵੀ ਸਟੀਫਨ ਦੀ ‘ਸੈਵਨ ਹੈਬਿਟਸ ਆਫ ਹਾਈਲੀ ਇਫੈੱਕਟਿਵ ਪੀਪਲ’ ਨਾਂ ਦੀ ਪੁਸਤਕ ਪਿਛਲੇ 30 ਸਾਲਾਂ ਵਿਚ ਚਾਰ ਕਰੋੜ ਤੋਂ ਵੱਧ ਵਿਕ ਚੁਕੀ ਹੈ। ਡੇਲ ਕਾਰਨੇਗੀ ਦੀ ਇਕ ਕਿਤਾਬ ‘ਹਾਊ ਟੂ ਵਿੱਨ ਫਰੈਂਡਜ਼ ਐਂਡ ਇਨਫਲਊਐਂਸ ਪੀਪਲ’ ਪਿਛਲੇ 85 ਸਾਲਾਂ ਤੋਂ ‘ਬੈੱਸਟ ਸੈੱਲਰ’ ਬਣੀ ਹੋਈ ਹੈ। 2018 ਵਿਚ ਛਪੀ ਜੇਮਜ਼ ਕਲੀਅਰ ਦੀ ਪੁਸਤਕ ‘ਐਟੌਮਿਕ ਹੈਬਿਟਸ’ ਦੀਆਂ 10 ਲੱਖ ਤੋਂ ਵਧੇਰੇ ਕਾਪੀਆਂ ਵਿਕ ਚੁਕੀਆਂ ਹਨ। ਇਹ ਤਾਂ ਹੀ ਸੰਭਵ ਹੋ ਸਕਿਆ ਹੈ, ਜੇ ਕੁਦਰਤ ਨੇ ਇਨਸਾਨ ਨੂੰ ਆਪਣੀ ਕਾਇਆ-ਕਲਪ ਕਰਨ ਦੀ ਸਮਰੱਥਾ ਬਖਸ਼ੀ ਹੈ।
ਇੱਥੇ ਕੁਦਰਤ ਦੇ ਇਸ ਨਿਯਮ ਨੂੰ ਸਮਝਣਾ ਜ਼ਰੂਰੀ ਹੈ ਕਿ ਪਰਮਾਤਮਾ ਨੇ ਸਾਡੇ ਵਿਚ ਸਮਰੱਥਾ ਅਤੇ ਯੋਗਤਾ ਪਾਉਣੀ ਹੈ। ਉਸ ਦਾ ਸਦ-ਉਪਯੋਗ ਅਤੇ ਵਿਕਾਸ ਅਸੀਂ ਆਪ ਕਰਨਾ ਹੈ। ਇਸ ਦੇ ਨਾਲ ਅਸੀਂ ਇਹ ਵੀ ਸਮਝਣਾ ਹੈ ਕਿ ਕਿਹੜੀਆਂ ਗੱਲਾਂ ਹਨ, ਜਿਨ੍ਹਾਂ ਨੂੰ ਅਸੀਂ ਬਦਲ ਨਹੀਂ ਸਕਦੇ ਅਤੇ ਕਿਹੜੀਆਂ ਬਦਲਣਯੋਗ ਹਨ। ਇਨ੍ਹਾਂ ਦੇ ਆਪਸੀ ਫਰਕ ਨੂੰ ਸਮਝਣ ਲਈ ਆਪਣੀ ਬੁੱਧੀ ਤੇ ਵਿਵੇਕ ਨੂੰ ਵੀ ਵਰਤਣਾ ਹੈ ਅਤੇ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਤੋਂ ਵੀ ਸੇਧ ਲੈਣੀ ਹੈ। ਇਸ ਸਬੰਧ ਵਿਚ ਈਸਾਈ ਧਰਮ ਦੀ ਇਕ ਬਹੁਤ ਹੀ ਵਧੀਆ ਅਰਦਾਸ ਹੈ, ਜੋ “ਸਿਰੈਨਿਟੀ ਪਰੇਅਰ” (ੰeਰeਨਟੇ ਫਰਅੇeਰ) ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਇਹ ਇਸ ਤਰ੍ਹਾਂ ਹੈ:
“ਘੋਦ! ਘਰਅਨਟ ੁਸ ਟਹe ਸeਰeਨਟੇ
ਟੋ ਅਚਚeਪਟ ਟਹe ਟਹਨਿਗਸ ੱe ਚਅਨਨੋਟ ਚਹਅਨਗe,
ਟਹe ਚੁਰਅਗe ਟੋ ਚਹਅਨਗe ਟਹe ਟਹਨਿਗਸ ੱe ਚਅਨ,
ਅਨਦ ਟਹe ੱਸਿਦੋਮ ਟੋ ਕਨੋੱ ਟਹe ਦਾeਰeਨਚe।”
ਇਸ ਦਾ ਖੁੱਲ੍ਹਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ:
“ਸੱਚੇ ਪਾਤਸ਼ਾਹ! ਸਾਨੂੰ ਹਰ ਉਸ ਸਥਿਤੀ ਨੂੰ ਜਰਨ ਦੀ ਸਹਿਣਸ਼ੀਲਤਾ ਬਖਸ਼, ਜਿਸ ਨੂੰ ਅਸੀਂ ਬਦਲ ਨਹੀਂ ਸਕਦੇ, ਪਰ ਜਿਸ ਸਥਿਤੀ ਨੂੰ ਅਸੀਂ ਬਦਲ ਸਕਦੇ ਹਾਂ, ਉਸ ਨੂੰ ਬਦਲ ਸਕਣ ਦਾ ਹੌਸਲਾ ਅਤੇ ਬਲ ਬਖਸ਼, ਤੇ ਨਾਲ ਹੀ ਦੋਹਾਂ ਕਿਸਮ ਦੀਆਂ ਸਥਿਤੀਆਂ ਵਿਚ ਫਰਕ ਸਮਝਣ ਦੀ ਸੁਮੱਤ ਵੀ।”
ਸਾਡੀ ਸਿਆਣਪ ਪਹਿਲੀ ਕਿਸਮ ਦੀਆਂ ਸਥਿਤੀਆਂ ਨੂੰ ਸਵੀਕਾਰਨ ਅਤੇ ਦੂਸਰੀ ਕਿਸਮ ਦੀਆਂ ਨੂੰ ਸੁਧਾਰਨ ਵਿਚ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਦਿਮਾਗ ਬਾਰੇ ਹੋਈਆਂ ਤਾਜ਼ੀਆਂ ਖੋਜਾਂ ਅਨੁਸਾਰ ਸੁਚੇਤ ਅਤੇ ਵਿਧੀਵੱਤ ਕੋਸ਼ਿਸ਼ਾਂ ਨਾਲ ਅਸੀਂ ਆਪਣੇ ਦਿਮਾਗ ਦੀ ਅੰਦਰੂਨੀ ਬਣਤਰ ਨੂੰ ਬਦਲ ਸਕਦੇ ਹਾਂ। ਇਸ ਦੇ ਨਿਊਰਲ ਕੁਨੈੱਕਸ਼ਨਾਂ ਅਤੇ ਰਸਤਿਆਂ (ਂeੁਰਅਲ ਫਅਟਹੱਅੇਸ) ਅਰਥਾਤ ‘ਸਾਇਨੈਪਸਿਜ਼’ (ੰੇਨਅਪਸeਸ) ਨੂੰ ਬਦਲ ਸਕਦੇ ਹਾਂ, ਪਰ ਇਹ ਸਭ ਪੜ੍ਹਨ-ਪੜ੍ਹਾਉਣ ਜਾਂ ਸਿਰਫ ਗਿਆਨ ਹਾਸਲ ਕਰਨ ਨਾਲ ਹੀ ਨਹੀਂ ਹੁੰਦਾ। ਮਨੋਵਿਗਿਆਨੀ ਦੱਸਦੇ ਹਨ ਕਿ ਇਸ ਲਈ ਸਰੀਰਕ ਮਿਹਨਤ, ਹਰ ਤਰ੍ਹਾਂ ਦੀ ਕਸਰਤ ਅਤੇ ਮੈਡੀਟੇਸ਼ਨ ਸਭ ਤੋਂ ਵੱਧ ਅਸਰਦਾਰ ਢੰਗ ਹਨ।
ਇਸ ਸਾਰੇ ਵਿਚਾਰ ਤੋਂ ਅਸੀਂ ਸਮਝ ਸਕਦੇ ਹਾਂ ਕਿ ਸਾਡਾ ਜੀਵਨ ਭਾਵੇਂ ਮੁੱਖ ਤੌਰ ‘ਤੇ ਸਾਡੀ ਤਕਦੀਰ ਦਾ ਸੌਦਾ ਹੈ, ਪਰ ਇਸ ਵਿਚ ਸਾਡੀਆਂ ਕੋਸ਼ਿਸ਼ਾਂ, ਮਿਹਨਤ ਅਤੇ ਤਦਬੀਰਾਂ ਚੂਲ ਦਾ ਕੰਮ ਕਰਦੀਆਂ ਹਨ ਅਤੇ ਚੂਲ ਦੀ ਮਹੱਤਤਾ ਅਸੀਂ ਸਾਰੇ ਸਮਝਦੇ ਹਾਂ। ਇਸ ਲਈ ਸੁਖਮਈ, ਖੁਸ਼ੀਆਂ ਭਰਪੂਰ ਅਤੇ ਸਫਲ ਜੀਵਨ ਦੀ ਪ੍ਰਾਪਤੀ ਸਾਡੀ ‘ਤਕਦੀਰ ਜਾਂ ਤਦਬੀਰ’ ਨਹੀਂ, ਸਗੋਂ ਇਹ ਸਾਡੀ ‘ਤਕਦੀਰ ਅਤੇ ਤਦਬੀਰ’ ਹੈ ਅਤੇ ਅਸੀਂ ਦੋਹਾਂ ਦੇ ਦਾਇਰੇ ਨੂੰ ਸਮਝ ਕੇ ਇਨ੍ਹਾਂ ਦੋਹਾਂ ‘ਚ ਅਸਰਦਾਰ ਸੁਮੇਲ ਬਣਾਉਣ ਦੀ ਕੋਸ਼ਿਸ਼ ਕਰਨੀ ਹੈ।
(ਸਹਿਯੋਗੀ: ਡਾ. ਸੁਖਦੇਵ ਸਿੰਘ ਝੰਡ, ਫੋਨ: 647-567-9128)